ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ’ਤੇ ਬਾਜ਼ ਨਜ਼ਰ ਰੱਖਣ ਲਈ ਸਥਾਪਤ ਕੀਤੇ ਗਏ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਅਤੇ ਐਮ.ਸੀ.ਐਮ.ਸੀ ਸੈਂਟਰ -ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ

 

ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ’ਤੇ ਬਾਜ਼ ਨਜ਼ਰ ਰੱਖਣ ਲਈ ਸਥਾਪਤ ਕੀਤੇ ਗਏ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਅਤੇ ਐਮ.ਸੀ.ਐਮ.ਸੀ ਸੈਂਟਰ -ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ


ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ ਵਲੋਂ ਕੰਟਰੋਲ ਰੂਮ ਅਤੇ ਐਮ.ਸੀ.ਐਮ.ਸੀ ਸੈਂਟਰ ਦੀ ਬੀਤੀ ਦੇਰ ਰਾਤ ਚੈਕਿੰਗ



ਗੁਰਦਾਸਪੁਰ, 28 ਜਨਵਰੀ ( ) ਮਾਣਯੋਗ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਜ਼ਿਲੇ ਅੰਦਰ ਵਿਧਾਨ ਸਭਾ ਦੋਰਾਨ ਆਦਰਸ਼ ਚੋਣ ਜ਼ਾਬਤੇ ਦੀ ਸਖਤੀ ਨਾਲ ਪਾਲਣਾ ਕਰਵਾਈ ਜਾ ਰਹੀ ਹੈ ਅਤੇ ਚੋਣ ਜ਼ਾਬਤੇ ਦੀ ਉਲੰਘਣ ਨਾ ਹੋਣ ਨੂੰ ਯਕੀਨੀ ਬਣਾਉਣ ਲਈ ਜਿਲਾ ਪੱਧਰ ’ਤੇ ਸਥਾਪਤ ਕੀਤੇ ਗਏ ਕੰਟਰੋਲ ਰੂਮ (ਕਮਰਾ ਨੰਬਰ 323, ਬਲਾਕ ਬੀ, ਦੂਜੀ ਮੰਜਿਲ, ਜਿਲਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ) ਅਤੇ ਐਮ.ਸੀ.ਐਮ.ਸੀ (ਮੀਡੀਆ ਸਰਟੀਫਿਕੇਸ਼ਨ ਐਂਡ ਮੋਨੀਟਰਿੰਗ ਕਮੇਟੀ-ਕਮਰਾ ਨੰਬਰ-314, ਬਲਾਕ-ਏ, ਪਹਿਲੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ) ਦਾ ਗਠਨ ਕੀਤਾ ਗਿਆ ਹੈ। ਬੀਤੀ ਦੇਰ ਰਾਤ (27 ਜਨਵਰੀ) ਕਰੀਬ 9 ਵੱਜ ਕੇ 40 ਮਿੰਟ ਉੱਤੇ ਡਿਪਟੀ ਕਮਿਸ਼ਨਰ ਵਲੋਂ ਕੰਟਰੋਲ ਰੂਮ ਅਤੇ ਐਮ.ਸੀ.ਐਮ.ਸੀ ਸੈਂਟਰਾਂ ਦੀ ਚੈਕਿੰਗ ਕੀਤੀ ਗਈ ਤੇ ਟੀਮ ਮੈਂਬਰਾਂ ਵਲੋਂ ਕੀਤੀ ਜਾ ਰਹੀ ਡਿਊਟੀ ਚੈੱਕ ਕੀਤੀ। ਇਸ ਮੌਕੇ ਮਨਜਿੰਦਰ ਸਿੰਘ ਚੋਣ ਕਾਨੂੰਗੋ ਅਤੇ ਹਰਜਿੰਦਰ ਸਿੰਘ ਕਲਸੀ, ਜ਼ਿਲ੍ਹਾ ਲੋਕ ਸੰਪਰਕ ਅਫਸਰ ਗੁਰਦਾਸਪੁਰ ਵੀ ਮੋਜੂਦ ਸਨ।


ਜ਼ਿਲ੍ਹਾ ਪੱਧਰੀ ਕੰਟੋਰਲ ਰੂਮ ਦਾ ਨਿਰੀਖਣ ਕਰਦਿਆਂ ਜ਼ਿਲਾ ਚੋਣ ਅਫਸਰ ਗੁਰਦਾਸਪੁਰ ਨੇ ਦੱਸਿਆ ਕਿ ਇਹ ਕੰਟਰੋਲ ਰੂਮ 24 ਘੰਟੇ ਸ਼ਿਫਟਵਾਈਜ ਕੰਮ ਰਿਹਾ ਹੈ ਅਤੇ ਇਸ ਵਿਚ ਪੂਰੇ ਜਿਲੇ ਅੰਦਰ ਤਾਇਨਾਤ ਐਫ.ਐਸ.ਟੀ (ਫਲਾਇੰਗ ਸਕੈਅਡ ਟੀਮਾਂ ਦੀਆਂ (ਗੱਡੀਆਂ), ਸਟਰਾਂਗ ਰੂਮ, ਜਿਥੇ ਈ.ਵੀ.ਐਮ ਮਸਸ਼ਨਾਂ ਰੱਖੀਆਂ ਗਈਆਂ ਹਨ ਅਤੇ ਗੁਰਦਾਸਪੁਰ ਅਤੇ ਬਟਾਲਾ ਪੁਲਿਸ ਵਲੋਂ ਲਗਾਏ ਗਏ ਸੀਸੀਟੀਵੀ ਕੈਮਰਿਆਂ ਰਾਹੀਂ ਨਜ਼ਰ ਰੱਖੀ ਜਾ ਰਹੀ ਹੈ। ਫਲਾਇੰਗ ਸਕੈਅਡ ਟੀਮਾਂ ਦੀਆਂ ਗੱਡੀਆਂ ਦੀ ਮੂਵਮੈਂਟ ਸਬੰਧੀ ਸਾਰੀ ਜਾਣਕਾਰੀ ਇਥੇ ਚੈੱਕ ਕੀਤੀ ਜਾਂਦੀ ਹੈ। ਜਿਲੇ ਅੰਦਰ 24 ਐਫ.ਐਸ.ਟੀ ਟੀਮਾਂ ਕੰਮ ਰਹੀਆਂ ਹਨ, ਜੋ ਸ਼ਿਕਾਇਤ ਮਿਲਣ ਉਪੰਰਤ ਤੁਰੰਤ ਮੌਕੇ ’ਤੇ ਪੁਹੰਚਦੀਆਂ ਹਨ ਅਤੇ ਟੀਮਾਂ ਦੀਆਂ ਗੱਡੀਆਂ ਦੀ ਪਲ-ਪਲ ਦੀ ਮੂਵਮੈਂਟ ’ਤੇ ਨਜ਼ਰ ਰੱਖੀ ਜਾਂਦੀ ਹੈ। ਇਸੇ ਤਰਾਂ ਸਟਰਾਂਗ ਰੂਮਾਂ, ਜਿਥੇ ਈ.ਵੀ.ਐਮ ਮਸ਼ੀਨਾਂ ਰੱਖੀਆਂ ਗਈਆਂ ਹਨ, ਉਸਦੀ ਨਿਗਰਾਨੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪੁਲਿਸ ਜਿਲਾ ਗੁਰਦਾਸਪੁਰ ਵਲੋਂ 10 ਅਤੇ ਪੁਲਿਸ ਜ਼ਿਲ੍ਹਾ ਬਟਾਲਾ ਵਲੋਂ 07 ਸੀਸੀਟੀਵੀ ਕੈਮਰੇ ਲਗਾਏ ਗਏ ਹਨ, ਜਿਨਾਂ ਵਲੋਂ ਨਾਕਿਆਂ ’ਤੇ 24 ਘੰਟੇ ਨਿਗਰਾਨੀ ਰੱਖੀ ਜਾ ਰਹੀ ਹੈ।


ਐਮ.ਸੀ.ਐਮ.ਸੀ ਸੈਂਟਰ ਦੀ ਗੱਲ ਕਰਦਿਆਂ ਜਿਲਾ ਚੋਣ ਅਫਸਰ ਗੁਰਦਾਸਪੁਰ ਨੇ ਦੱਸਿਆ ਕਿ ਪਿ੍ਰੰਟ, ਇਲੈਕਟ੍ਰੋਨਿਕ ਤੇ ਸ਼ੋਸਲ ਮੀਡੀਆ ਵਿਚ ਲੱਗਣ ਵਾਲੇ ਇਸ਼ਤਿਹਾਰ ਤੇ ਪੇਡ ਨਿਊਜ ਨੂੰ ਬਾਰੀਕੀ ਨਾਲ ਵਾਚਣ ਲਈ ਜ਼ਿਲਾ ਪੱਧਰ ’ਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ, ਬਲਾਕ-ਏ, ਕਮਰਾ ਨੰਬਰ 314 (ਪਹਿਲੀ ਮੰਜ਼ਿਲ) ਵਿਖੇ ਮੀਡੀਆ ਸਰਟੀਫਿਕੇਸ਼ਨ ਐਂਡ ਮੋਨੀਟਰਿੰਗ ਕਮੇਟੀ (ਐਮ.ਸੀ.ਐਮ.ਸੀ.) ਦਾ ਗਠਨ ਕੀਤਾ ਗਿਆ ਹੈ, ਜਿਸ ਵਿਚ ਲਗਾਤਾਰ ਪਾਰਟੀ/ਉਮੀਦਵਾਰਾਂ ਵਲੋਂ ਛਪਵਾਏ ਜਾ ਰਹੇ ਪਿ੍ਰੰਟ, ਇਲੈਕਟ੍ਰਾਨਿਕ ਤੇ ਸ਼ੋਸਲ ਮੀਡੀਆ ਵਿਚ ਇਸ਼ਤਿਹਾਰਾਂ ਤੇ ਸ਼ੱਕੀ ਪੇਡ ਨਿਊਜ਼ ਦਾ ਨਿਰੀਖਣ ਕੀਤਾ ਜਾ ਰਿਹਾ ਹੈ। ਐਮ.ਸੀ.ਐਮ.ਸੀ ਵਲੋਂ ਰੋਜਾਨਾ ਛਪਣ ਵਾਲੇ ਇਸ਼ਤਿਹਾਰਾਂ ਦਾ ਉਮੀਦਵਾਰ ਵਾਈਜ਼ ਰਿਕਾਰਡ ਮੈਨਟੇਨ ਕੀਤਾ ਜਾ ਰਿਹਾ ਹੈ ਅਤੇ ਇਸ਼ਤਿਹਾਰ ਦਾ ਖਰਚਾ ਸਬੰਧਿਤ ਰਿਟਰਨਿੰਗ ਅਫ਼ਸਰ ਨੂੰ ਭੇਜਿਆ ਜਾ ਰਿਹਾ ਹੈ, ਤਾਂ ਜੋ ‘ਖਰਚਾ ਕਮੇਟੀ’ ਜ਼ਰੀਏ ਸਬੰਧਿਤ ਉਮੀਦਵਾਰ ਦੇ ਚੋਣ ਖਰਚੇ ਵਿੱਚ ਇਸ਼ਤਿਹਾਰਬਾਜ਼ੀ ਦਾ ਖਰਚਾ ਜੋੜਿਆ ਜਾ ਸਕੇ। ਇਸ ਤੋਂ ਇਲਾਵਾ ਪ੍ਰੀ-ਸਰਟੀਫਿਕੇਸ਼ਨ ਸਬੰਧੀ ਵੀ ਬਕਾਇਦਾ ਰਜਿਸਟਰ ਲਗਾਏ ਗਏ ਹਨ। ਉਨਾਂ ਅੱਗੇ ਕਿਹਾ ਕਿ ਮਾਣਯੋਗ ਭਾਰਤ ਚੋਣ ਕਮਿਸ਼ਨ ਵਲੋਂ ਜਾਰੀ ਹਦਾਇਤਾਂ ਨੂੰ ਇੰਨਬਿੰਨ ਲਾਗੂ ਕੀਤਾ ਜਾ ਰਿਹਾ ਹੈ ਅਤੇ ਉਲੰਘਣਾ ਕਰਨ ਵਾਲੇ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।


ਜ਼ਿਕਰਯੋਗ ਹੈ ਕਿ ਸ਼ੋਸਲ ਮੀਡੀਆ (ਫੇਸਬੁੱਕ ਪੇਜ਼, ਟਵਿੱਟਰ ਤੇ ਇੰਸਟਰਾਗਰਾਮ ਆਦਿ) ਉੱਤੇ ਇਸ਼ਤਿਹਾਰ, ਤਿਆਰ ਕੀਤੀ ਗਈ ਵੀਡੀਓ ਆਦਿ ਅਪੋਲਡ ਕਰਨ ਤੋਂ ਪਹਿਲਾਂ ਪਾਰਟੀ ਦੇ ਉਮੀਦਵਾਰ ਵਲੋਂ ਐਮ.ਸੀ.ਐਮ.ਸੀ ਕਮੇਟੀ ਕੋਲੋ ਪ੍ਰੀ-ਸਰਟੀਫਿਕੇਸ਼ਨ ਲੈਣ ਲਈ ਅਪਲਾਈ ਕੀਤੀ ਗਿਆ ਹੈ। ਐਮ.ਸੀ.ਐਮ.ਸੀ ਸੈੱਲ ਵਲੋਂ ਵੱਖ-ਵੱਖ ਪਾਰਟੀਆਂ ਨੂੰ 80 ਪ੍ਰੀ-ਸਰਟੀਫਿਕੇਟ ਜਾਰੀ ਕੀਤੇ ਜਾ ਚੁੱਕੇ ਹਨ।

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends