CLASS 8 RESULT OUT DIRECT LINK CHECK HERE

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਠਵੀਂ ਜਮਾਤ ਦੀ ਪ੍ਰੀਖਿਆ ਦਾ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ ਹੈ। ਵਿਦਿਆਰਥੀ ਹੇਠਾਂ ਦਿੱਤੇ ਲਿੰਕ ਤੇ ਆਪਣਾ ਨਤੀਜਾ ਚੈੱਕ ਕਰ ਸਕਦੇ ਹਨ। 

 DIRECT LINK FOR PSEB CLASS 8 RESULT CLICK HERE 



PSEB Class 8 Results 2026 ਪੰਜਾਬ ਸਕੂਲ ਸਿੱਖਿਆ ਬੋਰਡ ਅੱਠਵੀਂ ਜਮਾਤ ਦਾ ਨਤੀਜਾ 2026

ਪੰਜਾਬ ਸਕੂਲ ਸਿੱਖਿਆ ਬੋਰਡ: ਅੱਠਵੀਂ ਜਮਾਤ ਦਾ ਨਤੀਜਾ ਐਲਾਨਿਆ

ਮੋਹਾਲੀ: ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਫਰਵਰੀ 2026 ਵਿੱਚ ਲਈ ਗਈ ਅੱਠਵੀਂ ਜਮਾਤ ਦੀ ਪ੍ਰੀਖਿਆ ਦਾ ਨਤੀਜਾ ਅੱਜ ਐਲਾਨ ਦਿੱਤਾ ਗਿਆ ਹੈ। ਇਸ ਸਾਲ ਕੁੱਲ ਪਾਸ ਪ੍ਰਤੀਸ਼ਤਤਾ 96.51% ਰਹੀ ਹੈ।

ਪ੍ਰੀਖਿਆ ਦੇ ਮੁੱਖ ਅੰਕੜੇ

ਇਸ ਸਾਲ ਪ੍ਰੀਖਿਆ ਵਿੱਚ ਕੁੱਲ 2,62,966 ਵਿਦਿਆਰਥੀ ਹਾਜ਼ਰ ਹੋਏ ਸਨ, ਜਿਨ੍ਹਾਂ ਵਿੱਚੋਂ 2,53,789 ਵਿਦਿਆਰਥੀ ਸਫਲਤਾਪੂਰਵਕ ਪਾਸ ਹੋਏ ਹਨ। ਕੁੜੀਆਂ ਨੇ ਇੱਕ ਵਾਰ ਫਿਰ ਬਾਜ਼ੀ ਮਾਰਦਿਆਂ ਮੁੰਡਿਆਂ ਨਾਲੋਂ ਬਿਹਤਰ ਪ੍ਰਦਰਸ਼ਨ ਕੀਤਾ ਹੈ।

ਵੇਰਵਾ ਕੁੱਲ ਪ੍ਰੀਖਿਆਰਥੀ ਪਾਸ ਹੋਏ ਪ੍ਰਤੀਸ਼ਤਤਾ
ਕੁੜੀਆਂ 1,23,603 1,20,808 97.74%
ਮੁੰਡੇ 1,39,355 1,32,973 95.42%
ਟ੍ਰਾਂਸਜੈਂਡਰ 8 8 100%

ਮੈਰਿਟ ਸੂਚੀ: ਤਮੰਨਾ ਨੇ ਕੀਤਾ ਸੂਬੇ ਵਿੱਚੋਂ ਟਾਪ

ਬੋਰਡ ਵੱਲੋਂ ਜਾਰੀ ਮੈਰਿਟ ਸੂਚੀ ਅਨੁਸਾਰ ਪਹਿਲੇ ਤਿੰਨ ਸਥਾਨਾਂ 'ਤੇ ਕੁੜੀਆਂ ਦਾ ਕਬਜ਼ਾ ਰਿਹਾ ਹੈ:

ਪਹਿਲਾ ਸਥਾਨ: ਤਮੰਨਾ (ਰੋਲ ਨੰ: 8026236105)
ਸਕੂਲ: ਸਰਸਵਤੀ ਸੀਨੀਅਰ ਸੈਕੰਡਰੀ ਸਕੂਲ, ਜੈਤੋ (ਫਰੀਦਕੋਟ)
ਅੰਕ: 600/600 (100%)
ਦੂਜਾ ਸਥਾਨ: ਜਪਨੀਤ ਕੌਰ (ਰੋਲ ਨੰ: 8026921281)
ਸਕੂਲ: ਸਰਕਾਰੀ ਮਿਡਲ ਸਕੂਲ, ਅਰਕਵਾਸ (ਸੰਗਰੂਰ)
ਅੰਕ: 598/600 (99.67%)
ਤੀਜਾ ਸਥਾਨ: ਜਸ਼ਨਦੀਪ ਕੌਰ (ਰੋਲ ਨੰ: 8026238728)
ਸਕੂਲ: ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਕੋਟ ਸੁਖੀਆ (ਫਰੀਦਕੋਟ)
ਅੰਕ: 598/600 (99.67%)

ਜ਼ਿਲ੍ਹੇਵਾਰ ਪ੍ਰਦਰਸ਼ਨ

ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਪਠਾਨਕੋਟ 98.90% ਨਾਲ ਸੂਬੇ ਵਿੱਚੋਂ ਮੋਹਰੀ ਰਿਹਾ ਹੈ। ਅੰਮ੍ਰਿਤਸਰ (98.65%) ਦੂਜੇ ਅਤੇ ਗੁਰਦਾਸਪੁਰ (98.43%) ਤੀਜੇ ਸਥਾਨ 'ਤੇ ਰਿਹਾ। ਲੁਧਿਆਣਾ ਜ਼ਿਲ੍ਹੇ ਵਿੱਚ ਸਭ ਤੋਂ ਵੱਧ 42,168 ਵਿਦਿਆਰਥੀ ਪ੍ਰੀਖਿਆ ਵਿੱਚ ਬੈਠੇ ਸਨ।

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends