TERM-2 BOARD EXAMS:ਬੋਰਡ ਪ੍ਰੀਖਿਆਵਾਂ ਮਾਰਚ-ਅਪਰੈਲ ਵਿੱਚ, TERM1 RESULTS ਅਗਲੇ ਹਫਤੇ

 

ਸੀਬੀਐਸਈ) ਵੱਲੋਂ 10ਵੀਂ ਤੇ 12ਵੀਂ ਟਰਮ-2 ਦੀਆਂ ਬੋਰਡ ਪ੍ਰੀਖਿਆਵਾਂ ਮਾਰਚ-ਅਪਰੈਲ ਵਿੱਚ ਕਰਵਾਈਆਂ ਜਾਣਗੀਆਂ, ਜਿਸ ਦੀ ਡੇਟਸ਼ੀਟ ਅਗਲੇ ਹਫ਼ਤੇ ਜਾਰੀ ਹੋਵੇਗੀ। ਬੋਰਡ ਵੱਲੋਂ ਇਨ੍ਹਾਂ ਜਮਾਤਾਂ ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ ਫਰਵਰੀ ਦੇ ਅਖੀਰ ਵਿਚ ਕਰਵਾਏ ਜਾਣ ਦੀ ਯੋਜਨਾ ਹੈ, ਜਿਸ ਦੀਆਂ ਤਾਰੀਕਾਂ ਵੀ ਅਗਲੇ ਹਫ਼ਤੇ ਨਸ਼ਰ ਕਰ ਦਿੱਤੀਆਂ ਜਾਣਗੀਆਂ।



ਇੱਕ ਪੰਜਾਬੀ ਅਖਬਾਰ ਅਨੁਸਾਰ  ਬੋਰਡ ਇਨ੍ਹਾਂ ਜਮਾਤਾਂ ਦੇ ਪ੍ਰੈਕਟੀਕਲ 15 ਫਰਵਰੀ ਤੋਂ ਕਰਵਾਉਣ 'ਤੇ ਵਿਚਾਰ ਕਰ ਰਿਹਾ ਸੀ ਪਰ ਪੰਜ ਰਾਜਾਂ ਵਿਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇਸ ਤਾਰੀਖ ਤੇ ਮੋਹਰ ਨਹੀਂ ਲੱਗੀ। ਹੁਣ ਪ੍ਰੈਕਟੀਕਲ ਫਰਵਰੀ ਦੇ ਅਖੀਰ ਵਿੱਚ ਹੀ ਕਰਵਾਉਣ ਤੇ ਸਹਿਮਤੀ ਬਣੀ ਹੈ। ਇਸ ਦੇ ਨਾਲ ਹੀ ਬੋਰਡ ਪ੍ਰੀਖਿਆਵਾਂ ਮਾਰਚ-ਅਪਰੈਲ ਵਿੱਚ ਹੀ ਹੋਣਗੀਆਂ। ਮੁਹਾਲੀ ਦੇ ਖੇਤਰੀ ਦਫਤਰ ਦੇ ਅਧਿਕਾਰੀਆਂ ਅਨੁਸਾਰ ਬੋਰਡ ਵੱਲੋਂ ਟਰਮ ਦੀਆਂ ਪ੍ਰੀਖਿਆਵਾਂ ਵਿੱਚ ਪਹਿਲਾਂ ਮੇਜਰ ਵਿਸ਼ਿਆਂ ਦੀ ਪ੍ਰੀਖਿਆ ਕਰਵਾਈ ਜਾਵੇਗੀ ਤੇ ਉਸ ਤੋਂ ਬਾਅਦ ਮਾਈਨਰ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਕਰਵਾਈਆਂ ਜਾਣਗੀਆਂ।


ਨਤੀਜਾ ਅਗਲੇ ਹਫ਼ਤੇ ਜਾਰੀ ਹੋਣ ਦੀ ਸੰਭਾਵਨਾ
ਬੋਰਡ ਦੇ ਅਧਿਕਾਰੀਆਂ ਅਨੁਸਾਰ ਦਸਵੀਂ ਤੇ ਬਾਰ੍ਹਵੀਂਵੀਂ ਜਮਾਤ ਦਾ ਨਤੀਜਾ ਤਿਆਰ ਹੈ ਤੇ ਇਹ ਕਿਸੇ ਵੇਲੇ ਵੀ ਜਾਰੀ ਹੋ ਸਕਦਾ ਹੈ

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends