Wednesday, 26 January 2022

72 ਯੋਗ ਈਟੀਟੀ ਅਧਿਆਪਕਾਂ ਦੀ ਬਤੌਰ ਹੈੱਡ ਟੀਚਰ ਪ੍ਰਮੋਸ਼ਨਾ ਕਰਵਾਉਣ ਲਈ ਡਿਪਟੀ ਕਮਿਸ਼ਨਰ, ਲੁਧਿਆਣਾ ਨੂੰ ਦਿੱਤਾ ਬੇਨਤੀ ਪੱਤਰ

 72 ਯੋਗ ਈਟੀਟੀ ਅਧਿਆਪਕਾਂ ਦੀ ਬਤੌਰ ਹੈੱਡ ਟੀਚਰ ਪ੍ਰਮੋਸ਼ਨਾ ਕਰਵਾਉਣ ਲਈ ਡਿਪਟੀ ਕਮਿਸ਼ਨਰ, ਲੁਧਿਆਣਾ ਨੂੰ ਦਿੱਤਾ ਬੇਨਤੀ ਪੱਤਰ।


* ਚੋਣ ਜਾਬਤਾ ਲੱਗਣ ਤੋਂ ਪਹਿਲਾਂ ਦੀ ਚੱਲ ਰਹੀ ਪ੍ਰੀਕ੍ਰਿਆ ਨੂੰ ਪੁਰਾ ਕਰਵਾਉਣ ਦੀ ਗੁਹਾਰ।


ਲੁਧਿਆਣਾ ਜਿਲ੍ਹੇ ਵਿੱਚ ਈਟੀਟੀ ਤੋਂ ਹੈਡ ਟੀਚਰ ਦੀ ਪ੍ਰਮੋਸ਼ਨਾ ਦਾ ਕੰਮ ਦਸੰਬਰ 2021 ਤੋਂ ਚੱਲ ਰਿਹਾ ਹੈ ਤੇ ਇਸੇ ਦੀ ਲਗਾਤਾਰਤਾ ਵਿਚ 72 ਈਟੀਟੀ ਅਧਿਆਪਕਾਂ ਨੇ ਬਤੌਰ ਹੈਡ ਟੀਚਰ ਪ੍ਰਮੋਟ ਹੋਣਾ ਸੀ ਪਰ 8 ਜਨਵਰੀ ਨੂੰ ਚੋਣ ਜਾਬਤਾ ਲਾਗੂ ਹੋਣ ਕਾਰਨ ਇਹ ਕੰਮ ਰੂਕ ਗਿਆ। ਇਸ ਚੱਲ ਰਹੀ ਪ੍ਰੀਕ੍ਰਿਆ ਨੂੰ ਨੇਪਰੇ ਚਾੜ੍ਹਨ ਲਈ ਅੱਜ ਸਪੇਟਾ ਯੂਨੀਅਨ ਦੇ ਪ੍ਰਧਾਨ ਧੰਨਾ ਸਿੰਘ ਸਵੱਦੀ, ਸ਼ੇਰ ਸਿੰਘ ਛਿਬਰ , ਪ੍ਰਭਦਿਆਲ ਸਿੰਘ, ਸਰਬਜੀਤ ਸਿੰਘ ਚੌਕੀਮਾਨ ਤੇ ਕੁਲਦੀਪ ਸਿੰਘ ਮਹੋਲੀ ਦਾ ਵਫਦ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਦਫਤਰ ਵਿਖੇ ਬੇਨਤੀ ਲੈ ਕੇ ਗਿਆ ਪ੍ਰੰਤੂ ਉਨ੍ਹਾਂ ਦੇ 26 ਜਨਵਰੀ ਦੇ ਇੰਤਜਾਮ ਵਿਚ ਵਿਆਸਤ ਹੋਣ ਕਾਰਨ ਉਨ੍ਹਾਂ ਦੇ ਪੀਏ ਸਾਹਿਬ ਨੂੰ ਬੇਨਤੀ ਪੱਤਰ ਦਿੱਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਆਗੂਆਂ ਨੇ ਕਿਹਾ ਕਿ ਸਿੱਖਿਆ ਵਿਭਾਗ, ਲੁਧਿਆਣਾ ਵਿੱਚ ਕੰਮ ਕਰਦੇ ਈ. ਟੀ. ਟੀ. ਟੀਚਰਜ਼ ਦੀਆਂ ਬਤੌਰ ਹੈਡ ਟੀਚਰਜ਼ ਦੀਆਂ ਤਰੱਕੀਆਂ ਪ੍ਰਕਿਰਿਆ ਜਾਰੀ ਹੈ ਜਿਸ ਦੇ ਪਹਿਲੇ ਪੜਾਅ ਵਿੱਚ 92 ਈ. ਟੀ ਟੀ ਟੀਚਰਜ਼ ਨੂੰ ਬਤੌਰ ਹੈੱਡ ਟੀਚਰ ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ ਸਿੱਖਿਆ ) ਲੁਧਿਆਣਾ ਦੇ ਹੁਕਮ ਨੇ, ਅ-2021 (ਐ.ਸਿ) ਪਦ ਉਨਤੀ ਐਚ.ਟੀ. / 2021392090 ਮਿਤੀ ਲੁਧਿਆਣਾ 20-12-2021 ਪਦ ਉਨਤ ਕੀਤਾ ਗਿਆ ਸੀ।ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਵੱਲੋਂ ਹੈੱਡ ਟੀਚਰ ਦੀਆਂ ਖਾਲੀ ਅਸਾਮੀਆਂ ਨੂੰ ਭਰਨ ਤੱਕ ਪ੍ਰਕਿਰਿਆ ਜਾਰੀ ਰੱਖਣ ਦੀ ਹਦਾਇਤ ਕੀਤੀ ਗਈ ਸੀ। ਜਿਸ ਦੇ ਤਹਿਤ ਦੂਜੇ ਪੜਾਅ ਵਿਚ ਚੱਲ ਰਹੀ ਪ੍ਰਕਿਰਿਆ ਨੂੰ ਜਾਰੀ ਰੱਖਣ ਲਈ ਜ਼ਿਲ੍ਹਾ ਸਿੱਖਿਆ ਅਫਸਰ ਐ. ਸਿ. ) ਲੁਧਿਆਣਾ ਵਲੋਂ ਹੁਕਮ ਨੂੰ ਆ 6 / 20221 20226745 ਮਿਤੀ ਲੁਧਿਆਣਾ 07-01-2022 ਦੇ ਮੁਤਾਬਿਕ 72 ਯੋਗ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ। ਜਿਸ ਮੁਤਾਬਿਕ 10 ਜਨਵਰੀ ਤੱਕ ਇਸ ਸੂਚੀ ਸਬੰਧੀ ਇਤਰਾਜ਼ ਮੰਗੇ ਗਏ ਸਨ ਅਤੇ ਸੂਚੀ ਵਿੱਚ ਦਰਜ ਯੋਗ ਉਮੀਦਵਾਰਾਂ ਨੂੰ ਸਟੇਸ਼ਨ ਜੁਆਇਸ ਲਈ ਵੀ ਬੁਲਾਇਆ ਜਾ ਸਕਦਾ ਹੈ ਦੀ ਤਾਕੀਦ ਕੀਤੀ ਗਈ ਸੀ। ਪਰੰਤੂ 8 ਜਨਵਰੀ ਨੂੰ ਮੁੱਖ ਚੋਣ ਕਮਿਸ਼ਨਰ ਭਾਰਤ ਸਰਕਾਰ ਵਲੋਂ ਪੰਜਾਬ ਵਿੱਚ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ, ਜਿਸ ਕਾਰਨ ਇਹ ਸਟੇਸ਼ਨ ਚੁਆਇਸ ਨਹੀਂ ਹੋਈ। ਆਗੂਆਂ ਕਿਹਾ ਕਿਉਂਕਿ ਇਹ ਪ੍ਰਕਿਰਿਆ ਚੋਣ ਜਾਬਤਾ ਲਾਗੂ ਹੋਣ ਤੋਂ ਪਹਿਲਾਂ ਦੀ ਚੱਲ ਰਹੀ ਸੀ ਇਸ ਲਈ ਉਨ੍ਹਾਂ ਡਿਪਟੀ ਕਮਿਸ਼ਨਰ, ਲੁਧਿਆਣਾ ਜੀ ਨੂੰ ਇਸ ਪ੍ਰਕਿਰਿਆ ਨੂੰ ਜਾਰੀ ਰੱਖਣ ਲਈ ਆਗਿਆ ਦੇਣ ਦੀ ਪੁਰਜੋਰ ਮੰਗ ਕੀਤੀ ਤਾਂ ਜੋ ਪੀੜਤ ਅਧਿਆਪਕਾਂ ਨੂੰ ਇਨਸਾਫ ਮਿਲ ਸਕੇ। ਇਸ ਸਬੰਧੀ ਉਹ ਕੱਲ ਫਿਰ ਡਿਪਟੀ ਕਮਿਸ਼ਨਰ ਸਾਹਿਬ ਨੂੰ ਮਿਲਣਗੇ। ਇਸ ਮੌਕੇ ਕਮਲਜੀਤ ਸਿੰਘ, ਤੇਜਪਾਲ, ਕੁਲਦੀਪ ਸਿੰਘ, ਕਿੱਕਰ ਸਿੰਘ ਆਦਿ ਵੀ ਹਾਜ਼ਰ ਸਨ।

Trending

RECENT UPDATES

Today's Highlight