ENGLISH PAPER LEAK CASE: ਇਸ ਜ਼ਿਲ੍ਹੇ ਵਿੱਚ ਲੀਕ ਹੋਇਆ ਸੀ ਪੇਪਰ, FIR ਦਰਜ਼

ENGLISH PAPER LEAK CASE: ਇਸ ਜ਼ਿਲ੍ਹੇ ਵਿੱਚ ਲੀਕ ਹੋਇਆ ਸੀ ਪੇਪਰ, FIR ਦਰਜ਼ 

ਗੁਰਦਾਸਪੁਰ, 25 ਫਰਵਰੀ 

ਬੀਤੀ 20 ਫਰਵਰੀ ਤੋਂ ਸ਼ੁਰੂ ਹੋਈਆਂ 12ਵੀਂ ਦੀਆਂ ਪ੍ਰੀਖਿਆਵਾਂ ਦਾ ਅੰਗਰੇਜ਼ੀ ਵਿਸ਼ੇ ਦਾ ਪੇਪਰ ਸ਼ੁੱਕਰਵਾਰ ਦੁਪਹਿਰ ਦੋ ਵਜੇ ਹੋਣਾ ਸੀ। ਪ੍ਰੰਤੂ ਐਨ ਮੌਕੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਸ ਪੇਪਰ ਨੂੰ ਰੱਦ ਕਰ ਦਿੱਤਾ ਗਿਆ।



ਜ਼ਿਲ੍ਹਾ ਗੁਰਦਾਸਪੁਰ ਵਿਖੇ ਹੋਇਆ ਸੀ ਪੇਪਰ ਲੀਕ 

ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਵਿਅਕਤੀ ਨੂੰ ਕਿਸੇ ਨੇ ਵਾਟਸ ਅਪ ਰਾਹੀਂ ਪ੍ਰਸ਼ਨ ਪੱਤਰ ਭੇਜਿਆ ਗਿਆ, । ਉਸ ਵਿਅਕਤੀ ਨੂੰ ਜਦੋਂ ਪਤਾ ਲੱਗਾ ਕਿ ਇਹ ਉਸੇ ਪ੍ਰੀਖਿਆ ਦਾ ਪ੍ਰਸ਼ਨ ਪੱਤਰ ਹੈ ਜਿਹੜੀ ਉਸੇ ਦਿਨ ਦੁਪਹਿਰ ਨੂੰ ਹੋਣੀ ਹੈ, ਉਸ ਨੇ ਇਹ ਮਾਮਲਾ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਧਿਆਨ 'ਚ ਲਿਆਂਦਾ। 


ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਇਸ ਮਾਮਲੇ ਦੀ ਸੂਚਨਾ ਇਸ  ਪ੍ਰਸ਼ਨ-ਪੱਤਰ ਨਾਲ ਬੋਰਡ ਨੂੰ ਦਿੱਤੀ। ਸਿੱਖਿਆ ਮੰਤਰਾਲੇ ਕੋਲ ਜਦੋਂ ਇਹ ਸੂਚਨਾ ਮਿਲੀ ਤਾਂ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਪੇਪਰ ਨੂੰ ਰੱਦ ਕਰ ਦਿੱਤਾ ਗਿਆ।


FIR ਦਰਜ , ਦੋਸ਼ੀ ਨਹੀਂ ਬਖਸ਼ੇ ਜਾਣਗੇ 

ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਜਮਾਤ ਦੇ ਪੇਪਰ ਲੀਕ ਮਾਮਲੇ ’ਚ ਗੁਰਦਾਸਪੁਰ ਦੇ ਸਦਰ ਥਾਣੇ ’ਚ  ਐਫਆਈਆਰ   ਰਾਹੀਂ ਮਾਮਲਾ ਦਰਜ ਕਰਵਾ ਦਿੱਤਾ ਹੈ। 

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਉਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਗਏ ਹਨ ਅਤੇ ਉਹਨਾਂ ਕਿਹਾ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ। 

PSEB BOARD EXAM 2023 : DOWNLOAD ALL LATEST INSTRUCTIONS HERE



Featured post

PSEB 10th result 2024 Date and link for downloading result

PSEB 10th result 2024 Date and link for downloading result Hello students! Waiting for Punjab Board 10th Result 2024 ? Don't worr...

RECENT UPDATES

Trends