Sunday, 11 July 2021

ਧਰਤੀ ਨਾਲ ਕਦੇ ਵੀ ਟਕਰਾ ਸਕਦਾ ਹੈ, ਸੋਲਰ ਤੂਫਾਨ। 16 ਲਖੱ ਕਿਲੋਮੀਟਰ ਰਫ਼ਤਾਰ ਨਾਲ ਧਰਤੀ ਵੱਲ ਵਧ ਰਿਹੈ

 


ਇੱਕ ਸ਼ਕਤੀਸ਼ਾਲੀ ਸੋਲਰ ਤੂਫਾਨ ਬਹੁਤ ਜਲਦੀ ਧਰਤੀ ਦੀ ਦਿਸ਼ਾ ਵੱਲ ਵਧ ਰਿਹਾ ਹੈ. ਇਸ ਦੀ ਰਫ਼ਤਾਰ 1.6 ਮਿਲੀਅਨ (16 ਲੱਖ) ਕਿਲੋਮੀਟਰ ਪ੍ਰਤੀ ਘੰਟਾ ਹੈ।

 ਯੂਐਸ ਸਪੇਸ ਏਜੰਸੀਆਂ ਨਾਸਾ ਦਾ ਕਹਿਣਾ ਹੈ ਕਿ ਇਸ ਦੀ ਗਤੀ  ਹੋਰ  ਵੀ ਤੇਜ਼ ਹੋ ਸਕਦੀ ਹੈ। ਤੁਫਾਨ ਧਰਤੀ ਨਾਲ ਐਤਵਾਰ ਜਾਂ ਸੋਮਵਾਰ ਕਿਸੇ ਵੀ ਸਮੇਂ ਟਕਰਾ ਸਕਦਾ ਹੈ. ਸਪੇਸਵੇਦਰ ਡਾਟ ਕਾਮ ਦੀ ਵੈਬਸਾਈਟ ਅਨੁਸਾਰ , ਧਰਤੀ ਦੀ ਮੈਗਨੇਟਿਕ ਫੀਲਡ ਤੇ ਤੁਫਾਨ ਦਾ ਗਹਿਰਾ ਅਸਰ ਪੈ ਸਕਦਾ ਹੈ। 


ਰਾਤਤ ਨੂੰ ਅਸਮਾਨ ਬਿਜਲੀ ਵਾਂਗ ਜਗਮਗਾ ਉਠੇਗਾ। ਇਹ ਨਜਾਰਾ ਨੌਰਥ ਜਾਂ ਸਾउਥ ਪੋਲ 'ਤੇ ਦਿਖੇਗਾ। ਵਿਗਿਆਨੀਆਂ ਅਨੁਸਾਰ ਇਸ ਸੋਲਰ ਤੂਫਾਨ ਨਾਲ ਧਰਤੀ ਦਾ ਬਾਹਰੀ ਭਾਗ ਗਰਮ ਹੋ ਸਕਦਾ ਹੈ।


 ਇਹ ਸੇਟੇਲਾਈਟਸ 'ਤੇ ਸਿਧਾ ਪ੍ਰਭਾਵ ਪਾਵੇਗਾ, ਇਸਦੇ ਨਾਲ ਹੀ ਜੀਪੀਐਸ ਨੈਵੀਗੇਸ਼ਨ, ਮੋਬਾਈਲ ਫੋਨ ਅਤੇ ਸੈਟੇਲਾਈਟ ਟੀਵੀ ਸਿਗਨਲ ਵੀ ਪ੍ਰਭਾਵਿਤ ਹੋ ਸਕਦੇ ਹਨ ਬਿਜਲੀ ਦੀਆਂ ਲਾਈਨਾਂ ਦੇ ਵਿਚ ਕਰੰਟ ਦਾ ਵਾਧਾ ਹੋ ਸਕਦਾ ਹੈ, ਜਿਸ ਨਾਲ ਟਰਾਂਸਫਰਮਰ ਵੀ ਉੜ ਸਕਦੇ ਹਨ. ਜਹਾਜ਼ਾਂ ਦੀਆਂ ਉਡਾਣਾਂ 'ਤੇ ਵੀ ਪ੍ਰਭਾਵ ਪਵੇਗਾ ਹਾਲਾਂਕਿ, ਆਮ ਤੌਰ 'ਤੇ ਇਹ ਬਹੁਤ ਘੱਟ ਹੁੰਦਾ ਹੈ ਕਿਉਂਕਿ ਧਰਤੀ ਦਾ ਚੁੰਬਕੀ ਖੇਤਰ ਸੁਰਖਿਆ ਕਵਚ ਦਾ ਕੰਮ ਕਰਦਾ ਹੈ।

ਸਕੂਲ ਲੈਕਚਰਾਰਾਂ ਦੀ ਭਰਤੀ ਲਈ 5158 ਉਮੀਦਵਾਰਾਂ ਨੇ ਦਿੱਤੀ ਪ੍ਰੀਖਿਆ

 ਸਕੂਲ ਲੈਕਚਰਾਰਾਂ ਦੀ ਭਰਤੀ ਲਈ 5158 ਉਮੀਦਵਾਰਾਂ ਨੇ ਦਿੱਤੀ ਪ੍ਰੀਖਿਆ

ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਕੀਤਾ ਪ੍ਰੀਖਿਆ ਕੇਂਦਰਾਂ ਦਾ ਨਿਰੀਖਣ ਪਟਿਆਲਾ 11 ਜੁਲਾਈ(ਸੁਖਦਰਸ਼ਨ ਸਿੰਘ ਚਾਹਲ): ਸਕੂਲ ਸਿੱਖਿਆ ਦੇ ਖੇਤਰ ‘ਚ ਅੱਵਲ ਨੰਬਰ ਸੂਬੇ ਦਾ ਖਿਤਾਬ ਬਰਕਰਾਰ ਰੱਖਣ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਜਾਣ ਵਾਲੇ ਯਤਨਾਂ ਤਹਿਤ ਅੱਜ ਰਾਜ ਦੇ ਸਰਕਾਰੀ ਸਕੂਲਾਂ ਲਈ ਭਰਤੀ ਕੀਤੇ ਜਾਣ ਵਾਲੇ ਵੱਖ-ਵੱਖ ਵਿਸ਼ਿਆਂ ਦੇ ਲੈਕਚਰਾਰਾਂ ਦੀਆਂ ਅਸਾਮੀਆਂ ਲਈ 5158 ਉਮੀਦਵਾਰਾਂ ਨੇ ਰਾਜ ਦੇ ਵੱਖ-ਵੱਖ ਜਿਲਿ੍ਹਆਂ ‘ਚ ਪ੍ਰੀਖਿਆ ਦਿੱਤੀ। ਇਸ ਦੌਰਾਨ ਪ੍ਰੀਖਿਆ ਕੇਂਦਰਾਂ ਦਾ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਦੌਰਾ ਕੀਤਾ ਅਤੇ ਪ੍ਰਬੰਧਾਂ ‘ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਪੰਜਾਬ ਦੇ ਚਾਰ ਜਿਲ੍ਹਾ ਹੈਡਕੁਆਰਟਜ਼ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਤੇ ਪਟਿਆਲਾ ਵਿਖੇ ਸਵੇਰ ਦੇ ਸ਼ੈਸ਼ਨ ‘ਚ ਕਾਮਰਸ, ਬਾਇਓਲੋਜੀ, ਭੂਗੋਲ, ਭੌਤਿਕ ਵਿਗਿਆਨ ਤੇ ਪੰਜਾਬੀ ਲੈਕਚਾਰਾਰਾਂ ਲਈ ਪ੍ਰੀਖਿਆ ਹੋਈ। ਜਿਸ ਵਿੱਚ ਰਾਜ ਭਰ 3542 ‘ਚੋਂ 2807 ਉਮੀਦਵਾਰਾਂ ਨੇ ਪ੍ਰੀਖਿਆ ਦਿੱਤੀ। ਇਸ ਤਰ੍ਹਾਂ 76.25 ਫੀਸਦੀ ਉਮੀਦਵਾਰ ਪ੍ਰੀਖਿਆ ‘ਚ ਹਾਜ਼ਰ ਹੋਏ। ਇਸੇ ਤਰ੍ਹਾਂ ਸ਼ਾਮ ਦੇ ਸ਼ੈਸ਼ਨ ‘ਚ ਅਰਥ ਸ਼ਾਸ਼ਤਰ, ਰਸਾਇਣ ਵਿਗਿਆਨ ਤੇ ਅੰਗਰੇਜ਼ੀ ਵਿਸ਼ਿਆਂ ਦੇ ਲੈਕਚਰਾਰਾਂ ਲਈ ਪ੍ਰੀਖਿਆ ਹੋਈ। ਜਿਸ ਵਿੱਚ 2998 ‘ਚੋਂ 2344 ਉਮੀਦਵਾਰਾਂ ਪ੍ਰੀਖਿਆ ‘ਚ ਬੈਠੇ। ਇਸ ਤਰ੍ਹਾਂ ਸ਼ਾਮ ਦੇ ਸ਼ੈਸ਼ਨ ‘ਚ 78.16 ਫੀਸਦੀ ਹਾਜ਼ਰੀ ਰਹੀ। 

ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਪਟਿਆਲਾ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਡਲ ਟਾਊਨ ਤੇ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਪਟਿਆਲਾ ਵਿਖੇ ਪ੍ਰੀਖਿਆ ਕੇਂਦਰਾਂ ਦਾ ਦੌਰਾ ਕੀਤਾ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਪਹਿਲਾ ਦੀ ਤਰ੍ਹਾਂ ਹਰ ਕਿਸਮ ਦੀ ਭਰਤੀ ਲਈ ਕੀਤੀ ਜਾਣ ਵਾਲੀ ਪ੍ਰੀਖਿਆ ਪੂਰੇ ਪਾਰਦਰਸ਼ੀ ਤਰੀਕੇ ਨਾਲ ਲਈ ਜਾਂਦੀ ਹੈ। ਜਿਸ ਲਈ ਹਮੇਸ਼ਾ ਪੁਖਤਾ ਪ੍ਰਬੰਧ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦਾ ਟੀਚਾ ਸਰਕਾਰੀ ਸਕੂਲਾਂ ‘ਚ ਸਿੱਖਿਆ ਨੂੰ ਹੋਰ ਮਿਆਰੀ ਬਣਾਉਣ ਲਈ ਲੋੜ ਅਨੁਸਾਰ ਸਮੇਂ-ਸਮੇਂ ਸਿਰ ਭਰਤੀ ਕੀਤੀ ਜਾਂਦੀ ਹੈ। ਜਿਸ ਤਹਿਤ ਅੱਜ ਲਈ ਗਈ ਪ੍ਰੀਖਿਆ, ਲੈਕਚਰਾਰਾਂ ਦੀ ਭਰਤੀ ਲਈ ਰੱਖੀ ਗਈ ਸੀ ਤੇ ਭਲਕੇ ਵੀ ਹੋਰਨਾਂ ਵਿਸ਼ਿਆ ਦੇ ਲੈਕਚਰਾਰਾਂ ਦੀ ਭਰਤੀ ਲਈ ਪ੍ਰੀਖਿਆ ਲਈ ਜਾਵੇਗੀ। ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਪਟਿਆਲਾ ਹਰਿੰਦਰ ਕੌਰ ਅਨੁਸਾਰ ਇਸ ਪ੍ਰੀਖਿਆ ਦੌਰਾਨ ਸਵੇਰ ਦੇ ਸ਼ੈਸ਼ਨ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਡਲ ਟਾਊਨ ਪਟਿਆਲਾ ਵਿਖੇ 2 ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਨਿਊ ਪਾਵਰ ਹਾਊਸ ਕਲੋਨੀ-1 ਪਟਿਆਲਾ ਵਿਖੇ 1 ਵਿਅਕਤੀ ਕਿਸੇ ਹੋਰ ਦੀ ਥਾਂ ਪ੍ਰੀਖਿਆ ਦਿੰਦਾ ਫੜਿਆ ਗਿਆ।ਜਿੰਨ੍ਹਾਂ ਨੂੰ ਪ੍ਰੀਖਿਆ ਕੇਂਦਰ ਦੇ ਸਟਾਫ ਨੇ ਮੌਕੇ ‘ਤੇ ਕਾਬੂ ਕਰ ਲਿਆ ਅਤੇ ਸਬੰਧਤ ਥਾਣਿਆਂ (ਸਿਵਲ ਲਾਈਨਜ਼ ਨੂੰ 2 ਤੇ ਲਾਹੌਰੀ ਗੇਟ ਨੂੰ 1) ਦੇ ਸਪੁਰਦ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਸਾਰੇ ਵਿਅਕਤੀ ਹਰਿਆਣਾ ਦੇ ਸ਼ਹਿਰ ਕੈਥਲ ਨਾਲ ਸਬੰਧਤ ਸਨ। ਵਿਭਾਗੀ ਕਾਰਵਾਈ ਸਬੰਧੀ ਉਨਾਂ ਦੱਸਿਆ ਕਿ ਸਭ ਤੋਂ ਪਹਿਲਾ ਸਬੰਧਤ ਉਮੀਦਵਾਰਾਂ ਦੀ ਭਰਤੀ ਲਈ ਦਾਅਵੇਦਾਰੀ ਰੱਦ ਕੀਤੀ ਜਾਵੇਗੀ ਤੇ ਫਿਰ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

ਤਸਵੀਰ:- ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਵਿਖੇ ਭਰਤੀ ਪ੍ਰੀਖਿਆ ਕੇਂਦਰ ਦਾ ਦੌਰਾ ਕਰਦੇ ਹੋਏ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ, ਨਾਲ ਹਨ ਪ੍ਰਿੰ. ਤੋਤਾ ਸਿੰਘ ਚਹਿਲ।

ਕੈਪਟਨ ਸੰਦੀਪ ਸੰਧੂ ਨੂੰ ਜੂਸ ਮੋੜਨ ਪੁੱਜੇ ਦਫਤਰੀ ਕਰਮਚਾਰੀ

 *ਕੈਪਟਨ ਸੰਦੀਪ ਸੰਧੂ ਵੱਲੋਂ 2017 `ਚ ਜੂਸ ਪਿਆ ਕੇ ਭੁੱਖ ਹੜਤਾਲ ਖਤਮ ਕਰਵਾ ਕੇ ਰੈਗੂਲਰ ਕਰਨ ਦਾ ਵਾਅਦਾ ਅੱਜ ਤੱਕ ਪੂਰਾ ਨਾ ਹੋਣ ਦੇ ਰੋਸ ਵਜੋਂ ਮੁਲਾਜ਼ਮ ਸੰਦੀਪ ਸੰਧੂ ਨੂੰ ਜੂਸ ਮੋੜਨ ਪੁੱਜੇ*

 

4 ਸਾਲ ਤੋਂ ਰੈਗੂਲਰ ਨਾ ਕਰਨ ਤੋਂ ਖਫਾ ਨੇ ਮੁਲਾਜ਼ਮ


*ਪੁਲਿਸ ਪ੍ਰਸਾਸ਼ਨ ਵੱਲੋਂ ਕੱਲ 12 ਜੁਲਾਈ ਨੂੰ ਕੈਪਟਨ ਸੰਦੀਪ ਸੰਧੂ ਨਾਲ ਕਾਂਗਰਸ ਭਵਨ ਚੰਡੀਗੜ੍ਹ ਮਿਿਟੰਗ ਤੈਅ ਕਰਵਾਈਮਿਤੀ 11-07-2021(ਮੁੱਲਾਂਪੁਰ ਦਾਖਾ ) ਸੱਤਾ ਵਿਚ ਆਉਣ ਸਮੇਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਵਾਅਦਾ ਕੀਤਾ ਸੀ ਅਤੇ ਐਲਾਨ ਕੀਤਾ ਸੀ ਕਿ ਪਹਿਲੀ ਕੈਬਿਨਟ ਵਿਚ ਹੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰ ਦਿੱਤਾ ਜਾਵੇਗਾ। ਮੁੱਖ ਮੰਤਰੀ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸੰਧੁ ਵੱਲੋਂ 14 ਮਾਰਚ 2017 ਨੂੰ ਸੈਕਟਰ 17 ਚੰਡੀਗੜ੍ਹ ਵਿਖੇ ਮੁਲਾਜ਼ਮਾਂ ਨੂੰ ਜੂਸ ਪਿਆ ਕੇ ਭੁੱਖ ਹੜਤਾਲ ਖਤਮ ਕਰਵਾਈ ਸੀ ਅਤੇ ਵਾਅਦਾ ਕੀਤਾ ਸੀ ਕਿ ਪਹਿਲੀ ਮੁੱਖ ਮੰਤਰੀ ਨਾਲ ਮੀਟਿੰਗ ਤੁਹਾਡੀ ਕਰਵਾਈ ਜਾਵੇਗੀ ਪਰ 4 ਸਾਲ ਬੀਤਣ ਤੇ ਵੀ ਵਾਅਦੇ ਵਫਾ ਨਹੀ ਹੋਏ ਇਸ ਲਈ ਅੱਜ ਸੂਬੇ ਭਰ ਦੇ ਮੁਲਾਮ ਇਕੱਤਰ ਹੋ ਕੇ ਕੈਪਟਨ ਸੰਦੀਪ ਸੰਧੂ ਨੂੰ ਜੂਸ ਮੋੜਨ ਉਨ੍ਹਾਂ ਦੇ ਦਫਤਰ ਦੇ ਬਾਹਰ ਪੁੱਜੇ।ਪੁਲਿਸ ਪ੍ਰਸਾਸ਼ਨ ਵੱਲੋਂ ਗੁਰਬੰਸ ਸਿੰਘ ਡੀ.ਐਸ.ਪੀ ਵੱਲੋਂ ਕੈਪਟਨ ਸੰਦੀਪ ਸੰਧੂ ਨਾਲ ਗੱਲਬਾਤ ਕੀਤੀ ਅਤੇ ਮੌਕੇ ਤੇ ਯੂਨੀਅਨ ਆਗੂਆ ਦੀ ਕੈਪਟਨ ਸੰਦੀਪ ਸੰਧੂ ਨਾਲ ਗੱਲ ਕਰਵਾਈ । ਕੈਪਟਨ ਸੰਦੀਪ ਸੰਧੂ ਵੱਲੋਂ ਕੱਮ ਮਿਤੀ 12 ਜੁਲਾਈ ਨੂੰ ਸ਼ਾਮ 4 ਵਜੇ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਮੀਟਿੰਗ ਦਾ ਸਮਾਂ ਦਿੱਤਾ ਗਿਆ।ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਸਰਵ ਸਿੱਖਿਆ ਅਭਿਆਨ ਮਿਡ ਡੇ ਮੀਲ ਦਫਤਰੀ ਕਰਮਚਾਰੀ ਯੂਨੀਅਨ ਦੇ ਆਗੂ ਅਸ਼ੀਸ਼ ਜੁਲਾਹਾ ਵਿਕਾਸ ਕੁਮਾਰ ਪਰਵੀਨ ਸ਼ਰਮਾ ਦਵਿੰਦਰਜੀਤ ਸਿੰਘ ਹਰਪ੍ਰੀਤ ਸਿੰਘ ਰਜਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਮੁਲਾਜ਼ਮਾਂ ਤੇ ਨੋਜਵਾਨਾਂ ਨਾਲ ਕਈ ਵਾਅਦੇ ਕੀਤੇ ਸਨ ਪਰ ਚਾਰ ਸਾਲਾਂ ਦੋਰਾਨ ਆਮ ਜਨਤਾ ਦੇ ਪੱਲੇ ਕੁੱਝ ਨਹੀ ਪਿਆ। ਆਗੂਆ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਦਫਤਰੀ ਕਰਮਚਾਰੀਆ ਨੂੰ ਪੱਕਾ ਤਾਂ ਕੀ ਕਰਨਾ ਸੀ ਉਲਟਾ ਕਰਮਚਾਰੀਆ ਦੀ ਤਨਖਾਹ ਵਿਚ ਕਟੋਤੀ ਕਰ ਦਿੱਤੀ ਗਈ ਹੈ ਅਤੇ ਕਰਮਚਾਰੀਆ ਦੀਆ ਦੂਰ ਦੂਰਾਡੇ ਬਦਲੀਆ ਕੀਤੀਆ ਜਾ ਰਹੀਆ ਹਨ।


ਆਗੂਆ ਨੇ ਕਿਹਾ ਕਿ ਸੂਬੇ ਦੇ ਦਫਤਰੀ ਮੁਲਾਜ਼ਮ ਸਰਕਾਰ ਦੇ ਆਗੂਆ ਨੂੰ ਸਵਾਲ ਕਰ ਰਹੇ ਹਨ ਕਿ ਕਾਂਗਰਸ ਦੀ ਮੌਜੂਦਾ ਸਰਕਾਰ ਵਿਚ ਏ.ਜੀ ਪੰਜਾਬ ਵੱਡਾ ਹੈ ਜਾਂ ਕਾਂਗਰਸ ਦੀ ਸਰਕਾਰ ਵੱਡੀ ਹੈ? ਆਗੁਆ ਨੇ ਦੱਸਿਆ ਕਿ ਬੀਤੇ ਦਿਨੀ ਵਿੱਤ ਮੰਤਰੀ ਵੱਲੋਂ ਪੇਸ਼ ਕੀਤੇ ਆਖਰੀ ਬਜ਼ਟ ਵਿਚ ਕਿਹਾ ਗਿਆ ਕਿ ਸਰਕਾਰ ਨੇ ਤਕੀਬਨ 14000 ਅਧਿਆਪਕਾਂ ਨੂੰ ਪੱਕਾ ਕੀਤਾ ਗਿਆ ਹੈ ਪਰ ਵਿੱਤ ਮੰਤਰੀ ਤੇ ਸਿੱਖਿਆ ਮੰਤਰੀ ਦੀ ਪ੍ਰਵਾਨਗੀ ਦੇ ਬਾਵਜੂਦ 900 ਦੇ ਕਰੀਬ ਦਫਤਰੀ ਕਰਮਚਾਰੀਆ ਨੂੰ ਅਣਗੋਲਿਆ ਕੀਤਾ ਜਾ ਰਿਹਾ ਹੈ।ਆਗੁਆ ਨੇ ਕਿਹਾ ਕਿ ਦਫਤਰੀ ਕਰਮਚਾਰੀਆ ਨੂੰ ਪੱਕਾ ਕਰਨ ਲਈ ਵਿੱਤ ਵਿਭਾਗ ਮੰਨਜ਼ੂਰੀ ਦੇ ਚੁੱਕਿਆ ਹੈ ਪ੍ਰੰਤੂ ਏ.ਜੀ ਪੰਜਾਬ ਅਤੁਲ ਨੰਦਾ ਕਰਮਚਾਰੀਆ ਨੂੰ ਰੈਗੂਲਰ ਕਰਨ ਤੇ ਅੜਿੱਕਾ ਬਣੇ ਹੋਏ ਹਨ ।ਆਗੂਆ ਨੇ ਕਿਹਾ ਕਿ ਕਿ ਜੇਕਰ ਪੰਜਾਬ ਸਰਕਾਰ ਦਾ ਅਧਿਆਪਕਾਂ ਨੂੰ ਪੱਕਾ ਕਰਨ ਦਾ ਫੈਸਲਾ ਸਹੀ ਸੀ ਤਾਂ ਅੱਜ ਫਿਰ ਉਹੀ ਤਰਜ਼ ਤੇ ਦਫਤਰੀ ਕਰਮਚਾਰੀਆ ਨੂੰ ਪੱਕਾ ਕਰਨ ਤੇ ਕਿਓ ਆਨਾਕਾਨੀ ਕੀਤੀ ਜਾ ਰਹੀ ਹੈ ਜਦਕਿ ਅਧਿਆਪਕਾਂ ਨੂੰ ਪੱਕਾ ਕਰਨ ਲਈ ਇਸੇ ਏ ਜੀ ਪੰਜਾਬ ਵੱਲੋਂ ਸਹਿਮਤੀ ਦਿੱਤੀ ਗਈ ਸੀ।


ਆਗੂਆ ਨੇ ਕਿਹਾ ਕਿ ਉਹ ਹਰ ਇਕ ਦਰ ਤੇ ਜਾ ਚੁੱਕੇ ਹਨ ਪਰ ਕੋਈ ਵੀ ਬਾਂਹ ਨਹੀ ਫੜ ਰਿਹਾ ਤੇ ਵੋਟਾਂ ਦਾ ਸਮਾਂ ਵੀ ਦਿਨ ਬ ਦਿਨ ਨਜ਼ਦੀਕ ਆ ਰਿਹਾ ਹੈ। ਆਗੂਆ ਨੇ ਕਿਹਾ ਕਿ ਮੁਲਾਜ਼ਮ ਸਰਕਾਰ ਦੇ ਝੂਠੇ ਵਾਅਦਿਆ ਦੀ ਪੋਲ ਖੋਲਣ ਲਈ ਵੱਖੋ ਵੱਖਰੇ ਨਿਵੇਕਲੇ ਪ੍ਰਦਰਸ਼ਨ ਕਰਨਗੇ ਅਤੇ ਜਲਦ ਹੀ ਚੰਡੀਗੜ੍ਹ ਮੁੱਖ ਮੰਤਰੀ ਦੀ ਰਿਹਾਇਸ਼ ਅਤੇ ਦਿੱਲੀ ਵਿਖੇ ਕਾਂਗਰਸ ਪਾਰਟੀ ਦੇ ਦਫਤਰ ਦੇ ਬਹਾਰ ਰੋਸ ਪਰਦਰਸ਼ਨ ਕਰਨ ਨੂੰ ਵੀ ਮਜ਼ਬੂਰ ਹੋਣਗੇ।

ਸਿੱਖਿਆ ਵਿਭਾਗ ਵੱਲੋਂ 12 ਵੀਂ ਨਤੀਜਿਆਂ ਲਈ ਹੁਣ ਸਕੂਲਾਂ ( ਓਪਨ) ਨੂੰ ਦਿੱਤਾ 16 ਜੁਲਾਈ ਤੱਕ ਦਾ ਸਮਾਂ

 

Pay commission: ਮਨਿਸਟੀਰੀਅਲ ਯੂਨੀਅਨ ਦਾ ਐਲਾਨ ਕਮਿਸ਼ਨ ਸਬੰਧੀ ਕੋਈ ਵੀ ਆਪਸ਼ਨ ਨਹੀਂ ਦੇਵਾਂਗੇ

 Pay commission: ਮਨਿਸਟੀਰੀਅਲ ਯੂਨੀਅਨ ਦਾ ਐਲਾਨ  ਪੇਅ ਕਮਿਸ਼ਨ ਸਬੰਧੀ ਕੋਈ ਵੀ ਆਪਸ਼ਨ ਨਹੀਂ ਦੇਵਾਂਗੇ।

ਮਨਿਸਟੀਰੀਅਲ ਯੂਨੀਅਨ ਵਲੋਂ ਨਵੇਂ ਐਲਾਨ ਕੀਤੇ ਹਨ : ਮਿਤੀ 12.07.2021 ਅਤੇ 13.07.2021  ਸਮੂਹ ਜਿਲਾ ਪ੍ਰਧਾਨ, ਜਨਰਲ ਸਕੱਤਰ ਆਪਣੇ-ਆਪਣੇ ਜਿਲ੍ਹੇ ਨਾਲ ਸਬੰਧਤ ਵਿਭਾਗਾਂ  ਦੇ ਪ੍ਰਧਾਨਾਂ ਰਾਹੀਂ ਹਰ ਇਕ ਦਫ਼ਤਰ ਦੇ ਮਨਿਸਟੀਰੀਅਲ ਕਾਡਰ ਦੇ ਸਾਥੀ ਪਾਸੋਂ ਸੋਮਵਾਰ / ਮੰਗਲਵਾਰ ਸ਼ਾਮ ਤੱਕ ਇਹ ਲਿਖਤੀ ਰੂਪ ਵਿੱਚ ਲੈਣਗੇ ਕਿ ਅਸੀਂ ਨਵੇਂ ਪੇਅ ਕਮਿਸ਼ਨ ਸਬੰਧੀ ਕੋਈ ਵੀ ਆਪਸ਼ਨ ਨਹੀਂ ਦੇਵਾਂਗੇ ।

 ਉਸ ਉਪੰਰਤ ਮਿਤੀ 14.07.2021/15.07 2021 /16.07.2021   ਬੁਧਵਾਰ, ਵੀਰਵਾਰ ਅਤੇ ਸ਼ੁਕਰਵਾਰ ਸ਼ਾਮ ਤੱਕ ਜਿਲ੍ਹਾ ਪ੍ਰਧਾਨ ਆਪਣੀ ਅਤੇ ਟੀਮ ਨਾਲ ਜਿਲੇ ਦੇ ਮੰਤਰੀ ਸਾਹਿਬਾਨ ਐਮ.ਐਲ.ਏ. ਨੂੰ ਮੰਗ ਪੱਤਰ ਦੇ ਨਾਲ ਉਹ  ਸਾਰੀਆਂ ਹੀ ਆਪਸ਼ਨਾਂ ਦੀ ਕਾਪੀ ਲਗਾ ਕੇ ਸੌਂਪਣਗੇ ਕਿ ਵਿੱਤ ਮੰਤਰੀ ਪੰਜਾਬ ਨੂੰ ਸਾਡਾ ਮੈਮੋਰੈਂਡਮ ਆਫਿਸ਼ਲੀ ਭੇਜਣ ਅਤੇ ਇਸ ਦੌਰਾਨ ਜਿਲਾ ਪ੍ਰਧਾਨ ਇਹ ਯਕੀਨੀ ਬਣਾਉਣਗੇ ਕਿ ਮੈਮੋਰੈਂਡਮ ਸੋਪਣ ਸਮੇਂ ਜਿਲਾ PSMSU ਦੇ ਵੱਧ ਤੋਂ ਵੱਧ ਸਾਥੀ ਨਾਲ ਸਮੂਲੀਅਤ ਕਰਨ। 


ਉਲੰਪਿਕ ਲਈ ਪੰਜਾਬ ਦਾ ਦੂਜਾ ਸਭ ਤੋਂ ਵੱਡਾ ਦਲ ਜਾਣ `ਤੇ ਖੇਡ ਮੰਤਰੀ ਨੇ ਵੱਧ ਤੋਂ ਵੱਧ ਮੈਡਲ ਜਿੱਤਣ ਦੀ ਉਮੀਦ ਜਤਾਈ

 ਕਿਹਾ, ਓਲੰਪਿਕ ਲਈ ਸਾਡੀ ਤਿਆਰੀ ਆਲਮੀ ਮਾਪਦੰਡਾਂ ਮੁਤਾਬਕ ਪੂਰੀਉਲੰਪਿਕ ਲਈ ਪੰਜਾਬ ਦੇ ਖਿਡਾਰੀਆਂ ਦੀ ਤਿਆਰੀ ਨੂੰ ਆਲਮੀ ਮਾਪਦੰਡਾਂ ਮੁਤਾਬਕ ਆਖਦਿਆਂ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਭਰੋਸਾ ਜਤਾਇਆ ਕਿ ਜਪਾਨ ਦੇ ਟੋਕੀਓ ਵਿਖੇ ਇਸ ਸਾਲ 23 ਜੁਲਾਈ ਤੋਂ 8 ਅਗਸਤ ਤੱਕ ਹੋਣ ਵਾਲੀਆਂ ਓਲੰਪਿਕ ਖੇਡਾਂ ਵਿੱਚ ਪੰਜਾਬ ਦੇ ਅਥਲੀਟ ਇੱਕ ਵਾਰ ਫਿਰ ਦੇਸ਼ ਅਤੇ ਸੂਬੇ ਦਾ ਨਾਮ ਰੋਸ਼ਨ ਕਰਨਗੇ ਕਿਉਂਕਿ ਇਨ੍ਹਾਂ ਖੇਡਾਂ ਲਈ ਪੰਜਾਬ ਦੇਸ਼ ਭਰ ਵਿੱਚੋਂ ਦੂਜਾ ਸਭ ਤੋਂ ਵੱਡਾ ਦਲ ਭੇਜ ਰਿਹਾ ਹੈ।

ਇਕ ਪ੍ਰੈੱਸ ਬਿਆਨ ਵਿੱਚ ਉਲੰਪਿਕ ਲਈ ਚੁਣੇ ਗਏ ਖਿਡਾਰੀਆਂ ਨੂੰ ਸ਼ੁਭ ਕਾਮਨਾਵਾਂ ਦਿੰਦਿਆਂ ਰਾਣਾ ਸੋਢੀ ਨੇ ਕਿਹਾ ਕਿ ਭਾਰਤ ਹੁਣ ਤੱਕ ਦਾ ਸਭ ਤੋਂ ਵੱਡਾ ਦਲ 117 ਖਿਡਾਰੀਆਂ ਨੂੰ ਓਲੰਪਿਕ ਲਈ ਭੇਜ ਰਿਹਾ ਹੈ, ਜਿਨ੍ਹਾਂ ਵਿੱਚੋਂ 14 ਪ੍ਰਤੀਸ਼ਤ ਖਿਡਾਰੀ ਪੰਜਾਬ ਦੇ ਹਨ।ਉਨ੍ਹਾਂ ਉਮੀਦ ਜਤਾਈ ਕਿ ਪੰਜਾਬ ਦੇ ਖਿਡਾਰੀ ਘੱਟੋ-ਘੱਟ ਤਿੰਨ ਤੋਂ ਚਾਰ ਓਲੰਪਿਕ ਮੈਡਲ ਜਿੱਤ ਕੇ ਲਿਆਉਣਗੇ ਕਿਉਂਕਿ ਹਰਿਆਣਾ ਤੋਂ ਬਾਅਦ ਦੂਜੇ ਨੰਬਰ `ਤੇ ਸਭ ਤੋਂ ਵੱਧ ਖਿਡਾਰੀ ਪੰਜਾਬ ਦੇ ਜਾ ਰਹੇ ਹਨ।

ਖੇਡ ਮੰਤਰੀ ਨੇ ਖਿਡਾਰੀਆਂ ਨੂੰ ਸਰਕਾਰ ਵੱਲੋਂ ਸੰਪੂਰਨ ਸਹਾਇਤਾ ਅਤੇ ਸਹੂਲਤਾਂ ਦੇਣ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਅਸੀਂ ਇਨ੍ਹਾਂ ਖਿਡਾਰੀਆਂ ਦੀਆਂ ਵਿੱਤੀ ਅਤੇ ਹੋਰ ਲੋੜਾਂ ਦਾ ਧਿਆਨ ਰੱਖਾਂਗੇ।ਉਨ੍ਹਾਂ ਟੋਕੀਓ ਜਾਣ ਵਾਲੇ ਖਿਡਾਰੀਆਂ ਦੇ ਵੇਰਵੇ ਦਿੰਦਿਆਂ ਦੱਸਿਆ ਕਿ ਹਰਮਨਪ੍ਰੀਤ ਸਿੰਘ, ਰੁਪਿੰਦਰਪਾਲ ਸਿੰਘ, ਹਾਰਦਿਕ ਸਿੰਘ, ਮਨਪ੍ਰੀਤ ਸਿੰਘ, ਸ਼ਮਸ਼ੇਰ ਸਿੰਘ, ਦਿਲਪ੍ਰੀਤ ਸਿੰਘ, ਗੁਰਜੰਟ ਸਿੰਘ, ਮਨਦੀਪ ਸਿੰਘ ਅਤੇ ਗੁਰਜੀਤ ਕੌਰ (ਹਾਕੀ), ਅੰਜੁਮ ਮੌਦਗਿੱਲ ਅਤੇ ਅੰਗਦ ਵੀਰ ਸਿੰਘ (ਸ਼ੂਟਿੰਗ), ਸਿਮਰਨਜੀਤ ਕੌਰ (ਮੁੱਕੇਬਾਜ਼ੀ), ਕਮਲਪ੍ਰੀਤ ਕੌਰ, ਤੇਜਿੰਦਰਪਾਲ ਸਿੰਘ ਤੂਰ ਅਤੇ ਗੁਰਪ੍ਰੀਤ ਸਿੰਘ (ਅਥਲੈਟਿਕਸ) ਵਿੱਚ ਕੁਆਲੀਫਾਈ ਹੋਏ ਹਨ।

ਇਕ ਹੋਰ ਖੁਸ਼ਖ਼ਬਰੀ ਸਾਂਝੀ ਕਰਦਿਆਂ ਰਾਣਾ ਸੋਢੀ ਨੇ ਦੱਸਿਆ ਕਿ ਪੰਜਾਬ ਨੂੰ 21 ਸਾਲ ਬਾਅਦ ਉਲੰਪਿਕ ਵਿੱਚ ਹਾਕੀ ਟੀਮ ਦੀ ਕਪਤਾਨੀ ਮਿਲੀ ਹੈ ਅਤੇ ਪੰਜਾਬ ਪੁਲਿਸ ਦੇ ਡੀ.ਐਸ.ਪੀ. ਮਨਪ੍ਰੀਤ ਸਿੰਘ ਟੋਕੀਓ ਓਲੰਪਿਕ ਵਿੱਚ ਕਪਤਾਨ ਵਜੋਂ ਭਾਰਤੀ ਹਾਕੀ ਟੀਮ ਦੀ ਅਗਵਾਈ ਕਰਨਗੇ। ਉਹ ਭਾਰਤੀ ਟੁਕੜੀ ਦੇ ਝੰਡਾ ਬਰਦਾਰ ਵੀ ਹੋਣਗੇ।

ਕੈਬਨਿਟ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਅਤੇ ਪੰਜਾਬੀ ਉਲੰਪਿਕਸ ਲਈ ਭਾਰਤ ਦੀ ਤਮਗਾ ਸੂਚੀ ਵਿੱਚ ਪੰਜਾਬ ਨੂੰ ਚੋਟੀ ਦੇ ਰਾਜਾਂ ਵਿੱਚ ਵੇਖਣ ਦੀ ਉਮੀਦ ਕਰਦੇ ਹਨ। ਪੰਜਾਬ ਨੂੰ ਖੇਡਾਂ ਦੇ ਖੇਤਰ ਵਿੱਚ ਮੋਹਰੀ ਬਣਾਉਣ ਦੀ ਯੋਜਨਾ ਪਹਿਲਾਂ ਹੀ ਲਾਗੂ ਕਰਨ ਦੇ ਵੱਖ ਵੱਖ ਪੜਾਵਾਂ `ਤੇ ਹੈ, ਜਿਸ ਦਾ ਮੋਟੋ ‘‘ਕੈਚ-ਦੈੱਮ-ਯੰਗ” ਹੈ। ਕਈ ਪ੍ਰਤਿਭਾਸ਼ਾਲੀ ਨੌਜਵਾਨਾਂ ਦੀ ਪਛਾਣ ਕੀਤੀ ਗਈ ਹੈ ਅਤੇ ਵਿਭਾਗ ਨੇ ਜ਼ਮੀਨੀ ਪੱਧਰ `ਤੇ ਨੌਜਵਾਨਾਂ ਦੇ ਹੁਨਰ ਨੂੰ ਪਛਾਨਣ ਦੀ ਪਹਿਲ ਕੀਤੀ ਹੈ।ਨੌਜਵਾਨਾਂ ਦੇ ਹੁਨਰ ਨੂੰ ਨਿਖਾਰਨ ਅਤੇ ਉਨ੍ਹਾਂ ਨੂੰ ਵੱਡੇ ਮੁਕਾਬਲੇ ਲਈ ਤਿਆਰ ਕਰਨ ਵਾਸਤੇ ਨਾਮਵਰ ਕੋਚਾਂ ਦਾ ਸਹਿਯੋਗ ਲਿਆ ਜਾ ਰਿਹਾ ਹੈ।

ਰਾਣਾ ਸੋਢੀ ਨੇ ਚਾਨਣਾ ਪਾਇਆ ਕਿ ਕਿਵੇਂ ਖੇਲੋ ਇੰਡੀਆ, ਫਿੱਟ ਇੰਡੀਆ ਮੂਵਮੈਂਟ ਜਿਹੇ ਵੱਖ ਵੱਖ ਰਾਸ਼ਟਰੀ ਪ੍ਰੋਗਰਾਮਾਂ ਤੋਂ ਇਲਾਵਾ ਜ਼ਮੀਨੀ ਪੱਧਰ `ਤੇ ਪ੍ਰੇਰਨਾ ਦੇਣ ਦੇ ਉਪਰਾਲਿਆਂ ਜ਼ਰੀਏ ਪੰਜਾਬ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਠੋਸ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਖਾਸਕਰ ਪੰਜਾਬ ਵਿੱਚ ਹੁਨਰ ਦੀ ਕਮੀ ਨਹੀਂ ਹੈ। ਹਾਲਾਂਕਿ ਖੇਡਾਂ ਨੂੰ ਮਾਣ ਅਤੇ ਸਤਿਕਾਰ ਨਾਲ ਕਰੀਅਰ ਦਾ ਮੌਕਾ ਬਣਾਉਣ ਲਈ ਵਿਸ਼ੇਸ਼ ਯਤਨਾਂ ਦੀ ਲੋੜ ਹੈ।

Rana Sodhi expresses hope to win maximum medals with second highest contingent from Punjab

 Says, our Olympics preparation at par with global standardsAsserting that our preparation for Olympics was at par with global standards, Sports Minister Rana Gurmit Singh Sodhi, on Sunday, expressed confidence that Punjab athletes would once again bring laurels for the country and state in Olympics to be held from July 23 to August 8 this year in Tokyo, Japan as Punjab is sending second largest contingent of the country to these coveted games.


Extending warm wishes to Olympics bound players in a press communique here, Rana Sodhi said, “India is sending 117 members largest ever contingent to Olympics, out of which 14 percent players belongs to Punjab. As we are sending second largest contingent of the state after Haryana, the players from Punjab will be able to win at least three to four Olympic medals.”


The Sports Minister assured them of fulsome government support and facilities. “We will take care of their financial and logistics” , said the Sports Minister, sharing details of players going to Tokyo, which includes Harmanpreet Singh, Rupinderpal Singh, Hardik Singh, Manpreet Singh (Hockey Captain), Shamsher Singh, Dilpreet Singh, Gurjant Singh, Mandeep Singh and Gurjit Kaur (all hockey players), Anjum Maudgill and Angad Veer Singh (Shooting), Simranjit Kaur (Boxing), Kamalpreet Kaur, Tajinderpal Singh Toor and Gurpreet Singh (Athletics).


Sharing another good news, he said that Punjab got the captaincy in the Olympics after 21 years and Manpreet Singh, DSP, Punjab Police will lead Indian Hockey Team as captain in Tokyo Olympics. He will also be flag bearer of the Indian contingent.


The Cabinet Minister said that the state government and Punjabis are keen on seeing Punjab feature among the top states in the Indian medal tally of Olympics. The plan to make Punjab a sporting powerhouse is already at various stages of implementation with “Catch-them-Young” being the guiding motto. Many youngsters have been identified and the department has started talent scouting at the grassroots level. Top coaches are being roped in to hone their talent and prepare them for the big leagues.


With a bottom-up approach, Rana Sodhi highlights how focused efforts are being made to create a sporting culture in Punjab through various national programs like Khelo India, Fit India movement, besides injecting measures for grassroots level motivation. He said that India especially Punjab does not have any shortage of human resources or of talent in the country. However, specific efforts are required to make sports as a career option with pride and respect.

ਹਰਿਆਣਾ ਦੀ ਤਰਜ਼ ਤੇ ਸਕੂਲ ਖੋਲ੍ਹੇ ਪੰਜਾਬ ਸਰਕਾਰ : ਰਾਸਾ

 


ਪੰਜਾਬ ਰੈਕੋਗਨਾਈਜ਼ਡ ਅਤੇ ਐਫੀਲਿਏਟਿਡ ਸਕੂਲਜ਼ ਐਸੋਸੀਏਸ਼ਨ ਪੰਜਾਬ ਰਾਸਾ ਨੇ ਮੁੱਖ ਮੰਤਰੀ ਪੰਜਾਬ, ਸਿੱਖਿਆ ਮੰਤਰੀ ਪੰਜਾਬ ਤੇ ਪ੍ਰਮੁੱਖ ਸਕੱਤਰ ਸਕੂਲ ਸਿੱਖਿਆ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਪੰਜਾਬ ਦੇ ਵਿਦਿਆਰਥੀਆਂ ਦਾ ਬੋਧਿਕ, ਸਰੀਰਿਕ ਅਤੇ ਮਾਨਸਿਕ ਪੱਧਰ ਲੰਬਾ ਸਮਾਂ ਸਕੂਲ ਬੰਦ ਰਹਿਣ ਕਾਰਨ ਖ਼ਤਰਨਾਕ ਹੱਦ ਤਕ ਨਸ਼ਟ ਹੋਣ ਦੀ ਸਥਿਤੀ ਵਿਚ ਪਹੁੰਚ ਚੁੱਕਾ ਹੈ, ਜੋ ਕਿ ਪੰਜਾਬ ਦੇ ਵਿਦਿਆਰਥੀਆਂ ਦੇ ਭਵਿੱਖ ਨੂੰ ਤਬਾਹ ਕਰ ਦੇਵੇਗਾ। 


ਇਸਸ ਲਈ ਲੋੜ ਹੈ ਕਿ ਗੁਆਂਢੀ ਰਾਜ ਹਰਿਆਣਾ ਦੀ ਤਰਜ਼ 'ਤੇ ਜਲਦੀ ਤੋਂ ਜਲਦੀ ਪੜਾਅਵਾਰ ਸਕੂਲ ਖੋਲ੍ਹਣ ਦਾ ਫ਼ੈਸਲਾ ਲਿਆ ਜਾਵੇ। 
ਇਸ ਮੌਕੇ ਰਾਸਾ ਪੰਜਾਬ ਦੇ ਚੇਅਰਮੈਨ ਪ੍ਰਿੰਸੀਪਲ ਗੁਰਦੀਪ ਸਿੰਘ ਰੰਧਾਵਾ, ਪ੍ਰਧਾਨ ਡਾ. ਰਵਿੰਦਰ ਸਿੰਘ ਮਾਨ, ਜਨਰਲ ਸਕੱਤਰ ਸੁਜੀਤ ਸ਼ਰਮਾ ਬਬਲੂ, ਡਾ. ਰਵਿੰਦਰ ਸ਼ਰਮਾ, ਸੁਖਵਿੰਦਰ ਸਿੰਘ ਭੱਲਾ, ਸਕੱਤਰ ਸਿੰਘ ਸੰਧੂ ਅਤੇ ਜਗਤਪਾਲ ਮਹਾਜਨ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਵਿਦਿਆਰਥੀ ਆਪਣੀ ਰੋਜ਼ਾਨਾ ਜ਼ਿੰਦਗੀ ਵਿਚ ਸਕੂਲਾਂ ਨੂੰ ਛੱਡ ਬਾਕੀ ਹਰ ਜਗ੍ਹਾ 'ਤੇ ਜਾ ਰਹੇ ਹਨ। ਹ

ਹਰਿਆਣਾ ਸਰਕਾਰ ਨੇ ਵੀ 16 ਅਤੇ 23 ਜੁਲਾਈ ਤੋਂ ਪੜਾਅਵਾਰ ਸਕੂਲ ਖੋਲ੍ਹਣ ਦਾ ਐਲਾਨ ਕੀਤਾ ਹੈ। ਅਜਿਹੇ ਵਿਚ ਪੰਜਾਬ ਦੇ ਸਕੂਲ ਬੰਦ ਰੱਖਣੇ ਤਰਕਹੀਣ ਅਤੇ ਵਿਦਿਆਰਥੀਆਂ ਦੀ ਬੌਧਿਕ, ਸਰੀਰਿਕ ਅਤੇ ਮਾਨਸਿਕ ਸਿਹਤ ਨਾਲ ਖਿਲਵਾੜ ਕਰਨ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਸ਼ਾਇਦ ਇਸ ਪਿੱਛੇ ਸਰਕਾਰ ਦੇ ਕੁਝ ਸੌੜੇ ਹਿਤ ਹੋਣ, ਪਰ ਸਰਕਾਰ ਨੂੰ ਹੁਣ ਵਿਦਿਆਰਥੀਆਂ ਅਤੇ ਸੂਬੇ ਦੇ ਭਵਿੱਖ ਦੇ ਭਲੇ ਲਈ ਸਕੂਲ ਖੋਲ੍ਹਣ ਦਾ ਫ਼ੈਸਲਾ ਤੁਰੰਤ ਲੈਣਾ ਜ਼ਰੂਰੀ ਹੈ।
ਇਹ ਵੀ ਪੜ੍ਹੋ : ਆਂਗਨਵਾੜੀ ਭਰਤੀ : 


 ਵਿਦਿਆਰਥੀਆਂ ਦੇ ਮਾਪੇ ਵੀ ਉਨ੍ਹਾਂ ਨੂੰ ਸਕੂਲ ਭੇਜਣ ਲਈ ਕਾਹਲੇ ਹਨ ਅਤੇ ਸਕੂਲਾਂ 'ਤੇ ਦਬਾਅ ਬਣਾ ਰਹੇ ਹਨ ਕਿ ਸਰਕਾਰ ਨੂੰ ਸਕੂਲ ਖੋਲ੍ਹਣ ਕਈ ਕਿਹਾ ਜਾਵੇ। ਉਹ ਸਰਕਾਰ ਦੇ ਅਜੇ ਤਕ ਸਕੂਲ ਖੋਲ੍ਹਣ ਬਾਰੇ ਵੱਟੀ ਚੁੱਪ ਤੋਂ ਬੇਹੱਦ ਖ਼ਫ਼ਾ ਹਨ।

ਬਠਿੰਡਾ ਲਲਕਾਰ ਰੈਲੀ ਲਈ ਪੰਜਾਬ ਭਰ ਤੋਂ ਜੁੜੇ ਠਾਠਾਂ ਮਾਰਦੇ ਇਕੱਠ ਨੇ ਪੁਰਾਣੀ ਪੈਨਸ਼ਨ ਦਾ ਮੁੱਢ ਬੰਨਿਆ

 ਬਠਿੰਡਾ ਲਲਕਾਰ ਰੈਲੀ ਲਈ ਪੰਜਾਬ ਭਰ ਤੋਂ ਜੁੜੇ ਠਾਠਾਂ ਮਾਰਦੇ ਇਕੱਠ ਨੇ ਪੁਰਾਣੀ ਪੈਨਸ਼ਨ ਦਾ ਮੁੱਢ ਬੰਨਿਆ


ਮੁਲਾਜਮਾਂ ਨੇ ਪੰਜਾਬ ਸਰਕਾਰ ਵਿਰੁੱਧ ਆਰ ਪਾਰ ਦੀ ਲੜਾਈ ਵਿਢਣ ਦਾ ਫੈਸਲਾ


ਬਠਿੰਡਾ 11 ਜੁਲਾਈ (ਪੱਤਰ ਪ੍ਰੇਰਕ ) ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੀ ਅਗਵਾਈ ਚ ਬਠਿੰਡਾ ਲਲਕਾਰ ਰੈਲੀ ਦੌਰਾਨ ਪੰਜਾਬ ਭਰ ਚੋਂ ਆਏ ਮੁਲਾਜ਼ਮਾਂ ਦੇ ਠਾਠਾਂ ਮਾਰਦੇ ਇਕੱਠ ਨੇ ਪੁਰਾਣੀ ਪੈਨਸ਼ਨ ਦੀ ਬਹਾਲੀ ਦਾ ਮੁੱਢ ਬੰਨ ਦਿੱਤਾ।
 ਵਿੱਤ ਮੰਤਰੀ ਮਨਪ੍ਰੀਤ ਬਾਦਲ ਵਿਰੁੱਧ ਤਿੱਖੀ ਨਾਅਰੇਬਾਜ਼ੀ ਕਰਦਿਆਂ ਮੁਲਾਜ਼ਮਾਂ ਦੇ ਰਿਕਾਰਡ ਤੋੜ ਇਕੱਠ ਨੇ ਪੰਜਾਬ ਸਰਕਾਰ ਨੂੰ ਤਿੱਖੀ ਚਿਤਾਵਨੀ ਦਿੱਤੀ ਕਿ ਹੁਣ ਤਿੱਖੇ ਘੋਲ ਵਿਢਦਿਆਂ ਸਰਕਾਰ ਨੂੰ ਘੇਰਿਆ ਜਾਵੇਗਾ ਅਤੇ ਪੰਜਾਬ ਭਰ ਮੁਲਾਜਮਾਂ ਨੂੰ ਗੁੰਮਰਾਹ ਕਰਨ ਵਾਲੇ ਵਿੱਤ ਮੰਤਰੀ ਨੂੰ ਹੁਣ ਪਿੰਡਾਂ ਚ ਘੇਰਦਿਆਂ ਪੁਰਾਣੀ ਪੈਨਸ਼ਨ ਦੇ ਵਾਅਦਿਆਂ ਨੂੰ ਚੇਤੇ ਕਰਵਾਇਆ ਜਾਵੇਗਾ ਅਤੇ ਕਾਂਗਰਸ ਸਰਕਾਰ ਨੂੰ ਸਬਕ ਸਿਖਾਉਣ ਲਈ ਕੋਈ ਕਸਰ ਨਹੀਂ ਰਹਿਣ ਦਿੱਤੀ ਜਾਵੇਗੀ। ਹੋਰਨਾਂ ਜ਼ਿਲ੍ਹਿਆਂ ਤੋ ਇਲਾਵਾ ਮਾਨਸਾ ਜ਼ਿਲ੍ਹੇ ਵਿਚੋਂ ਵੀ ਸੂਬਾ ਪੱਧਰੀ ਲਲਕਾਰ ਦੌਰਾਨ ਦੌਰਾਨ ਅੱਜ ਸੈਂਕੜਿਆਂ ਦੀ ਗਿਣਤੀ ਵਿੱਚ ਮੁਲਾਜਮਾਂ ਨੇ ਸ਼ਿਰਕਤ ਕੀਤੀ,ਜਿਸ ਵਿੱਚ ਵੱਡੀ ਗਿਣਤੀ ਅਧਿਆਪਕਾਂ ਦੀ ਸ਼ਾਮਲ ਸੀ।  

ਇਹ ਵੀ ਪੜ੍ਹੋ: ਇੱਕ ਵੀ ਅਧਿਆਪਕ ਤਨਖਾਹ ਕਮਿਸ਼ਨ ਸਬੰਧੀ ਆਪਸ਼ਨ ਫਾਰਮ ਨਹੀਂ ਭਰੇਗਾ  ਉਧਰ ਸੂਬਾ ਕੋ ਕਨਵੀਨਰ ਜਗਸੀਰ ਸਿੰਘ ਸਹੋਤਾ ਨੇ ਦੱਸਿਆ ਕਿ ਇਸ ਲਲਕਾਰ ਰੈਲੀ ਲਈ ਪੰਜਾਬ ਭਰ ਦੇ ਮੁਲਾਜ਼ਮਾਂ ਦੇ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।ਆਪ ਮੁਹਾਰੇ ਮੁਲਾਜ਼ਮਾਂ ਵੱਲੋਂ ਰੈਲੀ ਵਿੱਚ ਸ਼ਮੂਲੀਅਤ ਕਰਨ ਲਈ ਤਿਆਰੀਆਂ ਖਿੱਚੀਆਂ ਗਈਆਂ ਹਨ । ਨਵੀਂ ਪੈਨਸ਼ਨ ਤੋਂ ਪੀਡ਼ਤ ਕਰਮਚਾਰੀਆਂ ਵੱਲੋਂ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ ਵੱਡੀ ਪੱਧਰ ਤੇ ਵਹੀਕਲ ਅਡਵਾਂਸ ਵਿੱਚ ਬੁੱਕ ਕਰਵਾਏ ਗਏ ਹਨ ।

 ਵੱਡੀ ਪੱਧਰ ਤੇ ਮੁਲਾਜ਼ਮਾਂ ਦੀ ਸ਼ਮੂਲੀਅਤ ਲਲਕਾਰ ਰੈਲੀ ਵਿੱਚ ਦੇਖਦਿਆਂ ਅਤੇ ਮੌਸਮ ਦੇ ਮੱਦੇਨਜ਼ਰ ਜ਼ਿਲ੍ਹਾ ਟੀਮ ਵੱਲੋਂ ਰੈਲੀ ਦਾ ਸਥਾਨ ਬਦਲ ਕੇ ਪੰਜ ਸੌ ਮੀਟਰ ਦੂਰੀ ਤੇ ਟੀਵੀ ਟਾਵਰ ਦੇ ਸਾਹਮਣੇ ਪੁਲ ਦੇ ਹੇਠਾਂ ਇਸ ਸੂਬਾਈ ਰੈਲੀ ਨੂੰ ਕਰਨ ਦਾ ਫੈਸਲਾ ਕੀਤਾ ਹੈ। 
ਇਹ ਵੀ ਪੜ੍ਹੋ : ਆਂਗਨਵਾੜੀ ਭਰਤੀ : 

ਡੈਮੋਕਰੈਟਿਕਕ ਟੀਚਰ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਰੇਸ਼ਮ ਸਿੰਘ ਕਿਹਾ ਸਰਕਾਰ ਆਪਣੇ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਤੋਂ ਮੁੱਕਰ ਗਈ ਹੈ, ਸਰਕਾਰ ਨੇ ਛੇਵੇਂ ਤਨਖਾਹ ਕਮਿਸ਼ਨ ਜ਼ਰੀਏ ਵੀ ਮੁਲਾਜ਼ਮਾਂ ਦੇ ਨਾਲ ਵੱਡਾ ਧ੍ਰੋਹ ਕਮਾਇਆ ਹੈ। ਪੁਰਾਣੀ ਪੈਨਸ਼ਨ ਬਹਾਲੀ ਦੇ ਸੂਬਾਈ ਕਨਵੀਨਰ ਤਸਵੀਰ ਤਲਵਾੜਾ ਨੇ ਸਮੂਹ ਵਿਭਾਗਾਂ ਦੇ ਕਰਮਚਾਰੀਆਂ ਨੂੰ ਸੰਘਰਸ਼ ਚ ਕੁੱਦਣ ਦਾ ਸੱਦਾ ਦਿੱਤਾ। ਈ ਟੀ ਟੀ ਟੀਚਰਜ਼ ਯੂਨੀਅਨ ਵੱਲ੍ਹੋਂ ਰਣਜੀਤ ਸਿੰਘ ਭਲਾਈਆਣਾ,ਹਰਪ੍ਰੀਤ ਸਿੰਘ ਮੁਕਤਸਰ,ਦੇਵਿੰਦਰ ਰਹਿਲ ਫਤਿਹਗੜ੍ਹ, ਤੇਜਿੰਦਰ ਸੰਗਰੂਰ ਮਲੇਰਕੋਟਲਾ ਦੀ ਅਗਵਾਈ ਚ ਅਧਿਆਪਕਾਂ ਦੀ ਵੱਡੀ ਸਮੂਲੀਅਤ ਹੋਈ। ਮਾਨਸਾ ਜਿਲ੍ਹੇ ਤੋ ਕਰਮਜੀਤ ਤਾਮਕੋਟ, ਦਰਸ਼ਨ ਅਲੀਸ਼ੇਰ ਦੀ ਅਗਵਾਈ ਚ ਵੱਡੀ ਗਿਣਤੀ ਵਿੱਚ ਅਧਿਆਪਕਾਂ ,ਮੁਲਾਜ਼ਮਾਂ ਨੇ ਸ਼ਿਰਕਤ ਕੀਤੀ। ਡੀ ਟੀ ਐਫ ਦੇ ਸਟੇਟ ਪ੍ਰਧਾਨ ਦਿਗਵਿਜੇ ਪਾਲ ਸ਼ਰਮਾ, ਪਰਾਣੀ ਪੈਨਸ਼ਨ ਕਮੇਟੀ ਦੇ ਜਿਲ੍ਹਾ ਕਨਵੀਨਰ ਦੇਵਿੰਦਰ ਸਿੰਘ ਨੇ ਕਿਹਾ ਪੁਰਾਣੀ ਪੈਨਸ਼ਨ ਦੀ ਇਹ ਜੰਗ ਹੁਣ ਫੈਸਲਾਕੁੰਨ ਹੋਵੇਗੀ।

ਬਿੱਗ ਬ੍ਰੇਕਿੰਗ: ਇੰਡਸਟਰੀ ਲਈ ਪਾਬੰਦੀਆਂ ਇਸ ਤਾਰੀਕ ਤੱਕ ਵਧਾਈਆਂ ਚੰਡੀਗੜ੍ਹ, 10 ਜੁਲਾਈ, 2021: ਪੰਜਾਬ ਵਿਚ ਚਲ ਰਹੇ ਬਿਜਲੀ ਸੰਕਟ ਦੇ ਕਾਰਨ ਬਿਜਲੀ ਨਿਗਮ ਨੇ ਇੰਡਸਟਰੀ ਲਈ ਪਾਬੰਦੀਆਂ 15 ਜੁਲਾਈ ਤੱਕ ਵਧਾ ਦਿੱਤੀਆਂ ਹਨ। ਬਿਜਲੀ ਨਿਗਮ ਮੁਤਾਬਕ ਸਾਰੇ ਜਨਰਲ ਇੰਡਸਟਰੀ (ਐਲ ਐਸ) ਖਪਤਕਾਰਾਂ ਜਿਹਨਾਂ ਨੂੰ ਕੈਟਾਗਿਰੀ 1, 2 ਅਤੇ 3 ਫੀਡਰਾਂ ਤੋਂ ਬਿਜਲੀ ਪ੍ਰਾਪਤ ਹੁੰਦੀ ਹੈ, ਲਈ ਪਾਬੰਦੀਆਂ 11 ਜੁਲਾਈ ਨੂੰ ਸਵੇਰੇ 8 ਵਜੇ ਤੋਂ 15 ਜੁਲਾਈ ਸਵੇਰੇ 8 ਵਜੇ ਤੱਕ ਜਾਰੀ ਰਹਿਣਗੀਆਂ। ਇਸ ਦੌਰਾਨ ਬਿਜਲੀ ਨਿਗਮ ਨੇ ਇਕ ਬਿਆਨ ਵਿਚ ਇਹ ਦਾਅਵਾ ਕੀਤਾ ਕਿ ਰਾਜ ਦੇ ਉਦਯੋਗਿਕ ਖਪਤਕਾਰਾਂ ਦੀ ਨਿਰੰਤਰ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਜੁਲਾਈ 2021 ਤੋਂ ਪ੍ਰਭਾਵਤ 1000 ਕੇ.ਵੀ.ਏ. ਤੱਕ ਦੇ ਠੇਕੇ ਦੀ ਮੰਗ ਨੂੰ ਮਨਜ਼ੂਰੀ ਦੇਣ ਵਾਲੇ ਜਨਰਲ ਸ਼੍ਰੇਣੀ ਦੇ ਐਲ.ਐੱਸ. ਉਪਭੋਗਤਾਵਾਂ 'ਤੇ ਬਿਜਲੀ ਨਿਯਮਤ ਉਪਾਅ ਵਿੱਚ ਢਿੱਲ ਦਿੱਤੀ ਗਈ ਹੈ।


ਉਦਯੋਗਿਕ ਖਪਤਕਾਰਾਂ ਨੂੰ ਹੁਣ 100 ਕੇਵੀਏ ਤੱਕ ਲੋਡ ਚਲਾਉਣ ਦੀ ਆਗਿਆ ਦਿੱਤੀ ਗਈ ਹੈ, ਜਦੋਂ ਕਿ ਪਹਿਲਾਂ ਦਿੱਤੀ ਛੋਟ ਸੀਮਾ ਸਿਰਫ 50 ਕੇਵੀਏ ਤੱਕ ਸੀ। ਇਸ ਨਾਲ ਬਿਜਲੀ ਨਿਗਮ ਸਿਸਟਮ ਉੱਤੇ ਭਾਰ ਲਗਭਗ 600 ਮੈਗਾਵਾਟ ਵਧੇਗਾ।

ਇੱਕ ਵੀ ਅਧਿਆਪਕ ਤਨਖਾਹ ਕਮਿਸ਼ਨ ਸਬੰਧੀ ਆਪਸ਼ਨ ਫਾਰਮ ਨਹੀਂ ਭਰੇਗਾ - ਵੜੈਚ

 ਇੱਕ ਵੀ ਅਧਿਆਪਕ ਤਨਖਾਹ ਕਮਿਸ਼ਨ ਸਬੰਧੀ ਆਪਸ਼ਨ ਫਾਰਮ ਨਹੀਂ ਭਰੇਗਾ - ਵੜੈਚ 


- ਜੇਕਰ ਮੰਗਾਂ ਨਾਂ ਮੰਨੀਆਂ ਤਾਂ ਸਰਕਾਰ ਦੀ ਇੱਟ ਨਾਲ ਇੱਟ ਖੜਕਾ ਦੇਣਗੇ ਮੁਲਾਜਮ-ਰਛਪਾਲ ਵੜੈਚ

- 13 ਜੁਲਾਈ ਨੂੰ ਪੂਰੇ ਪੰਜਾਬ ਵਿੱਚ ਤਹਿਸੀਲ ਪੱਧਰ ਉੱਤੇ ਹੋਣਗੇ ਪੰਜਾਬ ਸਰਕਾਰ ਦੇ ਅਰਥੀ ਫੂਕ ਮੁਜਾਹਰੇਸੁਲਤਾਨਪੁਰ ਲੋਧੀ, 11 ਜੁਲਾਈ 2021- ਪੰਜਾਬ ਸਰਕਾਰ ਵਲੋਂ ਕੀਤੇ ਮੁਲਾਜ਼ਮ ਵਰਗ ਨਾਲ ਪੇਅ ਕਮਿਸ਼ਨ ਦੇ ਨਾਮ ਉੱਤੇ ਕੀਤੇ ਧੋਖੇ ਦੀ ਨੂੰ ਬਰਦਾਸ਼ਤ ਨਹੀਂ.ਕੀਤਾ ਜਾਵੇਗਾ ਅਤੇ ਅਤੇ ਸਰਕਾਰ ਦੇ ਵਿਰੋਧ ਵਜੋਂ ਪੰਜਾਬ ਰਾਜ ਅਧਿਆਪਕ ਗੱਠਜੋੜ ਵੱਲੋਂ13 ਜੁਲਾਈ ਦੇ ਕੀਤੇ ਜਾ ਰਹੇ ਸਰਕਾਰ ਦੇ ਅਰਥੀ ਫੂਕ ਮੁਜਾਹਰੇ ਵਿੱਚ ਵੱਡੀ ਪੱਧਰ ਤੇ ਈ. ਟੀ.ਟੀ.ਅਧਿਆਪਕ ਸ਼ਮੂਲੀਅਤ ਕਰਨਗੇ ਇਹ ਜਾਣਕਾਰੀ ਦਿੰਦੇ ਹੋਏ ਈ. ਟੀ.ਟੀ.ਅਧਿਆਪਕ ਯੂਨੀਅਨ ਪੰਜਾਬ ਦੇ ਕਾਰਜਕਾਰੀ ਪੰਜਾਬ ਪ੍ਰਧਾਨ ਰਛਪਾਲ ਸਿੰਘ ਵੜੈਚ ਨੇ ਕਿਹਾ ਕਿ ਸਰਕਾਰ ਵੱਲੋਂ ਪੇ ਕਮਿਸ਼ਨ ਦਾ ਲਾਭ ਲੈਣ ਲਈ 2.59 ਅਤੇ 2.25 ਫਾਰਮੂਲੇ ਵਿੱਚੋਂ ਇੱਕ ਆਪਸ਼ਨ ਚੁਣਨ ਲਈ ਕਿਹਾ ਜਾ ਰਿਹਾ ਹੈ ਪਰ ਕੋਈ ਵੀ ਅਧਿਆਪਕ ਆਪਸ਼ਨ ਫਾਰਮ ਨਹੀਂ ਭਰੇਗਾ ਅਤੇ ਜੇਕਰ ਪੰਜਾਬ ਸਰਕਾਰ ਨੇ ਪੁਰਾਣੀ ਪੈਨਸ਼ਨ ਦੀ ਬਹਾਲੀ ਅਤੇ ਪੇ ਕਮਿਸ਼ਨ ਦੀ ਰਿਪੋਰਟ ਮੁਲਾਜਮਾਂ ਦੇ ਹੱਕ ਸੋਧ ਕੇ ਨਾਂ ਲਾਗੂ ਕੀਤੀ ਤਾਂ 21 ਜੁਲਾਈ ਨੂੰ ਮੋਹਾਲੀ ਵਿਖੇ ਸੂਬਾ ਪੱਧਰੀ ਰੋਸ ਰੈਲੀ ਕਰਕੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਵੀ ਕੀਤਾ ਜਾਵੇਗਾ।


ਇਹ ਵੀ ਪੜ੍ਹੋ : ਆਂਗਨਵਾੜੀ ਭਰਤੀ : 

ਇਸ ਮੌਕੇ ਉਹਨਾਂ ਪੰਜਾਬ ਸਰਕਾਰ ਤੋਂ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਕੱਚੇ ਅਧਿਆਪਕਾਂ ਨੂੰ ਬਿਨਾਂ ਸ਼ਰਤ ਪੱਕੇ ਕਰਨ ਦੀ ਜ਼ੋਰਦਾਰ ਮੰਗ ਕੀਤੀ ਗਈ ਅਤੇ ਅੰਤਰ ਜਿਲ੍ਹਾ ਬਦਲੀਆਂ ਪੱਕੇ ਤੌਰ ਤੇ ਲਾਗੂ ਕਰਨ ਦੀ ਮੰਗ ਕੀਤੀ ਅਤੇ ਕਿਹਾ ਕਿ ਪ੍ਰਾਇਮਰੀ ਵਿਭਾਗ ਤੋਂ ਮਾਸਟਰ ਕਾਡਰ ਅਤੇ ਪ੍ਰਾਇਮਰੀ ਵਿਭਾਗ ਤੋਂ ਐੱਚ ਟੀ ਅਤੇ ਸੀ ਐੱਚ ਟੀ ਦੀਆਂ ਪ੍ਰੋਮੋਸ਼ਨ ਤੁਰੰਤ ਕੀਤੀਆਂ ਜਾਣ। 


ਇਸ ਮੌਕੇ ਤੇ ਜਿਲ੍ਹਾ ਪ੍ਰਧਾਨ ਗੁਰਮੇਜ ਸਿੰਘ ਤਲਵੰਡੀ,ਜਨਰਲ ਸਕੱਤਰ ਇੰਦਰਜੀਤ ਬਿਧੀਪੁਰ, ਸਰਪ੍ਰਸਤ ਕਰਮਜੀਤ ਗਿੱਲ, ਦਲਜੀਤ ਸਿੰਘ ਸੈਣੀ ਸਟੇਟ ਕਮੇਟੀ ਮੈਂਬਰ, ਜਸਵਿੰਦਰ ਸਿੰਘ ਸ਼ਿਕਾਰਪੁਰ , ਸ਼ਿੰਦਰ ਸਿੰਘ, ਸਤਵਿੰਦਰ ਕੌਰ, ਲ਼ਕਸ਼ਦੀਪ ਸ਼ਰਮਾ,ਬਲਾਕ ਪ੍ਰਧਾਨ ਭੁਲੱਥ ਗੁਰਦੇਵ ਸਿੰਘ ਬਾਗੜੀਆ, ਸੁਖਦੇਵ ਸਿੰਘ, ਕਰਮਜੀਤ ਗਿੱਲ,ਦੀਪਕ ਕੁਮਾਰ, ਐਮ.ਪੀ.ਸਿੰਘ,ਅਵਤਾਰ ਸਿੰਘ ਹੈਬਤਪੁਰ,ਕੰਵਲਪ੍ਰੀਤ ਸਿੰਘ ਕੌੜਾ, ਪਰਮਿੰਦਰ ਸਿੰਘ ਸੈਦਪੁਰ,ਗੁਰਪ੍ਰੀਤ ਸਿੰਘ ਮੰਗੂਪੁਰ,ਲਖਵਿੰਦਰ ਸਿੰਘ ਟਿੱਬਾ, ਗੁਰਜੀਤ ਸਿੰਘ ਗੋਪੀਪੁੁਰ,ਕਰਮਜੀਤ ਗਿੱਲ,ਪੰਕਜ ਮਰਵਾਹਾ,ਹਰਵਿੰਦਰ ਸਿੰਘ,ਜਗਜੀਤ ਸਿੰਘ ,ਵਰਿੰਦਰ ਸਿੰਘ ,ਸੁਖਨਿੰਦਰ ਸਿੰਘ, ਸੁਖਦੀਪ ਸਿੰਘ ਬੂਲਪੁਰ, ਸਰਬਜੀਤ ਸਿੰਘ ਅਮਰਕੋਟ ਆਦਿ ਹਾਜਰ ਸਨ।

IGNOU ADMISSION 2021-22 : Important linksIGNOU ADMISSION 2021-22 : all important links

These are the general IGNOU site links

Website Link for IGNOU

ignou.ac.in

 link for Exam form fillup:

http://exam.ignou.ac.in/

Link for Exam form status:

https://admission.ignou.ac.in/changeadmdata/StatusExam.asp?

Link to check the Datesheet of ignou exams

https://exam.ignou.ac.in/termenddatesheet/StudentDateSheetRport.aspx


Link for Re-registration

onlinerr.ignou.ac.in


Link to check Assignment Status here

https://admission.ignou.ac.in/changeadmdata/StatusAssignment.ASP


Link to check your Results/Grade Card

https://gradecard.ignou.ac.in/gradecardR/Result.asp


Link for studyy books online Egyankosh/Books

http://egyankosh.ac.in/

Check Book Dispatch Status here

http://ignou.ac.in/ignou/aboutignou/division/mpdd/material


Link to check Admission Status here 

https://admission.ignou.ac.in/changeadmdata/admissionstatusnew.asp


Link to file yout Complaints/Grievance redressal

http://igram.ignou.ac.in. Alumni Portal

https://ignou.samarth.edu.in/index.php/alumni/registration/register


Regional Center Details

https://admission.ignou.ac.in/RegionalCentre.asp?

RECENT UPDATES

HOLIDAY ON 16TH AUGUST: ਹੁਣ ਤੱਕ ਕਿਹੜੇ ਕਿਹੜੇ ਜ਼ਿਲਿਆਂ ਵਿੱਚ ਹੋਇਆ ਛੁੱਟੀ ਦਾ ਐਲਾਨ, ਪੜ੍ਹੋ

 16 ਅਗਸਤ 2022  ਪੂਰੇ ਦੇਸ਼ ਵਿਚ ਅੱਜ 75 ਵਾਂ ਸਤੰਤਰਤਾ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ। ਕੇਂਦਰ ਸਰਕਾਰ ਵੱਲੋਂ ਹਰ ਘਰ ਤਰੰਗਾ ਲਹਿਰਾਂ ਦੇ ਐਲਾਨ ਤੋਂ ਬਾਅਦ ਪੂਰੇ ਦੇ...

Today's Highlight