ਦਿਵਿਆਂਗ ਵਿਅਕਤੀਆਂ ਨੂੰ ਵਿਲੱਖਣ ਪਹਿਚਾਣ (ਯੂ.ਡੀ.ਆਈ.ਡੀ.) ਕਾਰਡ ਦਿਵਿਆਂਗਜਨਾਂ ਦੀ ਪਛਾਣ ਅਤੇ ਤਸਦੀਕ ਕਰਨ ਦਾ ਇੱਕੋ ਇੱਕ ਦਸਤਾਵੇਜ਼

 ਦਿਵਿਆਂਗ ਵਿਅਕਤੀਆਂ ਨੂੰ ਵਿਲੱਖਣ ਪਹਿਚਾਣ (ਯੂ.ਡੀ.ਆਈ.ਡੀ.) ਕਾਰਡ ਦਿਵਿਆਂਗਜਨਾਂ ਦੀ ਪਛਾਣ ਅਤੇ ਤਸਦੀਕ ਕਰਨ ਦਾ ਇੱਕੋ ਇੱਕ ਦਸਤਾਵੇਜ਼


ਯੂ.ਡੀ.ਆਈ.ਡੀ. ਕਾਰਡ ਹਰ ਦਿਵਿਆਂਗ ਵਿਅਕਤੀ ਲਈ ਬਣਾਉਣਾ ਬਹੁਤ ਜ਼ਰੂਰੀ : ਡਾ ਲਵਲੀਨ ਬੜਿੰਗ


ਸਰਕਾਰ ਵੱਲੋਂ ਦਿਵਿਆਂਗਜਨਾਂ ਲਈ ਚਲਾਈ ਜਾਣ ਵਾਲੀਆ ਸੇਵਾਵਾਂ ਲੈਣ ਲਈ ਯੂ.ਡੀ.ਆਈ.ਡੀ. ਕਾਰਡ ਸਹਾਇਕ


ਮਾਲੇਰਕੋਟਲਾ 28 ਅਪ੍ਰੈਲ :


           ਦਿਵਿਆਂਗ ਵਿਅਕਤੀਆਂ ਨੂੰ ਵਿਲੱਖਣ ਪਹਿਚਾਣ (ਯੂ.ਡੀ.ਆਈ.ਡੀ. ਕਾਰਡ) ਦਿਵਿਆਂਗਜਨਾਂ ਦੀ ਪਛਾਣ ਅਤੇ ਤਸਦੀਕ ਕਰਨ ਦਾ ਇੱਕੋ ਇੱਕ ਦਸਤਾਵੇਜ਼ ਹੈ। ਯੂ.ਡੀ.ਆਈ.ਡੀ. ਕਾਰਡ ਰਾਸ਼ਟਰੀ ਪੱਧਰ ਤੇ ਲਾਭਪਾਤਰੀਆਂ ਦੀ ਸਰੀਰਕ ਅਤੇ ਵਿੱਤੀ ਪ੍ਰਗਤੀ ਦੀ ਨਜ਼ਰਸਾਨੀ ਕਰਨ ਵਿਚ ਸਹਾਇਤਾ ਕਰਦਾ ਹੈ। ਦਿਵਿਆਂਗ ਵਿਅਕਤੀ www.svavlambancard.gov.in.ਵੈੱਬਸਾਈਟ ਤੇ ਜਾ ਕੇ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹਨ। ਇਹ ਜਾਣਕਾਰੀ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਡਾ ਲਵਲੀਨ ਬੜਿੰਗ ਨੇ ਦਿੱਤੀ । ਉਨ੍ਹਾਂ ਹੋਰ ਕਿਹਾ ਕਿ ਯੂ.ਡੀ.ਆਈ.ਡੀ. ਕਾਰਡ ਹਰ ਦਿਵਿਆਂਗ ਵਿਅਕਤੀ ਲਈ ਬਣਾਉਣਾ ਬਹੁਤ ਜ਼ਰੂਰੀ ਹੈ।




               ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਡਾ ਲਵਲੀਨ ਬੜਿੰਗ ਨੇ ਦੱਸਿਆ ਕਿ ਦਿਵਿਆਂਗ ਵਿਅਕਤੀਆਂ ਨੂੰ ਵਿਲੱਖਣ ਪਹਿਚਾਣ ਦੇਣ ਲਈ ਪ੍ਰੋਜੈਕਟ ਅਧੀਨ www.swablambancard.gov.in ਪੋਰਟਲ ਬਣਾਇਆ ਗਿਆ ਹੈ ਅਤੇ ਦਿਵਿਆਂਗ ਵਿਅਕਤੀ ਆਪਣੇ ਨਿੱਜੀ ਕੰਪਿਊਟਰ, ਨਜ਼ਦੀਕੀ ਸੇਵਾ ਕੇਂਦਰ,ਸੁਵਿਧਾ ਕੇਂਦਰ ਦੇ ਦਫ਼ਤਰ ਵਿਚ ਜਾ ਕੇ ਰਜਿਸਟਰੇਸ਼ਨ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਹਰ ਦਿਵਿਆਂਗ ਵਿਅਕਤੀ ਲਈ ਦਿਵਿਆਂਗ ਵਿਲੱਖਣ ਪਹਿਚਾਣ ਕਾਰਡ ਬਣਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਨਾ ਕੇਵਲ ਇੱਕ ਸਰਕਾਰੀ ਪਛਾਣ ਪੱਤਰ ਹੈ ਬਲਕਿ ਇਹ ਉਨ੍ਹਾਂ ਦੀ ਵਿਲੱਖਣਤਾ ਨੂੰ ਪੇਸ਼ ਕਰਦਾ ਹੈ। ਉਨ੍ਹਾਂ ਹੋਰ ਦੱਸਿਆ ਕਿ ਸਰਕਾਰ ਵੱਲੋਂ ਵੱਖ ਵੱਖ ਵਿਭਾਗਾਂ ਰਾਹੀਂ ਦਿਵਿਆਂਗਜਨਾਂ ਲਈ ਚਲਾਈ ਜਾਣ ਵਾਲੀਆ ਵੱਖ ਵੱਖ ਸੇਵਾਵਾਂ ਲੈਣ ਲਈ ਇਹ ਕਾਰਡ ਸਹਾਇਕ ਹੈ।


                    ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਡਾ ਲਵਲੀਨ ਬੜਿੰਗ ਨੇ ਦੱਸਿਆ ਕਿ ਮਲੇਰਕੋਟਲਾ ਜ਼ਿਲ੍ਹਾ ਹੋਂਦ ਵਿੱਚ ਆਉਣ ਤੋਂ ਬਾਅਦ ਹੁਣ ਮਾਲੇਰਕੋਟਲਾ ਦੇ ਦਿਵਿਆਂਗਜਨ ਆਪਣੇ ਹੀ ਜ਼ਿਲ੍ਹੇ ਤੋਂ ਯੂ.ਡੀ.ਆਈ.ਡੀ. ਕਾਰਡ ਹਾਸਲ ਕਰ ਸਕਦੇ ਹਨ। ਜਿਨ੍ਹਾਂ ਵਿਅਕਤੀਆਂ ਕੋਲ ਪਹਿਲਾਂ ਤੋਂ ਮੈਡੀਕਲ ਸਰਟੀਫਿਕੇਟ ਉਪਲਬਧ ਹੈ, ਉਹ ਆਪਣੇ ਯੂ.ਡੀ.ਆਈ.ਡੀ. ਕਾਰਡ ਨੂੰ ਵੈੱਬਸਾਈਟ ਤੇ ਕੰਪਿਊਟਰ ਜਾਂ ਸੇਵਾ ਕੇਂਦਰ ਰਾਹੀ ਡਿਜੀਟਲਾਇਜ ਕਰਵਾ ਸਕਦੇ ਹਨ। ਡਿਜੀਟਲ ਕਰਵਾਉਣ ਲਈ ਉਹਨਾਂ ਨੂੰ ਅਸਲ ਮੈਡੀਕਲ ਸਰਟੀਫਿਕੇਟ ਅਧਾਰ ਕਾਰਡ ਅਤੇ ਪਾਸਪੋਰਟ ਸਾਈਜ ਫ਼ੋਟੋ ਦੀ ਜਰੂਰਤ ਹੈ।


                    ਉਨ੍ਹਾਂ ਹੋਰ ਦੱਸਿਆ ਕਿ ਨਵੇਂ ਯੂ.ਡੀ.ਆਈ.ਡੀ. ਕਾਰਡ ਬਣਾਉਣ ਲਈ ਵੈੱਬਸਾਈਟ ਤੇ ਕੰਪਿਊਟਰ/ਫ਼ੋਨ ਜਾਂ ਸੇਵਾ ਕੇਂਦਰ ਰਾਹੀਂ ਰਜਿਸਟਰ ਕਰਾਉਣ ਉਪਰੰਤ ਰਜਿਸਟ੍ਰੇਸ਼ਨ ਸਲਿਪ ਲੈ ਕੇ ਮੰਗਲਵਾਰ ਜਾਂ ਵੀਰਵਾਰ ਨੂੰ ਨੇੜਲੇ ਸਰਕਾਰੀ ਹਸਪਤਾਲ ਵਿੱਚ ਆਪਣੀ ਮੈਡੀਕਲ ਅਸੈਸਮੈਂਟ ਕਰਵਾਉਣ ਜਾ ਸਕਦੇ ਹਨ। ਸਾਰਾ ਪ੍ਰਕ੍ਰਿਆ ਮੁਕੰਮਲ ਹੋਣ ਉਪਰੰਤ ਯੂ.ਡੀ.ਆਈ.ਡੀ. ਕਾਰਡ ਉਹਨਾਂ ਦੇ ਘਰ ਪਹੁੰਚ ਜਾਵੇਗਾ ਜਾਂ ਰਜਿਸਟ੍ਰੇਸ਼ਨ ਸਲਿਪ ਦੀ ਸਹਾਇਤਾ ਨਾਲ ਕਿਸੇ ਵੀ ਸੁਵਿਧਾ ਕੇਂਦਰ ਜਾਂ ਕੰਪਿਊਟਰ ਸੈਂਟਰ ਤੋਂ ਪ੍ਰਿੰਟ ਲੈ ਸਕਦੇ ਹਨ।


               ਉਨ੍ਹਾਂ ਹੋਰ ਦੱਸਿਆ ਕਿ ਯੂ.ਡੀ.ਆਈ.ਡੀ. ਕਾਰਡ ਉਪਰ ਵਿਅਕਤੀ ਦੀ ਵਿਲੱਖਣਤਾ ਅਤੇ ਪ੍ਰਤੀਸ਼ਤ ਦਰਜ ਹੁੰਦੀ ਹੈ ਜਿਸ ਨੂੰ ਅਧਾਰ ਕਾਰਡ ਵਾਂਗ ਹਰ ਸਮੇਂ ਆਪਣੇ ਕੋਲ ਰੱਖ ਸਕਦਾ ਹੈ। ਵਧੇਰੇ ਜਾਣਕਾਰੀ ਲਈ ਜ਼ਿਲ੍ਹੇ ਦੇ ਸਿਵਲ ਸਰਜਨ ਜਾਂ ਦਫ਼ਤਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸੰਪਰਕ ਕੀਤਾ ਜਾ ਸਕਦਾ ਹੈ।

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends