ਚੈਲੇਂਜ ਵੋਟ
ਜੇ ਪੋਲਿੰਗ ਏਜੰਟ ਵੋਟਰ ਦੀ ਸ਼ਨਾਖਤ ‘ਤੇ ਇਤਰਾਜ਼ ਕਰੇ, ਤਾਂ ਉਹ ਵੋਟ ਚੈਲੰਜ ਵੋਟ ਹੈ।
PRO ਨੂੰ ਕੀ ਕਰਨਾ ਚਾਹੀਦਾ ਹੈ?
1. ਚੈਂਲੇਜ ਕਰਨ ਵਾਲੇ ਨੂੰ ਸਬੂਤ ਦੇਣ ਲਈ ਕਹੋ
2. ਦੋ ਰੁਪਏ ਲੈ ਕੇ ਰਸੀਦ ਕੱਟੋ
3. ਵੋਟਰ ਤੋਂ ਸਨਾਖਤ ਸਬੂਤ ਮੰਗ ਕੇ ਪੁਛ ਪੜਤਾਲ ਨਾਲ ਤੱਸਲੀ ਕਰੋ
4. ਜੇ ਵੋਟਰ ਸਹੀ ਹੈ ਤਾਂ ਵੋਟ ਪੁਆਓ ਅਤੇ ਦੋ ਰੁਪਏ ਜਬਤ
ਕਰੋ
5. ਵੋਟਰ ਗਲਤ ਹੈ ਤਾਂ ਪੁਲਿਸ ਦੇ ਹਵਾਲੇ ਕਰੋ
- ਲਿਸਟ ਫਾਰਮ ਨੂੰ 14 ਵਿਚ ਕਰਨਾ ਹੈ।
ਟੈਂਡਰਡ ਵੋਟ:-
ਜੇਕਰ ਲੋਕਾਂ ਦੀ ਸ਼ਿਕਾਇਤ ਹੈ ਕਿ ਉਨ੍ਹਾਂ ਦੀ ਵੋਟ ਕਿਸੇ ਹੋਰ ਨੇ ਪਾਈ ਹੈ, ਇਸ ਲਈ ਉਨ੍ਹਾਂ ਲਈ 'ਟੈਂਡਰ ਵੋਟ' ਦਾ ਪ੍ਰਬੰਧ ਕੀਤਾ ਗਿਆ ਹੈ। ਮੰਨ ਲਓ, ਤੁਸੀਂ ਵੋਟ ਪਾਉਣ ਲਈ ਪੋਲਿੰਗ ਬੂਥ 'ਤੇ ਜਾਂਦੇ ਹੋ ਅਤੇ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਤੁਹਾਡੀ ਵੋਟ ਪਹਿਲਾਂ ਹੀ ਪਾਈ ਜਾ ਚੁੱਕੀ ਹੈ। ਤੁਹਾਨੂੰ ਇਸ ਬਾਰੇ ਪ੍ਰੀਜ਼ਾਈਡਿੰਗ ਅਫਸਰ ਨੂੰ ਸ਼ਿਕਾਇਤ ਕਰਨੀ ਚਾਹੀਦੀ ਹੈ ਅਤੇ ਆਪਣੀ ਪਛਾਣ ਦੀ ਪੁਸ਼ਟੀ ਕਰਨੀ ਚਾਹੀਦੀ ਹੈ। ਅਸਲੀ ਵੋਟਰ ਦੀ ਪੁਸ਼ਟੀ ਹੋਣ ਤੋਂ ਬਾਅਦ, ਪ੍ਰੀਜ਼ਾਈਡਿੰਗ ਅਫ਼ਸਰ ਮੌਕੇ 'ਤੇ ਹੀ ਟੈਂਡਰ ਵੋਟ ਰਾਹੀਂ ਤੁਹਾਡੀ ਵੋਟ ਪਾਵੇਗਾ। ਇਸ ਕਾਰਨ ਤੁਸੀਂ ਈਵੀਐਮ ਰਾਹੀਂ ਵੋਟ ਨਹੀਂ ਪਾ ਸਕੋਗੇ।
ਜੇਕਰ ਵੋਟਰ ਦੀ ਵੋਟ ਕੋਈ ਹੋਰ ਪਾ ਗਿਆ, ਤਾਂ ਉਸ ਵੋਟ ਨੂੰ ਟੈਂਡਰਡ ਵੋਟ ਕਿਹਾ ਜਾਂਦਾ ਹੈ।
PRO ਨੂੰ ਕੀ ਕਰਨਾ ਚਾਹੀਦਾ ਹੈ?
PRO ਇਸ ਦੀ ਪੁਛ ਪੜਤਾਲ ਲੋੜੀਂਦੇ ਪ੍ਰਸ਼ਨ ਪੁਛ ਕੇ ਕਰੇਗਾ
ਜੇ ਵੋਟਰ ਸਹੀ ਹੈ ਤਾਂ ਉਸ ਦੀ ਵੋਟ ਟੈਂਡਰਡ ਬੈਲਟ ਪੇਪਰ ਨਾਲ ਪੁਆਈ ਜਾਵੇ
>PR੦ ਬੈਲਟ ਪੇਪਰ ਦੇਣ ਤੋਂ ਪਹਿਲਾ ਉਸ ਦੇ ਪਿਛੇ ਟੈਂਡਰਡ ਬੈਲਟ ਪੇਪਰ ਲਿਖੇਗਾ, ਹਸਤਾਖਰ ਕਰੇਗਾ
ਫਾਰਮ 17B ਭਰ ਕੇ ਹਸਤਾਖਰ
ਵੋਟਰ ਵੋਟ ਪਾਕੇ ਬੈਲਟ ਪੇਪਰ ਨੂੰ PRO ਨੂੰ ਦੇਵੇਗਾ
ਵੇਰਵਾ 17c ਵਿਚ ਕਰਨਾ ਹੈ।
ਸਾਰੇ ਟੈਂਡਰਡ ਬੈਲਟ ਪੇਪਰ ਅਤੇ 17B ਵਿਚ ਲਿਸਟ ਸੀਲ ਕਰਨੀ ਹੈ।