PSEB PAPER LEAK : ਸਮੇਂ ਤੋਂ ਪਹਿਲਾਂ ਬੈਂਕਾਂ ਤੋਂ ਪ੍ਰਸ਼ਨ ਪੱਤਰ ਪ੍ਰਾਪਤ ਕਰਨ ਵਾਲੇ ਕੇਂਦਰ ਕੰਟਰੋਲਰਾਂ ਖਿਲਾਫ ਹੋਵੇਗੀ ਸਖਤ ਕਾਰਵਾਈ

ਦਸਵੀਂ ਅਤੇ ਬਾਰਵੀਂ ਸ਼੍ਰੇਣੀ ਫਰਵਰੀ ਮਾਰਚ 2023 ਦੀ ਸਲਾਨਾ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਕਾਂ ਦੀ ਸੇਫ ਕਸਟੱਡੀ ਵਿੱਚ ਦੱਖਣ ਅਤੇ ਪ੍ਰੀਖਿਆ ਵਾਲੇ ਦਿਨ ਬੈਂਕ ਤੋਂ ਪ੍ਰਾਪਤ ਕਰਨ ਸਬੰਧੀ ਸਹਾਇਕ ਸਕੱਤਰ (ਕੰਡਕਟ) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮੁੜ ਤੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।



ਸਹਾਇਕ ਸਕੱਤਰ ਵੱਲੋਂ ਸਮੂਹ ਕੇਂਦਰ ਕੰਟਰੋਲਰਾਂ ਨੂੰ ਪੱਤਰ ਲਿਖ ਹਦਾਇਤ ਕੀਤੀ ਗਈ ਹੈ ਕਿ  ਬਾਰ੍ਹਵੀਂ ਸ਼੍ਰੇਣੀ ਹਰਵਰੀ/ਮਾਰਚ 2023 ਦੀ ਮਿਤੀ 24 ਫਰਵਰੀ 2023 ਨੂੰ ਅੰਗਰੇਜ਼ੀ ਵਿਸ਼ੇ ਦੀ ਪ੍ਰੀਖਿਆ ਦੌਰਾਨ ਬੈਂਕਾਂ ਵਿਚੋਂ ਪ੍ਰਸ਼ਨ ਪੱਤਰ ਪ੍ਰਾਪਤ ਕਰਨ ਸਮੇਂ ਦਫਤਰ ਵੱਲੋਂ ਜਾਰੀ ਪੱਤਰ ਨੰ: 1001 ਮਿਤੀ 13.2.2023 ਰਾਹੀਂ ਜਾਹੀ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਗਈ । 

ALSO READ:

1 ਮਾਰਚ ਤੋਂ ਬਦਲੇਗਾ ਸਕੂਲਾਂ ਦਾ ਸਮਾਂ, ਇਸ ਸਮੇਂ ਖੁੱਲਣਗੇ ਸਕੂਲ 

PUNJAB SCHOOL HOLIDAYS IN MARCH 2023: ਮਾਰਚ ਮਹੀਨੇ ਸਕੂਲਾਂ ਵਿੱਚ ਛੁੱਟੀਆਂ ਦੀ ਸੂਚੀ, ਦੇਖੋ ਇਥੇ 

ਭਾਵ  ਜਾਰੀ ਪੱਤਰ ਅਨੁਸਾਰ ਬਾਹਵੀਂ ਸ਼੍ਰੇਣੀ ਦੇ ਪ੍ਰਸ਼ਨ ਪੱਤਰ ਬੈਂਕਾਂ ਤੋਂ ਪ੍ਰਾਪਤ ਕਰਨ ਦਾ ਸਮਾਂ 12:30 ਵਜੇ ਦੁਪਹਿਰ (ਪ੍ਰੀਖਿਆ ਵਾਲੇ ਦਿਨ) ਦਰਜ ਕੀਤਾ ਹੋਇਆ ਹੈ । ਪ੍ਰੰਤੂ ਕੁੱਝ ਕੇਂਦਰ ਕੰਟਰੋਲਰਾਂ ਵੱਲੋਂ  ਪ੍ਰਸ਼ਨ ਪੱਤਰ 10.00- 11.00 ਵਜੇ ਜਾਂ ਪਹਿਲਾਂ ਹੀ ਬੈਂਕਾਂ ਤੋਂ ਪ੍ਰਾਪਤ ਕਰ ਲਏ ਗਏ ਜੋ ਕਿ  ਘੋਰ ਅਣਗਹਿਲੀ/ ਲਾਪਰਵਾਹੀ ਹੈ।

RAIN ALERT: ਸੂਬੇ ਵਿੱਚ ਅੱਜ ਤੋਂ ਲਗਾਤਾਰ 3 ਦਿਨ ਪਵੇਗਾ ਮੀਂਹ 

 ਉਕਤ ਅਣਗਹਿਲੀ ਸਬੰਧੀ ਉਚ ਅਥਾਰਟੀ ਵੱਲੋਂ ਇਸ ਦਾ ਗੰਭੀਰ ਨੋਟਿਸ ਲਿਆ ਗਿਆ ਹੈ। ਇਸ ਲਈ  ਹਦਾਇਤ ਕੀਤੀ ਗਈ  ਹੈ ਕਿ ਪ੍ਰਸ਼ਨ ਪੱਤਰ ਬੈਂਕਾਂ ਤੋਂ ਪ੍ਰਾਪਤ ਕਰਨ ਸਮੇਂ ਦਫਤਰ ਵੱਲੋਂ ਮਿਤੀ 13.2.2023 ਰਾਹੀ ਜਾਰੀ ਪੱਤਰ  ਵਿੱਚ ਦਰਜ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕੀਤੀ ਜਾਵੇ, ਜੇਕਰ ਫਿਰ ਵੀ ਪ੍ਰਸ਼ਨ ਪੱਤਰ ਜਾਰੀ ਹਦਾਇਤਾਂ ਦੇ ਉਲਟ ਦਿੱਤੇ ਸਮੇਂ ਤੋਂ ਪਹਿਲਾਂ ਬੈਂਕਾਂ ਤੋਂ ਪ੍ਰਾਪਤ ਕੀਤਾ ਗਿਆ। ਉਲੰਘਣਾ ਕੀਤੀ ਗਈ / ਲਾਪਰਵਾਹੀ ਕੀਤੀ ਗਈ ਤਾਂ ਆਪ ਵਿਰੁੱਧ ਕਾਨੂੰਨੀ ਕਾਰਵਾਈ / ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ ਅਤੇ ਐਫਲੀਏਟਡ ਸਕੂਲਾਂ ਆਦਿ ਲਈ ਸਰਕਾਰ ਦੇ ਚੂਲ/ ਬੋਰਡ ਦੇ ਰੂਲ ਅਨੁਸਾਰ ਕਾਰਵਾਈ ਯਕੀਨ ਹੋਵੇਗੀ।



Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

AFPI MOHALI ADMISSION 2024-25: ਮੁੰਡਿਆਂ ਲਈ NDA, ਆਰਮੀ , ਨੇਵੀ ਅਤੇ ਏਅਰ ਫੋਰਸ ਵਿੱਚ ਭਰਤੀ ਲਈ ਸੁਨਹਿਰੀ ਮੌਕਾ, ਅਰਜ਼ੀਆਂ ਦੀ ਮੰਗ

Maharaja Ranjit Singh Academy entrance test 2024-25 Registration Maharaja Ranjit Singh Academy entrance test 2024-25 ਪੰਜਾਬ ਸਰਕਾਰ ਦੀ ਮੋਹਾਲੀ ਵ...

RECENT UPDATES

Trends