ਭ੍ਰਿਸਟਾਚਾਰ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀ ਕਰਾਂਗੇ- ਹਰਜੋਤ ਬੈਂਸ

 ਭ੍ਰਿਸਟਾਚਾਰ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀ ਕਰਾਂਗੇ- ਹਰਜੋਤ ਬੈਂਸ

ਨਜਾਇਜ ਮਾਈਨਿੰਗ ਤੇ ਕੱਸੀ ਨਕੇਲ, ਸੂਬੇ ਦਾ ਖਜਾਨਾ ਭਰਨ ਲਈ ਉਪਰਾਲੇ ਸੁਰੂ-ਕੈਬਨਿਟ ਮੰਤਰੀ

ਸਾਡਾ.ਐਮ.ਐਲ.ਏ.ਸਾਡੇ.ਵਿਚ ਪ੍ਰੋਗਰਾਮ ਤਹਿਤ ਕੈਬਨਿਟ ਮੰਤਰੀ ਪਿੰਡ ਪਿੰਡ ਜਾ ਕੇ ਕਰ ਰਹ ਹਨ ਲੋਕਾਂ ਦੀਆਂ ਮੁਸ਼ਕਿਲਾਂ ਹੱਲ

ਭਰਤਗੜ੍ਹ 28 ਮਈ()

ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਕਾਨੂੰਨੀ ਅਤੇ ਵਿਧਾਨਿਕ ਮਾਮਲੇ, ਖਣਨ ਅਤੇ ਭੂ-ਵਿਗਿਆਨ, ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਅਤੇ ਜੇਲ੍ਹ ਵਿਭਾਗ ਪੰਜਾਬ ਨੇ ਸਪੱਸ਼ਟ ਕੀਤਾ ਹੈ ਕਿ ਭ੍ਰਿਸ਼ਟਾਚਾਰ ਚਾਹੇ ਕਿਸੇ ਵੀ ਰੂਪ ਵਿਚ ਬਿਲਕੁਲ ਵੀ ਬਰਦਾਸ਼ਤ ਨਹੀ ਕੀਤਾ ਜਾਵੇਗਾ। ਲੋਕਾਂ ਨੂੰ ਸਾਫ ਸੁਥਰਾ ਪ੍ਰਸ਼ਾਸ਼ਨ ਦੇਣ ਤੇ ਇਮਾਨਦਾਰ ਸਰਕਾਰ ਦੇ ਵਾਅਦੇ ਨਾਲ ਆਮ ਆਦਮੀ ਪਾਰਟੀ ਨੂੰ ਜਨਤਕ ਫਤਵਾ ਮਿਲਿਆ ਹੈ। ਲੋਕਾਂ ਦੇ ਭਰੋਸੇ ਉਤੇ ਕਾਇਮ ਰਹਿਣਾ ਸਾਡੀ ਜਿੰਮੇਵਾਰੀ ਹੈ। ਸਾਡੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਸ.ਭਗਵੰਤ ਮਾਨ ਨੇ ਭ੍ਰਿਸ਼ਟਾਚਾਰ ਵਿਰੁੱਧ ਜੀਰੋ ਟਾਲਰੈਂਸ ਨੂੰ ਅਪਨਾਇਆ ਹੈ, ਭਾਵੇਂ ਸਾਡਾ ਕੋਈ ਰਿਸ਼ਤੇਦਾਰ, ਪਾਰਟੀ ਵਰਕਰ, ਅਧਿਕਾਰੀ ਜਾਂ ਕਰਮਚਾਰੀ ਇਨ੍ਹਾਂ ਦੋਸ਼ਾਂ ਵਿਚ ਪਾਇਆ ਜਾਵੇਗਾ, ਉਸ ਨੂੰ ਬਖਸ਼ਿਆ ਨਹੀ ਜਾਵੇਗਾ। 



    ਕੈਬਨਿਟ ਮੰਤਰੀ ਹਰਜੋਤ ਬੈਂਸ ਆਪਣੇ ਵਿਧਾਨ ਸਭਾ ਹਲਕੇ ਸ੍ਰੀ ਅਨੰਦਪੁਰ ਸਾਹਿਬ ਦੇ ਵੱਖ ਵੱਖ ਪਿੰਡਾਂ ਸਰਸਾ ਨੰਗਲ,ਮੰਗੂਵਾਲ ਦੀਵਾੜੀ, ਬੜਾ ਪਿੰਡ ਲੋਅਰ, ਬੜਾ ਪਿੰਡ ਅੱਪਰ, ਭਾਓਵਾਲ, ਬੇਲੀਆਂ, ਗਰਦਲਾ, ਗਾਜੀਪੁਰ ਆਦਿ ਦੇ ਵਿਸੇਸ ਦੌਰੇ ਤੇ ਸਨ। ਉਨ੍ਹਾਂ ਵੱਲੋਂ ਸੁਰੂ ਕੀਤੇ ਵਿਸੇਸ ਪ੍ਰੋਗਰਾਮ ਸਾਡਾ.ਐਮ.ਐਲ.ਏ.ਸਾਡੇ.ਵਿਚ ਤਹਿਤ ਇਨ੍ਹਾਂ ਪਿੰਡਾਂ ਵਿਚ ਸਾਝੀ ਸੱਥ ਲਗਾ ਕੇ ਲੋਕਾਂ ਦੀਆ ਮੁਸ਼ਕਿਲਾਂ ਸੁਣੀਆ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਸਾਡੀ ਫਰਜ਼ ਹੈ, ਤੇ ਇਸ ਇਲਾਕੇ ਦੇ ਲੋਕ ਕਈ ਦਹਾਕਿਆਂ ਤੋ ਬੁਨਿਆਦੀ ਸਹੂਲਤਾ ਤੋ ਸੱਖਣੇ ਹਨ, ਜਦੋ ਵੀ ਵੋਟਾ ਆਉਦੀਆਂ ਹਨ, ਲੀਡਰ ਇਨ੍ਹਾਂ ਨੂੰ ਭਰਮਾਉਣ ਲਈ ਆ ਜਾਂਦੇ ਹਨ, ਜਦੋਂ ਕਿ ਇਸ ਇਲਾਕੇ ਦੀ ਜਮੀਨੀ ਹਕੀਕਤ ਕੁਝ ਹੋਰ ਹੈ। ਉਨ੍ਹਾਂ ਕਿਹਾ ਕਿ ਭਾਵੇ ਇਸ ਇਲਾਕੇ ਨੂੰ ਕੁਦਰਤ ਨੇ ਬਹੁਤ ਸੁੰਦਰ ਬਣਾਇਆ ਹੈ, ਪ੍ਰੰਤੂ ਇਸ ਨੂੰ ਹੋਰ ਸਿੰਗਾਰਨ ਲਈ ਬਹੁਤ ਕੁਝ ਕਰਨ ਦੀ ਜਰੂਰਤ ਹੈ। ਅਸੀ ਆਪਣੇ ਇਸ ਪਵਿੱਤਰ ਤੇ ਇਤਿਹਾਸਕ ਖੇਤਰ ਨੂੰ ਪੰਜਾਬ ਦੇ ਸਭ ਤੋ ਸੋਹਣੇ ਹਲਕੇ ਦੇ ਰੂਪ ਵਿਚ ਵਿਕਸਤ ਕਰਨ ਲਈ ਉਪਰਾਲੇ ਕਰ ਰਹੇ ਹਾਂ। ਇਸ ਇਲਾਕੇ ਦੀ ਨੁਹਾਰ ਬਦਲਣ ਲਈ ਫੰਡ ਉਪਲੱਬਧ ਕਰਵਾ ਰਹੇ ਹਾਂ, ਲੋਕਾਂ ਦੀਆਂ ਬੁਨਿਆਦੀ ਮੁਸ਼ਕਿਲਾ ਹੱਲ ਕਰਨ ਲਈ ਪ੍ਰਮੁੱਖਤਾ ਤੇ ਕੰਮ ਕਰ ਰਹੇ ਹਾਂ। 

    ਕੈਬਨਿਟ ਮੰਤਰੀ ਨੇ ਕਿਹਾ ਕਿ ਨਜਾਇਜ਼ ਮਾਈਨਿੰਗ ਬੰਦ ਕਰਵਾਈ ਹੈ, ਪੰਜਾਬ ਸਰਕਾਰ ਮਾਈਨਿੰਗ ਨੂੰ ਮੁਨਾਫੇ ਵਿਚ ਲੈ ਕੇ ਆਵੇਗੀ, ਮਾਈਨਿੰਗ ਨਾਲ ਆਮਦਨ ਵਿਚ ਹੋਰ ਵਾਧਾ ਕਰਾਂਗੇ, ਪੰਜਾਬ ਦਾ ਖ਼ਜਾਨਾ ਭਰਾਂਗੇ ਤੇ ਲੋਕਾਂ ਦੇ ਪੈਸੇ ਨੂੰ ਲੋਕਾਂ ਲਈ ਖਰਚ ਕਰਾਂਗੇ।ਉਨ੍ਹਾਂ ਨੇ ਕਿਹਾ ਕਿ ਰੁਜਗਾਰ ਦੇ ਮੌਕੇ ਤਲਾਸੇ ਜਾ ਰਹੇ ਹਨ, ਉਦਯੋਗਾ ਤੇ ਟ੍ਰਾਸਪੋਟਰਾ ਦੀਆਂ ਮੁਸ਼ਕਿਲਾ ਹੱਲ ਹੋ ਰਹੀਆਂ ਹਨ, ਜਲਦੀ ਹੀ ਮਾਈਨਿੰਗ ਦੀ ਨਵੀ ਨੀਤੀ ਆਵੇਗੀ ਤੇ ਹਰ ਵਰਗ ਦੀ ਭਲਾਈ ਲਈ ਕੰਮ ਕਰਾਂਗੇ। 

    ਔਰਤਾਂ ਨੂੰ ਸਵੈ-ਨਿਰਭਰ ਬਣਾਉਣ ਦੀ ਦਿਸ਼ਾ ਵਿਚ ਇਸ ਇਲਾਕੇ ਦੇ ਇੱਕ ਨਿਵੇਕਲੇ ਉਪਰਾਲੇ ਦਾ ਜਿਕਰ ਕਰਦੇ ਹੋਏ ਕੈਬਨਿਟ ਮੰਤਰੀ ਨੇ ਕਿਹਾ ਕਿ ਲੋੜਵੰਦ ਔਰਤਾ ਨੂੰ ਆਤਮ ਨਿਰਭਰ ਬਣਾਉਣ ਲਈ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ, ਭਾਵੇ ਵੱਡੇ ਰੁਜਗਾਰ ਦੇ ਮੌਕੇ ਤੇ ਸੰਭਾਵਨਾਵਾ ਤਲਾਸ਼ੀਆ ਜਾ ਰਹੀਆਂ ਹਨ। ਇਸ ਦੇ ਨਾਲ ਹੀ ਲੋੜਵੰਦ ਘਰੇਲੂ ਔਰਤਾ ਨੂੰ ਸਲਾਈ ਮਸ਼ੀਨਾਂ ਦੇ ਕੇ ਉਨ੍ਹਾਂ ਨੂੰ ਆਤਮ ਨਿਰਭਰ ਬਣਾਉਣ ਦੀ ਇੱਕ ਛੋਟੀ ਕੋਸ਼ਿਸ਼ ਤੋ ਸੁਰੂਆਤ ਕੀਤੀ ਹੈ। ਹਰ ਪਿੰਡ ਵਿਚ 10 ਲੋੜਵੰਦ ਔਰਤਾਂ ਨੂੰ ਸਿਲਾਈ ਮਸ਼ੀਨਾ ਅੱਜ ਵੰਡੀਆ ਜਾ ਰਹੀਆਂ ਹਨ। ਉਨ੍ਹਾਂ ਨੇ ਨੌਜਵਾਨਾਂ ਨੂੰ ਖੇਡਾਂ ਵਿਚ ਰੁਚੀ ਲੈਣ, ਸਰਕਾਰ ਵੱਲੋ ਕਰਵਾਏ ਜਾ ਰਹੇ ਵਿਕਾਸ ਦੇ ਕੰਮਾਂ ਤੇ ਨਿਗਰਾਨੀ ਰੱਖਣ ਅਤੇ ਸਵੈ ਰੁਜਗਾਰ ਲਈ ਉਪਰਾਲੇ ਕਰਨ ਉਤਸ਼ਾਹਿਤ ਕੀਤਾ। 

    ਇਸ ਮੌਕੇ ਜਿਲ੍ਹਾ ਯੂਥ ਪ੍ਰਧਾਨ ਕਮਿੱਕਰ ਸਿੰਘ ਡਾਢੀ, ਜਿਲ੍ਹਾ ਸਕੱਤਰ ਰਾਮ ਕੁਮਾਰ ਮੁਕਾਰੀ,ਸੋਹਣ ਸਿੰਘ ਬੈਂਸ, ਜਸਪ੍ਰੀਤ ਸਿੰਘ, ਟਰੱਕ ਯੂਨੀਅਨ ਪ੍ਰਧਾਨ ਸਰਬਜੀਤ ਸਿੰਘ ਭਟੌਲੀ, ਦੀਪਕ ਸੋਨੀ, ਜਸਪਾਲ ਸਿੰਘ ਸੋਢੀ, ਰਣਜੀਤ ਕੌਰ, ਹਰਵਿੰਦਰ ਕੌਰ, ਮਨਜੀਤ ਸਿੰਘ, ਰਾਜਵੀਰ ਸਿੰਘ ਸੈਣੀ, ਜੁਝਾਰ ਸਿੰਘ, ਸਰਪੰਚ ਤੇਜਾ ਸਿੰਘ, ਰਜਿੰਦਰ ਸਿੰਘ, ਸੋਹਣ ਸਿੰਘ, ਕੁਲਦੀਪ ਸਿੰਘ, ਸੁੱਚਾ ਸਿੰਘ, ਜਸਵਿੰਦਰ ਸਿੰਘ, ਹਰੀ ਸਿੰਘ, ਰਤਨ ਸਿੰਘ, ਬਲਦੀਪ ਸਿੰਘ ਭੁੱਲਰ, ਹਰਮਿੰਦਰ ਸਿੰਘ ਸੈਣੀ, ਹਰਮੇਲ ਸਿੰਘ, ਗੁਰਮੇਲ ਸਿੰਘ, ਸਰਪੰਚ ਹਰਭਜਨ ਸਿੰਘ, ਗੁਰਨਾਮ ਸਿੰਘ ਝੱਜ, ਜਸਵਿੰਦਰ ਸਿੰਘ, ਨੰਬਰਦਾਰ ਸੋਹਣ ਮੁਹੰਮਦ, ਡਾ.ਹੇਮ ਰਾਜ, ਪ੍ਰਕਾਸ਼ ਸਿੰਘ, ਮੰਗਲ ਸਿੰਘ, ਭੁਪਿੰਦਰ ਸਿੰਘ, ਜਸਪਾਲ ਸਿੰਘ, ਬਲਵਿੰਦਰ ਸਿੰਘ ਸਹੋਤਾ, ਸੰਤੋਖ ਸਿੰਘ, ਸੁਖਜਿੰਦਰ ਸਿੰਘ, ਅਮਨ, ਗੁਰਚਰਨ ਸਿੰਘ ਸੈਣੀ, ਸਰਪੰਚ ਪਰਮਜੀਤ ਸਿੰਘ, ਸਰਪੰਚ ਸੋਮਨਾਥ ਸ਼ਰਮਾ, ਸਰਪੰਚ ਸ਼ਾਤੀ ਦੇਵੀ, ਬਾਬੂ ਸੋਹਣ ਲਾਲ, ਅਜੈਬ ਸਿੰਘ ਧੀਮਾਨ, ਕੇਸਰ ਸੰਧੂ, ਅਮਰੀਕ ਸਿੰਘ, ਜਿਗਰ ਸਿੰਘ, ਦਰਸ਼ਨ ਸਿੰਘ, ਜੋਤ, ਜਿੰਮੀ, ਬਲਵੀਰ ਸਿੰਘ, ਹਰਵਿੰਦਰ ਸੈਣੀ, ਸੂਬੇਦਾਰ ਸੁਖਦੇਵ ਸਿੰਘ, ਰਣਦੀਪ ਸਿੰਘ ਆਦਿ ਹਾਜਰ ਸਨ।

Featured post

PRE BOARD DATESHEET REVISED: ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ

ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ ਚੰਡੀਗੜ੍ਹ, 16 ਜਨਵਰੀ: ਸਿੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਸੂਬੇ ਦੇ ਸਾਰੇ ਸਕੂਲਾਂ ਵ...

RECENT UPDATES

Trends