ਪੜੋ ਪੰਜਾਬ ਪੜਾਓ ਪੰਜਾਬ ਰਾਹੀਂ ਨਿਯੁਕਤ ਕੀਤੇ ਗਏ ਡੀ.ਐਮ./ਬੀ.ਐਮ ਸਬੰਧੀ ਸਿੱਖਿਆ ਸਕੱਤਰ ਅਜੋਏ ਸ਼ਰਮਾ ਵੱਲੋਂ ਨਵੇਂ ਹੁਕਮ ਜਾਰੀ ਕੀਤੇ ਗਏ ਹਨ।
ਨਵੀਂ ਹੁਕਮ ਵਿਚ ਕਿਹਾ ਗਿਆ ਹੈ ਕਿ " ਦਫਤਰ ਐਸ.ਸੀ.ਈ.ਆਰ.ਟੀ., ਪੰਜਾਬ ਅਤੇ ਡਾਇਟਾਂ ਦੀ ਨਵੀਂ ਨੋਟੀਫਿਕੇਸ਼ਨ ਅਨੁਸਾਰ ਮੰਨਜੂਰਸ਼ੁਦਾ ਪੋਸਟਾਂ ਨੂੰ ਭਰਨ/ਤੈਨਾਤੀ ਦੀ ਪ੍ਰਕਿਰਿਆ ਕਾਰਵਾਈ ਅਧੀਨ ਹੈ। ਇਸ ਲਈ ਪੜੋ ਪੰਜਾਬ, ਪੜਾਓ ਪੰਜਾਬ ਟੀਮ ਦੇ ਡੀ.ਐਮ./ਬੀ.ਐਮ. ਆਪਣੇ ਕੰਮ ਦੇ ਨਾਲ-ਨਾਲ ਅਗਲੇ ਹੁਕਮਾਂ ਤੱਕ, ਆਪਣੇ ਜਿਲ੍ਹੇ ਦੀ ਡਾਇਟ ਵਿੱਚ ਅਕਾਦਮਿਕ ਕੰਮ ਵੀ ਕਰਨਗੇ"।
" ਇਸ ਸਬੰਧੀ ਡੀ.ਐਮ./ਬੀ.ਐਮ.(ਸਾਇੰਸ, ਮੈਥ
ਅਤੇ ਐਸ.ਐਸ.ਟੀ./ਅੰਗਰੇਜ਼ੀ) ਜੋ ਕੰਮ ਰਹੇ ਹਨ, ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਜਿਲ੍ਹੇ ਦੇ
ਡਾਇਟ ਪ੍ਰਿੰਸੀਪਲ ਨੂੰ ਰਿਪੋਰਟ ਕਰਨਗੇ।"
ਇਹ ਵੀ ਪੜ੍ਹੋ:
PRINCIPAL RECRUITMENT : ਪ੍ਰਿੰਸੀਪਲਾਂ ਦੀ ਸਿੱਧੀ ਭਰਤੀ ਦੇ ਖਿਲਾਫ ਹਾਈਕੋਰਟ ਵਿੱਚ ਪਟੀਸ਼ਨ ਦਾਇਰ
8393 PRE PRIMARY COURT CASE: 8393 ਪ੍ਰੀ ਪ੍ਰਾਇਮਰੀ ਅਧਿਆਪਕ ਭਰਤੀ ਕੋਰਟ ਕੇਸ ਅਪਡੇਟ
ਲੰਬੇ ਸਮੇਂ ਤੋਂ ਅਧਿਆਪਕ ਯੂਨੀਅਨਾਂ ਇਨ੍ਹਾਂ ਟੀਮਾਂ ਵਿਰੁੱਧ ਆਪਣਾ ਰੋਸ ਪ੍ਰਗਟ ਕਰਦਿਆਂ ਆਰੀਆ ਹਨ। ਅਧਿਆਪਕ ਆਗੂਆਂ ਦਾ ਮੰਨਣਾ ਹੈ ਕਿ ਇਹ ਸਾਰੇ ਅਧਿਆਪਕਾਂ ਨੂੰ ਸਕੂਲਾਂ ਵਿੱਚ ਭੇਜਣਾ ਚਾਹੀਦਾ ਹੈ ਤਾਂ ਜੋ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾਂ ਹੋਵੇ। ਕਿਉਂ ਕਿ ਬਹੁਤੇ ਸਕੂਲਾਂ ਵਿਚ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਹਨ ਅਤੇ ਅਤੇ ਕਿਤੇ-ਕਿਤੇ ਤਾਂ ਬਹੁਤ ਸਾਰੇ ਸਕੂਲ ਇੱਕੋ ਹੀ ਅਧਿਆਪਕ ਦੇ ਸਹਾਰੇ ਚੱਲ ਰਹੇ ਹਨ।
ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਵਿਭਾਗ ਬਦਲਣ ਉਪਰੰਤ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਇਨ੍ਹਾਂ ਅਧਿਆਪਕਾਂ ਨੂੰ ਸਕੂਲਾਂ ਵਿੱਚ ਭੇਜਿਆ ਜਾਵੇਗਾ ਲੇਕਿਨ ਹਾਲੇ ਤੱਕ ਇਸ ਤਰ੍ਹਾਂ ਦਾ ਕੋਈ ਵੀ ਆਦੇਸ਼ ਸਰਕਾਰ ਵੱਲੋਂ ਜਾਰੀ ਕੀਤਾ ਗਿਆ।