*ਬਲਾਕ ਦੇਵੀਗਡ਼੍ਹ ਵਿੱਚ ਦਾਖ਼ਲਾ ਮੁਹਿੰਮ ਪੜਾਅ ਦਰ ਪੜਾਅ ਜ਼ੋਰਾਂ ਤੇ*
*ਬਲਾਕ ਦੇਵੀਗਡ਼੍ਹ ਦੇ ਪ੍ਰਾਇਮਰੀ ਸਕੂਲਾਂ ਵਿੱਚ ਕੀਤੇ ਜਾ ਰਹੇ ਨੇ ਵੱਡੇ ਪੱਧਰ ਤੇ ਦਾਖ਼ਲੇ*
ਪਟਿਆਲਾ/ਦੇਵੀਗੜ੍ਹ( )27ਅਪ੍ਰੈਲ ਇੰਜੀ. ਅਮਰਜੀਤ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਦੀ ਦੂਰ-ਅੰਦੇਸ਼ੀ ਸੋਚ ‘ਤੇ ਕੰਮ ਕਰਦਿਆਂ, ਮਨਵਿੰਦਰ ਕੌਰ ਭੁੱਲਰ ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਦੀ ਅਗਾਂਹਵਧੂ ਸੋਚ ਦੇ ਸਦਕਾ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ੍ਰੀਮਤੀ ਬਲਜੀਤ ਕੌਰ ਦੀ ਅਗਵਾਈ ਵਿੱਚ ਬਲਾਕ ਦੇਵੀਗਡ਼੍ਹ ਦੇ ਵੱਖ ਵੱਖ ਪਿੰਡਾਂ ਦਾਖਲਾ ਮੁਹਿੰਮ ਨੂੰ ਲੈ ਕੇ ਅੱਜ ਫਿਰ ਵੱਡੇ ਪੱਧਰ ਤੇ ਹੰਭਲਾ ਮਾਰਿਆ ਗਿਆ । ਜਿਸ ਤਹਿਤ ਸਰਕਾਰੀ ਐਲੀਮੈਂਟਰੀ ਸਕੂਲ ਭੰਬੂਆਂ, ਸਰਕਾਰੀ ਐਲੀਮੈਂਟਰੀ ਸਕੂਲ ਮਸੀਂਗਣ, ਸਰਕਾਰੀ ਐਲੀਮੈਂਟਰੀ ਸਕੂਲ ਦੇਵੀਗਡ਼੍ਹ , ਸਰਕਾਰੀ ਐਲੀਮੈਂਟਰੀ ਸਕੂਲ ਦੂਧਨ ਸਾਧਾਂ , ਸਰਕਾਰੀ ਐਲੀਮੈਂਟਰੀ ਸਕੂਲ ਕਪੂਰੀ ,ਸਰਕਾਰੀ ਐਲੀਮੈਂਟਰੀ ਸਕੂਲ ਮਿਹੋਣ , ਸਰਕਾਰੀ ਐਲੀਮੈਂਟਰੀ ਸਕੂਲ ਖੇੜੀ ਰਾਜਾ ਸਿੰਘ , ਸਰਕਾਰੀ ਐਲੀਮੈਂਟਰੀ ਸਕੂਲ ਛੰਨਾ,ਸਰਕਾਰੀ ਐਲੀਮੈਂਟਰੀ ਸਕੂਲ ਬੀਬੀਪੁਰ ਵਿਖੇ ਜਾਗਰੂਕ ਰੈਲੀ ਕੱਢੀ ਗਈ। ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ੍ਰੀਮਤੀ ਬਲਜੀਤ ਕੌਰ ਨੇ ਦੱਸਿਆ ਸਰਕਾਰੀ ਸਕੂਲਾਂ ਵਿੱਚ ਅੰਗਰੇਜ਼ੀ ਜਾਂ ਪੰਜਾਬੀ ਮਾਧਿਅਮ ਲੈਣ ਦੀ ਛੋਟ ਹੈ ਇਸ ਲਈ ਮਾਪੇ ਆਪਣੇ ਬੱਚਿਆਂ ਨੂੰ ਓਹਨਾਂ ਦੀ ਰੁਚੀ ਅਨੁਸਰ ਮਾਧਿਅਮ ਦੀ ਚੋਣ ਕਰਵਾ ਸਕਦੇ ਹਨ।
ਬਲਾਕ ਮਾਸਟਰ ਟ੍ਰੇਨਰ ਨਵਦੀਪ ਸ਼ਰਮਾ ਤੇ ਬਲਜਿੰਦਰ ਸਿੰਘ ਵਲੋਂ ਵੱਖ ਵੱਖ ਪਿੰਡਾਂ ਵਿੱਚ ਜਾਗਰੂਕ ਰੈਲੀ ਦੌਰਾਨ ਸੈਸ਼ਨ 2021- 2022 ਦੀਆਂ ਬਲਾਕ ਦੀਆਂ ਪ੍ਰਾਪਤੀਆਂ ਅਤੇ ਨਵੇਂ ਸੈਸ਼ਨ 2022-23 ਲਈ ਵੀ ਬਲਾਕ ਦੇਵੀਗਡ਼੍ਹ ਦੀਆਂ ਪ੍ਰਾਪਤੀਆਂ ਵਧਾਉਣ ਲਈ ਜ਼ੋਰ ਲਾਉਣ ਦਾ ਵਾਅਦਾ ਕੀਤਾ। ਰੈਲੀ ਰਾਹੀਂ ਵਿਦਿਆਰਥੀਆਂ ਦੀਆਂ ਵਿੱਦਿਅਕ ਪ੍ਰਾਪਤੀਆਂ, ਖੇਡਾਂ ਵਿੱਚ ਪ੍ਰਾਪਤੀਆਂ, ਨਵੋਦਿਆ ਵਿਦਿਆਲਿਆ ਵਿੱਚ ਚੁਣੇ ਵਿਦਿਆਰਥੀਆਂ ਬਾਰੇ ਜਾਣਕਾਰੀ ਦਿੱਤੀ ਗਈ। ਬਲਾਕ ਮੀਡੀਆ ਕੁਆਰਡੀਨੇਟਰ ਅਮਰੀਕ ਸਿੰਘ ਨੇ ਪਿੰਡ ਵਾਸੀਆਂ ਨੂੰ ਸਰਕਾਰੀ ਸਕੂਲਾਂ ਵਿੱਚ ਮਿਲਣ ਵਾਲੀਆਂ ਸਹੂਲਤਾਂ ਜਿਵੇਂ ਮੁਫ਼ਤ ਸਿੱਖਿਆ, ਈ-ਕਟੈਂਟ ਰਾਹੀਂ ਸਿੱਖਿਆ, ਮੁਫਤ ਪੋਸ਼ਟਿਕ ਭੋਜਨ, ਖੇਡਾਂ ਦੀ ਸਹੂਲਤ, ਪ੍ਰੀ-ਪ੍ਰਾਇਮਰੀ ਜਮਾਤਾਂ ਨੂੰ ਖੇਡ ਵਿੱਦਿਆ ਰਾਹੀਂ ਸਿੱਖਿਆ ਆਦਿ ਬਾਰੇ ਜਾਣਕਾਰੀ ਦਿੰਦਿਆਂ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕਰਵਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਰੈਲੀ ਵਿੱਚ ਸੀਐਚਟੀ ਮੈਡਮ ਸੀਮਾ ਰਾਣੀ ,ਸਰਕਾਰੀ ਐਲੀਮੈਂਟਰੀ ਸਕੂਲ ਛੰਨਾਂ ਤੋਂ ਰਜਿੰਦਰ ਸਿੰਘ,ਸਰਕਾਰੀ ਐਲੀਮੈਂਟਰੀ ਸਕੂਲ ਭੰਬੂਆਂ ਤੋਂ ਸਤਵਿੰਦਰ ਸਿੰਘ ਤੇ ਮਨੋਜ ਕੁਮਾਰ , ਸਰਕਾਰੀ ਐਲੀਮੈਂਟਰੀ ਸਕੂਲ ਕਪੂਰੀ ਤੋਂ ਹਰਪ੍ਰੀਤ ਉੱਪਲ, ਨੈਬ ਸਿੰਘ ਮਸੀਂਗਣ, ਮੈਡਮ ਅਮਨਦੀਪ ਕੌਰ ਮਸੀਂਗਣ ,ਮੈਡਮ ਰਜਨੀ ਗੁਪਤਾ ਦੇਵੀਗਡ਼੍ਹ ,ਮੈਡਮ ਜਸਵਿੰਦਰ ਕੌਰ ਦੇਵੀਗੜ੍ਹ, ਮੈਡਮ ਸੁਖਮਿੰਦਰ ਕੌਰ ਦੇਵੀਗੜ੍ਹ, ਸਤਪਾਲ ਦੇਵੀਗੜ੍ਹ ,ਮੈਡਮ ਰੀਨਾ ਰਾਣੀ ਦੇਵੀਗੜ੍ਹ ਅਤੇ ਪਿੰਡ ਦੇ ਪਤਵੰਤੇ ਸੱਜਣਾਂ ਵੱਲੋਂ ਭਾਗ ਲਿਆ ਗਿਆ।