BREAKING NEWS: ਮੁੱਖ ਅਧਿਆਪਕਾਂ ਦੇ ਪਰਖ ਕਾਲ ਸਮੇਂ ਸਬੰਧੀ, ਸਿੱਖਿਆ ਵਿਭਾਗ ਵੱਲੋਂ ਛੁੱਟੀ ਵਾਲੇ ਦਿਨ ਜਾਰੀ ਕੀਤੀਆਂ ਹਦਾਇਤਾਂ

 

VIDEO : ਸਿੰਗਾਪੁਰ ਤੋਂ ਸਿਖਲਾਈ ਲੈਕੇ ਪਰਤੇ ਪ੍ਰਿੰਸੀਪਲਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ

 VIDEO : ਸਿੰਗਾਪੁਰ ਤੋਂ ਸਿਖਲਾਈ ਲੈਕੇ ਪਰਤੇ ਪ੍ਰਿੰਸੀਪਲਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ  

New Delhi, 11 FEBRUARY 

[ਲਾਈਵ] ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਸਿੰਗਾਪੁਰ ਤੋਂ ਸਿਖਲਾਈ ਲੈਕੇ ਪਰਤੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਨਾਲ ਦਿੱਲੀ ਵਿਖੇ ਗੱਲਬਾਤ ਕਰਦੇ ਹੋਏ।[Live] Punjab CM Bhagwant Mann along with Delhi CM Arvind Kejriwal interacting with Principals of Punjab Government Schools, at New Delhi, who returned from Singapore after training. 

Watch video click here 

11/02/2023 (ਸ਼ਨੀਵਾਰ) ਸ਼ਾਮ ਦਾ ਸੈਸ਼ਨ ਆਨਲਾਈਨ ਜਮਾਤਾਂ ਦੀ ਸਮਾਂ ਸਾਰਨੀ

 11/02/2023 (ਸ਼ਨੀਵਾਰ)

ਸ਼ਾਮ ਦਾ ਸੈਸ਼ਨ

ਆਨਲਾਈਨ ਜਮਾਤਾਂ ਦੀ ਸਮਾਂ ਸਾਰਨੀ“Mission 100%: Give Your Best” ਮੁਹਿੰਮ ਤਹਿਤ ਮਾਣਯੋਗ ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ Harjot Singh Bains ਜੀ ਦੀ ਅਗਵਾਈ ਹੇਠ ਮਿਤੀ: 11/02/2023 ਨੂੰ ਸ਼ਾਮ ਦੇ ਸੈਸ਼ਨ ਦੌਰਾਨ Facebook ਅਤੇ YouTube ਤੇ ਲਗਾਈਆਂ ਜਾਣ ਵਾਲੀਆਂ ਆਨਲਾਈਨ ਕਲਾਸਾਂ ਦਾ ਵੇਰਵਾ: 


ਸਮਾਂ - 5:00- 5:45 ਵਜੇ

ਜਮਾਤ 12ਵੀਂ ਕੈਮਿਸਟਰੀ

 

ਸਮਾਂ - 5:45 - 6: 30 ਵਜੇ

ਜਮਾਤ 12ਵੀਂ ਬਾਇਓਲੋਜੀ 


*Facebook ਲਿੰਕ:* 

https://www.facebook.com/profile.php?id=100072301243476&mibextid=LQQJ4d 


*YouTube ਲਿੰਕ:* 

https://www.youtube.com/live/qLqCg0MSSvc?feature=share

LETTER REGARDING NO LEAVE DURING BOARD EXAM

 

BOARD EXAM 2023: ਮਹਿਲਾ ਮੁਲਾਜ਼ਮਾਂ ਦੀਆਂ ਛੁੱਟੀਆਂ ਤੇ ਲਗਾਈ ਰੋਕ

 BOARD EXAM 2023: ਮਹਿਲਾ ਮੁਲਾਜ਼ਮਾਂ ਦੀਆਂ ਛੁੱਟੀਆਂ ਤੇ  ਰੋਕ  ਲਗਾ ਦਿੱਤੀ ਗਈ ਹੈ ।

ਚੰਡੀਗੜ੍ਹ, 11 ਫਰਵਰੀ 

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈਆਂ ਜਾਣ ਵਾਲੀਆਂ ਸਾਲਾਨਾ ਪ੍ਰੀਖਿਆਵਾਂ ਦੌਰਾਨ ਕੰਮ ਦੀ ਮਹੱਤਤਾ ਦੇ ਮੱਦੇਨਜ਼ਰ ਅਤੇ ਦਫਤਰ ਵਿੱਚ ਸਟਾਫ ਦੀ ਘਾਟ ਕਾਰਨ ਕਿਸੇ ਵੀ ਇਸਤਰੀ ਕਰਮਚਾਰਣ ਦੀ ਬੱਚਾ ਸੰਭਾਲ ਛੁੱਟੀ (Child Care Leave) ਪ੍ਰਵਾਨ ਨਹੀਂ ਕੀਤੀ ਜਾਵੇਗੀ।


ALSO READ: ਸਿੱਖਿਆ ਬੋਰਡ ਵੱਲੋਂ ਬੋਰਡ ਪ੍ਰੀਖਿਆਵਾਂ ਦੌਰਾਨ ਨਕਲ ਕੇਸਾਂ ਸਬੰਧੀ ਹਦਾਇਤਾਂ ਜਾਰੀ  
PSEB EXAM 2023-24: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੈਸ਼ਨ 2023-24 ਲਈ ਅਹਿਮ ਫੈਸਲੇ 


 ਸਮੂਹ ਸ਼ਾਖਾ ਮੁੱਖੀਆਂ/ ਜਿਲ੍ਹਾ ਮੈਨੇਜਰਾਂ/ ਪ੍ਰਿੰਸੀਪਲਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਆਪਣੇ ਅਧੀਨ ਕੰਮ ਕਰਦੀ ਕਿਸੇ ਵੀ ਇਸਤਰੀ ਕਰਮਚਾਰਣ ਦੀ ਬੱਚਾ ਸੰਭਾਲ ਛੁੱਟੀ (Child Care Leave) ਸਿਫਾਰਸ਼ ਕਰਦੇ ਹੋਏ ਪ੍ਰਵਾਨਗੀ ਲਈ ਅਮਲਾ ਸ਼ਾਖਾ ਵਿੱਚ ਨਾ ਭੇਜੀ ਜਾਵੇ। ਇਸ ਸਬੰਧੀ ਪੱਤਰ ਜਾਰੀ ਕੀਤਾ ਹੈ, ਪੱਤਰ ਦੀ ਕਾਪੀ ਡਾਊਨਲੋਡ ਕਰਨ ਲਈ ਲਿੰਕ ਇਥੇ ਕਲਿੱਕ ਕਰੋ 

ਹੈੱਡਮਾਸਟਰਾਂ ਵਿੱਚ ਭਾਰੀ ਰੋਸ , 13 ਫਰਵਰੀ ਨੂੰ ਸਮੂਹਿਕ ਛੁੱਟੀ ਲੈ ਮੋਹਾਲੀ ਕਰਨਗੇ ਰੋਸ਼ ਪ੍ਰਦਰਸਨ

 ਪ੍ਰੋਬੇਸ਼ਨ ਕਲੀਅਰ ਕਰਨ ਵਿੱਚ ਅੜਾਏ ਜਾ ਰਹੇ ਅੜਿੱਕਿਆਂ ਕਰਕੇ ਸਿੱਧੀ ਭਰਤੀ ਹੈੱਡਮਾਸਟਰਾਂ ਵਿੱਚ ਭਾਰੀ ਰੋਸ

13 ਫਰਵਰੀ ਨੂੰ ਸਮੂਹਿਕ ਛੁੱਟੀ ਲੈ ਰੋਸ ਵਜੋਂ ਮੁੱਖ ਦਫ਼ਤਰ ਮੋਹਾਲੀ ਪੁੱਜਣਗੇ ਪੰਜਾਬ ਭਰ ਦੇ ਹੈੱਡਮਾਸਟਰ

ਸਿੱਖਿਆ ਦੇ ਸੁਧਾਰਾਂ ਦੀ ਗੱਲ ਕਰਦੀ ਸਰਕਾਰ ਦੇ ਅਧਿਕਾਰੀ ਕਰ ਰਹੇ ਹਨ ਮਨਮਾਨੀਆਂਨਵਾਂਸ਼ਹਿਰ, 11 ਫਰਵਰੀ 2023 (ਪ੍ਰਮੋਦ ਭਾਰਤੀ)

           ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਲਗਾਤਾਰ ਇਹ ਦਾਅਵੇ ਕੀਤੇ ਜਾ ਰਹੇ ਹਨ ਕਿ ਪੰਜਾਬ ਦੇ ਸਿੱਖਿਆ ਖੇਤਰ ਵਿਚਲੀਆਂ ਕਮੀਆਂ ਨੂੰ ਦੂਰ ਕਰਕੇ ਪੰਜਾਬ ਦੇ ਸਿੱਖਿਆ ਪ੍ਰਬੰਧ ਨੂੰ ਪੂਰੇ ਦੇਸ਼ ਵਿੱਚੋਂ ਬਿਹਤਰੀਨ ਬਣਾਇਆ ਜਾ ਰਿਹਾ ਹੈ, ਦੂਜੇ ਪਾਸੇ ਦੀ ਤ੍ਰਾਸਦੀ ਇਹ ਹੈ ਕਿ ਬਿਨਾਂ ਵਜ੍ਹਾ ਬੇਤੁਕੀਆਂ ਅਗਵਾਈਆਂ ਅਤੇ ਦਲੀਲਾਂ ਨੂੰ ਅਧਾਰ ਬਣਾ ਕੇ ਜਨਵਰੀ 2020 ਵਿੱਚ ਪੀ. ਪੀ. ਐੱਸ. ਸੀ. ਰਾਹੀਂ ਭਰਤੀ ਟੈਸਟ ਪਾਸ ਕਰਕੇ ਵਿਭਾਗ ਦੇ ਸਕੂਲਾਂ ਦੀ ਨੁਹਾਰ ਬਦਲਣ ਵਾਲੇ ਸਿੱਧੀ ਭਰਤੀ ਹੈੱਡਮਾਸਟਰਾਂ ਨੂੰ ਤਿੰਨ ਸਾਲ ਉਪਰੰਤ ਵੀ ਪਰਖ ਕਾਲ ਪੂਰਾ ਨਹੀਂ ਕੀਤਾ ਜਾ ਰਿਹਾ। ਇਸ ਮੁੱਦੇ ਉੱਤੇ ਬੋਲਦਿਆਂ ਹੈੱਡਮਾਸਟਰ ਐਸੋਸੀਏਸ਼ਨ ਪੰਜਾਬ ਦੇ ਸੂਬਾ ਜਨਰਲ ਸਕੱਤਰ ਜਸਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਇਹ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਦਿਨ ਰਾਤ ਇੱਕ ਕਰਕੇ ਆਪਣੀਆਂ ਸੰਸਥਾਵਾਂ ਦੀ ਕਾਇਆ ਕਲਪ ਕਰਨ ਵਾਲੇ ਹੈੱਡਮਾਸਟਰਾਂ ਨੂੰ ਨਿਯਮਾਂ ਅਨੁਸਾਰ ਤਿੰਨ ਸਾਲ ਦੀ ਲੱਗੀ ਸ਼ਰਤ ਪੂਰੀ ਹੋਣ ਤੋਂ ਬਾਅਦ ਵੀ ਪ੍ਰੋਬੇਸ਼ਨ ਕਲੀਅਰ ਕਰਨ ਦੇ ਪੱਤਰ ਜਾਰੀ ਕਰਨ ਲਈ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਅਤੇ ਮੁੱਖ ਦਫ਼ਤਰ ਵੱਲੋਂ ਜਾਣ ਬੁੱਝ ਕੇ ਲਟਕਾਇਆ ਜਾ ਰਿਹਾ ਹੈ ਜਦਕਿ ਇਸ ਤੋਂ ਪਹਿਲਾਂ ਸਿੱਧੀ ਭਰਤੀ ਰਾਹੀਂ ਆਏ ਐੱਚ. ਟੀ., ਸੀ. ਐੱਚ. ਟੀ. ਅਤੇ ਪੀ. ਪੀ. ਐੱਸ. ਸੀ. ਟੈੱਸਟ ਰਾਹੀਂ ਸਿੱਖਿਆ ਵਿਭਾਗ ਵਿੱਚ ਆਏ ਬੀ. ਪੀ. ਈ. ਓ. ਅਤੇ ਪ੍ਰਿੰਸੀਪਲ ਕਾਡਰ ਦੇ ਪ੍ਰੋਬੇਸ਼ਨ ਪੀਰੀਅਡ ਕਲੀਅਰ ਕਰਨ ਸਬੰਧੀ ਇਸ ਤਰ੍ਹਾਂ ਦਾ ਕੋਈ ਅੜਿੱਕਾ ਸਾਹਮਣੇ ਨਹੀਂ ਆਇਆ ਅਤੇ ਸਭ ਦਾ ਪਰਖ ਕਾਲ ਜ਼ਿਲ੍ਹਾ ਪੱਧਰ 'ਤੇ ਕਲੀਅਰ ਕਰ ਦਿੱਤਾ ਗਿਆ। ਇਸ ਸਬੰਧੀ ਹੈੱਡਮਾਸਟਰ ਕਾਡਰ ਨਾਲ਼ ਕੀਤਾ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਹੈੱਡਮਾਸਟਰ ਐਸੋਸੀਏਸ਼ਨ ਪੰਜਾਬ ਦੇ ਮੁੱਖ ਬੁਲਾਰੇ ਗੁਰਵਿੰਦਰ ਸਿੰਘ ਸੁਧਾਰਾ ਨੇ ਕਿਹਾ ਕਿ ਜੇਕਰ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਮਿਹਨਤ ਅਤੇ ਸਿਰੜ ਨਾਲ਼ ਕੰਮ ਕਰਦਿਆਂ ਸਰਕਾਰੀ ਸਕੂਲਾਂ ਵਿੱਚ ਗੁਣਾਤਮਕ ਅਤੇ ਗਿਣਾਤਮਕ ਪੱਖੋਂ ਤਬਦੀਲੀਆਂ ਲਿਆ ਨਵੀਆਂ ਰਾਹਾਂ 'ਤੇ ਤੋਰਨ ਵਾਲੇ ਹੈੱਡਮਾਸਟਰਾਂ ਨੂੰ ਵਿਭਾਗ ਵੱਲੋਂ ਪ੍ਰੋਬੇਸ਼ਨ ਪੀਰੀਅਡ ਦੇ ਤਿੰਨ ਸਾਲ ਪੂਰੇ ਹੋਣ ਬਾਅਦ ਵੀ ਪੱਤਰ ਜਾਰੀ ਨਾ ਕਰਕੇ ਜੋ ਦਿਮਾਗੀ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਉਸਦਾ ਅਸਰ ਹੈੱਡਮਾਸਟਰ ਸਾਥੀਆਂ ਦੀ ਕਾਰਗੁਜ਼ਾਰੀ 'ਤੇ ਪਵੇਗਾ।ਇੱਕ ਪਾਸੇ ਸਮੁੱਚੇ ਅਧਿਆਪਕ ਵਰਗ ਦੇ ਸਹਿਯੋਗ ਨਾਲ਼ ਸਕੂਲ ਮੁਖੀਆਂ ਵੱਲੋਂ ਸਰਕਾਰ ਦੇ ਨਤੀਜਿਆਂ ਸਬੰਧੀ ਮਿਸ਼ਨ 100% ਨੂੰ ਪੂਰਾ ਕਰਨ ਲਈ ਦਿਨ ਰਾਤ ਇੱਕ ਕੀਤਾ ਜਾ ਰਿਹਾ ਹੈ, ਦੂਜੇ ਪਾਸੇ ਪਰਖ ਕਾਲ ਕਲੀਅਰ ਨਾ ਹੋਣ ਪੀ. ਈ. ਐੱਸ ਕਾਡਰ ਨੂੰ ਪਿਛਲੀਆਂ ਸਰਕਾਰਾਂ ਵਾਂਗ ਹੀ ਸੜਕਾਂ 'ਤੇ ਆਉਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਇਹ ਕਿਹੋ ਜਿਹਾ ਬਦਲਾਅ ਹੈ?

ਨਵੀਂ ਸਰਕਾਰ ਤੋਂ ਬਹੁਤ ਆਸਾਂ ਹਨ ਜੋ ਹੌਲ਼ੀ ਹੌਲ਼ੀ ਸੁਪਨਾ ਹੀ ਬਣਦੀਆਂ ਜਾ ਰਹੀਆਂ ਹਨ। 


ਹੈੱਡਮਾਸਟਰ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਕਟਾਰੀਆ ਕੁਲਵਿੰਦਰ ਨੇ ਕਿਹਾ ਕਿ ਜ਼ਿਲ੍ਹਾ ਪੱਧਰ 'ਤੇ ਹੋਣ ਵਾਲੇ ਸੌਖੇ ਕੰਮ ਨੂੰ ਮੁੱਖ ਦਫ਼ਤਰ ਤੋਂ ਅਗਵਾਈ ਲੈਣ ਲਈ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੇ ਹੈੱਡਮਾਸਟਰ ਕਾਡਰ ਦੇ ਪਰਖ ਕਾਲ ਸਬੰਧੀ ਅਗਵਾਈ ਮੰਗੀ ਅਤੇ ਮੁੱਖ ਦਫ਼ਤਰ ਨੇ ਅੜਿੱਕਿਆਂ ਨੂੰ ਦੂਰ ਕਰਨ ਦੀ ਬਜਾਏ ਤਰ੍ਹਾਂ ਤਰ੍ਹਾਂ ਦੇ ਪ੍ਰੋਫਾਰਮੇਂ ਭਰਨ ਲਈ ਲਗਾ ਕੇ ਪੰਦਰਾਂ ਦਿਨ ਟਪਾ ਦਿੱਤੇ ਅਤੇ ਅਜੇ ਵੀ ਟਾਲ ਮਟੋਲ ਵਾਲੀ ਨੀਤੀ ਅਪਣਾਈ ਜਾ ਰਹੀ ਹੈ। ਜੇਕਰ ਕਿਸੇ ਵੀ ਪ੍ਰਕਾਰ ਦੀ ਅਗਵਾਈ ਦੀ ਜ਼ਰੂਰਤ ਸੀ ਤਾਂ ਇਹ ਕੰਮ ਸਮਾਂ ਰਹਿੰਦੇ ਪੂਰਾ ਕਰਨਾ ਚਾਹੀਦਾ ਸੀ। ਇਸ ਉਪਰੰਤ ਸਮੂਹ ਹੈਡਮਾਸਟਰ ਕੇਡਰ ਵਿੱਚ ਭਾਰੀ ਰੋਸ ਹੈ ਅਤੇ ਹੁਣ ਸਮੁੱਚੇ ਕਾਡਰ ਵੱਲੋਂ ਕੀਤੇ ਫੈਸਲੇ ਅਨੁਸਾਰ ਸਮੂਹ ਸਿੱਧੀ ਭਰਤੀ ਹੈੱਡਮਾਸਟਰ ਕਾਡਰ ਦੇ ਹੈੱਡਮਾਸਟਰ ਸਾਹਿਬਾਨ ਸੋਮਵਾਰ ਮਿਤੀ 13 ਫਰਵਰੀ ਨੂੰ ਸਮੂਹਿਕ ਛੁੱਟੀ ਲੈ ਕੇ ਮੋਹਾਲੀ ਦੇ ਡੀ ਪੀ ਆਈ ਆਫਿਸ ਪਹੁੰਚਣਗੇ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਨੀਂਦ ਤੋਂ ਜਗਾਉਣਗੇ ਅਤੇ ਕਾਡਰ ਦੀਆਂ ਹੱਕੀ ਮੰਗਾਂ ਨਾ ਮੰਨੀਆਂ ਜਾਣ ਸਬੰਧੀ ਰੋਸ ਦਰਜ ਕਰਵਾਉਣਗੇ।

PSEB EXAM SCHEDULE 2023-24: ਅਗਲੇ ਸਾਲ ਤੋਂ ਸਿਖਿੱਆ ਵਿਭਾਗ ਨਹੀਂ ਲਵੇਗਾ ਬਾਰ ਬਾਰ ਇਮਤਿਹਾਨ,

PSEB EXAM SCHEDULE: ਅਗਲੇ ਸਾਲ ਤੋਂ ਸਿਖਿੱਆ ਵਿਭਾਗ ਨਹੀਂ ਲਵੇਗਾ ਬਾਰ-ਬਾਰ ਇਮਤਿਹਾਨ 


ਜ਼ਿਲ੍ਹਾ ਬਠਿੰਡਾ ਦੇ ਵਾਸੀ ਸੋਨੀ ਸਿੰਗਲਾ ਵੱਲੋਂ  ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਬਾਰ-ਬਾਰ ਲਏ ਜਾਣ ਵਾਲੇ Exam ਬਾਰੇ ਮੁੜ ਵਿਚਾਰ ਕਰਨ ਅਤੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਸਿੱਖਿਆ ਸਿਸਟਮ ਨੂੰ Evaluation System ਦੀ ਥਾਂ Education System ਬਣਾਉਣ ਦੀ ਅਪੀਲ ਡਾਇਰੈਕਟਰ ਐੱਸਸੀਈਆਰਟੀ ਨੂੰ ਕੀਤੀ ਗਈ।‌ਡਾਇਰੈਕਟਰ ਐੱਸਸੀਈਆਰਟੀ ਵੱਲੋਂ ਇਸ ਦੇ ਜਵਾਬ ਵਿੱਚ   ਦਸਿਆ ਕਿ ਇਸ ਸੰਬੰਧੀ ਵਿਭਾਗ ਵੱਲੋਂ ਪਹਿਲਾਂ ਹੀ ਕੰਮ ਕੀਤਾ ਜਾ ਰਿਹਾ ਹੈ। 

ਗੌਰਤਲਬ ਹੈ ਸਾਲ  2022-23 ਦੌਰਾਨ 3 BI MONTHLY TEST, ਟਰਮ ਪ੍ਰੀਖਿਆ ਅਤੇ ਪੂਰੀ ਬੋਰਡ ਪ੍ਰੀਖਿਆਵਾਂ ਲਈਆਂ ਗਈਆਂ ਜਿਸ ਕਾਰਨ ਬਹੁਤਾ ਸਮਾਂ ਇਹਨਾਂ ਪ੍ਰੀਖਿਆਵਾਂ ਵਿੱਚ ਹੀ ਲਗਾ।


NON BOARD CLASSES DATESHEET: 7 ਮਾਰਚ ਤੋਂ ਸ਼ੁਰੂ ਹੋਣਗੀਆਂ ਨਾਨ ਬੋਰਡ ਜਮਾਤਾਂ ਦੀਆਂ ਪ੍ਰੀਖਿਆਵਾਂ, ਡੇਟ ਸੀਟ ਜਾਰੀ

NON BOARD CLASSES DATESHEET: ਸਿੱਖਿਆ ਵਿਭਾਗ ਵੱਲੋਂ ਨਾਨ ਬੋਰਡ ਜਮਾਤਾਂ ਦੀਆਂ ਪ੍ਰੀਖਿਆਵਾਂ ਦੀ ਡੇਟ ਸ਼ੀਟ ਜਾਰੀ ਕਰ ਦਿੱਤੀ ਗਈ ਹੈ।


 7 ਮਾਰਚ ਤੋਂ ਸ਼ੁਰੂ ਹੋਣਗੀਆਂ ਨਾਨ ਬੋਰਡ ਜਮਾਤਾਂ ਦੀਆਂ ਪ੍ਰੀਖਿਆਵਾਂ, ਡੇਟ ਸੀਟ ਜਾਰੀ , DOWNLOAD 

PULSA GROUP C RECRUITMENT OFFICIAL NOTIFICATION, AGE, QUALIFICATION AND HOW TO APPLY

PULSA GROUP C RECRUITMENT OFFICIAL NOTIFICATION, AGE, QUALIFICATION AND HOW TO APPLY Applications are invited from the eligible candidates through offline mode for filling up 07 Posts of Drivers  as per the following detail:- General-04. General (EWS)-02, Sportsperson-01. In this Post you will get all details about the Pulsa driver Recruitment 2023 age,  qualification, pay scale official notification and how to apply for these posts 

Age : Age for Pulsa driver  Recruitment 2023 

The age of applicant should not be less than 18 years and more than 37 years as on 01.01.2023.

Qualification and Experience : Qualification and Experience FOR PULSA Driver recruitment 

Applicant must have passed matriculation or equivalent examination with Punjabi as one of the subjects.

 Applicant should possess a valid driving license of 'Light Motor Vehicle (LMV)'.

Applicant should not have any criminal case in pending in courts for negligent driving and has not been convicted by any criminal court.

Applicant should have minimum two years experience of driving of any Light  Motor Vehicle (LMV). 

Details of Fee for Pulsa driver Recruitment 

Applicant(s) shall deposit fee along with the Application Form, by way of Demand Draft in favour of Member Secretary, Punjab State Legal Services Authority, payable at SAS Nagar, as per the following details:-

General/Sports category- Rs.1000/-

Economically weaker sections- Rs.250/

Pay Scale for Pulsa Driver recruitment 2023 

As per the pay matrix issued under 7th Central Pay Commission, the minimum admissible pay would be 21700/. 

Selection Criteria for Pulsa driver Recruitment 

Selection will be made on the basis of ‘Driving Skill Test’ and ‘Assessment of General Aptitude, Behaviour, Dress & Mannerism’.

How to apply for Pulsa driver Recruitment 2023 

The candidates are required to submit the photocopies (self-attested) of the below  mentioned documents along with the Application Form (Annexure A):-

 Matriculation pass certificate;

 Date of Birth Certificate;

 Certificates of educational qualification higher than matriculation;

 Valid driving license (LMV);

 Demand Draft (original);

 Residence Certificate (in case of reserve category);

 Gradation certificates duly issued by the Director, Department of Sports;

 Experience certificate duly issued by the concerned authority at Annexure B;

 Copy of No-objection Certificate (original) signed by Head of department,

if the candidate is applying through proper channel;

 Affidavit by the candidate (Annexure C);

Last Date for inviting Applications is 20.02.2023 


PULSA DRIVER RECRUITMENT 2023 IMPORTANT LINKS

OFFICIAL WEBSITE FOR PULSA PUNJAB RECRUITMENT www.pulsa.punjab.gov.in

Official Notification for PULSA PUNJAB DRIVER RECRUITMENT: DOWNLOAD HERE

PROFORMA FOR APPLICATION DOWNLOAD HERE 

WEATHER PUNJAB TODAY: ਦੇਖੋ ਅੱਜ ਦਾ ਮੌਸਮ

 WEATHER PUNJAB TODAY: ਦੇਖੋ ਅੱਜ ਦਾ ਮੌਸਮ 

ਚੰਡੀਗੜ੍ਹ, 11 ਫਰਵਰੀ 2023

ਸੂਬੇ ਵਿਚ 2-3 ਦਿਨ ਲਗਾਤਾਰ ਬਦਲਵਾਈ ਅਤੇ ਹਲਕੀ ਬਾਰਿਸ਼ ਤੋਂ ਬਾਅਦ ਹੁਣ ਮੌਸਮ ਬਿਲਕੁਲ ਸਾਫ਼ ਹੋ ਗਿਆ ਹੈ। ਚੰਡੀਗੜ੍ਹ ਮੌਸਮ ਵਿਭਾਗ ਅਨੁਸਾਰ ਅਗਲੇ 3-4 ਦਿਨਾਂ ਤੱਕ ਸੂਬੇ ਵਿੱਚ ਮੌਸਮ ਬਿਲਕੁਲ ਸਾਫ਼ ਅਤੇ ਤਾਪਮਾਨ ਵਿੱਚ ਵਾਧਾ ਹੋਵੇਗਾ। 


ਮੌਸਮ ਵਿਭਾਗ ਵੱਲੋਂ ਜਾਰੀ ਅੰਕੜਿਆਂ ਅਨੁਸਾਰ 10 ਫਰਵਰੀ ਨੂੰ  ਔਸਤ  ਤਾਪਮਾਨ ਵਿੱਚ 2.5 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ ਹੈ। ਰਾਜ ਵਿੱਚ ਸਭ ਤੋਂ ਵੱਧ ਤਾਪਮਾਨ ਪਠਾਨਕੋਟ ਵਿੱਚ 27.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। 

ALSO READ: 

MGNREGA MALERKOTLA RECRUITMENT 2023 : ਮਗਨਰੇਗਾ ਅਧੀਨ ਵੱਖ ਵੱਖ ਅਸਾਮੀਆਂ ਤੇ ਭਰਤੀ

PULSA GROUP C RECRUITMENT OFFICIAL NOTIFICATION, AGE, QUALIFICATION AND HOW TO APPLYਡੀ ਜੀ ਐੱਸ ਸੀ ਵੱਲੋਂ ਵਿਸ਼ਾਲ ਮਿੱਤਲ ਨੂੰ ਲਗਾਇਆ ਜੋਨਲ ਐੱਮਆਈਐੱਸ ਕੁਆਰਡੀਨੇਟਰ

ਡੀ ਜੀ ਐੱਸ ਸੀ ਵੱਲੋਂ ਵਿਸ਼ਾਲ ਮਿੱਤਲ ਨੂੰ ਲਗਾਇਆ ਜੋਨਲ ਐੱਮਆਈਐੱਸ ਕੁਆਰਡੀਨੇਟਰ

ਚੰਡੀਗੜ੍ਹ, 10 ਫਰਵਰੀ ( ਅੰਜੂ ਸੂਦ) 

ਸਿੱਖਿਆ ਵਿਭਾਗ ਵੱਲੋਂ ਆਧੁਨਿਕ ਤਕਨੀਕਾਂ ਦੀ ਵਰਤੋਂ ਕੀਤੀ ਜਾ ਰਹੀ ਹੈ।ਇਸ ਮੰਤਵ ਲਈ ਸਕੂਲਾਂ ਅਤੇ ਵਿਦਿਆਰਥੀਆਂ ਦੇ ਸਮੁੱਚੇ ਡਾਟੇ ਨੂੰ ਵਿਭਾਗ ਵੱਲੋਂ ਈ ਪੰਜਾਬ ਪੋਰਟਲ ਤੇ ਆਨਲਾਈਨ ਕੀਤਾ ਗਿਆ ਹੈ।ਜਿਸ ਵਿੱਚ ਸਮੇਂ ਸਮੇਂ ਤੇ ਅਪਡੇਟ ਕੀਤੇ ਜਾਂਦੇ ਹਨ।ਇਸ ਕਾਰਜ ਲਈ ਵਿਭਾਗ ਦਾ ਐਮ ਐੱਸ ਆਈ ਵਿੰਗ ਕਾਰਜਸ਼ੀਲ ਹੈ। ਵਿਭਾਗ ਵੱਲੋਂ ਐਮ ਐਸ ਆਈ ਵਿੰਗ ਦੇ ਕੰਮਾਂ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਲਈ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਵੱਲੋਂ ਵਿਸ਼ਾਲ ਮਿੱਤਲ ਨੂੰ ਜ਼ੋਨਲ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ।ਜੋ ਬਰਨਾਲਾ, ਬਠਿੰਡਾ, ਲੁਧਿਆਣਾ, ਮਲੇਰਕੋਟਲਾ,ਮਾਨਸਾ, ਪਟਿਆਲਾ, ਸੰਗਰੂਰ ਅਤੇ ਸਹਿਬਜਾਦਾ ਅਜੀਤ ਸਿੰਘ ਨਗਰ ਜ਼ਿਲ੍ਹਿਆਂ ਦਾ ਕੰਮਕਾਜ ਦੇਖਣਗੇ। ਆਪਣੀ ਨਿਯੁਕਤੀ ਤੇ ਵਿਸ਼ਾਲ ਮਿੱਤਲ ਨੇ ਵਿਭਾਗ ਦੇ ਉੱਚ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਵਿਭਾਗ ਵੱਲੋਂ ਸੌਂਪੀ ਗਈ ਇਸ ਜੁੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ।ਉਹ ਐਮ ਆਈ ਐਸ ਵਿੰਗ ਦੇ ਕੰਮਕਾਜ ਨੂੰ ਪੂਰੀ ਤੇਜੀ ਨਾਲ ਨਿਪਟਾਉਣ ਲਈ ਯਤਨਸ਼ੀਲ ਰਹਿਣਗੇ।

SCIENCE OLYMPIAD: ਸਾਲਾਨਾ ਪ੍ਰੀਖਿਆਵਾਂ ਤੋਂ ਪਹਿਲਾਂ ਸਾਇੰਸ ਓਲੰਪਿਅਡ ਕਰਵਾਉਣ ਦੀਆਂ ਹਦਾਇਤਾਂ

 

ਨੰਗਲ ਨਹਿਰ ਵਿੱਚ ਡਿੱਗੀ ਗੱਡੀ, 3 ਮੈਂਬਰਾਂ ਦੀ ਮੌਤ, ਸਿੱਖਿਆ ਮੰਤਰੀ ਵੱਲੋਂ ਦੁੱਖ ਦਾ ਪ੍ਰਗਟਾਵਾ

ਨੰਗਲ ਨਹਿਰ ਵਿੱਚ ਡਿੱਗੀ ਗੱਡੀ, 3 ਮੈਂਬਰਾਂ ਦੀ ਮੌਤ, ਸਿੱਖਿਆ ਮੰਤਰੀ ਵੱਲੋਂ ਦੁੱਖ ਦਾ ਕੀਤਾ ਪ੍ਰਗਟਾਵਾ ।


ਨੰਗਲ ਡੈਮ, ਰੂਪਨਗਰ 10 ਫਰਵਰੀ 

ਨੰਗਲ ਨਹਿਰ ਵਿੱਚ ਡਿੱਗੀ ਗੱਡੀ, 3 ਮੈਂਬਰਾਂ ਦੀ ਮੌਤ ਹੋਣ ਤੇ ਸਿੱਖਿਆ ਮੰਤਰੀ ਵੱਲੋਂ ਦੁੱਖ ਦਾ  ਪ੍ਰਗਟਾਵਾ ਕੀਤਾ ਹੈ। 

ਉਨ੍ਹਾਂ ਕਿਹਾ," ਨੰਗਲ ਵਿਖੇ i20 ਕਾਰ ਦੇ ਨਹਿਰ ਵਿੱਚ ਡਿੱਗਣ ਦੇ ਹਾਦਸੇ ਬਾਰੇ ਸੁਣ ਕੇ ਮਨ ਨੂੰ ਬਹੁਤ ਦੁੱਖ ਲੱਗਾ। ਗੱਡੀ ਵਿੱਚ ਮੌਜੂਦ ਚਾਰ ਮੈਂਬਰਾਂ ਵਿੱਚੋਂ ਤਿੰਨ ਦੀ ਡੁੱਬ ਜਾਣ ਨਾਲ ਮੌਤ ਹੋ ਗਈ। ਉਹਨਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ, ਜਖ਼ਮੀ ਦੀ ਜਲਦ ਸਿਹਤਯਾਬੀ ਦੀ ਪਰਮਾਤਮਾ ਅੱਗੇ ਕਾਮਨਾ ਕਰਦਾ ਹਾਂ।

ਅਜਿਹੀਆਂ ਘਟਨਾਵਾਂ ਦਿਲ ਝੰਜੋੜਨ ਦਿੰਦੀਆਂ ਨੇ!"

ਪੰਜਾਬ ਸਟੇਟ ਓਪਨ ਯੂਨੀਵਰਸਿਟੀ ਦਵੇਗੀ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਫੀਸਾਂ ਵਿੱਚ ਮਿਲੇਗੀ ਵਿਸ਼ੇਸ਼ ਰਿਆਇਤ

 ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਵੱਲੋਂ ਆਨਲਾਈਨ ਮਾਧਿਅਮ ਰਾਹੀਂ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਸੰਬੋਧਨ ਕੀਤਾ 


ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਫੀਸਾਂ ਵਿੱਚ ਮਿਲੇਗੀ ਵਿਸ਼ੇਸ਼ ਰਿਆਇਤ 


ਐਸ. ਏ. ਐਸ. ਨਗਰ, ਮੋਹਾਲੀ, 10 (pbjobsoftoday): ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ, ਉੱਚ ਸਿੱਖਿਆ ਤੇ ਭਾਸ਼ਾ ਅਤੇ ਸਕੂਲ ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਦੀ ਪ੍ਰੇਰਣਾ ਅਤੇ ਦਿਸ਼ਾ ਨਿਰਦੇਸ਼ਾਂ ਤਹਿਤ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਪ੍ਰੋ (ਡਾ਼) ਕਰਮਜੀਤ ਸਿੰਘ ਦੀ ਅਗਵਾਈ ਹੇਠ ਅੱਜ ਆਨਲਾਈਨ ਮਾਧਿਅਮ ਰਾਹੀਂ ਪੰਜਾਬ ਦੇ ਸਮੂਹ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਯੂਨੀਵਰਸਿਟੀ ਵੱਲੋ ਓਪਨ ਪ੍ਰਣਾਲੀ ਰਾਹੀਂ ਕਰਵਾਏ ਜਾਣ ਵਾਲੇ ਕੋਰਸਾਂ ਬਾਰੇ ਦੱਸਿਆ ਗਿਆ। ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ. ਮਨਜੀਤ ਸਿੰਘ ਅਤੇ ਦਾਖਲਾ ਸੈੱਲ ਦੇ ਮੁਖੀ ਡਾ. ਕਰਨ ਸੁਖੀਜਾ ਨੇ ਦੱਸਿਆ ਕਿ ਯੂਨੀਵਰਸਿਟੀ ਦਾ ਉਦੇਸ਼ ਪੰਜਾਬ ਭਰ ਵਿੱਚ ਵਿਭਿੰਨ ਸ਼੍ਰੇਣੀਆਂ ਦੇ ਸਿਖਿਆਰਥੀਆਂ ਨੂੰ ਘੱਟ ਫ਼ੀਸ ਤੇ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਨਾ ਹੈ ਅਤੇ ਯੂਨੀਵਰਸਿਟੀ ਦਾ ਮਕਸਦ ਪੰਜਾਬ ਰਾਜ ਦੇ ਸਕੂਲ ਅਧਿਆਪਕਾਂ ਨੂੰ ਜੀਵਨ ਭਰ ਸਿੱਖਣ ਦੇ ਮੌਕੇ ਮੁਹੱਈਆ ਕਰਵਾਉਣਾ ਹੈ ਤਾਂ ਕਿ ਉਨ੍ਹਾਂ ਦੇ ਵਿੱਦਿਅਕ ਕੈਰੀਅਰ ਦੇ ਵਿਕਾਸ ਨੂੰ ਯਕੀਨੀ ਬਣਾਇਆ ਜਾ ਸਕੇ ਅਤੇ ਉਹ ਨਵੇਂ ਹੁਨਰ ਨੂੰ ਗ੍ਰਹਿਣ ਕਰ ਸਕਣ। 

ਉਹਨਾਂ ਕਿਹਾ ਕਿ ਇਸ ਮੰਤਵ ਲਈ ਯੂਨੀਵਰਸਿਟੀ ਆਪਣੇ ਸਾਰੇ ਪੋਸਟ-ਗ੍ਰੈਜੂਏਟ, ਅੰਡਰ-ਗ੍ਰੈਜੂਏਟ ਪ੍ਰੋਗਰਾਮਾਂ ਲਈ ਟਿਉਸ਼ਨ ਫ਼ੀਸ ਅਤੇ ਸੁਰੱਖਿਆ ਖ਼ਰਚਿਆਂ ਵਿਚ ਫ਼ੀਸਦੀ ਛੋਟ ਦੀ ਪੇਸ਼ਕਸ਼ ਕਰਕੇ ਸਰਕਾਰੀ ਅਧਿਆਪਕਾਂ ਲਈ ਇਕ ਵਿਸ਼ੇਸ਼ ਵਿੱਦਿਅਕ ਪੈਕੇਜ ਪ੍ਰਦਾਨ ਕਰ ਰਹੀ ਹੈ। ਇਸ ਮੌਕੇ ਵਿਸ਼ੇਸ਼ ਸਿੱਖਿਆ ਸਕੀਮ ਦਾ ਪੋਸਟਰ ( READ HERE)ਵੀ ਜਾਰੀ ਕੀਤਾ ਗਿਆ। 


ਪੰਜਾਬ ਪੁਲਿਸ ਵੱਲੋਂ ਬੀ.ਐਸ.ਐਫ. ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਤਰਨਤਾਰਨ ਤੋਂ 3 ਕਿਲੋ ਹੈਰੋਇਨ ਅਤੇ ਪਿਸਤੌਲ ਬਰਾਮਦ

 ਪੰਜਾਬ ਪੁਲਿਸ ਵੱਲੋਂ ਬੀ.ਐਸ.ਐਫ. ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਤਰਨਤਾਰਨ ਤੋਂ 3 ਕਿਲੋ ਹੈਰੋਇਨ ਅਤੇ ਪਿਸਤੌਲ ਬਰਾਮਦ


ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਵਚਨਬੱਧ


ਪਾਕਿ-ਅਧਾਰਤ ਤਸਕਰਾਂ ਵੱਲੋਂ ਡਰੋਨ ਜ਼ਰੀਏ ਭੇਜੀ ਗਈ ਸੀ ਖੇਪ- ਡੀਜੀਪੀ ਗੌਰਵ ਯਾਦਵ


 ਚੰਡੀਗੜ੍ਹ/ਤਰਨਤਾਰਨ, 10 ਫਰਵਰੀ:


ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਸਰਹੱਦ ਪਾਰੋਂ ਤਸਕਰੀ ਸਬੰਧੀ ਵੱਡੀ ਸਫ਼ਲਤਾ ਹਾਸਲ ਕਰਦਿਆਂ ਪੰਜਾਬ ਪੁਲਿਸ ਨੇ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਤਰਨਤਾਰਨ ਦੇ ਸਰਹੱਦੀ ਪਿੰਡ ਮੀਆਂਵਾਲ ਤੋਂ ਪਾਰਸਲ ਜਿਸ ਵਿੱਚ 3 ਕਿਲੋਗ੍ਰਾਮ ਹੈਰੋਇਨ, ਪੰਜ ਜਿੰਦਾ ਕਾਰਤੂਸ ਅਤੇ ਮੈਗਜ਼ੀਨ ਸਮੇਤ 0.30 ਬੋਰ ਦਾ ਪਿਸਤੌਲ ਸੀ, ਬਰਾਮਦ ਕੀਤਾ। ਇਸ ਖੇਪ ਨੂੰ ਪਾਕਿਸਤਾਨ ਅਧਾਰਤ ਤਸਕਰਾਂ ਨੇ ਸਰਹੱਦ ਪਾਰ ਤੋਂ ਡਰੋਨ ਰਾਹੀਂ ਭੇਜਿਆ ਸੀ।

ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਵੀਰਵਾਰ ਅਤੇ ਸ਼ੁੱਕਰਵਾਰ ਦੀ ਦਰਮਿਆਨੀ ਰਾਤ ਨੂੰ ਖੇਮਕਰਨ ਖੇਤਰ ਵਿੱਚ ਭਾਰਤ-ਪਾਕਿ ਸਰਹੱਦ ਨੇੜੇ ਡਰੋਨ ਬਾਰੇ ਇੱਕ ਨਾਗਰਿਕ ਵੱਲੋਂ ਸੂਚਨਾ ਦਿੱਤੀ ਗਈ ਸੀ, ਜਿਸ 'ਤੇ ਕਾਰਵਾਈ ਕਰਦਿਆਂ ਤਰਨਤਾਰਨ ਜ਼ਿਲ੍ਹੇ ਦੀਆਂ ਪੁਲਿਸ ਟੀਮਾਂ ਨੇ ਤੁਰੰਤ ਬੀ.ਐੱਸ.ਐੱਫ. ਨਾਲ ਸੂਚਨਾ ਸਾਂਝੀ ਕੀਤੀ ਅਤੇ ਆਪਸੀ ਸਹਿਯੋਗ ਨਾਲ ਭਾਰਤ-ਪਾਕਿ ਸਰਹੱਦ ਤੋਂ 1 ਕਿਲੋਮੀਟਰ ਦੇ ਘੇਰੇ ਅੰਦਰ ਸਥਿਤ ਖੇਤਰ 'ਚ ਤਲਾਸ਼ੀ ਮੁਹਿੰਮ ਚਲਾਈ।

ਉਨ੍ਹਾਂ ਕਿਹਾ ਕਿ ਆਲੇ-ਦੁਆਲੇ ਦੇ ਖੇਤਾਂ ਦੀ ਡੂੰਘਾਈ ਨਾਲ ਜਾਂਚ ਦੌਰਾਨ ਪੁਲਿਸ ਅਤੇ ਬੀ.ਐਸ.ਐਫ. ਦੀਆਂ ਟੀਮਾਂ ਨੇ ਮੀਆਂਵਾਲ ਖੇਤਰ ਤੋਂ 3 ਕਿਲੋਗ੍ਰਾਮ ਹੈਰੋਇਨ ਅਤੇ ਇੱਕ ਪਿਸਤੌਲ ਸਮੇਤ ਗੋਲੀ ਸਿੱਕੇ ਦੀ ਖੇਪ ਸਫਲਤਾਪੂਰਵਕ ਬਰਾਮਦ ਕੀਤੀ।

ਜ਼ਿਕਰਯੋਗ ਹੈ ਕਿ ਇਹ ਬਰਾਮਦਗੀ ਪੰਜਾਬ ਪੁਲਿਸ ਵੱਲੋਂ ਅੰਮ੍ਰਿਤਸਰ ਦੇ ਰਾਮ ਤੀਰਥ ਰੋਡ 'ਤੇ ਵਿਸ਼ੇਸ਼ ਨਾਕੇ ਦੌਰਾਨ 15 ਕਿਲੋਗ੍ਰਾਮ ਹੈਰੋਇਨ ਅਤੇ 8.40 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਇੱਕ ਨਾਬਾਲਗ ਨੂੰ ਗ੍ਰਿਫਤਾਰ ਕਰਨ ਤੋਂ ਇੱਕ ਦਿਨ ਬਾਅਦ ਕੀਤੀ ਗਈ। ਇਸ ਖੇਪ ਨੂੰ ਵੀ ਪਾਕਿ ਅਧਾਰਤ ਤਸਕਰਾਂ ਵੱਲੋਂ ਡਰੋਨ ਜ਼ਰੀਏ ਭੇਜਿਆ ਗਿਆ ਸੀ ਅਤੇ ਮੁਲਜ਼ਮ ਅੰਮ੍ਰਿਤਸਰ ਦੇ ਪਿੰਡ ਕੱਕੜ ਦੇ ਸਰਹੱਦੀ ਖੇਤਰ ਤੋਂ ਪਾਰਸਲ ਪ੍ਰਾਪਤ ਕਰਨ ਉਪਰੰਤ ਡਿਲੀਵਰੀ ਕਰਨ ਜਾ ਰਿਹਾ ਸੀ।

ਹੋਰ ਵੇਰਵੇ ਸਾਂਝੇ ਕਰਦਿਆਂ ਸੀਨੀਅਰ ਪੁਲਿਸ ਕਪਤਾਨ (ਐਸਐਸਪੀ) ਤਰਨਤਾਰਨ ਗੁਰਮੀਤ ਚੌਹਾਨ ਨੇ ਦੱਸਿਆ ਕਿ ਡਰੋਨ ਰਾਹੀਂ ਖੇਪ ਭੇਜਣ ਵਾਲੇ ਪਾਕਿ ਸਮੱਗਲਰਾਂ ਅਤੇ ਉਨ੍ਹਾਂ ਦੇ ਭਾਰਤੀ ਸਾਥੀਆਂ ਜਿਨ੍ਹਾਂ ਨੂੰ ਇਹ ਖੇਪ ਭੇਜੀ ਗਈ ਸੀ, ਦੀ ਪਛਾਣ ਲਈ ਜਾਂਚ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਇਸ ਸਬੰਧੀ ਥਾਣਾ ਖੇਮਕਰਨ, ਤਰਨਤਾਰਨ ਵਿਖੇ ਐੱਨ.ਡੀ.ਪੀ.ਐੱਸ. ਐਕਟ ਦੀ ਧਾਰਾ 21-ਸੀ, 23, 27-ਏ ਅਤੇ 29 ਅਤੇ ਏਅਰਕ੍ਰਾਫਟ ਐਕਟ ਦੀਆਂ ਧਾਰਾਵਾਂ 10, 11 ਅਤੇ 12 ਤਹਿਤ ਐੱਫ.ਆਈ.ਆਰ ਨੰਬਰ 8 ਮਿਤੀ 10/2/2023 ਨੂੰ ਦਰਜ ਕੀਤੀ ਗਈ।

ਤਰਸ ਦੇ ਆਧਾਰ 'ਤੇ ਪੈਡਿੰਗ ਪਏ ਕੇਸਾਂ ਨੂੰ ਤੁਰੰਤ ਨਿਪਟਾਉਣ ਦੇ ਹੁਕਮ

 ਤਰਸ ਦੇ ਆਧਾਰ 'ਤੇ ਪੈਡਿੰਗ ਪਏ ਕੇਸਾਂ ਨੂੰ ਤੁਰੰਤ ਨਿਪਟਾਇਆ ਜਾਵੇ: ਡਾ. ਬਲਜੀਤ ਕੌਰ


ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਿੱਚ ਤਰਸ ਦੇ ਆਧਾਰ 'ਤੇ ਨਿਯੁਕਤੀ ਪੱਤਰ ਸੌਂਪੇ


ਚੰਡੀਗੜ੍ਹ, 10 ਫਰਵਰੀ


ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਤਰਸ ਦੇ ਆਧਾਰ `ਤੇ ਨੌਕਰੀਆਂ ਨਾਲ ਸਬੰਧਤ ਮਾਮਲੇ ਜਲਦ ਹੱਲ ਕਰਨ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਜੀ ਨੇ ਅੱਜ ਆਪਣੇ ਸਿਵਲ ਸਕੱਤਰੇਤ ਸਥਿਤ ਦਫ਼ਤਰ ਵਿਖੇ ਤਰਸ ਦੇ ਆਧਾਰ ਤੇ ਨਿਯੁਕਤੀ ਪੱਤਰ ਦਿੱਤੇ। ਕਲਰਕ ਸੰਦੀਪ ਸਿੰਘ ਨੂੰ ਬਾਲ ਵਿਕਾਸ ਪ੍ਰਾਜੈਕਟ ਅਫ਼ਸਰ ਦਫ਼ਤਰ ਜਲਾਲਾਬਾਦ ਅਤੇ ਸੇਵਾਦਾਰ ਗੁਰਤੇਜ ਸਿੰਘ ਨੂੰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਦਫਤਰ ਫਿਰੋਜ਼ਪੁਰ ਵਿਖੇ ਤੈਨਾਤ ਕੀਤਾ ਗਿਆ ਹੈ।


ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੋਵਾਂ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਸੌਂਪੇ। ਉਨ੍ਹਾਂ ਨਵ-ਨਿਯੁਕਤ ਮੁਲਾਜ਼ਮਾਂ ਨੂੰ ਵਧਾਈ ਦਿੰਦਿਆਂ ਸਮਰਪਣ ਭਾਵਨਾ ਅਤੇ ਈਮਾਨਦਾਰੀ ਨਾਲ ਕੰਮ ਕਰਨ ਲਈ ਕਿਹਾ।


ਡਾ.ਬਲਜੀਤ ਕੌਰ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਵਿਭਾਗ ਵਿੱਚ ਤਰਸ ਦੇ ਆਧਾਰ 'ਤੇ ਅਧਵਾਟੇ ਪਏ ਕੇਸਾਂ ਨੂੰ ਤੁਰੰਤ ਨਿਪਟਾਇਆ ਜਾਵੇ।


ਇਸ ਮੌਕੇ ਜਾਇੰਟ ਡਾਇਰੈਕਟਰ ਸ੍ਰੀ ਚਰਨਜੀਤ ਸਿੰਘ ਵੀ ਹਾਜ਼ਰ ਸਨ।

10/02/2023 (ਸ਼ੁੱਕਰਵਾਰ) : ਆਨਲਾਈਨ ਜਮਾਤਾਂ ਦੀ ਸਮਾਂ ਸਾਰਨੀ

 *10/02/2023 (ਸ਼ੁੱਕਰਵਾਰ)*

*ਸ਼ਾਮ ਦਾ ਸੈਸ਼ਨ* *ਆਨਲਾਈਨ ਜਮਾਤਾਂ ਦੀ ਸਮਾਂ ਸਾਰਨੀ*“Mission 100%: Give Your Best” ਮੁਹਿੰਮ ਤਹਿਤ ਮਾਣਯੋਗ ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਜੀ ਦੀ ਅਗਵਾਈ ਹੇਠ ਮਿਤੀ: 10/02/2023 ਨੂੰ ਸ਼ਾਮ ਦੇ ਸੈਸ਼ਨ ਦੌਰਾਨ Facebook ਅਤੇ YouTube ਤੇ ਲਗਾਈਆਂ ਜਾਣ ਵਾਲੀਆਂ ਆਨਲਾਈਨ ਕਲਾਸਾਂ ਦਾ ਵੇਰਵਾ: 


ਸਮਾਂ - 5:00- 5:45 ਵਜੇ

ਜਮਾਤ 12ਵੀਂ ਫਿਜਿਕਸ

 

ਸਮਾਂ - 5:45 - 6: 30ਵਜੇ

ਜਮਾਤ 12ਵੀਂ ਗਣਿਤ


*Facebook ਲਿੰਕ:* 

https://www.facebook.com/profile.php?id=100072301243476&mibextid=LQQJ4d 


*YouTube ਲਿੰਕ:* 

https://www.youtube.com/live/Jja77RwqlsQ?feature=share

PSEB 12TH ADMIT CARD :ਸਿੱਖਿਆ ਬੋਰਡ ਨੇ 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਐਡਮਿਟ ਕਾਰਡ ਅਪਲੋਡ ਕੀਤੇ ਹਨ

ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਐਡਮਿਟ ਕਾਰਡ ਅਪਲੋਡ ਕੀਤੇ ਹਨ


ਲੁਧਿਆਣਾ , 10 ਫਰਵਰੀ : ਪੰਜਾਬ ਸਕੂਲ ਸਿੱਖਿਆ ਬੋਰਡ ( PSEB) ਵੱਲੋਂ  20 ਫਰਵਰੀ ਤੋਂ ਸ਼ੁਰੂ ਹੋ ਰਹੀਆਂ ਫਾਈਨਲ ਪ੍ਰੀਖਿਆਵਾਂ ਦੇ 10+2 (ਬਾਰ੍ਹਵੀਂ) ਦੇ ਵਿਦਿਆਰਥੀਆਂ ਦੇ ਰੋਲ ਨੰਬਰ ਜਾਰੀ ਕਰ ਦਿੱਤੇ ਹਨ। ਇਸ ਦੇ ਨਾਲ ਹੀ ਪ੍ਰੀਖਿਆ ਕੇਂਦਰਾਂ ਵਿੱਚ ਦਾਖ਼ਲੇ ਲਈ ਉਨ੍ਹਾਂ ਦੇ ਐਡਮਿਟ ਕਾਰਡ ਵੀ ਬੋਰਡ ਦੀ ਸਾਈਟ ’ਤੇ ਅਪਲੋਡ ਕਰ ਦਿੱਤੇ ਗਏ ਹਨ।


 ਰੈਗੂਲਰ ਅਤੇ ਓਪਨ ਸਕੂਲ ਦੇ ਵਿਦਿਆਰਥੀ ਸਕੂਲਾਂ ਦੀ ਲੌਗਇਨ ਆਈਡੀ ਤੋਂ ਆਪਣੇ ਰੋਲ ਨੰਬਰ ਪ੍ਰਾਪਤ ਕਰ ਸਕਣਗੇ ਅਤੇ ਵਿਦਿਆਰਥੀ ਆਪਣੇ ਸਕੂਲਾਂ ਨਾਲ ਸੰਪਰਕ ਕਰਕੇ ਰੋਲ ਨੰਬਰ ਪ੍ਰਾਪਤ ਕਰ ਸਕਦੇ ਹਨ। 


ਪ੍ਰੀਖਿਆ ਕੰਟਰੋਲਰ ਜਨਕ ਰਾਜ ਮਹਿਰੋਕ ਨੇ ਦੱਸਿਆ ਕਿ ਜੇਕਰ ਕਿਸੇ ਵਿਦਿਆਰਥੀ ਨੂੰ ਕਿਸੇ ਵੀ ਕਾਰਨ ਬੋਰਡ ਦੀ ਵੈੱਬਸਾਈਟ ਤੋਂ ਰੋਲ ਨੰਬਰ ਡਾਊਨਲੋਡ ਕਰਨ ਵਿੱਚ ਕੋਈ ਦਿੱਕਤ ਪੇਸ਼ ਆਉਂਦੀ ਹੈ ਤਾਂ ਉਹ 17 ਫਰਵਰੀ ਤੱਕ ਬੋਰਡ ਦੇ ਮੁੱਖ ਦਫ਼ਤਰ ਮੁਹਾਲੀ ਵਿਖੇ ਪ੍ਰੀਖਿਆ ਸ਼ਾਖਾ ਨਾਲ ਸੰਪਰਕ ਕਰ ਸਕਦੇ ਹਨ। ਬੋਰਡ ਵੱਲੋਂ ਕੋਈ ਰੋਲ ਨੰਬਰ ਡਾਕ ਰਾਹੀਂ ਨਹੀਂ ਭੇਜਿਆ ਜਾਵੇਗਾ।

VIGILANCE BUREAU ARRESTS ADDITIONAL SUPERINTENDENT ENGINEER FOR TAKING BRIBE RS 15 LAKH

 VIGILANCE BUREAU ARRESTS ADDITIONAL SUPERINTENDENT ENGINEER FOR TAKING BRIBE RS 15 LAKH


(ACCUSED ASE DEMANDING RS 20 LAKH MORE TO FAVOUR COMPLAINANT)


Chandigarh February 9: The Punjab Vigilance Bureau (VB) during its anti-corruption campaign on Thursday, arrested an Additional Superintendent Engineer (ASE), Sukhwinder Singh Multani, posted at Jalandhar for taking a bribe of Rs 15 lakh and demanding more money of Rs 20 lakh.


Disclosing this here today, a spokesperson of the VB said this case has been registered against the above said PSPCL officer, who was earlier posted as Executive Engineer (Xen) Technical Audit, PSPCL Jalandhar on the complainant of Sharanjeet Singh, store keeper, PSPCL Verka, in Amritsar. In this regard the complainant has lodged an online plaint along with evidence in audio-video format at the Chief Minister's anti-corruption action line.


Giving details, he added that the complainant has alleged that the above said officer had already taken Rs 15 lakh as a bribe, when he was Xen, to send an inspection report of store inventory in his favour and now demanding Rs 20 lakh more to recommend his reinstatement on the job as the complainant was suspended on the basis of stock verification report. The complainant has recorded the entire conversation as an evidence which has been submitted to the VB to probe into the gratification matter.


The spokesperson informed that the VB has investigated the allegations levelled in the online complaint and registered a corruption case against the above said PSPCL officer after finding him guilty for taking a bribe of Rs 15 lakh in three instalments and demanding Rs 20 lakh more from the complainant.


In this regard a case under prevention of corruption act has been registered against the accused officer at VB police station Amritsar and he has been arrested. Further investigation in this case was under progress, he added.

ਛੁੱਟੀਆਂ ਦੌਰਾਨ ਸੈਮੀਨਾਰ ਜਾਂ ਹੋਰ ਡਿਊਟੀ ਦੇਣ ਤੇ ਅਧਿਆਪਕਾਂ ਨੂੰ ਮਿਲਦੀ ਹੈ ਛੁੱਟੀ, ਪੜ੍ਹੋ ਡੀਪੀਆਈ ਵੱਲੋਂ ਜਾਰੀ ਹਦਾਇਤਾਂ

ਛੁਟੀਆਂ ਦੌਰਾਨ ਸੈਮੀਨਾਰ ਜਾਂ ਹੋਰ ਡਿਊਟੀ ਦੇਣ ਤੇ ਅਧਿਆਪਕਾਂ ਨੂੰ ਮਿਲਦੀ ਹੈ ਛੁੱਟੀ, ਪੜ੍ਹੋ ਡੀਪੀਆਈ ਵੱਲੋਂ ਜਾਰੀ ਹਦਾਇਤਾਂ 


ਗਰਮੀ ਦੀਆਂ ਛੁੱਟੀਆਂ ਜਾਂ ਕਿਸੇ ਹੋਰ ਕਿਸਮ ਦੀਆਂ ਛੁੱਟੀਆਂ ਦੌਰਾਨ ਅਧਿਆਪਕਾਂ ਦੇ ਸਰਕਾਰੀ ਕੰਮ ਕਾਜ, ਸੈਮੀਨਾਰ ਦਫ਼ਤਰੀ ਡਿਊਟੀ ਲਈ ਬੁਲਾਇਆ ਜਾਂਦਾ ਹੈ ਤਾਂ ਜਿਹੜਾ ਅਧਿਆਪਕ ਛੁੱਟੀਆਂ ਦੌਰਾਨ ਕੰਮ ਕਰਦਾ ਹੈ ਉਹ ਨਿਯਮਾਂ ਅਧੀਨ ਛੁੱਟੀ ਵਾਲੇ ਦਿਨ ਕੀਤੇ ਕੰਮ ਦੇ ਈਵਜ ਵਿੱਚ ਬਣਦੀ ਛੁੱਟੀ ਦਾ ਹਕਦਾਰ ਹੁੰਦਾ ਹੈ ।ਇਸ ਸਬੰਧੀ ਡਾਇਰੈਕਟਰ ਸਿਖਿਆ ਵਿਭਾਗ ਵੱਲੋਂ ਸਮੂਹ  ਸਕੂਲ ਮੁਖੀਆਂ ਨੂੰ ਪੱਤਰ ਨੰਬਰ H-15/143-06  ਅ II (4)  ਮਿਤੀ ਚੰਡੀਗੜ੍ਹ 26-6-2006 ਜਾਰੀ ਕਰ ਹਦਾਇਤ ਕੀਤੀ ਗਈ ਹੈ  ਜਿਨ੍ਹਾਂ ਵੀ ਅਧਿਆਪਕਾਂ ਨੇ ਛੁੱਟੀਆਂ ਦੌਰਾਨ ਕੋਈ ਸੈਮੀਨਾਰ ਲਗਾਏ ਹਨ ਜਾਂ ਕੋਈ ਡਿਊਟੀ ਦਿੱਤੀ ਹੈ ਉਨ੍ਹਾਂ ਦੀ ਇਵਜ਼ ਵਿੱਚ ਨਿਯਮਾਂ ਅਧੀਨ ਛੁੱਟੀ ਜੋ ਵੀ ਡਿਊ ਬਣਦੀ ਹੈ ਦੇ ਦਿੱਤੀ ਜਾਵੇ ਅਤੇ ਇਸ ਸਬੰਧੀ ਪੰਜਾਬ ਸੀ.ਐਸ.ਆਰ. ਦੇ ਨਿਯਮਾਂ ਨੂੰ ਇੰਨ-ਬਿੰਨ ਲਾਗੂ ਕੀਤਾ ਜਾਵੇ। 

ਪੜ੍ਹੋ ਪੱਤਰ 


ਦਫ਼ਤਰ ਡਾਇਰੈਕਟਰ ਸਿੱਖਿਆ ਵਿਭਾਗ (ਸੈ ਸਿ ) ਪੰਜਾਬ, ਚੰਡੀਗੜ੍ਹ


ਵੱਲ

ਰਾਜ ਦੇ ਸਮੂਹ ਮੰਡਲ ਜਿਲ੍ਹਾ ਸਿੱਖਿਆ ਅਫ਼ਸਰ (ਸੈ ਸਿ )/(ਐ.ਸਿ) ਮੀਮੋ ਨੰਬਰ H-15/143-06  ਅ II (4)  ਮਿਤੀ ਚੰਡੀਗੜ੍ਹ 26-6-2006

ਛੁੱਟੀਆਂ ਦੌਰਾਨ ਕੰਮ ਕਰਦੇ ਅਧਿਆਪਕਾਂ ਨੂੰ ਈਵਜ਼ ਵਿੱਚ ਬਣਦੀ ਛੁੱਟੀ ਦੇਣ ਬਾਰੇ।

"ਕੁੱਝ ਜੱਥੇਬੰਦੀਆਂ ਵੱਲੋਂ ਮੇਰੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਗਰਮੀ ਦੀਆਂ ਛੁੱਟੀਆਂ ਜਾਂ ਕਿਸੇ ਹੋਰ ਕਿਸਮ ਦੀਆਂ ਛੁੱਟੀਆਂ ਦੌਰਾਨ ਅਧਿਆਪਕਾਂ ਦੇ ਸਰਕਾਰੀ ਕੰਮ ਕਾਜ, ਸੈਮੀਨਾਰ ਦਫ਼ਤਰੀ ਡਿਊਟੀ ਲਈ ਬੁਲਾਇਆ ਜਾਂਦਾ ਹੈ ਤਾਂ ਜਿਹੜਾ ਅਧਿਆਪਕ ਛੁੱਟੀਆਂ ਦੌਰਾਨ ਕੰਮ ਕਰਦਾ ਹੈ ਉਹ ਨਿਯਮਾਂ ਅਧੀਨ ਛੁੱਟੀ ਵਾਲੇ ਦਿਨ ਕੀਤੇ ਕੰਮ ਦੇ ਈਵਜ ਵਿੱਚ ਬਣਦੀ ਛੁੱਟੀ ਦਾ ਹਕਦਾਰ ਹੁੰਦਾ ਹੈ । ਇਸ ਸਬੰਧ ਵਿੱਚ ਆਪ ਦੇ ਅਧੀਨ ਆਉਂਦੇ ਸਮੂਹ ਅਮਲੇ ਸਕੂਲ ਮੁਖੀਆਂ ਦੇ ਧਿਆਨ ਵਿੱਚ ਇਹ ਗੱਲ ਲਿਆ ਦਿੱਤੀ ਜਾਵੇ ਕਿ ਜਿਨ੍ਹਾਂ ਵੀ ਅਧਿਆਪਕਾਂ ਨੇ ਛੁੱਟੀਆਂ ਦੌਰਾਨ ਕੋਈ ਸੈਮੀਨਾਰ ਲਗਾਏ ਹਨ ਜਾਂ ਕੋਈ ਡਿਊਟੀ ਦਿੱਤੀ ਹੈ ਉਨ੍ਹਾਂ ਦੀ ਇਵਜ਼ ਵਿੱਚ ਨਿਯਮਾਂ ਅਧੀਨ ਛੁੱਟੀ ਜੋ ਵੀ ਡਿਊ ਬਣਦੀ ਹੈ ਦੇ ਦਿੱਤੀ ਜਾਵੇ ਅਤੇ ਇਸ ਸਬੰਧੀ ਪੰਜਾਬ ਸੀ.ਐਸ.ਆਰ. ਦੇ ਨਿਯਮਾਂ ਨੂੰ ਇੰਨ-ਬਿੰਨ ਲਾਗੂ ਕੀਤਾ ਜਾਵੇ। ਇਹ ਵੀ ਲਿਖਿਆਂ ਜਾਂਦਾ ਹੈ ਕਿ ਅਜਿਹੀਆਂ ਕਲੋਹੀਫਿਕੇਸ਼ਨਾਂ ਲਈ ਵਿਭਾਗ ਨਾਲ ਕਿਸ ਕਿਸਮ ਦੀ ਲਿਖਾ ਪੜ੍ਹੀ ਨਾ ਕੀਤੀ ਜਾਵੇ ਸਗੋਂ ਸਮੂਹ ਸਕੂਲ ਮੁਖੀਆਂ ਨੂੰ ਆਪਣੇ ਸਕੂਲਾਂ ਦੀਆ ਲਾਇਬਰੇਰੀਆਂ ਵਿੱਚ ਸੀ.ਐਸ.ਆਰ./ਐਜੂਕੇਸ਼ਨ ਕੰਡ/ਵਿਤੀ ਰੂਲ, ਪੰਜਾਬ ਪਨੀਸ਼ਮੈਂਟ ਅਤੇ ਅਪੀਲ ਰੂਲਜ਼ ਆਦਿ ਸਮੂਹ ਦਸਤਾਵੇਜ਼ ਰੱਖਣ ਲਈ ਹਦਾਇਤ ਕਰ ਦਿੱਤੀ ਜਾਵੇ ਤਾ ਜੋ ਉਹ ਇਨ੍ਹਾਂ ਨੂੰ ਪੜ੍ਹ ਕੇ ਪੂਰੀ ਪੂਰੀ ਜਾਣਕਾਰੀ ਹਾਸਲ ਕਰ ਸਕਣ ਅਤੇ ਸਰਕਾਰ/ਵਿਭਾਗ ਦੀਆਂ ਹਦਾਇਤਾਂ ਨੂੰ ਲਾਗੂ ਕਰ ਸਕਣ।

ਡਾਇਰੈਕਟਰ ਸਿੱਖਿਆ ਵਿਭਾਗ (ਸੈ. ਸਿ) ਪੰਜਾਬ, ਚੰਡੀਗੜ੍ਹ।

LETTER REGARDING SPECIAL LEAVE FOR TEACHERS WHO WORK DURING HOLIDAYS READ HERE 

MID DAY MEAL: ਮਿਡ ਡੇ ਮੀਲ ਵਿੱਚ ਵਧੇਰੇ ਪੌਸ਼ਟਿਕ ਸਮੱਗਰੀ ਨੂੰ ਯਕੀਨੀ ਬਣਾਓ: ਡੀ.ਪੀ. ਰੈਡੀ

ENSURE MORE NUTRITIOUS CONTENT IN MID DAY MEALS: D.P. REDDY


CHAIRMAN, PUNJAB STATE FOOD COMMISSION PRESIDES OVER MEETING ON MID DAY MEAL SCHEME


 Chandigarh, February 9:


          Emphasizing more nutritious content in the mid day meals being provided to the children in the schools across the State, the Chairman, Punjab State Food Commission D.P. Reddy said that the cooks deployed for cooking the meals must ensure cleanliness.


          Chairing a meeting with the School Education Department here at MGSIPA regarding Mid Day meals in the State, the Chairman said that health checkups of the children at regular intervals are also the need of the hour besides taking steps to ensure the making of health profile of the children soas to have proper assessment about their well being.


          The Chairman also exhorted the officers of the department to arrange funds under the Corporate Social Responsibility (CSR) to make sure that the ROs are installed in all the schools in the coming 6 months across the State to provide clean drinking water to the students. Besides, Mr. Reddy also said that the short film made by the commission on the mid day meals should be uploaded on the EDUSAT platform of the department. Depending upon the resources, the exhaust fans should be provided to get rid of smoke thus protecting both the children as well as the cooks, said Mr. Reddy underscoring the importance of learning from the best practices adopted by the other states in this regard.


          Stressing the significance of social media in spreading awareness about the commission's activities, the Chairman batted for the Education Department to follow the social media handles of the commission so as to ensure a wider reach for various initiatives of the commission. The notice boards and complaint boxes must be installed at all the places to generate more awareness among the people apart from enabling them to offer suggestions.


          The Chairman& Members shared their experience of field visits & gave some important suggestions. It was assured by the School Education Department authorities that the same will be kept in view & will be taken care of properly.


          Among others present on the occasion included A.K. Sharma, IRS (Retd.), Preety Chawla, Indra Gupta, Vijay Dutt, Chetan Prakash Dhaliwal, Members and officers of the Punjab State Food Commission, Director General School Education Vinay Bublani and officers of the School Education Departmen

RAIN ☔⛱️ ALERT : ਆਉਣ ਵਾਲੇ 2 ਘੰਟਿਆਂ ਦੌਰਾਨ 6 ਜ਼ਿਲਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ

 Date of issue: 10.02.2023

 Light Rain/Thundershowers likely over the parts of #Pathankot , #Hoshiarpur, #Amritsar, #Jalandhar, #Ludhiana,#Nawanshahr districts & adjoining areas during next 2-3 hours. ਅਗਲੇ 2-3 ਘੰਟਿਆਂ ਦੌਰਾਨ #ਪਠਾਨਕੋਟ, #ਹੁਸ਼ਿਆਰਪੁਰ, #ਅੰਮ੍ਰਿਤਸਰ, #ਜਲੰਧਰ, #ਲੁਧਿਆਣਾ, #ਨਵਾਂਸ਼ਹਿਰ ਜ਼ਿਲ੍ਹਿਆਂ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਹਲਕੀ ਬਾਰਿਸ਼/ਗਰਜ਼-ਗਰਜ ਮੀਂਹ ਪੈਣ ਦੀ ਸੰਭਾਵਨਾ ਹੈ। 

5TH BOARD EXAM 2023: ਪੰਜਵੀਂ ਸ਼੍ਰੇਣੀ ਫਰਵਰੀ-2023 ਦੀ ਪਰੀਖਿਆ ਦੇ ਸੰਚਾਲਨ ਸਬੰਧੀ ਹਦਾਇਤਾਂ

ਪੰਜਵੀਂ ਸ਼੍ਰੇਣੀ ਫਰਵਰੀ-2023 ਦੀ ਪਰੀਖਿਆ ਦੇ ਸੰਚਾਲਨ ਸਬੰਧੀ ਹਦਾਇਤਾਂ


 ਕਰੋਨਾ ਵਾਇਰਸ (COVI)-19) ਦੇ ਚੱਲਦਿਆਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਿਸ਼ਾ ਅਧੀਨ ਪੰਜਵੀਂ ਸ਼੍ਰੇਣੀ ਦੀਆਂ ਪਰੀਖਿਆਵਾਂ ਮਿਤੀ 27-02-2023 ਤੋਂ 06-03-2022 ਤੱਕ ਸਵੇਰ ਦੇ ਅਤੇ ਹਸਤਾਖਰ ਚਾਰਟ/ ਪੇਸਟਿੰਗ ਦੇ ਪੈਕਟ ਮਿਤੀ:21-02-2023 ਨੂੰ ਮੁੱਖ ਦਫਤਰ ਤੋਂ ਭੇਜੇ ਜਾਣਗੇ।

 ਇਨ੍ਹਾਂ ਦੀ ਵੰਡ ਮਿਤੀ 22-07-2073 ਤੋਂ 23-02-2023 ਤੱਕ ਜਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਪੱਧਰ ਤੇ ਜਿਲ੍ਹਾ ਮੈਨੇਜਰ ਦੇ ਸਹਿਯੋਗ ਨਾਲ ਸਬੰਧਤ ਜਿਲੇ ਦੇ ਬੀ.ਪੀ.ਈ.ਓ ਦੇ ਅਧੀਨ ਪੈਂਦੇ ਹਰੇਕ ਕਲੱਸਟਰ/ ਸੈਂਟਰ ਹੈੱਡ ਟੀਚਰ ਨੂੰ ਸੀਲ ਬੰਦ ਡੱਬੇ ਸੌਂਪੇ ਜਾਣਗੇ। ਪੰਜਾਬ ਸਰਕਾਰ ਅਤੇ ਸਿਖਿਆ ਵਿਭਾਗ ਪ੍ਰੀਖਿਆਵਾਂ ਨਕਲ ਰਹਿਤ ਕਰਵਾਉਣ ਲਈ ਵਚਨ-ਬੱਧ ਹੈ। ਇਸ ਕਾਰਜ ਵਿੱਚ ਆਪ ਦੇ ਸਹਿਯੋਗ ਦੀ ਅਤਿ ਜਰੂਰਤ ਹੈ। ਪਰੀਖਿਆ ਸੁਚੱਜੇ ਢੰਗ ਨਾਲ ਕਰਵਾਉਂਣ ਲਈ ਹੇਠ ਲਿਖੇ ਅਨੁਸਾਰ ਪੁਖਤਾ ਪ੍ਰਬੰਧ ਕਰਵਾਏ ਜਾਣ ਪੰਜਾਬ ਸਰਕਾਰ ਵੱਲੋਂ ਸਮੇਂ ਸਮੇਂ ਤੇ ਜਾਰੀ COVID-19 ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕੀਤੀ ਜਾਵੇ।


1. ਰੂਮ  ਦੀ ਸਮਰੱਥਾ ਅਨੁਸਾਰ ਹੀ ਸਮਾਜਿਕ ਦੂਰੀ ਦਾ ਧਿਆਨ ਰੱਖਦੇ ਹੋਏ  ਸੀਟਿੰਗ ਪਲਾਨ ਕਰਵਾਇਆ ਜਾਵੇ। ਅਜਿਹੇ ਪ੍ਰਬੰਧ ਕਰਵਾਏ ਜਾਣ ਕਿ ਪਾਣੀ ਪੀਣ / ਹੱਥ ਧੋਣ ਜਾਂ ਬਾਦ ਰੂਮਾਂ ਵਿੱਚ ਇੱਕ ਤੋਂ ਵੱਧ ਪਰੀਖਿਆਰਥੀ ਨਾ ਜਾਵੇ। Transparent Bottle ਵਿੱਚ ਪਰੀਖਿਆਰਥੀ ਨੂੰ ਪਾਣੀ ਲਿਆਉਂਣ ਦੀ ਆਗਿਆ ਦਿੱਤੀ ਜਾਵੇ। ਪ੍ਰੀਖਿਆਰਥੀ ਆਪਣੀ ਕੋਈ ਵੀ ਚੀਜ/ ਵਸਤੂ ਇੱਕ ਦੂਸਰੇ ਨਾਲ ਸ਼ੇਅਰ ਨਾ ਕਰਨ ਲਈ ਪ੍ਰੇਰਿਤ ਕੀਤਾ ਜਾਵੇ। 

ਪੰਜਵੀਂ ਪਰੀਖਿਆ ਫਰਵਰੀ -2023 ਲਈ ਸੈਲਫ ਪਰੀਖਿਆ ਕੇਂਦਰ ਬਣਾਏ ਗਏ ਹਨ। ਇਹਨਾਂ ਪਰੀਖਿਆ ਕੇਂਦਰਾਂ ਵਿੱਚ ਨਿਗਰਾਨ ਦੀ ਡਿਊਟੀ ਲਈ ਪਰੀਖਿਆਰਥੀਆਂ ਦੀ ਗਿਣਤੀ ਅਨੁਸਾਰ ਲੋੜੀਂਦਾ ਅਮਲਾ ਕਲੱਸਟਰ/ਸੈਂਟਰ ਹੈੱਡ ਟੀਚਰ ਦੇ ਅੰਦਰ-ਅੰਦਰ ਪੈਂਦੇ ਸਰਕਾਰੀ/ਏਡਿਡ/ਐਫੀਲੀਏਟਿਡ/ਐਸੋਸੀਏਟਿਡ ਸਕੂਲਾਂ ਵਿੱਚੋਂ ਤਿਕੋਈ ਵਿਧੀ ਅਨੁਸਾਰ ਭਾਵ ਏ-ਬੀ-ਸੀ-ਏ ਅਨੁਸਾਰ ਲਗਾਇਆ ਜਾਵੇ। ਇਨ੍ਹਾਂ ਨੂੰ ਮਿਹਨਤਾਨੇ ਦੀ ਅਦਾਇਗੀ ਨਹੀਂ ਕੀਤੀ ਜਾਵੇਗੀ ।


 ਪੰਜਵੀਂ ਸ਼੍ਰੇਣੀ ਨਾਲ ਸਬੰਧਤ ਬੋਰਡ ਦਫਤਰ ਨਾਲ ਐਫੀਲੀਏਟਿਡ ਹੋਏ ਸਕੂਲਾਂ ਨੂੰ ਉਹਨਾਂ ਦੇ ਨੇੜੇ ਪੈਂਦਾ ਸੈਂਟਰ ਹੈੱਡ ਟੀਚਰ ਅਲਾਟ ਕੀਤਾ ਜਾਵੇ। ਹਰੇਕ ਸੈਂਟਰ ਹੈੱਡ ਟੀਚਰ ਦੇ ਅਧੀਨ ਪੈਂਦੇ ਪੰਜਵੀਂ ਸ਼੍ਰੇਣੀ ਨਾਲ ਸਬੰਧਤ ਸਕੂਲਾਂ ਦੀ ਸੂਚੀ ਸਬੰਧਤ ਸੈਂਟਰ ਹੈੱਡ ਟੀਚਰ ਨੂੰ ਉਪਲੱਬਧ ਕਰਵਾਈ ਜਾਵੇ ਅਤੇ ਇਕ ਕਾਪੀ ਸਹਾਇਕ ਸਕੱਤਰ (ਕਸ) ਨੂੰ ਵੀ ਭੇਜੀ ਜਾਵੇ।


 ਪੰਜਵੀਂ ਪਰੀਖਿਆ ਫਰਵਰੀ 2023 ਦੇ ਪ੍ਰਸ਼ਨ ਪੱਤਰ /ਬੁੱਕ ਲੈਟ ਮਿਤੀ 21-02-2023 ਨੂੰ ਮੁੱਖ ਦਫਤਰ ਤੋਂ ਭੇਜੇ ਜਾਣਗੇ। ਮਿਤੀ 22-02-2023 ਤੋਂ ਮਿਤੀ 23-02-2023 ਤੱਕ ਡੀ.ਈ.ਓ. (ਐਲੀਮੈਂਟਰੀ) ਪੱਧਰ ਤੇ ਜ਼ਿਲ੍ਹਾ ਮੈਨੇਜਰ ਦੇ ਸਹਿਯੋਗ ਨਾਲ ਆਪਦੇ ਜ਼ਿਲ੍ਹੇ/ਬੀ.ਪੀ.ਈ.ਓ. ਦੇ ਅਧੀਨ ਪੈਂਦੇ ਹਰੇਕ ਕਲੱਸਟਰ/ਸੈਂਟਰ ਹੈੱਡ ਟੀਚਰ ਨੂੰ ਸੀਲ ਬੰਦ ਡੱਬੇ ਸੌਂਪੇ ਜਾਣਗੇ।

PSEB 12TH DATESHEET FOR REGULAR STUDENTS DOWNLOAD HERE 

ਹਰੇਕ ਪਰੀਖਿਆ ਵਾਲੇ ਦਿਨ ਡੇਟ-ਸ਼ੀਟ ਅਨੁਸਾਰ ਵਿਸ਼ੇਵਾਰ ਪ੍ਰਸ਼ਨ ਪੱਤਰ / OMR ਸ਼ੀਟ ਦੇ ਸੀਲ ਬੰਦ ਡੱਬੇ ਸੈਂਟਰ ਹੈੱਡ ਟੀਚਰ ਵੱਲੋਂ ਹਰੇਕ ਕੇਂਦਰ ਕੰਟਰੋਲਰ ਨੂੰ ਸੌਂਪੇ ਜਾਣਗੇ।

ਪੰਜਵੀਂ ਪਰੀਖਿਆ ਫਰਵਰੀ/ਮਾਰਚ 2023 ਲਈ ਡੀ.ਈ.ਓ. (ਐਲੀਮੈਂਟਰੀ) ਨੂੰ ਸਮੁੱਚੇ ਜ਼ਿਲ੍ਹੇ ਅਤੇ ਬੀ.ਪੀ.ਓ. ਨੂੰ ਸਬੰਧਤ ਬਲਾਕ ਦਾ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ। ਹਰੇਕ ਪਰੀਖਿਆ ਵਾਲੇ ਦਿਨ ਪਰੀਖਿਆ ਖਤਮ ਹੋਣ ਉਪਰੰਤ ਉੱਤਰ ਪੱਤਰੀਆਂ (Book Let) ਦੀ ਮਾਰਕਿੰਗ ਡਿਊਟੀ ਦੇਣ ਵਾਲੇ ਨਿਗਰਾਨ ਅਮਲੇ ਤੋਂ ਕਰਵਾ ਕੇ ਵਿਸ਼ੇ ਦੇ ਅੰਕ ਸੈਂਟਰ ਹੈੱਡ ਟੀਚਰ ਰਾਹੀਂ Online web application for marking/School Login ਮਾਰਕਿੰਗ ਐਪ ਤੇ ਉਸੇ ਦਿਨ ਅਪਲੋਡ ਕਰਵਾਏ ਜਾਣ। ਹਰੇਕ ਵਿਸ਼ੇ ਦੀਆਂ ਉੱਤਰ-ਪੱਤਰੀਆਂ (Book Let) ਦੇ ਅੰਕ ਅੱਪਲੋਡ ਕਰਨ ਉਪਰੰਤ ਹੱਲ ਹੋਈਆਂ ( Book Let ) ਕਲੱਸਟਰ/ਸੈਂਟਰ ਹੈੱਡ ਟੀਚਰ ਪੱਧਰ ਤੇ ਸਟੋਰ ਕੀਤੀਆਂ ਜਾਣਗੀਆਂ।


 ਪੰਜਵੀਂ ਪਰੀਖਿਆ ਦੇ ਲਿਖਤੀ ਵਿਸ਼ਿਆਂ ਦੇ ਹਸਤਾਖਰ ਚਾਰਟ/ਪੇਸਟਿੰਗ ਆਦਿ ਕਲੱਸਟਰ ਪੱਧਰ ਤੇ ਭੇਜੇ ਜਾਣਗੇ। ਕਲੱਸਟਰ ਇੰਚਾਰਜ ਆਪਣੇ ਅਧੀਨ ਪੈਂਦੇ ਸਕੂਲਾਂ ਨੂੰ ਹਸਤਾਖਰ ਚਾਰਟ/ਪੇਸਟਿੰਗ ਆਦਿ ਮੁਹੱਈਆ ਕਰਵਾਏਗਾ ਅਤੇ ਪਰੀਖਿਆ ਖ਼ਤਮ ਹੋਣ ਉਪਰੰਤ ਹਸਤਾਖਰ ਚਾਰਟ ਕਲੱਸਟਰ ਪੱਧਰ ਤੇ ਹੀ ਰਿਕਾਰਡ ਵਿੱਚ ਰੱਖੇ ਜਾਣਗੇ। ਲੋੜ ਪੈਣ ਤੇ ਦਫ਼ਤਰ ਵੱਲੋਂ ਹਸਤਾਖਰ ਚਾਰਟਾਂ ਸਬੰਧੀ ਰਿਕਾਰਡ ਮੰਗਿਆ ਜਾ ਸਕਦਾ ਹੈ।


ਇਸ ਲਈ ਇਸ ਪੱਤਰ ਰਾਹੀਂ ਤੁਹਾਨੂੰ ਲਿਖਿਆ ਜਾਂਦਾ ਹੈ ਕਿ ਉਕਤ ਲੜੀ ਨੰ: 1 ਤੋਂ 15 ਤੱਕ ਦਰਜ ਨੁਕਤਿਆਂ/ਹਦਾਇਤਾਂ ਅਨੁਸਾਰ ਬਣਦੀ ਕਾਰਵਾਈ ਕਰਨੀ ਯਕੀਨੀ ਬਣਾਉਣ ਦੀ ਖੇਚਲ ਕੀਤੀ ਜਾਵੇ ਜੀ। 

READ OFFICIAL LETTER HERE 

PSEB 12TH ANNUAL EXAMINATION DATESHEET: ਸਿੱਖਿਆ ਬੋਰਡ ਵੱਲੋਂ ਰੈਗੂਲਰ ਪ੍ਰੀਖਿਆਰਥੀਆਂ ਲਈ ਡੇਟ ਸੀਟ ਜਾਰੀ


PSEB 12TH ANNUAL EXAMINATION DATESHEET: ਸਿੱਖਿਆ ਬੋਰਡ ਵੱਲੋਂ ਰੈਗੂਲਰ ਪ੍ਰੀਖਿਆਰਥੀਆਂ ਲਈ ਡੇਟ  ਸੀਟ ਜਾਰੀ  

ਚੰਡੀਗੜ੍ਹ 9 ਫਰਵਰੀ

ਸਿੱਖਿਆ ਬੋਰਡ ਵੱਲੋਂ ਰੈਗੂਲਰ ਪ੍ਰੀਖਿਆਰਥੀਆਂ ਲਈ ਡੇਟ  ਸੀਟ ਅੱਜ ਜਾਰੀ   ਕਰ ਦਿੱਤੀ ਗਈ ਹੈ। ਪਹਿਲਾਂ ਜਾਰੀ ਡੇਟ ਸ਼ੀਟ ਅਨੁਪੂਰਕ/ ਕੰਪਆਰਟਮੈਂਟ ਪ੍ਰੀਖਿਆਵਾਂ ਲਈ ਸੀ। 

ਡੇਟਸ਼ੀਟ (ਲਿਖਤੀ) (ਵੋਕੇਸ਼ਨਲ ਵਿਖੇ) (R-2) ਬਾਰਵੀਂ ਸ਼੍ਰੇਣੀ ਫਰਵਰੀ ਮਾਰਚ 2023 ਦੀ ਸਲਾਨਾ ਪ੍ਰੀਖਿਆ ਸ਼ਾਮ ਦੇ ਸੈਸ਼ਨ ਵਿਚ ਹੋਵੇਗੀ।

 ਜਨਰਲ ਅੰਗਰੇਜ਼ੀ, ਜਨਰਲ ਪੰਜਾਬੀ, ਪੰਜਾਬ ਹਿਸਟਰੀ ਐਂਡ ਕਲਚਰ, ਜਨਰਲ ਫਾਊਡੇਸ਼ਨ ਕੋਰਸ, ਕੰਪਿਊਟਰ ਸਾਇੰਸ ਲਈ ਪ੍ਰੀਖਿਆ ਦਾ ਸਮਾਂ 3:00 ਘੰਟੇ ਦਾ ਹੋਵੇਗਾ ਅਤੇ ਵੋਕੇਸ਼ਨਲ ਦੇ ਸਾਰੇ ਲਿਖਤੀ ਪੇਪਰਾਂ ਦਾ ਸਮਾਂ 02 ਘੰਟੇ ਦਾ ਹੋਵੇਗਾ। 

ਪ੍ਰੀਖਿਆਰਥੀਆਂ ਨੂੰ OMR ਸੀਟ ਭਰਨ ਲਈ 15 ਮਿੰਟ ਦਾ ਵਾਧੂ ਸਮਾਂ ਦਿੱਤਾ ਜਾਂਦਾ ਹੈ। ਪ੍ਰੀਖਿਆ ਦੁਪਹਿਰ 02:00 ਵਜੇ ਤੋਂ 05:15 ਵਜੇ ਤੱਕ ਹੋਵੇਗੀ। 

ਵਿਲੱਖਣ ਸਮਰੱਥਾ (Hearing Impaired (HI), Intellectual Disability (ID), Visually Impaired (VI), Autism Spectrum Disorder (AS), Cerebral Palsy, Chronic Neurological Conditions, Specific Learning Disability, Multiple Disabilities including Deaf-blindness, Parkinson's Disease and Mental illness ਪ੍ਰੀਖਿਆਰਥੀਆਂ ਨੂੰ ਵੱਖਰਾ ਪ੍ਰਸ਼ਨ-ਪੱਤਰ (DIA ਕੋਡ) ਦਿੱਤਾ ਜਾਵੇਗਾ। ਵਿਲੱਖਣ ਸਮਰੱਥਾ ਵਾਲੇ ਸਾਰੇ ਪ੍ਰੀਖਿਆਰਥੀਆਂ ਨੂੰ ਪੇਪਰ ਹੱਲ ਕਰਨ ਲਈ ਹਰੇਕ ਇੱਕ ਘੰਟੇ ਪਿੱਛੇ 20 ਮਿੰਟ ਦਾ ਵਾਧੂ ਸਮਾਂ ਦਿੱਤਾ ਜਾਣਾ ਹੈ ਅਤੇ ਲੋੜ ਅਨੁਸਾਰ ਅਜਿਹੇ ਪ੍ਰੀਖਿਆਰਥੀਆਂ ਨੂੰ ਲਿਖਾਰੀ (scribe) ਦੀ ਸੁਵਿਧਾ ਦੀ ਉਪਲੱਭਧ ਹੋਵੇਗੀ।

ਨੋਟ: ਪਹਿਲਾਂ ਜਾਰੀ ਡੇਟ ਸ਼ੀਟ ਅਨੁ ਪੂਰਕ / ਕੰਪਆਰਟਮੈਂਟ ਪ੍ਰੀਖਿਆਵਾਂ ਲਈ ਸੀ। 
 

PSEB 12TH DATESHEET 2023 : DOWNLOAD HERE

DISTT WISE SPORTS COORDINATOR: ਸਿੱਖਿਆ ਵਿਭਾਗ ਵੱਲੋਂ ਜ਼ਿਲ੍ਹਾ ਵਾਇਜ਼ ਸਪੋਰਟਸ ਕੋਆਰਡੀਨੇਟਰਾਂ ਦੀ ਤੈਨਾਤੀ

 

PUNJABI UNIVERSITY PATIALA EXAM : ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਸਾਰੇ ਕੋਰਸਾਂ ਲਈ ਪ੍ਰੀਖਿਆ ਫੀਸ ਸ਼ਡਿਊਲ ਜਾਰੀ

 

ਲੁਧਿਆਣਾ, 9 ਫਰਵਰੀ (ਅੰਜੂ ਸੂਦ) : ਮਿਸ਼ਨ 100 % ਨੂੰ ਲੈ ਕੇ ਸਿੱਖਿਆ ਅਧਿਕਾਰੀਆਂ ਵੱਲੋਂ ਵੱਖ ਵੱਖ ਨੋਡਲ ਅਫ਼ਸਰਾਂ ਨਾਲ ਮਹੱਤਵਪੂਰਨ ਮੀਟਿੰਗ ਕੀਤੀ ਗਈ।

 ਲੁਧਿਆਣਾ, 9 ਫਰਵਰੀ (ਅੰਜੂ ਸੂਦ) : ਮਿਸ਼ਨ 100 % ਨੂੰ ਲੈ ਕੇ ਸਿੱਖਿਆ ਅਧਿਕਾਰੀਆਂ ਵੱਲੋਂ ਵੱਖ ਵੱਖ ਨੋਡਲ ਅਫ਼ਸਰਾਂ ਨਾਲ ਮਹੱਤਵਪੂਰਨ ਮੀਟਿੰਗ ਕੀਤੀ ਗਈ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਸੱ:) ਹਰਜੀਤ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:) ਬਲਦੇਵ ਸਿੰਘ ਦੀ ਅਗਵਾਈ ਵਿੱਚ ਉੱਪ ਜਿਲ੍ਹਾ ਸਿੱਖਿਆ ਅਫਸਰ (ਸੈਸੱ) ਅਸ਼ੀਸ਼ ਕੁਮਾਰ ਤੇ ਉੱਪ ਜਿਲ੍ਹਾ ਸਿੱਖਿਆ ਅਫਸਰ (ਐ ਸਿੱ) ਜਸਵਿੰਦਰ ਸਿੰਘ ਵੱਲੋਂ ਜਿਲੇ ਦੇ 19 ਬਲਾਕਾਂ ਦੇ ਨੋਡਲ ਅਫ਼ਸਰਾਂ ਨਾਲ ਮਹੱਤਵਪੂਰਨ ਮੀਟਿੰਗ ਕੀਤੀ ਗਈ। ਜਿਸ ਵਿੱਚ ਉਨ੍ਹਾਂ ਸਿੱਖਿਆ ਵਿਭਾਗ ਵੱਲੋਂ ਜਾਰੀ ਹਦਾਇਤਾਂ ਬਾਰੇ ਵਿਸਥਾਰ ਸਾਹਿਤ ਜਾਣਕਾਰੀ ਦਿੱਤੀ, ਜਿਸ ਵਿੱਚ ਮਿਸ਼ਨ 100 % ਗਿਵ ਯੂਅਰ ਬੈਸਟ, ਨਵੇਂ ਸ਼ੈਸਨ ਵਿੱਚ ਦਾਖਲਾ ਵਧਾਉਣ ਤੇ ਵੱਖ-ਵੱਖ ਗ੍ਰਾਂਟਾ ਨੂੰ ਸਮੇਂ ਸਿਰ ਖ਼ਰਚਣ ਬਾਰੇ ਵਿਸਥਾਰ ਸਾਹਿਤ ਗੱਲਬਾਤ ਕੀਤੀ ਗਈ। ਇਸ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਸੱ:) ਹਰਜੀਤ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:) ਬਲਦੇਵ ਸਿੰਘ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:) ਜਸਵਿੰਦਰ ਸਿੰਘ ਤੇ ਉੱਪ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ) ਅਸ਼ੀਸ਼ ਕੁਮਾਰ, ਕਲਰਕ ਹਰਮਿੰਦਰ ਸਿੰਘ ਰੋਮੀ, ਵਿਸ਼ਾਲ ਜਿਲ੍ਹਾ ਐਮ ਆਈ ਐਸ ਕੋਆਰਡੀਨੇਟਰ, ਸਿੱਖਿਆ ਅਧਿਕਾਰੀਆਂ ਨੇ ਸਕੂਲਾਂ ਮੁਖੀਆਂ ਨੂੰ ਦੱਸਿਆ ਕਿ ਸਿੱਖਿਆ ਮੰਤਰੀ ਪੰਜਾਬ ਸ.ਹਰਜੋਤ ਸਿੰਘ ਬੈਂਸ ਵੱਲੋਂ ਮਿਸ਼ਨ 100% ਗਿਵ ਯੂਅਰ ਬੈਸਟ ਦਾ ਨਾਅਰਾ ਦਿੱਤਾ ਗਿਆ ਹੈ। ਇਸ ਤਹਿਤ ਯੋਜਨਾਬੰਦ ਤਰੀਕੇ ਨਾਲ ਅਧਿਆਪਕ ਪੜ੍ਹਾਈ ਕਰਵਾਉਣ ਤਾਂ ਜੋ ਸੌ ਪ੍ਰੀਤਸ਼ਤ ਨਤੀਜੇ ਪ੍ਰਾਪਤ ਕੀਤੇ ਜਾ ਸਕਣ ਤੇ ਇਸ ਲਈ ਬੱਚਿਆਂ ਦੀ 100 ਫ਼ੀਸਦੀ ਸਕੂਲ ਵਿੱਚ ਹਾਜ਼ਰੀ ਯਕੀਨੀ ਬਣਾਉਣ ਦੇ ਉਪਰਾਲੇ ਕੀਤੇ ਜਾਣ। ਉਨ੍ਹਾਂ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਸਮਾਰਟ ਰੂਮ ਬਣੇ ਹੋਏ ਹਨ ਤੇ ਪੜ੍ਹਾਉਣ ਸਮੇਂ ਪ੍ਰੋਜੈਕਟਰ/ਸਮਾਰਟ ਐਲ.ਈ.ਡੀ. ਵਰਤੋਂ ਯਕੀਨੀ ਬਣਾਈ ਜਾਵੇ। ਉਨ੍ਹਾਂ ਜਾਣਕਾਰੀ ਦਿੱਤੀ ਕਿ ਸਰਕਾਰੀ ਸਕੂਲਾਂ ਵਿੱਚ ਦਾਖਲਾ ਸ਼ੁਰੂ ਹੈ , ਜਿਸ ਦੇ ਤਹਿਤ ਨਵੀਂ ਰਜਿਸਟ੍ਰੇਸ਼ਨ ਕਰਵਾਉਣ ਲਈ ਸਮਾਜਿਕ ਭਾਈਚਾਰੇ ਤੇ ਬੱਚਿਆਂ ਦੇ ਮਾਤਾ ਪਿਤਾ ਨੂੰ ਜਾਗਰੂਕ ਕੀਤਾ ਜਾਵੇ। 

ਉਨ੍ਹਾਂ ਕਿਹਾ ਕਿ ਨਵੇਂ ਸੈਸਨ ਲਈ ਬੱਚਿਆਂ ਦੀ ਗਿਣਤੀ ਵਧਾਉਣ ਦੇ ਮੱਦੇਨਜ਼ਰ ਹੁਣ ਤੋਂ ਹੀ ਸਰਕਾਰੀ ਸਕੂਲਾਂ ਵਿੱਚ ਦਾਖਲਾ ਵਧਾਉਣ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਜਾਵੇ ਅਤੇ ਇਸ ਲਈ ਸਮਾਜਿਕ ਭਾਈਚਾਰੇ ਤੇ ਬੱਚਿਆਂ ਦੇ ਮਾਤਾ ਪਿਤਾ ਨੂੰ ਸਰਕਾਰੀ ਸਕੂਲਾਂ ਵਿੱਚ ਮਿਲ ਰਾਹੀਆਂ ਸਹੂਲਤਾਂ ਬਾਰੇ ਜਾਣੂ ਕਰਵਾਇਆ ਜਾਵੇ। ਉਨ੍ਹਾਂ ਸਮੂਹ ਸਕੂਲ ਮੁਖੀਆ ਨੂੰ ਸਕੂਲਾਂ ਵਿੱਚ ਜਾਰੀ ਹੋਈਆਂ ਵੱਖ-ਵੱਖ ਗ੍ਰਾਂਟਾ ਸਮੇਂ ਸਿਰ ਖਰਚ ਕਰਕੇ ਇਨ੍ਹਾਂ ਦਾ ਵਰਤੋਂ ਸਰਟੀਫੀਕੇਟ ਆਪਣੇ ਆਪਣੇ ਬਲਾਕ ਦਫ਼ਤਰਾਂ ਵਿਖੇ ਪੁੱਜਦਾ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਯੂਡਾਇਸ ਦੇ ਚਲ ਰਹੇ ਕੰਮ ਨੂੰ ਸਮੇਂ ਸਿਰ ਪੂਰਾ ਕਰਨ ਦੀ ਹਦਾਇਤ ਵੀ ਦਿੱਤੀ। ਇਸ ਮੌਕੇ ਜ਼ਿਲੇ ਦੇ ਸਮੂਹ ਬੀਪੀਈਉ'ਜ ਵੀ ਹਾਜ਼ਰ ਸਨ।

NON BOARD CLASSES EXAM : ਸਿੱਖਿਆ ਵਿਭਾਗ ਵੱਲੋਂ ਨਾਨ ਬੋਰਡ ਜਮਾਤਾਂ ਦੀਆਂ ਪ੍ਰੀਖਿਆਵਾਂ ਸਬੰਧੀ ਹਦਾਇਤਾਂ

 

09/02/2023 (ਵੀਰਵਾਰ) : ਆਨਲਾਈਨ ਜਮਾਤਾਂ ਦੀ ਸਮਾਂ ਸਾਰਨੀ

 *09/02/2023 (ਵੀਰਵਾਰ)* 

*ਸ਼ਾਮ ਦਾ ਸੈਸ਼ਨ*

*ਆਨਲਾਈਨ ਜਮਾਤਾਂ ਦੀ ਸਮਾਂ ਸਾਰਨੀ*“Mission 100%: Give Your Best” ਮੁਹਿੰਮ ਤਹਿਤ ਮਾਣਯੋਗ ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਜੀ ਦੀ ਅਗਵਾਈ ਹੇਠ ਮਿਤੀ: 09/02/2023 ਨੂੰ ਸ਼ਾਮ ਦੇ ਸੈਸ਼ਨ ਦੌਰਾਨ Facebook ਅਤੇ YouTube ਤੇ ਲਗਾਈਆਂ ਜਾਣ ਵਾਲੀਆਂ ਆਨਲਾਈਨ ਕਲਾਸਾਂ ਦਾ ਵੇਰਵਾ: 


ਸਮਾਂ - 5:00- 5:45 ਵਜੇ

ਜਮਾਤ 12ਵੀਂ ਕੈਮਿਸਟਰੀ

 

ਸਮਾਂ - 5:45 - 6: 30 ਵਜੇ

ਜਮਾਤ 12ਵੀਂ ਬਾਇਓਲੋਜੀ


*Facebook ਲਿੰਕ:* 

https://www.facebook.com/profile.php?id=100072301243476&mibextid=LQQJ4d 


*YouTube ਲਿੰਕ:* 

https://www.youtube.com/live/nQ_xaJx2a7g?feature=share

WEATHER TODAY: ਦੇਖੋ ਅੱਜ ਦਾ ਮੌਸਮ, ਕਿਥੇ ਪਵੇਗਾ ਮੀਂਹ

 RAIN ☔ ALERT: ਮੌਸਮ ਵਿਭਾਗ ਵੱਲੋਂ ਸੂਬੇ ਵਿੱਚ 2 ਦਿਨ ਮੀਂਹ ਪੈਣ ਦੀ ਭਵਿੱਖਬਾਣੀ 

ਚੰਡੀਗੜ੍ਹ, 9 ਫਰਵਰੀ

 ਮੌਸਮ ਵਿਭਾਗ ਵੱਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ ਸੂਬੇ ਵਿੱਚ ਬਹੁਤੇ ਜ਼ਿਲ੍ਹਿਆਂ ਵਿੱਚ  9 ਤੋਂ  10 ਫਰਵਰੀ ਨੂੰ ਮੀਂਹ ਪਵੇਗਾ। 


ਮੌਸਮ ਵਿਭਾਗ ਮੁਤਾਬਕ 9 ਫਰਵਰੀ ਤੋਂ 10 ਫਰਵਰੀ ਦੌਰਾਨ ਪਾਰਾ ਮੁੜ ਡਿੱਗ ਸਕਦਾ ਹੈ ।  ਮੌਸਮ ਵਿਭਾਗ ਅਨੁਸਾਰ ਨਵੀਂ ਪੱਛਮੀ ਗੜਬੜੀ ਹੋਣ ਕਾਰਨ ਹਿਮਾਚਲ ਪ੍ਰਦੇਸ਼ ਤੋਂ ਇਲਾਵਾ ਪੰਜਾਬ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਜਿਸ ਨਾਲ ਠੰਡ ਵਿੱਚ ਮੁੜ ਵਾਧਾ ਹੋ ਸਕਦਾ ਹੈ।
ਪੰਜਾਬ ਦੇ ਲੋਕਾਂ ਨੂੰ ਸਸਤੀ ਰੇਤ ਦੇਣ ਲਈ ਇਸੇ ਮਹੀਨੇ ਜਨਤਕ ਰੇਤ ਖੱਡਾਂ ਦਾ ਘੇਰਾ 7 ਜ਼ਿਲ੍ਹਿਆਂ ਤੋਂ ਵਧਾ ਕੇ 14 ਜ਼ਿਲ੍ਹਿਆਂ ਤੱਕ ਹੋਵੇਗਾ

 ਰੇਤ ਕਾਰੋਬਾਰ ’ਚ ਪਾਰਦਰਸ਼ਤਾ ਲਿਆ ਕੇ ਭਗਵੰਤ ਮਾਨ ਸਰਕਾਰ ਨੇ ਰੇਤ ਮਾਫ਼ੀਆ ਦੇ ਦਿਨ ਖਤਮ ਕੀਤੇ: ਮੀਤ ਹੇਅਰ


ਖਣਨ ਮੰਤਰੀ ਨੇ ਨਵਾਂਸ਼ਹਿਰ ’ਚ ਖੋਜਾ ਜਨਤਕ ਰੇਤ ਖੱਡ ਦਾ ਲਿਆ ਜਾਇਜ਼ਾ, ਰੇਤਾ ਲੈਣ ਵਾਲਿਆਂ ਨਾਲ ਗੱਲਬਾਤ ਕਰਕੇ ਲਿਆ ਫ਼ੀਡ ਬੈਕ


ਪੰਜਾਬ ਦੇ ਲੋਕਾਂ ਨੂੰ ਸਸਤੀ ਰੇਤ ਦੇਣ ਲਈ ਇਸੇ ਮਹੀਨੇ ਜਨਤਕ ਰੇਤ ਖੱਡਾਂ ਦਾ ਘੇਰਾ 7 ਜ਼ਿਲ੍ਹਿਆਂ ਤੋਂ ਵਧਾ ਕੇ 14 ਜ਼ਿਲ੍ਹਿਆਂ ਤੱਕ ਹੋਵੇਗਾ


ਖੱਡਾਂ ਦੀ ਗਿਣਤੀ ਵੀ 16 ਤੋਂ ਵਧਾ ਕੇ 50 ਕੀਤੀ ਜਾਵੇਗੀ


ਚੰਡੀਗੜ੍ਹ/ਨਵਾਂਸ਼ਹਿਰ, 8 ਫ਼ਰਵਰੀ

ਪੰਜਾਬ ਦੇ ਖਣਨ ਅਤੇ ਭੂ-ਵਿਗਿਆਨ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਨਵਾਂਸ਼ਹਿਰ ਵਿਖੇ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਰੇਤ ਕਾਰੋਬਾਰ ’ਚ ਪਾਰਦਰਸ਼ਤਾ ਲਿਆ ਕੇ ਰੇਤ ਮਾਫ਼ੀਆ ਦੇ ਦਿਨ ਖਤਮ ਕਰ ਦਿੱਤੇ ਹਨ।

ਅੱਜ ਨਵਾਂਸ਼ਹਿਰ ਜ਼ਿਲੇ ਦੇ ਖੋਜਾ ਪਿੰਡ ਵਿਖੇ ਜਨਤਕ ਰੇਤ ਖੱਡ ਦਾ ਜਾਇਜ਼ਾ ਲੈਣ ਪੁੱਜੇ ਖਣਨ ਅਤੇ ਭੂ-ਵਿਗਿਆਨ ਮੰਤਰੀ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਲੋਕਾਂ ਨਾਲ ਰੇਤ ਖਾਣਾਂ ਤੋਂ 5.50 ਰੁਪਏ ਵਿੱਚ ਰੇਤਾ ਮੁਹੱਈਆ ਕਰਵਾਉਣ ਦੇ ਕੀਤੇ ਵਾਅਦੇ ਨੂੰ ਅਮਲੀ ਰੂਪ ਦੇ ਕੇ ਦਰਸਾ ਦਿੱਤਾ ਹੈ ਕਿ ਸਰਕਾਰ ਲਈ ਪ੍ਰਸ਼ਾਸਨ ’ਚ ਪਾਰਦਰਸ਼ਤਾ ਤੇ ਜਨਤਕ ਹਿੱਤਾਂ ਨਾਲ ਇਮਾਨਦਾਰੀ ਸਭ ਤੋਂ ਵੱਡੀ ਤਰਜੀਹ ਹੈ। ਉਨ੍ਹਾਂ ਕਿਹਾ ਕਿ ਹੁਣ ਨਾ ਤਾਂ ਕੋਈ ਗੁੰਡਾ ਪਰਚੀ ਲੱਗੇਗੀ ਤੇ ਨਾ ਹੀ ਨਜਾਇਜ਼ ਮਾਈਨਿੰਗ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲਈ ਰੇਤ ਦੇ ਮਾਲੀਏ ਤੋਂ ਪਹਿਲਾਂ ਆਮ ਲੋਕਾਂ ਦੇ ਹਿੱਤ ਹਨ।

ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਐਤਵਾਰ ਨੂੰ ਲੁਧਿਆਣਾ ਤੋਂ ਸ਼ੁਰੂ ਕੀਤੀਆਂ ਗਈਆਂ ਪੰਜਾਬ ਦੇ 7 ਜ਼ਿਲ੍ਹਿਆਂ ਵਿਚਲੀਆਂ ਜਨਤਕ ਰੇਤ ਖਾਣਾਂ ਨੂੰ ਮਿਲੇ ਭਰਪੂਰ ਹੁੰਗਾਰੇ ਅਤੇ ਆਮ ਲੋਕਾਂ ਨੂੰ ਰੇਤ ਮਿਲਣ ’ਚ ਹੋਈ ਅਸਾਨੀ ਨੂੰ ਦੇਖਦੇ ਹੋਏ, ਇਸ ਮਹੀਨੇ ਦੇ ਅਖੀਰ ਤੱਕ ਇਨ੍ਹਾਂ ਖਾਣਾਂ ਦਾ ਘੇਰਾ 14 ਜ਼ਿਲ੍ਹਿਆਂ ਤੱਕ ਕਰਦੇ ਹੋਏ ਜਨਤਕ ਰੇਤ ਖਾਣਾਂ ਦੀ ਗਿਣਤੀ 50 ਕਰ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਅਗਲੇ ਸਾਲ ਤੱਕ ਇਹ ਗਿਣਤੀ 150 ਤੋਂ ਵਧੇਰੇ ਕਰਨ ਦਾ ਟੀਚਾ ਰੱਖਿਆ ਗਿਆ ਹੈ।

ਖਣਨ ਮੰਤਰੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਪੁੱਛੇ ਗਏ ਸੁਆਲ ਕਿ ਇਨ੍ਹਾਂ ਜਨਤਕ ਰੇਤ ਖਾਣਾਂ ਚਲਾਉਣ ਲਈ ਲੋੜੀਂਦੀਆਂ ਅਥਾਰਟੀਆਂ ਪਾਸੋਂ ‘ਕਲੀਅਰੈਂਸ’ ਲਈਆਂ ਗਈਆਂ ਹਨ, ਬਾਰੇ ਸਪੱਸ਼ਟ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਸਬੰਧੀ ਵਿਸ਼ੇਸ਼ ਹਦਾਇਤ ਕੀਤੀ ਗਈ ਸੀ, ਜਿਸ ਤਹਿਤ ਮਾਣਯੋਗ ਉੱਚ ਅਦਾਲਤ ਅਤੇ ਸਟੇਟ ਇੰਨਵਾਰਿਨਮੈਂਟ ਇੰਪੈਕਟ ਅਸੈਸਮੈਂਟ ਅਥਾਰਟੀ (ਸੀਆ) ਪਾਸੋਂ ਲੋੜੀਂਦੀਆਂ ਪ੍ਰਵਾਨਗੀਆਂ ਲੈ ਕੇ ਹੀ ਇਹ ਖਾਣਾਂ ਲੋਕਾਂ ਲਈ ਸ਼ੁਰੂ ਕੀਤੀਆਂ ਗਈਆਂ ਹਨ।

ਖੋਜਾ ਵਿਖੇ ਰੇਤ ਲੈਣ ਆਏ ਲੋਕਾਂ ਅਤੇ ਰੇਤ ਦੀ ਭਰਾਈ ਕਰਨ ਵਾਲੀ ਲੇਬਰ ਨਾਲ ਦਰਿਆ ਦੇ ਪਾਣੀ ’ਚੋਂ ਨੰਗੇ ਪੈਰੀਂ ਲੰਘ ਕੇ ਗੱਲਬਾਤ ਕਰਨ ਪੁੱਜੇ ਖਣਨ ਮੰਤਰੀ ਮੀਤ ਹੇਅਰ ਨੇ ਜਿੱਥੇ ਉਨ੍ਹਾਂ ਪਾਸੋਂ ਕਿਸੇ ਵੀ ਤਰ੍ਹਾਂ ਦੇ ਵਾਧੂ ਚਾਰਜ ਬਾਰੇ ਪੁੱਛਿਆ ਉੱਥੇ ਉਨ੍ਹਾਂ ਦਾ ਫ਼ੀਡ ਬੈਕ ਵੀ ਲਿਆ। ਰੇਤ ਲੈਣ ਆਏ ਲੋਕ ਅਤੇ ਰੇਤ ਭਰਨ ਵਾਲੀ ਲੇਬਰ ਨੇ ਇਸ ਮੌਕੇ ਆਖਿਆ ਕਿ ਪੰਜਾਬ ’ਚ ਲਗਪਗ 15 ਸਾਲ ਬਾਅਦ ਪੁਰਾਣੇ ਸਮੇਂ ਵਾਂਗ ਖੁੱਲ੍ਹੀ ਰੇਤ ਮਿਲਣ ਲੱਗੀ ਹੈ। ਟ੍ਰੈਕਟਰਾਂ-ਟਰਾਲੀਆਂ ਨਾਲ ਢੁਆਈ ਕਰਨ ਵਾਲਿਆਂ ਨੇ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦਿਆਂ ਕਿਹਾ ਕਿ ਰੇਤ ਦੀ ਭਰਾਈ ਦਾ ਕੰਮ ਪਹਿਲਾਂ ਮਸ਼ੀਨਾਂ ਅਤੇ ਢੋਆਈ ਦਾ ਕੰਮ ਵੱਡੇ ਕਮਰਸ਼ੀਅਲ ਵਾਹਨਾਂ ਤੱਕ ਹੀ ਸੀਮਿਤ ਰਹਿ ਜਾਣ ਕਾਰਨ, ਬਹੁਤ ਸਾਰੇ ਲੋਕਾਂ ਦਾ ਰੋਜ਼ਗਾਰ ਦਾ ਸਾਧਨ ਵੀ ਖੁਸ ਗਿਆ ਸੀ ਪਰ ਹੁਣ ਅਜਿਹਾ ਨਹੀਂ।

 ਮੀਤ ਹੇਅਰ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਤਸੱਲੀ ਹੈ ਕਿ ਭਗਵੰਤ ਮਾਨ ਸਰਕਾਰ ਵੱਲੋਂ ਜਨਤਕ ਰੇਤ ਖਾਣਾਂ ਸ਼ੁਰੂ ਕਰਨ ਦਾ ਜ਼ਮੀਨੀ ਪੱਧਰ ’ਤੇ ਆਮ ਲੋਕਾਂ ਨੂੰ ਲਾਭ ਮਿਲਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇਨ੍ਹਾਂ ਸਾਈਟਾਂ ਦਾ ਜਾਇਜ਼ਾ ਲੈਣ ਦਾ ਮੰਤਵ ਅਗਲੇ ਦਿਨਾਂ ’ਚ ਖੋਲ੍ਹੀਆਂ ਜਾਣ ਵਾਲੀਆਂ ਹੋਰ ਜਨਤਕ ਖਾਣਾਂ ਦੇ ਕੰਮ ’ਚ ਤੇਜ਼ੀ ਲਿਆਉਣਾ ਹੈ। ਪਹਿਲ ਉਨ੍ਹਾਂ ਥਾਂਵਾਂ ਨੂੰ ਦਿੱਤੀ ਜਾ ਰਹੀ ਹੈ, ਜਿੱਥੇ ਜਨਤਕ ਖਾਣ ਨੂੰ ਮੇਨ ਰਸਤੇ ਨੇੜੇ ਲੱਗਦੇ ਹੋਣ, ਖੱਡ ਤੱਕ ਜਾਣ ਵਾਲਾ ਰਸਤਾ ਲੱਗਪਗ ਸਰਕਾਰੀ ਹੋਵੇ, ਪ੍ਰਾਈਵੇਟ ਰਸਤੇ ਦੀ ਵਰਤੋਂ ਹੋਣ ’ਤੇ ਕੋਈ ਵਸੂਲੀ ਨਾ ਹੋਵੇ। ਉਨ੍ਹਾਂ ਕਿਹਾ ਕਿ ਸੂਬੇ ’ਚ ਹੋਰ ਜਨਤਕ ਰੇਤ ਖਾਣਾਂ ਖੁੱਲ੍ਹਣ ਨਾਲ ਕਿਸੇ ਵੀ ਲੋੜਵੰਦ ਨੂੰ ਸਿਰ ਦੀ ਛੱਤ ਪਾਉਣ ਲਈ ਕੋਈ ਮੁਸ਼ਕਿਲ ਨਹੀਂ ਆਵੇਗੀ ਅਤੇ ਸਰਕਾਰ ਦੀ ਕੋਸ਼ਿਸ਼ ਇਹ ਰਹੇਗੀ ਕਿ ਜਿਨ੍ਹਾਂ ਜ਼ਿਲ੍ਹਿਆਂ ’ਚ ਰੇਤ ਖਾਣਾਂ ਨਹੀਂ ਹਨ, ਉਹ ਜ਼ਿਲ੍ਹੇ ਨਾਲ ਦੇ ਜ਼ਿਲ੍ਹੇ ’ਚ ਖੁਲ੍ਹੀਆਂ ਜਨਤਕ ਰੇਤ ਖਾਣਾਂ ਤੋਂ ਆਪਣੀ ਲੋੜ ਮੁਤਾਬਕ ਰੇਤਾ ਲੈ ਸਕਣ।

ਇਸ ਮੌਕੇ ਮੌਜੂਦ ਡਾਇਰੈਕਟਰ ਖਣਨ ਤੇ ਭੂ-ਵਿਗਿਆਨ ਦਵਿੰਦਰ ਪਾਲ ਸਿੰਘ ਖਰਬੰਦਾ ਨੇ ਖਣਨ ਮੰਤਰੀ ਨੂੰ ਦੱਸਿਆ ਕਿ ਜਨਤਕ ਰੇਤ ਖਾਣਾਂ ’ਚ ਪਾਰਦਰਸ਼ਤਾ ਰੱਖਣ ਲਈ ਅਤੇ ਨਜਾਇਜ਼ ਮਾਈਨਿੰਗ ਦੀ ਚੈਕਿੰਗ ਲਈ ਖਰੀਦਣ ਵਾਲੇ ਦੇ ਮੋਬਾਇਲ ’ਤੇ ‘ਕਿਊ ਆਰ ਕੋਡ’ ਭੇਜਿਆ ਜਾਵੇਗਾ, ਜਿਸ ਵਿੱਚ ਰੇਤ ਖਾਣ ਦਾ ਨਾਮ, ਅਦਾਇਗੀ, ਤਰੀਕ ਅਤੇ ਰੇਤ ਦੀ ਪਰਚੀ ਦੀ ਮਿਆਦ ਨਾਲ ਸਬੰਧਤ ਜਾਣਕਾਰੀ ਸਕੈਨ ਕਰਕੇ ਦੇਖੀ ਜਾ ਸਕੇਗੀ।

ਇਸ ਮੌਕੇ ਆਪ ਦੇ ਨਵਾਂਸ਼ਹਿਰ ਦੇ ਸੀਨੀਅਰ ਆਗੂ ਲਲਿਤ ਮੋਹਨ ਪਾਠਕ ਨੇ ਖਣਨ ਮੰਤਰੀ ਮੀਤ ਹੇਅਰ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦਿਆਂ, ਜਨਤਕ ਰੇਤ ਖਾਣਾਂ ਰਾਹੀਂ ਭਗਵੰਤ ਮਾਨ ਸਰਕਾਰ ਵੱਲੋਂ ਆਮ ਲੋਕਾਂ ਨੂੰ ਦਿੱਤੀ ਵੱਡੀ ਰਾਹਤ ਲਈ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਨਾਲ ਆਮ ਲੋਕਾਂ ਨੂੰ ਸਸਤਾ ਰੇਤਾ ਤਾਂ ਮਿਲਿਆ ਹੀ ਹੈ, ਨਾਲ ਹੀ ਸੈਂਕੜੇ ਘਰਾਂ ਨੂੰ ਭਰਾਈ ਅਤੇ ਟ੍ਰੈਕਟਰ ਢੋਆ-ਢੁਆਈ ਰਾਹੀਂ ਰੋਜ਼ਗਾਰ ਵੀ ਮਿਲਿਆ ਹੈ।

ਇਸ ਮੌਕੇ ਐਸ ਐਸ ਪੀ ਭਾਗੀਰਥ ਸਿੰਘ ਮੀਣਾ, ਏ ਡੀ ਸੀ (ਜ) ਰਾਜੀਵ ਵਰਮਾ, ਐਸ ਡੀ ਐਮ ਨਵਾਂਸ਼ਹਿਰ ਮੇਜਰ ਸ਼ਿਵਰਾਜ ਸਿੰਘ ਬੱਲ, ਡੀ ਐਸ ਪੀ ਨਵਾਂਸ਼ਹਿਰ ਰਣਜੀਤ ਸਿੰਘ ਬਦੇਸ਼ਾ, ਖਣਨ ਤੇ ਭੂ ਵਿਗਿਆਨ ਵਿਭਾਗ ਦੇ ਨਿਗਰਾਨ ਇੰਜੀਨੀਅਰ (ਹੈਡ ਕੁਆਰਟਰ) ਮਨੋਜ ਬਾਂਸਲ, ਕਾਰਜਕਾਰੀ ਇੰਜੀਨੀਅਰ ਹੈਪੀ ਕੁਮਾਰ, ਐਸ ਡੀ ਓ ਗੁਰਜੀਤ ਸਿੰਘ, ਤਹਿਸੀਲਦਾਰ ਸਰਵੇਸ਼ ਰਾਜਨ, ਆਪ ਦੇ ਜ਼ਿਲ੍ਹਾ ਸਕੱਤਰ ਗਗਨ ਅਗਨੀਹੋਤਰੀ, ਸਰਪੰਚ ਪਰਗਟ ਰਾਮ, ਨੰਬਰਦਾਰ ਭੁਪਿੰਦਰ ਸਿੰਘ ਤੇ ਵੱਡੀ ਗਿਣਤੀ ’ਚ ਸਥਾਨਕ ਲੋਕ ਮੌਜੂਦ ਸਨ।

ਮੋਹਾਲੀ ’ਚ ਸਥਿਤ ਹਾਊਸਿੰਗ ਸਾਈਟਾਂ ਸਮੇਤ 77 ਜਾਇਦਾਦਾਂ ਦੀ ਹੋਵੇਗੀ ਈ-ਨਿਲਾਮੀ

 ਮੋਹਾਲੀ ’ਚ ਸਥਿਤ 6 ਗਰੁੱਪ ਹਾਊਸਿੰਗ ਸਾਈਟਾਂ ਸਮੇਤ 77 ਜਾਇਦਾਦਾਂ ਦੀ ਹੋਵੇਗੀ ਈ-ਨਿਲਾਮੀ: ਅਮਨ ਅਰੋੜਾ


• ਗਮਾਡਾ ਵੱਲੋਂ 17 ਫਰਵਰੀ ਤੋਂ ਸ਼ੁਰੂ ਕੀਤੀ ਜਾਵੇਗੀ ਜਾਇਦਾਦਾਂ ਦੀ ਈ-ਨਿਲਾਮੀ


• ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਦੇ ਨਿਰਦੇਸ਼ਾਂ ’ਤੇ ਗਮਾਡਾ ਵੱਲੋਂ ਬੋਲੀਕਾਰਾਂ ਦੀ ਮਦਦ ਤੇ ਬੋਲੀ ਪ੍ਰਕਿਰਿਆ ਨੂੰ ਸੁਖਾਲਾ ਬਣਾਉਣ ਲਈ ਈਮੇਲ helpdesk@gmada.gov.in ਜਾਰੀ


• ਤਕਰੀਬਨ 2100 ਕਰੋੜ ਰੁਪਏ ਦੀ ਰਾਖਵੀਂ ਕੀਮਤ ਦੀਆਂ ਜਾਇਦਾਦਾਂ ਖਰੀਦ ਲਈ ਹੋਣਗੀਆਂ ਉਪਲਬਧ


ਚੰਡੀਗੜ੍ਹ/ਐਸ.ਏ.ਐਸ.ਨਗਰ, 8 ਫਰਵਰੀ:


ਸੂਬਾ ਵਾਸੀਆਂ ਨੂੰ ਪੰਜਾਬ ਦੇ ਮਾਡਲ ਸ਼ਹਿਰ ਮੋਹਾਲੀ ਵਿੱਚ ਜਾਇਦਾਦ ਖਰੀਦਣ ਦਾ ਮੌਕਾ ਪ੍ਰਦਾਨ ਕਰਨ ਲਈ ਗ੍ਰੇਟਰ ਮੋਹਾਲੀ ਏਰੀਆ ਡਿਵੈੱਲਪਮੈਂਟ ਅਥਾਰਟੀ (ਗਮਾਡਾ) ਵੱਲੋਂ ਐਸ.ਏ.ਐਸ. ਨਗਰ (ਮੋਹਾਲੀ) ਦੇ ਵੱਖ-ਵੱਖ ਪ੍ਰਾਜੈਕਟਾਂ/ਸੈਕਟਰਾਂ ਵਿੱਚ ਸਥਿਤ ਤਕਰੀਬਨ 77 ਜਾਇਦਾਦਾਂ ਦੀ ਈ-ਨਿਲਾਮੀ ਕੀਤੀ ਜਾਵੇਗੀ।


ਇਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ ਇਹ ਈ-ਨਿਲਾਮੀ 17 ਫਰਵਰੀ ਨੂੰ ਸਵੇਰੇ 9 ਵਜੇ ਸ਼ੁਰੂ ਹੋਵੇਗੀ ਅਤੇ 6 ਮਾਰਚ ਨੂੰ ਦੁਪਹਿਰ 1 ਵਜੇ ਸਮਾਪਤ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਈ-ਨਿਲਾਮੀ ਵਿੱਚ ਉਪਲਬਧ ਜਾਇਦਾਦਾਂ ਦੀ ਕੁੱਲ ਰਾਖਵੀਂ ਕੀਮਤ ਤਕਰੀਬਨ 2100 ਕਰੋੜ ਰੁਪਏ ਬਣਦੀ ਹੈ।  


ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਗਮਾਡਾ ਵੱਲੋਂ ਇਸ ਬੋਲੀ ਪ੍ਰਕਿਰਿਆ ਨੂੰ ਸੁਚਾਰੂ ਤੇ ਸੁਖਾਲਾ ਬਣਾਉਣ ਤੋਂ ਇਲਾਵਾ ਬੋਲੀਕਾਰਾਂ ਦੀ ਮਦਦ ਵਾਸਤੇ ਈਮੇਲ helpdesk@gmada.gov.in ਜਾਰੀ ਕੀਤੀ ਗਈ ਹੈ ਤਾਂ ਜੋ ਕੋਈ ਵੀ ਵਿਅਕਤੀ ਈ-ਨਿਲਾਮੀ ਸਬੰਧੀ ਜਾਂ ਬੋਲੀ ਲਗਾਉਣ ਵਿੱਚ ਸਮੱਸਿਆ ਆਉਣ ਉਤੇ ਇਸ ਈਮੇਲ ਰਾਹੀਂ ਸਹਾਇਤਾ ਪ੍ਰਾਪਤ ਕਰ ਸਕੇ।


ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਨੇ ਦੱਸਿਆ ਕਿ ਗਮਾਡਾ ਵੱਲੋਂ ਇਸ ਈ-ਨਿਲਾਮੀ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਜਾਇਦਾਦਾਂ ਪੇਸ਼ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ 6 ਗਰੁੱਪ ਹਾਊਸਿੰਗ ਸਾਈਟਾਂ, ਇਕ ਸਕੂਲ ਸਾਈਟ, ਇਕ ਹੋਟਲ ਸਾਈਟ, ਇਕ ਨਰਸਿੰਗ ਹੋਮ ਸਾਈਟ, 9 ਆਈ.ਟੀ. ਉਦਯੋਗਿਕ ਪਲਾਟ, ਦੋ ਵਪਾਰਕ ਚੰਕ ਸਾਈਟਾਂ ਅਤੇ ਲਗਭਗ 57 ਐਸ.ਸੀ.ਓਜ਼. ਅਤੇ ਬੂਥ ਸ਼ਾਮਲ ਹਨ। ਇਹ ਜਾਇਦਾਦਾਂ ਏਅਰੋਸਿਟੀ, ਸੈਕਟਰ 83-ਅਲਫ਼ਾ, ਸੈਕਟਰ 66-ਬੀਟਾ, ਆਈ.ਟੀ. ਸਿਟੀ ਸੈਕਟਰ 101-ਅਲਫ਼ਾ ਅਤੇ ਐਸ.ਏ.ਐਸ. ਨਗਰ ਦੀਆਂ ਹੋਰ ਪ੍ਰਮੁੱਖ ਥਾਵਾਂ ’ਤੇ ਸਥਿਤ ਹਨ।


ਉਨ੍ਹਾਂ ਦੱਸਿਆ ਕਿ ਇੱਛੁਕ ਬੋਲੀਕਾਰ ਜਾਇਦਾਦਾਂ ਦੇ ਵੇਰਵੇ ਈ-ਨਿਲਾਮੀ ਪੋਰਟਲ https://puda.e-auctions.in ਉਤੇ ਦੇਖ ਸਕਦੇ ਹਨ। ਈ-ਨਿਲਾਮੀ ਸ਼ੁਰੂ ਹੋਣ ਤੋਂ ਪਹਿਲਾਂ ਬੋਲੀ ਦੀ ਪ੍ਰਕਿਰਿਆ ਵਿੱਚ ਹਿੱਸਾ ਲੈਣ ਵਾਲੇ ਬੋਲੀਕਾਰਾਂ ਲਈ ਰਜਿਸਟਰੇਸ਼ਨ ਦੀ ਪ੍ਰਕਿਰਿਆ, ਭੁਗਤਾਨ ਕਰਨ ਦਾ ਤਰੀਕਾ, ਸਾਈਟਾਂ ਦਾ ਆਕਾਰ, ਸਥਾਨ ਆਦਿ ਨੂੰ ਇਸ ਪੋਰਟਲ ’ਤੇ ਅਪਲੋਡ ਕੀਤਾ ਜਾਵੇਗਾ। ਬੋਲੀਕਾਰ ਨੂੰ ਸਾਈਟ ਲਈ ਨਿਰਧਾਰਤ ਰਾਖਵੀਂ ਕੀਮਤ ਤੋਂ ਵੱਧ ਬੋਲੀ ਲਗਾਉਣੀ ਪਵੇਗੀ। ਉਨ੍ਹਾਂ ਦੱਸਿਆ ਕਿ ਬੋਲੀ ਲਗਾਉਣ ਦੀ ਗਿਣਤੀ ’ਤੇ ਕੋਈ ਰੋਕ ਨਹੀਂ ਹੋਵੇਗੀ ਅਤੇ ਬੋਲੀਕਾਰ ਆਪਣੀ ਇੱਛਾ ਮੁਤਾਬਕ ਬੋਲੀ ਵਿੱਚ ਸੋਧ ਕਰ ਸਕਦੇ ਹਨ।


ਉਨ੍ਹਾਂ ਕਿਹਾ ਕਿ ਗਮਾਡਾ ਅੰਤਿਮ ਬੋਲੀ ਦੀ ਕੀਮਤ ਦਾ 10 ਫ਼ੀਸਦ ਭੁਗਤਾਨ ਪ੍ਰਾਪਤ ਕਰਨ ’ਤੇ ਸਫ਼ਲ ਬੋਲੀਕਾਰਾਂ ਨੂੰ ਸਾਈਟਾਂ ਅਲਾਟ ਕਰੇਗੀ ਅਤੇ ਸਾਈਟਾਂ ਦਾ ਕਬਜ਼ਾ ਨਿਲਾਮੀ (ਆਕਸ਼ਨ) ਨੀਤੀ ਦੇ ਨਿਯਮਾਂ ਅਤੇ ਸ਼ਰਤਾਂ ਮੁਤਾਬਕ ਸੌਂਪਿਆ ਜਾਵੇਗਾ।

ਵਿਜੀਲੈਂਸ ਬਿਊਰੋ ਵੱਲੋਂ ਵਾਹਨ ਫਿਟਨੈਸ ਸਰਟੀਫਿਕੇਟ ਘੁਟਾਲੇ ਚ ਸ਼ਾਮਲ ਇੱਕ ਹੋਰ ਏਜੰਟ ਨੂੰ ਕੀਤਾ ਕਾਬੂ

ਵਿਜੀਲੈਂਸ ਬਿਊਰੋ ਵੱਲੋਂ ਵਾਹਨ ਫਿਟਨੈਸ ਸਰਟੀਫਿਕੇਟ ਘੁਟਾਲੇ ਚ ਸ਼ਾਮਲ ਇੱਕ ਹੋਰ ਏਜੰਟ ਨੂੰ ਕੀਤਾ ਕਾਬੂ

ਘੁਟਾਲੇ ਚ ਵਿਜੀਲੈਂਸ ਨੇ ਹੁਣ ਤੱਕ ਐਮ.ਵੀ.ਆਈ. ਸਮੇਤ 14 ਏਜੰਟ ਕੀਤੇ ਗ੍ਰਿਫ਼ਤਾਰ


ਚੰਡੀਗੜ੍ਹ, 8 ਫਰਵਰੀ :

ਪੰਜਾਬ ਵਿਜੀਲੈਂਸ ਬਿਊਰੋ ਨੇ ਵਾਹਨ ਫਿਟਨੈਸ ਸਰਟੀਫਿਕੇਟ ਘੁਟਾਲੇ ਵਿੱਚ ਜਲੰਧਰ ਵਿਖੇ ਤਾਇਨਾਤ ਮੋਟਰ ਵਹੀਕਲ ਇੰਸਪੈਕਟਰ (ਐਮ.ਵੀ.ਆਈ.) ਨਰੇਸ਼ ਕਲੇਰ ਨਾਲ ਮਿਲੀਭੁਗਤ ਕਰਨ ਵਾਲੇ ਇੱਕ ਹੋਰ ਭਗੌੜੇ ਏਜੰਟ ਗੌਰਵ ਅਰੋੜਾ ਵਾਸੀ ਸੈਂਟਰਲ ਟਾਊਨ, ਜਲੰਧਰ ਨੂੰ ਗ੍ਰਿਫ਼ਤਾਰ ਕੀਤਾ ਹੈ। ਵਿਜੀਲੈਂਸ ਬਿਊਰੋ ਨੇ ਉਸ ਦਾ ਮੋਬਾਈਲ ਫ਼ੋਨ ਅਤੇ ਸਿਮ ਕਾਰਡ ਜ਼ਬਤ ਕਰ ਲਿਆ ਹੈ ਜੋ ਇਸ ਘਪਲੇ ਬਾਰੇ ਹੋਰ ਜਾਣਕਾਰੀ ਇਕੱਠੀ ਕਰਨ ਲਈ ਡਾਟਾ ਮਾਹਿਰਾਂ ਨੂੰ ਭੇਜਿਆ ਜਾਵੇਗਾ।


ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਬਿਊਰੋ ਨੇ ਐਮ.ਵੀ.ਆਈ., ਜਲੰਧਰ ਦੇ ਦਫ਼ਤਰ ਵਿਖੇ ਪਿਛਲੇ ਸਾਲ ਅਗਸਤ ਮਹੀਨੇ ਅਚਨਚੇਤ ਚੈਕਿੰਗ ਕੀਤੀ ਜਿਸ ਦੌਰਾਨ ਪ੍ਰਾਈਵੇਟ ਏਜੰਟਾਂ ਨਾਲ ਵੱਡੇ ਪੱਧਰ 'ਤੇ ਮਿਲੀਭੁਗਤ ਕਰਕੇ ਵਪਾਰਕ ਅਤੇ ਨਿੱਜੀ ਵਾਹਨਾਂ ਦੀ ਜਾਂਚ ਕੀਤੇ ਬਿਨਾਂ ਫਿਟਨੈਸ ਸਰਟੀਫਿਕੇਟ ਜਾਰੀ ਕਰਨ ਲਈ ਕੀਤੇ ਜਾ ਰਹੇ ਸੰਗਠਿਤ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਕੀਤਾ ਸੀ।


ਬੁਲਾਰੇ ਨੇ ਅੱਗੇ ਦੱਸਿਆ ਕਿ ਪੁਖਤਾ ਸਬੂਤਾਂ ਦੇ ਆਧਾਰ ‘ਤੇ ਵਿਜੀਲੈਂਸ ਬਿਊਰੋ ਦੇ ਥਾਣਾ ਜਲੰਧਰ ਵਿਖੇ ਮੁਕੱਦਮਾ ਨੰਬਰ 14 ਮਿਤੀ 23-08-2022 ਨੂੰ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7ਏ ਅਤੇ ਆਈਪੀਸੀ ਦੀ ਧਾਰਾ 420, 120-ਬੀ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਕੁੱਲ 13 ਮੁਲਜ਼ਮ ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ ਜੋ ਕਿ ਜੇਲ੍ਹ ਵਿੱਚ ਬੰਦ ਜਾਂ ਜਮਾਨਤਾਂ ਉਪਰ ਹਨ ਜਿਨ੍ਹਾਂ ਵਿੱਚ ਨਰੇਸ਼ ਕਲੇਰ, ਰਾਮਪਾਲ ਉਰਫ਼ ਰਾਧੇ, ਮੋਹਨ ਲਾਲ ਉਰਫ਼ ਕਾਲੂ, ਪਰਮਜੀਤ ਸਿੰਘ ਬੇਦੀ, ਸੁਰਜੀਤ ਸਿੰਘ ਅਤੇ ਹਰਵਿੰਦਰ ਸਿੰਘ, ਪੰਕਜ ਢੀਂਗਰਾ ਉਰਫ਼ ਭੋਲੂ, ਬ੍ਰਿਜਪਾਲ ਸਿੰਘ ਉਰਫ਼ ਰਿੱਕੀ, ਅਰਵਿੰਦ ਕੁਮਾਰ ਉਰਫ਼ ਬਿੰਦੂ, ਵਰਿੰਦਰ ਸਿੰਘ ਉਰਫ ਦੀਪੂ, ਸਪਨਾ, ਲਵਲੀਨ ਸਿੰਘ ਲਵੀ ਅਤੇ ਰਾਜੇਸ਼ ਸਹੋਤਾ (ਸਾਰੇ ਪ੍ਰਾਈਵੇਟ ਏਜੰਟ) ਸ਼ਾਮਲ ਹਨ। ਉਨ੍ਹਾਂ ਅੱਗੇ ਦੱਸਿਆ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ਅਤੇ ਬਾਕੀ ਭਗੌੜੇ ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।

ਮਾਨ ਸਰਕਾਰ ਦੀ ਵਿਲੱਖਣ ਪਹਿਲ ‘ਪਹਿਲੀ ਸਰਕਾਰ-ਕਿਸਾਨ ਮਿਲਣੀ’ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ 12 ਫ਼ਰਵਰੀ ਨੂੰ ਹੋਵੇਗੀ: ਕੁਲਦੀਪ ਸਿੰਘ ਧਾਲੀਵਾਲ

 ਮਾਨ ਸਰਕਾਰ ਦੀ ਵਿਲੱਖਣ ਪਹਿਲ ‘ਪਹਿਲੀ ਸਰਕਾਰ-ਕਿਸਾਨ ਮਿਲਣੀ’ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ 12 ਫ਼ਰਵਰੀ ਨੂੰ ਹੋਵੇਗੀ: ਕੁਲਦੀਪ ਸਿੰਘ ਧਾਲੀਵਾਲ 

ਕਣਕ-ਝੋਨੇ ਅਧੀਨ ਰਕਬਾ ਘਟਾ ਕੇ ਪਾਣੀ ਬਚਾਉਣ ਵਾਲੀਆਂ ਫਸਲਾਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨਾ ਅਤੇ ਹੋਰ ਖੇਤੀ ਸਹਾਇਕ ਧੰਦਿਆਂ ਨੂੰ ਹੁਲਾਰਾ ਦੇਣਾ ਮੁੱਖ ਉਦੇਸ਼


ਕਿਸਾਨਾਂ ਨਾਲ ਸਿੱਧਾ ਵਿਚਾਰ-ਵਟਾਂਦਰਾ ਕਰਕੇ ਤਿਆਰ ਹੋਵੇਗੀ ਨਵੀਂ ਖੇਤੀ ਨੀਤੀ


ਚੰਡੀਗੜ੍ਹ, 8 ਫ਼ਰਵਰੀ:


ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਇਤਿਹਾਸ ਵਿੱਚ ਪਹਿਲੀ ਵਾਰ ‘ਪਹਿਲੀ ਸਰਕਾਰ-ਕਿਸਾਨ ਮਿਲਣੀ’ ਦਾ ਆਯੋਜਨ ਕਰੇਗੀ, ਇਹ ਮਿਲਣੀ ਸਮਾਗਮ 12 ਫਰਵਰੀ, 2023 ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਖੇ ਹੋਵੇਗਾ।


ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਸ ਮਿਲਣੀ ਦਾ ਮੁੱਖ ਮੰਤਵ ਪੰਜਾਬ ਸੂਬੇ ਦੇ ਮੁੱਖ ਫਸਲੀ ਚੱਕਰ ਕਣਕ-ਝੋਨੇ ਅਧੀਨ ਰਕਬਾ ਘਟਾ ਕੇ ਹੋਰ ਪਾਣੀ ਬਚਾਉਣ ਵਾਲੀਆਂ ਫਸਲਾਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨਾ ਅਤੇ ਹੋਰ ਖੇਤੀ ਸਹਾਇਕ ਧੰਦਿਆਂ ਨੂੰ ਵਧਾਵਾ ਦੇਣਾ ਹੈ।


ਸ. ਧਾਲੀਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਇਸ ਵਿਲੱਖਣ ਆਯੋਜਨ ਦੌਰਾਨ ਸਰਕਾਰ ਅਤੇ ਕਿਸਾਨਾਂ ਦਰਮਿਆਨ ਸਿੱਧਾ ਵਿਚਾਰ-ਵਟਾਂਦਰਾ ਕਰਦੇ ਹੋਏ ਕਿਸਾਨਾਂ ਨਾਲ ਸਲਾਹ ਕਰਕੇ ਤਿਆਰ ਕੀਤੀ ਜਾ ਰਹੀ ਸੂਬੇ ਦੀ ਨਵੀਂ ਖੇਤੀ ਨੀਤੀ ਨੂੰ ਕਿਸਾਨ ਸਹਾਈ ਬਣਾਉਣ ਲਈ ਹੀਲੇ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਮਿਲਣੀ ਦੌਰਾਨ ਪੂਰੇ ਪੰਜਾਬ ਤੋਂ ਅਗਾਂਹਵਧੂ ਕਿਸਾਨ ਸਿੱਧੇ ਮੁੱਖ ਮੰਤਰੀ ਨੂੰ ਆਪਣੇ ਸੁਝਾਅ ਦੇਣਗੇ ਅਤੇ ਪ੍ਰਸਾਸ਼ਨ, ਵਿਭਾਗਾਂ, ਖੇਤੀਬਾੜੀ ਖੋਜ ਸੰਸਥਾਵਾਂ ਅਤੇ ਕਿਸਾਨਾਂ ਵਿੱਚ ਖੁੱਲੀ ਗੱਲਬਾਤ ਰਾਹੀਂ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਜਿਸ ਰਾਹੀਂ ਸੂਬੇ ਦੀ ਖੇਤੀਬਾੜੀ ਨੂੰ ਵੰਨ-ਸੁਵੰਨਤਾ ਵੱਲ ਲਿਜਾਉਣ, ਲਾਹੇਵੰਦ ਬਣਾਉਣ ਅਤੇ ਖੇਤੀਬਾੜੀ ਸੁਧਾਰਾਂ ਦਾ ਕੰਮ ਕਰਨ ਲਈ ਤਜਵੀਜ਼ ਤਿਆਰ ਕੀਤੀ ਜਾਵੇਗੀ।


ਖੇਤੀਬਾੜੀ ਮੰਤਰੀ ਨੇ ਇਹ ਵੀ ਦੱਸਿਆ ਕਿ ਪੰਜਾਬ ਸੂਬੇ ਦੇ ਇਤਿਹਾਸ ਵਿੱਚ ਪਹਿਲੀ ਵਾਰ ਅਜਿਹੀ ਪਹਿਲ ਕੀਤੀ ਗਈ ਹੈ ਅਤੇ ਇਸ ਮਿਲਣੀ ਦੌਰਾਨ ਖੇਤੀਬਾੜੀ ਤੇ ਖੇਤੀ ਆਧਾਰਿਤ ਸਹਾਇਕ ਧੰਦਿਆਂ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਬੂਥਾਂ ਅਤੇ ਪ੍ਰਦਰਸ਼ਨੀਆਂ ਦਾ ਆਯੋਜਨ ਕਿਸਾਨਾਂ ਲਈ ਕੀਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਪਹਿਲੀ ਕਿਸਾਨ-ਸਰਕਾਰ ਮਿਲਣੀ ਲਈ 5 ਹਜ਼ਾਰ ਕਿਸਾਨਾਂ/ ਉੱਦਮੀਆਂ ਨੂੰ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਿਲਣੀ ਦੌਰਾਨ ਤਜ਼ਰਬੇਕਾਰ ਕਿਸਾਨਾਂ ਦੀ ਸ਼ਮੂਲੀਅਤ ਯਕੀਨੀ ਬਣਾਈ ਗਈ ਹੈ, ਜੋ ਕਿ ਖੇਤੀਬਾੜੀ ਅਤੇ ਖੇਤੀਬਾੜੀ ਸਹਾਇਕ ਕਿੱਤਿਆਂ ਨਾਲ ਸਬੰਧਤ ਵੱਖ-ਵੱਖ ਵਿਸ਼ਿਆਂ ਦੀ ਭਰਪੂਰ ਜਾਣਕਾਰੀ ਰੱਖਦੇ ਹਨ।ਇਸ ਤੋਂ ਇਲਾਵਾ ਵੱਖ-ਵੱਖ ਖੇਤੀਬਾੜੀ ਕਲੱਬਾਂ, ਐਸੋਸੀਏਸ਼ਨਾਂ ਦੇ ਮੈਂਬਰ ਵੀ ਇਸ ਮਿਲਣੀ ਦਾ ਹਿੱਸਾ ਬਣਨਗੇ। ਉਨ੍ਹਾਂ ਦੱਸਿਆ ਕਿ ਇਸ ਮਿਲਣੀ ਵਿੱਚ ਸੈਲਫ ਹੈਲਪ ਗਰੁੱਪਾਂ, ਸਹਿਕਾਰੀ ਸੁਸਾਇਟੀਆਂ ਨਾਲ ਸਬੰਧਤ ਕਿਸਾਨ ਬੀਬੀਆਂ ਦੀ ਸ਼ਮੂਲੀਅਤ ਯਕੀਨੀ ਬਣਾਈ ਗਈ ਹੈ।


ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਸਬਜ਼ੀਆਂ, ਫ਼ਲ, ਗੰਨਾ, ਨਰਮਾ, ਮੋਟਾ ਅਨਾਜ਼, ਦਵਾਈਆਂ ਵਾਲੇ ਬੂਟੇ ਅਤੇ ਖੁਸ਼ਬੂਦਾਰ ਬੂਟੇ, ਮੁਰਗੀ ਪਾਲਣ, ਮੱਛੀ ਪਾਲਣ, ਬੱਕਰੀ ਪਾਲਣ, ਚਾਰਾ ਅਤੇ ਪਸ਼ੂ ਆਹਾਰ, ਡੇਅਰੀ, ਖੇਤੀਬਾੜੀ ਮਸ਼ੀਨਰੀ, ਕੰਢੀ ਖੇਤਰ, ਵਣ ਖੇਤੀ, ਖੁੰਬਾਂ ਅਤੇ ਮਧੂ ਮੱਖੀ ਪਾਲਣ, ਫੂਡ ਪ੍ਰੋਸੈਸਿੰਗ ਐਂਡ ਮੁੱਲ ਵਾਧਾ ਅਤੇ ਸਟਾਰਟ ਅੱਪ, ਜੈਵਿਕ ਖੇਤੀ, ਦਾਲਾਂ ਤੇ ਤੇਲ ਬੀਜ, ਕਣਕ, ਝੋਨਾ ਅਤੇ ਮੱਕੀ ਅਤੇ ਬਾਸਮਤੀ ਆਦਿ 20 ‘ਸਲਾਹ ਮਸ਼ਵਰਾ ਬੂਥ’ ਸਥਾਪਿਤ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ 20 ਵੱਖ-ਵੱਖ ਬੂਥਾ ‘ਤੇ ਵਿਸ਼ਾ ਮਾਹਿਰ ਮੌਜੂਦ ਹੋਣਗੇ, ਜੋ ਕਿਸਾਨਾਂ ਨੂੰ ਸਮੱਸਿਆਵਾਂ ਦੇ ਹੱਲ ਲਈ ਸੁਝਾਅ ਦੇਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਬੂਥਾਂ ‘ਤੇ ਸੈਂਪਲਿੰਗ ਦੀ ਵਿਵਸਥਾ ਵੀ ਹੋਵੇਗੀ।


ਸ. ਧਾਲੀਵਾਲ ਨੇ ਦੱਸਿਆ ਕਿ ਇਸ ਮੌਕੇ 11 ਵੱਖ-ਵੱਖ ਵਿਭਾਗਾਂ ਜਿਨ੍ਹਾਂ ਵਿੱਚ ਖੇਤੀਬਾੜੀ, ਬਾਗਬਾਨੀ, ਪਸ਼ੂ ਪਾਲਣ, ਡੇਅਰੀ ਵਿਕਾਸ, ਮੱਛੀ ਪਾਲਣ, ਮੰਡੀ ਬੋਰਡ, ਪੋਲਟਰੀ, ਮਿੱਟੀ ਅਤੇ ਪਾਣੀ ਸੰਭਾਲ, ਪੰਜਾਬ ਐਗਰੋ ਇੰਡਸਟਰੀਜ਼, ਮਿਲਫੈੱਡ ਅਤੇ ਮਾਰਕਫੈੱਡ ਯਾਮਲ ਹਨ, ਵੱਲੋਂ ਪ੍ਰਦਰਸ਼ਨੀਆਂ ਲਗਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਹ ਪ੍ਰਦਰਸ਼ਨੀਆਂ ਜਾਣਕਾਰੀ ਭਰਪੂਰ ਹੋਣਗੀਆਂ ਜੋ ਕਿ ਕਿਸਾਨਾਂ ਦਾ ਮਾਰਗ ਦਰਸ਼ਨ ਕਰਨਗੀਆਂ।


ਵਿਜੀਲੈਂਸ ਨੇ ਪੰਚਾਇਤ ਸਕੱਤਰ ਨੂੰ ਕੀਤਾ ਗ੍ਰਿਫਤਾਰ

 ਵਿਜੀਲੈਂਸ ਨੇ ਪੰਚਾਇਤ ਸਕੱਤਰ ਨੂੰ ਵਿੱਤ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹੇਠ ਕੀਤਾ ਗ੍ਰਿਫਤਾਰ


ਚੰਡੀਗੜ੍ਹ, 8 ਫਰਵਰੀ : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਬੁੱਧਵਾਰ ਨੂੰ ਤਰਨਤਾਰਨ ਜ਼ਿਲ੍ਹੇ ਦੇ ਬਲਾਕ ਵਲਟੋਹਾ, ਜ਼ਿਲ੍ਹਾ ਤਰਨਤਾਰਨ ਵਿੱਚ ਤਾਇਨਾਤ ਪੰਚਾਇਤ ਸਕੱਤਰ ਹਰਦਿਆਲ ਸਿੰਘ ਵਾਸੀ ਪਿੰਡ ਦਾਸੂਵਾਲ, ਜਿਲਾ ਤਰਨਤਾਰਨ ਨੂੰ ਉਸ ਦੀ ਆਮਦਨ ਦੇ ਜਾਣੂ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ।  


ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਪੰਚਾਇਤ ਸਕੱਤਰ ਖਿਲਾਫ਼ ਭ੍ਰਿਸ਼ਟਾਚਾਰ ਰਾਹੀਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਲੱਗੇ ਦੋਸ਼ਾਂ ਸਬੰਧੀ ਵਿਜੀਲੈਂਸ ਜਾਂਚ ਦੀ ਪੜਤਾਲ ਉਪਰੰਤ ਇਹ ਕੇਸ ਦਰਜ ਕੀਤਾ ਗਿਆ ਹੈ।

 

ਹੋਰ ਵੇਰਵੇ ਦਿੰਦਿਆਂ ਉਨਾਂ ਅੱਗੇ ਦੱਸਿਆ ਕਿ ਵਿਜੀਲੈਂਸ ਜਾਂਚ ਦੌਰਾਨ ਇਸ ਬਾਰੇ ਸਾਲਾਂ ਦੀ ਮਿਥੀ ਹੋਈ ਮਿਆਦ ਦੌਰਾਨ ਉਸਦੀ ਕੁੱਲ ਆਮਦਨ 47,65,188 ਰੁਪਏ ਸੀ ਅਤੇ ਕੁੱਲ ਖਰਚਾ 1,06,98,926 ਰੁਪਏ ਪਾਇਆ ਗਿਆ। ਇਸ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਚੈਕ ਪੀਰੀਅਡ ਦੌਰਾਨ ਪ੍ਰਾਪਤ ਹੋਈ ਆਮਦਨ ਦੇ ਮੁਕਾਬਲੇ ਮੁਲਜ਼ਮ ਵੱਲੋਂ ਕੀਤੇ ਗਏ ਕੁੱਲ ਖਰਚੇ ਵਿੱਚ 59,33,738 ਰੁਪਏ ਦਾ ਵੱਧ ਖਰਚਾ ਕੀਤਾ ਗਿਆ ਹੈ।


ਉਨ੍ਹਾਂ ਦੱਸਿਆ ਕਿ ਉਕਤ ਮੁਲਜ਼ਮ ਹਰਦਿਆਲ ਸਿੰਘ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ ਅੰਮ੍ਰਿਤਸਰ ਵਿਖੇ

NVS ADMISSION 2023: ਹੁਣ 15 ਫਰਵਰੀ ਤੱਕ ਕਰੋ ਅਪਲਾਈ,

 Online registration for Admission to Class-VI (session 2023-24) in Jawahar Navodaya Vidyalayas through selection test is in progress.Last date of submission of online applications is further extended up to 15th February 2023. Candidates may apply free of cost by visiting the website https://navodaya.gov.in or https://cbseitms.rcil.gov.in/nvsThe online correction window will be opened on 16th & 17th February, 2023.

The correction in data of registered candidates for class VI JNVST 2023 is permitted only in Gender (Male/Female), Category (Gen/OBC/SC/ST), Area (Rural/Urban), Disability and Medium of Examination.

BIO METRIC ATTENDANCE; ਹੁਣ ਲਗੇਗੀ ਬਾਈਓਮੈਟਰਿਕਸ ਸਿਸਟਮ ਨਾਲ ਹਾਜ਼ਰੀ, ਹਰਜੋਤ ਬੈਂਸ ਨੇ ਜਾਰੀ ਕੀਤੇ ਹੁਕਮ

ਸਿੱਖਿਆ ਮੰਤਰੀ ਨੇ ਨਗਰ ਕੋਂਸਲ ਵਿੱਚ ਬਾਈਓਮੈਟਰਿਕਸ ਸਿਸਟਮ ਨਾਲ ਹਾਜਰੀ ਲਗਾਉਣ ਦੇ ਦਿੱਤੇ ਨਿਰਦੇਸ਼

ਹਰਜੋਤ ਬੈਂਸ ਨੇ ਚਰਨ ਗੰਗਾ ਸਟੇਡੀਅਮ ਸਣੇ ਵੱਖ ਵੱਖ ਵਾਰਡਾਂ ਦਾ ਕੀਤਾ ਦੌਰਾ, ਲੇਟ ਲਤੀਫੀ ਨਹੀ ਹੋਵੇਗੀ ਬਰਦਾਸ਼ਤ

ਗੁਰੂ ਨਗਰੀ ਦੀ ਸਫਾਈ ਵਿਵਸਥਾ ਵਿੱਚ ਕੁਤਾਹੀ ਨਹੀ ਹੋਵੇਗੀ ਬਰਦਾਸ਼ਤ, ਦਫਤਰਾਂ ਵਿੱਚ ਸਮੇਂ ਸਿਰ ਹਾਜ਼ਰ ਹੋਣ ਦੇ ਨਿਰਦੇਸ਼ 

ਹੋਲਾ ਮਹੱਲਾ ਦੌਰਾਨ ਸਾਰੇ ਵਿਭਾਗਾਂ ਨੂੰ ਜਿੰਮੇਵਾਰੀ ਨਾਲ ਕੰਮ ਕਰਨ ਦੀ ਹਦਾਇਤ

ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਦੌਰੇ ਮਗਰੋਂ ਹਰਕਤ ਵਿੱਚ ਪ੍ਰਸਾਸ਼ਨ 

ਸ੍ਰੀ ਅਨੰਦਪੁਰ ਸਾਹਿਬ 08 ਫਰਵਰੀ (ਅੰਜੂ ਸੂਦ)

ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਕੂਲ ਸਿੱਖਿਆ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ, ਉਚੇਰੀ ਸਿੱਖਿਆ ਪੰਜਾਬ ਅੱਜ ਤੜਕਸਾਰ ਆਪਣੇ ਵਿਧਾਨ ਸਭਾ ਹਲਕੇ ਦੇ ਦੌਰੇ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ, ਜਿੱਥੇ ਉਨ੍ਹਾਂ ਨੇ ਸ਼ਹਿਰ ਦੀ ਸਫਾਈ ਵਿਵਸਥਾ, ਸਟਰੀਟ ਲਾਈਟ, ਗੰਦੇ ਪਾਣੀ ਨਿਕਾਸੀ ਅਤੇ ਹੋਰ ਪ੍ਰਬੰਧਾਂ ਦਾ ਜਾਇਜਾ ਲਿਆ। ਕੈਬਨਿਟ ਮੰਤਰੀ ਨੇ ਸਵੇਰੇ 9 ਵਜੇ ਨਗਰ ਕੋਂਸਲ ਦਫਤਰ ਪਹੁੰਚ ਕੇ ਉਥੇ ਮੁਲਜ਼ਮਾ ਦੀ ਹਾਜ਼ਰੀ ਅਤੇ ਪਹੁੰਚਣ ਦੇ ਸਮੇਂ ਦੀ ਅਚਨਚੇਤ ਚੈਕਿੰਗ ਕੀਤੀ ਅਤੇ ਅਧਿਕਾਰੀਆਂ ਕਰਮਚਾਰੀਆਂ ਨੂੰ ਸਮੇਂ ਸਿਰ ਦਫਤਰ ਆਉਣ ਦੀ ਹਦਾਇਤ ਕੀਤੀ। ਉਨ੍ਹਾਂ ਨੇ ਕਿਹਾ ਕਿ ਆਮ ਲੋਕਾਂ ਦਫਤਰਾਂ ਵਿੱਚ ਕੋਈ ਖੱਜਲ ਖੁਆਰੀ ਨਾ ਹੋਣ ਦਿੱਤੀ ਜਾਵੇ। ਅਧਿਕਾਰੀਆਂ ਤੇ ਕਰਮਚਾਰੀਆਂ ਦੀ ਲੇਟ ਲਤੀਫੀ ਬਰਦਾਸ਼ਤ ਨਹੀ ਹੋਵੇਗੀ।

PSEB EXAM SCHEDULE 2024: ਸਿੱਖਿਆ ਬੋਰਡ ਸੈਸ਼ਨ 2023-24 ਦੌਰਾਨ ਬਾਰ ਬਾਰ ਨਹੀਂ ਲਵੇਗਾ ਪ੍ਰੀਖਿਆਵਾਂ, ਪੜ੍ਹੋ ਇਥੇ 
 ਸਿੱਖਿਆ ਮੰਤਰੀ ਨੇ ਨਿਵੇਕਲੀ ਪਹਿਲ ਕਦਮੀ ਕਰਦੇ ਹੋਏ 100 ਪ੍ਰਤੀਸ਼ਤ ਦਫਤਰਾਂ ਵਿੱਚ ਹਾਜਰੀ ਨੂੰ ਯਕੀਨੀ ਬਣਾਉਣ ਲਈ ਤੁਰੰਤ ਨਗਰ ਕੋਂਸਲ ਵਿੱਚ ਬਾਈਓਮੈਟਰਿਕਸ ਹਾਜਰੀ ਮਸ਼ੀਨ ਲਗਾਉਣ ਦੇ ਨਿਰਦੇ਼ਸ(read) ਦਿੱਤੇ। ਉਨ੍ਹਾਂ ਨੇ ਕਿਹਾ ਕਿ ਹਰ ਕਰਮਚਾਰੀ ਦੀ ਦਫਤਰ ਵਿੱਚ ਆਉਣ ਤੇ ਜਾਣ ਦਾ ਸਮਾ ਇਸ ਬਾਈਓਮੈਟਰਿਕਸ ਹਾਜਰੀ ਮਸ਼ੀਨ ਵਿੱਚ ਦਰਜ ਹੋਵੇਗਾ ਅਤੇ ਫਰਲੋ ਬੰਦ ਹੋ ਜਾਵੇਗੀ। ਇਸ ਦੇ ਨਾਲ ਨਗਰ ਕੋਂਸਲ ਦਫਤਰ ਵਿੱਚ ਆਪਣੇ ਕੰਮਕਾਜ ਲਈ ਆਉਣ ਵਾਲੇ ਨਗਰ ਵਾਸੀਆਂ ਨੂੰ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਗੈਰ ਹਾਜਰੀ ਨਾਲ ਬੇਲੋੜੀ ਖੱਜਲ ਖੁਆਰੀ ਤੋ ਰਾਹਤ ਮਿਲੇਗੀ। ਇਸ ਉਪਰੰਤ ਸਿੱਖਿਆ ਮੰਤਰੀ ਨੇ ਚਰਨ ਗੰਗਾ ਸਟੇਡੀਅਮ ਅਤੇ ਸ਼ਹਿਰ ਦੇ ਵੱਖ ਵੱਖ ਵਾਰਡਾਂ ਦਾ ਦੌਰਾ ਕੀਤਾ, ਮਨੀਸ਼ਾ ਰਾਣਾ ਆਈ.ਏ.ਐਸ ਉਪ ਮੰਡਲ ਮੈਜਿਸਟ੍ਰੇਟ ਵੀ ਸਿੱਖਿਆ ਮੰਤਰੀ ਦੇ ਨਾਲ ਸਨ। 


LOKHIT TRANSFER: ਲੋਕਹਿੱਤ ਵਿੱਚ ਅਧਿਆਪਕਾਂ ਦੀਆਂ ਬਦਲੀਆਂ, ਪੜ੍ਹੋ ਇਥੇ 


PSEB EXAM 2023: ਅੰਕਾਂ ਨੂੰ ਅਪਲੋਡ ਕਰਨ ਲਈ ਅਹਿਮ ਸੂਚਨਾ 


   ਅੱਜ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਹੋਲਾ ਮਹੱਲਾ ਦੇ ਤਿਉਹਾਰ ਤੋ ਪਹਿਲਾ ਕੀਤੇ ਨਗਰ ਦੇ ਵੱਖ ਵੱਖ ਖੇਤਰਾਂ ਦੇ ਦੌਰੇ ਉਪਰੰਤ ਸ਼ਹਿਰ ਵਿੱਚ ਸਫਾਈ ਮੁਹਿੰਮ ਦੀ ਸੁਰੂਆਤ ਹੋ ਗਈ। ਉਨ੍ਹਾਂ ਵੱਲੋਂ ਕੀਤੇ ਤੂਫਾਨੀ ਦੌਰੇ ਉਪਰੰਤ ਸ਼ਹਿਰ ਦੀਆਂ ਅੰਦਰੂਨੀ ਅਤੇ ਬਾਹਰੀ ਸਟਰੀਟ ਲਾਈਟਾਂ, ਸੀਵਰੇਜ ਦੀ ਸਫਾਈ ਵਿੱਚ ਕਰਮਚਾਰੀ ਰੁੱਝ ਗਏ। ਸਿੱਖਿਆ ਮੰਤਰੀ ਨੇ ਸਪੱਸ਼ਟ ਕੀਤਾ ਕਿ ਹੋਲਾ ਮਹੱਲਾ ਦੇ ਤਿਉਹਾਰ ਮੌਕੇ ਸੰਗਤਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਣ ਦਿੱਤੀ ਜਾਵੇ। ਉਨ੍ਹਾਂ ਨੇ ਨਗਰ ਕੋਂਸਲ ਦੇ ਕਰਮਚਾਰੀਆ ਨੂੰ ਸਮੇ ਸਿਰ ਡਿਊਟੀ ਤੇ ਹਾਜ਼ਰ ਆਉਣ ਅਤੇ ਆਪਣੀ ਡਿਉੂਟੀ ਪੂਰੀ ਮਿਹਨਤ, ਲਗਨ ਨਾਲ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਨੇ ਸਾਰੇ ਵਾਰਡਾਂ ਵਿੱਚ ਤੈਨਾਤ ਸਫਾਈ ਕਰਮਚਾਰੀਆਂ ਨਾਲ ਵਿਸਥਾਰ ਪੂਰਵਕ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਸ਼ਹਿਰ ਦੀ ਸਫਾਈ ਵਿਵਸਥਾ ਨੂੰ ਨਿਰੰਤਰ ਬਰਕਰਾਰ ਰੱਖਣ ਦੇ ਨਿਰਦੇਸ਼ ਦਿੱਤੇ। 


LOKHIT TRANSFER: ਲੋਕਹਿੱਤ ਵਿੱਚ ਅਧਿਆਪਕਾਂ ਦੀਆਂ ਬਦਲੀਆਂ ਐਸਸੀਈਆਰਟੀ ਦਫ਼ਤਰ ਵਿਖੇ

 

ਪੰਜਾਬ ਸਕੂਲ ਸਿੱਖਿਆ ਬੋਰਡ ( PSEB) ਵੱਲੋਂ ਬੋਰਡ ਪ੍ਰੀਖਿਆਵਾਂ ਦੇ ਅੰਕਾਂ ਨੂੰ ਅਪਲੋਡ ਕਰਨ ਸਬੰਧੀ ਸਕੂਲ ਮੁੱਖੀਆਂ ਨੂੰ ਅਹਿਮ ਸੂਚਨਾ

ਪੰਜਾਬ ਸਕੂਲ ਸਿੱਖਿਆ ਬੋਰਡ ( PSEB) ਵੱਲੋਂ ਬੋਰਡ ਪ੍ਰੀਖਿਆਵਾਂ ਦੇ ਅੰਕਾਂ ਨੂੰ ਅਪਲੋਡ ਕਰਨ ਸਬੰਧੀ ਸਕੂਲ ਮੁੱਖੀਆਂ ਨੂੰ ਅਹਿਮ ਸੂਚਨਾ ਚੰਡੀਗੜ੍ਹ, 8 ਫਰਵਰੀ 

ਪੰਜਾਬ ਸਕੂਲ ਸਿੱਖਿਆ ਬੋਰਡ( PSEB.ac.in)  ਵੱਲੋਂ ਸਮੂਹ ਸਕੂਲ ਮੁੱਖੀਆਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਫਰਵਰੀ/ਮਾਰਚ-2023 ਪ੍ਰੀਖਿਆ ਬਾਰ੍ਹਵੀਂ ਸ਼੍ਰੇਣੀ ਆਈ.ਐਨ.ਏ. ਦੇ ਅੰਕ ਅਪਲੋਡ ਕਰਨ ਲਈ ਮਿਤੀ: 13-02-2023 ਤੱਕ ਹੈ ਅਤੇ ਪੰਜਵੀਂ/ਅੱਠਵੀਂ ਸ਼੍ਰੇਣੀ ਦੇ ਲਈ ਸੀ.ਸੀ.ਈ. ਦੇ ਅੰਕ ਆਨਲਾਈਨ ਅਪਲੋਡ ਕਰਨ ਲਈ ਮਿਤੀ: 24- 02-2023 ਤੱਕ ਵਾਧਾ ਕੀਤਾ ਗਿਆ ਹੈ। ਮਿੱਥੀ ਮਿਤੀ ਤੱਕ ਸੀ.ਸੀ.ਈ./ਆਈ.ਐਨ.ਏ. ਦੇ ਅੰਕ ਅਪਲੋਡ ਨਾ ਕਰਨ ਕਰਕੇ ਸਬੰਧਤ ਸਕੂਲ ਦੇ ਨਤੀਜੇ ਦੀ ਦੇਰੀ ਦੀ ਜਿੰਮੇਵਾਰੀ ਸਬੰਧਤ ਸਕੂਲ ਮੁੱਖੀ ਦੀ ਹੋਵੇਗੀ।


NAIN TEHSILDAR RECRUITMENT: ਪ੍ਰੀਖਿਆ ਰੱਦ, ਨਵੇਂ ਸਿਰੇ ਲਈ ਜਾਵੇਗੀ ਨਾਇਬ ਤਹਿਸੀਲਦਾਰ ਭਰਤੀ ਪ੍ਰੀਖਿਆ,

 

ਪੰਜਾਬ ਸਰਕਾਰ ਦੇ  ਵਕੀਲ ਨੇ ਹਾਈਕੋਰਟ ਵਿੱਚ ਦੱਸਿਆ ਕਿ ਭਰਤੀ ਨੋਟਿਸ ਮਿਤੀ 17.12.2020 ਦੇ ਅਨੁਸਾਰ ਭਰਤੀ ਨੂੰ ਰੱਦ ਕਰ ਦਿੱਤਾ ਗਿਆ ਹੈ ਅਤੇ ਮਿਤੀ 20.01.2023 ਦੇ ਫੈਸਲੇ ਅਨੁਸਾਰ ਦੁਬਾਰਾ ਪ੍ਰੀਖਿਆ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ।
ਪੜ੍ਹੋ ਹੁਕਮ 

SPECIAL LEAVE FOR TEACHERS WHO WORK DURING HOLIDAYS

 

ਸਿੱਖਿਆ ਮੰਤਰੀ ਨੇ ਅੱਜ ਦੁਬਾਰਾ ਕੀਤੀ ਚੈਕਿੰਗ ਖੁਦ ਲਾਈ ਮੁਲਾਜ਼ਮਾਂ ਦੀ ਹਾਜ਼ਰੀ, ਗੈਰ ਹਾਜ਼ਰ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ

ਸਿੱਖਿਆ ਮੰਤਰੀ ਨੇ ਅੱਜ ਦੁਬਾਰਾ ਕੀਤੀ ਚੈਕਿੰਗ ਖੁਦ ਲਾਈ ਮੁਲਾਜ਼ਮਾਂ ਦੀ ਹਾਜ਼ਰੀ, ਗੈਰ ਹਾਜ਼ਰ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ 

ਆਨੰਦਪੁਰ ਸਾਹਿਬ 8 ਫਰਵਰੀ 

ਸਿੱਖਿਆ ਮੰਤਰੀ  ਹਰਜੋਤ ਸਿੰਘ ਬੈਂਸ ਨੇ ਅੱਜ ਦੁਬਾਰਾ ਅਨੰਦਪੁਰ ਸਾਹਿਬ ਸ਼ਹਿਰ ਦੇ ਸਫ਼ਾਈ ਸੇਵਕਾਂ ਦੀ ਚੈਕਿੰਗ ਕੀਤੀ ,  ਖੁਦ  ਮੁਲਾਜ਼ਮਾਂ ਦੀ ਹਾਜ਼ਰੀ ਲਗਾਈ, ਅਤੇ  ਗੈਰ ਹਾਜ਼ਰ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ  ਕਰਨ ਦੀ ਹਦਾਇਤ ਕੀਤੀ।


ALSO READ:

PSEB EXAM SCHEDULE 2023-24 , ਸਿੱਖਿਆ ਵਿਭਾਗ ਕਰੇਗਾ ਇਹ ਬਦਲਾਅ 

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਖਿਆ ਮੰਤਰੀ ਨੇ ਦਸਿਆ ," ਅੱਜ ਸਵੇਰੇ ਅਨੰਦਪੁਰ ਸਾਹਿਬ ਸ਼ਹਿਰ ਦੇ ਸਫ਼ਾਈ ਸੇਵਕਾਂ ਦੀ ਚੈਕਿੰਗ, ਮੇਰਾ ਮਕਸਦ ਗੁਰੂ ਸਾਹਿਬ ਦੀ ਇਸ ਪਾਵਨ ਧਰਤੀ ਨੂੰ ਸਾਫ਼ ਰੱਖਣਾ ਹੈ। ਮੈ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਵੀ ਮੇਰਾ ਸਾਥ ਦੇਣ। ਲੰਬੇ ਸਮੇਂ ਤੋਂ ਗ਼ੈਰ ਹਾਜ਼ਰ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। "

ਦੇਖੋ ਵੀਡਿਉ 

https://fb.watch/iz1a2iWsOG/

TEHSILDAR TRANSFER: ਪੰਜਾਬ ਸਰਕਾਰ ਵੱਲੋਂ ਤਹਿਸੀਲਦਾਰਾਂ ਦੇ ਤਬਾਦਲੇ

 

ਡੀ.ਟੀ.ਐੱਫ. ਨੇ ਸੂਬਾ ਕਮੇਟੀ ਮੀਟਿੰਗ ਵਿੱਚ ਉਲੀਕੀ ਸੰਘਰਸ਼ ਦੀ ਰਣਨੀਤੀ

 // ਡੀ.ਟੀ.ਐੱਫ. ਨੇ ਸੂਬਾ ਕਮੇਟੀ ਮੀਟਿੰਗ ਵਿੱਚ ਉਲੀਕੀ ਸੰਘਰਸ਼ ਦੀ ਰਣਨੀਤੀ //


ਓ.ਡੀ.ਐੱਲ. ਅਧਿਆਪਕਾਂ ਦੇ ਪੈਂਡਿੰਗ ਆਰਡਰ ਤੇ ਹੋਰ ਮਸਲੇ ਹੱਲ ਕਰਨ ਦੀ ਮੰਗ 


7 ਫਰਵਰੀ, ਲੁਧਿਆਣਾ ( ): ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀ.ਟੀ.ਐੱਫ.) ਪੰਜਾਬ ਦੀ ਸੂਬਾ ਕਮੇਟੀ ਵੱਲੋਂ ਈਸੜੂ ਭਵਨ ਲੁਧਿਆਣਾ ਵਿਖੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਦੀ ਅਗਵਾਈ ਵਿੱਚ ਕੀਤੀ ਗਈ, ਜਿਸ ਵਿੱਚ ਓ.ਡੀ.ਐੱਲ. ਅਧਿਆਪਕਾਂ ਦੇ ਜ਼ਿਲ੍ਹਾ ਆਗੂ ਵੀ ਬਲਜਿੰਦਰ ਸਿੰਘ ਗਰੇਵਾਲ ਦੀ ਅਗਵਾਈ ਵਿੱਚ ਮੌਜੂਦ ਰਹੇ। ਜਿਸ ਦੌਰਾਨ ਸਿੱਖਿਆ ਮੰਤਰੀ ਤੋਂ ਓ.ਡੀ.ਐੱਲ. ਅਧਿਆਪਕਾਂ ( ਵਿਭਾਗੀ ਭਰਤੀਆਂ 3442,7654, 5178) ਦੇ 11-11 ਸਾਲ ਤੋਂ ਪੈਂਡਿੰਗ ਰੈਗੂਲਰ ਆਰਡਰ ਜਾਰੀ ਕਰਨ ਅਤੇ ਪੈਂਡਿੰਗ ਵਿਕਟਿਮਾਇਜੇਸ਼ਨਾਂ ਦੇ ਮਾਮਲੇ ਫੌਰੀ ਹੱਲ ਕਰਨ ਦੀ ਮੰਗ ਕੀਤੀ ਗਈ ਹੈ ਅਤੇ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਤਿੱਖੇ ਸੰਘਰਸ਼ ਦੀ ਚੇਤਾਵਨੀ ਵੀ ਦਿੱਤੀ ਗਈ ਹੈ।ਡੀ.ਟੀ.ਐੱਫ. ਪੰਜਾਬ ਦੇ ਸੰਯੁਕਤ ਸਕੱਤਰ ਹਰਜਿੰਦਰ ਸਿੰਘ ਵਡਾਲਾ ਬਾਂਗਰ, ਸੂਬਾ ਮੀਤ ਪ੍ਰਧਾਨਾਂ ਗੁਰਪਿਆਰ ਕੋਟਲੀ, ਰਾਜੀਵ ਬਰਨਾਲਾ ਅਤੇ ਬੇਅੰਤ ਫੁੱਲੇਵਾਲਾ ਨੇ ਦੱਸਿਆ ਕੇ ਮੀਟਿੰਗ ਦੌਰਾਨ ਪਿਛਲੇ ਸਮੇਂ ਦੌਰਾਨ ਹੋਏ ਜਥੇਬੰਦਕ ਐਕਸ਼ਨਾਂ ਦਾ ਰਿਵਿਊ ਕੀਤਾ ਗਿਆ ਹੈ। ਇਸ ਤੋਂ ਇਲਾਵਾ 180 ਈ.ਟੀ.ਟੀ. 'ਤੇ ਮੁਢਲੀ ਭਰਤੀ (4500 ਈ.ਟੀ.ਟੀ.) ਦੇ ਨਿਯਮ, ਪ੍ਰਾਇਮਰੀ ਅਤੇ ਸੈਕੰਡਰੀ ਅਧਿਆਪਕਾਂ ਦੀਆਂ ਪੈਂਡਿੰਗ ਪ੍ਰੋਮੋਸ਼ਨਾਂ, ਸੀਨੀਆਰਤਾ ਸੂਚੀਆਂ ਦੀ ਅਪਡੇਸ਼ਨ, ਪਹਿਲਾਂ ਹੋਈਆਂ ਬਦਲੀਆਂ ਲਾਗੂ ਕਰਨ ਅਤੇ ਰਹਿੰਦੇ ਅਧਿਆਪਕਾਂ ਨੂੰ ਬਦਲੀ ਦਾ ਮੌਕਾ ਦੇਣ, ਸਾਲ 2018 ਦੇ ਵਿਭਾਗੀ ਨਿਯਮਾਂ ਵਿਚ ਸੋਧ ਕਰਵਾਕੇ ਵਿਭਾਗੀ ਤੇ ਕੰਪਿਊਟਰ ਪ੍ਰੀਖਿਆਵਾਂ ਰੱਦ ਕਰਵਾਉਣ, ਪੈਂਡਿੰਗ ਨਵੀਆਂ ਭਰਤੀਆਂ ਨੂੰ ਮੁਕੰਮਲ ਕਰਨ, ਕੱਚੇ ਅਧਿਆਪਕਾਂ ਨੂੰ ਪੱਕੇ ਕਾਰਵਾਉਣ ਅਤੇ ਕੰਪਿਊਟਰ ਅਧਿਆਪਕਾਂ ਦੀ ਵਿਭਾਗੀ ਸ਼ਿਫਟਿੰਗ 'ਤੇ ਹੋਰ ਮੰਗਾਂ, 5178/8886/3582 ਅਧਿਆਪਕਾਂ ਦੇ ਪੈਂਡਿੰਗ ਮਾਮਲੇ, ਹੈੱਡਮਾਸਟਰਾਂ ਦੇ ਪਰਖ ਕਾਲ ਪਾਰ ਕਰਵਾਉਣ ਅਤੇ ਮੰਗ ਪੱਤਰ ਵਿੱਚ ਦਰਜ਼ ਹੋਰਨਾਂ ਮਾਮਲਿਆਂ ਦਾ ਸਿੱਖਿਆ ਮੰਤਰੀ ਵੱਲੋਂ ਕੀਤੇ ਵਾਅਦੇ ਅਨੁਸਾਰ ਸਮਾਂਬੱਧ ਹੱਲ ਨਾ ਹੋਣ ਦੀ ਸੂਰਤ ਵਿੱਚ ਭਵਿੱਖ ਦੇ ਜ਼ਿਲ੍ਹਾ ਪੱਧਰੀ ਅਤੇ ਸੂਬਾ ਪੱਧਰੀ ਸੰਘਰਸ਼ਾਂ ਦੀ ਠੋਸ ਰਣਨੀਤੀ ਉਲੀਕੀ ਦਿੱਤੀ ਗਈ ਹੈ, ਜਿਸ ਨੂੰ ਸਿੱਖਿਆ ਮੰਤਰੀ ਵੱਲੋਂ ਮੀਟਿੰਗਾਂ ਵਿੱਚ ਦਿੱਤੇ ਭਰੋਸਿਆਂ 'ਤੇ ਖਰੇ ਨਾਂ ਉਤਰਨ ਦੀ ਸੂਰਤ ਵਿੱਚ ਐਲਾਨਿਆ ਜਾਵੇਗਾ। ਇਸ ਦੇ ਨਾਲ਼ ਹੀ 19 ਫਰਵਰੀ ਨੂੰ ਚੰਡੀਗੜ੍ਹ ਵਿਖੇ ਪੰਜਾਬ-ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਦੀ ਅਗਵਾਈ ਵਿੱਚ ਚੰਡੀਗੜ੍ਹ ਵਿਖੇ ਹੋਣ ਜਾ ਰਹੀ ਮਹਾਂ ਰੈਲੀ ਵਿੱਚ ਅਧਿਆਪਕਾਂ ਦੀ ਵੱਡੀ ਗਿਣਤੀ ਸ਼ਾਮਿਲ ਕਾਰਵਾਉਣ ਅਤੇ ਕੁੱਲ ਹਿੰਦ ਸਿੱਖਿਆ ਅਧਿਕਾਰ ਮੰਚ ਵੱਲੋਂ 11 ਫਰਵਰੀ ਨੂੰ ਲੁਧਿਆਣਾ ਵਿਖੇ ਹੋਣ ਜਾ ਰਹੇ ਸੈਮੀਨਾਰ ਵਿੱਚ ਹਿੱਸਾ ਬਨਣ ਦਾ ਫੈਸਲਾ ਕੀਤਾ ਗਿਆ ਹੈ। 


ਮੀਟਿੰਗ ਵਿੱਚ ਸੰਯੁਕਤ ਸਕੱਤਰ ਕੁਲਵਿੰਦਰ ਸਿੰਘ ਜੋਸ਼ਨ , ਪਵਨ ਕੁਮਾਰ ਮੁਕਤਸਰ (ਪ੍ਰੈਸ ਸਕੱਤਰ), ਜਥੇਬੰਦਕ ਸਕੱਤਰ: ਮਹਿੰਦਰ ਕੌੜੀਆਂਵਾਲੀ ਅਤੇ ਰੁਪਿੰਦਰ ਪਾਲ ਗਿੱਲ, ਜ਼ਿਲ੍ਹਾ ਪ੍ਰਧਾਨ ਅਤੇ ਸੂਬਾ ਕਮੇਟੀ ਮੈਂਬਰ: ਅਤਿੰਦਰ ਪਾਲ ਸਿੰਘ ਘੱਗਾ, ਪ੍ਰਿੰਸੀਪਲ ਲਖਵਿੰਦਰ ਸਿੰਘ ਫ਼ਤਹਿਗੜ੍ਹ ਸਾਹਿਬ, ਪਰਮਿੰਦਰ ਮਾਨਸਾ, ਗਿਆਨ ਚੰਦ ਰੂਪਨਗਰ, ਵਿਕਰਮ ਜੀਤ ਮਾਲੇਰਕੋਟਲਾ, ਬੀ.ਪੀ.ਈ.ਓ. ਰਮਨਜੀਤ ਸਿੰਘ ਸੰਧੂ, ਗੁਰਦਿਆਲ ਚੰਦ ਗੁਰਦਸਪੂਰ ਅਤੇ ਡੀ.ਟੀ.ਐੱਫ. ਆਗੂ ਹਰਿੰਦਰ ਪਟਿਆਲਾ, ਕਰਨਦੀਪ ਸਿੰਘ ਤਰਨਤਾਰਨ, ਗੁਰਜਿੰਦਰ ਮੰਝਪੁਰ ਹੁਸ਼ਿਆਰਪੁਰ, ਓ.ਡੀ.ਐੱਲ. ਅਧਿਆਪਕ ਯੂਨੀਅਨ (3442, 7654) ਤੋਂ ਦਰਸ਼ਨ ਲਾਲ ਫਿਰੋਜ਼ਪੁਰ, ਮਨਿੰਦਰ ਸਿੰਘ, ਲਖਵਿੰਦਰ ਸਿੰਘ ਬਠਿੰਡਾ, ਲਵਦੀਪ ਰੌਕੀ, ਪ੍ਰਭਜੋਤ ਸਿੰਘ, ਰਮੇਸ਼ ਕੁਮਾਰ, ਕੁਲਵਰਨ ਸਿੰਘ, ਅਵਤਾਰ ਸਿੰਘ ਖਾਲਸਾ ਅਤੇ ਗੁਰਪ੍ਰੀਤ ਸਿੰਘ ਮੌਜੂਦ ਰਹੇ। 

NVS ADMIT CARD: ਨਵੋਦਿਆ ਵਿਦਿਆਲਿਆ ਸੰਗਠਨ ਵੱਲੋਂ 9 ਵੀਂ ਜਮਾਤ ਦੀ ਪ੍ਰੀਖਿਆ ਲਈ ਐਡਮਿਟ ਕਾਰਡ ਜਾਰੀ

NVS ADMIT CARD: ਨਵੋਦਿਆ ਵਿਦਿਆਲਿਆ ਸੰਗਠਨ ਵੱਲੋਂ 9 ਵੀਂ ਜਮਾਤ ਦੀ ਪ੍ਰੀਖਿਆ ਲਈ ਐਡਮਿਟ ਕਾਰਡ ਜਾਰੀ

 

ਨਵੋਦਿਆ ਵਿਦਿਆਲਿਆ ਸੰਗਠਨ ਵੱਲੋਂ 9 ਵੀਂ ਜਮਾਤ ਦੀ ਪ੍ਰੀਖਿਆ ਲਈ ਐਡਮਿਟ ਕਾਰਡ ਜਾਰੀ ਕਰ ਦਿੱਤੇ ਹਨ। ਜਿਨ੍ਹਾਂ ਵਿਦਿਆਰਥੀਆਂ ਨੇ 9 ਵੀਂ ਜਮਾਤ ਵਿੱਚ ਦਾਖਲੇ ਲਈ ਅਪਲਾਈ ਕੀਤਾ ਹੈ ਉਹ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰ ਆਪਣੇ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ। LINK FOR DOWNLOADING ADMIT CARD CLICK HERE

CHARGE OF SECRETARY PSEB: ਸੱਕਤਰ, ਪੰਜਾਬ ਸਕੂਲ ਸਿੱਖਿਆ ਬੋਰਡ ਦਾ ਵਾਧੂ ਚਾਰਜ ਦਿੱਤਾ

 

PSEB DATESHEET 2023

PSEB DATESHEET 2023

The Punjab School Education Board (PSEB) has recently announced the date sheet for the 2023 academic year.  It includes exam dates for board exams ,  holidays between exams   and more. For students preparing to appear for their board exams this year, it is essential that they stay updated with the latest updates from PSEB. This blog post will provide an overview of the PSEB Date Sheet 2023, so that you can be fully prepared for your upcoming exams. Read on to find out more about what’s in store from PSEB!

www.pseb.ac.in date sheet 2023


The Punjab School Education Board (PSEB) has release the PSEB 10th and 12th Date Sheets for the academic year 2022-2023 in the month of  February on its official website, www.pseb.ac.in. Students who are going to appear for the PSEB 10th & 12th board exams must start their preparation as per the syllabus prescribed by the board. In order to help students with their preparation, we have provided the complete PSEB 5th , 8th 10th & 12th Syllabus on our website for reference purposes.

Students must note that the Punjab Board 10th & 12th Exams will be held in February /March/April and the results will be declared in May/June respectively.

Pseb 5th, 8th, 10th and  12th date sheet 2023 download

Pseb 5th and 8th date sheet 202 download – The Punjab School Education Board (PSEB) has announced the date sheet for the fifth and eighth board examinations. The exams will be held in February / March /April 2023 , Download the date sheet here.

Guidelines to download Pseb date sheet

To download the PSEB date sheet, students must follow the steps given below:

1. Visit the official website of Punjab School education board ( Pseb) i.e.  www.pseb.ac.in
2. On the homepage of official website , click on the link for 'Examination Date sheet 5th , 8th , 10th and 12th class '
3. A new page will open with the date sheet for different classes
4. Select the appropriate class and download the date sheet PDF
5. Take a printout of the same for future reference

ਪੰਜਵੀਂ  ਪਰੀਖਿਆ ਫਰਵਰੀ ਮਾਰਚ 2013 ਡੇਟ-ਲੀਟ (ਲਿਖਤੀ) 

ਪੰਜਵੀਂ ਫਰਵਰੀ/ਮਾਰਚ-2013 ਦੀ ਸਲਾਨਾ ਪਰੀਖਿਆ ਸਵੇਰ ਦੇ ਸੈਸ਼ਨ ਵਿੱਚ ਹੋਵੇਗੀ। ਪਰੀਖਿਆ ਸਵੇਰੇ 10:00 ਵਜੇ ਤੋਂ ਸ਼ੁਰੂ ਹੋਵੇਗੀ। ਵਿਸ਼ਾ ਸਵਾਗਤ ਜਿੰਦਗੀ (510) ਦੀ ਪਰੀਖਿਆ ਦਾ ਸਮਾਂ 2 ਘੰਟੇ ਅਤੇ ਬਾਕੀ ਸਾਰੇ ਵਿਸ਼ਿਆਂ ਦੀ ਪਰੀਖਿਆ ਲਈ ਸਮਾਂ 3 ਘੰਟੇ ਦਾ ਹੋਵੇਗਾ, ਪਰੀਖਿਆਰਥੀਆਂ ਨੂੰ ਪ੍ਰਸ਼ਨ-ਪੱਤਰ ਪੜ੍ਹਨ ਲਈ 15 ਮਿੰਟ ਦਾ ਵਾਧੂ ਸਮਾਂ ਦਿੱਤਾ ਗਿਆ  ਹੈ।  

Date Day Subject/ subject Code
27-02-2023 ਸੋਮਵਾਰ ਅੰਗਰੇਜ਼ੀ (507)
28-02-2023 ਮੰਗਲਵਾਰ ਸਵਾਗਤ ਜਿੰਦਗੀ ( 509)
02-03-2023 ਵੀਰਵਾਰ ਗਣਿਤ
03-03-2023 ਸ਼ੁੱਕਰਵਾਰ ਪਹਿਲੀ ਭਾਸ਼ਾ (ਪੰਜਾਬੀ(501)/ਹਿੰਦੀ(503)/ਉਰਦੂ(505)
04-03-2023 ਸ਼ਨੀਵਾਰ ਵਾਤਾਵਰਣ ਸਿੱਖਿਆ (509)
06-03-2023 ਸੋਮਵਾਰ ਦੂਜੀ ਭਾਸ਼ਾ (ਪੰਜਾਬੀ(502)/ਹਿੰਦੀ (504)/ਉਰਦੂ(506}}
5th Class Date sheet Download here

Pseb 8th date sheet 2023 download 

ਅੱਠਵੀਂ ਸ਼੍ਰੇਣੀ ਪਰੀਖਿਆ ਫਰਵਰੀ(ਮਾਰਚ- 2023 ਡੇਟ ਸ਼ੀਟ (ਲਿਖਤੀ)
ਅੱਠਵੀਂ  ਫਰਵਰੀ/ਮਾਰਚ-2023 ਦੀ ਸਲਾਨਾ ਪਰੀਖਿਆ ਸਵੇਰ ਦੇ ਸੈਸ਼ਨ ਵਿੱਚ ਹੋਵੇਗੀ।
ਪਰੀਖਿਆ ਸਵੇਰੇ 10:00 ਵਜੇ ਤੋਂ ਸ਼ੁਰੂ ਹੋਵੇਗੀ। ਪਰੀਖਿਆ ਲਈ ਸਮਾਂ 3 ਘੰਟੇ ਦਾ ਹੋਵੇਗਾ,ਪਰੀਖਿਆਰਥੀਆਂ ਨੂੰ ਪ੍ਰਸ਼ਨ-ਪੱਤਰ ਪੜ੍ਹਨ ਲਈ 15 ਮਿੰਟ ਦਾ ਵਾਧੂ ਸਮਾਂ ਦਿੱਤਾ ਜਾਂਦਾ ਹੈ।

. ਕੰਪਿਊਟਰ ਸਾਇੰਸ (811), ਇਲੈਕਟ੍ਰਿਕਲ ਐਂਡ ਰੇਡੀਓ ਵਰਕ (821), ਸਧਾਰਨ ਘਰੇਲੂ ਯੰਤਰਾਂ,ਵਾਈਰਿੰਗ ਦੀ ਮੁਰੰਮਤ ਅਤੇ ਸਾਂਭ- ਸੰਭਾਲ ਅਤੇ ਟਰਾਂਜਿਸਟਰ ਦੀ ਮੁਰੰਮਤ ਅਤੇ ਸਾਂਭ ਸੰਭਾਲ (824),ਸਵਾਗਤ ਜਿੰਦਗੀ (825) ਦੇ ਪਰੀਖਿਆ ਲਈ ਸਮਾਂ 2 ਘੰਟੇ, ਖੇਤੀਬਾੜੀ (813) ਵਿਸ਼ੇ ਦੀ ਪਰੀਖਿਆ ਲਈ ਸਮਾਂ 24 ਘੰਟੇ ਅਤੇ ਬਾਕੀ ਸਾਰੇ ਵਿਸ਼ਿਆਂ ਦੀ ਪਰੀਖਿਆ ਲਈ ਸਮਾਂ 3 ਘੰਟੇ ਦਾ ਹੋਵੇਗਾ।

ਵਿਲੱਖਣ ਸਮਰੱਥਾ ਵਾਲੇ ਪਰੀਖਿਆਰਥੀਆਂ ਦੀ ਪਰੀਖਿਆ ਸਕੂਲ ਪੱਧਰ ਤੇ ਲਈ ਜਾਵੇਗੀ। ਕਟਾਈ ਅਤੇ ਸਲਾਈ (814), ਨੀਡਲ ਵਰਕ (820) ਵਿਸ਼ੇ ਕੇਵਲ ਪ੍ਰਯੋਗੀ ਵਿਸ਼ੇ ਹਨ, ਇਹਨਾਂ ਦੀ ਲਿਖਤੀ ਪ੍ਰੀਖਿਆ ਨਹੀਂ ਹੋਵੇਗੀ।

ਪਰੀਖਿਆ ਕੇਂਦਰ ਦੀ ਹੱਦ ਵਿੱਚ ਮੋਬਾਇਲ ਫ਼ੋਨ ਦੀ ਵਰਤੋਂ ਅਤੇ ਕੋਲ ਰੱਖਣ ਦੀ ਮਨਾਹੀ ਹੈ।
Date Date of Exam Subject/ subject Code
25-02-2023 ਸ਼ਨੀਵਾਰ ਸਮਾਜਿਕ ਸਿੱਖਿਆ (810)
27-02-2023 ਸੋਮਵਾਰ ਅੰਗਰੇਜ਼ੀ (807)
28-02-2023 ਮੰਗਲਵਾਰ ਪਹਿਲੀ ਭਾਸ਼ਾ (ਪੰਜਾਬੀ(801)/ਹਿੰਦੀ(803)/ਉਰਦੂ(805)
01-03-2023 ਬੁੱਧਵਾਰ ਸਵਾਗਤ ਜਿੰਦਗੀ ( 825)
02-03-2023 ਵੀਰਵਾਰ ਵਿਗਿਆਨ (809)
03-03-2023 ਸ਼ੁੱਕਰਵਾਰ ਕੰਪਿਊਟਰ ਸਾਇੰਸ (811)
04-03-2023 ਸ਼ਨੀਵਾਰ ਦੂਜੀ ਭਾਸ਼ਾ (ਪੰਜਾਬੀ(802)/ਹਿੰਦੀ (804)/ਉਰਦੂ(806}}
06-03-2023 ਸੋਮਵਾਰ ਗਣਿਤ (808)
20-03-2023 ਸੋਮਵਾਰ ਸਿਹਤ ਤੇ ਸਰੀਰਿਕ ਸਿੱਖਿਆ (812)
21-03-2023 ਮੰਗਲਵਾਰ ਚੋਣਵੇਂ ਵਿਸ਼ੇ ਖੇਤੀਬਾੜੀ (813) ਡਾਂਸ (815),ਜਿਊਮੈਟਰੀਕਲ ਡਰਾਇੰਗ ਅਤੇ ਚਿੱਤਰਕਲਾ (316), ਗ੍ਰਹਿ ਵਿਗਿਆਨ (817), ਸੰਗੀਤ ਵਾਦਨ (818), ਸੰਗੀਤ ਗਾਇਨ (819), ਇਲੈਕਟ੍ਰਿਕਲ ਐਂਡ ਰੇਡੀਓ ਵਰਕ (821), ਸੰਸਕ੍ਰਿਤ(822), ਉਰਦੂ ਇਲੈਕਟਿਵ (823), ਵੋਕੇਸ਼ਨਲ ਵਿਸ਼ੇ- ਸਧਾਰਨ ਘਰੇਲੂ ਯੰਤਰਾਂ ਵਾਈਰਿੰਗ ਦੀ ਮੁਰੰਮਤ ਅਤੇ ਸਾਂਭ-ਸੰਭਾਲ ਅਤੇ ਟਰਾਂਜਿਸਟਰ ਦੀ ਮੁਰਸਤ ਅਤੇ ਸਾਂਭ-ਸੰਭਾਲ ( 824 )
Pseb 8th datesheet download here 

PSEB 10TH CLASS DATESHEET 2023 DOWNLOAD HERE 

Students who are scheduled to appear for the PSEB 10th exams in 2023 can visit the board's official website - www.pseb.ac.in - to check and download their respective date sheets. The students are advised to start preparing for their exams well in advance so as to score good marks and secure a bright future.

Pseb 12th date sheet 2022 download HEREThe Punjab School Education Board (PSEB) is responsible for secondary education in the state of Punjab, India. The board was established in 1969 under the aegis of the Government of Punjab. The PSEB conducts examinations for classes 10 and 12. The board is headquartered in Mohali, near Chandigarh.

The PSEB has   released the date sheet for the Class 12 examinations for the academic year 2022-23 . 
RECENT UPDATES

School holiday

PUNJAB ANGANWADI DISTT WISE MERIT LIST 2023 : LINK FOR ANGANWADI MERIT LIST , ਇਸ ਦਿਨ ਜਾਰੀ ਹੋਵੇਗੀ ਆਂਗਣਵਾੜੀ ਵਰਕਰਾਂ ਦੀ ਮੈਰਿਟ ਸੂਚੀ

PUNJAB ANGANWADI MERIT LIST 2023 : ਪੰਜਾਬ ਆਂਗਣਵਾੜੀ ਮੈਰਿਟ ਲਿਸਟ 2023   ਪੰਜਾਬ  ਵਿਚ 1016 ਆਂਗਣਵਾੜੀ ਵਰਕਰਾਂ (ਮੇਨ), 129 ਮਿੰਨੀ ਆਂਗਣਵਾੜੀ ਵਰਕਰਾਂ ਅਤੇ  45...