PSEB MARKING DUTY 2024: ਪ੍ਰੀਖਿਅਕ ਛੁੱਟੀ ਵਾਲੇ ਦਿਨ ਵੀ ਕੰਮ ਕਰਨਗੇ, ਬਿਮਾਰੀ ਦੀ ਹਾਲਤ ਵਿੱਚ ਐਸ. ਐਮ. ਓ. ਪੱਧਰ ਦਾ ਸਰਟੀਫਿਕੇਟ ਜ਼ਰੂਰੀ
ਚੰਡੀਗੜ੍ਹ, 26 ਫਰਵਰੀ 2023
ਪੰਜਾਬ ਸਕੂਲ ਸਿੱਖਿਆ ਬੋਰਡ, ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫਸਰਾਂ (ਸੈਕੰਡਰੀ) ਅਤੇ ਸਮੂਹ ਮਾਰਕਿੰਗ ਕੇਂਦਰ ਕੋਆਰਡੀਨੇਟਰਾਂ, ਨੂੰ ਅੱਠਵੀਂ ਸ਼੍ਰੇਣੀ ਫਰਵਰੀ 2023 ਦੀਆਂ ਪ੍ਰੀਖਿਆਵਾਂ ਦੌਰਾਨ ਉੱਤਰ ਪੱਤਰੀਆਂ ਦੀ ਮਾਰਕਿੰਗ ਕਰਵਾਉਣ ਹਿੱਤ ਮਾਰਕਿੰਗ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।ਇਸ ਸਬੰਧੀ ਸਹਾਇਕ ਸਕੱਤਰ ਵੱਲੋਂ ਪੱਤਰ ਜਾਰੀ ਕਰ ਹਦਾਇਤ ਕੀਤੀ ਗਈ ਹੈ ਕਿ ਮੁਲਾਂਕਣ ਦਾ ਕੰਮ ਬਹੁਤ ਅਹਿਮ ਅਤੇ ਮਿਤੀ ਬੱਧ ਹੈ ਇਸ ਲਈ ਪ੍ਰੀਖਿਅਕ ਛੁੱਟੀ ਵਾਲੇ ਦਿਨ ਵੀ ਕੰਮ ਕਰਨਗੇ। ਜੇਕਰ ਕੋਈ ਅਧਿਆਪਕ ਬਿਮਾਰੀ ਦੀ ਹਾਲਤ ਵਿੱਚ ਡਿਊਟੀ ਨਹੀਂ ਦੇ ਸਕਦਾ ਤਾਂ ਘੱਟੋ- ਘੱਟ ਐਸ. ਐਮ. ਓ. ਪੱਧਰ ਦਾ ਸਰਟੀਫਿਕੇਟ ਪੇਸ਼ ਕਰਨਾ ਪਵੇਗਾ।
PUNJAB AND HARYANA HIGH SCHOOL RECRUITMENT 2023: 157 ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ
PSEB BOARD EXAM 2023: ALL INSTRUCTIONS/ DATESHEET/ SAMPLE PAPER DOWNLOAD HERE
ਨੇਤਰਹੀਨ ਅਧਿਆਪਕ ਦੀ ਡਿਊਟੀ ਪੇਪਰ ਮਾਰਕਿੰਗ ਵਿੱਚ ਨਾ ਲਗਾਉਣ ਅਤੇ ਉੱਤਰ ਪੱਤਰੀਆਂ ਦੀ ਮਾਰਕਿੰਗ ਕਰਵਾਉਣ ਲਈ 30% ਸਟਾਫ ਐਫੀਲੀਏਟਿਡ ਸਕੂਲਾਂ ਦਾ ਲਗਾਉਣ ਦੀ ਹਦਾਇਤ ਕੀਤੀ ਗਈ ਹੈ। ਇਸਦੇ ਨਾਲ ਹੀ ਅੰਕਾਂ ਨੂੰ ਮਾਰਕਿੰਗ ਐਪ ਤੇ ਅਪਲੋਡ ਕਰਨਾ ਯਕੀਨੀ ਹੋਵੇਗਾ।