*ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਪਿੰਡ ਵਾਸੀਆਂ ਨੇ ਖੇੜੀ ਰਾਜਾ ਸਿੰਘ ਪ੍ਰਾਇਮਰੀ ਸਕੂਲ ਨੂੰ ਕੀਤਾ ਇਨਵਰਟਰ ਦਾਨ*
ਦੇਵੀਗੜ੍ਹ /ਪਟਿਆਲਾ ( ) 29 ਮਈ
ਸਰਕਾਰੀ ਪ੍ਰਾਇਮਰੀ ਸਕੂਲ ਖੇੜੀ ਰਾਜਾ ਸਿੰਘ ਦੇ ਸਕੂਲ ਇੰਚਾਰਜ ਸ੍ਰੀਮਤੀ ਤ੍ਰਿਪਤਾ ਮੈਡਮ ਨੇ ਦੱਸਿਆ ਕਿ ਗਰਮੀ ਦੇ ਮੌਸਮ ਨੂੰ ਦੇਖਦਿਆਂ ਹੋਇਆ ਪਿੰਡ ਵਾਸੀਆਂ ਨੇ ਛੋਟੇ ਛੋਟੇ ਬੱਚਿਆਂ ਲਈ ਸਕੂਲ ਨੂੰ ਇਨਵਰਟਰ ਦਾਨ ਕੀਤਾ ਸਕੂਲ ਇੰਚਾਰਜ ਮੈਡਮ ਤ੍ਰਿਪਤਾ ਨੇ ਦੱਸਿਆ ਕਿ ਐੱਸਐੱਮਸੀ ਮੈਂਬਰਾਂ ਦੇ ਨਾਲ ਨਾਲ ਸਮੂਹ ਪਿੰਡ ਵਾਸੀਆਂ ਦੀ ਸਕੂਲ ਵਿੱਚ ਪਿਛਲੇ ਕੁਝ ਦਿਨਾਂ ਪਹਿਲਾਂ ਮੀਟਿੰਗ ਕੀਤੀ ਗਈ ਸੀ ਜਿਸ ਵਿਚ ਪਿੰਡ ਵਾਸੀਆਂ ਨੇ ਸਕੂਲ ਦੀ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ ਸੀ ਇਸੇ ਸਦਕਾ ਪਿੰਡ ਦੇ ਦਾਨੀ ਸੱਜਣਾਂ ਨੇ ਸਕੂਲ ਨੂੰ ਗਰਮੀ ਦਾ ਮੌਸਮ ਦੇਖਦੇ ਹੋਏ ਸਕੂਲ ਨੂੰ ਇਨਵਰਟਰ ਭੇਟ ਕੀਤਾ ।
ਸਕੂਲ ਅਧਿਆਪਕ ਸ੍ਰੀ ਅਮਰੀਕ ਸਿੰਘ ਤੇ ਮੈਡਮ ਕਰਮਜੀਤ ਕੌਰ ਨੇ ਦੱਸਿਆ ਕਿ ਸਕੂਲ ਦੀ ਹੋਰ ਤਰੱਕੀ ਲਈ ਵੀ ਪਿੰਡ ਵਾਸੀਆਂ ਨੇ ਵੱਧ ਚਡ਼੍ਹ ਕੇ ਯੋਗਦਾਨ ਦੇਣ ਦਾ ਵਾਅਦਾ ਕੀਤਾ । ਇਸ ਸਮੇਂ ਪਿੰਡ ਵਾਸੀ ਭਰਪੂਰ ਸਿੰਘ ,ਹਾਕਮ ਸਿੰਘ ਜਸਵੀਰ ਸਿੰਘ, ਬਲਜੀਤ ਸਿੰਘ ਜਸਪ੍ਰੀਤ ਸਿੰਘ , ਭਾਈ ਹਰਭਜਨ ਸਿੰਘ (ਗ੍ਰੰਥੀ ) , ਭੁਪਿੰਦਰ ਸਿੰਘ ਜੁਪਿੰਦਰ ਸਿੰਘ ,ਦਵਿੰਦਰ ਸਿੰਘ , ਲਖਵਿੰਦਰ ਸਿੰਘ ,ਜੰਗ ਸਿੰਘ ,ਸੰਦੀਪ ਕੁਮਾਰ , ਬਲਬੀਰ ਸਿੰਘ, ਪਵਨ ਕੁਮਾਰ ,ਸਕੂਲ ਐੱਸਐੱਮਸੀ ਕਮੇਟੀ ਦੇ ਚੇਅਰਮੈਨ ਸ੍ਰੀਮਤੀ ਬੇਬੀ, ਸਫ਼ਾਈ ਸੇਵਕ ਬਬਲੀ ਦਾ ਸਮੂਹ ਸਕੂਲ ਅਧਿਆਪਕਾਂ ਨੇ ਬੱਚਿਆਂ ਦੇ ਲਈ ਇਨਵਰਟਰ ਦਾਨ ਕਰਨ ਤੇ ਸਾਰੇ ਦਾਨੀ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ।