ਸੰਯੁਕਤ ਅਧਿਆਪਕ ਫਰੰਟ ਦੇ ਆਗੂਆਂ ਨੇ ਸਿੱਖਿਆ ਮੰਤਰੀ ਨਾਲ ਬਦਲੀਆਂ ਦੇ ਮੁੱਦੇ ‘ਤੇ ਆਨਲਾਈਨ ਮੀਟਿੰਗ ਵਿੱਚ ਦਿੱਤੇ ਮਹੱਤਵਪੂਰਨ ਸੁਝਾਅ

 ਸੰਯੁਕਤ ਅਧਿਆਪਕ ਫਰੰਟ ਦੇ ਆਗੂਆਂ ਨੇ ਸਿੱਖਿਆ ਮੰਤਰੀ ਨਾਲ ਬਦਲੀਆਂ ਦੇ ਮੁੱਦੇ ‘ਤੇ ਆਨਲਾਈਨ ਮੀਟਿੰਗ ਵਿੱਚ ਦਿੱਤੇ ਮਹੱਤਵਪੂਰਨ ਸੁਝਾਅ


ਦੂਰੀ ਦੇ ਅਧਾਰ ‘ਤੇ ਦਿੱਤੀ ਜਾਵੇ ਪਹਿਲ


ਸਟੇਅ ਦੀ ਸ਼ਰਤ ਹਟਾਕੇ ਸਮੂਹ ਅਧਿਆਪਕਾਂ ਨੂੰ ਦਿੱਤਾ ਜਾਵੇ ਬਦਲੀ ਕਰਵਾਉਣ ਦਾ ਮੌਕਾ


ਸਿੱਧੀ ਭਰਤੀ ਹੈੱਡ ਟੀਚਰ /ਸੈਂਟਰ ਹੈੱਡ ਟੀਚਰ /ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਦੀਆਂ ਬਦਲੀਆਂ ਕੀਤੀਆਂ ਜਾਣ




ਚੰਡੀਗੜ੍ਹ 26 ਮਈ(ਹਰਦੀਪ ਸਿੰਘ ਸਿੱਧੂ )ਸੰਯੁਕਤ ਅਧਿਆਪਕ ਫਰੰਟ ਵਿੱਚ ਸ਼ਾਮਲ ਵੱਖ-ਵੱਖ ਕਾਡਰਾਂ ਦੇ ਆਗੂਆਂ ਦਿਗਵਿਜੇਪਾਲ ਸ਼ਰਮਾ, ਜਸਵਿੰਦਰ ਸਿੰਘ ਡੀ ਟੀ ਐੱਫ, 6060 ਮਾਸਟਰ ਕੇਡਰ ਅਧਿਆਪਕ ਯੂਨੀਅਨ ਪੰਜਾਬ ਦੇ ਸੀਨੀ.ਮੀਤ ਪ੍ਰਧਾਨ ਵਿਕਾਸ ਗਰਗ ਤੇ ਗੁਰਜਿੰਦਰ ਸਿੰਘ ਫਤਹਿਗੜ ਸਾਹਿਬ,3582 ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਆਗੂ ਰਾਜਪਾਲ ਖ਼ਨੌਰੀ ਤੇ ਸ਼ਾਮ ਕੁਮਾਰ ਪਾਤੜਾਂ, ਈ ਟੀ ਟੀ ਟੀਚਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਜਗਸੀਰ ਸਿੰਘ ਸਹੋਤਾ, ਜਨਰਲ ਸਕੱਤਰ ਹਰਦੀਪ ਸਿੰਘ ਸਿੱਧੂ,ਸਰੀਰਕ ਸਿੱਖਿਆ ਅਧਿਆਪਕ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਜਗਦੀਸ਼ ਕੁਮਾਰ ਜੱਗੀ,5178 ਮਾਸਟਰ ਕੇਡਰ ਯੂਨੀਅਨ ਦੇ ਸੂਬਾ ਆਗੂ ਦੀਪ ਰਾਜਾ ਤੇ ਅਸ਼ਵਨੀ ਕੁਮਾਰ,Ett ਅਧਿਆਪਕ ਯੂਨੀਅਨ 6505 ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਵਰ੍ਹੇ, ਜਗਤਾਰ ਸਿੰਘ ਝੱਬਰ, Ett ਅਧਿਆਪਕ ਯੂਨੀਅਨ 6505 ਜੈ ਸਿੰਘ ਵਾਲਾ ਦੇ ਸੂਬਾ ਪ੍ਰਧਾਨ ਕਮਲ ਠਾਕੁਰ, ਨੇ ਬਦਲੀਆਂ ਦੇ ਸੰਬੰਧ ਵਿੱਚ ਸਿੱਖਿਆ ਮੰਤਰੀ ਨਾਲ ਆਨਲਾਈਨ ਮੀਟਿੰਗ ਵਿੱਚ ਸਾਂਝੇ ਰੂਪ ਵਿੱਚ ਸੁਝਾਅ ਪੇਸ਼ ਕੀਤੇ। ਫਰੰਟ ਦੇ ਆਗੂਆਂ ਨੇ 2016 ਤੋਂ ਬਾਅਦ ਭਰਤੀ 5-6 ਸਾਲ ਤੋਂ ਤਰਸ ਰਹੇ ਅਧਿਆਪਕਾਂ ਤੇ ਸੂਬੇ ਦੇ ਸਮੂਹ ਅਧਿਆਪਕਾਂ ਲਈ ਅੰਤਰ ਜਿਲਾ ਬਦਲੀ ਦਾ ਰਾਊਂਡ ਤੇ ਜਿਲਾ ਬਦਲੀ ਦਾ ਰਾਊਂਡ ਵੱਖੋ-ਵੱਖ ਵੱਖਰਾ ਚਲਾਉਣ,ਦੂਰੀ ਦੇ ਅਧਾਰ ‘ਤੇ ਪਹਿਲ ਦੇਣ,ਲੌਂਗ ਸਟੇਅ ਦੇ ਨੰਬਰ ਹੋਣ ਕਰਕੇ ਕਿਸੇ ਵੀ ਅਧਿਆਪਕ ਨੂੰ ਸਟੇਅ ਦੇ ਅਧਾਰ ‘ਤੇ ਬਦਲੀ ਕਰਵਾਉਣ ਤੋਂ ਨਾ ਰੋਕਿਆ ਜਾਵੇ,ਜੋ Sst ਵਿਸ਼ੇ ਦੀਆਂ ਅਸਾਮੀਆਂ ਅੰਗਰੇਜ਼ੀ ਵਿਸ਼ੇ ਵਿੱਚ ਤਬਦੀਲ ਕੀਤੀਆਂ ਉਹਨਾਂ ‘ਤੇ SST ਵਿਸ਼ੇ ਦੇ ਅਧਿਆਪਕਾਂ ਨੂੰ ਜੁਆਇਨ ਕਰਨ ਤੇ ਅੰਗਰੇਜ਼ੀ ਵਿਸ਼ੇ ਦੀਆ ਵੱਖਰੀਆਂ ਅਸਾਮੀਆਂ ਦੇਣ, SSA/RMSA ਅਧਿਆਪਕਾਂ ਦੀ ਲੈਂਥ ਆਫ਼ ਸਰਵਿਸ ਜੁਆਇੰਨਿਗ ਦੀ ਮਿਤੀ ਸਾਲ 2011 ਤੋਂ ਮੰਨੀ ਜਾਵੇ,ਮਿਊਚਅਲ ਬਦਲੀ ਬਿਨਾਂ ਕਿਸੇ ਸ਼ਰਤ ਦੇ ਬਹਾਲ ਕਰਨ,ਹੈਂਡੀਕੈਪਡ ਅਧਿਆਪਕਾਂ ਦੀ ਬਦਲੀ ਲਈ 40 ਪ੍ਰਤੀਸ਼ਤ ਨੂੰ ਹੀ ਅਧਾਰ ਬਣਾਉਣ ਬਾਰੇ,PTI ਅਧਿਆਪਕਾਂ ਨੂੰ ਅਧਿਆਪਕਾਂ ਨੂੰ ਡੀ.ਪੀ.ਈ. ਦੀ ਅਸਾਮੀ ‘ਤੇ ਬਦਲੀ ਦਾ ਮੌਕਾ ਦੇਣ,873 DPE ਭਰਤੀ ਦੇ ਵੇਟਿੰਗ ਲਿਸਟ ਵਾਲੇ ਅਧਿਆਪਕਾਂ ਨੂੰ ਜਲਦ ਬਦਲੀ ਦਾ ਮੌਕਾ ਦਿੱਤਾ ਜਾਵੇ ਤੇ ਜਿੰਨਾ ਦੀ ਬਦਲੀ ਹੋ ਚੁੱਕੀ ਹੈ ਉਹਨਾਂ ਨੂੰ ਰਲੀਵ ਕਰਨ, ਸਿੱਧੀ ਭਰਤੀ ਵਾਲੇ HT/CHT ਨੂੰ ਬਿਨਾ ਸ਼ਰਤ ਬਦਲੀ ਦਾ ਮੌਕਾ,ਸਿੰਗਲ ਟੀਚਰ ਅਧਿਆਪਕ ਨੂੰ ਵੀ ਬਦਲੀ ਹੋਣ ‘ਤੇ ਰਲ਼ੀਵ ਕਰਨ ਦਾ ਪ੍ਰਬੰਧ ਕਰਨ,ਪ੍ਰਮੋਟਡ ਅਧਿਆਪਕਾਂ ‘ਤੇ ਕਿਸੇ ਕਿਸਮ ਦੀ ਸ਼ਰਤ ਨਾ ਲਾਉਣ,ਬਾਰਡਰ ਏਰੀਆ ਵਿੱਚ ਸੇਵਾਵਾਂ ਦੇਣ ਦੇ ਇਛੁੱਕ ਅਧਿਆਪਕਾਂ ਨੂੰ ਵਿਸ਼ੇਸ਼ ਨੰਬਰ ਦੇਣ,ਨਵੇਂ ਦਿੱਤੇ ਸਾਇੰਸ ਤੇ ਕਾਮਰਸ ਗਰੁੱਪ ਦੇ ਲੈਕਚਰਾਰਾਂ ਦੀਆਂ ਬਣਦੀਆਂ ਅਸਾਮੀਆਂ ਦੇਣ,1900 ਹੈੱਡ ਟੀਚਰ ਦੀਆਂ ਅਸਾਮੀਆਂ ਬਹਾਲ ਕਰਨ,ਮਿਡਲ ਸਕੂਲਾਂ ਦੀਆਂ ਅਸਾਮੀਆਂ ਵੱਖਰੇ ਤੌਰ ‘ਤੇ ਪੋਰਟਲ ਤੇ ਦਰਸਾਉਣ ਤੇ ਕੁੱਲ ਅਸਾਮੀਆਂ ਬਹਾਲ ਕਰਵਾਉਣ ਆਦਿ ਮਸਲਿਆਂ ਨੂੰ ਬਹੁਤ ਹੀ ਸੁਹਿਰਦਤਾ ਤੇ ਜ਼ੋਰ-ਸ਼ੋਰ ਨਾਲ ਚੁੱਕਿਆ ਗਿਆ। ਸਿੱਖਿਆ ਮੰਤਰੀ ਮੀਤ ਹੇਅਰ,ਡੀਜੀਐੱਸਈ ਪਰਦੀਪ ਕੁਮਾਰ ਅੱਗਰਵਾਲ ਤੇ ਡੀਪੀਆਈ ਸੈਕੰਡਰੀ ਤੇ ਪ੍ਰਾਇਮਰੀ ਨੇ ਸੁਝਾਵਾਂ ਨੂੰ ਅਧਾਰ ਬਣਾਕੇ ਬਦਲੀਆਂ ਕਰਨ ਦਾ ਭਰੋਸਾ ਦਿੱਤਾ।

💐🌿Follow us for latest updates 👇👇👇

Featured post

Punjab School Holidays announced in January 2026

Punjab Government Office / School Holidays in January 2026 – Complete List Punjab Government Office / School Holidays in...

RECENT UPDATES

Trends