ਅਣਪਛਾਤੇ ਲੋਕਾਂ ਵੱਲੋ ਫੋਨ 'ਤੇ ਸਕੂਲ ਮੁੁੱਖੀਆ ਨੂੰ ਝੂਠ ਬੋਲ ਕੇ ਸਕੂਲ ਸਬੰਧੀ ਮੰਗੀ ਜਾ ਰਹੀ ਜਾਣਕਾਰੀ ਦੀ ਸਰਕਾਰ ਕਰੇ ਪੜਤਾਲ:- ਪੰਨੂੰ , ਹਾਂਡਾ
ਗੁਰੂਹਰਸਹਾਏ,28 ਅਪ੍ਰੈਲ( )- ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ.) ਨੇ ਸੋਸ਼ਲ ਮੀਡੀਆ ਰਾਹੀ ਆਪਸੀ ਮੀਟਿੰਗ ਕਰਕੇ ਸਕੂਲ ਮੁੱਖੀਆਂ ਨੂੰ ਅਣਪਛਾਤੇ ਲੋਕਾਂ ਵੱਲੋ ਕੀਤੇ ਜਾ ਰਹੇ ਫੋਨ ਕਾਲ ਦਾ ਸਖ਼ਤ ਨੋਟਿਸ ਲਿਆ ਹੈ ਅਤੇ ਵਿਭਾਗ ਤੋਂ ਮੰਗ ਕੀਤੀ ਹੈ ਕਿ ਪਿਛਲੇ 2 ਦਿਨਾਂ ਤੋਂ ਸਕੂਲ ਮੁੱਖੀਆਂ ਨੂੰ ਅਣਪਛਾਤੇ ਫੋਨ ਕਾਲ ਆਉਣ ਦਾ ਕਾਰਨ ਵਿਭਾਗ ਸਪੱਸ਼ਟ ਕਰੇ ਅਤੇ ਦੱਸੇ ਕਿ ਅਗਰ ਕਿਸੇ ਵੀ ਅਧਿਆਪਕ ਨਾਲ ਹੋਈ ਕਿਸੇ ਵੀ ਕਿਸਮ ਦੀ ਧੋਖਾਧੜੀ ਲਈ ਜਿੰਮੇਵਾਰੀ ਕੌਣ ਲਵੇਗਾ? ਇਸ ਸਬੰਧੀ ਗੱਲਬਾਤ ਕਰਦਿਆਂ ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ.) ਦੇ ਸੂਬਾਈ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂੰ ਅਤੇ ਯੂਨੀਅਨ ਦੇ ਸਲਾਹਕਾਰ ਬੋਰਡ ਦੇ ਸੂਬਾਈ ਚੇਅਰਮੈਨ ਹਰਜਿੰਦਰ ਹਾਂਡਾ ਨੇ ਦੱਸਿਆ ਕਿ 2 ਦਿਨਾਂ ਤੋਂ ਪੰਜਾਬ ਦੇ ਬਹੁਤ ਸਾਰੇ ਸਕੂਲਾਂ ਦੇ ਮੁਖੀਆ ਨੂੰ ਕੁਝ ਲੜਕੇ ਲੜਕੀਆਂ ਝੂਠ ਬੋਲ ਕੇ ਫੋਨ ਕਰ ਰਹੇ ਹਨ ਕਿ ਓਹਨਾਂ ਨੇ ਆਪਣੇ ਬੱਚੇ ਸਕੂਲ ਚ ਦਾਖਲ ਕਰਾਉਣੇ ਹਨ ਤੇ ਗੱਲਬਾਤ ਚ ਓਹ ਸਕੂਲ ਬਾਰੇ ਜਾਣਕਾਰੀ ਲੈ ਰਹੇ ਹਨ।
ਇਸ ਪਿੱਛੇ ਕੀ ਕਾਰਨ ਹਨ ਇਸ ਬਾਰੇ ਵਿਭਾਗ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ। ਜੇ ਇਹ ਸਭ ਸਰਕਾਰ ਅਤੇ ਵਿਭਾਗ ਦੀ ਸਹਿਮਤੀ ਨਾਲ ਹੋ ਰਿਹਾ ਹੈ ਤਾਂ ਕੋਈ ਜਾਣਕਾਰੀ ਲੈਣੀ ਹੈ ਤਾਂ ਵਿਭਾਗ ਸਿੱਧੀ ਲਵੇ ਇਸ ਤਰਾਂ ਅਧਿਆਪਕਾਂ ਦੇ ਨੰਬਰ ਬਾਹਰੀ ਸੂਬਿਆਂ ਤੱਕ ਪੁੱਜਦੇ ਕਰਨੇ ਤੇ ਫਿਰ ਅਧਿਆਪਕ ਵਰਗ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰਕੇ ਜਾਣਕਾਰੀ ਲੈਣੀ ਨਿੰਦਣਯੋਗ ਹੈ। ਜੇ ਇਸ ਸਭ ਤੋਂ ਸਰਕਾਰ ਤੇ ਵਿਭਾਗ ਅਣਜਾਣ ਹੈ ਤਾਂ ਇਸ ਮਸਲੇ ਦੀ ਜਾਂਚ ਹੋਣੀ ਚਾਹੀਦੀ ਕਿ ਇਹ ਕੌਣ ਲੋਕ ਹਨ ਤੇ ਇਹਨਾਂ ਤੱਕ ਅਧਿਆਪਕਾਂ ਦੇ ਨੰਬਰ ਕਿਵੇਂ ਪੁੱਜੇ ਤਾਂ ਕਿ ਕੱਲ ਨੂੰ ਕੋਈ ਧੋਖਾਧੜੀ ਨਾਂ ਹੋ ਸਕੇ ਕਿਉਂਕਿ ਆਨਲਾਈਨ ਠੱਗੀਆਂ ਅੱਜ ਆਮ ਵਰਤਾਰਾ ਹੈ। ਹਰਜਿੰਦਰ ਪਾਲ ਸਿੰਘ ਪੰਨੂੰ ਅਤੇ ਹਰਜਿੰਦਰ ਹਾਂਡਾ ਨੇ ਪੰਜਾਬ ਦੇ ਸਮੁੱਚੇ ਅਧਿਆਪਕ ਵਰਗ ਨੂੰ ਵੀ ਅਪੀਲ ਹੈ ਕਿ ਇਸ ਤਰ੍ਹਾਂ ਦੇ ਕਿਸੇ ਫੋਨ ਕਾਲ ਤੇ ਗੱਲ ਨਾਂ ਕੀਤੀ ਜਾਵੇ। ਇਸ ਵਕਤ ਹੋਰਨਾਂ ਤੋਂ ਇਲਾਵਾ ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ:) ਸੂਬਾਈ ਆਗੂ ਨਰੇਸ਼ ਪਨਿਆੜ, ਸਤਵੀਰ ਸਿੰਘ ਰੌਣੀ, ਹਰਕ੍ਰਿਸ਼ਨ ਮੋਹਾਲੀ , ਬੀ.ਕੇ.ਮਹਿਮੀ, ਨੀਰਜ ਅਗਰਵਾਲ, ਗੁਰਿੰਦਰ ਸਿੰਘ ਘੁਕੇਵਾਲੀ, ਸਰਬਜੀਤ ਸਿੰਘ ਖਡੂਰ ਸਾਹਿਬ, ਨਿਰਭੈ ਸਿਂਘ ਮਾਲੋਵਾਲ, ਸੋਹਣ ਸਿੰਘ ਮੋਗਾ,ਹਰਜਿੰਦਰ ਸਿਂਘ ਬੁੱਢੀਪਿੰਡ,ਅੰਮ੍ਰਿਤਪਾਲ ਸਿੰਘ ਸੇਖੋਂ,ਰਵੀ ਵਾਹੀ , ਜਤਿੰਦਰਪਾਲ ਸਿੰਘ ਰੰਧਾਵਾ, ਪਵਨ ਕੁਮਾਰ ਜਲੰਧਰ, ਦਲਜੀਤ ਸਿੰਘ ਲਹੌਰੀਆ ਗੁਰਮੇਲ ਸਿੰਘ ਬਰੇ, ਦੀਦਾਰ ਸਿੰਘ ਪਟਿਆਲਾ, ਤਰਸੇਮ ਲਾਲ ਜਲੰਧਰ, ਲਖਵਿੰਦਰ ਸਿੰਘ ਸੇਖੋਂ ਸਤਬੀਰ ਸਿੰਘ ਬੋਪਾਰਾਏ, ਅਸ਼ੋਕ ਸਰਾਰੀ , ਸੁਖਦੇਵ ਸਿੰਘ ਬੈਨੀਪਾਲ ,, ਕਰਨੈਲ ਸਿੰਘ ਸਾਂਧਰਾ, ਹਰਪ੍ਰੀਤ ਪਰਮਾਰ, ਮਲਕੀਤ ਸਿੰਘ ਕਾਹਨੂੰਵਾਨ , ਰਣਜੀਤ ਸਿੰਘ ਮੱਲਾ, ਪਰਮਜੀਤ ਸਿੰਘ ਬੁੱਢੀਪਿੰਡ, ਮਨਜੀਤ ਸਿੰਘ ਕਠਾਣਾ, ਦਿਲਬਾਗ ਸਿੰਘ ਬੌਡੇ, , ਰਿਸ਼ੀ ਕੁਮਾਰ ਜਲੰਧਰ,ਰਵੀ ਕਾਂਤ ਪਠਾਨਕੋਟ ਮਨਿਂਦਰ ਸਿੰਘ ਤਰਨਤਾਰਨ, ਸੁਰਿੰਦਰ ਸਿਂਘ ਬਾਠ, ਕੁੱਲਵੀਰ ਸਿੰਘ ਗਿੱਲ ਫਤਹਿਗੜ ਸਾਹਿਬ, ਹਰਜੀਤ ਸਿੰਘ ਸਿੱਧੂ, ਗੁਰਦੀਪ ਸਿੰਘ , ਲਾਲ ਸਿੰਘ ਡਕਾਲਾ, ਚਰਨਜੀਤ ਸਿੰਘ ਫਿਰੋਜ਼ਪੁਰ, ਮਨੋਜ ਘਈ ਅਵਤਾਰ ਸਿੰਘ ਭਲਵਾਨ, ਅਵਤਾਰ ਸਿੰਘ ਮਾਨ , ਮਨਦੀਪ ਕਲੌਡ , ਗੁਰਵਿੰਦਰ ਸਿੰਘ ਬੱਬੂ ਤਰਨਤਾਰਨ, ਲਖਵਿੰਦਰ ਸਿੰਘ ਕੈਰੇ ਹੁਸ਼ਿਆਰਪੁਰ,ਤਲਵਿੰਦਰ ਸਿੰਘ ਸੈਦਪੁਰ ਰੋਪੜ, ਹੈਰੀ ਮਲੋਟਵ,ਬਲਕਰਨ ਸਿੰਘ ਮੋਗਾ, ਅਵਤਾਰ ਸਿਂਘ ਕਪੂਰੇ, ਗੁਰਪ੍ਰੀਤ ਸਿੰਘ ਢਿੱਲੋ ਮਨੋਹਰ ਲਾਲ , ਮਨਜੀਤ ਸਿੰਘ ਬੌਬੀ, ਨਵਜੀਤ ਜੌਲੀ, ਮੁਖਤਿਆਰ ਸਿੰਘ ਭੂੰਗਾ, ਜਸਵੰਤ ਸਿੰਘ ਸ਼ੇਖੜਾ, ਤਰਪਿੰਦਰ ਸਿੰਘ , ਸੁਰਿਂਦਰ ਕੁਮਾਰ ਮੋਗਾ, ਪ੍ਰੀਤ ਭਗਵਾਨ ਸਿੰਘ ਫਰੀਦਕੋਟ, ਜਗਨੰਦਨ ਸਿੰਘ ਫਾਜਿਲਕਾ, ਨਵਦੀਪ ਸਿੰਘ ਅੰਮ੍ਰਿਤਸਰ, ਸੁਖਵਿੰਦਰ ਸਿੰਘ ਧਾਮੀ, ਅਸ਼ਵਨੀ ਫੱਜੂਪੁਰ, ਗੁਰਮੇਜ ਸਿੰਘ ਕਪੂਰਥਲਾ,ਰਾਮ ਲਾਲ ਨਵਾਂਸ਼ਹਿਰ ,ਮਨਜੀਤ ਸਿੰਘ ਮਾਵੀ ,ਜਤਿੰਦਰ ਪੰਡਿਤ ਚਮਕੌਰ ਸਾਹਿਬ,ਸੁਰਜੀਤ ਸਮਰਾਟ, ਜਤਿੰਦਰ ਜੋਤੀ ,ਗੁਰਮੀਤ ਸਿੰਘ ਜਲੰਧਰ, ਪੰਕਜ ਅਰੋੜਾ , ਸਰਬਜੀਤਸਿੰਘ, ਸੁਖਪਾਲ ਸਿੰਘ, ਸਤੀਸ਼ ਕੰਬੋਜ , ਮਨੋਹਰ ਲਾਲ , ਬਲਰਾਜ ਸਿੰਘ ਥਿੰਦ, ਜਸਵੀਰ ਗੜਸ਼ੰਕਰ,ਬਚਨ ਸਿੰਘ,ਮੇਜਰ ਸਿੰਘ ਮਸੀਤੀ, ਰਕੇਸ਼ ਗਰਗ, ਬਲਜੀਤ ਸਿੰਘ, ਕਮਲਜੀਤ ਸਿੰਘ ਆਦਿ ਆਗੂ ਹਾਜਰ ਸਨ।