ਸਿੱਖਿਆ ਬੋਰਡ ਵੱਲੋਂ ਬਾਰਵੀਂ ਸ਼੍ਰੇਣੀ ਦਸੰਬਰ 2021 (ਟਰਮ) ਦੀ ਪ੍ਰੀਖਿਆ ਸਬੰਧੀ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਹਨ।
ਸਿੱਖਿਆ ਬੋਰਡ ਵੱਲੋਂ ਬਾਰਵੀਂ ਸ਼੍ਰੇਣੀ ਦਸੰਬਰ
2021 (ਟਰਮ 1) ਕਲੈਸ਼ ਹੋ ਰਹੇ ਵਿਸ਼ਿਆਂ ਸਬੰਧੀ ਖੇਤਰ ਵਿੱਚੋਂ ਆਈਆਂ ਦਰਪੇਸ਼
ਮੁਸ਼ਕਲਾਂ ਦੇ ਮੱਦੇਨਜ਼ਰ ਹੇਠ ਅਨੁਸਾਰ ਮੁੜ ਸਪੱਸ਼ਟ ਕੀਤਾ ਗਿਆ ਹੈ ਕਿ:
ਜਿਸ ਮਿਤੀ ਨੂੰ ਦੋ ਵਿਸ਼ਿਆਂ ਦੀ ਪ੍ਰੀਖਿਆ ਹੋ ਰਹੀ ਹੈ, ਉਸ ਵਿੱਚੋਂ ਜਿਸ ਵਿਸ਼ੇ
ਦੇ ਪ੍ਰੀਖਿਆਰਥੀਆਂ ਦੀ ਗਿਣਤੀ ਜ਼ਿਆਦਾ ਹੋਵੇਗੀ, ਦੀ ਪ੍ਰੀਖਿਆ ਪਹਿਲਾਂ ਲਈ
ਜਾਵੇਗੀ ਅਤੇ ਦੂਜੇ ਵਿਸ਼ੇ ਦੀ ਪ੍ਰੀਖਿਆ 15 ਮਿੰਟ ਦੀ ਵਿੱਥ ਉਪਰੰਤ ਉਸੇ ਦਿਨ
ਕਰਵਾਈ ਜਾਵੇਗੀ।
ਜੇਕਰ ਕਿਸੇ ਪ੍ਰੀਖਿਆਰਥੀ ਨੂੰ ਇੱਕ ਦਿਨ ਵਿੱਚ 3 ਜਾਂ ਉਸ ਤੋਂ ਵੱਧ ਵਿਸ਼ਿਆਂ
ਦੀ ਪ੍ਰੀਖਿਆ ਦੇਣੀ ਹੈ ਤਾਂ ਉਹ ਪ੍ਰੀਖਿਆ 7 ਜਨਵਰੀ 2022 (ਸ਼ੁੱਕਰਵਾਰ) ਨੂੰ
ਕਰਵਾਈ ਜਾਵੇਗੀ।
ਦਸਵੀਂ ਅਤੇ ਬਾਰਵੀਂ (ਓਪਨ ਸਕੂਲ) ਦੇ ਪ੍ਰੀਖਿਆਰਥੀਆਂ ਦੀ ਟਰਮ-। ਦੀ
ਪ੍ਰੀਖਿਆ ਨਹੀਂ ਲਈ ਜਾਵੇਗੀ। ਇਨਾਂ ਦੀ ਪ੍ਰੀਖਿਆ ਓਪਨ ਸਕੂਲ ਪ੍ਰਣਾਲੀ ਅਧੀਨ
ਮਾਰਚ ਦੀ ਸਲਾਨਾ ਪ੍ਰੀਖਿਆ ਨਾਲ ਕਰਵਾਈ ਜਾਵੇਗੀ।
ਉਕਤ ਸਬੰਧੀ ਹੋਰ ਜਾਣਕਾਰੀ ਜਾਂ ਸੂਚਨਾਂ ਦੇ ਅਦਾਨ ਪ੍ਰਦਾਨ ਲਈ ਕੰਡਕਟ
ਸ਼ਾਖਾ ਦੀ ਮੇਲ ਆਈ.ਡੀ. Conductpseb@gmail.com ਅਤੇ ਫੋਨ ਨੰਬਰ
0172, 5227333 ਤੇ ਸੰਪਰਕ ਕੀਤਾ ਜਾ ਸਕਦਾ ਹੈ।