ਜਿਲ੍ਹਾ ਪੱਧਰੀ ਮਾਤ ਭਾਸ਼ਾ ਨੂੰ ਸਮਰਪਿੱਤ ਵਿੱਦਿਅਕ ਮੁਕਾਬਲੇ ਕਰਵਾਏ

 ਜਿਲ੍ਹਾ ਪੱਧਰੀ ਮਾਤ ਭਾਸ਼ਾ ਨੂੰ ਸਮਰਪਿੱਤ ਵਿੱਦਿਅਕ ਮੁਕਾਬਲੇ ਕਰਵਾਏ

ਨਵਾਂ ਸ਼ਹਿਰ,30 ਨਵੰਬਰ (ਗੁਰਦਿਆਲ ਮਾਨ): ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਅੰਦਰ ਮਾਤ ਭਾਸ਼ਾ ਨੂੰ ਪ੍ਰਫੁੱਲਤ ਕਰਨ ਹਿੱਤ ਮਿਤੀ 22 ਨਵੰਬਰ ਤੋਂ 30 ਨਵੰਬਰ ਤੱਕ ਮੁਕਾਬਲੇ ਕਰਵਾਏ ਗਏ।ਜਿਸ ਦੇ ਤਹਿਤ ਅੱਜ ਜਿਲ੍ਹਾ ਪੱਧਰੀ ਮੁਕਾਬਲੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਲੰਗੜੋਆ ਵਿਖੇ ਜਰਨੈਲ ਸਿੰਘ ਜਿਲ੍ਹਾ ਸਿੱਖਿਆ ਅਫ਼ਸਰ ਸ਼ਹੀਦ ਭਗਤ ਸਿੰਘ ਨਗਰ ਦੀ ਅਗਵਾਈ ਹੇਠ ਕਰਵਾਏ ਗਏ। 



ਇਨ੍ਹਾਂ ਮੁਕਾਬਲਿਆਂ ਵਿੱਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡ ਸਮਾਰੋਹ ਮੌਕੇ ਸੰਬੋਧਨ ਕਰਦਿਆਂ ਅਸ਼ੋਕ ਕੁਮਾਰ ਬੀ ਪੀ ਈ ਓ ਨਵਾਂ ਸ਼ਹਿਰ,ਅਨੀਤਾ ਕੁਮਾਰੀ ਬੀ ਪੀ ਈ ਓ ਬਲਾਚੌਰ ਅਤੇ ਸਤਨਾਮ ਸਿੰਘ ਜਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਨੇ ਕਿਹਾ ਕਿ ਪੱਜਾਬੀ ਭਾਸ਼ਾ ਗੁਰੂਆਂ,ਪੀਰਾੰ ਅਤੇ ਦਾਨਿਸ਼ਵਰਾਂ ਦੀ ਵਰਸੋਈ ਹੋਈ ਬੋਲੀ ਹੈ। ਜਿਸ ਦੀ ਹੋਂਦ ਨੂੰ ਬਰਕਾਰ ਰੱਖਣ ਲਈ ਮਰਜੀਵੜਿਆ ਨੇ ਕੁਰਬਾਨੀਆਂ ਦਿੱਤੀਆਂ ਹਨ।ਪ੍ਰੰਤੂ ਅਜੋਕੇ ਦੌਰ ਵਿੱਚ ਇਸ ਭਾਸ਼ਾ ਪ੍ਰਤੀ ਸਾਡੇ ਆਪਣਿਆਂ ਦੇ ਗੈਰ ਸੰਜੀਦਾ ਵਿਵਹਾਰ ਵੀ ਸੋਚਣ ਲਈ ਮਜਬੂਰ ਕਰਦਾ ਹੈ। ਉਨ੍ਹਾਂ ਕਿਹਾ ਕਿ ਮਾਂ ਬੋਲੀ ਦਿਵਸ ਮੌਕੇ ਸਾਨੂੰ ਪ੍ਰਣ ਲੈਣਾ ਚਾਹੀਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਜ਼ਰੂਰ ਪੜ੍ਹਾਵਾਗੇ ਅਤੇ ਆਪ ਵੀ ਪੜ੍ਹਾਗੇ।


 ਅੱਜ ਦੇ ਹੋਏ ਮੁਕਬਲਿਆਂ ਵਿੱਚ ਸੁੰਦਰ ਲਿਖਾਈ ਮੁਕਾਬਲਾ ਜੈੱਲ ਪੈਂਨ ਵਿੱਚ ਸਿਮਰਨ ਸਪਸ ਬੈਰਸੀਆ,ਭਾਸ਼ਣ ਮੁਕਾਬਲੇ ਵਿੱਚ ਵੰਸ਼ਿਕਾ ਸਪਸ ਮਹਿੰਦੀਪੁਰ,ਕਵਿਤਾ ਗਾਇਨ ਸੁਖਰਾਜ ਸੰਧੂ ਸਪਸ ਖਾਨਖਾਨਾ,ਪੜ੍ਹਨ ਮੁਕਾਬਲੇ ਜਸਵੀਨ ਸਪਸ ਸਲੋਹ,ਕਹਾਣੀ ਸੁਣਾਉਣ ਵਿੱਚ ਨਵਦੀਪ ਕੌਰ ਸਪਸ ਚਾਂਦਪੁਰ ਰੁੜਕੀ,ਆਮ ਗਿਆਨ ਮੁਕਾਬਲੇ ਵਿੱਚ ਇੰਦਰਜੀਤ ਸਿੰਘ ਦਿਆਲ,ਬੋਲ ਲਿਖਤ ਅਮੋਲਕ ਸੱਲਣ ਸਪਸ ਮਹਿਰਮਪੁਰ,ਚਿੱਤਰਕਲਾਂ ਭੁਪਿੰਦਰ ਕੌਰ ਸਪਸ ਲੰਗੜੋਆ,ਪ੍ਰੀਆ ਕੁਮਾਰੀ ਸੁੰਦਰ ਲਿਖਾਈ ਕਲਮ ਨਾਲ,ਅਧਿਆਪਕ ਸੁੰਦਰ ਲਿਖਾਈ ਵਿੱਚ ਪਰਵੀਨ ਭੰਬਰਾ ਸਪਸ ਛੂਛੇਵਾਲ ਨੇ ਪਹਿਲਾਂ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਨੀਲ ਕਮਲ,ਰਮਨ ਕੁਮਾਰ ਸਕੂਲ ਹੈੱਡ,ਗੁਰਦਿਆਲ ਮਾਨ ਜਿਲ੍ਹਾ ਮੀਡੀਆ ਇੰਨਚਾਰਜ,ਗਿਆਨ ਕਟਾਰੀਆ,ਤਿਲਕ ਰਾਜ,ਪਰਮਜੀਤ ਕੌਰ ਸੰਧਵਾ,ਸੁਰਿੰਦਰ ਕੌਰ,ਗਗਨਦੀਪ ਗਾਂਧੀ,ਰਾਜ ਕੁਮਾਰ ਗੜ੍ਹੀ ਭਾਰਟੀ ਅਤੇ ਸਮੂਹ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਮੈਂਬਰਜ਼ ਵੀ ਹਾਜਿਰ ਸਨ।

ਜੇਤੂ ਬੱਚਿਆਂ ਨੂੰ ਜਿਲ੍ਹਾ ਅਧਿਕਾਰੀ ਅਤੇ ਟੀਮ ਮੈਬਰਜ਼ ਸਨਮਾਨਿਤ ਕਰਦੇ ਹੋਏ।


💐🌿Follow us for latest updates 👇👇👇

Featured post

Pay Anomaly: ਸਿੱਖਿਆ ਵਿਭਾਗ ਅਧਿਆਪਕਾਂ ਦੇ ਪੇਅ ਅਨਾਮਲੀ ਦੇ ਕੇਸਾਂ ਨੂੰ ਹੱਲ ਕਰਨ ਸਬੰਧੀ ਗਾਈਡਲਾਈਨਜ਼ ਜਾਰੀ

News Report: Punjab Education Department Order Punjab Education Department Directs DEOs to Immediately Resolve ETT Pay Anomaly ...

RECENT UPDATES

Trends