Sunday, 28 November 2021

ਵਿਧਾਇਕ ਸੁੰਦਰ ਸ਼ਾਮ ਅਰੋੜਾ ਨੇ ਪਿੰਡ ਕੋਟਲਾ ਗੌਂਸਪੁਰ ਦੀ ਪੰਚਾਇਤ ਨੂੰ ਟਿਊਬਵੈਲ ਤੇ ਗਲੀਆਂ ਦੇ ਨਿਰਮਾਣ ਲਈ ਸੌਂਪਿਆ 39 ਲੱਖ ਰੁਪਏ ਦਾ ਚੈਕ

 ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਬਿਨ੍ਹਾਂ ਭੇਦਭਾਵ ਸੂਬੇ ਦਾ ਕਰਵਾ ਰਹੀ ਹੈ ਸਰਬਪੱਖੀ ਵਿਕਾਸ

ਵਿਧਾਇਕ ਸੁੰਦਰ ਸ਼ਾਮ ਅਰੋੜਾ ਨੇ ਪਿੰਡ ਕੋਟਲਾ ਗੌਂਸਪੁਰ ਦੀ ਪੰਚਾਇਤ ਨੂੰ ਟਿਊਬਵੈਲ ਤੇ ਗਲੀਆਂ ਦੇ ਨਿਰਮਾਣ ਲਈ ਸੌਂਪਿਆ 39 ਲੱਖ ਰੁਪਏ ਦਾ ਚੈਕ

ਹੁਸ਼ਿਆਰਪੁਰ, 28 ਨਵੰਬਰ:

ਵਿਧਾਇਕ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਬਿਨ੍ਹਾਂ ਭੇਦਭਾਵ ਸੂਬੇ ਦਾ ਸਰਬਪੱਖੀ ਵਿਕਾਸ ਕਰਵਾ ਰਹੀ ਹੈ। ਇਸੇ ਕੜੀ ਵਿਚ ਹੁਸ਼ਿਆਰਪੁਰ ਵਿਧਾਨ ਸਭਾ ਹਲਕੇ ਵਿਚ ਵਿਕਾਸ ਦੇ ਲਿਹਾਜ ਨਾਲ ਕੋਈ ਕਮੀ ਨਹੀਂ ਛੱਡੀ ਗਈ ਹੈ। ਉਹ ਪਿੰਡ ਕੋਟਲਾ ਗੌਂਸਪੁਰ ਦੀ ਪੰਚਾਇਤ ਨੂੰ ਟਿਊਬਵੈਲ ਤੇ ਗਲੀਆਂ ਦੇ ਨਿਰਮਾਣ ਲਈ ਚੈਕ ਭੇਟ ਕਰਨ ਦੌਰਾਨ ਪਿੰਡ ਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ 39 ਲੱਖ ਰੁਪਏ ਦੀ ਲਾਗਤ ਨਾਲ ਇਸ ਪ੍ਰੋਜੈਕਟ ਨੂੰ ਪੂਰਾ ਕੀਤਾ ਜਾਵੇਗਾ।ਵਿਧਾਇਕ ਨੇ ਕਿਹਾ ਕਿ ਪਿੰਡ ਵਾਸੀਆਂ ਵਲੋਂ ਪਿੰਡ ਵਿਚ ਟਿਊਬਵੈਲ ਲਗਾਉਣ ਦੀ ਲੰਬੇ ਸਮੇਂ ਤੋਂ ਮੰਗ ਸੀ, ਜਿਸ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕੀਤਾ ਗਿਆ ਹੈ ਅਤੇ ਇਸ ਦੇ ਨਾਲ-ਨਾਲ ਪਿੰਡ ਵਿਚ ਗਲੀਆਂ ਦਾ ਨਿਰਮਾਣ ਵੀ ਕਰਵਾਇਆ ਗਿਆ ਹੈ, ਜਿਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਉਨ੍ਹਾਂ ਕਿਹਾ ਕਿ ਪਿੰਡ ਵਿਚ ਪਹਿਲਾਂ ਵੀ ਵਿਕਾਸ ਕਾਰਜ ਲਈ ਸਰਕਾਰ ਵਲੋਂ ਯੋਗਦਾਨ ਦਿੱਤਾ ਗਿਆ ਹੈ ਅਤੇ ਲੋਕਾਂ ਦੀ ਜ਼ਰੂਰਤ ਦੇ ਹਿਸਾਬ ਨਾਲ ਆਉਣ ਵਾਲੇ ਸਮੇਂ ਵਿਚ ਹੋਰ ਵਿਕਾਸ ਕਾਰਜ ਕਰਵਾਏ ਜਾਣਗੇ।

ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੂਬਾ ਵਾਸੀਆਂ ਦੀ ਜ਼ਰੂਰਤ ਅਨੁਸਾਰ ਹਰ ਮੰਗ ਨੂੰ ਪੂਰਾ ਕੀਤਾ ਹੈ ਅਤੇ ਆਮ ਆਦਮੀ ਦੇ ਪੱਧਰ ’ਤੇ ਜਾ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕੀਤਾ ਗਿਆ ਹੈ। ਇਸ ਮੌਕੇ ਸਰਪੰਚ ਮਨਪ੍ਰੀਤ ਸਿੰਘ, ਰਮਾ, ਸਤਵੀਰ ਸਿੰਘ, ਬਲਾਕ ਕਾਂਗਰਸ ਪ੍ਰਧਾਨ ਕੈਪਟਨ ਕਰਮ ਚੰਦ, ਬਲਾਕ ਸੰਮਤੀ ਮੈਂਬਰ ਵਿਕਰਮਜੀਤ ਸਾਧੂ, ਸਰਪੰਚ ਕੁਲਦੀਪ ਅਰੋੜਾ, ਗੋਪਾਲ, ਪੰਚ ਕਰਨੈਲ ਸਿੰਘ, ਕਮਲ ਕ੍ਰਿਸ਼ਨ, ਜਸਵੀਰ ਭਨੋਟ, ਪ੍ਰਦੀਪ ਭਾਰਦਵਾਜ, ਨਿਰੰਜਨ ਸਿੰਘ, ਜੋਗਿੰਦਰ ਕੌਰ, ਧੀਰੂ ਰਾਮ, ਰਵੀ ਕੁਮਾਰ, ਬਚਨ ਰਾਮ, ਤੇਲੂ ਰਾਮ ਆਦਿ ਵੀ ਮੌਜੂਦ ਸਨ।

ਮੁੱਖ ਮੰਤਰੀ ਵਲੋਂ ਰਮਾਇਣ, ਮਹਾਭਾਰਤ ਅਤੇ ਸ੍ਰੀਮਦ ਭਗਵਦ ਗੀਤਾ ਦੇ ਤਿੰਨ ਮਹਾਂਕਾਵਿ 'ਤੇ ਖੋਜ ਕੇਂਦਰ ਸਥਾਪਤ ਕਰਨ ਦਾ ਐਲਾਨ

 ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਰਮਾਇਣ, ਮਹਾਭਾਰਤ ਅਤੇ ਸ੍ਰੀਮਦ ਭਗਵਦ ਗੀਤਾ ਦੇ ਤਿੰਨ ਮਹਾਂਕਾਵਿ 'ਤੇ ਇਕ ਵਿਸ਼ੇਸ਼ ਖੋਜ ਕੇਂਦਰ ਸਥਾਪਤ ਕਰਨ ਦਾ ਐਲਾਨ ਕੀਤਾ ਜੋ ਕਿ ਇਨ੍ਹਾਂ ਮਹਾਂਕਾਵਿ ਦੇ ਸੰਦੇਸ਼ ਨੂੰ ਜਨਤਾ ਵਿੱਚ ਫੈਲਾਉਣ ਲਈ ਸਹਾਇਕ ਵਜੋਂ ਕੰਮ ਕਰੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਖਾਟੀ, ਫਗਵਾੜਾ ਵਿਖੇ ਭਗਵਾਨ ਪਰਸ਼ੂਰਾਮ ਦੇ ਤਪੋਸਥਾਨ ਨੂੰ ਅਤਿ ਆਧੁਨਿਕ ਇਮਾਰਤਸਾਜ਼ੀ ਵਜੋਂ ਵਿਕਸਤ ਕੀਤਾ ਜਾਵੇਗਾ ਅਤੇ 10 ਕਰੋੜ ਰੁਪਏ ਪਹਿਲਾਂ ਹੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੌਂਪੇ ਜਾ ਚੁੱਕੇ ਹਨ। ਮੁੱਖ ਮੰਤਰੀ ਨੇ ਪੰਜਾਬੀ ਯੂਨੀਵਰਸਿਟੀ ਵਿੱਚ ਭਗਵਾਨ ਪਰਸ਼ੂਰਾਮ ਚੇਅਰ ਲਈ 2 ਕਰੋੜ ਰੁਪਏ ਦੀ ਸਾਲਾਨਾ ਗ੍ਰਾਂਟ ਦਾ ਐਲਾਨ ਵੀ ਕੀਤਾ।ਮੰਤਰੀ ਪ੍ਰੀਸ਼ਦ ਦੀ ਮੀਟਿੰਗ ਮਿਤੀ 29 ਨਵੰਬਰ ਨੂੰ, ਹੋਣਗੇ ਅਹਿਮ ਫੈਸਲੇ..

 

ਮੁੜ ਵਧਨ ਲਗਾ ਕਰੋਨਾ , ਸਰਕਾਰੀ ਸਕੂਲ ਦੇ 22 ਵਿਦਿਆਰਥੀ ਕਰੋਨਾ ਪਾਜ਼ਿਟਿਵ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਕੋਰੋਨਾ ਮੁੜ ਪੈਰ ਪਸਾਰਨ ਲੱਗਿਆ ਹੈ ਤਲਵਾੜਾ ਬਲਾਕ ਦੇ ਅਧੀਨ ਇੱਕ ਸਰਕਾਰੀ ਸਕੂਲ ਵਿਚ ਦੋ ਦਿਨ ਪਹਿਲਾਂ 12 ਵਿਦਿਆਰਥੀ ਕਰੋਨਾ ਪਾਜ਼ਿਟਿਵ ਪਾਏ ਗਏ ਸਨ । ਸਬ ਡਵੀਜ਼ਨਲ ਮੈਜਿਸਟ੍ਰੇਟ ਦੇ ਹੁਕਮਾਂ ,ਤੇ  ਸਕੂਲ 10 ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ।


ਸਿਹਤ ਵਿਭਾਗ ਦੀ ਟੀਮ ਵੱਲੋਂ ਜਦੋਂ ਸੰਪਰਕ ਵਿੱਚ ਆਏ ਵਿਦਿਆਰਥੀਆਂ ਦੇ ਟੈਸਟ ਕੀਤੇ ਗਏ ਤਾਂ 10 ਵਿਦਿਆਰਥੀ ਹੋਰ ਕੋਰੋਨਾ ਪਾਜ਼ਿਟਿਵ ਪਾਏ ਗਏ । ਇਸ ਸਰਕਾਰੀ ਸਕੂਲ ਵਿੱਚ ਕੁੱਲ ਕੋਰੋਨਾ ਪਾਜ਼ਿਟਿਵ ਵਿਦਿਆਰਥੀਆਂ ਦੀ ਗਿਣਤੀ 22 ਹੋ ਗਈ ਹੈ। 

Also read: 

PSEB BOARD/NON BOARD EXAM: ਸਿਲੇਬਸ, ਡੇਟ ਸੀਟ, ਮਾਡਲ ਪ੍ਰਸ਼ਨ ਪੱਤਰ, GUESS PAPER 

ਸਰਕਾਰੀ ਨੌਕਰੀਆਂ: ਇਸ ਹਫਤੇ ਦੀਆਂ ਸਾਰੀਆਂ ਸਰਕਾਰੀ ਨੌਕਰੀਆਂ ਦੇਖੋ ਇਥੇ


ਬਲਾਕ ਨੋਡਲ ਅਧਿਕਾਰੀ ਡਾਕਟਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਸਕੂਲ ਵਿੱਚ   10 ਵਿਦਿਆਰਥੀ ਕਰੋਨਾ ਪਾਜ਼ਿਟਿਵ ਪਾਏ  ਜਾਣ ਤੋਂ ਬਾਅਦ 510 ਬੱਚਿਆਂ ਦੇ ਸੈਂਪਲ ਲਏ ਗਏ ਸਨ, ਜਿਨ੍ਹਾਂ ਵਿੱਚੋਂ ਅੱਜ 10 ਵਿਦਿਆਰਥੀਆਂ ਦੀ ਕਰੋਨਾ ਟੈਸਟ ਰਿਪੋਰਟ ਪਾਜ਼ਿਟਿਵ ਪਾਈ ਗਈ ਹੈ। 

ਉਨ੍ਹਾਂ ਕਿਹਾ ਕਿ ਕਰੋਨਾ ਤੋਂ ਬਚਣ ਲਈ ਨਿਯਮਾਂ ਦੀ ਪਾਲਣਾ ਕਰਨਾ ਬਹੁਤ ਜ਼ਰੂਰੀ ਹੈ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਨੂੰ ਦੀ ਪਾਲਣਾ ਯਕੀਨੀ ਬਣਾਈ ਜਾਵੇ।

ਪਰਗਟ ਸਿੰਘ ਦੀ ਚੁਣੌਤੀ ਦੇ ਜਵਾਬ ਵਿੱਚ ਸਿਸੋਦੀਆ ਨੇ ਦਿੱਲੀ ਦੇ 250 ਸਕੂਲਾਂ ਦੀ ਸੂਚੀ ਜਾਰੀ ਕੀਤੀ

 


ਪਰਗਟ ਸਿੰਘ ਦੀ ਚੁਣੌਤੀ ਦੇ ਜਵਾਬ ਵਿੱਚ ਸਿਸੋਦੀਆ ਨੇ ਦਿੱਲੀ ਦੇ 250 ਸਕੂਲਾਂ ਦੀ ਸੂਚੀ ਜਾਰੀ ਕੀਤੀ। ਉਨ੍ਹਾਂ ਕਿਹਾ ਕਿ "ਪਿਛਲੇ 5 ਸਾਲਾਂ ਵਿੱਚ ਦਿੱਲੀ ਸਰਕਾਰ ਨੇ ਸਾਰੇ ਸਕੂਲਾਂ ਵਿੱਚ ਉਹ ਸਾਰੀਆਂ ਸਹੂਲਤਾਂ ਦਿੱਤੀਆਂ ਹਨ ਜੋ ਇੱਕ ਅਧਿਆਪਕ ਨੂੰ ਦਿਲੋਂ ਪੜ੍ਹਾਉਣ ਲਈ ਮਿਲਣੀਆਂ ਚਾਹੀਦੀਆਂ ਹਨ ਅਤੇ ਇੱਕ ਬੱਚੇ ਨੂੰ ਸਵੈ-ਮਾਣ ਨਾਲ ਸਕੂਲ ਜਾਣਾ ਚਾਹੀਦਾ ਹੈ। ਪਰ ਤੁਸੀਂ 250 ਸਕੂਲਾਂ ਦੀ ਗੱਲ ਕਰ ਰਹੇ ਹੋ, ਇਸ ਲਈ ਮੈਂ ਸਿਰਫ 250 ਸਕੂਲਾਂ ਦੀ ਸੂਚੀ ਜਾਰੀ ਕਰ ਰਿਹਾ ਹਾਂ।" 

________________________________________

JOIN TELEGRAM FOR LATEST UPDATE

https://t.me/+Z0fDBg5zf6ZjYzk1 

-----------------------------------------------------------


 

ਬੋੜਾਵਾਲ ਦੇ ਹਰਜਿੰਦਰ ਸਿੰਘ ਸੇਖੋਂ ਨੇ ਅਸਿਸਟੈਂਟ ਪ੍ਰੋਫੈਸਰ ਪ੍ਰੀਖਿਆ ਦੌਰਾਨ ਪੰਜਾਬ ਚੋਂ ਮੋਹਰੀ ਸਥਾਨ ਹਾਸਲ ਕੀਤਾ

 ਬੋੜਾਵਾਲ ਦੇ ਹਰਜਿੰਦਰ ਸਿੰਘ ਸੇਖੋਂ ਨੇ ਅਸਿਸਟੈਂਟ ਪ੍ਰੋਫੈਸਰ ਪ੍ਰੀਖਿਆ ਦੌਰਾਨ ਪੰਜਾਬ ਚੋਂ ਮੋਹਰੀ ਸਥਾਨ ਹਾਸਲ ਕੀਤਾ


ਚੰਡੀਗੜ੍ਹ 28 ਨਵੰਬਰ (ਹਰਦੀਪ ਸਿੰਘ ਸਿੱਧੂ )ਮਾਨਸਾ ਜ਼ਿਲੵੇ ਲਈ ਵੱਡੇ ਮਾਣ ਵਾਲ਼ੀ ਗੱਲ ਹੈ ਕਿ ਪਿੰਡ ਬੋੜਾਵਾਲ ਦੇ ਮਿਹਨਤੀ,ਨਿਮਰ ਤੇ ਹੁਸ਼ਿਆਰ ਨੌਜਵਾਨ ਹਰਜਿੰਦਰ ਸਿੰਘ ਸੇਖੋਂ ਪੁੱਤਰ ਸ੍ਰੀ ਰਾਮ ਸਿੰਘ ਸੇਖੋਂ ਨੰਬਰਦਾਰ ਨੇ ਉਚੇਰੀ ਸਿੱਖਿਆ ਵਿਭਾਗ ਵੱਲੋਂ ਪੰਜਾਬ ਦੇ ਸਰਕਾਰੀ ਕਾਲਜਾਂ ਲਈ ਹਿਸਟਰੀ ਵਿਸ਼ੇ ਦੀ ਅਸਿਸਟੈਂਟ ਪ੍ਰੋਫੈਸਰ ਪ੍ਰੀਖਿਆ ਵਿੱਚੋਂ ਪੰਜਾਬ ਭਰ ਵਿੱਚੋਂ ਟਾੱਪ ਕਰਕੇ ਨਵਾਂ ਇਤਿਹਾਸ ਸਿਰਜਿਆ ਹੈ ।
 ਜ਼ਿਕਰਯੋਗ ਹੈ ਕਿ ਹਰਜਿੰਦਰ ਸਿੰਘ ਸੇਖੋਂ ਪਹਿਲਾਂ ਯੂਜੀਸੀ ਨੈੱਟ ਜੇਆਰ ਐੱਫ ਪਾਸ ਕਰਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਹਿਸਟਰੀ ਵਿਸ਼ੇ ਦੀ ਪੀ ਐੱਚ ਡੀ ਕਰ ਰਿਹਾ ਹੈ।ਹਰਜਿੰਦਰ ਸਿੰਘ ਨੇ ਮੁੱਢਲੀ ਪੜ੍ਹਾਈ ਬੋੜਾਵਾਲ ਦੇ ਸਰਕਾਰੀ ਸਕੂਲ ਤੋਂ ਹਾਸਲ ਕੀਤੀ । ਮਾਨਸਾ ਜ਼ਿਲੵੇ ਲਈ ਮਾਣਮੱਤੇ ਪਲ 'ਤੇ ਪ੍ਰਿੰਸੀਪਲ ਡਾਇਟ ਬੂਟਾ ਸਿੰਘ ਸੇਖੋਂ ਬੋੜਾਵਾਲ ਨੇ ਹਰਜਿੰਦਰ ਸਿੰਘ ਸੇਖੋਂ ਦੀ ਇਸ ਪ੍ਰਾਪਤੀ 'ਤੇ ਮਾਣ ਮਹਿਸੂਸ ਕੀਤਾ ਹੈ।

JOBS OF WEEKEND: ਇਸ ਹਫਤੇ ਦੀਆਂ ਸਾਰੀਆਂ ਸਰਕਾਰੀ ਨੌਕਰੀਆਂ

 JOBS OF WEEKEND: ਇਸ ਹਫਤੇ ਦੀਆਂ ਸਾਰੀਆਂ ਸਰਕਾਰੀ ਨੌਕਰੀਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਨਿਕਲੀਆਂ ਨੌਕਰੀਆਂ, ਕਰੋ ਅਪਲਾਈ  


VERKA MILKFED RECRUITMENT 2021: ਵੇਰਕਾ ਮਿਲਕਫ਼ੈਡ ਵਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ, ਨੋਟੀਫਿਕੇਸ਼ਨ ਜਾਰੀ 


  ਨਗਰ ਨਿਗਮ ਵਲੋਂ 175 ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਮੰਗੀਆਂ,ਕਰੋ ਅਪਲਾਈ 


TMH MULANPUR RECRUITMENT: ਟਾਟਾ ਮੈਮੋਰੀਅਲ ਹਸਪਤਾਲ ਵਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਮੰਗੀਆਂ 


NHM PUNJAB RECRUITMENT:190 ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ 

MGNREGA RECRUITMENT: ਡਿਪਟੀ ਕਮਿਸ਼ਨਰ ਵੱਲੋਂ ਖਾਲੀ ਅਸਾਮੀਆਂ ਭਰਨ ਲਈ ਅਰਜ਼ੀਆਂ ਦੀ ਮੰਗ 

_____________________________________

ALSO READ: 

PSEB BOARD EXAM : GUESS PAPER ਫਿਜੀਕਸ, ਕੈਮਿਸਟਰੀ ਅਤੇ ਬਾਇਓਲੋਜੀ 

GK OF TODAY: GENERAL KNOWLEDGE FOR ALL COMPETITIVE EXAMS 

-------------------------_--------------------------------

ਡਿਸਟ੍ਰਿਕਟ ਐਂਡ ਸੈਸ਼ਨ ਜੱਜ ਫਾਜ਼ਿਲਕਾ ਵਲੋਂ ਕਲਰਕਾਂ ਦੀਆਂ 32 ਅਸਾਮੀਆਂ ਤੇ ਭਰਤੀ, ਜਲਦੀ ਕਰੋ ਅਪਲਾਈ 

ਸਫ਼ਾਈ ਸੇਵਕਾਂ ਅਤੇ ਸੀਵਰਮੈਨ ਦੀ ਭਰਤੀ Safai karamchari recruitment see all updates here  


NTT RECRUITMENT UPADTES

NTT RECRUITMENT UPADTES SEE HERE


COLLEGE LECTURER RECRUITMENT SEE HERE


HEALTH UPDATE

BENEFITS OF ROASTED CHANA: ਭੁੰਨੇ ਹੋਏ ਛੋਲੇ ਖਾਣ ਨਾਲ ਹੁੰਦੇ ਨੇ ਜ਼ਬਰਦਸਤ ਫਾਇਦੇ 


PSEB BOARD EXAM UPDATES: DOWNLOAD SYLLABUS, DATESHEET , MODEL QUESTION PAPER HERE 


COLLEGE ASSISTANT PROFESSOR RECRUITMENT: ਨਤੀਜਾ ਐਲਾਨਿਆ , ਦੇਖੋ ਇਥੇ

 

ਕਾਲਜਾਂ ਵਿੱਚ ਅਸਿਸਟੈਂਟ ਪ੍ਰੋਫੈਸਰ ਦੀ ਭਰਤੀ ਦਾ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ ਹੈ ਨਤੀਜਾ ਦੇਖਣ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ

ਨਵਾਂ ਰੂਪ 'ਓਮਾਈਕਰੋਨ' ਭਾਰਤ ਲਈ ਵੱਡੀ ਚੇਤਾਵਨੀ -WHO ਦੀ ਮੁੱਖ ਵਿਗਿਆਨੀ ਸੌਮਿਆ ਸਵਾਮੀਨਾਥਨ

 ਵਿਸ਼ਵ ਸਿਹਤ ਸੰਗਠਨ (WHO) ਦੇ ਮੁੱਖ ਵਿਗਿਆਨੀ ਡਾ: ਸੌਮਿਆ ਸਵਾਮੀਨਾਥਨ ਨੇ ਕਿਹਾ ਹੈ ਕਿ ਕੋਵਿਡ -19 ਦਾ ਨਵਾਂ ਰੂਪ 'ਓਮਾਈਕਰੋਨ'  ( Omicron)  ਭਾਰਤ ਵਿੱਚ ਕੋਵਿਡ ਦੇ ਸਹੀ ਇਲਾਜ ਲਈ "ਚੇਤਾਵਨੀ" ਹੋ ਸਕਦਾ ਹੈ।
ਇੱਕ ਟੀਵੀ ਚੈਨਲ ਨਾਲ ਗੱਲ ਕਰਦੇ ਹੋਏ, ਸਵਾਮੀਨਾਥਨ ਨੇ ਹਰ ਸੰਭਵ ਸਾਵਧਾਨੀ ਵਰਤਣ ਅਤੇ ਮਾਸਕ ਦੀ ਵਰਤੋਂ ਕਰਦੇ ਰਹਿਣ ਦੀ ਲੋੜ 'ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਮਾਸਕ "ਤੁਹਾਡੀ ਜੇਬ ਵਿੱਚ ਇੱਕ ਟੀਕਾ" ਹੈ ਜੋ ਖਾਸ ਤੌਰ 'ਤੇ ਇਨਡੋਰ ਸੈਟਿੰਗਾਂ ਵਿੱਚ ਬਹੁਤ ਪ੍ਰਭਾਵਸ਼ਾਲੀ ਹੈ।

ਸਵਾਮੀਨਾਥਨ ਨੇ ਕਿਹਾ, ''ਓਮੀਕਰੋਨ ਨਾਲ ਲੜਨ ਲਈ ਵਿਗਿਆਨ ਆਧਾਰਿਤ ਰਣਨੀਤੀ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਸਾਰੇ ਬਾਲਗਾਂ ਦਾ ਪੂਰਾ ਟੀਕਾਕਰਨ, ਵੱਡੇ ਇਕੱਠਾਂ ਤੋਂ ਪਰਹੇਜ਼, ਵਿਆਪਕ ਜੀਨੋਮ ਸੀਕਵੈਂਸਿੰਗ, ਕੇਸਾਂ ਵਿੱਚ ਕਿਸੇ ਵੀ ਅਸਧਾਰਨ ਵਾਧੇ ਦੀ ਨੇੜਿਓਂ ਨਿਗਰਾਨੀ ਕਰਨਾ ਵਿਗਿਆਨੀਆਂ ਦੁਆਰਾ 'ਓਮਾਈਕਰੋਨ' ਨਾਲ ਲੜਨ ਲਈ ਸੁਝਾਏ ਗਏ ਕੁਝ ਸੁਝਾਅ ਹਨ, ਜੋ ਚਿੰਤਾ ਨੂੰ ਘਟਾ ਸਕਦੇ ਹਨ।


ਸਵਾਮੀਨਾਥਨ ਨੇ ਕਿਹਾ ਕਿ ਇਹ ਵੇਰੀਐਂਟ ਡੈਲਟਾ ਨਾਲੋਂ ਜ਼ਿਆਦਾ ਸੰਕਰਮਿਤ ਹੋ ਸਕਦਾ ਹੈ। ਹਾਲਾਂਕਿ ਅਧਿਕਾਰਤ ਤੌਰ 'ਤੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਕਿਹਾ, ''ਅਸੀਂ ਕੁਝ ਦਿਨਾਂ 'ਚ ਇਸ ਸਟ੍ਰੇਨ  ਬਾਰੇ ਹੋਰ ਪਤਾ ਲਗਾ ਲਵਾਂਗੇ।

RECENT UPDATES

HOLIDAY ON 16TH AUGUST: ਹੁਣ ਤੱਕ ਕਿਹੜੇ ਕਿਹੜੇ ਜ਼ਿਲਿਆਂ ਵਿੱਚ ਹੋਇਆ ਛੁੱਟੀ ਦਾ ਐਲਾਨ, ਪੜ੍ਹੋ

 16 ਅਗਸਤ 2022  ਪੂਰੇ ਦੇਸ਼ ਵਿਚ ਅੱਜ 75 ਵਾਂ ਸਤੰਤਰਤਾ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ। ਕੇਂਦਰ ਸਰਕਾਰ ਵੱਲੋਂ ਹਰ ਘਰ ਤਰੰਗਾ ਲਹਿਰਾਂ ਦੇ ਐਲਾਨ ਤੋਂ ਬਾਅਦ ਪੂਰੇ ਦੇ...

Today's Highlight