NAS 2021: ਸਾਬਕਾ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ NAS ਦੇ ਨਤੀਜਿਆਂ ਲਈ ਭੇਜਿਆ ਵਧਾਈ ਸੰਦੇਸ਼

 NAS 2021: ਸਾਬਕਾ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ NAS ਦੇ ਨਤੀਜਿਆਂ ਲਈ ਭੇਜਿਆ ਵਧਾਈ ਸੰਦੇਸ਼, ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਕਿਹਾ


ਸਤਿ ਸ੍ਰੀ ਅਕਾਲ ਜੀ


ਤੁਹਾਡੇ ਸਭ ਨਾਲ਼ ਮੈਨੂੰ ਇਹ ਜਾਣਕਾਰੀ ਸਾਂਝੀ ਕਰਦੇ ਹੋਏ ਬਹੁਤ ਜ਼ਿਆਦਾ ਖੁਸ਼ੀ ਅਤੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਸਕੂਲ ਸਿੱਖਿਆ ਦੀ ਗੁਣਵੱਤਾ ਨਾਲ਼ ਸਬੰਧਤ ਨੈਸ਼ਨਲ ਅਚੀਵਮੈਂਟ ਸਰਵੇ 2021 ਦੀ ਭਾਰਤ ਸਰਕਾਰ ਵੱਲੋਂ ਜੋ ਰਿਪੋਰਟ ਪ੍ਰਕਾਸ਼ਿਤ ਕੀਤੀ ਗਈ ਹੈ, ਉਸ ਵਿੱਚ ਪੰਜਾਬ ਨੇ ਪੂਰੇ ਦੇਸ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ।


ਮੈਨੂੰ ਬੇਹੱਦ ਖੁਸ਼ੀ ਇਸ ਗੱਲ ਦੀ ਹੈ ਕਿ ਪੰਜਾਬ ਨੂੰ ਪਹਿਲੇ ਨੰਬਰ ਤੇ ਲੈ ਕੇ ਆਉਣ ਲਈ ਸਾਡੇ ਪੰਜਾਬ ਦੇ ਸਮੂਹ ਅਧਿਆਪਕਾਂ, ਕਰਮਚਾਰੀਆਂ, ਮੁੱਖ ਅਧਿਆਪਕਾਂ, ਸੀ.ਐੱਚ.ਟੀ, ਬੀ.ਪੀ.ਈ.ਓਜ਼, ਪ੍ਰਿੰਸੀਪਲਾਂ, ਡਾਇਟ ਪ੍ਰਿੰਸੀਪਲਾਂ, ਜ਼ਿਲ੍ਹਾ ਸਿੱਖਿਆ ਅਫ਼ਸਰ ਸਾਹਿਬਾਨ ਮੁੱਖ ਦਫ਼ਤਰ ਦੇ ਅਧਿਕਾਰੀਆਂ ਵੱਲੋਂ ਜੋ ਦਿਲ ਲਗਾ ਕੇ, ਪੂਰੇ ਜਜ਼ਬੇ ਨਾਲ਼ ਮਿਹਨਤ ਕੀਤੀ ਗਈ ਸੀ, ਉਸਦੇ ਨਤੀਜੇ ਵਜੋਂ ਪੰਜਾਬ ਨੇ ਸਿੱਖਿਆ ਦੇ ਖੇਤਰ ਵਿੱਚ ਇਹ ਮਿਸਾਲ ਕਾਇਮ ਕੀਤੀ ਹੈ।


ਤੁਹਾਨੂੰ ਸਭ ਨੂੰ ਤਹਿ ਦਿਲ ਤੋਂ ਮੁਬਾਰਕਾਂ!!


ਮੈਨੂੰ ਪੂਰੀ ਉਮੀਦ ਹੈ ਕਿ ਤੁਹਾਡੀ ਸਭ ਦੀ ਕਾਬਲੀਅਤ ਅਤੇ ਮਿਹਨਤ ਆਉਣ ਵਾਲ਼ੇ ਸਮੇਂ ਵਿੱਚ ਵੱਖਰੇ ਮੁਕਾਮ ਸਿਰਜੇਗੀ।


ਸਕੂਲ ਸਿੱਖਿਆ ਵਿਭਾਗ, ਪੰਜਾਬ ਦੇ ਅਧਿਕਾਰੀਆਂ, ਸਕੂਲ ਮੁਖੀਆਂ,ਅਧਿਆਪਕਾਂ, ਕਰਮਚਾਰੀਆਂ ਦੇ ਨਾਲ਼-ਨਾਲ਼ ਪੰਜਾਬ ਦੇ ਲੱਖਾਂ ਸਕੂਲੀ ਵਿਦਿਆਰਥੀਆਂ, ਉਹਨਾਂ ਦੇ ਮਾਪਿਆਂ ਅਤੇ ਸਕੂਲ ਸਿੱਖਿਆ ਨੂੰ ਬੇਹਤਰ ਬਣਾਉਣ ਲਈ ਯੋਗਦਾਨ ਦੇਣ ਵਾਲ਼ੇ ਪਤਵੰਤੇ ਸੱਜਣਾਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਅਤੇ ਧੰਨਵਾਦ!!


ਸਭ ਨੂੰ ਹੋਰ ਬੇਹਤਰ ਕਾਰਗੁਜ਼ਾਰੀ ਲਈ ਸ਼ੁਭ ਇੱਛਾਵਾਂ!!!


ਕ੍ਰਿਸ਼ਨ ਕੁਮਾਰ

ਪ੍ਰਮੁੱਖ ਸਕੱਤਰ, ਜਲ ਸਰੋਤ,

ਮਾਈਨਿੰਗ ਅਤੇ ਜਿਓਲੋਜੀ ਵਿਭਾਗ, ਪੰਜਾਬ

Featured post

PRE BOARD DATESHEET REVISED: ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ

ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ ਚੰਡੀਗੜ੍ਹ, 16 ਜਨਵਰੀ: ਸਿੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਸੂਬੇ ਦੇ ਸਾਰੇ ਸਕੂਲਾਂ ਵ...

RECENT UPDATES

Trends