Sunday, 3 April 2022

BREAKING: ਮੁਲਾਜ਼ਮ ਜਥੇਬੰਦੀਆਂ ਨੂੰ ਮਿਲੀ ਮੁੱਖ ਮੰਤਰੀ ਨਾਲ ਮੀਟਿੰਗ,

 

ਸਾਬਕਾ ਮੰਤਰੀਆਂ ਮਨਪ੍ਰੀਤ ਬਾਦਲ ਤੇ ਗੁਰਪ੍ਰੀਤ ਸਿੰਘ ਕਾਂਗੜ ਦੀਆਂ ਸਰਕਾਰੀ ਕੋਠੀਆਂ ਤੋਂ ਟੀਬੀ, ਫਰਿਜ਼ ਸਮੇਤ ਲਖਾਂ ਦਾ ਸਾਮਾਨ ਗਾਇਬ

 ਪੰਜਾਬ ਦੀ ਸਾਬਕਾ ਕਾਂਗਰਸ ਸਰਕਾਰ ਵਿੱਚ ਵਿੱਤ ਮੰਤਰੀ ਰਹੇ ਮਨਪ੍ਰੀਤ ਬਾਦਲ ਅਤੇ ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ‘ਕਾਂਗੜ’ ਨੇ ਸਰਕਾਰੀ ਕੋਠੀਆਂ ਖਾਲੀ ਕਰ ਦਿੱਤੀਆਂ ਹਨ। ਇਸ ਦੌਰਾਨ ਦੋਵਾਂ ਮੰਤਰੀਆਂ ਦੀਆਂ ਕੋਠੜੀਆਂ ਵਿੱਚੋਂ ਲੱਖਾਂ ਦਾ ਸਰਕਾਰੀ ਸਾਮਾਨ ਗਾਇਬ ਹੈ। ਕੋਠੀ ਖਾਲੀ ਕਰਦੇ ਸਮੇਂ ਉਕਤ ਸਾਮਾਨ ਚਲਾ ਗਿਆ ਜਾਂ ਸਾਮਾਨ ਚੋਰੀ ਹੋਇਆ, ਇਸ ਬਾਰੇ ਕੁਝ ਵੀ ਸਪੱਸ਼ਟ ਨਹੀਂ ਹੈ। ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਅਤੇ ਉਪ ਮੰਡਲ ਇੰਜਨੀਅਰ ਨੇ ਦੋਵਾਂ ਸਾਬਕਾ ਮੰਤਰੀਆਂ ਦੇ ਘਰੋਂ ਘੱਟ ਸਮੱਗਰੀ ਮਿਲਣ ਬਾਰੇ ਵਿਧਾਨ ਸਭਾ ਦੇ ਸਕੱਤਰ ਨੂੰ ਪੱਤਰ ਲਿਖਿਆ ਹੈ। ਵਿਭਾਗ ਵੱਲੋਂ ਜਾਰੀ ਪੱਤਰ ਵਿੱਚ ਮੰਤਰੀਆਂ ਨੂੰ ਮਾਲ ਵਿਭਾਗ ਨੂੰ ਸੌਂਪਣ ਦੀ ਅਪੀਲ ਕੀਤੀ ਗਈ ਹੈ।
ਮੁੱਖ ਮੰਤਰੀ ਵਲੋਂ ਰਹਿਮਤਾਂ ਦੇ ਪਵਿੱਤਰ ਮਹੀਨੇ 'ਰਮਜ਼ਾਨ' ਦੀਆਂ ਮੁਬਾਰਕਾਂ

 

ਵਾਅਦਾ ਯਾਦ ਦਿਲਾਓ ਮੁਹਿੰਮ ਤਹਿਤ ਪੁਰਾਣੀ ਪੈਨਸ਼ਨ ਬਹਾਲ ਕਰਨ ਲਈ ਮੰਗ ਪੱਤਰ ਦਿੱਤਾ ਗਿਆ : ਪੀ.ਪੀ.ਪੀ.ਐਫ ਫਰੰਟ

 ਵਾਅਦਾ ਯਾਦ ਦਿਲਾਓ ਮੁਹਿੰਮ ਤਹਿਤ ਪੁਰਾਣੀ ਪੈਨਸ਼ਨ ਬਹਾਲ ਕਰਨ ਲਈ ਮੰਗ ਪੱਤਰ ਦਿੱਤਾ ਗਿਆ : ਪੀ.ਪੀ.ਪੀ.ਐਫ ਫਰੰਟ

ਅਮ੍ਰਿਤਸਰ 3 ਅਪ੍ਰੈਲ 

       ਅਜ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੇ ਮਾਝਾ ਜ਼ੋਨ ਕਨਵੀਨਰ ਅਤੇ ਜ਼ਿਲਾ ਕਨਵੀਨਰ ਗੁਰਬਿੰਦਰ ਸਿੰਘ ਖਹਿਰਾ ਦੀ ਅਗਵਾਈ ਵਿਚ ਪੁਰਾਣੀ ਪੈਨਸ਼ਨ ਬਹਾਲ ਕਰਨ ਲਈ ਸੂਬਾ ਕਮੇਟੀ ਵੱਲੋਂ ਕੀਤੇ ਫੈਸਲੇ ਅਨੁਸਾਰ ਅੰਮ੍ਰਿਤਸਰ ਵੈਸਟ ਦੇ ਐਮ ਐਲ ਏ ਡਾ ਜਸਬੀਰ ਸਿੰਘ ਸੰਧੂ ਨੂੰ ਵਾਅਦਾ ਯਾਦ ਦਿਵਾਊ ਤਹਿਤ ਮੰਗ ਪੱਤਰ ਦਿੱਤਾ ਗਿਅਾ ਅਤੇ ਕਿਹਾ ਕਿ 1.1.2004 ਤੋਂ ਬਾਅਦ ਕੇਂਦਰ ਅਤੇ ਸੂਬਿਆਂ ਦੇ ਮੁਲਾਜ਼ਮਾਂ ਤੇ ਜਬਰੀ ਥੋਪੀ ਨਵੀਂ ਪੈਨਸ਼ਨ ਸਕੀਮ,ਜਿਸ ਨੂੰ ਵਿੱਤੀ ਮੰਡੀ ਨਾਲ਼ ਜੋੜ ਦਿੱਤਾ ਗਿਆ ਹੈ,ਮੁਲਕ ਵਿੱਚ ਲਾਗੂ ਸਾਮਰਾਜੀ ਨਿਰਦੇਸ਼ਤ ਨਵਉਦਾਰਵਾਦੀ ਨੀਤੀਆਂ ਦਾ ਹਿੱਸਾ ਹਨ।ਐਨ.ਪੀ.ਐਸ ਮੁਲਾਜ਼ਮਾਂ ਨੂੰ ਨਵੀਂ ਪੈਨਸ਼ਨ ਸਕੀਮ ਅਧੀਨ ਸੇਵਾਮੁਕਤੀ ਉਪਰੰਤ ਮਾਣਸਨਮਾਨ ਵਾਲੀ ਬੱਝਵੀਂ ਪੈਨਸ਼ਨ ਮਿਲਣ ਦੀ ਬਜਾਏ ਉਹਨਾਂ ਦੀ ਸਾਲਾਂਬੱਧੀ ਕੀਤੀ ਕਿਰਤ ਅਤੇ ਬੱਚਤਾਂ ਦੀ ਆਰਥਿਕ ਤੇ ਸਮਾਜਿਕ ਲੁੱਟ ਕੀਤੀ ਜਾ ਰਹੀ ਹੈ।ਜਿਸ ਖਿਲਾਫ ਸਾਰੇ ਦੇਸ਼ ਵਿੱਚ ਨਵੀਂ ਪੈਨਸ਼ਨ ਅਧੀਨ ਕੰਮ ਕਰ ਰਹੇ ਮੁਲਾਜ਼ਮਾਂ ਸੰਘਰਸ਼ ਉਭੱਰ ਰਹੇ ਹਨ। ਐਨ.ਪੀ.ਐੱਸ ਮੁਲਾਜ਼ਮਾਂ ਦੇ ਇਸ ਤਿੱਖੇ ਰੋਸ ਅਤੇ ਸੰਘਰਸ਼ ਕਾਰਨ ਹੀ ਰਾਜਸਥਾਨ ਅਤੇ ਛੱਤੀਸਗੜ ਦੀਆਂ ਰਾਜ ਸਰਕਾਰਾਂ ਨੇ ਮੁੜ ਪੁਰਾਣੀ ਪੈਨਸ਼ਨ ਪ੍ਰਣਾਲੀ ਨੂੰ ਬਹਾਲ ਕਰਨ ਦਾ ਫੈਸਲਾ ਲਿਆ ਹੈ।ਜਿਸ ਨਾਲ਼ ਪੁਰਾਣੀ ਪੈਨਸ਼ਨ ਪ੍ਰਾਪਤੀ ਦੀ ਮੰਗ ਨੂੰ ਵੱਡਾ ਨੈਤਿਕ ਬੱਲ ਮਿਲਿਆ ਹੈ।ਉਹਨਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੇ ਚੋਣ ਪ੍ਰਚਾਰ ਦੌਰਾਨ ਅਤੇ ਮੁਲਾਜ਼ਮਾਂ ਦੀਆਂ ਰੈਲੀਆਂ ਵਿੱਚ ਸ਼ਾਮਲ ਹੋ ਕੇ ਆਮ ਆਦਮੀ ਪਾਰਟੀ ਦੇ ਵੱਡੀ ਗਿਣਤੀ ਵਿਧਾਇਕਾਂ ਅਤੇ ਮੰਤਰੀਆਂ ਵੱਲੋਂ ਸੱਤਾ ਵਿੱਚ ਆਉਣ ਤੇ ਪੰਜਾਬ ਵਿੱਚ ਨਵੀਂ ਪੈਨਸ਼ਨ ਸਕੀਮ ਰੱਦ ਕਰਕੇ ਪੁਰਾਣੀ ਪੈਨਸ਼ਨ ਪ੍ਰਣਾਲੀ ਲਾਗੂ ਕਰਨ ਦੇ ਜਨਤਕ ਐਲਾਨ ਕੀਤੇ ਗਏ ਸਨ।ਜਿਹਨਾਂ ਵਿੱਚ ਵਿੱਤ ਮੰਤਰੀ ਹਰਪਾਲ ਚੀਮਾ ਦਾ ਆਪਣੀ ਸੰਗਰੂਰ ਰਿਹਾਇਸ਼ ਵਿਖੇ ਕੀਤਾ ਜਨਤਕ ਐਲਾਨ ਪ੍ਰਮੁੱਖ ਤੌਰ ਤੇ ਸ਼ਾਮਲ ਹੈ। ਨਵੀਂ ਚੁਣੀ ਸਰਕਾਰ ਦੇ ਪੁਰਾਣੀ ਪੈਨਸ਼ਨ ਬਹਾਲ ਕਰਨ ਤੋਂ ਪਿੱਛੇ ਹਟਣ ਜਾਂ ਟਾਲ ਮਟੋਲ ਕਰਨ ਦੀ ਸੂਰਤ ਵਿੱਚ ਆਪ ਸਰਕਾਰ ਖਿਲਾਫ ਵੀ ਪਿਛਲੀਆਂ ਸਰਕਾਰਾਂ ਵਾਂਗ ਬੇਝਿਜਕ ਜੱਥੇਬੰਦਕ ਅਤੇ ਸਾਂਝੇ ਫਰੰਟ ਬਣਾ ਕੇ ਤਿੱਖੇ ਸੰਘਰਸ਼ ਉਲੀਕੇ ਜਾਣਗੇ।

ਇਹਨਾਂ ਮੁਜ਼ਾਹਰਿਆਂ ਵਿੱਚ ਰਜੇਸ਼ ਪ੍ਰੈਸ਼ਰ, ਨਿਰਮਲ ਸਿੰਘ, ਅਮਰਪ੍ਰੀਤ ਸਿੰਘ, ਵਿਕਾਸ ਚੌਹਾਨ ,ਵਿਸ਼ਾਲ ਚੌਹਾਨ, ਸੁਖਜਿੰਦਰ ਸਿੰਘ, ਮਨਪ੍ਰੀਤ ਸਿੰਘ, ਸ਼ਮਸ਼ੇਰ ਸਿੰਘ , ਮਨੀਸ਼ ਪੀਟਰ, ਵਿਕਾਸ ਫਤਾਹਪੁਰ , ਕੁਲਦੀਪ ਤੋਲਾ ਨੰਗਲ, ਪਰਮਿੰਦਰ ਰਾਜਾਸਾਂਸੀ, ਆਦਿ ਸ਼ਾਮਲ ਹੋਏ।

ਸਿੱਖਿਆ ਮੰਤਰੀ ਨੇ ਸਰਕਾਰੀ ਪ੍ਰਾਇਮਰੀ ਸਮਰਾਟ ਸਕੂਲ ਚਾਣਨ ਵਾਲਾ ਦੇ ਸਲਾਨਾ ਸਮਾਗਮ ਵਿਚ ਕੀਤੀ ਸ਼ਿਰਕਤ

 ਸਿੱਖਿਆ ਮੰਤਰੀ ਨੇ ਸਰਕਾਰੀ ਪ੍ਰਾਇਮਰੀ ਸਮਰਾਟ ਸਕੂਲ ਚਾਣਨ ਵਾਲਾ ਦੇ ਸਲਾਨਾ ਸਮਾਗਮ ਵਿਚ ਕੀਤੀ ਸ਼ਿਰਕਤ 


ਸਮਾਰਟ ਸਕੂਲ ਚਾਨਣਵਾਲਾ ਸਰਹੱਦੀ ਖੇਤਰ ਦੇ ਲੋਕਾਂ ਲਈ ਬਣਿਆ ਚਾਨਣ ਮੁਨਾਰਾ 


ਅਧਿਆਪਕਾਂ ਦੇ ਸਮਰਪਨ ਦੀ ਕੀਤੀ ਜ਼ੋਰਦਾਰ ਸਲਾਘਾ


ਪੰਜਾਬ ਬਣੇਗਾ ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿੱਚ ਮੋਹਰੀ ਸੂਬਾ 


ਪਿੰਡਾ ਵਿੱਚ ਬਣਾਏ ਜਾਣਗੇ ਖੇਡ ਦੇ ਮੈਦਾਨ 


ਪੰਜਾਬ ਸਰਕਾਰ ਜਲਦ ਕਰੇਗੀ 10500 ਅਧਿਆਪਕਾਂ ਦੀ ਭਰਤੀ 

 

 ਫਾਜ਼ਿਲਕਾ 3 ਅਪ੍ਰੈਲ 2022 ( ਇਨਕਲਾਬ ਗਿਲ)

 ਪੰਜਾਬ ਦੇ ਸਕੂਲੀ ਸਿੱਖਿਆ, ਉਚੇਰੀ ਸਿੱਖਿਆ, ਖੇਡ ਤੇ ਯੁਵਕ ਸੇਵਾਵਾਂ ਮੰਤਰੀ ਸ: ਗੁਰਮੀਤ ਸਿੰਘ ਮੀਤ ਹੇਅਰ ਨੇ ਆਖਿਆ ਹੈ ਕਿ ਸੂਬਾ ਸਰਕਾਰ ਰਾਜ ਵਿਚ 10500 ਅਧਿਆਪਕਾਂ ਦੀ ਭਰਤੀ ਜਲਦ ਕਰਨ ਜਾ ਰਹੀ ਹੈ। 

 ਉਹ ਇੱਥੇ ਪਿੰਡ ਚਾਣਨਵਾਲਾ ਦੇ ਸਰਕਾਰੀ ਸਮਾਰਟ ਪ੍ਰਾਇਮਰੀ ਸਕੂਲ ਦੇ ਸਲਾਨਾ ਸਮਾਗਮ ਸਾਂਝ 2022 ਵਿਚ ਸਿ਼ਰਕਤ ਕਰਨ ਲਈ ਪੁੱਜੇ ਸਨ। ਇਸ ਮੌਕੇ ਉਨ੍ਹਾਂ ਨਾਲ ਫਾਜਿ਼ਲਕਾ ਦੇ ਵਿਧਾਇਕ ਸ: ਨਰਿੰਦਰਪਾਲ ਸਿੰਘ ਸਵਨਾ, ਜਲਾਲਾਬਾਦ ਦੇ ਵਿਧਾਇਕ ਸ੍ਰੀ ਜਗਦੀਪ ਕੰਬੋਜ਼ ਗੋਲਡੀ, ਬੱਲੂਆਣਾ ਦੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਵੀ ਵਿਸੇ਼ਸ ਤੌਰ ਤੇ ਹਾਜਰ ਸਨ।


 ਇਸ ਮੌਕੇ ਆਪਣੇ ਸੰਬਧੋਨ ਵਿਚ ਸਿੱਖਿਆ ਮੰਤਰੀ ਸ: ਗੁਰਮੀਤ ਸਿੰਘ ਮੀਤ ਹੇਅਰ ਨੇ ਪੰਜਾਬ ਸਰਕਾਰ ਦੀ ਸਿੱਖਿਆ ਅਤੇ ਖੇਡਾਂ ਪ੍ਰਤੀ ਆਉਣ ਵਾਲੀ ਨੀਤੀ ਦੀ ਰੂਪ ਰੇਖਾ ਬਿਆਨ ਕਰਦਿਆਂ ਕਿਹਾ ਕਿ ਰਾਜ ਨੂੰ ਸਿੱਖਿਆ ਅਤੇ ਖੇਡਾਂ ਦੋਹਾਂ ਖੇਤਰਾਂ ਵਿਚ ਦੇਸ਼ ਦਾ ਅਵੱਲ ਸੂਬਾ ਬਣਾਇਆ ਜਾਵੇਗਾ।

 ਸਿੱਖਿਆ ਮੰਤਰੀ ਨੇ ਚਾਣਨ ਵਾਲਾ ਦੇ ਮੁੱਖ ਅਧਿਆਪਕ ਲਵਜੀਤ ਗਰੇਵਾਲ ਸਮੇਤ ਉਸਦੇ ਸਟਾਫ ਵੱਲੋਂ ਇਸ ਸਕੂਲ ਨੂੰ ਇਕ ਸ਼ਾਨਦਾਰ ਸਕੂਲ ਬਣਾਉਣ ਲਈ ਵਧਾਈ ਦਿੰਦਿਆਂ ਕਿਹਾ ਕਿ ਅਧਿਆਪਕਾਂ ਦੇ ਸਮਰਪਨ ਵਿਚ ਕੋਈ ਕਮੀ ਨਹੀਂ ਹੈ, ਬਲਕਿ ਰਾਸ਼ਟਰ ਨਿਰਮਾਤਾ ਅਧਿਆਪਕ ਹੀ ਪੰਜਾਬ ਸਰਕਾਰ ਦੀ ਸੂਬੇ ਦੇ ਸਕੂਲਾਂ ਨੂੰ ਸਭ ਤੋਂ ਬਿਹਰਤ ਬਣਾਉਣ ਵਿਚ ਸਰਕਾਰ ਦੇ ਲਈ ਮਹੱਤਵਪੂਰਨ ਭੁਮਿਕਾ ਨਿਭਾਉਣਗੇ। ਉਨ੍ਹਾਂ ਨੇ ਕਿਹਾ ਕਿ ਨਵੀਂ ਭਰਤੀ ਕਰਕੇ ਅਧਿਆਪਕਾਂ ਦੀ ਘਾਟ ਪੂਰੀ ਕੀਤੀ ਜਾਵੇਗੀ ਅਤੇ ਇਸ ਨਾਲ ਨੌਜਵਾਨਾਂ ਲਈ ਰੋਜਗਾਰ ਦੇ ਮੌਕੇ ਵੀ ਵਧਣਗੇ। 

 ਸਿੱਖਿਆ ਮੰਤਰੀ ਨੇ ਉਚੇਰੀ ਸਿੱਖਿਆ ਦਾ ਜਿਕਰ ਕਰਦਿਆਂ ਕਿਹਾ ਕਿ ਫਾਜਿ਼ਲਕਾ ਦੇ ਐਮ ਆਰ ਕਾਲਜ ਸਮੇਤ ਸਾਰੇ ਸਰਕਾਰੀ ਕਾਲਜਾਂ ਵਿਚ ਨਵੇਂ ਨਵੇਂ ਕੋਰਸ ਸੁਰੂ ਕੀਤੇ ਜਾਣਗੇ ਤਾਂ ਜ਼ੋ ਸਾਡੇ ਨੌਜਵਾਨ ਸਮੇਂ ਦੇ ਹਾਣ ਦੀ ਸਿੱਖਿਆ ਲੈ ਸਕਣ। ਖੇਡਾਂ ਦੀ ਗੱਲ ਕਰਦਿਆਂ ਸ੍ਰੀ ਮੀਤ ਹੇਅਰ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨਾ ਕੇਵਲ ਅੰਤਰਰਾਸ਼ਟਰੀ ਮੁਕਾਬਲਿਆਂ ਵਿਚ ਮੈਡਲ ਲਿਆਉਣ ਵਾਲਿਆਂ ਦਾ ਮਾਣ ਸਨਮਾਨ ਕਰੇਗੀ ਪਰ ਨਾਲ ਦੀ ਨਾਲ ਅਜਿਹਾ ਖੇਡ ਮਹੌਲ ਸਿਰਜਿਆ ਜਾਵੇਗਾ ਕਿ ਸਾਡੇ ਨੌਜਵਾਨ ਮੈਡਲ ਜਿੱਤ ਸਕਨ। ਉਨ੍ਹਾਂ ਨੇ ਕਿਹਾ ਕਿ ਮੁੜ ਤੋਂ ਖੇਡਾਂ ਵਿਚ ਪੰਜਾਬ ਦੀ ਸਰਦਾਰੀ ਕਾਇਮ ਕੀਤੀ ਜਾਵੇਗੀ। ਉਨ੍ਹਾਂ ਨੇ ਐਲਾਣ ਕੀਤਾ ਕਿ ਸਰਕਾਰ ਜਿੰਨ੍ਹਾਂ ਵੀ ਪਿੰਡਾਂ ਵਿਚ ਜਮੀਨ ਉਪਲਬੱਧ ਹੋਵੇਗੀ ਘਾਹ ਵਾਲੇ ਖੇਡ ਮੈਦਾਨ ਆਉਣ ਵਾਲੇ 2-3 ਸਾਲ ਵਿਚ ਬਣਾਏਗੀ।

 ਇਸ ਮੌਕੇ ਉਨ੍ਹਾਂ ਨੇ ਚਾਣਨ ਵਾਲੇ ਦੇ ਪ੍ਰਾਇਮਰੀ ਸਕੂਲ ਨੂੰ ਮਿੱਡਲ ਕਰਨ ਅਤੇ ਸਕੂਲ ਦੀ ਟਰਾਂਸਪੋਰਟ ਸੇਵਾ ਜਾਰੀ ਰੱਖਣ ਦਾ ਐਲਾਣ ਵੀ ਕੀਤਾ

 ਇਸ ਤੋਂ ਪਹਿਲਾਂ ਬੋਲਦਿਆਂ ਫਾਜਿ਼ਲਕਾ ਦੇ ਵਿਧਾਇਕ ਸ: ਨਰਿੰਦਰ ਪਾਲ ਸਿੰਘ ਸਵਨਾ ਨੇ ਮੁੱਖ ਅਧਿਆਪਕ ਲਵਜੀਤ ਗਰੇਵਾਲ ਦੀ ਸਲਾਘਾ ਕਰਦਿਆਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੁੜੀਆਂ ਨੂੰ ਵੀ ਪੜਾਈ ਦੇ ਬਰਾਬਰ ਮੌਕੇ ਦੇਣ। ਜਲਾਲਾਬਾਦ ਦੇ ਵਿਧਾਇਕ ਸ੍ਰੀ ਜਗਦੀਪ ਕੰਬੋਜ਼ ਨੇ ਸਕੂਲਾਂ ਵਿਚ ਸਾਰਥਕ ਮੁਕਾਬਲੇਬਾਜੀ ਦੀ ਲੋੜ ਤੇ ਜ਼ੋਰ ਦਿੱਤਾ ਜਦ ਕਿ ਬੱਲੂਆਣਾ ਦੇ ਵਿਧਾਇਕ ਸ: ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਕਿਹਾ ਕਿ ਪੂਰੇ ਪੰਜਾਬ ਦੇ ਸਕੂਲਾਂ ਵਿਚ ਸਿੱਖਿਆ ਸੁਧਾਰ ਕੀਤੇ ਜਾਣਗੇ। ਇਸ ਮੌਕੇ ਕੁਲਦੀਪ ਕੁਮਾਰ ਦੀਪ ਕੰਬੋਜ਼ ਨੇ ਵੀ ਸੰਬੋਧਨ ਕੀਤਾ। 

 ਇਸ ਤੋਂ ਪਹਿਲਾਂ ਸਿੱਖਿਆ ਮੰਤਰੀ ਦਾ ਇੱਥੇ ਪੁੱਜਣ ਤੇ ਐਸਡੀਐਮ ਸ: ਰਵਿੰਦਰ ਸਿੰਘ ਅਰੋੜਾ ਅਤੇ ਜਿ਼ਲ੍ਹਾ ਸਿੱਖਿਆ ਅਫ਼ਸਰ ਸ: ਸੁਖਬੀਰ ਸਿੰਘ ਬੱਲ ਨੇ ਸਵਾਗਤ ਕੀਤਾ। ਇਸ ਮੌਕੇ ਆਪ ਜਿ਼ਲ੍ਹਾ ਪ੍ਰਧਾਨ ਸ੍ਰੀ ਅਰੁਣ ਵਧਵਾ, ਸਟੇਟ ਮੀਡੀਆ ਕੋਆਰਡੀਨੇਟਰ ਅਮਰਦੀਪ ਬਾਠ, ਸਕੂਲ ਸਟਾਫ ਸਵੀਕਾਰ ਗਾਂਧੀ, ਗੌਰਵ ਕੁਮਾਰ, ਸਵੇਤਾ ਕੁਮਾਰ, ਮਨੀ਼ਸਾ ਢਾਕਾ, ਮੀਡੀਆ ਕੋਆਰਡੀਨੇਟਰ ਇੰਨਕਲਾਬ ਗਿੱਲ, ਸਿਮਲਜੀਤ ਸਿੰਘ ਵੀ ਹਾਜਰ ਸਨ। 

ਇਸ ਮੌਕੇ ਸਰਕਾਰੀ ਸਮਾਰਟ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਦੀਆਂ ਸਭਿਆਚਾਰਕ ਪੇਸ਼ਕਾਰੀਆਂ ਨੇ ਸਭ ਨੂੰ ਕੀਲ ਕੇ ਰੱਖ ਦਿੱਤਾ ਅਤੇ ਪਿੰਡ ਦੇ ਲੋਕਾਂ ਨੇ ਵੱਡੇ ਉਤਸਾਹ ਨਾਲ ਭਾਗ ਲਿਆ। ਬੱਚਿਆਂ ਵੱਲੋਂ ਸ਼ਬਦ ਗਾਇਨ, ਸਮੂਹ ਨਾਚ, ਲਘੂ ਨਾਟਿਕਾ, ਲੋਕਗੀਤ, ਕਰਾਟੇ ਦੇ ਕਰਤਬ, ਗੱਤਕਾ, ਰਾਜਸਥਾਨੀ ਨਾਚ, ਭੰਗੜਾ ਅਤੇ ਗਿੱਧਾ ਆਦਿ ਦੀ ਪੇਸ਼ਕਾਰੀ ਕੀਤੀ ਗਈ। ਇਸ ਮੌਕੇ ਸਾਵਣ ਸੁੱਖਾ ਪਰਿਵਾਰ ਵੱਲੋਂ ਸਕੂਲ ਨੂੰ 51000 ਰੁਪਏ ਦੀ ਸਹਾਇਤਾ ਦੇਣ ਦਾ ਐਲਾਣ ਵੀ ਕੀਤਾ ਗਿਆ। 


ਕਿਉਂ ਖਾਸ ਹੈ ਚਾਣਨ ਵਾਲੇ ਦਾ ਸਰਕਾਰੀ ਪ੍ਰਾਇਮਰੀ ਸਕੂਲ-

ਸਰਕਾਰੀ ਸਮਾਰਟ ਪ੍ਰਾਇਮਰੀ ਸਕੂਲ ਪਹਿਲਾਂ ਪੂਰੀ ਤਰਾਂ ਏਅਰ ਕੰਡੀਸ਼ਨਡ ਸਰਕਾਰੀ ਪ੍ਰਾਇਮਰੀ ਸਕੂਲ ਹੈ। ਜਿਸ ਦੀਆਂ ਸਾਰੀਆਂ ਜਮਾਤਾਂ ਸਮਾਰਟ ਕਲਾਸ ਰੂਮ ਨਾਲ ਸੁਸੱਜਿਤ ਹਨ। ਇਸ ਵਿਚ ਓਪਨ ਜਿੰਮ, ਲਿਸਨਿੰਗ ਲੈਬ, ਔਡੀਟੋਰੀਅਮ, ਬਾਇਓਮੈਟ੍ਰਿਕ ਹਾਜਰੀ, ਈ ਲਾਇਬ੍ਰੇਰੀ, ਕੰਪਿਊਟਰ ਕਲਾਸ, ਵਾਈਫਾਈ ਕੈਂਪਸ ਹੈ।

PSTET DECEMBER 2021 RESULT LINK : PSTET RESULT DOWNLOAD HERE

 ਪੀ.ਐਸ.ਟੈਟ ਦੀ ਪਰੀਖਿਆ ਜੋ ਖਿਤੀ 24 ਦਸਬੰਰ 2021 ਨੂੰ ਪੰਜਾਬ ਸਕੂਲ ਖਸਿੱਖਿਆ ਬੋਰਡ ਰਾਹੀਂ ਕੰਡਕਟ ਕਰਵਾਈ ਗਈ ਸੀ, ਦਾ ਨਤੀਜਾ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਲੋਂ ਖਿਤੀ 03.04.2022 ਨੂੰ ਘੋਖਿਤ ਕੀਤਾ ਗਿਆ ਹੈ।

PSTET 1 LINK FOR RESULTS CLICK HERE 


PSTET 2 LINK FOR RESULT CLICK HERE

ਅਸ਼ਲੀਲ, ਸ਼ਰਾਬੀ ਅਤੇ ਹਥਿਆਰਾਂ ਵਾਲੇ ਗੀਤ ਵਜਾਉਣ 'ਤੇ ਪਾਬੰਦੀ

 ਪੰਜਾਬ 'ਚ ਡੀਜੇ 'ਤੇ ਸਖ਼ਤੀ: ਅਸ਼ਲੀਲ, ਸ਼ਰਾਬੀ ਅਤੇ ਹਥਿਆਰਾਂ ਵਾਲੇ ਗੀਤ ਵਜਾਉਣ 'ਤੇ ਪਾਬੰਦੀ; ਏਡੀਜੀਪੀ ਨੇ ਸੀਪੀ-ਐਸਐਸਪੀ ਨੂੰ ਫਰਮਾਨ ਭੇਜਿਆ ਹੈਪੰਜਾਬ 'ਚ ਸਰਕਾਰ ਬਦਲਦੇ ਹੀ ਡੀਜੇ 'ਤੇ ਸਖਤੀ ਲਾਈ ਗਈ ਹੈ। ਪੁਲਿਸ ਨੇ ਡੀਜੇ 'ਤੇ ਵਿਆਹਾਂ ਜਾਂ ਹੋਰ ਸਮਾਗਮਾਂ ਵਿਚ ਅਸ਼ਲੀਲ, ਸ਼ਰਾਬ ਅਤੇ ਹਥਿਆਰਾਂ ਨੂੰ ਉਤਸ਼ਾਹਿਤ ਕਰਨ ਵਾਲੇ ਗਾਣੇ ਵਜਾਉਣ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਸਬੰਧੀ ਏਡੀਜੀਪੀ (ਲਾਅ ਐਂਡ ਆਰਡਰ) ਨੇ ਸਾਰੇ ਪੁਲਿਸ ਕਮਿਸ਼ਨਰਾਂ (ਸੀਪੀਜ਼) ਅਤੇ ਐਸਐਸਪੀਜ਼ ਨੂੰ ਇੱਕ ਹੁਕਮ ਭੇਜਿਆ ਹੈ। ਜਿਸ 'ਚ ਉਨ੍ਹਾਂ ਨੂੰ ਆਪਣੇ ਇਲਾਕੇ 'ਚ ਡੀਜੇ 'ਤੇ ਨਜ਼ਰ ਰੱਖਣ ਲਈ ਕਿਹਾ ਗਿਆ ਹੈ। ਏਡੀਜੀਪੀ ਦੇ ਹੁਕਮ ਮਿਲਦੇ ਹੀ ਇਸ ਸਬੰਧੀ ਸੂਬੇ ਦੇ ਸਮੂਹ ਐਸਐਚਓਜ਼ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। 


RECENT UPDATES

Today's Highlight