ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਅਤੇ ਬਾਰਵੀਂ(ਕੇਵਲ ਓਪਨ ਸਕੂਲ) ਕੈਟਾਗਰੀ ਅਧੀਨ ਸ਼ੈਸ਼ਨ 2021-22 ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ/ਮਾਪੇ/ਸਰਪ੍ਰਸ਼ਤ/ਅਧਿਐਨ ਕੇਂਦਰਾਂ ਦੇ ਮੁੱਖੀਆਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਓਪਨ ਸਕੂਲ ਦੀ ਪ੍ਰੀਖਿਆ ਸਲਾਨਾ ਪ੍ਰੀਖਿਆ ਪ੍ਰਣਾਲੀ ਅਨੁਸਾਰ ਲਈ ਜਾਣੀ ਹੈ ਅਤੇ ਇਹਨਾਂ ਵਿਦਿਆਰਥੀਆਂ ਦੀ ਟਰਮ-01 ਦੀ ਕੋਈ ਪ੍ਰੀਖਿਆ ਨਹੀਂ ਹੋੋਵੇਗੀ।
ਓਪਨ ਸਕੂਲ ਕੈਟਾਗਰੀ ਅਧੀਨ ਦਾਖਲਾ
ਲੈਣ ਵਾਲੇ ਵਿਦਿਆਥੀਆਂ ਲਈ ਮਿਤੀ 30/07/2021(ਪੋਰਟਲ ਸ਼ੁਰੂ ਕੀਤਾ ਗਿਆ ਸੀ), ਜਾਰੀ ਸ਼ਡਿਊਲ
ਅਨੁਸਾਰ ਵਿਦਿਆਰਥੀਆਂ ਨੂੰ ਬਿਨ੍ਹਾਂ ਲੇਟ ਫੀਸ ਅਤੇ ਲੇਟ ਫੀਸ ਨਾਲ ਮਿਤੀ 26/11/2021 ਤੱਕ ਦਾ ਤੱਕ
ਦਾ ਸਮਾਂ ਦਿੱਤਾ ਗਿਆ ਸੀ,ਪਰੰਤੂ ਹੁਣ ਵੀ ਕਈ ਵਿਦਿਆਰਥੀ ਦਾਖਲਾ ਲੈਣ ਤੋਂ ਵਾਂਝੇ ਰਹਿ ਗਏ ਹਨ।
ਜਿਹਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਲੇਟ ਫੀਸ ਨਾਲ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਲਈ ਹੇਠ ਲਿਖੇ
ਅਨੁਸਾਰ ਪ੍ਰੀਖਿਆ ਫੀਸਾਂ ਦਾ ਸ਼ਡਿਊਲ ਜਾਰੀ ਕੀਤਾ ਜਾਂਦਾ ਹੈ:-