ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਅਤੇ ਬਾਰਵੀਂ ਸ੍ਰਈ ਫਰਵਰੀ ਮਾਰਚ 2023 ਦੀ ਪ੍ਰੀਖਿਆ ਦੌਰਾਨ ਜਾਰੀ ਹਦਾਇਤਾਂ ਸਬੰਧੀ ਪੱਤਰ ਨੰ: 1001 ਮਿਤੀ 13.2.2023 ਜਾਰੀ ਕੀਤਾ ਗਿਆ ਜਿਸ ਵਿੱਚ ਦਸਵੀਂ ਸ਼੍ਰੇਣੀ ਦੇ ਪ੍ਰਸ਼ਨ ਪੱਤਰ ਪ੍ਰਾਪਤ ਕਰਨ ਦਾ ਸਮਾਂ 8.30 ਵਜੇ ਸਵੇਰ ਅਤੇ ਬਾਰਵੀਂ ਸ਼੍ਰੇਣੀ ਦੇ ਪ੍ਰਸ਼ਨ ਪੱਤਰ ਪ੍ਰਾਪਤ ਕਰਵਾਉਣ ਦਾ ਸਮਾਂ 12:30 ਦੁਪਿਹਰ ਦਰਜ ਕੀਤਾ ਗਿਆ ਹੈ। ਇਸੇ ਤਰਾਂ ਪੱਤਰ ਨੰ: 1016 ਮਿਤੀ 25.2.2023 ਜਾਰੀ ਕਰਦੇ ਹੋਏ ਲਿਖਿਆ ਗਿਆ ਸੀ ਕਿ ਬਾਰਵੀਂ ਸ਼੍ਰੇਣੀ ਦੇ ਪ੍ਰਸ਼ਨ ਪੱਤਰ ਪ੍ਰੀਖਿਆ ਵਾਲੇ ਦਿਨ 12.30 ਵਜੇ ਦੁਪਹਿਰ ਰੱਖਿਆ ਗਿਆ ਸੀ। ਇਸ ਦਿੱਤੇ ਸਮੇਂ ਵਿੱਚ ਹੁਣ ਤਬਦੀਲੀ ਕੀਤੀ ਗਈ ਹੈ। ਇਸ ਤਬਦੀਲੀ ਅਨੁਸਾਰ ਨਿਮਨਲਿਖਤ ਸਮੇਂ ਅਨੁਸਾਰ ਪ੍ਰਸ਼ਨ ਪੱਤਰ ਬੈਂਕਾਂ ਤੋਂ ਪ੍ਰਾਪਤ ਕੀਤੇ ਜਾਣ
ਦਸਵੀਂ ਸ਼੍ਰੇਣੀ ਦੇ ਪ੍ਰਸ਼ਨ ਪੱਤਰ (ਜੋ ਕੇਂਦਰ 3 ਕਿਲੋਮੀਟਰ ਦੇ ਘੇਰੇ ਤੋਂ ਵੱਧ ਹਨ ਉਨਾਂ ਨੂੰ ਪ੍ਰਸ਼ਨ ਪੱਤਰ ਦੇਣ ਦਾ ਸਮਾਂ ਸਵੇਰੇ 8.30 ਤੋਂ 9.00 ਵਜੇ ਸਵੇਰ ਅਤੇ ਜੋ ਕੇਂਦਰ 3 ਕਿਲੋਮੀਟਰ ਦੇ ਘੇਰੇ ਤੋਂ ਘੱਟ ਹਨ ਉਨਾਂ ਨੂੰ ਪ੍ਰਸ਼ਨ ਪੱਤਰ ਦੇਣ ਦਾ ਸਮਾਂ ਸਵੇਰੇ900 ਤੋਂ 9:15 ਵਜੇ ਤੱਕ ਹੈ।
ਬਾਰਵੀਂ ਸ਼੍ਰੇਣੀ ਦੇ ਪ੍ਰਸ਼ਨ ਪੱਤਰ (ਜੋ ਕੇਂਦਰ 3 ਕਿਲੋਮੀਟਰ ਦੇ ਘੇਰੇ ਤੋਂ ਵੱਧ ਹਨ ਉਨਾਂ ਨੂੰ ਪ੍ਰਸ਼ਨ ਪੱਤਰ ਦੇਣ ਦਾ ਸਮਾਂ ਦੁਪਹਿਰ 12.30 ਤੋਂ 1.00 ਵਜੇ ਤੱਕ ਅਤੇ ਜਿਹੜੇ ਕੇਂਦਰ 3 ਕਿਲੋਮੀਟਰ ਦੇ ਘੇਰੇ ਦੇ ਅੰਦਰ ਆਉਂਦੇ ਹਨ ਉਨਾਂ ਨੂੰ ਪ੍ਰਸ਼ਨ ਪੱਤਰ ਦੇਣ ਦਾ ਸਮਾਂ ਦੁਪਹਿਰ 1.00 ਤੋਂ 1.15 ਵਜੇ ਤੱਕ ਹੈ।
ਸਮੇਂ ਦੀ ਤਬਦੀਲੀ ਤੋਂ ਇਲਾਵਾਂ ਪਹਿਲਾਂ ਜਾਰੀ ਪੱਤਰ ਵਿੱਚ ਹੋਰ ਦਿੱਤੀਆਂ ਹਦਾਇਤਾ ਪਹਿਲਾ ਵਾਲੀਆਂ ਹੀ ਹਨ ਇਨ੍ਹਾਂ ਦੀ ਇੰਨ ਬਿੰਨ ਪਾਲਣਾ ਕੀਤੀ ਜਾਵੇ। ਨਾਲ ਨੱਥੀ ਪ੍ਰੋਫਾਰਮੇ ਵਿੱਚ ਦਰਜ ਸੂਚਨਾ ਹਰ ਰੋਜ਼ ਦਸਵੀਂ ਸ਼੍ਰੇਣੀ ਸਵੇਰੇ 10:30 ਵਜੇ ਅਤੇ ਬਾਰਵੀਂ ਸ਼੍ਰੇਣੀ 2: 30 ਵਜੇ ਮੇਲ ਆਈ.ਡੀ.conductpseb@gmail.com ਤੇ ਰਿਪੋਰਟ ਕੀਤੀ ਜਾਵੇ।
READ OFFICIAL LETTER HERE
BIG BREAKING: ਬੀਐਮਟੀ, ਬੀਪੀਈਓ ਸਮੇਤ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ, ਪੜ੍ਹੋ
BIG BREAKING: ਸਿੱਖਿਆ ਬੋਰਡ ਨੇ ਬਦਲਿਆ ਪੇਪਰ ਪ੍ਰਾਪਤ ਕਰਨ ਦਾ ਸਮਾਂ
PSEB BOARD EXAM: ਮਾਰਚ ਪ੍ਰੀਖਿਆਵਾਂ ਦੌਰਾਨ ਕਿਹੜੇ ਵਿਸ਼ਿਆਂ ਦੇ ਪੇਪਰ ਹੋਣਗੇ ਕੇਂਦਰਾਂ ਵਿੱਚ ਜਮ੍ਹਾਂ, ਕਿਹੜੇ ਨਹੀਂ, ਪੜ੍ਹੋ