BIG BREAKING : PUNJAB SCHOOL CLOSED, ਪੰਜਾਬ ਸਰਕਾਰ ਵੱਲੋਂ ਅਗਲੇ ਹੁਕਮਾਂ ਤੱਕ ਸਕੂਲ, ਕਾਲਜ ਬੰਦ

 

ਚੰਡੀਗੜ੍ਹ ( PB.JOBSOFTODAY.IN) 

ਪੰਜਾਬ ਸਰਕਾਰ ਵੱਲੋਂ ਕਰੋਨਾ  ਸਬੰਧੀ ਹਦਾਇਤਾਂ 1 ਫਰਵਰੀ ਤੱਕ ਜਾਰੀ ਕੀਤੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਇਸ ਸਬੰਧੀ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਨ੍ਹਾਂ ਹਦਾਇਤਾਂ ਅਨੁਸਾਰ ਕਰਫਿਊ ਰਾਤ 10 ਵਜੇ ਤੋਂ ਸਵੇਰੇ ਪੰਜ ਵਜੇ ਤੱਕ ਜਾਰੀ ਰਹੇਗਾ।





ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਸਕੂਲ ਕਾਲਜ  ਅਤੇ ਹੋਰ ਵਿੱਦਿਅਕ ਅਦਾਰੇ ਅਗਲੇ ਹੁਕਮਾਂ ਤੱਕ ਬੰਦ ਰਹਿਣਗੇ। ਪ੍ਰੰਤੂ ਵਿਦਿਆਰਥੀਆਂ ਦੀ ਪੜ੍ਹਾਈ ਪਹਿਲਾਂ ਵਾਂਗ ਆਨਲਾਈਨ ਚਲਦੀ ਰਹੇਗੀ। ਸਰਕਾਰ ਵੱਲੋਂ ਜਿਹੜੀਆਂ ਹਦਾਇਤਾਂ 25 ਜਨਵਰੀ ਤੋਂ 1 ਫਰਵਰੀ ਤੱਕ ਲਾਗੂ ਕੀਤੀਆ ਸਨ, ਉਨ੍ਹਾਂ ਹਦਾਇਤਾਂ ਨੂੰ ਹੀ ਅਗਲੇ ਹੁਕਮਾਂ ਤੱਕ ਵਧਾਇਆ ਗਿਆ ਹੈ। (Read official letter here uploading soon)


GOVT JOB IN PUNJAB: SEE ALL JOBS HERE 


6TH PAY COMMISSION; DOWNLOAD ALL NOTIFICATION HERE


ਆਪਣੇ ਪਾਠਕਾਂ ਨੂੰ ਦੱਸ ਦੇਈਏ ਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਜਾਰੀ ਹਦਾਇਤਾਂ ਅਨੁਸਾਰ ਸਕੂਲਾਂ ਨੂੰ ਬੰਦ ਕੀਤਾ ਗਿਆ ਸੀ, ਅਧਿਆਪਕਾਂ ਆਮ ਦਿਨਾਂ ਵਾਂਗ ਸਕੂਲਾਂ ਵਿੱਚ ਹਾਜਰ ਸਨ। ਇਨ੍ਹਾਂ ਹਦਾਇਤਾਂ ਵਿਚ ਕੋਈ ਬਦਲਾਵ ਨਹੀ ਕੀਤਾ ਗਿਆ ਹੈ।


ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ 300 ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ਤੇ ਪਾਬੰਦੀ ਜਾਰੀ ਰਹੇਗੀ, ਵਿਅਕਤੀ ਦੀ  ਦੂਜੇ  ਵਿਅਕਤੀ ਤੋਂ ਦੂਰੀ 6 ਫੁਟ ਬਰਕਰਾਰ ਰਹੇਗੀ।

ਸਿਨੇਮਾ-ਹਾਲ ਮਲਟੀਪਲੈਕਸ ਮਾਲ ,ਖੇਡ ਕੰਪਲੈਕਸ ਆਦਿ ਪੰਜਾਹ ਫੀਸਦੀ ਸਮਰਥਾ ਨਾਲ ਖੋਲ੍ਹੇ ਜਾ ਸਕਦੇ ਹਨ ਪ੍ਰੰਤੂ ਸਾਰੇ ਸਟਾਫ ਦਾ ਟੀਕਾਕਰਨ ਲਾਜ਼ਮੀ ਹੈ


BFSU MBBS/BDS COUNSELING SCHEDULE POSTPONED

ਵੱਡੀ ਖ਼ਬਰ: ਚੋਣ ਕਮਿਸ਼ਨ ਵੱਲੋਂ, 6 ਆਈਏਐਸ ਅਤੇ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ


ਵੱਡੀ ਖ਼ਬਰ: ਕੱਲ ਤੋਂ ਖੁੱਲਣਗੇ ਚੰਡੀਗੜ੍ਹ ਦੇ ਸਕੂਲ, ਹੁਕਮ ਜਾਰੀ

 

CHANDIGARH SCHOOL REOPENED


ਡੀ.ਟੀ.ਐਫ ਪੰਜਾਬ ਵੱਲੋਂ ਭਾਰਤੀ ਚੋਣ ਕਮਿਸ਼ਨ ਪਾਸੋਂ ਦੂਸਰੀ ਚੋਣ ਰਿਹਰਸਲ ਦੀ ਮਿਤੀ ਵਿੱਚ ਬਦਲ ਅਤੇ ਚੋਣਾਂ ਦੇ ਕੰਮ ਤੋਂ ਕੁਝ ਵਰਗਾਂ ਨੂੰ ਛੋਟ ਦੇਣ ਦੀ ਕੀਤੀ ਮੰਗ

 ਡੀ.ਟੀ.ਐਫ ਪੰਜਾਬ ਵੱਲੋਂ ਭਾਰਤੀ ਚੋਣ ਕਮਿਸ਼ਨ ਪਾਸੋਂ ਦੂਸਰੀ ਚੋਣ ਰਿਹਰਸਲ ਦੀ ਮਿਤੀ ਵਿੱਚ ਬਦਲ ਅਤੇ ਚੋਣਾਂ ਦੇ ਕੰਮ ਤੋਂ ਕੁਝ ਵਰਗਾਂ ਨੂੰ ਛੋਟ ਦੇਣ ਦੀ ਕੀਤੀ ਮੰਗ 

ਅੰਮ੍ਰਿਤਸਰ, ( ): ਡੀ.ਟੀ.ਐਫ ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਇਕਾਈ ਦੀ ਇੱਕ ਅਹਿਮ ਵਰਚੁਅਲ ਮੀਟਿੰਗ ਸੂਬਾ ਵਿੱਤ ਸਕੱਤਰ-ਕਮ-ਜ਼ਿਲ੍ਹਾ-ਜ਼ਿਲ੍ਹਾ ਪ੍ਰਧਾਨ ਅਸ਼ਵਨੀ ਅਵਸਥੀ ਤੇ ਯੋਗ ਅਗਵਾਈ ਹੇਠ ਹੋਈ। ਮੀਟਿੰਗ ਦੀ ਜਾਣਕਾਰੀ ਸਾਂਝੀ ਕਰਦਿਆਂ ਜ਼ਿਲ੍ਹਾ ਜਨਰਲ ਸਕੱਤਰ ਲਖਵਿੰਦਰ ਸਿੰਘ ਗਿੱਲ ਅਤੇ ਜ਼ਿਲ੍ਹਾ ਪ੍ਰੈੱਸ ਸਕੱਤਰ ਰਾਜੇਸ਼ ਕੁਮਾਰ ਪ੍ਰਾਸ਼ਰ ਨੇ ਦੱਸਿਆ ਕਿ ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਫ਼ਰਵਰੀ 2022 ਸ੍ਰੀ ਗੁਰੂ ਰਵੀਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਧਿਆਨ ਚ ਰੱਖਦਿਆਂ ਭਾਰਤੀ ਚੋਣ ਕਮਿਸ਼ਨ ਵੱਲੋਂ 14 ਫਰਵਰੀ ਦੀ ਥਾਂ 20 ਫ਼ਰਵਰੀ ਨੂੰ ਐਲਾਨੀਆਂ ਗਈਆਂ ਹਨ, ਜਿਸ ਦੇ ਅਧੀਨ ਪੰਜਾਬ ਦੇ ਵਿੱਚ ਚੋਣਾਂ ਦਾ ਕੰਮ ਮਿਤੀ ਬੱਧ ਤਰੀਕੇ ਨਾ ਕੀਤਾ ਜਾ ਰਿਹਾ ਹੈ। ਮੁੱਖ ਚੋਣ ਅਧਿਕਾਰੀ ਪੰਜਾਬ ਵੱਲੋਂ ਕੁਝ ਜ਼ਿਲ੍ਹਿਆਂ ਦੇ ਵਿੱਚ ਦੂਜੀ ਚੋਣ ਰਿਹਰਸਲ 16 ਫ਼ਰਵਰੀ ਨੂੰ ਰੱਖੀ ਗਈ ਹੈ।




 ਜਥੇਬੰਦੀ ਭਾਰਤੀ ਚੋਣ ਕਮਿਸ਼ਨ ਅਤੇ ਪੰਜਾਬ ਚੋਣ ਕਮਿਸ਼ਨ ਦੇ ਮੁੱਖ ਅਧਿਕਾਰੀਆਂ ਕੋਲੋਂ ਪੁਰਜ਼ੋਰ ਮੰਗ ਕੀਤੀ ਕਿ ਦੂਸਰੀ ਚੋਣ ਰਿਹਰਸਲ ਦੀ ਮਿਤੀ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਧਿਆਨ ਚ ਰੱਖਦਿਆਂ ਬਦਲੀ ਜਾਵੇ ਤਾਂ ਜੋ ਧਾਰਮਿਕ ਆਸਥਾ ਦੇ ਸਨਮਾਨ ਦੇ ਨਾਲ ਨਾਲ ਸਮੂਹ ਮੁਲਾਜ਼ਮ ਭਾਰਤੀ ਸੰਵਿਧਾਨ ਦੀ ਸੇਵਾ ਵੀ ਪੂਰੀ ਤਨਦੇਹੀ ਨਾਲ ਕਰ ਸਕਣ।


BREAKING NEWS: ਸਕੂਲਾਂ ਨੂੰ ਖੋਲ੍ਹਣ ਲਈ ਸਰਕਾਰ ਗੰਭੀਰ, ਜਾਰੀ ਕੀਤੇ ਇਹ ਆਦੇਸ਼

ਜਥੇਬੰਦੀ ਦੇ ਸਿਰਮੌਰ ਆਗੂਆਂ ਗੁਰਬਿੰਦਰ ਸਿੰਘ ਖਹਿਰਾ, ਚਰਨਜੀਤ ਸਿੰਘ ਰਾਜਧਾਨ, ਗੁਰਦੇਵ ਸਿੰਘ ਅਤੇ ਹਰਜਾਪ ਸਿੰਘ ਬੱਲ ਨੇ ਵਿਚਾਰ ਚਰਚਾ ਦੌਰਾਨ ਧਿਆਨ ਵਿੱਚ ਲਿਆਂਦਾ ਕੀ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਅਧਿਕ ਗਿਣਤੀ ਸਿੱਖਿਆ ਵਿਭਾਗ ਨਾਲ ਸਬੰਧਤ ਮੁਲਾਜ਼ਮ ਹਨ, ਜਿਨ੍ਹਾਂ ਵਿੱਚ ਅਪੰਗ, ਕੁਆਰੀ ਕੁੜੀਆਂ, ਵਿਧਵਾ ਆਦਿ ਸ਼ਾਮਲ ਹਨ। ਆਗੂਆਂ ਨੇ ਮਾਨਯੋਗ ਮੁੱਖ ਚੋਣ ਅਧਿਕਾਰੀ ਕੋਲੋਂ ਪੁਰਜ਼ੋਰ ਮੰਗ ਕੀਤੀ ਕੀ ਅਜਿਹੇ ਮੁਲਾਜ਼ਮਾਂ ਨੂੰ ਚੋਣਾਂ ਦੇ ਕੰਮ ਤੋਂ ਛੋਟ ਦਿੱਤੀ ਜਾਵੇ।

ਇਸ ਵਰਚੁਅਲ ਮੀਟਿੰਗ ਵਿੱਚ ਜਰਮਨਜੀਤ ਸਿੰਘ, ਨਿਰਮਲ ਸਿੰਘ, ਮਨਪ੍ਰੀਤ ਸਿੰਘ, ਸੁਖਜਿੰਦਰ ਸਿੰਘ ਜੱਬੋਵਾਲ, ਵਿਸ਼ਾਲ ਕਪੂਰ, ਵਿਕਾਸ ਚੌਹਾਨ, ਚੇਤਨ ਤੇੜਾ, ਕੇਵਲ ਸਿੰਘ, ਨਰਿੰਦਰ ਮੱਲੀਆਂ, ਸੁਖਵਿੰਦਰ ਸਿੰਘ, ਪਰਮਿੰਦਰ ਸਿੰਘ ਰਾਜਾਸਾਂਸੀ, ਸ਼ਮਸ਼ੇਰ ਸਿੰਘ, ਕੁਲਦੀਪ ਸਿੰਘ ਤੋਲਾਨੰਗਲ, ਚਰਨਜੀਤ ਸਿੰਘ ਭੱਟੀ ਆਦਿ ਮੌਜੂਦ ਰਹੇ।

BREAKING NEWS: ਸਕੂਲਾਂ ਨੂੰ ਖੋਲ੍ਹਣ ਲਈ ਸਰਕਾਰ ਗੰਭੀਰ, ਜਾਰੀ ਕੀਤੇ ਇਹ ਆਦੇਸ਼

 

 ਮੋਹਾਲੀ, 31 ਜਨਵਰੀ (PB.JOBSOFTODAY.IN)

ਸਕੂਲਾਂ ਨੂੰ ਵਿਦਿਆਰਥੀਆਂ ਲਈ ਖੋਲਣ ਲਈ ਸਰਕਾਰ ਗੰਭੀਰ ਨਜ਼ਰ ਆ ਰਹੀ ਹੈ, ਇਸ ਲਈ ਪੰਜਾਬ ਸਰਕਾਰ ਵੱਲੋਂ ਅੱਜ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

ਆਪਣੇ ਪਾਠਕਾਂ ਨੂੰ ਦੱਸ ਦੇਈਏ ਕਿ ਪੰਜਾਬ ਸਰਕਾਰ ਵੱਲੋਂ ਸਮੂਹ ਵਿਦਿਅਕ ਅਦਾਰਿਆਂ ਲਈ  ਵੱਡੇ ਫੈਸਲੇ ਕੀਤੇ ਗਏ ਹਨ। ਪੰਜਾਬ ਸਰਕਾਰ ਵਲੋਂ   ਜਾਰੀ ਹੁਕਮਾਂ ਵਿੱਚ   ਵਿਦਿਅਕ ਅਦਾਰਿਆਂ ਨੂੰ 1 ਫਰਵਰੀ ਤੱਕ ਬੰਦ ਰੱਖਣ  ਦੇ ਹੁਕਮ ਜਾਰੀ ਕੀਤੇ ਹਨ । 



ਸਕੂਲਾਂ ਨੂੰ ਵਿਦਿਆਰਥੀਆਂ ਲਈ ਮੁੜ ਤੋਂ ਖੋਲ੍ਹਣ ਦਾ ਫੈਸਲਾ, ਪੰਜਾਬ ਸਰਕਾਰ ਵੱਲੋਂ 1 ਫਰਵਰੀ ਨੂੰ ਕੀਤਾ ਜਾਵੇਗਾ। । ਪੰਜਾਬ ਸਰਕਾਰ ਵੱਲੋਂ ਸਮੂਹ ਸਿਵਲ ਸਰਜਨਾਂ ਨੂੰ ਸੂਬੇ ਦੇ ਵਿੱਚ 15 ਤੋਂ 18 ਸਾਲ ਦੇ ਬੱਚਿਆਂ ਦੇ ਟੀਕਾਕਰਣ ਨੂੰ ਵਧਾਉਣ ਦੇ ਆਦੇਸ਼ ਜਾਰੀ ਕੀਤੇ ਹਨ। ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਦੂਸਰੇ ਸੂਬਿਆਂ ਦੇ ਤੁਲਨਾਤਮਕ ਪੰਜਾਬ ਵਿਚ ਪਹਿਲੀ ਡੋਜ਼ ਵਾਲੇ ਬੱਚਿਆਂ ਦੀ ਗਿਣਤੀ ਘੱਟ ਹੈ, ਇਸ ਲਈ 15 ਤੋਂ 18 ਸਾਲ ਦੇ ਵਿਦਿਆਰਥੀਆਂ ਦਾ ਟੀਕਾਕਰਨ ਜਲਦੀ ਤੋਂ ਜਲਦੀ ਕੀਤਾ ਜਾਵੇ। 




ਇਸ ਤੋਂ ਪਹਿਲਾਂ ਵੀ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਰਾਹੀਂ ਵਿਦਿਆਰਥੀਆਂ ਦਾ ਡਾਟਾ ਮੰਗਿਆ ਗਿਆ ਹੈ ਜਿਹਨਾ ਨੂੰ   ਕਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲੱਗ ਚੁੱਕੀ ਹੈ।

ਇਸਤੋਂ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਵਿਦਿਆਰਥੀਆਂ ਲਈ ਪੰਜਾਬ ਸਰਕਾਰ ਜਲਦੀ ਹੀ ਸਕੂਲਾਂ ਨੂੰ ਖੋਲ੍ਹਣ ਦਾ ਫ਼ੈਸਲਾ ਲੈ ਸਕਦੀ ਹੈ।ਦੂਜੇ ਪਾਸੇ ਹਿਮਾਚਲ ਅਤੇ ਹਰਿਆਣਾ ਦੇ ਵਿੱਚ ਵੀ ਸੂਬਾ ਸਰਕਾਰਾਂ ਨੇ ਵਿਦਿਆਰਥੀਆਂ ਲਈ ਸਕੂਲ ਖੋਲਣ ਦਾ ਫੈਸਲਾ ਕੀਤਾ ਹੈ।



ਫਿਲਹਾਲ  ਵਿਦਿਅਕ ਅਦਾਰਿਆਂ ਨੂੰ ਖੋਲ੍ਹਣ ਦਾ ਜਾਂ ਬੰਦ ਰੱਖਣ ਦਾ  ਫੈਸਲਾ  1 ਫਰਵਰੀ ਨੂੰ  ਸਰਕਾਰ ਵੱਲੋਂ ਕੀਤਾ ਜਾਵੇਗਾ।

ਹੁਕਮਾਂ ਦੀ ਕਾਪੀ ਪੜ੍ਹਨ ਲਈ ਇੱਥੇ ਕਲਿੱਕ ਕਰੋ 



ECI extends ban on road shows, Pad-yatras, cycle/bike/vehicle rallies and processions till February 11, 2022

 ECI extends ban on road shows, Pad-yatras, cycle/bike/vehicle rallies and processions till February 11, 2022

Relaxation in numbers permitted for Physical public meetings, indoor meetings and door to door campaigning

Precautions to be continued to be observed to avoid spurt in infections

Chief Election Commissioner Shri Sushil Chandra along with Election Commissioners Shri Rajiv Kumar and Shri Anup Chandra Pandey today held another comprehensive review of the present situation of Covid 19 infection particularly in the states of Goa, Manipur, Punjab, Uttarakhand and Uttar Pradesh. The Commission accompanied by Secretary General and concerned Deputy Election Commissioners, met with the Secretary, Ministry of Health and Family Welfare, Government of India and the Chief Secretaries, the Chief Electoral Officers of the five Poll Going States through virtual mode to assess the present status and projected trends of COVID pandemic. In depth discussions were also held with respect to  current Vaccination status of 1st, 2nd doses for eligible persons in the respective States as also arrangements for polling personnel.

All the State Chief secretaries informed the Commission about reports of Covid 19 infection either plateauing out or tapering as on date. They also said that the positivity rate is showing a decline with the number of hospitalisation cases also registering a declining trend. The State officers however said that covid protocol precautions need to be continued to be observed so that no undue spurt takes place due to intense public contact because of heightened political activity. Chief Election Commissioner Sh Sushil Chandra also emphasised that      while deliberating on relaxation of restrictions for physical rallies, indoor/outdoor meetings, door to door campaigning, practicality of implementation of orders by field level functionaries should be ensured  in the wake of prevailing situation.

After taking into consideration inputs, facts and circumstances and ground reports from State officers and Secretary Health, GOI as also the requirements of necessary political activity in election mode by political parties in present situation, the Commission has decided as follows:

1.    No road shows, Pad-yatras, cycle/bike/vehicle rallies and processions shall be allowed till February 11, 2022.

2.    Commission has now decided to allow physical public meetings of Political parties or contesting candidates in designated open spaces with a maximum of 1000 persons (instead of existing 500 persons) or 50% of the capacity of the ground or the prescribed limit set by SDMA, whichever number is lesser, from February 1, 2022 for all phases.

3.    The Commission has also enhanced the limit for door to door campaigns. Instead of 10 persons, now 20 persons, excluding security personnel, will be allowed for door to door campaigns. Other instructions on door to door campaigns will continue.

4.    The Commission has now granted relaxation for the political parties to the extent that indoor meetings of a maximum of 500 persons (instead of existing 300 persons) or 50% of the capacity of the hall or the prescribed limit set by SDMA is allowed.

5.    Political parties and contesting candidates shall ensure the compliance of COVID appropriate behaviour & guidelines and Model Code of Conduct at all occasions during the activities connected with elections.

6.    It shall be the responsibility of the DEO concerned to identify and to notify the designated spaces in advance for the aforesaid purposes.

7.    All remaining restrictions as contained in the Revised Broad Guidelines for Conduct of Elections, 2022 issued on 8 January 2022 shall continue to operate.

J.





Also read;

POLLING HELPLINE: CHALLENGE VOTE/ TENDER VOTE : ਚੈਲੇਂਜ ਵੋਟ / ਟੈਂਡਰ ਵੋਟ ਕੀ ਹਨ , ਅਤੇ ਇਨ੍ਹਾਂ ਨੂੰ ਕਿਵੇਂ ਪਾਇਆ ਜਾਵੇਗਾ 
 

POLLING HELPLINE:  ਮੌਕ ਪੋਲ ਸਰਟੀਫਿਕੇਟ ਕਿਵੇਂ ਭਰਨਾ ਹੈ? How to fill mock poll certificate?

 POLLING HELPLINE;   ਪੋਲਿੰਗ ਕਰਮਚਾਰੀ ਆਪਣੀ ਵੋਟ ਕਿਵੇਂ ਪਾਉਣ, (FORM 12 AND 12A DETAILS)  


POLLING HELPLINE: 49 MA ਕੀ ਹੈ? PRO ਲਈ ਬਹੁਤ ਜ਼ਰੂਰੀ ਜਾਣਕਾਰੀ 




ਪੋਲਿੰਗ ਬੂਥ‘ ਤੇ ਪਹੁੰਚ ਕੇ ਪੋਲਿੰਗ ਪਾਰਟੀਆਂ ਇੰਜ ਕਰੋ ਚੋਣ ਦੀ ਤਿਆਰੀ 






HOW TO FILL FORM 17A : ਫਾਰਮ 17 A ਕਿਵੇਂ ਭਰਨਾ ਹੈ, ਦੇਖੋ



PSTET 2021 RESULT UPDATE: PSTET 2021 ਦੇ ਨਤੀਜਿਆਂ ਦੇ ਐਲਾਨ, ਚੋਣ ਕਮਿਸ਼ਨ ਦੀ ਮੰਜੂਰੀ ਤੋਂ ਬਾਅਦ-

 PSTET RESULT UPDATE 2021

ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਲਈ ਪੀ-ਟੈਂਟ (ਅਧਿਆਪਕ ਯੋਗਤਾ ਪ੍ਰੀਖਿਆ) PSTET 2021  ਦੇ 35 ਦਿਨਾਂ ਬਾਅਦ ਵੀ ਫਾਈਨਲ ਨਤੀਜਾ ਜਾਰੀ ਨਹੀਂ ਹੋ ਸਕਿਆ ਹੈ।  ਦੂਜੇ ਪਾਸੇ ਹੁਣ ਤਕ ਪ੍ਰੀਖਿਆ ਦੀ ਫਾਈਨਲ ਉੱਤਰ ਕੂੰਜੀ ਜਾਰੀ ਨਹੀਂ ਹੋ ਸਕੀ ਹੈ।



  ਸਿੱਖਿਆ ਵਿਭਾਗ  ਦੇ ਢਿੱਲੇ ਕੰਮ ਕਾਜ ਕਰਕੇ ਹੁਣ ਮਾਸਟਰ ਕਾਡਰ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਲਈ ਨਤੀਜਾ ਨਾ ਮਿਲਣਾ  ਵੱਡੀ ਰੁਕਾਵਟ ਬਣ ਗਿਆ ਹੈ। ਕਿਉਂਕਿ  ਜੋਕਰ ਨਤੀਜਾ ਨਹੀਂ ਜਾਰੀ ਕੀਤਾ ਜਾਂਦਾ ਤਾਂ ਉਹ ਇਨ੍ਹਾਂ ਅਸਾਮੀਆਂ ਸਬੰਧੀ ਅਪਲਾਈ ਨਹੀਂ ਕਰ ਸਕਣਗੇ।

 24 ਦਸੰਬਰ 2021 ਨੂੰ ਪੀ-ਟੈਂਟ (ਅਧਿਆਪਕ ਯੋਗਤਾ) ਪ੍ਰੀਖਿਆ ਲਈ ਗਈ ਸੀ। ਉਸ ਦਿਨ ਤੋਂ ਹੀ ਪ੍ਰੀਖਿਆ ਦੇ ਚੁੱਕੇ ਉਮੀਦਵਾਰ ਨਤੀਜੇ ਦੀ ਉਡੀਕ ਕਰ ਰਹੇ ਹਨ। । ਸਿੱਖਿਆ ਵਿਭਾਗ ਪੰਜਾਬ ਵਲੋਂ PSTET  ਦੀ  ਆਰਜੀ ਉੱਤਰ ਕੁੰਜੀ 4 ਜਨਵਰੀ 2022 ਨੂੰ ਜਾਰੀ ਕਰ ਦਿੱਤੀ ਸੀ।  ਪ੍ਰਸ਼ਨਾਂ ਦੇ ਉੱਤਰਾਂ ਸਬੰਧੀ ਕਿਸੇ ਵੀ ਤਰ੍ਹਾਂ ਦੇ ਇਤਰਾਜ਼ ਲਈ 4 ਜਨਵਰੀ ਤੋਂ ਲੈ ਕੇ 7 ਜਨਵਰੀ ਤਕ ਦਾ ਸਮਾਂ ਉਮੀਦਵਾਰਾਂ ਨੂੰ ਦਿੱਤਾ ਗਿਆ ਸੀ।
ਇਹਨਾਂ ਇਤਰਾਜ਼ਾਂ ਦੀ ਪੜਤਾਲ ਤੋਂ ਬਾਅਦ ਸਿੱਖਿਆ ਵਿਭਾਗ ਵੱਲੋਂ ਫਾਈਨਲ ਆੰਸਰ-ਕੀ ਦਾ ਸ਼ਡਿਊਲ 17 ਜਨਵਰੀ ਨੂੰ ਦਸਿਆ ਸੀ, ਅਤੇ ਫਾਈਨਲ ਨਤੀਜੇ ਲਈ 24 ਜਨ਼ਵਰੀ ਤੈ ਕੀਤੀ ਸੀ।

PSTET 2021- PSTET PAPER-1 ਅਤੇ PSTET PAPER-2 ਦੀਆਂ ਪੀਡੀਐਫ। ਡਾਊਨਲੋਡ ਕਰੋ ਇਥੇ



  ਚੋਣ ਕਮਿਸ਼ਨ ਦੀ ਮਨਜ਼ੂਰੀ ਤੋਂ ਬਾਅਦ ਨਤੀਜੇ ਕੀਤੇ ਜਾਣਗੇ ਜਾਰੀ : ਕੰਟਰੋਲਰ ਪ੍ਰੀਖਿਆਵਾਂ 

   ਪੰਜਾਬ ਸਕੂਲ ਸਿੱਖਿਆ ਬੋਰਡ ਪੰਜਾਬ ਦੇ ਪ੍ਰੀਖਿਆ ਕੰਟਰੋਲਰ ਡਾ. ਜਨਕ ਰਾਜ ਮਹਿਰੋਕ ਨੇ ਕਿਹਾ ਕਿ ਚੋਣ ਜ਼ਾਬਤਾ ਲੱਗਣ ਕਾਰਨ ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ ਦਾ ਨਤੀਜੇ ਜਾਰੀ ਨਹੀਂ ਹੋ ਸਕੇ ਹਨ।
ਉਨ੍ਹਾਂ ਨੇ ਕਿਹਾ ਕਿ ਵਿਭਾਗ ਵਲੋਂ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਨਤੀਜਾ ਜਾਰੀ ਕਰਨ ਸਬੰਧੀ ਮਨਜ਼ੂਰੀ ਮੰਗੀ ਗਈ ਹੈ ਜਦੋਂ ਹੀ ਚੋਣ ਕਮਿਸ਼ਨ ਵਲੋਂ ਮਨਜ਼ੂਰੀ ਦਿੱਤੀ ਜਾਵੇਗੀ ਤਾਂ ਤੁਰੰਤ ਨਤੀਜਾ ਜਾਰੀ ਕਰ ਦਿੱਤਾ ਜਾਵੇਗਾ। ਉਨ੍ਹਾਂ ਨਾਲ ਹੀ ਇਹ ਵੀ ਕਿਹਾ ਕਿ ਜੇ ਚੋਣ ਕਮਿਸ਼ਨ ਵਲੋਂ ਕੋਈ ਮਨਜ਼ੂਰੀ ਨਹੀਂ ਮਿਲਦੀ ਤਾਂ ਚੋਣਾਂ ਤੋਂ ਬਾਅਦ ਨਤੀਜਾ ਜਾਰੀ ਕਰ ਦਿੱਤਾ ਜਾਵੇਗਾ।


MOUSAM PUNJAB : ਬਦਲਣ ਲਗਾ ਮੌਸਮ, ਦੇਖੋ 5 ਦਿਨਾਂ,'ਚ ਮੌਸਮ ਦਾ ਹਾਲ

ਪੰਜਾਬ ਮੌਸਮ: 

3-4 ਫਰਵਰੀ ਨੂੰ ਇੱਕ ਮੱਧਮ ਦਰਜੇ ਦਾ ਪੱਛਮੀ ਸਿਸਟਮ ਪੰਜਾਬ ਦੇ ਬਹੁਤੇ ਖੇਤਰਾਂ ਤੇਜ ਕਾਰਵਾਈ ਨਾਲ ਪ੍ਰਭਾਵਿਤ ਕਰ ਸਕਦਾ ਹੈ, ਜਿਵੇਂ ਹੀ WD ਸਿਸਟਮ ਨਜਦੀਕ ਪੁੱਜੇਗਾ 2 ਫਰਵਰੀ ਦੁਪਿਹਰ ਬਾਅਦ ਹੀ ਪੂਰਬੀ (ਪੁਰੇ) ਦੀ ਵਾਪਸੀ ਹੋ ਜਾਵੇਗੀ, ਇਸ ਦੌਰਾਨ ਬਹੁਤੇ ਖੇਤਰਾਂ ਚ ਗਰਜ-ਚਮਕ ਵਾਲੇ ਬੱਦਲਾਂ ਦਾ ਨਿਰਮਾਣ ਹੋਣ ਤੇ ਹਲਕੇ ਤੋਂ ਦਰਮਿਆਨੇ ਮੀਂਹ ਨਾਲ ਕਿਤੇ-ਕਿਤੇ ਭਾਰੀ ਫੁਹਾਰਾਂ ਦੀ ਆਸ ਵੀ ਰਹੇਗੀ ਖਾਸਕਰ ਮਾਝਾਂ ਦੁਆਬਾ ਅਤੇ ਪੂਰਬੀ ਮਾਲਵਾ ਚ।


ਪਿਛਲੇ 3-4 ਦਿਨਾਂ ਤੋਂ ਸੂਬੇ ਚ ਚੰਗੀਆਂ ਧੁੱਪਾਂ ਦੀ ਵਾਪਸੀ ਹੋਣ ਨਾਲ ਸੋਹਣੇ ਦਿਨ ਲੱਗ ਰਹੇ ਨੇ ਅਗਲੇ 3 ਦਿਨ ਵੀ ਇਸੇ ਤਰਾਂ ਹੀ ਧੁੱਪਾਂ ਪੈਂਦੀਆਂ ਰਹਿਣੀਆਂ ਹਲਾਂਕਿ ਕੱਲ ਅਤੇ ਪਰਸੋਂ ਸਵੇਰ ਵੇਲੇ ਕਿਤੇ-ਕਿਤੇ ਜਮੀਨੀ ਧੁੰਦ ਪੈ ਸਕਦੀ ਹੈ ਪਰ ਜਿਆਦਾਤਰ ਖੇਤਰਾਂ ਚ ਮੌਸਮ ਸਾਫ ਹੀ ਰਹੇਗਾ, ਅੱਜ ਬਠਿੰਡਾ ਖੇਤਰ ਪਹਿਲੀ ਵਾਰ ਦਿਨ ਦਾ ਪਾਰਾ 22.5° ਡਿਗਰੀ ਨੂੰ ਛੂਹ ਚੁੱਕਿਆ ਹੈ, ਕੱਲ ਪੱਛੋਂ ਹਵਾ ਦੇ ਮੱਠੀ ਪੈਣ ਨਾਲ ਕੁਝ ਹੋਰ ਖੇਤਰਾਂ ਚ ਵੀ ਦਿਨ ਦੀ ਗਰਮਾਹਟ ਵਧੇਗੀ।

ਬੋਰਡ ਪ੍ਰੀਖਿਆਵਾਂ ਲਈ ਸਿੱਖਿਆ ਬੋਰਡ ਵੱਲੋਂ ਨਵੀਂ ਅਪਡੇਟ

 

 

PUNJAB CONGRESS LAST LIST RELEASED: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 2 ਸੀਟਾਂ ਤੇ ਲੜਨਗੇ ਚੋਣ

 


ਪੰਜਾਬ ਚੋਣਾਂ ਲਈ ਕਾਂਗਰਸ ਨੇ 8 ਉਮੀਦਵਾਰਾਂ ਦੀ ਅੰਤਿਮ ਸੂਚੀ ਜਾਰੀ ਕਰ ਦਿੱਤੀ ਹੈ। ਜਿਸ ਵਿੱਚ ਨਵਾਂਸ਼ਹਿਰ ਤੋਂ ਵਿਧਾਇਕ ਅੰਗਦ ਸੈਣੀ, ਜਲਾਲਾਬਾਦ ਤੋਂ ਵਿਧਾਇਕ ਰਮਿੰਦਰ ਆਵਲਾ ਅਤੇ ਅਟਾਰੀ ਤੋਂ ਤਰਸੇਮ ਡੀਸੀ ਦੀ ਟਿਕਟ ਕੱਟੀ ਗਈ ਹੈ। ਕਾਂਗਰਸ ਨੇ ਨਵਾਂਸ਼ਹਿਰ ਤੋਂ ਸਤਬੀਰ ਸਿੰਘ ਸੈਣੀ ਨੂੰ ਟਿਕਟ ਦਿੱਤੀ ਹੈ।ਦੂਜੇ ਪਾਸੇ ਵੱਡੀ ਗੱਲ ਇਹ ਹੈ ਕਿ ਸੀਐਮ ਚਰਨਜੀਤ ਚੰਨੀ ਚਮਕੌਰ ਸਾਹਿਬ ਤੋਂ ਇਲਾਵਾ ਭਦੌੜ ਸੀਟ ਤੋਂ ਚੋਣ ਲੜਨਗੇ।


MASTER CADRE RECRUITMENT: ਮਾਸਟਰ ਕੇਡਰ ਭਰਤੀ ਲਈ ਆਨ ਲਾਈਨ ਅਪਲਾਈ ਕਰਨ ਦੀ ਮਿਤੀ ਵਿੱਚ ਵਾਧਾ

 

15 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਦੀ ਵੈਕਸੀਨੇਸ਼ਨ 5 ਫਰਵਰੀ ਤੱਕ ਪੂਰਾ ਕਰਨ ਦੇ ਹੁਕਮ

 

PUNJAB LOK CONGRESS ਵਲੋਂ 7 ਉਮੀਦਵਾਰਾਂ ਦੀ ਸੂਚੀ ਜਾਰੀ

 

ਬੀ.ਐਲ.ਓਜ਼ ਕਰਨਗੇ ਵੋਟਰਾਂ ਦਾ ਵੈਕਸੀਨੇਸ਼ਨ ਸਰਵੇ, ਲਗਵਾਉਣਗੇ ਵੈਕਸੀਨੇਸ਼ਨ ਕੈਂਪ,

ਸੁਨਾਮ, 27 ਜਨਵਰੀ ( PB.JOBSOFTODAY.IN)
ਰਿਟਰਨਿੰਗ ਅਫ਼ਸਰ ਕਮ ਉਪ ਮੰਡਲ ਮੈਜਿਸਟਰੇਟ, ਸੁਨਾਮ ਊਧਮ ਸਿੰਘ ਵਾਲਾ ਵੱਲੋਂ ਸਮੂਹ ਬੀ.ਐਲ.ਓਜ਼ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਬੂਥ ਵਿੱਚ ਮੌਜੂਦ ਸਮੂਹ ਵੋਟਰਾਂ ਦਾ ਵੈਕਸੀਨੇਸ਼ਨ ਸਰਵੇ ਕਰਕੇ ਰਿਪੋਰਟ  ਪ੍ਰੋਫਾਰਮੇ ਵਿੱਚ ਭਰ ਕੇ ਇਸ ਦਫਤਰ ਨੂੰ ਭੇਜਣੀ ਯਕੀਨੀ ਬਣਾਉਨਗੇ।

 ਇਸ ਤੋਂ ਇਲਾਵਾ ਜਿਨ੍ਹਾਂ ਵੋਟਰਾਂ ਦਾ ਟੀਕਾਕਰਨ ਨਹੀਂ ਹੋਇਆ, ਉਹਨਾਂ ਵੋਟਰਾਂ ਨੂੰ ਟੀਕਾਕਰਨ ਸਬੰਧੀ ਜਾਗਰੂਕ ਕਰਕੇ ਨਜਦੀਕੀ ਕੋਵਿਡ ਵੈਕਸੀਨੇਸ਼ਨ ਕੈਂਪ ਤੋਂ ਟੀਕਾਕਰਨ ਕਰਵਾਉਣਾ ਯਕੀਨੀ ਬਣਾਉਨਗੇ।





  ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਰਿਪੋਰਟ ਸਮੇਂ ਸਿਰ ਪ੍ਰਾਪਤ ਨਾ ਹੋਣ ਦੀ ਸੂਰਤ ਵਿੱਚ ਸਬੰਧਤ ਦੇ ਖਿਲਾਫ ਚੋਣ ਕਮਿਸ਼ਨ ਨੂੰ ਲਿਖਿਆ ਜਾਵੇਗਾ।







Also read;

POLLING HELPLINE: CHALLENGE VOTE/ TENDER VOTE : ਚੈਲੇਂਜ ਵੋਟ / ਟੈਂਡਰ ਵੋਟ ਕੀ ਹਨ , ਅਤੇ ਇਨ੍ਹਾਂ ਨੂੰ ਕਿਵੇਂ ਪਾਇਆ ਜਾਵੇਗਾ 
 

POLLING HELPLINE:  ਮੌਕ ਪੋਲ ਸਰਟੀਫਿਕੇਟ ਕਿਵੇਂ ਭਰਨਾ ਹੈ? How to fill mock poll certificate?

 POLLING HELPLINE;   ਪੋਲਿੰਗ ਕਰਮਚਾਰੀ ਆਪਣੀ ਵੋਟ ਕਿਵੇਂ ਪਾਉਣ, (FORM 12 AND 12A DETAILS)  



POLLING HELPLINE: 49 MA ਕੀ ਹੈ? PRO ਲਈ ਬਹੁਤ ਜ਼ਰੂਰੀ ਜਾਣਕਾਰੀ




 

 POLLING HELPLINE;   ਪੋਲਿੰਗ ਕਰਮਚਾਰੀ ਆਪਣੀ ਵੋਟ ਕਿਵੇਂ ਪਾਉਣ, (FORM 12 AND 12A DETAILS)  


POLLING HELPLINE: 49 MA ਕੀ ਹੈ? PRO ਲਈ ਬਹੁਤ ਜ਼ਰੂਰੀ ਜਾਣਕਾਰੀ 




ਪੋਲਿੰਗ ਬੂਥ‘ ਤੇ ਪਹੁੰਚ ਕੇ ਪੋਲਿੰਗ ਪਾਰਟੀਆਂ ਇੰਜ ਕਰੋ ਚੋਣ ਦੀ ਤਿਆਰੀ 


MOCK POLL ਤੋਂ ਬਾਅਦ CONTROL UNIT ਨੂੰ ਕਿਵੇਂ ਸ਼ੀਲ ਕਰਨਾ ਹੈ

HOW TO FILL FORM 17A : ਫਾਰਮ 17 A ਕਿਵੇਂ ਭਰਨਾ ਹੈ, ਦੇਖੋ




TERM-2 BOARD EXAMS:ਬੋਰਡ ਪ੍ਰੀਖਿਆਵਾਂ ਮਾਰਚ-ਅਪਰੈਲ ਵਿੱਚ, TERM1 RESULTS ਅਗਲੇ ਹਫਤੇ

 

ਸੀਬੀਐਸਈ) ਵੱਲੋਂ 10ਵੀਂ ਤੇ 12ਵੀਂ ਟਰਮ-2 ਦੀਆਂ ਬੋਰਡ ਪ੍ਰੀਖਿਆਵਾਂ ਮਾਰਚ-ਅਪਰੈਲ ਵਿੱਚ ਕਰਵਾਈਆਂ ਜਾਣਗੀਆਂ, ਜਿਸ ਦੀ ਡੇਟਸ਼ੀਟ ਅਗਲੇ ਹਫ਼ਤੇ ਜਾਰੀ ਹੋਵੇਗੀ। ਬੋਰਡ ਵੱਲੋਂ ਇਨ੍ਹਾਂ ਜਮਾਤਾਂ ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ ਫਰਵਰੀ ਦੇ ਅਖੀਰ ਵਿਚ ਕਰਵਾਏ ਜਾਣ ਦੀ ਯੋਜਨਾ ਹੈ, ਜਿਸ ਦੀਆਂ ਤਾਰੀਕਾਂ ਵੀ ਅਗਲੇ ਹਫ਼ਤੇ ਨਸ਼ਰ ਕਰ ਦਿੱਤੀਆਂ ਜਾਣਗੀਆਂ।



ਇੱਕ ਪੰਜਾਬੀ ਅਖਬਾਰ ਅਨੁਸਾਰ  ਬੋਰਡ ਇਨ੍ਹਾਂ ਜਮਾਤਾਂ ਦੇ ਪ੍ਰੈਕਟੀਕਲ 15 ਫਰਵਰੀ ਤੋਂ ਕਰਵਾਉਣ 'ਤੇ ਵਿਚਾਰ ਕਰ ਰਿਹਾ ਸੀ ਪਰ ਪੰਜ ਰਾਜਾਂ ਵਿਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇਸ ਤਾਰੀਖ ਤੇ ਮੋਹਰ ਨਹੀਂ ਲੱਗੀ। ਹੁਣ ਪ੍ਰੈਕਟੀਕਲ ਫਰਵਰੀ ਦੇ ਅਖੀਰ ਵਿੱਚ ਹੀ ਕਰਵਾਉਣ ਤੇ ਸਹਿਮਤੀ ਬਣੀ ਹੈ। ਇਸ ਦੇ ਨਾਲ ਹੀ ਬੋਰਡ ਪ੍ਰੀਖਿਆਵਾਂ ਮਾਰਚ-ਅਪਰੈਲ ਵਿੱਚ ਹੀ ਹੋਣਗੀਆਂ। ਮੁਹਾਲੀ ਦੇ ਖੇਤਰੀ ਦਫਤਰ ਦੇ ਅਧਿਕਾਰੀਆਂ ਅਨੁਸਾਰ ਬੋਰਡ ਵੱਲੋਂ ਟਰਮ ਦੀਆਂ ਪ੍ਰੀਖਿਆਵਾਂ ਵਿੱਚ ਪਹਿਲਾਂ ਮੇਜਰ ਵਿਸ਼ਿਆਂ ਦੀ ਪ੍ਰੀਖਿਆ ਕਰਵਾਈ ਜਾਵੇਗੀ ਤੇ ਉਸ ਤੋਂ ਬਾਅਦ ਮਾਈਨਰ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਕਰਵਾਈਆਂ ਜਾਣਗੀਆਂ।


ਨਤੀਜਾ ਅਗਲੇ ਹਫ਼ਤੇ ਜਾਰੀ ਹੋਣ ਦੀ ਸੰਭਾਵਨਾ
ਬੋਰਡ ਦੇ ਅਧਿਕਾਰੀਆਂ ਅਨੁਸਾਰ ਦਸਵੀਂ ਤੇ ਬਾਰ੍ਹਵੀਂਵੀਂ ਜਮਾਤ ਦਾ ਨਤੀਜਾ ਤਿਆਰ ਹੈ ਤੇ ਇਹ ਕਿਸੇ ਵੇਲੇ ਵੀ ਜਾਰੀ ਹੋ ਸਕਦਾ ਹੈ

ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ’ਤੇ ਬਾਜ਼ ਨਜ਼ਰ ਰੱਖਣ ਲਈ ਸਥਾਪਤ ਕੀਤੇ ਗਏ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਅਤੇ ਐਮ.ਸੀ.ਐਮ.ਸੀ ਸੈਂਟਰ -ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ

 

ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ’ਤੇ ਬਾਜ਼ ਨਜ਼ਰ ਰੱਖਣ ਲਈ ਸਥਾਪਤ ਕੀਤੇ ਗਏ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਅਤੇ ਐਮ.ਸੀ.ਐਮ.ਸੀ ਸੈਂਟਰ -ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ


ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ ਵਲੋਂ ਕੰਟਰੋਲ ਰੂਮ ਅਤੇ ਐਮ.ਸੀ.ਐਮ.ਸੀ ਸੈਂਟਰ ਦੀ ਬੀਤੀ ਦੇਰ ਰਾਤ ਚੈਕਿੰਗ



ਗੁਰਦਾਸਪੁਰ, 28 ਜਨਵਰੀ ( ) ਮਾਣਯੋਗ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਜ਼ਿਲੇ ਅੰਦਰ ਵਿਧਾਨ ਸਭਾ ਦੋਰਾਨ ਆਦਰਸ਼ ਚੋਣ ਜ਼ਾਬਤੇ ਦੀ ਸਖਤੀ ਨਾਲ ਪਾਲਣਾ ਕਰਵਾਈ ਜਾ ਰਹੀ ਹੈ ਅਤੇ ਚੋਣ ਜ਼ਾਬਤੇ ਦੀ ਉਲੰਘਣ ਨਾ ਹੋਣ ਨੂੰ ਯਕੀਨੀ ਬਣਾਉਣ ਲਈ ਜਿਲਾ ਪੱਧਰ ’ਤੇ ਸਥਾਪਤ ਕੀਤੇ ਗਏ ਕੰਟਰੋਲ ਰੂਮ (ਕਮਰਾ ਨੰਬਰ 323, ਬਲਾਕ ਬੀ, ਦੂਜੀ ਮੰਜਿਲ, ਜਿਲਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ) ਅਤੇ ਐਮ.ਸੀ.ਐਮ.ਸੀ (ਮੀਡੀਆ ਸਰਟੀਫਿਕੇਸ਼ਨ ਐਂਡ ਮੋਨੀਟਰਿੰਗ ਕਮੇਟੀ-ਕਮਰਾ ਨੰਬਰ-314, ਬਲਾਕ-ਏ, ਪਹਿਲੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ) ਦਾ ਗਠਨ ਕੀਤਾ ਗਿਆ ਹੈ। ਬੀਤੀ ਦੇਰ ਰਾਤ (27 ਜਨਵਰੀ) ਕਰੀਬ 9 ਵੱਜ ਕੇ 40 ਮਿੰਟ ਉੱਤੇ ਡਿਪਟੀ ਕਮਿਸ਼ਨਰ ਵਲੋਂ ਕੰਟਰੋਲ ਰੂਮ ਅਤੇ ਐਮ.ਸੀ.ਐਮ.ਸੀ ਸੈਂਟਰਾਂ ਦੀ ਚੈਕਿੰਗ ਕੀਤੀ ਗਈ ਤੇ ਟੀਮ ਮੈਂਬਰਾਂ ਵਲੋਂ ਕੀਤੀ ਜਾ ਰਹੀ ਡਿਊਟੀ ਚੈੱਕ ਕੀਤੀ। ਇਸ ਮੌਕੇ ਮਨਜਿੰਦਰ ਸਿੰਘ ਚੋਣ ਕਾਨੂੰਗੋ ਅਤੇ ਹਰਜਿੰਦਰ ਸਿੰਘ ਕਲਸੀ, ਜ਼ਿਲ੍ਹਾ ਲੋਕ ਸੰਪਰਕ ਅਫਸਰ ਗੁਰਦਾਸਪੁਰ ਵੀ ਮੋਜੂਦ ਸਨ।


ਜ਼ਿਲ੍ਹਾ ਪੱਧਰੀ ਕੰਟੋਰਲ ਰੂਮ ਦਾ ਨਿਰੀਖਣ ਕਰਦਿਆਂ ਜ਼ਿਲਾ ਚੋਣ ਅਫਸਰ ਗੁਰਦਾਸਪੁਰ ਨੇ ਦੱਸਿਆ ਕਿ ਇਹ ਕੰਟਰੋਲ ਰੂਮ 24 ਘੰਟੇ ਸ਼ਿਫਟਵਾਈਜ ਕੰਮ ਰਿਹਾ ਹੈ ਅਤੇ ਇਸ ਵਿਚ ਪੂਰੇ ਜਿਲੇ ਅੰਦਰ ਤਾਇਨਾਤ ਐਫ.ਐਸ.ਟੀ (ਫਲਾਇੰਗ ਸਕੈਅਡ ਟੀਮਾਂ ਦੀਆਂ (ਗੱਡੀਆਂ), ਸਟਰਾਂਗ ਰੂਮ, ਜਿਥੇ ਈ.ਵੀ.ਐਮ ਮਸਸ਼ਨਾਂ ਰੱਖੀਆਂ ਗਈਆਂ ਹਨ ਅਤੇ ਗੁਰਦਾਸਪੁਰ ਅਤੇ ਬਟਾਲਾ ਪੁਲਿਸ ਵਲੋਂ ਲਗਾਏ ਗਏ ਸੀਸੀਟੀਵੀ ਕੈਮਰਿਆਂ ਰਾਹੀਂ ਨਜ਼ਰ ਰੱਖੀ ਜਾ ਰਹੀ ਹੈ। ਫਲਾਇੰਗ ਸਕੈਅਡ ਟੀਮਾਂ ਦੀਆਂ ਗੱਡੀਆਂ ਦੀ ਮੂਵਮੈਂਟ ਸਬੰਧੀ ਸਾਰੀ ਜਾਣਕਾਰੀ ਇਥੇ ਚੈੱਕ ਕੀਤੀ ਜਾਂਦੀ ਹੈ। ਜਿਲੇ ਅੰਦਰ 24 ਐਫ.ਐਸ.ਟੀ ਟੀਮਾਂ ਕੰਮ ਰਹੀਆਂ ਹਨ, ਜੋ ਸ਼ਿਕਾਇਤ ਮਿਲਣ ਉਪੰਰਤ ਤੁਰੰਤ ਮੌਕੇ ’ਤੇ ਪੁਹੰਚਦੀਆਂ ਹਨ ਅਤੇ ਟੀਮਾਂ ਦੀਆਂ ਗੱਡੀਆਂ ਦੀ ਪਲ-ਪਲ ਦੀ ਮੂਵਮੈਂਟ ’ਤੇ ਨਜ਼ਰ ਰੱਖੀ ਜਾਂਦੀ ਹੈ। ਇਸੇ ਤਰਾਂ ਸਟਰਾਂਗ ਰੂਮਾਂ, ਜਿਥੇ ਈ.ਵੀ.ਐਮ ਮਸ਼ੀਨਾਂ ਰੱਖੀਆਂ ਗਈਆਂ ਹਨ, ਉਸਦੀ ਨਿਗਰਾਨੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪੁਲਿਸ ਜਿਲਾ ਗੁਰਦਾਸਪੁਰ ਵਲੋਂ 10 ਅਤੇ ਪੁਲਿਸ ਜ਼ਿਲ੍ਹਾ ਬਟਾਲਾ ਵਲੋਂ 07 ਸੀਸੀਟੀਵੀ ਕੈਮਰੇ ਲਗਾਏ ਗਏ ਹਨ, ਜਿਨਾਂ ਵਲੋਂ ਨਾਕਿਆਂ ’ਤੇ 24 ਘੰਟੇ ਨਿਗਰਾਨੀ ਰੱਖੀ ਜਾ ਰਹੀ ਹੈ।


ਐਮ.ਸੀ.ਐਮ.ਸੀ ਸੈਂਟਰ ਦੀ ਗੱਲ ਕਰਦਿਆਂ ਜਿਲਾ ਚੋਣ ਅਫਸਰ ਗੁਰਦਾਸਪੁਰ ਨੇ ਦੱਸਿਆ ਕਿ ਪਿ੍ਰੰਟ, ਇਲੈਕਟ੍ਰੋਨਿਕ ਤੇ ਸ਼ੋਸਲ ਮੀਡੀਆ ਵਿਚ ਲੱਗਣ ਵਾਲੇ ਇਸ਼ਤਿਹਾਰ ਤੇ ਪੇਡ ਨਿਊਜ ਨੂੰ ਬਾਰੀਕੀ ਨਾਲ ਵਾਚਣ ਲਈ ਜ਼ਿਲਾ ਪੱਧਰ ’ਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ, ਬਲਾਕ-ਏ, ਕਮਰਾ ਨੰਬਰ 314 (ਪਹਿਲੀ ਮੰਜ਼ਿਲ) ਵਿਖੇ ਮੀਡੀਆ ਸਰਟੀਫਿਕੇਸ਼ਨ ਐਂਡ ਮੋਨੀਟਰਿੰਗ ਕਮੇਟੀ (ਐਮ.ਸੀ.ਐਮ.ਸੀ.) ਦਾ ਗਠਨ ਕੀਤਾ ਗਿਆ ਹੈ, ਜਿਸ ਵਿਚ ਲਗਾਤਾਰ ਪਾਰਟੀ/ਉਮੀਦਵਾਰਾਂ ਵਲੋਂ ਛਪਵਾਏ ਜਾ ਰਹੇ ਪਿ੍ਰੰਟ, ਇਲੈਕਟ੍ਰਾਨਿਕ ਤੇ ਸ਼ੋਸਲ ਮੀਡੀਆ ਵਿਚ ਇਸ਼ਤਿਹਾਰਾਂ ਤੇ ਸ਼ੱਕੀ ਪੇਡ ਨਿਊਜ਼ ਦਾ ਨਿਰੀਖਣ ਕੀਤਾ ਜਾ ਰਿਹਾ ਹੈ। ਐਮ.ਸੀ.ਐਮ.ਸੀ ਵਲੋਂ ਰੋਜਾਨਾ ਛਪਣ ਵਾਲੇ ਇਸ਼ਤਿਹਾਰਾਂ ਦਾ ਉਮੀਦਵਾਰ ਵਾਈਜ਼ ਰਿਕਾਰਡ ਮੈਨਟੇਨ ਕੀਤਾ ਜਾ ਰਿਹਾ ਹੈ ਅਤੇ ਇਸ਼ਤਿਹਾਰ ਦਾ ਖਰਚਾ ਸਬੰਧਿਤ ਰਿਟਰਨਿੰਗ ਅਫ਼ਸਰ ਨੂੰ ਭੇਜਿਆ ਜਾ ਰਿਹਾ ਹੈ, ਤਾਂ ਜੋ ‘ਖਰਚਾ ਕਮੇਟੀ’ ਜ਼ਰੀਏ ਸਬੰਧਿਤ ਉਮੀਦਵਾਰ ਦੇ ਚੋਣ ਖਰਚੇ ਵਿੱਚ ਇਸ਼ਤਿਹਾਰਬਾਜ਼ੀ ਦਾ ਖਰਚਾ ਜੋੜਿਆ ਜਾ ਸਕੇ। ਇਸ ਤੋਂ ਇਲਾਵਾ ਪ੍ਰੀ-ਸਰਟੀਫਿਕੇਸ਼ਨ ਸਬੰਧੀ ਵੀ ਬਕਾਇਦਾ ਰਜਿਸਟਰ ਲਗਾਏ ਗਏ ਹਨ। ਉਨਾਂ ਅੱਗੇ ਕਿਹਾ ਕਿ ਮਾਣਯੋਗ ਭਾਰਤ ਚੋਣ ਕਮਿਸ਼ਨ ਵਲੋਂ ਜਾਰੀ ਹਦਾਇਤਾਂ ਨੂੰ ਇੰਨਬਿੰਨ ਲਾਗੂ ਕੀਤਾ ਜਾ ਰਿਹਾ ਹੈ ਅਤੇ ਉਲੰਘਣਾ ਕਰਨ ਵਾਲੇ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।


ਜ਼ਿਕਰਯੋਗ ਹੈ ਕਿ ਸ਼ੋਸਲ ਮੀਡੀਆ (ਫੇਸਬੁੱਕ ਪੇਜ਼, ਟਵਿੱਟਰ ਤੇ ਇੰਸਟਰਾਗਰਾਮ ਆਦਿ) ਉੱਤੇ ਇਸ਼ਤਿਹਾਰ, ਤਿਆਰ ਕੀਤੀ ਗਈ ਵੀਡੀਓ ਆਦਿ ਅਪੋਲਡ ਕਰਨ ਤੋਂ ਪਹਿਲਾਂ ਪਾਰਟੀ ਦੇ ਉਮੀਦਵਾਰ ਵਲੋਂ ਐਮ.ਸੀ.ਐਮ.ਸੀ ਕਮੇਟੀ ਕੋਲੋ ਪ੍ਰੀ-ਸਰਟੀਫਿਕੇਸ਼ਨ ਲੈਣ ਲਈ ਅਪਲਾਈ ਕੀਤੀ ਗਿਆ ਹੈ। ਐਮ.ਸੀ.ਐਮ.ਸੀ ਸੈੱਲ ਵਲੋਂ ਵੱਖ-ਵੱਖ ਪਾਰਟੀਆਂ ਨੂੰ 80 ਪ੍ਰੀ-ਸਰਟੀਫਿਕੇਟ ਜਾਰੀ ਕੀਤੇ ਜਾ ਚੁੱਕੇ ਹਨ।

ਚੋਣ ਜ਼ਾਬਤੇ'ਚ ਵੀ ਪਰਮੋਟ ਹੋਏ ਹੈਡ ਟੀਚਰਾਂ ਨੂੰ ਸਟੇਸ਼ਨ ਚੁਆਇਸ ਦੀ ਜਾਗੀ ਉਮੀਦ, ਸਪੇਟਾ ਯੂਨੀਅਨ ਵੱਲੋਂ ਏਡੀਸੀ ਨਾਲ ਮੁਲਾਕਾਤ

ਲੁਧਿਆਣਾ, ,28 ਫਰਵਰੀ 2822

ਚੋਣ ਜ਼ਾਬਤੇ'ਚ ਵੀ  ਪਰਮੋਟ ਹੋਏ ਹੈਡ ਟੀਚਰਾਂ ਨੂੰ  ਸਟੇਸ਼ਨ ਚੁਆਇਸ ਦੀ ਜਾਗੀ ਉਮੀਦ, ਸਪੇਟਾ ਯੂਨੀਅਨ ਵੱਲੋਂ ਏਡੀਸੀ ਨਾਲ ਮੁਲਾਕਾਤ।




72 ਈਟੀਟੀ ਅਧਿਆਪਕਾਂ ਦੀ ਬਤੌਰ ਹੈੱਡ ਟੀਚਰ ਪ੍ਰਮੋਸ਼ਨਾ ਕਰਵਾਉਣ ਲਈ ਸਪੇਟਾ ਯੂਨੀਅਨ, ਲੁਧਿਆਣਾ ਦਾ ਇਕ ਉਚ ਪੱਧਰੀ ਵਫਦ ਸੂਬਾ ਪ੍ਰਧਾਨ ਸ਼ੇਰ ਸਿੰਘ ਛਿੱਬਰ ਤੇ ਧੰਨਾ ਸਿੰਘ ਸਵੱਦੀ ਦੀ ਅਗਵਾਈ ਵਿਚ ਏਡੀਸੀ (ਜਨਰਲ) ਰਾਹੁਲ ਚਾੱਬਾ ਨੂੰ ਮਿਲਿਆ। 



ਏਡੀਸੀ ਸਾਹਿਬ ਨੇ ਮੌਕੇ ਤੇ ਹੀ ਜਿਲ੍ਹਾ ਸਿੱਖਿਆ ਅਫਸਰ (ਐ.ਸਿੱ) ਜੀ ਨੂੰ ਅਧਿਆਪਕਾਂ ਦੀ ਪ੍ਰਮੋਸ਼ਨਾਂ ਕਰਨ ਲਈ ਪ੍ਰਵਾਨਗੀ ਪੱਤਰ ਭੇਜਣ ਲਈ ਕਿਹਾ ਤਾਂ ਜੋ ਪ੍ਰਵਾਨਗੀ ਉਪਰੰਤ ਈਟੀਟੀ ਤੋਂ ਹੈਡ ਟੀਚਰਾਂ ਦੀ ਪ੍ਰਮੋਸ਼ਨਾਂ ਦੇ ਆਰਡਰ ਜਾਰੀ ਹੋ ਸਕਣ। 



ਇਸ ਵਫਦ ਵਿਚ ਪ੍ਰਭਦਿਆਲ ਸਿੰਘ, ਸਰਬਜੀਤ ਸਿੰਘ ਚੌਕੀਮਾਨ ਤੇ ਕੁਲਦੀਪ ਸਿੰਘ ਮਹੋਲੀ ਤੇ ਕੁਲਦੀਪ ਸਿੰਘ ਹਸਨਪੁਰ ਵੀ ਸ਼ਾਮਲ ਸਨ।

6TH PAY COMMISSION: ਸਰਕਾਰ ਵਲੋਂ 31 ਮਾਰਚ ਤੱਕ ਪੇਅ ਕਮਿਸ਼ਨ ਦੀ ਮਿਆਦ ਵਿੱਚ ਵਾਧਾ

 

PUNJAB CORONA CASES TODAY: 24 ਘੰਟਿਆਂ ਵਿੱਚ 45 ਮੌਤਾਂ,4189 ਨਵੇਂ ਕਰੋਨਾ ਪਾਜ਼ਿਟਿਵ

 


ਪੰਜਾਬ ਵਿੱਚ ਕਰੋਨਾ ਨੇ ਕੋਹਰਾਮ ਮਚਾਇਆ ਹੈ  । ਤੀਜੀ ਲਹਿਰ ਦੇ ਦੌਰਾਨ, ਵੀਰਵਾਰ ਨੂੰ 45 ਮੌਤਾਂ ਹੋਈਆਂ।  ਪੰਜਾਬ ਦੇ ਹਾਲਾਤ ਇਨ੍ਹੇ  ਖ਼ਰਾਬ ਹਨ ਕਿ 11 ਦਿਨਾਂ ਵਿਚ 331 ਮੌਤਾਂ ਕੀਤੀਆਂ ਗਈਆਂ ਹਨ। ਇਸੇ ਸਮੇਂ, 1602 ਮਰੀਜ਼ ਅਜੇ ਵੀ ਲਾਈਫ ਸੇਵਿੰਗ ਸਹਾਇਤਾ 'ਤੇ ਆਕਸੀਜਨ, ਆਈਸੀਯੂ ਅਤੇ ਅਸਥਿਰਤਾ ਵਾਲੇ ਹਨ।

Distt wise corona report

ਵਿੱਤ ਵਿਭਾਗ ਪੰਜਾਬ ਵੱਲੋਂ ਪਦ ਉੱਨਤ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਫਿਕਸ ਕਰਨ ਸਬੰਧੀ ਨਵੀਂ ਅਪਡੇਟ

ਚੰਡੀਗੜ੍ਹ, 28 ਜਨ਼ਵਰੀ
ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਨੂੰ ਫਿਕਸ ਕਰਨ ਸਬੰਧੀ ਡਾਇਰੈਕਟੋਰੇਟ ਖਜ਼ਾਨਾ ਅਤੇ  ਪ੍ਰਬੰਧਕੀ ਵਿਭਾਗ ਨੂੰ ਹੋਠ ਅਨੁਸਾਰ ਸਲਾਹ ਦਿੱਤੀ ਗਈ ਹੈ:-



 1) ਕਿ ਜਿਹੜੇ ਕਰਮਚਾਰੀਆਂ ਵੱਲੋਂ ਰਿਵਾਇਜਡ ਪੇਅ ਦਾ ਲਾਭ ਪੰਦ ਉਨਤੀ ਦੀ ਮਿਤੀ ਤੋਂ ਲੈਣ ਲਈ ਆਪਟ (opt) ਕੀਤਾ ਹੈ, ਉਹਨਾਂ ਕਰਮਚਾਰੀਆਂ ਨੂੰ ਵੀ ਰਾਜ ਦੇ ਦੂਸਰੇ ਕਰਮਚਾਰੀਆਂ ਦੀ ਤਰਜ਼ ਤੇ ਪੱਦ ਉਨਤੀ ਦੀ ਪੋਸਟ ਤੇ ਫਿਕਸ ਕੀਤੀ ਗਈ ਤਨਖਾਹ ਤੋਂ multiplying factor 2.25 or 2.59 ਸਬੰਧੀ ਆਪਸ਼ਨ (option) ਦੇਣ ਦਾ ਉਪਬੰਧ HRMS ਵਿੱਚ ਕਰ ਦਿੱਤਾ ਜਾਵੇ। 




 2) ਜੇਕਰ ਕਿਸੇ ਕਰਮਚਾਰੀ ਦੀ ਮਿਤੀ 01.01.2016 ਤੋਂ 20.09.2021 ਦੌਰਾਨ ਇੱਕ ਵਾਰ ਤੋਂ ਵੱਧ ਪੱਦ - ਉਨੱਤੀ ਹੋਈ ਹੋਵੇ ਤਾਂ ਉਸ ਨੂੰ ਰਿਵਾਈਜਡ - ਸਟਰਕਚਰ ਦਾ ਲਾਭ ਉਸ ਦੀ ਪਹਿਲੀ ਪੱਦ -ਉਨੱਤੀ ਦੀ ਮਿਤੀ ਤੋਂ ਹੀ ਦਿੱਤਾ ਜਾਣਾ ਹੈ। 




ਪੰਜਾਬ ਦੇ ਸਕੂਲਾਂ ਲਈ ਵੱਡੀ ਖਬਰ: ਖੁੱਲਣਗੇ ਸਕੂਲ, ਸਿੱਖਿਆ ਵਿਭਾਗ ਵੱਲੋਂ ਤੁਰੰਤ ਮੰਗੀ ਇਹ ਸੂਚਨਾ

 ਪੰਜਾਬ ਦੇ ਸਕੂਲਾਂ ਲਈ ਵੱਡੀ ਖਬਰ: ਖੁੱਲਣਗੇ ਸਕੂਲ, ਸਿੱਖਿਆ ਵਿਭਾਗ ਵੱਲੋਂ ਤੁਰੰਤ ਮੰਗੀ ਇਹ ਸੂਚਨਾ 

 ਮੋਹਾਲੀ, 27 ਜਨ਼ਵਰੀ (PB.JOBSOFTODAY.IN)

ਪੰਜਾਬ ਦੇ ਸਕੂਲਾਂ ਲਈ ਵੱਡੀ ਖਬਰ: ਖੁੱਲਣਗੇ ਸਕੂਲ, ਸਿੱਖਿਆ ਵਿਭਾਗ ਵੱਲੋਂ ਤੁਰੰਤ ਮੰਗੀ ਇਹ ਸੂਚਨਾ




ਪੰਜਾਬ ਸਰਕਾਰ ਵੱਲੋਂ ਸਮੂਹ ਵਿਦਿਅਕ ਅਦਾਰਿਆਂ ਲਈ  ਵੱਡੇ ਫੈਸਲੇ ਕੀਤੇ ਗਏ ਹਨ। ਪੰਜਾਬ ਸਰਕਾਰ ਵਲੋਂ   ਜਾਰੀ ਹੁਕਮਾਂ ਵਿੱਚ   ਵਿਦਿਅਕ ਅਦਾਰਿਆਂ ਨੂੰ 1 ਫਰਵਰੀ ਤੱਕ ਬੰਦ ਰੱਖਣ  ਦੇ ਹੁਕਮ ਜਾਰੀ ਕੀਤੇ ਹਨ । 



ਸਕੂਲਾਂ ਨੂੰ ਵਿਦਿਆਰਥੀਆਂ ਲਈ ਮੁੜ ਤੋਂ ਖੋਲ੍ਹਣ ਦਾ ਫੈਸਲਾ, ਪੰਜਾਬ ਸਰਕਾਰ ਵੱਲੋਂ 1 ਫਰਵਰੀ ਨੂੰ ਕੀਤਾ ਜਾਵੇਗਾ। ਲੇਕਿਨ ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ ( ਸੈਕੰਡਰੀ ਸਿੱਖਿਆ)  ਫ਼ਰੀਦਕੋਟ ਵਲੋਂ ਪੱਤਰ ਜਾਰੀ ਕਰ ਜ਼ਿਲੇ ਦੇ ਸਕੂਲਾਂ ਵਿੱਚ 15 ਤੋਂ 18 ਸਾਲ ਦੇ ਉਨਹਾਂ ਵਿਦਿਆਰਥੀਆਂ ਦੀ ਸੂਚੀ ਮੰਗੀ ਹੈ , ਜਿਨ੍ਹਾਂ ਨੂੰ ਕਰੋਨਾ ਵੈਕਸੀਨ ਲਗ ਚੁਕੀ ਹੈ। ਇਸ ਸੂਚਨਾ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਗੂਗਲ ਫਾਰਮ ਤਿਆਰ ਕੀਤਾ ਗਿਆ ਹੈ।



ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਇਹ ਸੂਚਨਾ ਤੁਰੰਤ ਭੇਜੀ ਜਾਵੇ, ਤਾਂ ਜੋ ਸਮੇਂ ਸਿਰ ਸਿੱਖਿਆ ਵਿਭਾਗ ਨੂੰ ਇਹ ਸੂਚਨਾ ਭੇਜੀ ਜਾ ਸਕੇ।



ਇਹ ਜਾਣਕਾਰੀ ਸਿਖਿਆ ਵਿਭਾਗ ਪੰਜਾਬ ਵੱਲੋਂ ਮੰਗੀ ਗਈ ਹੈ, ਇਸ ਲਈ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਉਹ ਵਿਦਿਆਰਥੀ ਜਿਨ੍ਹਾਂ ਨੂੰ ਕਰੋਨਾ ਵੈਕਸੀਨ ਲਗਾਈ ਗਈ ਹੈ, ਉਨ੍ਹਾਂ ਵਿਦਿਆਰਥੀਆਂ ਲਈ ਸਕੂਲਾਂ ਨੂੰ ਖੋਲਿਆ ਜਾ ਸਕਦਾ ਹੈ। ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ 15 ਤੋਂ 18 ਸਾਲ ਉਮਰ ਦੇ ਵਿਦਿਆਰਥੀਆਂ ਲਈ , ਸਕੂਲਾਂ ਨੂੰ 50% ਸਮਰੱਥਾ ਨਾਲ ਖੋਲਿਆ ਜਾਵੇ।


ਫਿਲਹਾਲ ਸਮੂਹ ਵਿਦਿਅਕ ਅਦਾਰਿਆਂ ਨੂੰ 1 ਫਰਵਰੀ ਤੱਕ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ 


ਹੁਕਮਾਂ ਦੀ ਕਾਪੀ ਪੜ੍ਹਨ ਲਈ ਇੱਥੇ ਕਲਿੱਕ ਕਰੋ

BJP LIST OF CANDIDATE: ਬੀਜੇਪੀ ਵਲੋਂ ਉਮੀਦਵਾਰਾਂ ਦੀ ਅੰਤਿਮ ਸੂਚੀ ਜਾਰੀ

 

CHANDIGARH SCHOOL REOPEN: 10ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਲਈ 1 ਫਰਵਰੀ ਤੋਂ ਖੁੱਲਣਗੇ ਸਕੂਲ, ਹੁਕਮ ਜਾਰੀ

 ਚੰਡੀਗੜ੍ਹ , 27 ਜਨ਼ਵਰੀ  ( pb.jobsoftoday.in) 

ਚੰਡੀਗੜ੍ਹ ਪ੍ਰਸ਼ਾਸਨ ਵਲੋਂ ਕਰੋਨਾ ਪਾਬੰਦੀਆਂ  ਲਈ ਨਵੇਂ ਹੁਕਮ ਜਾਰੀ ਕੀਤੇ ਹਨ। 1 ਫਰਵਰੀ ਨੂੰ 10 ਵੀਂ ਤੋਂ 12 ਵੀਂ ਤੱਕ ਦੇ ਵਿਦਿਆਰਥੀਆਂ ਲਈ ਸਕੂਲਾਂ ਨੂੰ ਖੋਲ੍ਹਣ ਦੇ ਹੁਕਮ ਵੀ ਜਾਰੀ ਕੀਤੇ ਹਨ ‌‌‌‌।



ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ

"All Gyms and Health Centres shall be allowed to operate till 10.00 PM at 50% of their capacity subject to all staff and the users present being fully vaccinated. All markets including Apni Mandis will be allowed to remain open till 10.00 PM All the activities at Sukhna Lake will be allowed to open from 05.00 AM to 10.00 PM."

"With effect from 01.02.2022, the schools will start functioning physically from 10 to 12" classes. All PR Universities, Colleges shall also be allowed to open normally. All public libraries shall be allowed to open at 50% of their capacity. All the students of age group of more than 15 years should have been vaccinated at least for first dose, while attending offline classes."



"All Officials, students, etc. of age group of 18 years and above should have been fully vaccinated. However, the detailed order in this regard will be issued by the Secretary Education, Chandigarh Administration. This order shall come into force with effect from 28/01/2022 and will be applicable until further orders. Any breach of this order shall invite action under Section 51 to 60 of the Disaster Management Act, 2005 and Section 188 of the Indian Penal Code along with other applicable laws."

PPSC PRINCIPAL RECRUITMENT: ਪ੍ਰਿੰਸੀਪਲਾਂ ਦੀ ਭਰਤੀ ਲਈ ਲਿਖਤੀ ਪ੍ਰੀਖਿਆ ਦਾ ਸ਼ਡਿਊਲ ਜਾਰੀ

 


 PPSC PRINCIPAL RECRUITMENT 2022.

ਪਟਿਆਲਾ ,27 ਜਨਵਰੀ 

ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਉਚਾਰੀ ਸਿੱਖਿਆ ਵਿਭਾਗ ਵਿੱਚ ਪ੍ਰਿੰਸੀਪਲਾਂ ਦੀ ਭਰਤੀ ਲਈ ਲਿਖਤੀ ਪ੍ਰੀਖਿਆ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ।

ਰਾਤ ਦਾ ਕਰਫਿਊ ਰਾਤ 10 ਵਜੇ ਤੋਂ ਸਵੇਰੇ 5 ਵਜੇ ਤਕ ਲਾਗੂ ਰਹੇਗਾ-ਸਕੂਲ, ਕਾਲਜ ਤੇ ਕੋਚਿੰਗ ਸੈਂਟਰ ਬੰਦ

 

ਜਨਾਬ ਮੁਹੰਮਦ ਇਸ਼ਫਾਕ, ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਵਲੋ ਕੋਵਿਡ-19 ਬਿਮਾਰੀ ਨੂੰ ਮੁੱਖ ਰੱਖਦਿਆਂ ਨਵੇਂ ਹੁਕਮ ਕੀਤੇ ਜਾਰੀ

ਰਾਤ ਦਾ ਕਰਫਿਊ ਰਾਤ 10 ਵਜੇ ਤੋਂ ਸਵੇਰੇ 5 ਵਜੇ ਤਕ ਲਾਗੂ ਰਹੇਗਾ-ਸਕੂਲ, ਕਾਲਜ ਤੇ ਕੋਚਿੰਗ ਸੈਂਟਰ ਬੰਦ

ਗੁਰਦਾਸਪੁਰ, 27 ਜਨਵਰੀ ( ਗਗਨਦੀਪ ਸਿੰਘ   ) ਜਨਾਬ ਮੁਹੰਮਦ ਇਸ਼ਫਾਕ, ਜ਼ਿਲਾ ਮੈਜਿਸਟਰੇਟ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿ੍ਰੰਸੀਪਲ ਸੈਕਟਰਟੀ (ਗ੍ਰਹਿ), ਗ੍ਰਹਿ ਮਾਮਲਿਆਂ ਅਤੇ ਨਿਆਂ ਵਿਭਾਗ, ਪੰਜਾਬ, ਚੰਡੀਗੜ੍ਹ ਵਲੋਂ 25 ਜਨਵਰੀ 2022 ਨੂੰ ਜਾਰੀ ਕੀਤੇ ਗਏ ਹੁਕਮਾਂ ਤਹਿਤ 26 ਜਨਵਰੀ ਤੋਂ ਪਹਿਲੀ ਫਰਵਰੀ 2022 ਤਕ ਕੋਵਿਡ-19 ਬਿਮਾਰੀ ਨੂੰ ਮੁੱਖ ਰੱਖਦਿਆਂ ਰੋਕਾਂ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। 



ਇਸ ਤੋਂ ਪਹਿਲਾਂ ਜ਼ਿਲਾ ਮੈਜਿਸਟਰੇਟ ਵਲੋਂ ਅੰਡਰ ਸੈਕਸ਼ਨ 144 ਸੀ.ਆਰ.ਪੀ.ਸੀ ਤਹਿਤ ਜਿਲੇ ਅੰਦਰ ਕੋਵਿਡ ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ 16-1-2022 ਨੂੰ ਰੋਕਾਂ ਸਬੰਧੀ ਹੁਕਮ ਜਾਰੀ ਕੀਤੇ ਗਏ ਸਨ। ਇਸ ਲਈ ਜ਼ਿਲਾ ਮੈਜਿਸਟੇਟ ਗੁਰਦਾਸਪੁਰ ਵਲੋਂ 1973 ਦੀ ਧਾਰਾ 144 ਸੀ.ਆਰ.ਪੀ.ਸੀ ਅਤੇ ਡਿਜਾਸਟਰ ਮੈਨਜੇਮੈਂਟ ਐਕਟ 2005 ਤਹਿਤ ਕੋਵਿਡ-19 ਬਿਮਾਰੀ ਨੂੰ ਰੋਕਣ ਨੂੰ ਮੁੱਖ ਰੱਖਦਿਆਂ 01 ਫਰਵਰੀ 2022 ਤਕ ਜ਼ਿਲ੍ਹੇ ਦੀ ਹਦੂਦ ਅੰਦਰ ਹੇਠ ਲਿਖੇ ਹੁਕਮ ਜਾਰੀ ਕੀਤੇ ਗਏ ਹਨ।

1. ਸ਼ੋਸਲ ਡਿਸਟੈਸਿੰਗ ਅਤੇ ਮਾਸਕ ਪਾਉਣਾ :

1.ਪਬਲਿਕ ਸਥਾਨਾਂ, ਕੰਮ ਕਰਨ ਵਾਲੀਆਂ ਜਗ੍ਹਾ ’ਤੇ ਸਾਰੇ ਵਿਅਕਤੀਆਂ ਨੂੰ ਮਾਸਕ ਪਾ ਕੇ ਰੱਖਣਾ ਲਾਜ਼ਮੀ ਹੋਵੇਗਾ। ਇਸ ਨੂੰ ਪੂਰੀ ਸਖ਼ਤੀ ਨਾਲ ਪਾਲਣਾ ਕਰਨ ਨੂੰ ਯਕੀਨੀ ਬਣਾਇਆ ਜਾਵੇ।

2. ਸ਼ੋਸਲ ਡਿਸਟੈਸਿੰਗ ਤਹਿਤ ਕਿਸੇ ਵੀ ਗਤੀਵਿਧੀ ਲਈ ਘੱਟੋ ਘੱਟ 6 ਫੁੱਟ ਦੀ ਦੂਰੀ (ਦੋ ਗਜ਼ ਦੀ ਦੂਰੀ) ਲਾਜ਼ਮੀ ਹੋਵੇਗੀ।


2. ਲੋਕਾਂ ਦੀ ਆਵਾਜਾਈ : ਰਾਤ ਦਾ ਕਰਫਿਊ (ਰਾਤ 10 ਵਜੇ ਤੋਂ ਸਵੇਰੇ 5 ਵਜੇ ਤਕ)

1. ਜਿਲੇ ਦੇ ਟਾਊਨ ਅਤੇ ਸਿਟੀਜ਼ ਵਿਚ ਰਾਤ 10 ਵਜੇ ਤੋਂ ਸਵੇਰੇ 5 ਵਜੇ ਤਕ ਸਾਰੀਆਂ ਗੈਰ-ਜਰੂਰੀ ਗਤੀਵਿਧੀਆਂ ’ਤੇ ਪਾਬੰਦੀ ਰਹੇਗੀ।

2. ਜਰੂਰੀ ਗਤੀਵਿਧੀਆਂ ਵਿਚ ਇੰਡਸਟਰੀ ਨੂੰ ਚਲਾਉਣ ਲਈ ਸ਼ਿਫਟਾਂ, ਦਫਤਰਾਂ ਆਦਿ (ਸਰਕਾਰੀ ਤੇ ਪ੍ਰਾਈਵੇਟ ਦੋਵੇਂ), ਰਾਸ਼ਟਰੀ ਤੇ ਸਟੇਟ ਹਾਈਵੇ ਤੇ ਵਿਅਕਤੀਆਂ ਅਤੇ ਵਸਤਾਂ ਦੀ ਢੋਆ ਢੁਆਈ, ਕਾਰਗੋ ਤੇ ਅਪਲੋਡਿੰਗ ਅਤੇ ਬੱਸਾਂ, ਰੇਲਗੱਡੀਆਂ ਜਾਂ ਹਵਾਈ ਜਹਾਜ਼ ਦਾ ਸਫਰ ਕਰਨ ਵਾਲੇ ਵਿਅਕਤੀਆਂ ਨੂੰ ਆਗਿਆ ਹੋਵੇਗੀ। 

3. ਇਕੱਠ (Gatherings) :

1. 300 ਤੋਂ ਵੱਧ ਵਿਅਕਤੀਆਂ ਦਾ ਇਕੱਠ ਨਹੀਂ ਹੋਵੇਗਾ ( ਇੰਨਡੋਰ ਅਤੇ ਆਊਟਡੋਰ), 50 ਫੀਸਦ ਦੀ ਕੈਪਸਟੀ ਤੋਂ ਵੱਧ ਇਕੱਠ ਨਹੀਂ ਕੀਤਾ ਜਾ ਸਕਦਾ। ਇਕੱਠ ਦੌਰਾਨ ਕੋਵਿਡ-19 ਸਬੰਧੀ ਜਾਰੀ ਗਾਈਡਲਾਈਨਜ਼ ਦੀ ਪਾਲਣਾ ਕਰਨੀ ਲਾਜ਼ਮੀ ਹੋਵੇਗੀ।

4. ਆਨਲਾਈਨ ਟੀਚਿੰਗ/ਡਿਸਟੈਂਸ ਲਰਨਿੰਗ ਨੂੰ ਉਤਸ਼ਾਹਤ ਕਰਨਾ :

1. ਸਾਰੀਆਂ ਵਿੱਦਿਅਕ ਸੰਸਥਾਵਾਂ ਜਿਵੇਂ ਸਕੂਲ, ਕਾਲਜ, ਯੂਨੀਵਰਸਿਟੀ, ਕੋਚਿੰਗ ਸੰਸਥਾਵਾਂ ਆਦਿ ਬੰਦ ਰਹਿਣਗੀਆਂ। ਵਿੱਦਿਅਕ ਸੰਸਥਾਵਾਂ ਅਕੈਡਮਿਕ ਸਡਿਊਲ ਅਨੁਸਾਰ ਆਨਲਾਈਨ ਟੀਚਿੰਗ ਕਰਵਾ ਸਕਣਗੀਆਂ। ਮੈਡੀਕਲ ਅਤੇ ਨਰਸਿੰਗ ਕਾਲਜਿਜ ਕੰਮ ਕਰਦੇ ਰਹਿਣਗੇ।

5. ਮਨਾਹੀ/ਗਤਵਿਧੀਆਂ ’ਤੇ ਰੋਕਾਂ (Prohibited/ Restricted activities) :

1. ਸਾਰੇ ਬਾਰ, ਸਿਨੇਮਾ ਹਾਲ, ਮਲਟੀਪਲੈਕਸ, ਮਾਲਜ਼, ਰੈਸਟੋਰੇਂਟ, ਮਸਾਜ ਕੇਂਦਰ, ਜਿੰਮ, ਸਪੋਰਟਸ ਕੰਪਲੈਕਸ , ਮਿਊਜੀਅਮ, ਜੂ ਆਦਿ 50 ਫੀਸਦ ਕਪੈਸਟੀ ਨਾਲ ਖੁੱਲ ਸਕਣਗੇ ਅਤੇ ਸਟਾਫ ਨੂੰ ਕੋਵਿਡ ਵਿਰੋਧੀ ਵੈਕਸੀਨ ਦੀਆਂ ਦੋਵੇਂ ਡੋਜ਼ਾਂ ਲੱਗੀਆਂ ਹੋਣੀਆਂ ਚਾਹੀਦੀਆਂ ਹਨ।

2. ਏ.ਸੀ ਬੱਸਾਂ 50 ਫੀਸਦ ਦੀ ਕਪੈਸਟੀ ਨਾਲ ਚੱਲਣਗੀਆਂ।


6. ਨੋ ਮਾਸਕ ਨੋ ਸਰਵਿਸ ਨਿਯਮ (Principle of No Mask-No Service) : 

1. ਸਰਕਾਰੀ ਜਾਂ ਪ੍ਰਾਈਵੇਟ ਦਫਤਰਾਂ ਵਿਚ ਜਿਸ ਵਿਅਕਤੀ ਨੇ ਮਾਸਕ ਸਹੀ ਢੰਗ ਨਾਲ (ਨੱਕ ਤੱਕ ਮੂੰਹ ਢੱਕ ਕੇ) ਨਹੀਂ ਪਹਿਨਿਆ ਹੋਵੇਗਾ, ਉਸਨੂੰ ਸਰਵਿਸ ਨਹੀਂ ਦਿੱਤੀ ਜਾਵੇਗੀ , ਦਾ ਨਿਯਮ ਲਾਗੂ ਹੋਵੇਗਾ।

7. ਪੰਜਾਬ ਵਿਚ ਉਨਾਂ ਯਾਤਰੀਆਂ ਨੂੰ ਹੀ ਆਉਣ ਦੀ ਆਗਿਆ ਹੋਵੇਗੀ, ਜਿਨਾਂ ਨੇ ਪੂਰੀ ਤਰਾਂ ਟੀਕਾਕਰਨ ਕਰਵਾਇਆ ਹੋਵੇਗਾ ਅਤੇ 72 ਘੰਟਿਆਂ ਦੀ ਆਰ.ਟੀ-ਪੀ.ਸੀ.ਆਰ ਰਿਪੋਰਟ ਨੈਗਟਿਵ ਹੋਣੀ ਚਾਹੀਦੀ ਹੈ। ਜੇਕਰ ਯਾਤਰੀ ਕੋਲ ਇਨਾਂ ਵਿਚੋਂ ਕੋਈ ਵੀ ਨਹੀਂ ਹੈ, ਤਾਂ RAT ਟੈਸਟ ਕਰਨਾ ਲਾਜ਼ਮੀ ਹੋਵੇਗਾ ਪੂਰੀ ਤਰਾਂ ਟੀਕਾਕਰਨ ਜਾਂ ਕੋਵਿਡ ਠੀਕ ਹੋਣ ਜਾਂ ਪਿਛਲੇ 72 ਘੰਟਿਆਂ ਦੀਆਂ ਆਰ.ਟੀ-ਪੀ.ਸੀ.ਆਰ ਨੈਗਟਿਵ ਰਿਪੋਰਟਾਂ ਦੇ ਨਾਲ।

8. ਅੰਗਹੀਣ ਵਿਅਕਤੀ ਜਾਂ ਗਰਭਵਤੀ ਔਰਤਾਂ, ਕਰਮਚਾਰੀ ਦਫਤਰ ਆਉਣ ਤੋਂ ਛੋਟ ਹੋਵੇਗੀ ਪਰ ਘਰ ਤੋਂ ਕੰਮ ਕਰ ਸਕਦੇ ਹਨ।

Penal provisions

ਅਗਰ ਕੋਈ ਵਿਅਕਤੀ ਉੱਪਰ ਦਿੱਤੀਆਂ ਹਦਾਇਤਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਵਿਰੁੱਧ The disaster management act, 2005 ਦੇ ਸੈਕਸ਼ਨ 51 ਤੋਂ 60 ਅਧੀਨ ਅਤੇ ਆਈ.ਪੀ.ਸੀ ਦੀ ਧਾਰਾ 188 ਤਹਿਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। 

   ਇਹ ਹੁਕਮ 26 ਜਨਵਰੀ 2022 ਤੋਂ 01 ਫਰਵਰੀ 2022 ਤਕ ਲਾਗੂ ਰਹੇਗਾ।

ਜ਼ਿਲ੍ਹਾ ਇੰਚਾਰਜ ਅਤੇ ਸਕੱਤਰ ਉਚੇਰੀ ਸਿੱਖਿਆ,ਪੰਜਾਬ ਅਤੇ ਡੀ.ਸੀ ਪਟਿਆਲਾ ਵਲੋਂ ਜ਼ਿਲ੍ਹੇ ਦੇ ਸਮੂਹ ਅਧਿਆਪਕਾਂ ਨਾਲ ਕੋਰੋਨਾ ਵੈਕਸੀਨ ਸਬੰਧੀ ਕੀਤੀ ਮੀਟਿੰਗ

ਜ਼ਿਲ੍ਹਾ ਇੰਚਾਰਜ ਅਤੇ ਸਕੱਤਰ ਉਚੇਰੀ ਸਿੱਖਿਆ,ਪੰਜਾਬ  ਅਤੇ ਡੀ.ਸੀ ਪਟਿਆਲਾ ਜ਼ਿਲ੍ਹੇ ਨੇ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਦੀ ਮੌਜੂਦਗੀ ਵਿੱਚ ਪਟਿਆਲਾ ਜ਼ਿਲ੍ਹੇ ਦੇ ਸਮੂਹ ਅਧਿਆਪਕਾਂ ਨਾਲ ਕੋਰੋਨਾ ਵੈਕਸੀਨ ਸਬੰਧੀ ਕੀਤੀ ਮੀਟਿੰਗ 

27 ਜਨਵਰੀ ਪਟਿਆਲਾ( ਅਨੂਪ  ) ਕ੍ਰਿਸ਼ਨ ਕੁਮਾਰ  ਜ਼ਿਲਾ ਇੰਚਾਰਜ ਅਤੇ ਸਕੱਤਰ ਉਚੇਰੀ ਸਿੱਖਿਆ ,ਪੰਜਾਬ ਅਤੇ ਸੰਦੀਪ ਹੰਸ  ਡੀ.ਸੀ ਪਟਿਆਲਾ ਵੱਲੋਂ ਜ਼ਿਲ੍ਹਾ ਸਿੱਖਿਆ ਅਫਸਰ ਇੰਜੀ. ਅਮਰਜੀਤ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ  ਦੀ ਮੌਜੂਦਗੀ ਵਿੱਚ ਆਨਲਾਈਨ ਜ਼ੂਮ ਮੀਟਿੰਗ ਰਾਹੀਂ ਪਟਿਆਲੇ ਜ਼ਿਲ੍ਹੇ ਦੇ ਸਮੂਹ  ਪ੍ਰਾਇਮਰੀ ਅਧਿਆਪਕਾਂ ਨੂੰ ਪ੍ਰੇਰਿਤ ਕੀਤਾ ਕਿ ਪਟਿਆਲੇ ਜ਼ਿਲ੍ਹੇ ਵਿੱਚ ਕੋਰੋਨਾ ਵੈਕਸੀਨ ਨੂੰ ਲਗਾਉਣ ਲਈ ਵੱਧ ਤੋਂ ਵੱਧ ਜ਼ਿਲ੍ਹਾ ਵਸਨੀਕਾਂ ਨੂੰ ਪ੍ਰੇਰਿਤ ਕੀਤਾ ਜਾਵੇ। ਕ੍ਰਿਸ਼ਨ ਕੁਮਾਰ ਜੀ ਨੇ ਆਸ ਕੀਤੀ ਕਿ ਪ੍ਰਾਇਮਰੀ ਵਿਭਾਗ ਵੱਲੋਂ ਜਲਦ ਹੀ ਪਿੰਡਾਂ ਦੇ ਵਸਨੀਕਾਂ ਨੂੰ ਮਿਲ ਕੇ ਕੋਰੋਨਾ ਵੈਕਸੀਨ ਲਈ ਉਪਰਾਲੇ ਕੀਤੇ ਜਾ ਸਕਦੇ ਹਨ। 



  • Also read;



 

 ਡੀ.ਸੀ.ਪਟਿਆਲਾ ਸੰਦੀਪ ਹੰਸ ਦੁਆਰਾ ਵੀ ਅਧਿਆਪਕਾਂ ਨੂੰ ਭਰੋਸਾ ਦਿੱਤਾ ਗਿਆ ਕਿ ਜੇਕਰ ਆਮ ਵਸਨੀਕਾਂ ਨੂੰ ਪ੍ਰੇਰਿਤ ਕਰਨ ਵਿੱਚ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਸਿਹਤ ਵਿਭਾਗ ਦੇ ਨਾਲ ਤਾਲਮੇਲ ਕਰ ਲਿਆ ਜਾਵੇ ਅਤੇ ਨਾਲ ਹੀ ਕਿਹਾ  ਅਧਿਆਪਕਾਂ ਦੀ ਸਹੂਲਤ ਲਈ ਵੱਧ ਤੋਂ ਵੱਧ ਪੰਚਾਇਤੀ ਵਿਭਾਗ ਤੋਂ ਵੀ ਸਹਿਯੋਗ ਲੈ ਲਿਆ ਜਾਵੇ। ਇਸ ਸੰਬੰਧੀ ਇਹਨਾਂ ਵਿਭਾਗਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇੰਜੀ.ਅਮਰਜੀਤ ਸਿੰਘ  ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ  ਵੱਲੋਂ ਪੂਰਨ ਤੌਰ ਤੇ ਭਰੋਸਾ ਦਿੱਤਾ ਗਿਆ ਕਿ ਜਲਦੀ ਹੀ ਇਸ ਕੰਮ ਨੂੰ ਲੜੀਬੱਧ ਤਰੀਕੇ ਨਾਲ ਕਰਨ ਲਈ ਯੋਜਨਾਬੰਦੀ  ਬਣਾ ਲਈ ਜਾਵੇਗੀ। ਬਹੁਤ ਜਲਦੀ ਹੀ ਅਧਿਆਪਕਾਂ ਦੁਆਰਾ ਜ਼ਿਲ੍ਹੇ ਦੇ ਵਸਨੀਕਾਂ ਨੂੰ ਸਿੱਧਾ ਰਾਬਤਾ ਕਰਕੇ ਅਤੇ ਸੋਸ਼ਲ ਮੀਡੀਆ ਰਾਹੀਂ ਜੋੜ ਕੇ ਕੋਰੋਨਾ ਵੈਕਸੀਨ ਦੇ ਟਾਰਗੇਟ ਨੂੰ ਪੂਰਾ ਕਰ ਲਿਆ ਜਾਵੇਗਾ।

BREAKING NEWS: ਚੋਣ ਡਿਊਟੀ ਰਿਹਰਸਲ ਤੋਂ 194 ਗੈਰ ਹਾਜ਼ਰ ਅਧਿਆਪਕਾਂ ਵਿਰੁੱਧ ਕਾਰਨ ਦਸੋ ਨੋਟਿਸ ਜਾਰੀ,

 ਲੁਧਿਆਣਾ ,27 ਜਨ਼ਵਰੀ 2025; ਚੋਣ ਡਿਊਟੀ ਰਿਹਰਸਲ ਤੋਂ 194 ਗੈਰ ਹਾਜ਼ਰ ਅਧਿਆਪਕਾਂ ਵਿਰੁੱਧ ਕਾਰਨ ਦਸੋ ਨੋਟਿਸ ਜਾਰੀ, 




ਜ਼ਿਲ੍ਹਾ ਚੋਣ ਕਮਿਸ਼ਨਰ ਵੱਲੋਂ ਇਹਨਾਂ ਗੈਰ ਹਾਜ਼ਰ ਅਧਿਆਪਕਾਂ ਨੂੰ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ"ਇਹ ਕਾਰਨ ਦਸੋ ਨੋਟਿਸ ਜ਼ਿਲ੍ਹਾ ਚੋਣ ਅਫ਼ਸਰ, ਲੁਧਿਆਣਾ ਦੇ ਹੁਕਮਾਂ ਦੇ ਸੰਦਰਭ ਵਿੱਚ ਹੈ ਜਿਸ ਵਿੱਚ ਤੁਹਾਨੂੰ ਚੋਣ ਡਿਊਟੀ ਸੰਦਰਭ ਨੰਬਰ ....... 'ਤੇ ਡਰਾਫਟ ਕੀਤਾ ਗਿਆ ਸੀ ਅਤੇ ਤੁਸੀਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਖੰਨਾ ਰੋਡ ਸਮਰਾਲਾ/GURU NANAK PUBLIC SCHOOL, SARABHA NAGAR, LUDHIANA/ GURU NANAK NATIONAL COLLEGE, DORAHA/ LALA LAJPAT RAI D.A.V. COLLEGE, JAGRAON Etc  ਵਿਖੇ ਹੋਈ ਚੋਣ ਡਿਊਟੀ ਰਿਹਰਸਲ ਤੋਂ ਗੈਰ-ਹਾਜ਼ਰ ਪਾਏ ਗਏ ਸਨ।

ਇਸ ਲਈ ਤੁਹਾਨੂੰ 28-01-2022 ਨੂੰ ਸਵੇਰੇ 10:00 ਵਜੇ ਖਾਲਸਾ,ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਕਾਲਜ ਰੋਡ, ਸਿਵਲ ਲਾਈਨਜ਼, ਲੁਧਿਆਣਾ, ਵਿਖੇ ਆਪਣੀ ਗੈਰਹਾਜ਼ਰੀ ਦਾ ਕਾਰਨ ਵਿਅਕਤੀਗਤ ਰੂਪ ਵਿੱਚ ਦੱਸਣ ਲਈ ਕਿਹਾ ਜਾਂਦਾ ਹੈ।

 


ਨਹੀਂ ਤਾਂ ਤੁਹਾਡੇ ਵਿਰੁੱਧ ਲੋਕ ਪ੍ਰਤੀਨਿਧਤਾ ਐਕਟ 1951 ਦੀ ਧਾਰਾ 134 ਤਹਿਤ ਅਨੁਸ਼ਾਸਨੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ ਅਤੇ ਇਹ ਮੰਨਿਆ ਜਾਵੇਗਾ ਕਿ ਤੁਸੀਂ ਜਾਣਬੁੱਝ ਕੇ ਹੁਕਮਾਂ ਦੀ ਉਲੰਘਣਾ ਕੀਤੀ ਹੈ।" ਜ਼ਿਲ੍ਹਾ ਚੋਣ ਅਫ਼ਸਰ ,ਲੁਧਿਆਣਾ

Sanyukt samaj morcha list of candidates: ਸੰਯੁਕਤ ਸਮਾਜ ਮੋਰਚੇ ਵਲੋਂ ਚੋਣਾਂ ਲਈ 12 ਉਮੀਦਵਾਰਾਂ ਦੀ ਸੂਚੀ ਜਾਰੀ

 

BJP PUNJAB 2ND LIST OF CANDIDATE RELEAESD: ਭਾਜਪਾ ਵਲੋਂ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ

 

ਸੁਪਰੀਮ ਕੋਰਟ ਤੋਂ ਬਿਕਰਮ ਮਜੀਠੀਆ ਨੂੰ ਵੱਡੀ ਰਾਹਤ, ਗ੍ਰਿਫਤਾਰੀ 'ਤੇ ਸੋਮਵਾਰ ਤੱਕ ਲਗਾਈ ਰੋਕ

 ਡਰੱਗਜ਼ ਮਾਮਲੇ 'ਚ ਫਸੇ ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ।



 ਸੁਪਰੀਮ ਕੋਰਟ ਨੇ ਬਿਕਰਮ ਮਜੀਠੀਆ ਦੀ ਗ੍ਰਿਫਤਾਰੀ 'ਤੇ ਸੋਮਵਾਰ ਤੱਕ ਰੋਕ ਲਗਾ ਦਿੱਤੀ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਮਜੀਠੀਆ ਨੂੰ ਮਿਲੀ ਰਾਹਤ ਅੱਜ ਯਾਨੀ ਵੀਰਵਾਰ ਨੂੰ ਹੀ ਖਤਮ ਹੋ ਰਹੀ ਹੈ। ਫਿਲਹਾਲ ਇਹ ਅੰਤਰਿਮ ਰਾਹਤ ਹੈ। ਜ਼ਮਾਨਤ 'ਤੇ ਸੋਮਵਾਰ ਨੂੰ ਮੁੜ ਸੁਣਵਾਈ ਹੋਵੇਗੀ।


ਬਿਕਰਮ ਮਜੀਠੀਆ ਹੁਣ ਸੋਮਵਾਰ ਤੱਕ ਆਸਾਨੀ ਨਾਲ ਨਾਮਜ਼ਦਗੀ ਦਾਖਲ ਕਰ ਸਕਣਗੇ। ਪੰਜਾਬ 'ਚ ਮਜੀਠੀਆ ਤੋਂ ਇਲਾਵਾ ਮਜੀਠੀਆ ਇਸ ਵਾਰ ਅੰਮ੍ਰਿਤਸਰ ਪੂਰਬੀ ਤੋਂ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਖਿਲਾਫ ਵੀ ਚੋਣ ਲੜ ਰਹੇ ਹਨ।

PUNJAB CORONA CASES TODAY: 10 ਦਿਨਾਂ'ਚ ਕਰੋਨਾ ਨਾਲ 286 ਮੌਤਾਂ, ਦੇਖੋ ਜ਼ਿਲ੍ਹਾ ਵਾਇਜ਼ ਕਰੋਨਾ ਰਿਪੋਰਟ

 ਪੰਜਾਬ ਵਿੱਚ ਕਰੋਨਾ ਘਾਤਕ ਹੋ ਗਿਆ ਹੈ। ਕੋਰੋਨਾ ਦੇ ਮਾਮਲੇ ਬੇਸ਼ੱਕ ਘੱਟ ਰਹੇ ਹਨ ਪਰ ਮੌਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਪੰਜਾਬ 'ਚ ਪਿਛਲੇ 10 ਦਿਨਾਂ 'ਚ ਕੋਰੋਨਾ ਨਾਲ 286 ਲੋਕਾਂ ਦੀ ਮੌਤ ਹੋ ਚੁੱਕੀ ਹੈ। 


ਸਥਿਤੀ ਇੰਨੀ ਖਰਾਬ ਹੈ ਕਿ 1,633 ਲੋਕ ਅਜੇ ਵੀ ਲਾਈਫ ਸੇਵਿੰਗ ਸਪੋਰਟ 'ਤੇ ਹਨ। ਇਨ੍ਹਾਂ ਵਿੱਚੋਂ 1,206 ਆਕਸੀਜਨ ਸਪੋਰਟ 'ਤੇ, 331 ਆਈਸੀਯੂ ਵਿੱਚ ਅਤੇ 92 ਮਰੀਜ਼ ਵੈਂਟੀਲੇਟਰ 'ਤੇ ਹਨ। ਅਜਿਹੇ 'ਚ ਆਉਣ ਵਾਲੇ ਦਿਨਾਂ 'ਚ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦਾ ਗ੍ਰਾਫ ਵਧਣ ਦਾ ਖਤਰਾ ਹੈ।


ਭਾਰਤੀ ਪੋਸਟ ਆਫਿਸ ਭਰਤੀ 2022: 29 ਅਸਾਮੀਆਂ ਲਈ ਦਰਖਾਸਤਾਂ ਮੰਗੀਆਂ,

 ਭਾਰਤੀ ਪੋਸਟ ਆਫਿਸ ਭਰਤੀ 2022 ਹੇਠ ਲਿਖੀਆਂ ਅਸਾਮੀਆਂ ਲਈ ਯੋਗ ਭਾਰਤੀ ਨਾਗਰਿਕਾਂ ਤੋਂ ਬਿਨੈਕਾਰਾਂ ਨੂੰ ਸੱਦਾ ਦਿੱਤਾ ਜਾਂਦਾ ਹੈ: .

 


ਭਾਰਤੀ ਪੋਸਟ ਆਫਿਸ ਭਰਤੀ 2022 ਲਈ ਯੋਗਤਾ 

ਭਾਰਤੀ ਪੋਸਟ ਆਫਿਸ ਭਰਤੀ 2022 ਚੋਣ ਪ੍ਰਕਿਰਿਆ

ਅਪਲਾਈ ਕਿਵੇਂ ਕਰਨਾ ਹੈ? 

ਮਹੱਤਵਪੂਰਨ ਲਿੰਕ: OFFICIAL NOTIFICATION AND PROFORMA


ਪੋਸਟ ਦਾ ਨਾਮ: ਸਟਾਫ ਕਾਰ ਡਰਾਈਵਰ

ਕੁੱਲ ਅਸਾਮੀਆਂ: 29

UR SC ST OBC EWS

15 03 00 08 03


 ਤਨਖਾਹ ਸਕੇਲ:

19,900/- ਤੋਂ ਰੁ. 63,200/- (7" CPC ਦੇ ਅਨੁਸਾਰ ਤਨਖਾਹ ਮੈਟ੍ਰਿਕਸ ਵਿੱਚ ਪੱਧਰ-2)


 ਅਰਜ਼ੀ ਦੀ ਪ੍ਰਾਪਤੀ ਦੀ ਆਖਰੀ ਮਿਤੀ:

 15-03-2022 ਨੂੰ 5:00 ਵੱਜੇ ਤੱਕ।


ਭਾਰਤੀ ਪੋਸਟ ਆਫਿਸ ਭਰਤੀ 2022 ਲਈ ਯੋਗਤਾ



 (a) ਉਮਰ ਸੀਮਾ: 18 ਤੋਂ 27 ਸਾਲ (SC ਅਤੇ ST ਲਈ 5 ਸਾਲ, OBC ਲਈ 3 ਸਾਲ)।  ਉਮਰ ਸੀਮਾ ਨਿਰਧਾਰਤ ਕਰਨ ਲਈ ਮਹੱਤਵਪੂਰਨ ਮਿਤੀ, ਅਰਜ਼ੀਆਂ ਦੀ ਪ੍ਰਾਪਤੀ ਦੀ ਆਖਰੀ ਮਿਤੀ ਭਾਵ 15.03.2022 ਹੋਵੇਗੀ।


 (ਬੀ) ਵਿਦਿਅਕ ਅਤੇ ਹੋਰ ਯੋਗਤਾਵਾਂ: ਹਲਕੇ ਅਤੇ ਭਾਰੀ ਮੋਟਰ ਵਾਹਨਾਂ ਲਈ ਇੱਕ ਵੈਧ ਡਰਾਈਵਿੰਗ ਲਾਇਸੈਂਸ ।


 ii. ਮੋਟਰ ਮਕੈਨਿਜ਼ਮ ਦਾ ਗਿਆਨ (ਉਮੀਦਵਾਰ ਵਾਹਨ ਵਿੱਚ ਮਾਮੂਲੀ ਨੁਕਸ ਦੂਰ ਕਰਨ ਦੇ ਯੋਗ ਹੋਣਾ ਚਾਹੀਦਾ ਹੈ)


 iii ਘੱਟ ਤੋਂ ਘੱਟ ਤਿੰਨ ਸਾਲ ਹਲਕੇ ਅਤੇ ਭਾਰੀ ਮੋਟਰ ਵਾਹਨ ਚਲਾਉਣ ਦਾ ਅਨੁਭਵ।

 iv) ਕਿਸੇ ਮਾਨਤਾ ਪ੍ਰਾਪਤ ਬੋਰਡ ਜਾਂ ਸੰਸਥਾ ਤੋਂ 10ਵੀਂ ਜਮਾਤ ਪਾਸ ।

 (c) ਲੋੜੀਂਦੀ ਯੋਗਤਾ: : ਹੋਮ ਗਾਰਡ ਜਾਂ ਸਿਵਲ ਵਲੰਟੀਅਰਾਂ ਵਜੋਂ ਤਿੰਨ ਸਾਲ ਦੀ ਸੇਵਾ।

  (d) ਪ੍ਰੋਬੇਸ਼ਨ ਦੀ ਮਿਆਦ: ਦੋ ਸਾਲ


ਭਾਰਤੀ ਪੋਸਟ ਆਫਿਸ ਭਰਤੀ 2022 ਚੋਣ ਪ੍ਰਕਿਰਿਆ


 ਡਰਾਈਵਰ ਦੀ ਚੋਣ ਵਿਭਾਗ ਦੁਆਰਾ ਨਿਰਧਾਰਿਤ ਟੈਸਟ ਦੇ ਆਧਾਰ 'ਤੇ ਕੀਤੀ ਜਾਵੇਗੀ ਤਾਂ ਜੋ ਹਲਕੇ ਅਤੇ ਭਾਰੀ ਮੋਟਰ ਵਾਹਨਾਂ ਨੂੰ ਚਲਾਉਣ ਲਈ ਉਹਨਾਂ ਦੀ ਯੋਗਤਾ ਦਾ ਮੁਲਾਂਕਣ ਕੀਤਾ ਜਾ ਸਕੇ ਜਿਸ ਵਿੱਚ ਮੋਟਰ ਮਕੈਨਿਜ਼ਮ ਦਾ ਗਿਆਨ ਅਤੇ ਉੱਪਰ ਦੱਸੇ ਗਏ ਲੋੜੀਂਦੇ ਯੋਗਤਾ ਮਾਪਦੰਡਾਂ ਵਾਲੇ ਉਮੀਦਵਾਰਾਂ ਵਿੱਚੋਂ ਵਾਹਨ ਵਿੱਚ ਮਾਮੂਲੀ ਨੁਕਸ ਦੂਰ ਕਰਨ ਦੀ ਯੋਗਤਾ ਸ਼ਾਮਲ ਹੈ। . ਪ੍ਰੀਖਿਆਵਾਂ ਦੀ ਮਿਤੀ ਅਤੇ ਸਥਾਨ ਯੋਗ ਉਮੀਦਵਾਰਾਂ ਨੂੰ ਵੱਖਰੇ ਤੌਰ 'ਤੇ ਸੂਚਿਤ ਕੀਤਾ ਜਾਵੇਗਾ। ਹੋਰ ਬਿਨੈਕਾਰਾਂ ਦੇ ਸਬੰਧ ਵਿੱਚ ਕੋਈ ਸੂਚਨਾ ਨਹੀਂ ਭੇਜੀ ਜਾਵੇਗੀ ਜੋ ਯੋਗ ਨਹੀਂ ਹਨ।

 ਅਪਲਾਈ ਕਿਵੇਂ ਕਰਨਾ ਹੈ? 

ਬਿਨੈ-ਪੱਤਰ ਨੱਥੀ ਅਰਜ਼ੀ ਦੇ ਫਾਰਮੈਟ ਅਨੁਸਾਰ ਜਮ੍ਹਾ ਕੀਤਾ ਜਾਣਾ ਚਾਹੀਦਾ ਹੈ ਅਤੇ ਉਮੀਦਵਾਰ ਦੁਆਰਾ ਦਸਤਖਤ ਕੀਤੇ ਜਾਣੇ ਚਾਹੀਦੇ ਹਨ ਅਤੇ ਇਸ ਦੇ ਨਾਲ:


 ਇੰਡੀਅਨ ਪੋਸਟ ਆਫਿਸ ਰਿਕਰੂਟਮੈਂਟ 2022 ਇਹਨਾਂ ਅਸਾਮੀਆਂ ਨੂੰ ਅਪਲਾਈ ਕਰਨ ਲਈ ਸਰਟੀਫਿਕੇਟ ਦੀ ਲੋੜ ਇਸ ਪ੍ਰਕਾਰ ਹੈ


ਗਜ਼ਟਿਡ ਅਧਿਕਾਰੀ/ਸਵੈ ਤਸਦੀਕ ਦੁਆਰਾ ਨਿਮਨਲਿਖਤ ਸਰਟੀਫਿਕੇਟਾਂ ਦੀਆਂ ਫੋਟੋ ਕਾਪੀਆਂ:

(i) ਜਨਮ ਮਿਤੀ ਦਾ ਸਬੂਤ

(ii) ਵਿਦਿਅਕ ਯੋਗਤਾ

(ii) ਡਰਾਈਵਿੰਗ ਅਨੁਭਵ ਸਰਟੀਫਿਕੇਟ,

 iv) SC/ST/OBC/EWS/ESM/ਆਦਿ। ਸਮਰੱਥ ਅਧਿਕਾਰੀ ਦੁਆਰਾ ਜਾਰੀ ਸਰਟੀਫਿਕੇਟ

(v) ਡਰਾਈਵਿੰਗ ਲਾਇਸੰਸ,

(vi) ਤਕਨੀਕੀ ਯੋਗਤਾ।

2. ਗਜ਼ਟਿਡ ਅਫਸਰ ਦੁਆਰਾ ਤਸਦੀਕ ਕੀਤੇ ਤਾਜ਼ਾ ਪਾਸਪੋਰਟ ਆਕਾਰ ਦੀਆਂ ਫੋਟੋਆਂ ਦੀਆਂ ਦੋ ਕਾਪੀਆਂ / ਸਵੈ ਤਸਦੀਕ, ਇੱਕ ਅਰਜ਼ੀ ਫਾਰਮ 'ਤੇ ਚਿਪਕਾਇਆ ਜਾਣਾ ਚਾਹੀਦਾ ਹੈ ਅਤੇ ਦੂਜਾ ਅਰਜ਼ੀ ਫਾਰਮ ਦੇ ਨਾਲ ਨੱਥੀ ਕੀਤਾ ਜਾਣਾ ਚਾਹੀਦਾ ਹੈ।



ਬਿਨੈ-ਪੱਤਰ ਦੀ ਜਾਣਕਾਰੀ/ਨਿਰਮਾਣ ਮੋਟੇ ਕਾਗਜ਼ ਦੇ ਲਿਫ਼ਾਫ਼ੇ ਦੇ ਢੁਕਵੇਂ ਆਕਾਰ ਵਿੱਚ ਭੇਜੇ ਜਾਣੇ ਚਾਹੀਦੇ ਹਨ ਜਿਸ ਵਿੱਚ ਕਵਰ 'ਤੇ ਸਪਸ਼ਟ ਤੌਰ 'ਤੇ ਲਿਖਿਆ ਹੋਵੇ ਕਿ  "Application for the post of Staff Car Driver (Direct Recruitment) at MMS Delhi " ਸਿਰਫ਼ ਸਪੀਡ ਪੋਸਟ/ਰਜਿਸਟਰ ਪੋਸਟ ਰਾਹੀਂ।


ਅਰਜ਼ੀ ਭੇਜਣ ਦਾ ਪਤਾ:

"The Senior Manager , Mail Motor

Service, C-121,Naraina Industrial Area phase-I, Naraina, New Delhi -110028। ਕੋਰੀਅਰ ਜਾਂ ਕਿਸੇ ਹੋਰ ਪ੍ਰਸਾਰਣ ਦੁਆਰਾ ਭੇਜੀ ਗਈ ਅਰਜ਼ੀ 'ਤੇ ਵਿਚਾਰ/ਵਿਚਾਰ ਨਹੀਂ ਕੀਤਾ ਜਾਵੇਗਾ।


ਮਹੱਤਵਪੂਰਨ ਲਿੰਕ: OFFICIAL NOTIFICATION AND PROFORMA

ਅਧਿਕਾਰਤ ਵੈੱਬਸਾਈਟ:

https://www.indiapost.gov.in


ਅਧਿਕਾਰਤ ਸੂਚਨਾ ਲਈ ਅਤੇ ਅਪਲਾਈ ਕਰਨ ਲਈ ਪ੍ਰੋਫਾਰਮਾਂ ਲਿੰਕ ਇੱਥੇ ਡਾਊਨਲੋਡ ਕਰੋ

INDIAN POST OFFICE RECRUITMENT 2022: ਡਾਕ ਵਿਭਾਗ ਵੱਲੋਂ 29 ਅਸਾਮੀਆਂ ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ, ਕਰੋ ਅਪਲਾਈ


INDIAN POST OFFICE RECRUITMENT 2022

Applicants are invited from the eligible Indian citizens for the following posts: .
 

Name of post : Staff Car Driver 
Total posts :29

UR SC ST OBC EWS
15 03   00 08 03 

Table of content


 Note : Two vacancies of above post are reserved for Ex. Servicemen (ESM) & will be filled up from any category 

ਭਾਰਤੀ ਪੋਸਟ ਆਫਿਸ ਭਰਤੀ 2022: 29 ਅਸਾਮੀਆਂ ਲਈ ਦਰਖਾਸਤਾਂ ਮੰਗੀਆਂ, 

ਪੰਜਾਬੀ ਭਾਸ਼ਾ ਵਿੱਚ ਪੋਸਟ ਵਾਰੇ ਜਾਣਕਾਰੀ ਇਥੇ ਕਲਿੱਕ ਕਰੋ

 


 Scale of Pay : 

Rs.19,900/- to Rs. 63,200/- (Level-2 in the pay matrix as per 7" CPC). 


 Last Date of Receipt of Application:
 15-03-2022 at 17:00 Hours. 

INDIAN POST OFFICE RECRUITMENT 2022  ELIGIBILITY 


 (a) Age Limit: 18 to27 year (Relaxable 5yrs for SC & ST, 3yrs for OBC). Relaxable for Govt. Servants up' to the age of 40 years in accordance with the instructions or orders issued by the Central Government.
Relaxable for Ex-Serviceman up to a maximum of 3 years {8 years for SC/ST and 06 years for OBC} after deduction of the Military Service rendered from the actual age. The crucial date for determining the age limit shall be the closing date of receipt of applications i.e 15.03.2022.

 (b) Educational & other qualifications: Possession of a valid driving license for light and heavy Motors vehicles. 

 ii. Knowledge of Motor Mechanism (candidate should be able to remove minor defects in vehicle)

 iii Experience of driving light and heavy Motor vehicle at least three years.
 iv)  Pass in 10th standard from a recognized Board or Institute.

 (c) Desirable qualification: :Three years service as Home guard or Civil Volunteers.

  (d) Period of Probation :Two years 


INDIAN POST OFFICE RECRUITMENT 2022  SELECTION PROCESS


 Selection of Driver shall be made on the basis of test as prescribed by Department to assess their competency to drive light and heavy motor vehicles including knowledge of Motor Mechanisms and ability to remove minor defects in vehicle from amongst the candidates possessing the requisite eligibility criteria mentioned above. The date and venue of the tests will be intimated separately to the eligible candidates. No intimation will be sent in respect of other applicants who are not eligible.

Application should be submitted as per format of application enclosed and should be signed by the candidate and accompanied with:

  INDIAN POST OFFICE RECRUITMENT 2022  Certificate needed for applying these posts 


Photocopies of following certificates duly attested by Gazetted officer/self attested: 

(i) Proof of date of birth 
(ii) Educational qualification 
(ii) Driving experience certificate,
 iv) SC/ST/OBC/EWS/ESM/etc. certificate issued by competent authority 
(v) Driving License, 
(vi) Technical qualification.


2. Two copies of recent passport size photographs attested by Gazetted Officer/ self attested. 
One should be pasted on the application form and the other should be attached with the application form.


The applications information/ enclosures should be sent in an appropriate size of thick paper envelope clearly inscribing on the cover as "Application for the post of Staff Car Driver (Direct Recruitment) at MMS Delhi " through Speed Post/Register Post only.

Address for sending application  : 

 "The Senior Manager , Mail Motor
Service, C-121,Naraina Industrial Area phase-I, Naraina, New Delhi -110028. Application sent by courier or any other transmission will not be entertained/considered.

Important links: 

Official website: 
https://www.indiapost.gov.in






6TH PAY COMMISSION PUNJAB: ਡੀਪੀਆਈ ਵਲੋਂ ਸਿੱਖਿਆ ਵਿਭਾਗ ਦੇ ਮੁਲਾਜ਼ਮਾਂ/ਪੈਨਸ਼ਨਰਾਂ ਲਈ ਤਨਖਾਹ ਕਮਿਸ਼ਨ ਦੀਆਂ ਹਦਾਇਤਾਂ ਲਾਗੂ ਕਰਨ ਲਈ ਸਬੰਧੀ ਪੱਤਰ

 

72 ਯੋਗ ਈਟੀਟੀ ਅਧਿਆਪਕਾਂ ਦੀ ਬਤੌਰ ਹੈੱਡ ਟੀਚਰ ਪ੍ਰਮੋਸ਼ਨਾ ਕਰਵਾਉਣ ਲਈ ਡਿਪਟੀ ਕਮਿਸ਼ਨਰ, ਲੁਧਿਆਣਾ ਨੂੰ ਦਿੱਤਾ ਬੇਨਤੀ ਪੱਤਰ

 72 ਯੋਗ ਈਟੀਟੀ ਅਧਿਆਪਕਾਂ ਦੀ ਬਤੌਰ ਹੈੱਡ ਟੀਚਰ ਪ੍ਰਮੋਸ਼ਨਾ ਕਰਵਾਉਣ ਲਈ ਡਿਪਟੀ ਕਮਿਸ਼ਨਰ, ਲੁਧਿਆਣਾ ਨੂੰ ਦਿੱਤਾ ਬੇਨਤੀ ਪੱਤਰ।


* ਚੋਣ ਜਾਬਤਾ ਲੱਗਣ ਤੋਂ ਪਹਿਲਾਂ ਦੀ ਚੱਲ ਰਹੀ ਪ੍ਰੀਕ੍ਰਿਆ ਨੂੰ ਪੁਰਾ ਕਰਵਾਉਣ ਦੀ ਗੁਹਾਰ।


ਲੁਧਿਆਣਾ ਜਿਲ੍ਹੇ ਵਿੱਚ ਈਟੀਟੀ ਤੋਂ ਹੈਡ ਟੀਚਰ ਦੀ ਪ੍ਰਮੋਸ਼ਨਾ ਦਾ ਕੰਮ ਦਸੰਬਰ 2021 ਤੋਂ ਚੱਲ ਰਿਹਾ ਹੈ ਤੇ ਇਸੇ ਦੀ ਲਗਾਤਾਰਤਾ ਵਿਚ 72 ਈਟੀਟੀ ਅਧਿਆਪਕਾਂ ਨੇ ਬਤੌਰ ਹੈਡ ਟੀਚਰ ਪ੍ਰਮੋਟ ਹੋਣਾ ਸੀ ਪਰ 8 ਜਨਵਰੀ ਨੂੰ ਚੋਣ ਜਾਬਤਾ ਲਾਗੂ ਹੋਣ ਕਾਰਨ ਇਹ ਕੰਮ ਰੂਕ ਗਿਆ। ਇਸ ਚੱਲ ਰਹੀ ਪ੍ਰੀਕ੍ਰਿਆ ਨੂੰ ਨੇਪਰੇ ਚਾੜ੍ਹਨ ਲਈ ਅੱਜ ਸਪੇਟਾ ਯੂਨੀਅਨ ਦੇ ਪ੍ਰਧਾਨ ਧੰਨਾ ਸਿੰਘ ਸਵੱਦੀ, ਸ਼ੇਰ ਸਿੰਘ ਛਿਬਰ , ਪ੍ਰਭਦਿਆਲ ਸਿੰਘ, ਸਰਬਜੀਤ ਸਿੰਘ ਚੌਕੀਮਾਨ ਤੇ ਕੁਲਦੀਪ ਸਿੰਘ ਮਹੋਲੀ ਦਾ ਵਫਦ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਦਫਤਰ ਵਿਖੇ ਬੇਨਤੀ ਲੈ ਕੇ ਗਿਆ ਪ੍ਰੰਤੂ ਉਨ੍ਹਾਂ ਦੇ 26 ਜਨਵਰੀ ਦੇ ਇੰਤਜਾਮ ਵਿਚ ਵਿਆਸਤ ਹੋਣ ਕਾਰਨ ਉਨ੍ਹਾਂ ਦੇ ਪੀਏ ਸਾਹਿਬ ਨੂੰ ਬੇਨਤੀ ਪੱਤਰ ਦਿੱਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਆਗੂਆਂ ਨੇ ਕਿਹਾ ਕਿ ਸਿੱਖਿਆ ਵਿਭਾਗ, ਲੁਧਿਆਣਾ ਵਿੱਚ ਕੰਮ ਕਰਦੇ ਈ. ਟੀ. ਟੀ. ਟੀਚਰਜ਼ ਦੀਆਂ ਬਤੌਰ ਹੈਡ ਟੀਚਰਜ਼ ਦੀਆਂ ਤਰੱਕੀਆਂ ਪ੍ਰਕਿਰਿਆ ਜਾਰੀ ਹੈ ਜਿਸ ਦੇ ਪਹਿਲੇ ਪੜਾਅ ਵਿੱਚ 92 ਈ. ਟੀ ਟੀ ਟੀਚਰਜ਼ ਨੂੰ ਬਤੌਰ ਹੈੱਡ ਟੀਚਰ ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ ਸਿੱਖਿਆ ) ਲੁਧਿਆਣਾ ਦੇ ਹੁਕਮ ਨੇ, ਅ-2021 (ਐ.ਸਿ) ਪਦ ਉਨਤੀ ਐਚ.ਟੀ. / 2021392090 ਮਿਤੀ ਲੁਧਿਆਣਾ 20-12-2021 ਪਦ ਉਨਤ ਕੀਤਾ ਗਿਆ ਸੀ।ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਵੱਲੋਂ ਹੈੱਡ ਟੀਚਰ ਦੀਆਂ ਖਾਲੀ ਅਸਾਮੀਆਂ ਨੂੰ ਭਰਨ ਤੱਕ ਪ੍ਰਕਿਰਿਆ ਜਾਰੀ ਰੱਖਣ ਦੀ ਹਦਾਇਤ ਕੀਤੀ ਗਈ ਸੀ।



 ਜਿਸ ਦੇ ਤਹਿਤ ਦੂਜੇ ਪੜਾਅ ਵਿਚ ਚੱਲ ਰਹੀ ਪ੍ਰਕਿਰਿਆ ਨੂੰ ਜਾਰੀ ਰੱਖਣ ਲਈ ਜ਼ਿਲ੍ਹਾ ਸਿੱਖਿਆ ਅਫਸਰ ਐ. ਸਿ. ) ਲੁਧਿਆਣਾ ਵਲੋਂ ਹੁਕਮ ਨੂੰ ਆ 6 / 20221 20226745 ਮਿਤੀ ਲੁਧਿਆਣਾ 07-01-2022 ਦੇ ਮੁਤਾਬਿਕ 72 ਯੋਗ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ। ਜਿਸ ਮੁਤਾਬਿਕ 10 ਜਨਵਰੀ ਤੱਕ ਇਸ ਸੂਚੀ ਸਬੰਧੀ ਇਤਰਾਜ਼ ਮੰਗੇ ਗਏ ਸਨ ਅਤੇ ਸੂਚੀ ਵਿੱਚ ਦਰਜ ਯੋਗ ਉਮੀਦਵਾਰਾਂ ਨੂੰ ਸਟੇਸ਼ਨ ਜੁਆਇਸ ਲਈ ਵੀ ਬੁਲਾਇਆ ਜਾ ਸਕਦਾ ਹੈ ਦੀ ਤਾਕੀਦ ਕੀਤੀ ਗਈ ਸੀ। ਪਰੰਤੂ 8 ਜਨਵਰੀ ਨੂੰ ਮੁੱਖ ਚੋਣ ਕਮਿਸ਼ਨਰ ਭਾਰਤ ਸਰਕਾਰ ਵਲੋਂ ਪੰਜਾਬ ਵਿੱਚ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ, ਜਿਸ ਕਾਰਨ ਇਹ ਸਟੇਸ਼ਨ ਚੁਆਇਸ ਨਹੀਂ ਹੋਈ। ਆਗੂਆਂ ਕਿਹਾ ਕਿਉਂਕਿ ਇਹ ਪ੍ਰਕਿਰਿਆ ਚੋਣ ਜਾਬਤਾ ਲਾਗੂ ਹੋਣ ਤੋਂ ਪਹਿਲਾਂ ਦੀ ਚੱਲ ਰਹੀ ਸੀ ਇਸ ਲਈ ਉਨ੍ਹਾਂ ਡਿਪਟੀ ਕਮਿਸ਼ਨਰ, ਲੁਧਿਆਣਾ ਜੀ ਨੂੰ ਇਸ ਪ੍ਰਕਿਰਿਆ ਨੂੰ ਜਾਰੀ ਰੱਖਣ ਲਈ ਆਗਿਆ ਦੇਣ ਦੀ ਪੁਰਜੋਰ ਮੰਗ ਕੀਤੀ ਤਾਂ ਜੋ ਪੀੜਤ ਅਧਿਆਪਕਾਂ ਨੂੰ ਇਨਸਾਫ ਮਿਲ ਸਕੇ। ਇਸ ਸਬੰਧੀ ਉਹ ਕੱਲ ਫਿਰ ਡਿਪਟੀ ਕਮਿਸ਼ਨਰ ਸਾਹਿਬ ਨੂੰ ਮਿਲਣਗੇ। ਇਸ ਮੌਕੇ ਕਮਲਜੀਤ ਸਿੰਘ, ਤੇਜਪਾਲ, ਕੁਲਦੀਪ ਸਿੰਘ, ਕਿੱਕਰ ਸਿੰਘ ਆਦਿ ਵੀ ਹਾਜ਼ਰ ਸਨ।

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends