BIG BREAKING: ਸਿੱਧੂ ਮੂਸੇ ਵਾਲਾ ਕਤਲ ਕੇਸ ਵਿੱਚ ਪੰਜਾਬ ਪੁਲਿਸ ਨੇ ਕੀਤੀ ਪਹਿਲੀ ਗਿਰਫ਼ਤਾਰੀ

 ਚੰਡੀਗੜ੍ਹ, 31 ਮਈ 2022- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਪੰਜਾਬ ਪੁਲਿਸ ਵੱਲੋਂ ਪਹਿਲੀ ਗ੍ਰਿਫਤਾਰੀ ਕੀਤੇ ਜਾਣ ਦੀ ਖ਼ਬਰ ਹੈ।

ANI NEWS AGENCY ਦੀ ਰਿਪੋਰਟ  ਅਨੁਸਾਰ ਮੂਸੇਵਾਲਾ ਕਤਲ ‘ਚ ਮਨਪ੍ਰੀਤ ਸਿੰਘ ਨਾਮ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। 

DC RATES 2022-23: 2022-23 ਲਈ ਡੀਸੀ ਰੇਟ ਨਿਰਧਾਰਤ

 

DOWNLOAD COMPLETE LIST OF DC RATES 2022-23 CHANDIGARH WITH POSTS AND SALARY

NEW SECRETARY SCHOOL EDUCATION: ਸਿੱਖਿਆ ਵਿਭਾਗ ਨੂੰ ਮਿਲਿਆ ਨਵਾਂ ਸਿੱਖਿਆ ਸਕੱਤਰ, ਪੜ੍ਹੋ

 

PUNJAB VIGILANCE BUREAU: ਪੰਜਾਬ ਵਿਜੀਲੈਂਸ ਬਿਊਰੋ ਨੂੰ ਮਿਲਿਆ ਨਵਾਂ ਚੀਫ

 

TEMPORARY ADJUSTMENT CANCELLED: ਆਰਜੀ ਅਡਜਸਟਮੈਂਟਾ ਤੁਰੰਤ ਰੱਦ ਕਰਨ ਦੇ ਹੁਕਮ

PSEB BIMONTHLY SYLLABUS : 11ਵੀਂ ਅਤੇ 12 ਵੀਂ ਜਮਾਤ 2022-23 ਦਾ ਮਹੀਨਾਵਾਰ ਸਿਲੇਬਸ ਜਾਰੀ, ਕਰੋ ਡਾਊਨਲੋਡ

  • PSEB  10+ 1 CHEMISTRY BIMONTHLY SYLLABUS 2022-23
  • PSEB 10+ 2 CHEMISTRY BIMONTHLY SYLLABUS 2022-23 
  • PSEB 10+ 1 BIOLOGY BIMONTHLY SYLLABUS 2022-23
  • PSEB 10+ 2 BIOLOGY BIMONTHLY SYLLABUS 2022-23 
  • PSEB 10+ 1 PHYSICS BIMONTHLY SYLLABUS 2022-23
  • PSEB 10+ 2 PHYSICS BIMONTHLY SYLLABUS 2022-23  


ਸਾਲ 2022-23 ਲਈ 11ਵੀਂ ਅਤੇ 12ਵੀਂ ਜਮਾਤ ਦੇ ਕੈਮੀਸਟਰੀ, ਬਾਓਲੋਜੀ ਅਤੇ ਫਿਜ਼ਿਕਸ ਨਾਲ ਸਬੰਧਤ ਸਿਲੇਬਸ ਦੀ ਵੰਡ ਤਿਆਰ ਕੀਤੀ ਗਈ ਹੈ। ਇਹ ਸਲੇਬਸ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਸਹੂਲਤ ਲਈ  ਵੈਬਸਾਈਟ ਤੇ ਅਪਲੋਡ ਕੀਤਾ ਗਿਆ ਹੈ। 

ਸਿਲੇਬਸ ਡਾਊਨਲੋਡ ਕਰਨ ਲਈ ਲਿੰਕ ਹੇਠਾਂ ਦਿੱਤੇ ਗਏ ਹਨ।


10+ 2 BIOLOGY BIMONTHLY SYLLABUS 2022-23






HOLIDAYS IN SCHOOL: 1 ਜੂਨ ਤੋਂ ਸਕੂਲਾਂ ਵਿੱਚ ਛੁੱਟੀਆਂ, ਸਿੱਖਿਆ ਵਿਭਾਗ ਵੱਲੋਂ ਪੱਤਰ ਜਾਰੀ

ਸਿੱਖਿਆ ਵਿਭਾਗ ਵੱਲੋਂ ਛੁੱਟੀਆਂ ਸਬੰਧੀ ਪੱਤਰ ਜਾਰੀ ਕੀਤਾ ਹੈ ਅਤੇ ਹਦਾਇਤਾਂ ਕੀਤੀਆਂ ਹਨ  ਕਿਹਾ ਗਿਆ ਹੈ "1 ਜੂਨ ਤੋਂ ਸਕੂਲਾਂ ਵਿੱਚ ਛੁੱਟੀਆਂ ਹੋ ਰਹੀਆਂ ਹਨ, ਛੁੱਟੀਆਂ ਦੌਰਾਨ ਵਿਦਿਆਰਥੀਆਂ ਵੱਲੋਂ ਵਜੀਫਾ ਅਪਲਾਈ ਕਰਨ ਸਮੇਂ, ਲੋੜੀਂਦੇ ਡਾਕੂਮੈਂਟਸ ਪੂਰੇ ਕੀਤੇ ਜਾ ਸਕਦੇ ਹਨ। 



 ਜਿਹੜੇ ਵਿਦਿਆਰਥੀ ਵਜੀਫੇ ਦੇ ਯੋਗ ਹਨ, ਉਹਨਾਂ ਦਾ ਬੈਂਕ ਅਕਾਊਂਟ ਐਕਟਿਵ ਹੋਣਾ ਚਾਹੀਦਾ ਹੈ,ਬੈਂਕ ਖਾਤਾ ਅਧਾਰ ਨਾਲ ਸੀਡਿਡ ਹੋਣਾ ਚਾਹੀਦਾ ਹੈ ਅਤੇ ਮਰਜ ਹੋਈਆਂ ਬੈਂਕਾਂ ਦੇ IFSC ਕੋਡ ਅਪਡੇਟ ਹੋਏ ਚਾਹੀਦੇ ਹਨ । ਇਨਕਮ ਬੇਸਡ ਸਕੀਮਾਂ ਅਧੀਨ ਇਨਕਮ ਸਰਟੀਫਿਕੇਟ ਅਤੇ ਕਿੱਤਾ ਬੋਸਡ ਸਕੀਮਾਂ ਅਧੀਨ ਕਿੱਤਾ ਸਰਟੀਫੋਕਟ ਲੋੜੀਂਦਾ ਹੈ। 

ਇਸ ਲਈ ਆਪ ਦੇ ਅਧੀਨ ਆਉਂਦੇ ਸਕੂਲ ਮੁਖੀਆਂ/ਪ੍ਰਿੰਸੀਪਲਾਂ ਨੂੰ ਹਦਾਇਤ ਕੀਤੀ ਜਾਵੇ ਕਿ ਯੋਗ ਵਿਦਿਆਰਥੀਆਂ ਦੇ ਇਨਕਮ ਸਰਟੀਫਿਕੇਟ, ਕਿੱਤਾ ਸਰਟੀਫੋਕਟ, ਜਾਤੀ ਸਰਟੀਫਿਕੇਟ ਅਤੇ ਡੋਮੀਸਾਈਲ ਸਰਟੀਫਿਕੇਟ ਬਣਾ ਲਏ ਜਾਣ" 

ਡੀ.ਟੀ.ਐਫ਼. ਜ਼ਿਲ੍ਹਾ ਇਕਾਈ ਫ਼ਤਹਿਗੜ੍ਹ ਸਾਹਿਬ ਵੱਲੋਂ ਹੱਕ ਮੰਗਦੇ ਅਧਿਆਪਕਾਂ ਨਾਲ ਹੋਈ ਧੱਕੇਮੁੱਕੀ ਦੀ ਨਿਖੇਧੀ

 ਡੀ.ਟੀ.ਐਫ਼. ਜ਼ਿਲ੍ਹਾ ਇਕਾਈ ਫ਼ਤਹਿਗੜ੍ਹ ਸਾਹਿਬ ਦੇ ਜੱਥੇ ਨੇ ਸਿੱਖਿਆ ਮੰਤਰੀ ਦੇ ਸ਼ਹਿਰ ਬਰਨਾਲਾ ਰੈਲੀ ਵਿੱਚ ਕੀਤੀ ਸ਼ਮੂਲੀਅਤ


ਹੱਕ ਮੰਗਦੇ ਅਧਿਆਪਕਾਂ ਨਾਲ ਹੋਈ ਧੱਕੇਮੁੱਕੀ ਦੀ ਨਿਖੇਧੀ

ਫ਼ਤਹਿਗੜ੍ਹ ਸਾਹਿਬ 30 ਮਈ

ਐੱਸ.ਐੱਸ.ਏ./ਰਮਸਾ ਅਧਿਆਪਕ ਆਗੂ ਹਰਿੰਦਰ ਸਿੰਘ ਪਟਿਆਲਾ ਅਤੇ ਮੈਡਮ ਨਵਲਦੀਪ ਸ਼ਰਮਾ ਦੇ ਬਿਨਾਂ ਕਾਰਣ ਰੋਕੇ ਰੈਗੂਲਰ ਆਰਡਰ ਜਾਰੀ ਕਰਵਾਉਣ, 59 ਅਧਿਆਪਕਾਂ ਉੱਤੇ ਦਰਜ ਝੂਠੇ ਪੁਲਿਸ ਕੇਸ ਰੱਦ ਕਰਵਾਉਣ ਦੀ ਮੰਗ ਦੀ ਪੂਰਤੀ ਲਈ ਪੰਜਾਬ ਦੇ ਅਧਿਆਪਕਾਂ ਦੀ ਸੰਘਰਸ਼ਸ਼ੀਲ ਜਥੇਬੰਦੀ "ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ(ਡੀ.ਟੀ.ਐੱਫ.)" ਵੱਲੋਂ ਸਿੱਖਿਆ ਮੰਤਰੀ ਪੰਜਾਬ ਦੇ ਸ਼ਹਿਰ ਬਰਨਾਲਾ ਵਿਖੇ ਸੂਬਾ ਪੱਧਰੀ ਰੈਲੀ ਕੀਤੀ। 




ਇਸ ਰੈਲੀ ਵਿੱਚ ਡੀ.ਟੀ.ਐੱਫ. ਫ਼ਤਹਿਗੜ੍ਹ ਸਾਹਿਬ ਤੋਂ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ, ਜਨਰਲ ਸਕੱਤਰ ਜੋਸ਼ੀਲ ਤਿਵਾੜੀ ਦੀ ਅਗਵਾਈ ਹੇਠ ਅਧਿਆਪਕਾਂ ਦਾ ਜੱਥਾ ਹਰਿੰਦਰਜੀਤ ਸਿੰਘ, ਰਾਜਵਿੰਦਰ ਸਿੰਘ ਧਨੋਆ, ਸੁਖਜਿੰਦਰ ਸਿੰਘ, ਜਤਿੰਦਰ ਸਿੰਘ, ਅੰਮ੍ਰਿਤਪਾਲ ਸਿੰਘ, ਪਲਵਿੰਦਰ ਸਿੰਘ ਆਗੂਆਂ ਸਮੇਤ ਭਰਵੀਂ ਗਿਣਤੀ ਵਿਚ ਸ਼ਾਮਿਲ ਹੋਇਆ। ਆਗੂਆਂ ਨੇ ਪੁਲਿਸ ਦੁਆਰਾ ਕੀਤੀ ਗਈ ਬੈਰੀਕੇਟਿੰਗ ਦੌਰਾਨ ਧੱਕਾਮੁੱਕੀ ਅਤੇ ਅਧਿਆਪਕਾਂਵਾਂ ਨਾਲ ਬਦਸਲੂਕੀ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਸੰਘਰਸ਼ੀ ਅਧਿਆਪਕਾਂ ਦੇ ਰੈਗੂਲਰ ਕੀਤੇ ਜਾਣ ਦੇ ਮਸਲੇ ਨੂੰ ਅਣਗੌਲਿਆਂ ਕਰਕੇ ਅਤੇ ਰੈਲੀ ਦੌਰਾਨ ਅਧਿਆਪਕਾਂ ਖਿਲਾਫ ਧੱਕੇਸ਼ਾਹੀ ਅਤੇ ਬਦਸਲੂਕੀ ਕਰਕੇ ਸਰਕਾਰ ਨੇ ਪੰਜਾਬ ਦੇ ਅਧਿਆਪਕਾਂ ਦਾ ਆਪਣੇ ਖ਼ਿਲਾਫ਼ ਮੋਰਚਾ ਖੁੱਲ੍ਹਵਾ ਲਿਆ ਹੈ, ਇਸ ਮੋਰਚੇ ਦੀ ਸਮਾਪਤੀ ਦੋਵੇਂ ਅਧਿਆਪਕਾਂ ਨੂੰ ਰੈਗੂਲਰ ਕਰਨ ਅਤੇ 59 ਅਧਿਆਪਕਾਂ ਦੇ ਪਰਚੇ ਰੱਦ ਕਰਕੇ ਹੀ ਹੋ ਸਕਦੀ ਹੈ। ਆਗੂਆਂ ਨੇ ਕਿਹਾ ਕਿ ਜੇਕਰ 9 ਜੂਨ ਨੂੰ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੀ ਸਿੱਖਿਆ ਮੰਤਰੀ ਪੰਜਾਬ ਨਾਲ ਹੋਣ ਵਾਲੀ ਮੀਟਿੰਗ ਵਿੱਚ ਠੋਸ ਹੱਲ ਨਾ ਨਿਕਲਿਆ ਤਾਂ ਜੱਥੇਬੰਦੀ ਪੰਜਾਬ ਸਰਕਾਰ ਖ਼ਿਲਾਫ਼ ਸੂਬਾ ਪੱਧਰੀ ਐਕਸ਼ਨ ਉਲੀਕਣ ਵਿੱਚ ਦੇਰੀ ਨਹੀਂ ਕਰੇਗੀ।

PUNJAB CABINET MEETING:ਪੰਜਾਬ ਕੈਬਨਿਟ ਦੀ ਅੱਜ ਹੋਣ ਵਾਲੀ ਮੀਟਿੰਗ ਨੂੰ ਮੁਲਤਵੀ

 

ਪੰਜਾਬ ਕੈਬਨਿਟ ਦੀ ਅੱਜ   ਹੋਣ ਵਾਲੀ ਮੀਟਿੰਗ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਮੀਟਿੰਗ ਹੁਣ ਬਾਅਦ 'ਚ ਕੀਤੀ ਜਾਵੇਗੀ। ਗੌੌਰਤਲਬ ਹੈ ਪੰਜਾਬ ਕੈਬਨਿਟ ਦੀ ਮੀਟਿੰਗ  30 ਮਈ ਨੂੰ ਸਵੇਰੇ 11.30 ਵਜੇ ਪੰਜਾਬ ਸਿਵਲ ਸਕੱਤਰੇਤ-1 ਚ ਰੱਖੀ ਗਈ ਸੀ, ਜਿਸ ਨੂੰ ਹੁਣ ਮੁਲਤਵੀ ਕਰ ਦਿੱਤਾ ਗਿਆ ਹੈ।

ਇਹ ਮੀਟਿੰਗ ਹੁਣ ਕਦੋਂ ਕੀਤੀ ਜਾਵੇਗੀ, ਇਸ ਸਬੰਧੀ ਜਾਣਕਾਰੀ ਬਾਅਦ ਵਿੱਚ ਦਿੱਤਾ ਜਾਵੇਗਾ।

ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਜੀ ਦੇ ਪਿਤਾ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖੀ ਗਈ ਚਿੱਠੀ ਅਤੇ ਕੀਤੀ ਆਪਣੇ ਪੁੱਤਰ ਦੇ ਕਤਲ ਦੇ ਇਨਸਾਫ਼ ਦੀ ਮੰਗ

 ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਜੀ ਦੇ ਪਿਤਾ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖੀ ਗਈ ਚਿੱਠੀ ਅਤੇ ਕੀਤੀ ਆਪਣੇ ਪੁੱਤਰ ਦੇ ਕਤਲ ਦੇ ਇਨਸਾਫ਼ ਦੀ ਮੰਗ।



DISTRICT COURT LUDHIANA RECRUITMENT 2022: Interview schedule announced check here

District and Session Judge Ludhiana has  invited applications for filling up of 37 vacancies on different posts. 



OFFICE OF DISTT AND SESSION JUDGE, LUDHIANA RECRUITMENT 2022 : Interview schedule for process server and  peon is announced. The candidates who have applied for posts can check their interview schedule Below.

DISTT COURT LUDHIANA PROCESS SERVER INTERVIEW SCHEDULE DOWNLOAD HERE 

DISTT COURT LUDHIANA PEON INTERVIEW SCHEDULE DOWNLOAD HERE 


 https://districts.ecourts.gov.in/sites/default/files/Annexure%20-A-2022--%20Interview%20Schedule%20for%20the%20post%20of%20Peon%202022.pdf 

BREAKING NEWS: ਸਿੱਧੂ ਮੂਸੇ ਵਾਲਾ ਦੀ ਮੌਤ ਦੀ ਜ਼ਿਮੇਵਾਰੀ ਕਿਨੇਂ ਲਈ? ਪੜ੍ਹੋ

ਸਿੱਧੂ ਮੂਸੇ ਵਾਲਾ ਦੀ ਮੌਤ ਦੀ ਜ਼ਿਮੇਵਾਰੀ ਕਿਨੇਂ ਲਈ? ਪੜ੍ਹੋ 

ਸਿੱਧੂ ਮੂਸੇ ਵਾਲਾ ਦੀ ਮੌਤ ਦੀ ਜ਼ਿਮੇਵਾਰੀ ਕੈਨੇਡਾ ਨਿਵਾਸੀ ਗੋਲਡੀ ਵਲੋਂ ਲਈ ਗਈ ਹੈ, ਇਸ ਸਬੰਧੀ  ਰਿਤੇਸ਼ ਲਾਖੀ ਪਤਰਕਾਰ ਵਲੋਂ ਟਵੀਟ ਰਾਹੀਂ ਦਾਵਾ ਕੀਤਾ ਗਿਆ ਹੈ। 

*ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਨੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਇਹ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਕਰੀਬੀ ਸਾਥੀ ਹੈ। ਬਰਾੜ ਨੇ ਕਿਹਾ ਕਿ ਪੰਜਾਬ ਵਿੱਚ ਉਨ੍ਹਾਂ ਦੇ ਮਾਡਿਊਲ ਨੇ ਸਿੱਧੂ ਮੂਸੇਵਾਲਾ 'ਤੇ ਹਮਲਾ ਕੀਤਾ।

 

ਸਿੱਧੂ ਮੂਸੇ ਵਾਲਾ ਦੀ ਮੌਤ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਟਵੀਟ, ਕਿਹਾ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ

ਸਿੱਧੂ ਮੂਸੇ ਵਾਲਾ ਦੀ ਮੌਤ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਟਵਿਟਰ ਹੈਂਡਲ ਰਾਹੀਂ ਕਿਹਾ

"ਸਿੱਧੂ ਮੂਸੇਵਾਲਾ ਦੇ ਬੇਹੱਦ ਭਿਆਨਕ ਕਤਲ ਤੋਂ ਡੂੰਘੇ ਦੁੱਖ ਅਤੇ ਸਦਮੇ 'ਚ ਹਾਂ..ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ..ਮੇਰੀ ਦਿਲੋਂ ਹਮਦਰਦੀ ਅਤੇ ਪ੍ਰਾਰਥਨਾਵਾਂ ਪਰਿਵਾਰ ਅਤੇ ਦੁਨੀਆ ਭਰ ‘ਚ ਵਸਦੇ ਉਸਦੇ ਪ੍ਰਸ਼ੰਸਕਾਂ ਦੇ ਨਾਲ ਹਨ..ਸਾਰਿਆਂ ਨੂੰ ਸ਼ਾਂਤ ਰਹਿਣ ਦੀ ਅਪੀਲ ਕਰਦਾ ਹਾਂ.."



BREAKING NEWS: ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੀ ਮੌਤ, '

 ਪਿੰਡ ਜਵਾਹਰਕੇ ਨੇੜੇ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ 'ਤੇ ਗੋਲੀ ਚੱਲਣ ਦੀ ਖ਼ਬਰ ਹੈ। ਉਸ ਨੂੰ ਗੰਭੀਰ ਹਾਲਤ ਵਿੱਚ ਜ਼ਿਲ੍ਹਾ ਹਸਪਤਾਲ ਲਿਆਂਦਾ ਗਿਆ ਹੈ। ਇਸ ਘਟਨਾ 'ਚ ਸਿੱਧੂ ਮੂਸੇ ਵਾਲਾ ਸਮੇਤ 3 ਲੋਕ ਜ਼ਖਮੀ ਹੋ ਗਏ। 

Update : ਨਹੀਂ ਰਹੇ ਸਿੱਧੂ ਮੂਸੇ ਵਾਲਾ , ਮੂਸੇ ਵਾਲਾ 'ਨੂੰ ਗੋਲੀਆਂ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਗਿਆ।  ਗੰਭੀਰ ਹਾਲਤ ਵਿੱਚ ਜ਼ਿਲ੍ਹਾ ਹਸਪਤਾਲ ਲਿਆਂਦਾ ਗਿਆ ਜਿਥੇ  ਉਸ ਦੀ ਮੌਤ ਹੋ ਗਈ। ਐਸ ਐਸ ਪੀ ਮਾਨਸਾ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ।




IMPORTANT QUESTIONS ON GEOGRAPHY: GEOGRAPHY QUESTIONS IN PUNJABI -ENGLISH IMPORTANT FOR ALL EXAMS

Q. What is the length of coastline of mainland India? 
ਭਾਰਤ ਦੀ ਮੁੱਖ ਭੂਮੀ (main land) ਦੇ ਸਮੁੰਦਰੀ ਤੱਟ ਦੀ ਲੰਬਾਈ ਕਿੰਨੀ ਹੈ? 

  • 6100 km 


Q. What is the length of India's land border? ਭਾਰਤ ਦੀ ਜ਼ਮੀਨੀ ਸਰਹੱਦ ਦੀ ਲੰਬਾਈ ਕਿੰਨੀ ਹੈ?

  • 15200 kms


Q. What is the distance from the equator to the southern tip of India? ਭੂਮੱਧ ਰੇਖਾ ਤੋਂ ਭਾਰਤ ਦੇ ਦੱਖਣ ਸਿਰੇ ਦੀ ਦੂਰੀ ਕਿੰਨੀ ਹੈ?

  • 876 km


Q. What is the difference between Indian Standard Time and Greenwich Mean Time? Indian Standard Time ਅਤੇ ਗ੍ਰੀਨਵਿਚ ਸਮੇਂ ਵਿੱਚ ਕੀ ਅੰਤਰ ਹੈ

  • 5½hrs


Q. Name the place where India's standard time comes from? ਭਾਰਤ ਦਾ standard time ਕਿੱਥੋਂ ਲਿਆ ਗਿਆ ਹੈ

  • IST taken from a place called Naini near Allahabad


Q. What is the latitudes of the southern boundary of the Indian mainland? ਭਾਰਤ  ਦੀ ਦੱਖਣੀ ਸੀਮਾ ਕਿੰਨੇ ਅਕਸ਼ਾਂਸ਼ਾਂ 'ਤੇ ਹੈ

  • 8 ° 4 '  


Q. How many  states does  Tropic of Cancer passes in India? ਕਰਕ ਰੇਖਾ ਕਿੰਨੇ ਰਾਜਾਂ ਵਿੱਚੋਂ ਲੰਘਦੀ  ਹੈ?

  • 8 states .  Rajasthan, Gujarat, Madhya Pradesh, Chhattisgarh, Jharkhand, West Bengal, Tripura and Mizoram  ( trick GRM Chai Jhan, Tum Mi Wha)


Q. With which country does India's water border meet? ਭਾਰਤ ਦੀ ਜਲ ਸਰਹੱਦ ਕਿਹੜੇ ਦੇਸ਼ ਨਾਲ ਮਿਲਦੀ ਹੈ?

  •  Maldives, Sri Lanka, Bangladesh, Myanmar and Pakistan


Q. How many countries touches India Border?  ਭਾਰਤ ਦੀ ਜ਼ਮੀਨੀ ਸਰਹੱਦ ਨਾਲ ਕਿਹੜੇ-ਕਿਹੜੇ ਦੇਸ਼ ਲੱਗਦੇ ਹਨ?

  • ਬੰਗਲਾਦੇਸ਼, ਚੀਨ, ਪਾਕਿਸਤਾਨ, ਨੇਪਾਲ, ਵਰਮਾ, ਭੂਟਾਨ Bangladesh, China, Pakistan, Nepal, Verma, Bhutan 

Q. Which countries are in the north of India?  ਭਾਰਤ ਦੇ ਉੱਤਰ ਵਿੱਚ ਕਿਹੜੇ ਦੇਸ਼ ਹਨ? 

  • (3) China, Nepal, Bhutan - ਚੀਨ, ਨੇਪਾਲ, ਭੂਟਾਨ


Q. Which country lies  in the east of India? ਭਾਰਤ ਦੇ ਪੂਰਬ ਵਿੱਚ ਕਿਹੜਾ ਦੇਸ਼ ਹੈ

  •   Bangladesh


Q.Which country is in the west of India? ਭਾਰਤ ਦੇ ਪੱਛਮ ਵਿੱਚ ਕਿਹੜਾ ਦੇਸ਼ ਹੈ?

  •   Pakistan 


Q. Which ocean is in the southwest of India ? ਭਾਰਤ ਦੇ ਦੱਖਣ-ਪੱਛਮ ਵਿੱਚ ਕਿਹੜਾ ਸਾਗਰ ਹੈ?- 

  • ਅਰਬ ਸਾਗਰ ( Arabian Sea) 

 

Q. Which is the bay in the southeast of India? ਭਾਰਤ ਦੇ ਦੱਖਣ-ਪੂਰਬ ਵਿੱਚ ਕਿਹੜੀ ਖਾੜੀ ਹੈ? 

  •   Bay of Bengal   (ਬੰਗਾਲ ਦੀ ਖਾੜੀ)


Q. Which ocean is in the south of India? ਭਾਰਤ ਦੇ ਦੱਖਣ ਵਿੱਚ ਕਿਹੜਾ ਸਾਗਰ ਹੈ?

  •  Indian Ocean  (ਹਿੰਦ ਮਹਾਸਾਗਰ)


Q.The eastern hills separate India from which country?  ਪੂਰਵਾਂਚਲ ਦੀਆਂ ਪਹਾੜੀਆਂ ਭਾਰਤ ਨੂੰ ਕਿਸ ਦੇਸ਼ ਤੋਂ ਵੱਖ ਕਰਦੀਆਂ ਹਨ? 

  •  Myanmar  ( ਮਿਆਂਮਾਰ )


Q.The Gulf of Mannar and the Palak Strait separate India from which country? ਮੰਨਾਰ ਦੀ ਖਾੜੀ ਅਤੇ ਪਾਲਕ ਸਟ੍ਰੇਟ ਭਾਰਤ ਨੂੰ ਕਿਸ ਦੇਸ਼ ਤੋਂ ਵੱਖ ਕਰਦੇ ਹਨ? 

  • Sri Lanka (ਸ਼੍ਰੀਲੰਕਾ)


Q. What is the latitude of the whole of India ?ਭਾਰਤ ਦਾ ਅਕਸ਼ਾਂਸ਼ ਵਿਸਤਾਰ ਕੀ ਹੈ 

  •  8 ° 4 'to 37 ° 6' North latitude


Q. Which line crosses the middle of India? ਕਿਹੜੀ ਰੇਖਾ ਭਾਰਤ ਦੇ ਮੱਧ ਵਿੱਚੋਂ ਲੰਘਦੀ ਹੈ? 

  • Tropic of Cancer  ( ਕਰਕ ਰੇਖਾ )


Q. What is the extent ( length ) of India from North to South ?ਭਾਰਤ ਦਾ ਉੱਤਰ ਤੋਂ ਦੱਖਣ ਤੱਕ ਵਿਸਤਾਰ ਕਿੰਨਾ ਹੈ ?

  •   3214 km 


Q. What is the extent of India from East to West? ਭਾਰਤ ਦਾ ਪੂਰਬ ਤੋਂ ਪੱਛਮ ਤੱਕ ਵਿਸਤਾਰ ਕਿੰਨਾ ਹੈ ?

  •  2933 km


Q. Where the Andaman and Nicobar Islands are located? ਅੰਡੇਮਾਨ ਅਤੇ ਨਿਕੋਬਾਰ ਟਾਪੂ ਕਿੱਥੇ ਸਥਿਤ ਹੈ?


  • In the Bay of Bengal  (ਬੰਗਾਲ ਦੀ ਖਾੜੀ ਵਿੱਚ)


Q.What is the southern tip of India called ?ਭਾਰਤ ਦੇ ਦੱਖਣੀ ਸਿਰੇ ਨੂੰ ਕੀ ਕਿਹਾ ਜਾਂਦਾ ਹੈ - 

  • Indira Point (ਇੰਦਰਾ ਪੁਆਇੰਟ)


Q. Indira Point is also known by another name , what is that? ਇੰਦਰਾ ਪੁਆਇੰਟ ਨੂੰ ਹੋਰ ਕਿਸ ਨਾਂ ਨਾਲ  ਜਾਣਿਆ ਜਾਂਦਾ ਹੈ? 

  • Pygmalion Point  (ਪਿਗਮਿਲੀਅਨ ਪੁਆਇੰਟ)


Q. Which countries seem to have India's land border ?ਭਾਰਤ ਦੀ ਜ਼ਮੀਨੀ ਸਰਹੱਦ ਨਾਲ ਕਿਹੜੇ-ਕਿਹੜੇ ਦੇਸ਼ ਲੱਗਦੇ ਹਨ? 

  • Afghanistan, Bangladesh, China, Pakistan, Nepal, Myanmar, Bhutan


Q. Percentage of India's area compared to the area of ​​the world? ਭਾਰਤ ਦਾ ਖੇਤਰਫਲ ਵਿਸ਼ਵ ਦੇ  ਖੇਤਰਫਲ ਕਿੰਨਾ ਹੈ - 2. 42%

  • 2. 42% 


Q. What percentage of the world's population lives in India ? ਦੁਨੀਆ ਦੀ ਕੁੱਲ ਆਬਾਦੀ ਦਾ ਕਿੰਨਾ ਪ੍ਰਤੀਸ਼ਤ ਭਾਰਤ ਵਿੱਚ ਰਹਿੰਦਾ ਹੈ

  • 17%


Q. What is the total area of ​​India 

  • 32,87,263 sq. Km


ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਪਿੰਡ ਵਾਸੀਆਂ ਨੇ ਖੇੜੀ ਰਾਜਾ ਸਿੰਘ ਪ੍ਰਾਇਮਰੀ ਸਕੂਲ ਨੂੰ ਕੀਤਾ ਇਨਵਰਟਰ ਦਾਨ

 *ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਪਿੰਡ ਵਾਸੀਆਂ ਨੇ ਖੇੜੀ ਰਾਜਾ ਸਿੰਘ ਪ੍ਰਾਇਮਰੀ ਸਕੂਲ ਨੂੰ ਕੀਤਾ ਇਨਵਰਟਰ ਦਾਨ* 


ਦੇਵੀਗੜ੍ਹ /ਪਟਿਆਲਾ ( ) 29 ਮਈ   

ਸਰਕਾਰੀ ਪ੍ਰਾਇਮਰੀ ਸਕੂਲ ਖੇੜੀ ਰਾਜਾ ਸਿੰਘ ਦੇ ਸਕੂਲ ਇੰਚਾਰਜ ਸ੍ਰੀਮਤੀ ਤ੍ਰਿਪਤਾ ਮੈਡਮ ਨੇ ਦੱਸਿਆ ਕਿ ਗਰਮੀ ਦੇ ਮੌਸਮ ਨੂੰ ਦੇਖਦਿਆਂ ਹੋਇਆ ਪਿੰਡ ਵਾਸੀਆਂ ਨੇ ਛੋਟੇ ਛੋਟੇ ਬੱਚਿਆਂ ਲਈ ਸਕੂਲ ਨੂੰ ਇਨਵਰਟਰ ਦਾਨ ਕੀਤਾ ਸਕੂਲ ਇੰਚਾਰਜ ਮੈਡਮ ਤ੍ਰਿਪਤਾ ਨੇ ਦੱਸਿਆ ਕਿ ਐੱਸਐੱਮਸੀ ਮੈਂਬਰਾਂ ਦੇ ਨਾਲ ਨਾਲ ਸਮੂਹ ਪਿੰਡ ਵਾਸੀਆਂ ਦੀ ਸਕੂਲ ਵਿੱਚ ਪਿਛਲੇ ਕੁਝ ਦਿਨਾਂ ਪਹਿਲਾਂ ਮੀਟਿੰਗ ਕੀਤੀ ਗਈ ਸੀ ਜਿਸ ਵਿਚ ਪਿੰਡ ਵਾਸੀਆਂ ਨੇ ਸਕੂਲ ਦੀ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ ਸੀ ਇਸੇ ਸਦਕਾ ਪਿੰਡ ਦੇ ਦਾਨੀ ਸੱਜਣਾਂ ਨੇ ਸਕੂਲ ਨੂੰ ਗਰਮੀ ਦਾ ਮੌਸਮ ਦੇਖਦੇ ਹੋਏ ਸਕੂਲ ਨੂੰ ਇਨਵਰਟਰ ਭੇਟ ਕੀਤਾ ।



 ਸਕੂਲ ਅਧਿਆਪਕ ਸ੍ਰੀ ਅਮਰੀਕ ਸਿੰਘ ਤੇ ਮੈਡਮ ਕਰਮਜੀਤ ਕੌਰ ਨੇ ਦੱਸਿਆ ਕਿ ਸਕੂਲ ਦੀ ਹੋਰ ਤਰੱਕੀ ਲਈ ਵੀ ਪਿੰਡ ਵਾਸੀਆਂ ਨੇ ਵੱਧ ਚਡ਼੍ਹ ਕੇ ਯੋਗਦਾਨ ਦੇਣ ਦਾ ਵਾਅਦਾ ਕੀਤਾ । ਇਸ ਸਮੇਂ ਪਿੰਡ ਵਾਸੀ ਭਰਪੂਰ ਸਿੰਘ ,ਹਾਕਮ ਸਿੰਘ ਜਸਵੀਰ ਸਿੰਘ, ਬਲਜੀਤ ਸਿੰਘ ਜਸਪ੍ਰੀਤ ਸਿੰਘ , ਭਾਈ ਹਰਭਜਨ ਸਿੰਘ (ਗ੍ਰੰਥੀ ) , ਭੁਪਿੰਦਰ ਸਿੰਘ ਜੁਪਿੰਦਰ ਸਿੰਘ ,ਦਵਿੰਦਰ ਸਿੰਘ , ਲਖਵਿੰਦਰ ਸਿੰਘ ,ਜੰਗ ਸਿੰਘ ,ਸੰਦੀਪ ਕੁਮਾਰ , ਬਲਬੀਰ ਸਿੰਘ, ਪਵਨ ਕੁਮਾਰ ,ਸਕੂਲ ਐੱਸਐੱਮਸੀ ਕਮੇਟੀ ਦੇ ਚੇਅਰਮੈਨ ਸ੍ਰੀਮਤੀ ਬੇਬੀ, ਸਫ਼ਾਈ ਸੇਵਕ ਬਬਲੀ ਦਾ ਸਮੂਹ ਸਕੂਲ ਅਧਿਆਪਕਾਂ ਨੇ ਬੱਚਿਆਂ ਦੇ ਲਈ ਇਨਵਰਟਰ ਦਾਨ ਕਰਨ ਤੇ ਸਾਰੇ ਦਾਨੀ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ।

Geography General knowledge Questions: Geography GK Important questions in Punjabi

Q. Kangchenjunga mountain is located in which state of India? ਕੰਗਚਨਜੰਗਾ ਭਾਰਤ ਦੇ ਕਿਸ ਰਾਜ ਵਿੱਚ ਸਥਿਤ ਹੈ? 

  • Sikkim (ਸਿੱਕਮ ਵਿੱਚ)  


Q. Which is the oldest mountain range of India? ਭਾਰਤ ਦੀ ਸਭ ਤੋਂ ਪੁਰਾਣੀ ਪਰਬਤ ਲੜੀ ਕਿਹੜੀ ਹੈ?

  • Aravali (ਅਰਾਵਲੀ) 


Q. Which is the highest peak of the Aravalli mountain ? ਅਰਾਵਲੀ ਪਰਬਤ ਦੀ ਸਭ ਤੋਂ ਉੱਚੀ ਚੋਟੀ ਨੂੰ ਕੀ ਕਿਹਾ ਜਾਂਦਾ ਹੈ?

  • Guru Shikhar (ਗੁਰੂ ਸ਼ਿਖਰ) 

Q. What is the height of the highest peak of Himalayas? ਹਿਮਾਲਿਆ ਦੀ ਸਭ ਤੋਂ ਉੱਚੀ ਚੋਟੀ ਦੀ ਉਚਾਈ ਕਿੰਨੀ ਹੈ?

  • ( 8850 ਮੀਟਰ) 


Q. Which is the largest glacier? ਸਭ ਤੋਂ ਵੱਡਾ ਗਲੇਸ਼ੀਅਰ ਕਿਹੜਾ ਹੈ? 

  • Siachin (ਸਿਆਚਿਨ)


Q. The route from Jammu to Srinagar passes through which pass? ਜੰਮੂ ਤੋਂ ਸ਼੍ਰੀਨਗਰ ਜਾਣ ਵਾਲਾ ਰਸਤਾ ਕਿਸ ਪਾਸ ਤੌਂ  ਲੰਘਦਾ ਹੈ?

  • ਬਨਿਹਾਲ ਪਾਸ  Banihal Pass


Q. Where is Khyber Pass located?  ਖੈਬਰ ਪਾਸ ਕਿੱਥੇ ਸਥਿਤ ਹੈ?

  • ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਕਾਰ  (between Pakistan and Afghanistan)


Q. In which state is the Nathula Pass located?

- ਨਾਥੁਲਾ ਪਾਸ ਕਿਸ ਰਾਜ ਵਿੱਚ ਸਥਿਤ ਹੈ?

  • (ਸਿੱਕਮ ਵਿੱਚIn Sikkim
COMPETITION HELPLINE : QUIZZES ON CURRENT AFFAIRS, GENERAL KNOWLEDGE, HISTORY , GEOGRAPHY ETC  ਫ੍ਰੀ ਕਰੋ ਤਿਆਰੀ CLICK HERE

Q. Paldhar Pass connects which two states?  ਪਾਲਧਰ ਪਾਸ ਕਿਹੜੇ - ਦੋ ਰਾਜਾਂ ਨੂੰ ਜੋੜਦਾ ਹੈ?

- ਕੇਰਲ ਅਤੇ ਤਾਮਿਲਨਾਡੂ


  • Kerala and Tamil Nadu - (ਕੇਰਲ ਅਤੇ ਤਾਮਿਲਨਾਡੂ)


Q. What is the position of India in the world in terms of area ਖੇਤਰਫਲ ਦੇ ਲਿਹਾਜ਼ ਨਾਲ ਦੁਨੀਆ ਵਿੱਚ ਭਾਰਤ ਦਾ ਸਥਾਨ ਕੀ ਹੈ? 

  • ਸੱਤਵਾਂ- 7th


Q. Which hills lie between Narmada and Tapti rivers? 

ਨਰਮਦਾ ਅਤੇ ਤਾਪਤੀ ਨਦੀਆਂ ਦੇ ਵਿਚਕਾਰ ਕਿਹੜੀਆਂ ਪਹਾੜੀਆਂ ਹਨ?


  •  ਸਤਪੁਰਾ ਦੀਆਂ ਪਹਾੜੀਆਂ

     Satpura hills 


COMPETITION HELPLINE : QUIZZES ON CURRENT AFFAIRS, GENERAL KNOWLEDGE, HISTORY , GEOGRAPHY ETC  ਫ੍ਰੀ ਕਰੋ ਤਿਆਰੀ CLICK HERE

Masked Aadhaar :ਕੇਂਦਰ ਸਰਕਾਰ ਦੀ ਐਡਵਾਇਜ਼ਰੀ ਆਧਾਰ ਫੋਟੋਕਾਪੀ ਨਹੀਂ, ਸਿਰਫ ਮਾਸਕਡ ਆਧਾਰ ਹੀ ਕਰੋ ਸਾਂਝਾ,

 Masked Aadhaar  :ਕੇਂਦਰ ਸਰਕਾਰ ਨੇ ਐਡਵਾਇਜ਼ਰੀ ਜਾਰੀ ਕੀਤੀ ਹੈ ਅਤੇ ਕਿਹਾ ਹੈ ਕਿ  ਆਧਾਰ ਦੀ  ਫੋਟੋਕਾਪੀ ਨਹੀਂ, ਸਿਰਫ ਮਾਸਕਡ ਆਧਾਰ ਹੀ ਸਾਂਝਾ ਕੀਤਾ ਜਾਵੇ। ਕਿਉਂਕਿ ਆਧਾਰ ਦੀ ਫੋਟੋ ਕਾਪੀ ਦਾ ਗਲਤ ਇਸਤੇਮਾਲ ਹੋ ਸਕਦਾ ਹੈ।



Pay commission: ਮੁਲਾਜ਼ਮਾਂ ਲਈ ਵੱਡੀ ਖੱਬਰ, ਤਨਖ਼ਾਹਾਂ ਵਿੱਚ ਹੋਵੇਗਾ ਵਾਧਾ, ਪੜ੍ਹੋ ਪੂਰੀ ਖਬਰ

NEW DELHI 29MAY 2022

7th Pay commission:  ਕੇਂਦਰ ਸਰਕਾਰ ਦੇ ਕਰਮਚਾਰੀਆਂ ਲਈ ਵੱਡੀ ਖਬਰ ਹੈ। ਜੇਕਰ ਤੁਸੀਂ ਵੀ ਸਰਕਾਰੀ ਕਰਮਚਾਰੀ ਹੋ ਅਤੇ ਤਨਖਾਹ ਵਾਧੇ ਦਾ ਇੰਤਜ਼ਾਰ ਕਰ ਰਹੇ ਹੋ ਤਾਂ ਜੁਲਾਈ ਤੋਂ ਤੁਹਾਡੇ ਖਾਤੇ 'ਚ ਜ਼ਿਆਦਾ ਪੈਸੇ ਆਉਣਗੇ।



.ਏਆਈਸੀਪੀਆਈ ਇੰਡੈਕਸ ਮੁਤਾਬਕ ਇਸ ਵਾਰ ਸਰਕਾਰ ਡੀਏ ਵਿੱਚ ਪੂਰੇ 4 ਫੀਸਦੀ ਦਾ ਵਾਧਾ ਕਰ ਸਕਦੀ ਹੈ, ਜਿਸ ਤੋਂ ਬਾਅਦ ਮੁਲਾਜ਼ਮਾਂ ਦਾ ਡੀਏ 34 ਫੀਸਦੀ ਤੋਂ ਵਧ ਕੇ 38 ਫੀਸਦੀ ਹੋ ਜਾਵੇਗਾ।

6TH PAY COMMISSION ALL UPDATE/ IMPORTANT NOTIFICATION READ HERE

ਸਾਲ 2022 ਦੇ ਪਹਿਲੇ ਦੋ ਮਹੀਨਿਆਂ ਵਿੱਚ ਸੂਚਕਾਂਕ ਵਿੱਚ ਗਿਰਾਵਟ ਦਰਜ ਕੀਤੀ ਗਈ ਸੀ। ਜਨਵਰੀ ਵਿੱਚ ਇਹ 125.1, ਫਰਵਰੀ ਵਿੱਚ 125 ਅਤੇ ਮਾਰਚ ਵਿੱਚ 126 ਸੀ। ਦੂਜੇ ਪਾਸੇ ਜੇਕਰ ਅਪ੍ਰੈਲ, ਮਈ ਅਤੇ ਜੂਨ 'ਚ ਇਹ 126 ਤੋਂ ਉਪਰ ਰਹਿੰਦਾ ਹੈ ਤਾਂ ਸਰਕਾਰ ਡੀ.ਏ. ਵਿੱਚ 4 ਪ੍ਰਤੀਸ਼ਤ ਦਾ ਵਾਧਾ ਕਰ ਸਕਦੀ ਹੈ।

pseb.ac.in class 8th result 2022 Soon: PSEB 8TH CLASS RESULT 2022 LINK, DOWNLOAD HERE

 PSEB 8TH CLASS RESULT 2022 :LINK FOR DOWNLOADING RESULT @PSEB.AC.IN

Punjab school education board has conducted the 8th board exams 2022 following all covid-19 procedures.  Pseb conducted 8th examination 2022 from  april 2022 to May 2022. PSEB 8th Result 2022 will be available on official website of pseb in May 2022. The students of Punjab school education board are waiting for their 8th class result 2022.

In this post you will get detailed information about  DOWNLOAD  PSEB 8TH RESULT 2022, link for downloading and date when the result will be available.

PSEB CLASS 8TH RESULT 2022

Punjab school education board will announce 8th class result on the official website of pseb i.e pseb.ac.in. the result will be available on the official website of the board on 4th week of may 2022. students who have been appeared  for the 8th examination can check their result from the link available on website. After the declaration of result link for downloading result become active and student can check the PSEB 8TH class result.

PSEB 8TH CLASS RESULT 2022 AVAILABLE ON PSEB.AC.IN
State Punjab
Organisation Punjab school education Board
Board exam 2022 8th
Exam date April may 2022
8TH result date May 2022( 4th week)
PSEB 8th class result link pseb.ac.in

PSEB CLASS 8TH RESULT 2022 LINK  (Active soon)


As per confidential reports 8th class result will be available on 4th week. The students will able to check their result online from the link available on official website.


 

ਤਨਖ਼ਾਹਾਂ ਨਾ ਮਿਲਣ ਅਤੇ ਤਰੱਕੀਆਂ ਸਬੰਧੀ ਗੌਰਮਿੰਟ ਟੀਚਰਜ਼ ਯੂਨੀਅਨ ਦਾ ਵਫ਼ਦ ਵਿਧਾਇਕ ਸਵਨਾ ਤੇ ਜਿਲਾ ਪ੍ਰਧਾਨ ਵਧਵਾ ਨੂੰ ਮਿਲਿਆ

 *ਤਨਖ਼ਾਹਾਂ ਨਾ ਮਿਲਣ ਅਤੇ ਤਰੱਕੀਆਂ ਸਬੰਧੀ ਗੌਰਮਿੰਟ ਟੀਚਰਜ਼ ਯੂਨੀਅਨ ਦਾ ਵਫ਼ਦ ਵਿਧਾਇਕ ਸਵਨਾ ਤੇ ਜਿਲਾ ਪ੍ਰਧਾਨ ਵਧਵਾ ਨੂੰ ਮਿਲਿਆ*


*ਪ੍ਰਾਇਮਰੀ ਅਧਿਆਪਕਾਂ ਦੀਆਂ ਤਨਖ਼ਾਹਾਂ ਲਈ ਬਜ਼ਟ ਜ਼ਲਦ ਹੋਵੇਗਾ ਜਾਰੀ : ਵਿਧਾਇਕ ਨਰਿੰਦਰਪਾਲ ਸਿੰਘ ਸਵਨਾ*


*ਅਧਿਆਪਕਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਸਰਕਾਰ ਹੈ ਵਚਨਬੱਧ : ਅਰੁਣ ਵਧਵਾ*


ਫਾਜ਼ਿਲਕਾ (28 ਮਈ) : ਗੌਰਮਿੰਟ ਟੀਚਰਜ਼ ਯੂਨੀਅਨ ਫਾਜ਼ਿਲਕਾ ਦਾ ਵਫ਼ਦ ਜ਼ਿਲ੍ਹਾ ਫਾਜ਼ਿਲਕਾ ਦੇ ਪ੍ਰਾਇਮਰੀ ਅਧਿਆਪਕਾਂ ਦੀਆਂ ਅਪਰੈਲ ਦੀਆਂ ਰੁੱਕੀਆ ਤਨਖ਼ਾਹਾਂ ਅਤੇ ਈ ਟੀ ਟੀ ਤੋਂ ਹੈਡ ਟੀਚਰ ਅਤੇ ਹੈਡ ਟੀਚਰ ਤੋਂ ਸੈਂਟਰ ਹੈਡ ਟੀਚਰ ਦੀਆਂ ਤਰੱਕੀਆਂ ਸਬੰਧੀ ਅੱਜ ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਅਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਰੁਣ ਵਧਵਾ ਨੂੰ ਜ਼ਿਲ੍ਹਾ ਸਰਪ੍ਰਸਤ ਭਗਵੰਤ ਭਟੇਜਾ, ਜ਼ਿਲ੍ਹਾ ਜਨਰਲ ਸਕੱਤਰ ਨਿਸ਼ਾਂਤ ਅਗਰਵਾਲ ਦੀ ਅਗਵਾਈ ਵਿੱਚ ਮਿਲੀਆ ਅਤੇ ਜ਼ਿਲ੍ਹਾ ਫਾਜ਼ਿਲਕਾ ਦੇ ਅਧਿਆਪਕਾਂ ਨੂੰ ਅਪ੍ਰੈਲ ਮਹੀਨੇ ਦੀ ਤਨਖਾਹ ਸਾਰਾ ਮਹੀਨਾ ਲੰਘਣ ਤੇ ਵੀ ਨਾ ਮਿਲਣ ਸਬੰਧੀ ਜਾਣੂ ਕਰਵਾਇਆ ਜਿਸ ਤੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਮੌਕੇ ਤੇ ਸਿੱਖਿਆ ਮੰਤਰੀ ਪੰਜਾਬ ਨੂੰ ਫ਼ੋਨ ਕਰਕੇ ਅਧਿਆਪਕਾਂ ਦੀਆਂ ਤਨਖ਼ਾਹਾਂ ਲਈ ਤੁਰੰਤ ਬਜ਼ਟ ਜਾਰੀ ਕਰਨ ਦੀ ਮੰਗ ਕੀਤੀ, ਸਿੱਖਿਆ ਮੰਤਰੀ ਵਲੋਂ ਸਿਰਫ ਫਾਜ਼ਿਲਕਾ ਜ਼ਿਲ੍ਹੇ ਵਿਚ ਬਜ਼ਟ ਨਾ ਪਹੁੰਚਣ ਸਬੰਧੀ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਬਜ਼ਟ ਜਾਰੀ ਕਰਵਾਉਣ ਦਾ ਭਰੋਸਾ ਦਿਵਾਇਆ। ਈਟੀਟੀ ਤੋਂ ਹੈਡ ਟੀਚਰ ਅਤੇ ਸੈਂਟਰ ਹੈਡ ਟੀਚਰ ਦੀਆਂ ਤਰੱਕੀਆਂ ਸਬੰਧੀ ਡੀਪੀਆਈ ਐਲੀਮੈਂਟਰੀ ਪੰਜਾਬ ਵਲੋਂ ਪੱਤਰ ਜਾਰੀ ਹੋਣ ਤੋਂ ਬਾਅਦ ਵੀ ਲਗਭਗ 1 ਮਹੀਨਾ ਪੁਰਾ ਹੋਣ ਦੇ ਬਾਵਜੂਦ ਜ਼ਿਲੇ ਦੇ ਪ੍ਰਾਇਮਰੀ ਅਧਿਆਪਕਾਂ ਦੀਆਂ ਬਣਦੀਆਂ ਤਰੱਕੀਆਂ ਸਬੰਧੀ ਦਫਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਫ਼ਾਜ਼ਿਲਕਾ ਵੱਲੋਂ ਕੋਈ ਵੀ ਕਾਰਵਾਈ ਨਾ ਹੋਣ ਤੇ ਜਥੇਬੰਦੀ ਨੇ ਰੋਸ ਪ੍ਰਗਟ ਕੀਤਾ ਜਿਸ ਤੇ ਉਹਨਾਂ ਵੱਲੋਂ ਇਸ ਸਬੰਧੀ ਜਲਦ ਕਾਰਵਾਈ ਕਰਵਾਉਣ ਦਾ ਭਰੋਸਾ ਦਿੱਤਾ ਗਿਆ।



ਜਥੇਬੰਦੀ ਦੇ ਵਫ਼ਦ ਵਿੱਚ ਜ਼ਿਲ੍ਹਾ ਵਿੱਤ ਸਕੱਤਰ ਅਮਨਦੀਪ ਸਿੰਘ, ਸੀਨੀਅਰ ਮੀਤ ਪ੍ਰਧਾਨ ਪਰਮਜੀਤ ਸਿੰਘ, ਬਲਾਕ ਫਾਜ਼ਿਲਕਾ ਆਗੂ ਸੋਰਭ ਧੂੜੀਆ ਵੀ ਹਾਜ਼ਰ ਸਨ।

ਸੇਵਾ ਕੇਂਦਰਾਂ ਵਿੱਚ 100 ਤੋਂ ਜ਼ਿਆਦਾ ਸੇਵਾਵਾਂ ਹੋਰ ਸ਼ੁਰੂ ਕੀਤੀਆਂ: ਮੁੱਖ ਮੰਤਰੀ ਭਗਵੰਤ ਮਾਨ


ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ  ਆਮ ਲੋਕਾਂ ਤੱਕ ਸਹੁਲਤਾਂ ਪਹੁੰਚਾਉਣ ਲਈ, ਲੋਕਾਂ ਨੂੰ ਪਿੰਡ-ਸ਼ਹਿਰ ਪੱਧਰ ‘ਤੇ ਸੇਵਾਵਾਂ ਦੇਣ ਲਈ..ਅੱਜ ਪੰਜਾਬ ਦੇ ਸੇਵਾ ਕੇਂਦਰਾਂ ‘ਚ ਮਿਲ ਰਹੀਆਂ ਸਹੂਲਤਾਂ 'ਚ ਵਾਧਾ ਕਰਦਿਆਂ 100 ਤੋਂ ਜ਼ਿਆਦਾ ਸੇਵਾਵਾਂ ਹੋਰ ਸ਼ੁਰੂ ਕੀਤੀਆਂ ।



ਬਲਵੀਰ ਸਿੰਘ ਸੀਚੇਵਾਲ ਅਤੇ ਪਦਮ ਸ਼੍ਰੀ ਵਿਕਰਮਜੀਤ ਸਿੰਘ ਸਾਹਨੀ ਆਪ ਵੱਲੋਂ ਰਾਜ ਸਭਾ ਦੇ ਉਮੀਦਵਾਰ

 

WEATHER ALERT: ਮੌਸਮ ਵਿਭਾਗ ਵਲੋਂ ਆਉਣ ਵਾਲੇ 2-3 ਘੰਟਿਆਂ ਵਿੱਚ ਮੀਂਹ,ਹਨੇਰੀ ਅਤੇ ਤੁਫਾਨ ਦੀ ਭਵਿੱਖਬਾਣੀ

ਮੌਸਮ ਵਿਭਾਗ ਵਲੋਂ  ਆਉਣ ਵਾਲੇ 2-3 ਘੰਟਿਆਂ ਲਈ ਅਲਰਟ ਜਾਰੀ ਕੀਤਾ ਹੈ। ਜਾਰੀ ਪ੍ਰੈਸ ਨੋਟ ਵਿੱਚ ਕਿਹਾ ਗਿਆ ਹੈ

Light to moderate rain with thunderstorm/lightning and gusty wind (30-40 kmph) likely to continue over Ferozepur, Moga, Faridkot, Ludhiana, Tarn Taran, Jalandhar and Kapurthala Districts and adjoining areas and Hail likely over parts of Moga Faridkot Districts and adjoining areas during next 2-3 hours


ਫਰੀਦਕੋਟ,ਮੋਗਾ ਤੇ ਫਿਰੋਜ਼ਪੁਰ ਅਨੇਕਾਂ ਥਾਂਈ ਤਕੜੀ ਕਾਰਵਾਈ ਜਾਰੀ ਇਹ ਬੱਦਲ ਤੂਫ਼ਾਨ ਦਾ ਰੂਪ ਲੈ ਪੂਰਬ ਵੱਲ ਕੇਂਦਰੀ ਮਾਲਵੇ ਵੱਧਣਗੇ ਅਗਲੇ ਕੁਝ ਮਿੰਟਾ ਤੇ 1-3 ਘੰਟਿਆਂ ਦੌਰਾਨ ਰਾਏਕੋਟ,ਭਗਤਾ ਭਾਈਕਾ, ਜਗਰਾਓੁ,ਬਰਨਾਲਾ,ਤਪਾ,ਭਦੌੜ,ਰਾਮਪੁਰਾ ਫੂਲ, ਬਠਿੰਡਾ, ਮਾਨਸਾ, ਨਕੋਦਰ,ਜਲੰਧਰ,ਫਿਲੌਰ,ਫਗਵਾੜਾ,ਨਵਾਂਸ਼ਹਿਰ,ਅਹਿਮਦਗੜ੍ਹ,ਲੁਧਿਆਣਾ,ਮਲੇਰਕੋਟਲਾ,ਧਨੌਲਾ,ਜਲੰਧਰ, ਨੂਰ ਮਹਿਲ, ਧੂਰੀ,ਸੰਗਰੂਰ,ਨਾਭਾ,ਪਟਿਆਲਾ,ਖੰਨਾ,ਫ਼ਤਹਿਗੜ੍ਹ ਸਾਹਿਬ ਇਲਾਕਿਆਂ ਚ ਧੂੜ-ਤੂਫ਼ਾਨ ਨਾਲ ਬਾਰਿਸ਼ ਤੇ ਕਿਤੇ-ਕਿਤੇ ਗੜ੍ਹਮਾਰੀ ਪੁੱਜ ਜਾਵੇਗੀ।



PSEB SCHOOL LECTURER RECRUITMENT : ਲੈਕਚਰਰਾਂ ਦੀਆਂ 343 ਅਸਾਮੀਆਂ ਤੇ ਭਰਤੀ ਲਈ , ਹੁਣ ਅਪਲਾਈ ਕਰੋ 1 ਜੂਨ ਤੱਕ

 PSEB SCHOOL LECTURER RECRUITMENT PUNJAB 

ਸਿੱਖਿਆ ਵਿਭਾਗ ਪੰਜਾਬ ਵੱਲੋਂ ਮਿਤੀ 16-12-2021 ਨੂੰ ਦਿੱਤੇ ਵਿਗਿਆਪਨ ਦੀ ਲਗਤਾਰਤਾ ਵਿੱਚ ਮਿਤੀ 08-01-2022 ਨੂੰ 343 ਲੈਕਚਰਾਰ ਕਾਡਰ ਦੀਆਂ ਵੱਖ-ਵੱਖ ਵਿਸ਼ਿਆ ਦੀ ਭਰਤੀ ਲਈ ਦਿੱਤੇ ਗਏ ਡੀਟੇਲਡ ਵਿਗਿਆਪਨ ਸਬੰਧੀ ਉਮੀਦਵਾਰਾਂ ਪਾਸੋਂ ਮਿਤੀ 15-05-2022 ਤੱਕ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ।

 ਉਮੀਦਵਾਰਾਂ ਵੱਲੋਂ ਪ੍ਰਾਪਤ ਪ੍ਰਤੀਬੇਨਤੀਆਂ ਅਨੁਸਾਰ ਅਪਲਾਈ ਕਰਨ ਵਿੱਚ ਆ ਰਹੀਆਂ ਤਕਨੀਕੀ ਮੁਸਕਿਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੁਣ ਆਨ-ਲਾਈਨ ਅਪਲਾਈ ਕਰਨ ਦੀ ਮਿਤੀ ਵਿੱਚ 01-06-2022 ਤੱਕ ਵਾਧਾ ਕੀਤਾ ਜਾਂਦਾ ਹੈ।
More details:  www.educationrecruitmentboard.com ਤੇ ਉਪਲੱਬਧ ਵਿਗਿਆਪਨ ਅਨੁਸਾਰ ਹੀ ਹੋਣਗੀਆਂ। 

ONLINE TEACHER TRANSFER: ਸਾਂਝੇ ਅਧਿਆਪਕ ਮੋਰਚੇ ਨੇ ਸਿੱਖਿਆ ਮੰਤਰੀ ਨਾਲ ਵਰਚੂਅਲ ਮੀਟਿੰਗ ਵਿੱਚ ਬਦਲੀ ਨੀਤੀ ਸਬੰਧੀ ਰੱਖੇ ਸੁਝਾਅ

 ਸਾਂਝੇ ਅਧਿਆਪਕ ਮੋਰਚੇ ਨੇ ਸਿੱਖਿਆ ਮੰਤਰੀ ਨਾਲ ਵਰਚੂਅਲ ਮੀਟਿੰਗ ਵਿੱਚ ਬਦਲੀ ਨੀਤੀ ਸਬੰਧੀ ਰੱਖੇ ਸੁਝਾਅ



     ਸਾਂਝੇ ਅਧਿਆਪਕ ਮੋਰਚੇ ਨੇ ਸਿੱਖਿਆ ਮੰਤਰੀ ਨਾਲ ਵਰਚੂਅਲ ਮੀਟਿੰਗ ਵਿੱਚ ਬਦਲੀ ਨੀਤੀ ਸਬੰਧੀ ਰੱਖੇ ਸੁਝਾਅ

ਮੋਹਾਲੀ, 28 ਮਈ ( )

     ਸਿੱਖਿਆ ਵਿਭਾਗ ਵੱਲੋਂ ਅਧਿਆਪਕ ਬਦਲੀ ਨੀਤੀ ਸਬੰਧੀ ਵੱਖ-ਵੱਖ ਜਥੇਬੰਦੀਆਂ ਤੋਂ ਸੁਝਾਅ ਲੈਣ ਲਈ ਕੀਤੀ ਗਈ ਵਰਚੁਅਲ ਮੀਟਿੰਗ ਵਿੱਚ ਸਾਂਝਾ ਅਧਿਆਪਕ ਮੋਰਚਾ ਪੰਜਾਬ ਵਿੱਚ ਸ਼ਾਮਲ ਜੱਥੇਬੰਦੀਆਂ ਵੱਲੋਂ ਮੋਰਚੇ ਦੇ ਫੈਸਲੇ ਅਨੁਸਾਰ ਮੁੱਖ ਸੁਝਾਅ ਦਿੱਤੇ ਗਏ। 



ਵਰਚੁਅਲ ਮੀਟਿੰਗ ਵਿੱਚ ਸੁਝਾਅ ਦੇਣ ਸਮੇਂ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਪ੍ਰਧਾਨ ਵਿਕਰਮ ਦੇਵ ਸਿੰਘ, ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਅਧਿਆਪਕ ਦਲ ਜਹਾਂਗੀਰ ਦੇ ਪ੍ਰਧਾਨ ਬਾਜ ਸਿੰਘ ਖਹਿਰਾ ਅਧਿਆਪਕ ਦਲ ਪੰਜਾਬ ਦੇ ਜਸਵਿੰਦਰ ਸਿੰਘ ਔਲਖ, ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਦੇ ਪ੍ਰਧਾਨ ਸੁਰਿੰਦਰ ਪੁਆਰੀ, ਐੱਸ ਸੀ ਬੀ ਸੀ ਅਧਿਆਪਕ ਯੂਨੀਅਨ ਦੇ ਬਲਜੀਤ ਸਿੰਘ ਸਲਾਣਾ, ਗੌਰਮਿੰਟ ਟੀਚਰਜ਼ ਯੂਨੀਅਨ ਵਿਗਿਆਨਕ ਦੇ ਪ੍ਰਧਾਨ ਹਰਜੀਤ ਸਿੰਘ ਬਸੋਤਾ, ਅਧਿਆਪਕ ਦਲ ਦੇ ਪ੍ਰਧਾਨ ਗੁਰਜੰਟ ਸਿੰਘ ਵਾਲੀਆ ਸ਼ਾਮਲ ਸਨ। ਉਨ੍ਹਾਂ ਦੁਆਰਾ ਦਿੱਤੇ ਗਏ ਸੁਝਾਵਾਂ ਵਿੱਚ ਪਹਿਲਾਂ ਹੋਈਆਂ ਬਦਲੀਆਂ ਬਿਨਾਂ ਸ਼ਰਤ ਲਾਗੂ ਕਰਨ, ਆਪਣੀ ਜਾਂ ਆਸ਼ਰਿਤ ਦੀ ਕਰੋਨਿਕ ਬਿਮਾਰੀ, 40% ਅੰਗਹੀਣਤਾ, ਵਿਧਵਾ, ਕੁਆਰੀ, ਤਲਾਕਸ਼ੁਦਾ ਨੂੰ ਪਹਿਲ ਦੇਣ, ਘਰ ਤੋਂ ਸਟੇਸ਼ਨ ਦੀ ਦੂਰੀ (ਹਰ 10 ਕਿ. ਮੀ. =1 ਨੰਬਰ ) ਅਨੁਸਾਰ ਅੰਕਾਂ ਦੀ ਵੇਟੇਜ਼ ਦੇਣ, ਪ੍ਰਿੰਸੀਪਲਾਂ, ਮੁੱਖ ਅਧਿਆਪਕਾਂ ਅਤੇ ਬੀ ਪੀ ਈ ਓਜ਼ ਨੂੰ ਬਦਲੀ ਨੀਤੀ ਅਨੁਸਾਰ ਬਦਲੀ ਕਰਵਾਉਣ ਦਾ ਮੌਕਾ ਦੇਣ, ਆਪਸੀ / ਤਿਕੋਨੀ ਬਦਲੀ ਅਤੇ ਨਵ- ਵਿਆਹੁਤਾ ਲਈ ਕੋਈ ਵੀ ਸ਼ਰਤ ਨਾ ਲਗਾਉਣ, ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੀਆਂ ਸਾਰੀਆਂ ਖਾਲੀ ਪੋਸਟਾਂ ਸਟੇਸ਼ਨ ਚੋਣ ਲਈ ਵੱਖਰੀਆਂ - ਵੱਖਰੀਆਂ ਦਰਸਾਉਣ, ਖਤਮ ਕੀਤੀਆਂ ਪੋਸਟਾਂ ਬਹਾਲ ਕਰਕੇ ਸਟੇਸ਼ਨ ਚੋਣ ਲਈ ਉਪਲਬਧ ਕਰਵਾਉਣ, ਬੀ ਪੀ ਈ ਓ ਦਫਤਰਾਂ ਵਿੱਚ ਸ਼ਿਫਟ ਕੀਤੇ 228 ਪੀ ਟੀ ਆਈਜ਼ ਨੂੰ ਪਿਤਰੀ ਸਕੂਲਾਂ ਵਿੱਚ ਭੇਜਣ ਜਾਂ ਬਦਲੀ ਦਾ ਮੌਕਾ ਦੇਣ, ਠੇਕਾ ਅਧਾਰਿਤ ਕੀਤੀ ਸੇਵਾ ਨੂੰ ਬਦਲੀ ਲਈ ਗਿਣਨ, ਨਾਨ-ਟੀਚਿੰਗ ਸਟਾਫ ਦੀਆਂ ਬਦਲੀਆਂ ਅਧਿਆਪਕਾਂ ਨਾਲ ਹੀ ਕਰਨ, ਨਵ ਨਿਯੁਕਤ ਅਤੇ ਪਿਛਲੇ ਸਮੇਂ ਦੌਰਾਨ ਪ੍ਰਮੋਟ ਹੋਏ ਸਮੂਹ ਅਧਿਆਪਕਾਂ ਨੂੰ ਬਿਨਾਂ ਸ਼ਰਤ ਬਦਲੀ ਦਾ ਮੌਕਾ ਦੇਣ, ਤਬਲਾ / ਸੰਗੀਤ ਦੇ ਸਟੇਸ਼ਨ ਸ਼ੋਅ ਕਰਨ, ਦੂਰ ਦੁਰਾਡੇ ਕੀਤੀਆਂ ਨਵੀਆਂ ਨਿਯੁਕਤੀਆਂ ਅਤੇ ਸਟਰੀਮ ਟੁੱਟਣ ਕਾਰਣ ਦੂਰ ਦੁਰਾਡੇ ਬਦਲੇ ਅਧਿਆਪਕਾਂ ਨੂੰ ਪਹਿਲ ਦੇਣ, ਅਪਗਰੇਡ ਸਕੂਲਾਂ ਦੀਆਂ ਪੋਸਟਾਂ ਦਰਸਾਉਣ, ਬਦਲੀ ਲਈ ਮੈਰਿਟ ਅੰਕ ਦਰਸਾਉਣ,180 ਈਟੀਟੀ ਟੈੱਟ ਪਾਸ ਅਧਿਆਪਕਾਂ ਦੀ ਮੁੱਢਲੀ ਭਰਤੀ ਅਨੁਸਾਰ ਸਟੇਅ ਗਿਣਨ, ਬਦਲੀ ਦੀ ਪ੍ਰਕਿਰਿਆ ਨੂੰ ਸਰਲ ਕਰਨ ਆਦਿ ਮੁੱਖ ਤੌਰ ਤੇ ਸ਼ਾਮਲ ਹਨ। ਇਸ ਮੀਟਿੰਗ ਵਿੱਚ ਸੁਝਾਅ ਲੈਣ ਵਾਲਿਆਂ ਵਿੱਚ ਸਿੱਖਿਆ ਮੰਤਰੀ ਮੀਤ ਹੇਅਰ ਤੋਂ ਇਲਾਵਾ ਡੀਜੀਐਸਈ ਪਰਦੀਪ ਅਗਰਵਾਲ, ਡੀਪੀਆਈ ਸੈਕੰਡਰੀ ਸਿੱਖਿਆ ਕੁਲਜੀਤ ਪਾਲ ਸਿੰਘ ਮਾਹੀ ਅਤੇ ਡੀਪੀਆਈ ਐਲੀਮੈਂਟਰੀ ਹਰਿੰਦਰ ਕੌਰ ਮੌਜੂਦ ਰਹੇ।


ਭ੍ਰਿਸਟਾਚਾਰ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀ ਕਰਾਂਗੇ- ਹਰਜੋਤ ਬੈਂਸ

 ਭ੍ਰਿਸਟਾਚਾਰ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀ ਕਰਾਂਗੇ- ਹਰਜੋਤ ਬੈਂਸ

ਨਜਾਇਜ ਮਾਈਨਿੰਗ ਤੇ ਕੱਸੀ ਨਕੇਲ, ਸੂਬੇ ਦਾ ਖਜਾਨਾ ਭਰਨ ਲਈ ਉਪਰਾਲੇ ਸੁਰੂ-ਕੈਬਨਿਟ ਮੰਤਰੀ

ਸਾਡਾ.ਐਮ.ਐਲ.ਏ.ਸਾਡੇ.ਵਿਚ ਪ੍ਰੋਗਰਾਮ ਤਹਿਤ ਕੈਬਨਿਟ ਮੰਤਰੀ ਪਿੰਡ ਪਿੰਡ ਜਾ ਕੇ ਕਰ ਰਹ ਹਨ ਲੋਕਾਂ ਦੀਆਂ ਮੁਸ਼ਕਿਲਾਂ ਹੱਲ

ਭਰਤਗੜ੍ਹ 28 ਮਈ()

ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਕਾਨੂੰਨੀ ਅਤੇ ਵਿਧਾਨਿਕ ਮਾਮਲੇ, ਖਣਨ ਅਤੇ ਭੂ-ਵਿਗਿਆਨ, ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਅਤੇ ਜੇਲ੍ਹ ਵਿਭਾਗ ਪੰਜਾਬ ਨੇ ਸਪੱਸ਼ਟ ਕੀਤਾ ਹੈ ਕਿ ਭ੍ਰਿਸ਼ਟਾਚਾਰ ਚਾਹੇ ਕਿਸੇ ਵੀ ਰੂਪ ਵਿਚ ਬਿਲਕੁਲ ਵੀ ਬਰਦਾਸ਼ਤ ਨਹੀ ਕੀਤਾ ਜਾਵੇਗਾ। ਲੋਕਾਂ ਨੂੰ ਸਾਫ ਸੁਥਰਾ ਪ੍ਰਸ਼ਾਸ਼ਨ ਦੇਣ ਤੇ ਇਮਾਨਦਾਰ ਸਰਕਾਰ ਦੇ ਵਾਅਦੇ ਨਾਲ ਆਮ ਆਦਮੀ ਪਾਰਟੀ ਨੂੰ ਜਨਤਕ ਫਤਵਾ ਮਿਲਿਆ ਹੈ। ਲੋਕਾਂ ਦੇ ਭਰੋਸੇ ਉਤੇ ਕਾਇਮ ਰਹਿਣਾ ਸਾਡੀ ਜਿੰਮੇਵਾਰੀ ਹੈ। ਸਾਡੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਸ.ਭਗਵੰਤ ਮਾਨ ਨੇ ਭ੍ਰਿਸ਼ਟਾਚਾਰ ਵਿਰੁੱਧ ਜੀਰੋ ਟਾਲਰੈਂਸ ਨੂੰ ਅਪਨਾਇਆ ਹੈ, ਭਾਵੇਂ ਸਾਡਾ ਕੋਈ ਰਿਸ਼ਤੇਦਾਰ, ਪਾਰਟੀ ਵਰਕਰ, ਅਧਿਕਾਰੀ ਜਾਂ ਕਰਮਚਾਰੀ ਇਨ੍ਹਾਂ ਦੋਸ਼ਾਂ ਵਿਚ ਪਾਇਆ ਜਾਵੇਗਾ, ਉਸ ਨੂੰ ਬਖਸ਼ਿਆ ਨਹੀ ਜਾਵੇਗਾ। 



    ਕੈਬਨਿਟ ਮੰਤਰੀ ਹਰਜੋਤ ਬੈਂਸ ਆਪਣੇ ਵਿਧਾਨ ਸਭਾ ਹਲਕੇ ਸ੍ਰੀ ਅਨੰਦਪੁਰ ਸਾਹਿਬ ਦੇ ਵੱਖ ਵੱਖ ਪਿੰਡਾਂ ਸਰਸਾ ਨੰਗਲ,ਮੰਗੂਵਾਲ ਦੀਵਾੜੀ, ਬੜਾ ਪਿੰਡ ਲੋਅਰ, ਬੜਾ ਪਿੰਡ ਅੱਪਰ, ਭਾਓਵਾਲ, ਬੇਲੀਆਂ, ਗਰਦਲਾ, ਗਾਜੀਪੁਰ ਆਦਿ ਦੇ ਵਿਸੇਸ ਦੌਰੇ ਤੇ ਸਨ। ਉਨ੍ਹਾਂ ਵੱਲੋਂ ਸੁਰੂ ਕੀਤੇ ਵਿਸੇਸ ਪ੍ਰੋਗਰਾਮ ਸਾਡਾ.ਐਮ.ਐਲ.ਏ.ਸਾਡੇ.ਵਿਚ ਤਹਿਤ ਇਨ੍ਹਾਂ ਪਿੰਡਾਂ ਵਿਚ ਸਾਝੀ ਸੱਥ ਲਗਾ ਕੇ ਲੋਕਾਂ ਦੀਆ ਮੁਸ਼ਕਿਲਾਂ ਸੁਣੀਆ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਸਾਡੀ ਫਰਜ਼ ਹੈ, ਤੇ ਇਸ ਇਲਾਕੇ ਦੇ ਲੋਕ ਕਈ ਦਹਾਕਿਆਂ ਤੋ ਬੁਨਿਆਦੀ ਸਹੂਲਤਾ ਤੋ ਸੱਖਣੇ ਹਨ, ਜਦੋ ਵੀ ਵੋਟਾ ਆਉਦੀਆਂ ਹਨ, ਲੀਡਰ ਇਨ੍ਹਾਂ ਨੂੰ ਭਰਮਾਉਣ ਲਈ ਆ ਜਾਂਦੇ ਹਨ, ਜਦੋਂ ਕਿ ਇਸ ਇਲਾਕੇ ਦੀ ਜਮੀਨੀ ਹਕੀਕਤ ਕੁਝ ਹੋਰ ਹੈ। ਉਨ੍ਹਾਂ ਕਿਹਾ ਕਿ ਭਾਵੇ ਇਸ ਇਲਾਕੇ ਨੂੰ ਕੁਦਰਤ ਨੇ ਬਹੁਤ ਸੁੰਦਰ ਬਣਾਇਆ ਹੈ, ਪ੍ਰੰਤੂ ਇਸ ਨੂੰ ਹੋਰ ਸਿੰਗਾਰਨ ਲਈ ਬਹੁਤ ਕੁਝ ਕਰਨ ਦੀ ਜਰੂਰਤ ਹੈ। ਅਸੀ ਆਪਣੇ ਇਸ ਪਵਿੱਤਰ ਤੇ ਇਤਿਹਾਸਕ ਖੇਤਰ ਨੂੰ ਪੰਜਾਬ ਦੇ ਸਭ ਤੋ ਸੋਹਣੇ ਹਲਕੇ ਦੇ ਰੂਪ ਵਿਚ ਵਿਕਸਤ ਕਰਨ ਲਈ ਉਪਰਾਲੇ ਕਰ ਰਹੇ ਹਾਂ। ਇਸ ਇਲਾਕੇ ਦੀ ਨੁਹਾਰ ਬਦਲਣ ਲਈ ਫੰਡ ਉਪਲੱਬਧ ਕਰਵਾ ਰਹੇ ਹਾਂ, ਲੋਕਾਂ ਦੀਆਂ ਬੁਨਿਆਦੀ ਮੁਸ਼ਕਿਲਾ ਹੱਲ ਕਰਨ ਲਈ ਪ੍ਰਮੁੱਖਤਾ ਤੇ ਕੰਮ ਕਰ ਰਹੇ ਹਾਂ। 

    ਕੈਬਨਿਟ ਮੰਤਰੀ ਨੇ ਕਿਹਾ ਕਿ ਨਜਾਇਜ਼ ਮਾਈਨਿੰਗ ਬੰਦ ਕਰਵਾਈ ਹੈ, ਪੰਜਾਬ ਸਰਕਾਰ ਮਾਈਨਿੰਗ ਨੂੰ ਮੁਨਾਫੇ ਵਿਚ ਲੈ ਕੇ ਆਵੇਗੀ, ਮਾਈਨਿੰਗ ਨਾਲ ਆਮਦਨ ਵਿਚ ਹੋਰ ਵਾਧਾ ਕਰਾਂਗੇ, ਪੰਜਾਬ ਦਾ ਖ਼ਜਾਨਾ ਭਰਾਂਗੇ ਤੇ ਲੋਕਾਂ ਦੇ ਪੈਸੇ ਨੂੰ ਲੋਕਾਂ ਲਈ ਖਰਚ ਕਰਾਂਗੇ।ਉਨ੍ਹਾਂ ਨੇ ਕਿਹਾ ਕਿ ਰੁਜਗਾਰ ਦੇ ਮੌਕੇ ਤਲਾਸੇ ਜਾ ਰਹੇ ਹਨ, ਉਦਯੋਗਾ ਤੇ ਟ੍ਰਾਸਪੋਟਰਾ ਦੀਆਂ ਮੁਸ਼ਕਿਲਾ ਹੱਲ ਹੋ ਰਹੀਆਂ ਹਨ, ਜਲਦੀ ਹੀ ਮਾਈਨਿੰਗ ਦੀ ਨਵੀ ਨੀਤੀ ਆਵੇਗੀ ਤੇ ਹਰ ਵਰਗ ਦੀ ਭਲਾਈ ਲਈ ਕੰਮ ਕਰਾਂਗੇ। 

    ਔਰਤਾਂ ਨੂੰ ਸਵੈ-ਨਿਰਭਰ ਬਣਾਉਣ ਦੀ ਦਿਸ਼ਾ ਵਿਚ ਇਸ ਇਲਾਕੇ ਦੇ ਇੱਕ ਨਿਵੇਕਲੇ ਉਪਰਾਲੇ ਦਾ ਜਿਕਰ ਕਰਦੇ ਹੋਏ ਕੈਬਨਿਟ ਮੰਤਰੀ ਨੇ ਕਿਹਾ ਕਿ ਲੋੜਵੰਦ ਔਰਤਾ ਨੂੰ ਆਤਮ ਨਿਰਭਰ ਬਣਾਉਣ ਲਈ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ, ਭਾਵੇ ਵੱਡੇ ਰੁਜਗਾਰ ਦੇ ਮੌਕੇ ਤੇ ਸੰਭਾਵਨਾਵਾ ਤਲਾਸ਼ੀਆ ਜਾ ਰਹੀਆਂ ਹਨ। ਇਸ ਦੇ ਨਾਲ ਹੀ ਲੋੜਵੰਦ ਘਰੇਲੂ ਔਰਤਾ ਨੂੰ ਸਲਾਈ ਮਸ਼ੀਨਾਂ ਦੇ ਕੇ ਉਨ੍ਹਾਂ ਨੂੰ ਆਤਮ ਨਿਰਭਰ ਬਣਾਉਣ ਦੀ ਇੱਕ ਛੋਟੀ ਕੋਸ਼ਿਸ਼ ਤੋ ਸੁਰੂਆਤ ਕੀਤੀ ਹੈ। ਹਰ ਪਿੰਡ ਵਿਚ 10 ਲੋੜਵੰਦ ਔਰਤਾਂ ਨੂੰ ਸਿਲਾਈ ਮਸ਼ੀਨਾ ਅੱਜ ਵੰਡੀਆ ਜਾ ਰਹੀਆਂ ਹਨ। ਉਨ੍ਹਾਂ ਨੇ ਨੌਜਵਾਨਾਂ ਨੂੰ ਖੇਡਾਂ ਵਿਚ ਰੁਚੀ ਲੈਣ, ਸਰਕਾਰ ਵੱਲੋ ਕਰਵਾਏ ਜਾ ਰਹੇ ਵਿਕਾਸ ਦੇ ਕੰਮਾਂ ਤੇ ਨਿਗਰਾਨੀ ਰੱਖਣ ਅਤੇ ਸਵੈ ਰੁਜਗਾਰ ਲਈ ਉਪਰਾਲੇ ਕਰਨ ਉਤਸ਼ਾਹਿਤ ਕੀਤਾ। 

    ਇਸ ਮੌਕੇ ਜਿਲ੍ਹਾ ਯੂਥ ਪ੍ਰਧਾਨ ਕਮਿੱਕਰ ਸਿੰਘ ਡਾਢੀ, ਜਿਲ੍ਹਾ ਸਕੱਤਰ ਰਾਮ ਕੁਮਾਰ ਮੁਕਾਰੀ,ਸੋਹਣ ਸਿੰਘ ਬੈਂਸ, ਜਸਪ੍ਰੀਤ ਸਿੰਘ, ਟਰੱਕ ਯੂਨੀਅਨ ਪ੍ਰਧਾਨ ਸਰਬਜੀਤ ਸਿੰਘ ਭਟੌਲੀ, ਦੀਪਕ ਸੋਨੀ, ਜਸਪਾਲ ਸਿੰਘ ਸੋਢੀ, ਰਣਜੀਤ ਕੌਰ, ਹਰਵਿੰਦਰ ਕੌਰ, ਮਨਜੀਤ ਸਿੰਘ, ਰਾਜਵੀਰ ਸਿੰਘ ਸੈਣੀ, ਜੁਝਾਰ ਸਿੰਘ, ਸਰਪੰਚ ਤੇਜਾ ਸਿੰਘ, ਰਜਿੰਦਰ ਸਿੰਘ, ਸੋਹਣ ਸਿੰਘ, ਕੁਲਦੀਪ ਸਿੰਘ, ਸੁੱਚਾ ਸਿੰਘ, ਜਸਵਿੰਦਰ ਸਿੰਘ, ਹਰੀ ਸਿੰਘ, ਰਤਨ ਸਿੰਘ, ਬਲਦੀਪ ਸਿੰਘ ਭੁੱਲਰ, ਹਰਮਿੰਦਰ ਸਿੰਘ ਸੈਣੀ, ਹਰਮੇਲ ਸਿੰਘ, ਗੁਰਮੇਲ ਸਿੰਘ, ਸਰਪੰਚ ਹਰਭਜਨ ਸਿੰਘ, ਗੁਰਨਾਮ ਸਿੰਘ ਝੱਜ, ਜਸਵਿੰਦਰ ਸਿੰਘ, ਨੰਬਰਦਾਰ ਸੋਹਣ ਮੁਹੰਮਦ, ਡਾ.ਹੇਮ ਰਾਜ, ਪ੍ਰਕਾਸ਼ ਸਿੰਘ, ਮੰਗਲ ਸਿੰਘ, ਭੁਪਿੰਦਰ ਸਿੰਘ, ਜਸਪਾਲ ਸਿੰਘ, ਬਲਵਿੰਦਰ ਸਿੰਘ ਸਹੋਤਾ, ਸੰਤੋਖ ਸਿੰਘ, ਸੁਖਜਿੰਦਰ ਸਿੰਘ, ਅਮਨ, ਗੁਰਚਰਨ ਸਿੰਘ ਸੈਣੀ, ਸਰਪੰਚ ਪਰਮਜੀਤ ਸਿੰਘ, ਸਰਪੰਚ ਸੋਮਨਾਥ ਸ਼ਰਮਾ, ਸਰਪੰਚ ਸ਼ਾਤੀ ਦੇਵੀ, ਬਾਬੂ ਸੋਹਣ ਲਾਲ, ਅਜੈਬ ਸਿੰਘ ਧੀਮਾਨ, ਕੇਸਰ ਸੰਧੂ, ਅਮਰੀਕ ਸਿੰਘ, ਜਿਗਰ ਸਿੰਘ, ਦਰਸ਼ਨ ਸਿੰਘ, ਜੋਤ, ਜਿੰਮੀ, ਬਲਵੀਰ ਸਿੰਘ, ਹਰਵਿੰਦਰ ਸੈਣੀ, ਸੂਬੇਦਾਰ ਸੁਖਦੇਵ ਸਿੰਘ, ਰਣਦੀਪ ਸਿੰਘ ਆਦਿ ਹਾਜਰ ਸਨ।

PSSSB RECRUITMENT 2022: ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਪਸ਼ੂ ਪਾਲਣ ਵਿਭਾਗ,ਸੈਰ-ਸਪਾਟਾ,ਮੱਛੀ ਪਾਲਣ ਵਿਭਾਗ ਵਿੱਚ ਭਰਤੀ, ਨੋਟਿਸ ਜਾਰੀ

 

ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ S.S.S. BOARD, PUNJAB ਵਣ ਭਵਨ, ਸੈਕਟਰ-68, ਮੁਹਾਲੀ 
ਇਸ਼ਤਿਹਾਰ ਨੰਬਰ 16/2022

 ਪੰਜਾਬ ਸਰਕਾਰ ਦੇ ਡਾਇਰੈਕਟੋਰੇਟ ਪਸ਼ੂ ਪਾਲਣ ਵਿਭਾਗ, ਡਾਇਰੈਕਟਰ, ਡੇਅਰੀ ਵਿਕਾਸ ਵਿਭਾਗ, ਡਾਇਰੈਕਟਰਟ, ਸੈਰ-ਸਪਾਟਾ, ਸਭਿਆਚਾਰਕ ਮਾਮਲੇ ਅਤੇ ਪੁਰਾਲੇਖ ਵਿਭਾਗ ਅਤੇ ਡਾਇਰੈਕਟਰ ਤੇ ਵਾਰਡਨ ਮੱਛੀ ਪਾਲਣ ਵਿਭਾਗ ਵੱਲੋਂ ਪ੍ਰਾਪਤ ਮੰਗ ਪੱਤਰਾਂ ਦੇ ਆਧਾਰ ਤੇ ਕ੍ਰਮਵਾਰ 34, 02, 01 ਅਤੇ 10 ਅਸਾਮੀਆਂ (ਵੱਖ-ਵੱਖ ਕੈਟਾਗਿਰੀ) ਦੀ ਸਿੱਧੀ ਭਰਤੀ ਲਈ ਅਧੀਨ ਸੇਵਾਵਾਂ ਚੋਣ ਬੋਰਡ ਦੀ ਵੈੱਬਸਾਈਟ https://sssb.punjab.gov.in/ `ਤੇ ਮਿਤੀ 12.06.2022 ਤੋਂ ਆਨਲਾਈਨ ਐਪਲੀਕੇਸ਼ਨ ਦੀ ਮੰਗ ਕੀਤੀ ਜਾਂਦੀ ਹੈ। 


ਇਸ ਭਰਤੀ ਸਬੰਧੀ ਵਿੱਦਿਅਕ ਯੋਗਤਾ, ਤਨਖ਼ਾਹ ਸਕੇਲ, ਅਪਲਾਈ ਕਰਨ ਦੀ ਅੰਤਿਮ ਮਿਤੀ ਆਦਿ ਸੂਚਨਾ ਅਤੇ ਆਨਲਾਈਨ ਅਪਲਾਈ ਕਰਨ ਦਾ ਲਿੰਕ ਮਿਤੀ 12,06.2022 ਨੂੰ ਬੋਰਡ ਦੀ ਵੈੱਬਸਾਈਟ 'ਤੇ ਅਪਲੋਡ ਕੀਤਾ ਜਾਵੇਗਾ। 


MERITORIOUS SCHOOL LECTURER RECRUITMENT: ਮੈਰੀਟੋਰੀਅਸ ਸਕੂਲਾਂ ਵਿੱਚ ਲੈਕਚਰਰਾਂ ਦੀ ਭਰਤੀ ਲਈ ਲਿਖਤੀ ਪ੍ਰੀਖਿਆ ਦਾ ਸ਼ਡਿਊਲ ਜਾਰੀ

 MERITORIOUS SCHOOL LECTURER RECRUITMENT: ਮੈਰੀਟੋਰੀਅਸ ਸਕੂਲਾਂ ਵਿੱਚ ਲੈਕਚਰਰਾਂ ਦੀ ਭਰਤੀ ਲਈ ਲਿਖਤੀ ਪ੍ਰੀਖਿਆ ਦਾ ਸ਼ਡਿਊਲ ਜਾਰੀ 

ਸਿੱਖਿਆ ਭਰਤੀ ਡਾਇਰੈਕਟੋਰੇਟ, ਪੰਜਾਬ ਵਲੋਂ ਮੈਰੀਟੋਰੀਅਸ ਸੁਸਾਇਟੀ ਅਧੀਨ ਮੈਰੀਟੋਰੀਅਸ ਸਕੂਲਾਂ ਵਿੱਚ ਵੱਖ- ਵੱਖ ਵਿਸ਼ਿਆਂ ਦੇ 90 ਲੈਕਚਰਾਰਾਂ (ਕਮਿਸਟਰੀ, ਫਿਜਕਸ, ਬਾਇਓਲੋਜੀ, ਮੈਥ, ਕਾੱਮਰਸ, ਅੰਗਰੇਜੀ ਅਤੇ ਪੰਜਾਬੀ) ਦੀਆਂ ਅਸਾਮੀਆਂ ਨੂੰ ਭਰਨ ਲਈ ਉਮੀਦਵਾਰਾਂ ਤੋਂ ਮਿਤੀ 01.10.2021 ਤੋਂ 20.10.2021 ਤੱਕ ਆਨਲਾਈਨ ਅਰਜੀਆਂ ਦੀ ਮੰਗ ਕੀਤੀ ਗਈ ਸੀ। 

ਉਕਤ ਵਿਗਿਆਪਤ ਅਸਾਮੀਆਂ ਦਾ ਸਬੰਧਤ ਵਿਸ਼ੇ ਦਾ ਲਿਖਤੀ ਟੈਸਟ ਮਿਤੀ10.07.2022 ਨੂੰ ਲਿਆ ਜਾਵੇਗਾ। 

ਲਿਖਤੀ ਟੈਸਟ ਲੈਣ ਸਬੰਧੀ ਡੇਟਸ਼ੀਟ ਬਾਅਦ ਵਿਚ ਵਿਭਾਗ ਦੀ ਵੈਬਸਾਈਟ www.educationrecruitmentboard.com ਤੇ  ਅਪਲੋਡ ਕੀਤੀ ਜਾਵੇਗੀ।


PSSSB JAIL WARDER AND MATRON RECRUITMENT: ਉਮੀਦਵਾਰਾਂ ਨੂੰ ਕਾਉਂਸਲਿੰਗ ਦਾ ਸੱਦਾ

 

PSSSB CONTROL ROOM: ਅਧੀਨ ਸੇਵਾਵਾਂ ਚੋਣ ਬੋਰਡ ਉਮੀਦਵਾਰਾਂ ਲਈ ਕੰਟਰੋਲ ਰੂਮ ਸਥਾਪਿਤ,

 

ਪੰਜਾਬ ਪੁਲਿਸ ਦੇ 4358 ਕਾਂਸਟੇਬਲਾਂ ਨੂੰ ਜਲਦੀ ਨਿਯੁਕਤੀ ਪੱਤਰ ਦੇਵਾਂਗੇ- ਮੁੱਖ ਮੰਤਰੀ

 

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ'

ਮੈਨੂੰ ਇਹ ਜਾਣਕਾਰੀ ਦਿੰਦਿਆਂ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਅੱਜ ਸਾਡੀ ਸਰਕਾਰ ਨੇ ਪੰਜਾਬ ਪੁਲਸ ਦੇ ਲਈ ਚੁਣੇ ਗਏ 4358 ਕਾਂਸਟੇਬਲ ਦੀ ਭਰਤੀ ਦੀ ਪ੍ਰੀਖਿਆ ਦੇ ਨਤੀਜੇ ਨੂੰ ਨਿਰਪੱਖ ਢੰਗ ਨਾਲ ਸਿਰੇ ਚਾੜ੍ਹਿਆ ਹੈ...


ਸਾਰੇ ਚੁਣੇ ਗਏ ਉਮੀਦਵਾਰਾਂ ਨੂੰ ਮੈਡੀਕਾਲ ਜਾਂਚ ਅਤੇ ਤਸਦੀਕ ਉਪਰੰਤ ਨਿਯੁਕਤੀ ਪੱਤਰ ਜਲਦ ਵੰਡਾਂਗੇ 


ਲੋਕ ਨਿਰਮਾਣ ਮੰਤਰੀ ਵੱਲੋਂ ਵਿਭਾਗ ਦੇ 17 ਸੈਕਟਰ ਸਥਿਤ ਦਫ਼ਤਰਾਂ ਦਾ ਅਚਨਚੇਤ ਦੌਰਾ

 ਲੋਕ ਨਿਰਮਾਣ ਮੰਤਰੀ ਵੱਲੋਂ ਵਿਭਾਗ ਦੇ 17 ਸੈਕਟਰ ਸਥਿਤ ਦਫ਼ਤਰਾਂ ਦਾ ਅਚਨਚੇਤ ਦੌਰਾ



ਦਫ਼ਤਰਾਂ ਦੀ ਕਾਰਜ ਪ੍ਰਣਾਲੀ ਦਾ ਲਿਆ ਜਾਇਜਾ 


ਲੋਕ ਹਿੱਤ ‘ਚ ਦਬਾਅ ਅਤੇ ਭ੍ਰਿਸ਼ਟਾਚਾਰ ਮੁਕਤ ਸੇਵਾ ਨਿਭਾਉਣ ਦੀ ਕੀਤੀ ਵਕਾਲਤ



ਚੰਡੀਗੜ੍ਹ, 27 ਮਈ:


 


ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨੇ ਅੱਜ ਚੰਡੀਗੜ੍ਹ ਸੈਕਟਰ-17 ਸਥਿਤ ਵਿਭਾਗ ਦੇ ਦਫਤਰਾਂ ਦਾ ਅਚਨਚੇਤ ਦੌਰਾ ਕੀਤਾ। ਉਨ੍ਹਾਂ ਨੇ ਸਰਕਲ ਅਤੇ ਡਵੀਜ਼ਨ ਦਫ਼ਤਰਾਂ ਦੀਆਂ ਸਾਰੀਆਂ ਸ਼ਾਖਾਵਾਂ ਵਿੱਚ ਜਾ ਕੇ ਸਟਾਫ਼ ਦੀ ਹਾਜ਼ਰੀ ਦੀ ਜਾਂਚ ਕੀਤੀ। 


 


ਲੋਕ ਨਿਰਮਾਣ ਮੰਤਰੀ ਨੇ ਵਿਭਾਗ ਦੇ ਸਰਕਲ ਅਤੇ ਡਵੀਜ਼ਨ ਦਫ਼ਤਰਾਂ ਦੇ ਪੱਤਰ-ਵਿਹਾਰ, ਲੇਖਾ ਅਤੇ ਡਰਾਇੰਗ ਸ਼ਾਖਾਵਾਂ ਦੇ ਕੰਮਕਾਜ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਇਨ੍ਹਾਂ ਸ਼ਾਖਾਵਾਂ ਦੇ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਦਫ਼ਤਰੀ ਕੰਮ-ਕਾਜ ਸਮੇਂ ਸਿਰ ਮੁਕੰਮਲ ਕਰਨ ਦੀ ਹਦਾਇਤ ਵੀ ਦਿੱਤੀ।


 


ਸ. ਹਰਭਜਨ ਸਿੰਘ ਈ.ਟੀ. ਓ. ਨੇ ਇਸੇ ਇਮਾਰਤ ਵਿੱਚ ਸਥਿਤ ਸਹਿਕਾਰਤਾ ਵਿਭਾਗ ਦੇ ਦਫ਼ਤਰਾਂ ਦਾ ਦੌਰਾ ਵੀ ਕੀਤਾ। 


 


ਮੰਤਰੀ ਨੇ ਦਫ਼ਤਰਾਂ ਦੇ ਕਰਮਚਾਰੀਆਂ ਤੋਂ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਜਾਣਕਾਰੀ ਲਈ। ਉਨ੍ਹਾਂ ਨੇ ਬਿਨਾਂ ਕਿਸੇ ਦਬਾਅ ਦੇ ਮਿਹਨਤ ਅਤੇ ਇਮਾਨਦਾਰੀ ਨਾਲ ਡਿਊਟੀ ਨਿਭਾਉਣ ਦੀ ਵਕਾਲਤ ਕਰਦਿਆਂ ਕਿਹਾ ਕਿ ਸਰਕਾਰੀ ਸੇਵਾ ਲੋਕ ਹਿੱਤ ‘ਚ ਕਰਨ ਨੂੰ ਯਕੀਨੀ ਬਣਾਇਆ ਜਾਵੇ। 


 


ਲੋਕ ਨਿਰਮਾਣ ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਲੋਕਾਂ ਦੀ ਸਰਕਾਰ ਹੈ। ਉਨ੍ਹਾਂ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਭ੍ਰਿਸ਼ਟਾਚਾਰ ਮੁਕਤ ਸੇਵਾ ਕਰਨ ਦਾ ਸੱਦਾ ਦਿੱਦਿਆਂ ਕਿਹਾ ਕਿ ਸਾਡੀ ਸਰਕਾਰ ਭ੍ਰਿਸ਼ਟਾਚਾਰ ਨੂੰ ਬਿਲਕੁੱਲ ਵੀ ਬਰਦਾਸ਼ਤ ਨਹੀਂ ਕਰੇਗੀ ਅਤੇ ਦੋਸ਼ੀ ਪਾਏ ਜਾਣ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

ACR SIKHYA PROVIDER/AIE/EGS/STR VOLUNTEER: ਸਿੱਖਿਆ ਪ੍ਰੋਵਾਇਡਰ / ਏ.ਆਈ.ਈ./ਈ.ਜੀ.ਐਸ ਅਤੇ ਵਲੰਟੀਅਰ ਦੀ ਏਸੀਆਰ ਪ੍ਰਫਾਰਮੇ

 

Download acr proforma here

BIOMETRIC ATTENDANCE: ਕਰੋਨਾ ਦਾ ਪ੍ਰਕੋਪ ਖਤਮ, ਮੁਲਾਜ਼ਮਾਂ ਨੂੰ ਹੁਣ ਬਾਇਓਮੈਟ੍ਰਿਕ ਹਾਜ਼ਰੀ ਲਗਵਾਉ ਦੀਆਂ ਹਦਾਇਤਾਂ

ਪੰਜਾਬ ਦੇ ਮੁਲਾਜ਼ਮਾਂ ਲਈ ਵੱਡੀ ਖੱਬਰ 32 ਸਾਲਾਂ ਬਾਅਦ ਜੀ.ਆਈ.ਐਸ ਦੀਆਂ ਦਰਾਂ 'ਚ ਸੋਧ

 ਪੰਜਾਬ ਦੇ ਮੁਲਾਜ਼ਮਾਂ ਦੀ ਗਰੁੱਪ ਬੀਮਾ ਸਕੀਮ ਦੀ ਅਦਾਇਗੀ 'ਚ ਵਾਧਾ


 


- 32 ਸਾਲਾਂ ਬਾਅਦ ਜੀ.ਆਈ.ਐਸ ਦੀਆਂ ਦਰਾਂ 'ਚ ਸੋਧ


 


- 1 ਜਨਵਰੀ 2023 ਤੋਂ 4 ਗੁਣਾਂ ਵੱਧ ਮਿਲੇਗੀ ਰਾਸ਼ੀ 




ਚੰਡੀਗੜ੍ਹ, 27 ਮਈ: 


 


ਪੰਜਾਬ ਸਰਕਾਰ ਨੇ ਮੁਲਾਜ਼ਮਾਂ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਭਲਾਈ ਨੂੰ ਧਿਆਨ ਵਿੱਚ ਰੱਖਦੇ ਹੋਏ ਗਰੁੱਪ ਬੀਮਾ ਸਕੀਮ (ਜੀ ਆਈ ਐਸ) ਦੀ ਅਦਾਇਗੀ ਵਿਚ ਚਾਰ ਗੁਣਾ ਵਾਧਾ ਕਰ ਦਿੱਤਾ ਹੈ। ਇਸ ਬਾਬਤ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਪਣੀ ਸਹਿਮਤੀ ਦੇ ਦਿੱਤੀ ਹੈ ਤਾਂ ਜੋ ਪੰਜਾਬ ਦੇ ਮੁਲਾਜ਼ਮਾਂ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਭਵਿੱਖ ਹੋਰ ਬੇਹਤਰ ਹੋ ਸਕੇ। 



 


ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਬੁਲਾਰੇ ਨੇ ਦੱਸਿਆ ਕਿ ਕਿਸੇ ਕਰਮਚਾਰੀ ਦੀ ਸੇਵਾ ਦੌਰਾਨ ਮੌਤ ਹੋ ਜਾਣ ਜਾਂ ਸੇਵਾ ਮੁਕਤੀ ਸਮੇਂ ਉਸਨੂੰ 15 ਹਜ਼ਾਰ ਰੁਪਏ ਤੋਂ 1.20 ਲੱਖ ਰੁਪਏ ਦੀ ਅਦਾਇਗੀ ਕੀਤੀ ਜਾਂਦੀ ਸੀ ਜੋ ਕਿ ਹੁਣ 60 ਹਜ਼ਾਰ ਰੁਪਏ ਤੋਂ 4.80 ਲੱਖ ਰੁਪਏ ਕਰ ਦਿੱਤੀ ਗਈ ਹੈ। ਸਰਕਾਰ ਦਾ ਇਹ ਫੈਸਲਾ 1 ਜਨਵਰੀ 2023 ਤੋਂ ਲਾਗੂ ਹੋਵੇਗਾ। 


 


ਵਿਸਥਾਰਤ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਮੌਜੂਦਾ ਸਮੇਂ ਗਰੁੱਪ ਏ ਦੇ ਅਫ਼ਸਰਾਂ ਦੇ ਹਰ ਮਹੀਨੇ 120 ਰੁਪਏ ਜੀ ਆਈ ਐਸ ਦੇ ਰੂਪ ਵਿਚ ਤਨਖਾਹ ਵਿਚੋਂ ਕੱਟੇ ਜਾਂਦੇ ਹਨ ਅਤੇ ਇਸਦੀ ਅਦਾਇਗੀ (ਸੇਵਾ ਮੁਕਤੀ ਜਾਂ ਮੌਤ ਹੋ ਜਾਣ ਦੀ ਸੂਰਤ ਵਿਚ) 1.20 ਲੱਖ ਰੁਪਏ ਕੀਤੀ ਜਾਂਦੀ ਹੈ। 1 ਜਨਵਰੀ 2023 ਤੋਂ ਇਹ ਕਟੌਤੀ 480 ਰੁਪਏ ਪ੍ਰਤੀ ਮਹੀਨਾ ਹੋਵੇਗੀ ਅਤੇ ਅਦਾਇਗੀ 4.80 ਲੱਖ ਰੁਪਏ ਹੋਵੇਗੀ। 


 


ਇਸੇ ਤਰ੍ਹਾਂ ਗਰੁੱਪ ਬੀ ਦੇ ਮੁਲਾਜ਼ਮਾਂ ਦੀ ਇਹ ਦਰ 60 ਰੁਪਏ ਹੈ ਅਤੇ ਅਦਾਇਗੀ 60 ਹਜ਼ਾਰ ਰੁਪਏ ਕੀਤੀ ਜਾਂਦੀ ਹੈ। ਇਸਨੂੰ ਹੁਣ ਵਧਾ ਕੇ 240 ਰੁਪਏ ਪ੍ਰਤੀ ਮਹੀਨਾ ਅਤੇ ਅਦਾਇਗੀ 2.40 ਲੱਖ ਰੁਪਏ ਕੀਤੀ ਜਾਵੇਗੀ। 


 


ਗਰੁੱਪ ਸੀ ਦੇ ਮੁਲਾਜ਼ਮਾਂ ਦੀ ਇਹ ਦਰ 30 ਰੁਪਏ ਹੈ ਅਤੇ ਅਦਾਇਗੀ 30 ਹਜ਼ਾਰ ਰੁਪਏ ਕੀਤੀ ਜਾਂਦੀ ਹੈ। ਇਸਨੂੰ ਹੁਣ ਵਧਾ ਕੇ 120 ਰੁਪਏ ਪ੍ਰਤੀ ਮਹੀਨਾ ਅਤੇ ਅਦਾਇਗੀ 1.20 ਲੱਖ ਰੁਪਏ ਕੀਤੀ ਜਾਵੇਗੀ। 




ਗਰੁੱਪ ਡੀ ਦੇ ਕਰਮਚਾਰੀਆਂ ਲਈ ਇਹ ਦਰ 15 ਰੁਪਏ ਹੈ ਅਤੇ ਅਦਾਇਗੀ 15 ਹਜ਼ਾਰ ਰੁਪਏ ਕੀਤੀ ਜਾਂਦੀ ਹੈ। ਇਸਨੂੰ ਹੁਣ ਵਧਾ ਕੇ 60 ਰੁਪਏ ਪ੍ਰਤੀ ਮਹੀਨਾ ਅਤੇ ਅਦਾਇਗੀ 60 ਹਜ਼ਾਰ ਰੁਪਏ ਕੀਤੀ ਜਾਵੇਗੀ। 




ਬੁਲਾਰੇ ਨੇ ਦੱਸਿਆ ਕਿ 1990 ਤੋਂ ਗਰੁੱਪ ਬੀਮਾ ਸਕੀਮ ਦੀਆਂ ਦਰਾਂ ਨੂੰ ਸੋਧਿਆ ਨਹੀਂ ਗਿਆ ਸੀ ਅਤੇ ਹੁਣ ਪੇ ਕਮਿਸ਼ਨ ਲਾਗੂ ਹੋਣ ਤੋਂ ਬਾਅਦ ਮੁਲਾਜ਼ਮਾਂ ਦੀਆਂ ਤਨਖਾਹਾਂ ਵਿਚ ਵਾਧਾ ਹੋ ਜਾਣ ਕਰ ਕੇ ਇਹ ਫੈਸਲਾ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਗਰੁੱਪ ਬੀਮਾ ਸਕੀਮ ਦੀ ਕਟੌਤੀ ਅਤੇ ਅਦਾਇਗੀ 1 ਜਨਵਰੀ, 2023 ਤੋਂ ਲਾਗੂ ਹੋਵੇਗੀ। 

ਪੇਪਰ ਮਾਰਕਿਂਗ ਤੱਕ ਜੂਨ ਮਹੀਨੇ ਕਿਸੇ ਵੀ ਕਰਮਚਾਰੀ ਨੂੰ ਸਟੇਸ਼ਨ ਲੀਵ ਨਾ ਦਿੱਤੀ ਜਾਵੇ: ਜ਼ਿਲ੍ਹਾ ਸਿੱਖਿਆ ਅਫ਼ਸਰ

 

PPSC SUPERINTENDENT HOME RECRUITMENT 2022: ਪਬਲਿਕ ਸਰਵਿਸ ਕਮਿਸਨ ਵੱਲੋਂ ਸਮਾਜਿਕ ਸੁਰੱਖਿਆ ਵਿਭਾਗ ਵਿੱਚ ਅਸਾਮੀਆਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ , ਅਰਜ਼ੀਆਂ ਆਨਲਾਈਨ

PPSC RECRUITMENT IN THE DEPARTMENT OF SOCIAL SECURITY AND DEVELOPMENT OF WOMEN AND CHILDREN, GOVERNMENT OF PUNJAB

RECRUITMENT TO 04 POSTS OF SUPERINTENDENT HOME (GROUP-B) IN THE DEPARTMENT OF SOCIAL SECURITY AND DEVELOPMENT OF WOMEN AND CHILDREN, GOVERNMENT OF PUNJAB

RECRUITMENT TO 01 POST OF DISTRICT SOCIAL SECURITY OFFICER (GROUP-B) IN THE DEPARTMENT OF SOCIAL SECURITY AND DEVELOPMENT OF WOMEN AND CHILDREN, GOVERNMENT OF PUNJAB

The Punjab Public Service Commission invites Online Application Forms from eligible candidates for recruitment to 04 Posts of Superintendent Home (Group-B) in the Department of Social Security and Development of Women and Children, Govt. of Punjab.



INITIAL PAY: Rs. 35,400/- 

4. ESSENTIAL QUALIFICATIONS 4.1 Should possess Master`s Degree in any of the Social Science subjects viz. Social Work, Sociology, Psychology, Economics or Anthropology from a recognized university or institutions 4.2 Should have passed Punjabi of Matric or its equivalent Standard 

AGE 5.1 Candidates should not be below 18 years and above 37 years of age as on 01/01/2022.Age relaxation as per official notification. 

Important Dates: 

Last date for new registration for applying online/editing for the post (Step-1) 16/06/2022 By 11:59:00 PM 

Start date for printing system generated bank challan form (Step-2) 17/06/2022 

Last date for printing system generated bank challan form (Step-3) 23/06/2022 By 11:59:00 PM

 Last date for depositing Application and Examination fees by using the print out system generated bank challan form (Step-4) 24/06/2022 [During Banking Hours]

RECRUITMENT TO 04 POSTS OF SUPERINTENDENT HOME (GROUP-B) IN THE DEPARTMENT OF SOCIAL SECURITY AND DEVELOPMENT OF WOMEN AND CHILDREN, GOVERNMENT OF PUNJAB

Important Links : 

Link for official notification SUPERINTENDENT HOME (GROUP-B) IN THE DEPARTMENT OF SOCIAL SECURITY AND DEVELOPMENT OF WOMEN AND CHILDREN, GOVERNMENT OF PUNJAB : click here 

Link for applying online : click here 

OFFICIAL NOTIFICATION DISTRICT SOCIAL SECURITY OFFICER (GROUP-B) IN THE DEPARTMENT OF SOCIAL SECURITY AND DEVELOPMENT OF WOMEN AND CHILDREN, GOVERNMENT OF PUNJAB ; CLICK HERE 

Link for applying online : click here 



SUSPENSION:ਪੰਜਾਬ ਸਰਕਾਰ ਵੱਲੋਂ ਪੀ ਸੀ ਐਸ ਅਧਿਕਾਰੀ ਕੀਤਾ ਮੁਅੱਤਲ

 




ਸੰਯੁਕਤ ਅਧਿਆਪਕ ਫਰੰਟ ਦੇ ਆਗੂਆਂ ਨੇ ਸਿੱਖਿਆ ਮੰਤਰੀ ਨਾਲ ਬਦਲੀਆਂ ਦੇ ਮੁੱਦੇ ‘ਤੇ ਆਨਲਾਈਨ ਮੀਟਿੰਗ ਵਿੱਚ ਦਿੱਤੇ ਮਹੱਤਵਪੂਰਨ ਸੁਝਾਅ

 ਸੰਯੁਕਤ ਅਧਿਆਪਕ ਫਰੰਟ ਦੇ ਆਗੂਆਂ ਨੇ ਸਿੱਖਿਆ ਮੰਤਰੀ ਨਾਲ ਬਦਲੀਆਂ ਦੇ ਮੁੱਦੇ ‘ਤੇ ਆਨਲਾਈਨ ਮੀਟਿੰਗ ਵਿੱਚ ਦਿੱਤੇ ਮਹੱਤਵਪੂਰਨ ਸੁਝਾਅ


ਦੂਰੀ ਦੇ ਅਧਾਰ ‘ਤੇ ਦਿੱਤੀ ਜਾਵੇ ਪਹਿਲ


ਸਟੇਅ ਦੀ ਸ਼ਰਤ ਹਟਾਕੇ ਸਮੂਹ ਅਧਿਆਪਕਾਂ ਨੂੰ ਦਿੱਤਾ ਜਾਵੇ ਬਦਲੀ ਕਰਵਾਉਣ ਦਾ ਮੌਕਾ


ਸਿੱਧੀ ਭਰਤੀ ਹੈੱਡ ਟੀਚਰ /ਸੈਂਟਰ ਹੈੱਡ ਟੀਚਰ /ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਦੀਆਂ ਬਦਲੀਆਂ ਕੀਤੀਆਂ ਜਾਣ




ਚੰਡੀਗੜ੍ਹ 26 ਮਈ(ਹਰਦੀਪ ਸਿੰਘ ਸਿੱਧੂ )ਸੰਯੁਕਤ ਅਧਿਆਪਕ ਫਰੰਟ ਵਿੱਚ ਸ਼ਾਮਲ ਵੱਖ-ਵੱਖ ਕਾਡਰਾਂ ਦੇ ਆਗੂਆਂ ਦਿਗਵਿਜੇਪਾਲ ਸ਼ਰਮਾ, ਜਸਵਿੰਦਰ ਸਿੰਘ ਡੀ ਟੀ ਐੱਫ, 6060 ਮਾਸਟਰ ਕੇਡਰ ਅਧਿਆਪਕ ਯੂਨੀਅਨ ਪੰਜਾਬ ਦੇ ਸੀਨੀ.ਮੀਤ ਪ੍ਰਧਾਨ ਵਿਕਾਸ ਗਰਗ ਤੇ ਗੁਰਜਿੰਦਰ ਸਿੰਘ ਫਤਹਿਗੜ ਸਾਹਿਬ,3582 ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਆਗੂ ਰਾਜਪਾਲ ਖ਼ਨੌਰੀ ਤੇ ਸ਼ਾਮ ਕੁਮਾਰ ਪਾਤੜਾਂ, ਈ ਟੀ ਟੀ ਟੀਚਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਜਗਸੀਰ ਸਿੰਘ ਸਹੋਤਾ, ਜਨਰਲ ਸਕੱਤਰ ਹਰਦੀਪ ਸਿੰਘ ਸਿੱਧੂ,ਸਰੀਰਕ ਸਿੱਖਿਆ ਅਧਿਆਪਕ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਜਗਦੀਸ਼ ਕੁਮਾਰ ਜੱਗੀ,5178 ਮਾਸਟਰ ਕੇਡਰ ਯੂਨੀਅਨ ਦੇ ਸੂਬਾ ਆਗੂ ਦੀਪ ਰਾਜਾ ਤੇ ਅਸ਼ਵਨੀ ਕੁਮਾਰ,Ett ਅਧਿਆਪਕ ਯੂਨੀਅਨ 6505 ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਵਰ੍ਹੇ, ਜਗਤਾਰ ਸਿੰਘ ਝੱਬਰ, Ett ਅਧਿਆਪਕ ਯੂਨੀਅਨ 6505 ਜੈ ਸਿੰਘ ਵਾਲਾ ਦੇ ਸੂਬਾ ਪ੍ਰਧਾਨ ਕਮਲ ਠਾਕੁਰ, ਨੇ ਬਦਲੀਆਂ ਦੇ ਸੰਬੰਧ ਵਿੱਚ ਸਿੱਖਿਆ ਮੰਤਰੀ ਨਾਲ ਆਨਲਾਈਨ ਮੀਟਿੰਗ ਵਿੱਚ ਸਾਂਝੇ ਰੂਪ ਵਿੱਚ ਸੁਝਾਅ ਪੇਸ਼ ਕੀਤੇ। ਫਰੰਟ ਦੇ ਆਗੂਆਂ ਨੇ 2016 ਤੋਂ ਬਾਅਦ ਭਰਤੀ 5-6 ਸਾਲ ਤੋਂ ਤਰਸ ਰਹੇ ਅਧਿਆਪਕਾਂ ਤੇ ਸੂਬੇ ਦੇ ਸਮੂਹ ਅਧਿਆਪਕਾਂ ਲਈ ਅੰਤਰ ਜਿਲਾ ਬਦਲੀ ਦਾ ਰਾਊਂਡ ਤੇ ਜਿਲਾ ਬਦਲੀ ਦਾ ਰਾਊਂਡ ਵੱਖੋ-ਵੱਖ ਵੱਖਰਾ ਚਲਾਉਣ,ਦੂਰੀ ਦੇ ਅਧਾਰ ‘ਤੇ ਪਹਿਲ ਦੇਣ,ਲੌਂਗ ਸਟੇਅ ਦੇ ਨੰਬਰ ਹੋਣ ਕਰਕੇ ਕਿਸੇ ਵੀ ਅਧਿਆਪਕ ਨੂੰ ਸਟੇਅ ਦੇ ਅਧਾਰ ‘ਤੇ ਬਦਲੀ ਕਰਵਾਉਣ ਤੋਂ ਨਾ ਰੋਕਿਆ ਜਾਵੇ,ਜੋ Sst ਵਿਸ਼ੇ ਦੀਆਂ ਅਸਾਮੀਆਂ ਅੰਗਰੇਜ਼ੀ ਵਿਸ਼ੇ ਵਿੱਚ ਤਬਦੀਲ ਕੀਤੀਆਂ ਉਹਨਾਂ ‘ਤੇ SST ਵਿਸ਼ੇ ਦੇ ਅਧਿਆਪਕਾਂ ਨੂੰ ਜੁਆਇਨ ਕਰਨ ਤੇ ਅੰਗਰੇਜ਼ੀ ਵਿਸ਼ੇ ਦੀਆ ਵੱਖਰੀਆਂ ਅਸਾਮੀਆਂ ਦੇਣ, SSA/RMSA ਅਧਿਆਪਕਾਂ ਦੀ ਲੈਂਥ ਆਫ਼ ਸਰਵਿਸ ਜੁਆਇੰਨਿਗ ਦੀ ਮਿਤੀ ਸਾਲ 2011 ਤੋਂ ਮੰਨੀ ਜਾਵੇ,ਮਿਊਚਅਲ ਬਦਲੀ ਬਿਨਾਂ ਕਿਸੇ ਸ਼ਰਤ ਦੇ ਬਹਾਲ ਕਰਨ,ਹੈਂਡੀਕੈਪਡ ਅਧਿਆਪਕਾਂ ਦੀ ਬਦਲੀ ਲਈ 40 ਪ੍ਰਤੀਸ਼ਤ ਨੂੰ ਹੀ ਅਧਾਰ ਬਣਾਉਣ ਬਾਰੇ,PTI ਅਧਿਆਪਕਾਂ ਨੂੰ ਅਧਿਆਪਕਾਂ ਨੂੰ ਡੀ.ਪੀ.ਈ. ਦੀ ਅਸਾਮੀ ‘ਤੇ ਬਦਲੀ ਦਾ ਮੌਕਾ ਦੇਣ,873 DPE ਭਰਤੀ ਦੇ ਵੇਟਿੰਗ ਲਿਸਟ ਵਾਲੇ ਅਧਿਆਪਕਾਂ ਨੂੰ ਜਲਦ ਬਦਲੀ ਦਾ ਮੌਕਾ ਦਿੱਤਾ ਜਾਵੇ ਤੇ ਜਿੰਨਾ ਦੀ ਬਦਲੀ ਹੋ ਚੁੱਕੀ ਹੈ ਉਹਨਾਂ ਨੂੰ ਰਲੀਵ ਕਰਨ, ਸਿੱਧੀ ਭਰਤੀ ਵਾਲੇ HT/CHT ਨੂੰ ਬਿਨਾ ਸ਼ਰਤ ਬਦਲੀ ਦਾ ਮੌਕਾ,ਸਿੰਗਲ ਟੀਚਰ ਅਧਿਆਪਕ ਨੂੰ ਵੀ ਬਦਲੀ ਹੋਣ ‘ਤੇ ਰਲ਼ੀਵ ਕਰਨ ਦਾ ਪ੍ਰਬੰਧ ਕਰਨ,ਪ੍ਰਮੋਟਡ ਅਧਿਆਪਕਾਂ ‘ਤੇ ਕਿਸੇ ਕਿਸਮ ਦੀ ਸ਼ਰਤ ਨਾ ਲਾਉਣ,ਬਾਰਡਰ ਏਰੀਆ ਵਿੱਚ ਸੇਵਾਵਾਂ ਦੇਣ ਦੇ ਇਛੁੱਕ ਅਧਿਆਪਕਾਂ ਨੂੰ ਵਿਸ਼ੇਸ਼ ਨੰਬਰ ਦੇਣ,ਨਵੇਂ ਦਿੱਤੇ ਸਾਇੰਸ ਤੇ ਕਾਮਰਸ ਗਰੁੱਪ ਦੇ ਲੈਕਚਰਾਰਾਂ ਦੀਆਂ ਬਣਦੀਆਂ ਅਸਾਮੀਆਂ ਦੇਣ,1900 ਹੈੱਡ ਟੀਚਰ ਦੀਆਂ ਅਸਾਮੀਆਂ ਬਹਾਲ ਕਰਨ,ਮਿਡਲ ਸਕੂਲਾਂ ਦੀਆਂ ਅਸਾਮੀਆਂ ਵੱਖਰੇ ਤੌਰ ‘ਤੇ ਪੋਰਟਲ ਤੇ ਦਰਸਾਉਣ ਤੇ ਕੁੱਲ ਅਸਾਮੀਆਂ ਬਹਾਲ ਕਰਵਾਉਣ ਆਦਿ ਮਸਲਿਆਂ ਨੂੰ ਬਹੁਤ ਹੀ ਸੁਹਿਰਦਤਾ ਤੇ ਜ਼ੋਰ-ਸ਼ੋਰ ਨਾਲ ਚੁੱਕਿਆ ਗਿਆ। ਸਿੱਖਿਆ ਮੰਤਰੀ ਮੀਤ ਹੇਅਰ,ਡੀਜੀਐੱਸਈ ਪਰਦੀਪ ਕੁਮਾਰ ਅੱਗਰਵਾਲ ਤੇ ਡੀਪੀਆਈ ਸੈਕੰਡਰੀ ਤੇ ਪ੍ਰਾਇਮਰੀ ਨੇ ਸੁਝਾਵਾਂ ਨੂੰ ਅਧਾਰ ਬਣਾਕੇ ਬਦਲੀਆਂ ਕਰਨ ਦਾ ਭਰੋਸਾ ਦਿੱਤਾ।

ETT TO HT PROMOTION: ਪਦ ਉਨਤ ਐਚਟੀ ਨੂੰ ਸਟੇਸ਼ਨ ਹੋਏ ਅਲਾਟ , ਦੇਖੋ ਸੂਚੀ

ਸਿੱਖਿਆ ਮੰਤਰੀ ਨੇ 23 ਲਾਭਪਾਤਰੀਆਂ ਨੂੰ ਤਰਸ ਦੇ ਆਧਾਰ 'ਤੇ ਨਿਯੁਕਤੀ ਪੱਤਰ ਦਿੱਤੇ

 

*ਸਿੱਖਿਆ ਮੰਤਰੀ ਨੇ 23 ਲਾਭਪਾਤਰੀਆਂ ਨੂੰ ਤਰਸ ਦੇ ਆਧਾਰ 'ਤੇ ਨਿਯੁਕਤੀ ਪੱਤਰ ਦਿੱਤੇ*


ਚੰਡੀਗੜ੍ਹ, 26 ਮਈ ( ਚਾਨੀ)


ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ 23 ਲਾਭਪਾਤਰੀਆਂ ਨੂੰ ਤਰਸ ਦੇ ਆਧਾਰ ਉੱਤੇ ਸਿੱਖਿਆ ਵਿਭਾਗ ਵਿੱਚ ਨੌਕਰੀ ਦੇ ਨਿਯੁਕਤੀ ਪੱਤਰ ਦਿੱਤੇ। ਇਨ੍ਹਾਂ ਵਿੱਚ 7 ਕਲਰਕ, 4 ਐੱਸ.ਐੱਲ.ਏ., 9 ਸੇਵਾਦਾਰ ਅਤੇ 3 ਚੌਕੀਦਾਰ ਸ਼ਾਮਲ ਹਨ। 



ਅੱਜ ਪੰਜਾਬ ਭਵਨ ਵਿਖੇ ਸਿੱਖਿਆ ਮੰਤਰੀ ਮੀਤ ਹੇਅਰ ਨੇ ਤਰਸ ਦੇ ਆਧਾਰ ਤੇ ਨਿਯੁਕਤੀ ਪੱਤਰ ਦੇਣ ਸਮੇਂ ਲਾਭਪਾਤਰੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਵੱਲੋਂ ਵਿਭਾਗ ਵੱਲ ਵਿਸ਼ੇਸ਼ ਤਵੱਜੋਂ ਦਿੱਤੀ ਜਾ ਰਹੀ ਹੈ। ਆਪ ਸਭ ਨੂੰ ਵਿਭਾਗ ਵਿੱਚ ਕਾਰਜ ਕਰਨ ਦਾ ਇਹ ਮੌਕਾ ਆਪ ਦੇ ਪਰਿਵਾਰ ਦੀ ਵਿਛੜੀ ਹੋਈ ਸ਼ਖਸ਼ੀਅਤ ਕਾਰਨ ਵਿਭਾਗੀ ਨੇਮਾਂ ਅਨੁਸਾਰ ਬਹੁਤ ਘੱਟ ਸਮੇਂ ਦੇ ਅੰਦਰ ਹੀ ਮਿਲਿਆ ਹੈ। ਵਿੱਛੜੇ ਪਰਿਵਾਰਕ ਮੈਂਬਰ ਦਾ ਘਾਟਾ ਤਾਂ ਪੂਰਾ ਨਹੀਂ ਹੋ ਸਕਦਾ ਪਰ ਵਿਭਾਗ ਵੱਲੋਂ ਘੱਟ ਸਮੇਂ ਅੰਦਰ ਇਹ ਨਿਯੁਕਤੀ ਪੱਤਰ ਦੇ ਕੇ ਪਰਿਵਾਰਾਂ ਨੂੰ ਮੱਦਦ ਦੇਣ ਦੀ ਨਿਮਾਣੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਇਸ ਮੌਕੇ ਨਵੇਂ ਨਿਯੁਕਤ ਹੋਏ ਕਰਮਚਾਰੀਆਂ ਨੂੰ ਉੱਜਵਲ ਭਵਿੱਖ ਅਤੇ ਤੰਦਰੁਸਤ ਜੀਵਨ ਲਈ ਸ਼ੁਭਕਾਮਨਾਵਾਂ ਦਿੱਤੀਆਂ।


ਇਸ ਮੌਕੇ ਤਰਸ ਦੇ ਆਧਾਰ ਉੱਤੇ ਨੌਕਰੀ ਪ੍ਰਾਪਤ ਕਰਨ ਵਾਲੇ ਲਾਭਪਾਤਰੀਆਂ ਅਤੇ ਉਨ੍ਹਾਂ ਦੇ ਨਾਲ ਆਏ ਸਰਪ੍ਰਸਤਾਂ ਨੇ ਸਿੱਖਿਆ ਮੰਤਰੀ ਮੀਤ ਹੇਅਰ ਅਤੇ ਪੰਜਾਬ ਸਰਕਾਰ ਦਾ ਬਹੁਤ ਹੀ ਘੱਟ ਸਮੇਂ ਵਿੱਚ ਨੌਕਰੀ ਦੇਣ ਦੀ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਨ ਲਈ ਧੰਨਵਾਦ ਕੀਤਾ।


ਇਸ ਮੌਕੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਪ੍ਰਦੀਪ ਕੁਮਾਰ ਅਗਰਵਾਲ, ਡੀ.ਪੀ.ਆਈ. (ਸੈਕੰਡਰੀ ਸਿੱਖਿਆ), ਕੁਲਜੀਤ ਸਿੰਘ ਮਾਹੀ, ਐਸ.ਸੀ.ਈ.ਆਰ.ਟੀ. ਦੇ ਡਾਇਰੈਕਟਰ ਮਨਿੰਦਰ ਸਿੰਘ ਸਰਕਾਰੀਆ ਤੇ ਡਿਪਟੀ ਸਟੇਟ ਪ੍ਰੋਜੈਕਟ ਡਾਇਰੈਕਟਰ ਗੁਰਜੀਤ ਸਿੰਘ ਵੀ ਹਾਜ਼ਰ ਸਨ।

————

MERITORIOUS SCHOOL ADMISSION: ਮੈਰਿਟੋਰਿਅਸ ਸਕੂਲਾਂ ਦੀ ਪ੍ਰੀਖਿਆ ਲਈ ਅਹਿਮ ਅਪਡੇਟ

ONLINE TEACHER TRANSFER: ਅਧਿਆਪਕਾਂ ਦੀਆਂ ਆਨਲਾਈਨ ਬਦਲੀਆਂ ਲਈ ਡੀਪੀਆਈ ਵੱਲੋਂ ਜ਼ਰੂਰੀ ਗਾਈਡਲਾਈਨਜ਼

 

ਸਿੱਖਿਆ ਵਿਭਾਗ ਹੋਵੇਗਾ ਹਾਈਟੈਕ , ਸਮੂਹ ਅਧਿਕਾਰੀਆਂ ਅਤੇ ਅਧਿਆਪਕਾਂ ਨੂੰ ਦਿੱਤੀ ਜਾ ਰਹੀ ਹੈ ਕੰਪਿਊਟਰ ਟ੍ਰੇਨਿੰਗ

 ਸਿੱਖਿਆ ਵਿਭਾਗ ਹੋਵੇਗਾ ਹਾਈਟੈਕ 


ਸਮੂਹ ਅਧਿਕਾਰੀਆਂ ਅਤੇ ਅਧਿਆਪਕਾਂ ਨੂੰ ਦਿੱਤੀ ਜਾ ਰਹੀ ਹੈ ਕੰਪਿਊਟਰ ਟ੍ਰੇਨਿੰਗ 

ਫਾਜ਼ਿਲਕਾ ( ਇੰਕਲਾਬ ਗਿਲ)

ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਦੀ ਦੂਰਦਰਸ਼ੀ ਸੋਚ ਤੇ ਪਹਿਰਾ ਦਿੰਦਿਆਂ ਸਿੱਖਿਆ ਮੰਤਰੀ ਸ: ਗੁਰਮੀਤ ਸਿੰਘ ਮੀਤ ਹੇਅਰ ਦੀ ਰਹਿਨੁਮਾਈ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਯੋਗ ਅਗਵਾਈ ਵਿੱਚ ਸਿੱਖਿਆ ਵਿਭਾਗ ਨੂੰ ਬੁਲੰਦੀਆਂ ਵੱਲ ਲੈ ਕੇ ਜਾਣ ਲਈ ਜੋਰਦਾਰ ਉਪਰਾਲੇ ਕੀਤੇ ਜਾ ਰਹੇ ਹਨ। 


ਇਸ ਕੜੀ ਨੂੰ ਅੱਗੇ ਤੋਰਦਿਆਂ ਜਿਲ੍ਹਾ ਫਾਜਿਲਕਾ ਦੇ ਸਮੂਹ ਸੀਐਚਟੀ ਅਤੇ ਅਧਿਆਪਕਾਂ ਨੂੰ ਪੜਾਅ ਵਾਰ ਕੰਪਿਊਟਰ ਟ੍ਰੇਨਿੰਗ ਦਿੱਤੀ ਜਾ ਰਹੀ ਹੈ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਅਤੇ ਸਕੈਂਡਰੀ ਫਾਜਿਲਕਾ ਡਾਂ ਸੁਖਵੀਰ ਸਿੰਘ ਬੱਲ ਨੈਸ਼ਨਲ ਅਵਾਰਡੀ ਨੇ ਦੱਸਿਆ ਕਿ ਅੱਜ ਸੂਚਨਾ ਤਕਨੋਲਜੀ ਦੇ ਯੁੱਗ ਵਿੱਚ ਕੰਪਿਊਟਰ ਦੀ ਮਹੱਤਤਾ ਬਹੁਤ ਜਿਆਦਾ ਹੈ। ਉਹਨਾਂ ਕਿਹਾ ਕਿ ਸਾਡੇ ਹਰ ਕਲਾਸ ਰੂਮ ਵਿੱਚ ਪ੍ਰੋਜੈਕਟਰ ਅਤੇ ਐਲਈਡੀ ਨਾਲ ਈਕੰਟੈਂਟ ਰਾਹੀ ਸਿੱਖਿਆ ਦਿੱਤੀ ਜਾ ਰਹੀ। ਅਧਿਆਪਕਾਂ ਦੀ ਕਾਰਜਕੁਸ਼ਲਤਾ ਵਿੱਚ ਵਾਧਾ ਕਰਨ ਲਈ ਇਹ ਟ੍ਰੇਨਿੰਗ ਸਹਾਈ ਸਿੱਧ ਹੋਵੇਗੀ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜਾਓ ਪੰਜਾਬ ਰਜਿੰਦਰ ਕੁਮਾਰ ਅਤੇ ਡੀਐਮ ਕੰਪਿਊਟਰ ਸਿਕੰਦਰ ਸਿੰਘ ਨੇ ਦੱਸਿਆ ਕਿ ਇਸ ਟ੍ਰੇਨਿੰਗ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਜਿਲ੍ਹੇ ਨੂੰ ਦੋ ਜੋਨਾ ਵਿਚ ਵੰਡ ਕੇ ਪਹਿਲੇ ਚਰਨ ਵਿੱਚ ਸਮੂਹ ਸੀਐਚਟੀਜ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਬਲਾਕ ਜਲਾਲਾਬਾਦ 1,ਜਲਾਲਾਬਾਦ 2, ਫਾਜਿਲਕਾ 1,ਫਾਜਿਲਕਾ 2 ਅਤੇ ਗੁਰੂ ਹਰਸਹਾਏ 3 ਦੇ ਸੀਐਚਟੀਜ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਚੁਆੜਿਆਵਲੀ ਵਿੱਖੇ ਅਤੇ ਦੂਸਰੇ ਜੋਨ ਦੇ ਬਲਾਕ ਅਬੋਹਰ 1, ਅਬੋਹਰ 2 ਅਤੇ ਬਲਾਕ ਖੂਈਆਂ ਸਰਵਰ ਦੇ ਸੀਐਚਟੀਜ ਨੂੰ ਬਲਾਕ ਰਿਸੋਰਸ ਸੈਂਟਰ ਅਬੋਹਰ ਵਿਖੇ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਆਪਣੇ ਗਿਆਨ ਵਿੱਚ ਵਾਧਾ ਕਰਨ ਲਈ ਇਹ ਟ੍ਰੇਨਿੰਗ ਸਹਾਈ ਸਿੱਧ ਹੋਣਗੀਆਂ। 

ਬੀਐਮ ਵਿਓਮ ਕੁੱਕੜ, ਬੀਐਮ ਪਰਵਿੰਦਰ ਸਿੰਘ ,ਬੀਐਮ ਵਿਸ਼ਾਲ ਤਰਿੱਖਾ, ਬੀਐਮ ਰਾਜੇਸ਼ ਸ਼ਰਮਾ ,ਬੀਐਮਟੀ ਅਸ਼ਵਨੀ ਖੁੰਗਰ, ਬੀਐਮਟੀ ਤਰਵਿੰਦਰ ਸਿੰਘ, ਬੀਐਮਟੀ ਸੰਜੇ ਬਲਿਆਨ ਅਤੇ ਸੀਐਚਟੀ ਅਭੀਜੀਤ ਵਧਵਾ ਵੱਲੋ ਬਤੌਰ ਰਿਸੋਰਸ ਪਰਸਨ ਹਾਜਰੀਨ ਨੂੰ ਟ੍ਰੇਨਿੰਗ ਦਿੱਤੀ ਗਈ। ਸਿੱਖਿਆ ਸੁਧਾਰ ਟੀਮ ਮੈਂਬਰ ਅਮਨ ਸੇਠੀ ਵੱਲੋ ਉਚੇਚੇ ਤੌਰ ਤੇ ਉਕਤ ਟ੍ਰੇਨਿੰਗ ਸੈਸ਼ਨ ਵਿੱਚ ਸਿਰਕਤ ਕੀਤੀ ਗਈ।

ਮੁੱਖ ਅਧਿਆਪਕ ਜਥੇਬੰਦੀ ਨੇ ਜੂਮ ਮੀਟਿੰਗ ਕਰਕੇ ਲਏ ਅਧਿਆਪਕਾਂ ਦੇ ਬਦਲੀ ਪਾਲਿਸੀ ਸਬੰਧੀ ਸੁਝਾਅ:ਸਰਮਾ

 ਮੁੱਖ ਅਧਿਆਪਕ ਜਥੇਬੰਦੀ ਨੇ ਜੂਮ ਮੀਟਿੰਗ ਕਰਕੇ ਲਏ ਅਧਿਆਪਕਾਂ ਦੇ ਬਦਲੀ ਪਾਲਿਸੀ ਸਬੰਧੀ ਸੁਝਾਅ:ਸਰਮਾ

3 ਵਜੇ ਸਿੱਖਿਆ ਮੰਤਰੀ ਨਾਲ ਹੋਵੇਗੀ ਮੀਟਿੰਗ:ਦੁ‍ਆਬੀਆ।

      ਮੁੱਖ ਅਧਿਆਪਕ ਜਥੇਬੰਦੀ ਦੀਆਂ ਵੱਲੋਂ ਜੂਮ ਮੀਟਿੰਗ ਕਰਕੇ ਪੰਜਾਬ ਭਰ ਦੇ ਅਧਿਆਪਕਾਂ ਤੋਂ ਬਦਲੀ ਪਾਲਿਸੀ ਸਬੰਧੀ ਸੁਝਾਅ ਮੰਗੇ ਗਏ ।ਜਿਸ ਵਿੱਚ ਸੈਂਕੜੇ ਅਧਿਆਪਕਾਂ ਨੇ ਗੂਗਲ ਫਾਰਮ ਅਤੇ ਜੂਮ ਮੀਟਿੰਗ ਰਾਹੀਂ ਆਪੋ ਆਪਣੇ  

ਸੁਝਾਅ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸਤਿੰਦਰ ਸਿੰਘ ਦੁਆਬੀਆ ਨੂੰ ਨੋਟ ਕਰਵਾਏ ਗਏ।

        ਜਥੇਬੰਦੀ ਦੇ ਸੂਬਾ ਪ੍ਰਧਾਨ ਅਮਨਦੀਪ ਸਰਮਾ ਨੇ ਕਿਹਾ ਕੇ ਬਦਲੀ ਹਰੇਕ ਅਧਿਆਪਕ ਦਾ ਹੱਕ ਹੈ ਦੂਰ ਦਰਾਡੇ ਕੰਮ ਕਰਦੇ ਅਧਿਆਪਕਾਂ ਨੂੰ ਆਪਣੇ ਘਰਾਂ ਦੇ ਨਜਦੀਕ ਆਉਣ ਸਬੰਧੀ ਪਹਿਲ ਦੇ ਅਧਾਰ ਤੇ ਸੁਝਾਅ ਦਿੱਤੇ ਜਾਣਗੇ।

ਉਹਨਾਂ ਕਿਹਾ ਕੇ ਹਰੇਕ ਅਧਿਆਪਕ ਦੇ ਸੁਝਾਅ ਨੂੰ ਨੋਟ ਕਰ ਲਿਆ ਗਿਆ ਹੈ ਤੇ ਅੱਜ ਦੀ ਮੀਟਿੰਗ ਵਿੱਚ ਸਾਰੇ ਮਸਲੇ ਵਿਚਾਰੇ ਜਾਣਗੇ।

NAS 2021: ਸਾਬਕਾ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ NAS ਦੇ ਨਤੀਜਿਆਂ ਲਈ ਭੇਜਿਆ ਵਧਾਈ ਸੰਦੇਸ਼

 NAS 2021: ਸਾਬਕਾ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ NAS ਦੇ ਨਤੀਜਿਆਂ ਲਈ ਭੇਜਿਆ ਵਧਾਈ ਸੰਦੇਸ਼, ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਕਿਹਾ


ਸਤਿ ਸ੍ਰੀ ਅਕਾਲ ਜੀ


ਤੁਹਾਡੇ ਸਭ ਨਾਲ਼ ਮੈਨੂੰ ਇਹ ਜਾਣਕਾਰੀ ਸਾਂਝੀ ਕਰਦੇ ਹੋਏ ਬਹੁਤ ਜ਼ਿਆਦਾ ਖੁਸ਼ੀ ਅਤੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਸਕੂਲ ਸਿੱਖਿਆ ਦੀ ਗੁਣਵੱਤਾ ਨਾਲ਼ ਸਬੰਧਤ ਨੈਸ਼ਨਲ ਅਚੀਵਮੈਂਟ ਸਰਵੇ 2021 ਦੀ ਭਾਰਤ ਸਰਕਾਰ ਵੱਲੋਂ ਜੋ ਰਿਪੋਰਟ ਪ੍ਰਕਾਸ਼ਿਤ ਕੀਤੀ ਗਈ ਹੈ, ਉਸ ਵਿੱਚ ਪੰਜਾਬ ਨੇ ਪੂਰੇ ਦੇਸ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ।


ਮੈਨੂੰ ਬੇਹੱਦ ਖੁਸ਼ੀ ਇਸ ਗੱਲ ਦੀ ਹੈ ਕਿ ਪੰਜਾਬ ਨੂੰ ਪਹਿਲੇ ਨੰਬਰ ਤੇ ਲੈ ਕੇ ਆਉਣ ਲਈ ਸਾਡੇ ਪੰਜਾਬ ਦੇ ਸਮੂਹ ਅਧਿਆਪਕਾਂ, ਕਰਮਚਾਰੀਆਂ, ਮੁੱਖ ਅਧਿਆਪਕਾਂ, ਸੀ.ਐੱਚ.ਟੀ, ਬੀ.ਪੀ.ਈ.ਓਜ਼, ਪ੍ਰਿੰਸੀਪਲਾਂ, ਡਾਇਟ ਪ੍ਰਿੰਸੀਪਲਾਂ, ਜ਼ਿਲ੍ਹਾ ਸਿੱਖਿਆ ਅਫ਼ਸਰ ਸਾਹਿਬਾਨ ਮੁੱਖ ਦਫ਼ਤਰ ਦੇ ਅਧਿਕਾਰੀਆਂ ਵੱਲੋਂ ਜੋ ਦਿਲ ਲਗਾ ਕੇ, ਪੂਰੇ ਜਜ਼ਬੇ ਨਾਲ਼ ਮਿਹਨਤ ਕੀਤੀ ਗਈ ਸੀ, ਉਸਦੇ ਨਤੀਜੇ ਵਜੋਂ ਪੰਜਾਬ ਨੇ ਸਿੱਖਿਆ ਦੇ ਖੇਤਰ ਵਿੱਚ ਇਹ ਮਿਸਾਲ ਕਾਇਮ ਕੀਤੀ ਹੈ।


ਤੁਹਾਨੂੰ ਸਭ ਨੂੰ ਤਹਿ ਦਿਲ ਤੋਂ ਮੁਬਾਰਕਾਂ!!


ਮੈਨੂੰ ਪੂਰੀ ਉਮੀਦ ਹੈ ਕਿ ਤੁਹਾਡੀ ਸਭ ਦੀ ਕਾਬਲੀਅਤ ਅਤੇ ਮਿਹਨਤ ਆਉਣ ਵਾਲ਼ੇ ਸਮੇਂ ਵਿੱਚ ਵੱਖਰੇ ਮੁਕਾਮ ਸਿਰਜੇਗੀ।


ਸਕੂਲ ਸਿੱਖਿਆ ਵਿਭਾਗ, ਪੰਜਾਬ ਦੇ ਅਧਿਕਾਰੀਆਂ, ਸਕੂਲ ਮੁਖੀਆਂ,ਅਧਿਆਪਕਾਂ, ਕਰਮਚਾਰੀਆਂ ਦੇ ਨਾਲ਼-ਨਾਲ਼ ਪੰਜਾਬ ਦੇ ਲੱਖਾਂ ਸਕੂਲੀ ਵਿਦਿਆਰਥੀਆਂ, ਉਹਨਾਂ ਦੇ ਮਾਪਿਆਂ ਅਤੇ ਸਕੂਲ ਸਿੱਖਿਆ ਨੂੰ ਬੇਹਤਰ ਬਣਾਉਣ ਲਈ ਯੋਗਦਾਨ ਦੇਣ ਵਾਲ਼ੇ ਪਤਵੰਤੇ ਸੱਜਣਾਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਅਤੇ ਧੰਨਵਾਦ!!


ਸਭ ਨੂੰ ਹੋਰ ਬੇਹਤਰ ਕਾਰਗੁਜ਼ਾਰੀ ਲਈ ਸ਼ੁਭ ਇੱਛਾਵਾਂ!!!


ਕ੍ਰਿਸ਼ਨ ਕੁਮਾਰ

ਪ੍ਰਮੁੱਖ ਸਕੱਤਰ, ਜਲ ਸਰੋਤ,

ਮਾਈਨਿੰਗ ਅਤੇ ਜਿਓਲੋਜੀ ਵਿਭਾਗ, ਪੰਜਾਬ

PSEB BORAD RESULT : ਸਿੱਖਿਆ ਬੋਰਡ ਵੱਲੋਂ 10 ਵੀਂ ਪੰਜਾਬੀ ਦਾ ਨਤੀਜਾ ਐਲਾਨਿਆ, ਦੇਖੋ ਇਥੇ

 

ਚੰਡੀਗੜ੍ਹ 26 ਮਈ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10 ਵੀਂ ਜਮਾਤ ਦੇ ਵਾਧੂ ਵਿਸ਼ਾ ਪੰਜਾਬੀ ਦਾ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ ਹੈ। ਜਿਨ੍ਹਾਂ ਵਿਦਿਆਰਥੀਆਂ ਨਤੀਜਾ ਦੇਖਣ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ।

TEACHER TRANSFER POLICY: ਜਥੇਬੰਦੀਆਂ ਦੀ ਨਾਰਾਜ਼ਗੀ ਦਾ ਖਦਸ਼ਾ, ਹੁਣ 21 ਜਥੇਬੰਦੀਆਂ ਤੋਂ ਮੰਗੇ ਸੁਝਾਅ

 

CURRENT AFFAIRS 25TH MAY 2022 IN PUNJABI : IMPORTANT FOR ALL EXAMS

 CURRENT AFFAIRS 25TH MAY 2022 IN PUNJABI 


ਸਵਾਲ . ਹਾਲ ਹੀ ਵਿੱਚ ਭਾਰਤੀ ਰਾਸ਼ਟਰਮੰਡਲ ਦਿਵਸ ਕਦੋਂ ਮਨਾਇਆ ਗਿਆ ਹੈ? When has the Indian Commonwealth Day been celebrated recently?

ਉੱਤਰ . 24th May 


ਸਵਾਲ: ਹਾਲ ਹੀ ਵਿੱਚ ਕਿਹੜਾ ਰਾਜ ਹੈਲਥਕੇਅਰ ਸੈਕਟਰ ਵਿੱਚ ਡਰੋਨ ਲਾਂਚ ਕਰਨ ਵਾਲਾ ਪਹਿਲਾ ਦੇਸ਼ ਬਣ ਗਿਆ ਹੈ? Recently which state has become the first to launch a drone in the healthcare sector?

Ans. Uttarakhand (ਉੱਤਰਾਖੰਡ)


ਸਵਾਲ : ਹਾਲ ਹੀ ਵਿੱਚ ਭਾਰਤ ਅਤੇ ਕਿਸ ਦੇਸ਼ ਨੇ ਟੋਕੀਓ ਵਿੱਚ ਨਿਵੇਸ਼ ਪ੍ਰੋਤਸਾਹਨ ਸਮਝੌਤੇ 'ਤੇ ਹਸਤਾਖਰ ਕੀਤੇ ਹਨ? Recently India and which country have signed the Investment Promotion Agreement in Tokyo?


Ans America (ਅਮਰੀਕਾ)


ਸਵਾਲ:  ਹਾਲ ਹੀ ਵਿੱਚ ਪੂਰਬੀ ਤਿਮੋਰ ਦੇ ਰਾਸ਼ਟਰਪਤੀ ਵਜੋਂ ਕਿਸ ਨੇ ਸਹੁੰ ਚੁੱਕੀ ਹੈ? Recently who has been sworn in as the President of East Timor?


Ans. Jose Ramos Horta (ਜੋਸ ਰਾਮੋਸ ਹੋਰਟਾ)


ਸਵਾਲ. ਹਾਲ ਹੀ ਵਿੱਚ ਹਾਕੀ ਇੰਡੀਆ ਸਬ ਜੂਨੀਅਰ ਮਹਿਲਾ ਰਾਸ਼ਟਰੀ ਚੈਂਪੀਅਨਸ਼ਿਪ ਕਿਸਨੇ ਜਿੱਤੀ ਹੈ?Who has won the Hockey India Sub Junior Women's National Championship recently?


Ans. Haryana (ਹਰਿਆਣਾ) 


ਸਵਾਲ. ਹਾਲ ਹੀ ਵਿੱਚ ਨਿਊ ਡਿਵੈਲਪਮੈਂਟ ਬੈਂਕ ਕਿਸ ਦੇਸ਼ ਵਿੱਚ ਇੱਕ ਖੇਤਰੀ ਦਫ਼ਤਰ ਸਥਾਪਤ ਕਰੇਗਾ? Recently in which country will the New Development Bank set up a regional office?


Ans. India(ਭਾਰਤ)


ਸਵਾਲ. ਹਾਲ ਹੀ ਵਿੱਚ 'ਲਾਈਫਟਾਈਮ ਅਚੀਵਮੈਂਟ ਐਵਾਰਡ' ਲਈ ਕਿਸ ਨੂੰ ਚੁਣਿਆ ਗਿਆ ਹੈ?  Recently who has been selected for the 'Lifetime Achievement Award'?


Ans. AR Venkatachalapathy (ਏਆਰ ਵੈਂਕਟਚਲਪਥੀ)


ਸਵਾਲ;  ਹਾਲ ਹੀ ਵਿੱਚ WEF ਦੇ ਯਾਤਰਾ ਅਤੇ ਸੈਰ-ਸਪਾਟਾ ਵਿਕਾਸ ਸੂਚਕਾਂਕ ਵਿੱਚ ਕਿਸਨੇ ਸਿਖਰ 'ਤੇ ਹੈ? Recently who has topped the Travel and Tourism Development Index of WEF?


Ans. Japan  (ਜਪਾਨ)


ਸਵਾਲ: ਹਾਲ ਹੀ ਵਿੱਚ ਦਿੱਲੀ ਦਾ ਲੈਫਟੀਨੈਂਟ ਗਵਰਨਰ ਕੌਣ ਬਣਿਆ ਹੈ?Recently who has become the Lieutenant Governor of Delhi?


Ans. Vinay Kumar Saxena (ਵਿਨੈ ਕੁਮਾਰ ਸਕਸੈਨਾ) 


ਸਵਾਲ: ਹਾਲ ਹੀ ਵਿੱਚ ਕਿਸ ਰਾਜ ਨੇ ਸੰਭਵ ਪੋਰਟਲ ਲਾਂਚ ਕੀਤਾ ਹੈ? Recently which state has launched Sambhav Portal?


Ans. Uttar Pradesh(. ਉੱਤਰ ਪ੍ਰਦੇਸ਼।)

ਪੰਜਾਬ ਵਿੱਚ ਖੁੱਲੇ ਪੱਏ ਬੋਰਵੈਲਾਂ ਨੂੰ ਤੁਰੰਤ ਭਰਨ ਲਈ ਹੁਕਮ ਜਾਰੀ

 

PUNJABI ELEGIBILITY TEST: ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਹੁਣ ਨੌਕਰੀਆਂ ਲਈ ਪੰਜਾਬੀ ਯੋਗਤਾ ਪ੍ਰੀਖਿਆ ਪਾਸ ਕਰਨਾ ਲਾਜ਼ਮੀ

 

PUNJAB GOVT. MAKES PUNJABI ELIGIBILITY TEST COMPULSORY FOR CANDIDATES VYING FOR GROUP C AND D POSTS

ਪੰਜਾਬ ਸਰਕਾਰ ਨੇ  ਗਰੁੱਪ ਸੀ ਅਤੇ ਡੀ ਦੀਆਂ ਅਸਾਮੀਆਂ ਲਈ ਉਮੀਦਵਾਰਾਂ ਲਈ ਪੰਜਾਬੀ ਯੋਗਤਾ ਟੈਸਟ (PET) ਨੂੰ ਲਾਜ਼ਮੀ ਕੀਤਾ


ਸਬੰਧਤ ਅਹੁਦਿਆਂ ਲਈ ਭਰਤੀ ਪ੍ਰੀਖਿਆ ਤੋਂ ਇਲਾਵਾ ਪੰਜਾਬੀ ਯੋਗਤਾ ਟੈਸਟ (Punjabi eligibility test) ਵਿੱਚ ਘੱਟੋ-ਘੱਟ 50% ਅੰਕ ਪ੍ਰਾਪਤ ਕਰਨੇ ਹੋਣਗੇ।


ਪੰਜਾਬੀ ਭਾਸ਼ਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਲਿਆ ਫੈਸਲਾ ‌।


PUNJABI ELEGIBILITY TEST 2022


ਚੰਡੀਗੜ੍ਹ, 24 ਮਈ: ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਦੇ ਉਦੇਸ਼ ਨਾਲ ਪੰਜਾਬ ਸਰਕਾਰ ਨੇ ਰਾਜ ਸਰਕਾਰ ਦੇ ਗਰੁੱਪ ਸੀ ਅਤੇ ਡੀ ਦੀਆਂ ਅਸਾਮੀਆਂ ਤੇ ਭਰਤੀ ਲਈ ਉਮੀਦਵਾਰਾਂ ਨੂੰ ਘੱਟੋ-ਘੱਟ 50% ਅੰਕ ਪ੍ਰਾਪਤ ਕਰਕੇ ਪੰਜਾਬੀ ਯੋਗਤਾ ਪ੍ਰੀਖਿਆ ਪਾਸ (PUNJABI ELEGIBILITY TEST ) ਕਰਨਾ ਲਾਜ਼ਮੀ ਕਰ ਦਿੱਤਾ ਹੈ। 



ਇਸ ਸਬੰਧੀ ਫੈਸਲਾ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੱਥੇ ਆਪਣੀ ਸਰਕਾਰੀ ਰਿਹਾਇਸ਼ ’ਤੇ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਲਿਆ। ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਲਈ ਭਗਵੰਤ ਮਾਨ ਨੇ ਕਿਹਾ ਕਿ ਹੁਣ ਗਰੁੱਪ ਸੀ ਅਤੇ ਡੀ ਦੀਆਂ ਅਸਾਮੀਆਂ ਲਈ ਭਰਤੀ ਲਈ ਹਾਜ਼ਰ ਹੋਣ ਵਾਲੇ ਸਾਰੇ ਉਮੀਦਵਾਰਾਂ ਲਈ ਸਬੰਧਤ ਅਸਾਮੀਆਂ ਲਈ ਲੋੜੀਂਦੀ ਭਰਤੀ ਪ੍ਰੀਖਿਆ ਲਈ ਮੁਕਾਬਲਾ ਕਰਨ ਤੋਂ ਪਹਿਲਾਂ ਘੱਟੋ ਘੱਟ 50% ਅੰਕਾਂ ਨਾਲ ਪੰਜਾਬੀ ਯੋਗਤਾ ਪ੍ਰੀਖਿਆ ਪਾਸ ਕਰਨਾ ਲਾਜ਼ਮੀ ਹੋਵੇਗਾ। .


ਇਸ ਦੌਰਾਨ, ਮੀਟਿੰਗ ਵਿੱਚ ਇਹ ਵੀ ਦੱਸਿਆ ਗਿਆ ਕਿ ਰਾਜ ਸਰਕਾਰ ਨੇ ਪਹਿਲਾਂ ਹੀ ਗਰੁੱਪ 'ਸੀ' ਅਤੇ 'ਡੀ' ਵਿੱਚੋਂ ਵੱਡੀ ਗਿਣਤੀ ਵਿੱਚ ਅਸਾਮੀਆਂ ਸਮੇਤ 26,454 ਨੌਕਰੀਆਂ ਦੇ ਨਾਲ ਇੱਕ ਵਿਸ਼ਾਲ ਭਰਤੀ ਮੁਹਿੰਮ ਸ਼ੁਰੂ ਕੀਤੀ ਹੈ।


ਮੀਟਿੰਗ ਵਿੱਚ ਮੁੱਖ ਸਕੱਤਰ ਅਨਿਰੁਧ ਤਿਵਾੜੀ, ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ. ਵੇਣੂ ਪ੍ਰਸਾਦ, ਪ੍ਰਮੁੱਖ ਸਕੱਤਰ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਜਸਪ੍ਰੀਤ ਤਲਵਾੜ, ਰੋਜ਼ਗਾਰ ਉਤਪਤੀ ਦੇ ਸਕੱਤਰ ਕੁਮਾਰ ਰਾਹੁਲ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

JOIN TELEGRAM FOR LATEST UPDATE 


IMPORTANT NOTE: KEEP REFRESHING THIS PAGE FOR LATES JOB UPDATE 

 PUNJAB GOVT JOBS 2022 :  ਦੇਖੋ ਪੰਜਾਬ ਸਰਕਾਰ 2022  ਦੀਆਂ ਸਰਕਾਰੀ ਨੋਕਰੀਆਂ ਇੱਥੇ 

Name of post/ total posts Online application starts/ last date Official notification/ Link for application
PPSC PLANNING OFFICER RECRUITMENT  2022  19 May 2022/ 8 June 2022 Click here
PATWARI  RECRUITMENT 2022 [1766 POSTS] May 2022/ June 2022 Clerk here
CDPO  RECRUITMENT PUNJAB 2022 May 2022/  June 2022 Click here
Name of post/ total posts Online application starts/ last date Official notification/ Link for application
ਜਲ ਸਰੋਤ ਵਿਭਾਗ ਭਰਤੀ 2022  16 May 2022/ 16 June 2022 Click here
ETT RECRUITMENT 2022 [ 5594 POSTS] May 2022/ June 2022 Clerk here
HEAD CONSTABLE RECRUITMENT 835  17 May 2022/  June 2022 Click here
Name of post/ total posts Online application starts/ last date Official notification/ Link for application
VDO- ਗ੍ਰਾਮ ਸੇਵਕ ਭਰਤੀ 792 Posts 15 May 2022/ 15 June 2022 Click here
Clerk cum data entry operator 917 Posts 15 May 2022/ 15 June 2022 Clerk here
Clerk legal Recruitment 283 Posts 15 May 2022/ 15 June 2022 Click here

APPLICATION STARTS ON NUMBER OF POSTS/NAME OF DEPARTMENT OFFICIAL NOTIFICATION/ LAST DATE FOR APPLICATION
23 MAY 2022[107 POSTS] EXCISE AND TAXATION RECRUITMENT PUNJAB 2022  DOWNLOAD HERE ( JUNE 2022)
18-MAY-2022 (28  POSTS) PUDA RECRUITMENT PUNJAB 2022 DOWNLOAD HERE (JUNE 2022)
22-MAY 2022 (44 POSTS )DTE RECRUITMENT 2022: HOSTEL SUPDT. CUM PTI AND STORE KEEPER  DOWNLOAD HERE ( JUNE 2022)
Application Starts on  Name of DEPARTMENT Official Notification/ last date
MAY ਪਾਓ ਹਰ ਅਪਡੇਟ ਮੋਬਾਈਲ ਤੇ ਜੁਵਾਇਨ ਕਰੋ ਟੈਲੀਗ੍ਰਾਮ  JOIN  HERE
21-MAY-2022 72  POSTS  JUNIOR DRAFTSMAN RECRUITMENT 2022 DOWNLOAD HERE (JUNE 2022)
19-MAY 2022 204 POSTS FOREST DEPTT , FOREST GUARD RECRUITMENT 2022 DOWNLOAD HERE ( JUNE 2022)
 


Featured post

PRE BOARD DATESHEET REVISED: ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ

ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ ਚੰਡੀਗੜ੍ਹ, 16 ਜਨਵਰੀ: ਸਿੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਸੂਬੇ ਦੇ ਸਾਰੇ ਸਕੂਲਾਂ ਵ...

RECENT UPDATES

Trends