ਮਹਿੰਗਾਈ ਭੱਤੇ ਦੇ ਮਾਮਲੇ ਵਿੱਚ ਪੰਜਾਬ ਦੇ ਮੁਲਾਜ਼ਮ ਕੇਂਦਰ ਨਾਲੋਂ 12 ਫੀਸਦੀ ਪਿਛੜੇ

 ਮਹਿੰਗਾਈ ਭੱਤੇ ਦੇ ਮਾਮਲੇ ਵਿੱਚ ਪੰਜਾਬ ਦੇ ਮੁਲਾਜ਼ਮ ਕੇਂਦਰ ਨਾਲੋਂ 12 ਫੀਸਦੀ ਪਿਛੜੇ


ਮੁਲਾਜ਼ਮਾਂ ਦਾ ਮਹਿੰਗਾਈ ਭੱਤਾ ਨੱਪਣ ਵਿੱਚ 'ਆਪ' ਸਰਕਾਰ ਵੀ ਹੋਈ ਮੋਹਰੀ



ਪੰਜਾਬ ਸਰਕਾਰ ਮਹਿੰਗਾਈ ਭੱਤੇ ਦੀਆਂ ਰਹਿੰਦੀਆਂ ਕਿਸ਼ਤਾਂ ਅਤੇ ਬਕਾਇਆ ਜਾਰੀ ਕਰੇ: ਡੀ.ਟੀ.ਐੱਫ.



30 ਨਵੰਬਰ, ਅੰਮ੍ਰਿਤਸਰ: 

ਕੇਂਦਰੀ ਮਹਿੰਗਾਈ ਸੂਚਕ ਅੰਕ ਅਨੁਸਾਰ ਮਿਲਣਯੋਗ ਮਹਿੰਗਾਈ ਭੱਤੇ ਦੀਆਂ ਤਿੰਨ ਕਿਸ਼ਤਾਂ ਪੈਂਡਿੰਗ ਹੋਣ ਕਾਰਨ ਪੰਜਾਬ ਦੇ ਮੁਲਾਜ਼ਮਾਂ ਵਿੱਚ ਸਰਕਾਰ ਪ੍ਰਤੀ ਗੁੱਸੇ ਦੀ ਭਾਵਨਾ ਪਾਈ ਜਾ ਰਹੀ ਹੈ ਅਤੇ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਵੱਲੋਂ ਮਹਿੰਗਾਈ ਭੱਤੇ ਸਮੇਤ ਹੋਰਨਾਂ ਮਸਲਿਆਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਵੀ ਜ਼ਾਰੀ ਹਨ। ਇਸ ਸੰਬੰਧੀ ਅਧਿਆਪਕ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਨੇ ਵੀ ਬਿਆਨ ਜ਼ਾਰੀ ਕਰਦਿਆਂ ਪੰਜਾਬ ਸਰਕਾਰ ਦੇ ਮੁਲਾਜ਼ਮ ਮੰਗਾਂ ਪੂਰੀਆਂ ਕਰਨ ਤੋਂ ਕਿਨਾਰਾ ਕਰਨ ਅਤੇ ਮਹਿੰਗਾਈ ਭੱਤੇ ਦੇ ਮਾਮਲੇ ਵਿੱਚ ਲੰਬੀ ਚੁੱਪ ਅਖਤਿਆਰ ਕਰਨ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। 


ਡੀ.ਟੀ.ਐੱਫ. ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ, ਜ਼ਿਲ੍ਹਾ ਜਨਰਲ ਸਕੱਤਰ ਗੁਰਬਿੰਦਰ ਸਿੰਘ ਖਹਿਰਾ, ਜਰਮਨਜੀਤ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਮੁਲਾਜ਼ਮ ਮੰਗਾਂ 'ਤੇ ਅੱਖਾਂ ਮੀਟਣ ਵਾਲੇ ਵਿਵਹਾਰ ਸਬੰਧੀ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਮੁਲਾਜ਼ਮਾਂ ਨਾਲ ਕੀਤੇ ਹੋਏ ਵਾਅਦਿਆਂ ਤੋਂ ਮੁੱਕਰ ਰਹੀ ਹੈ ਅਤੇ ਬਦਲਾਅ ਦਾ ਨਾਹਰਾ ਲਗਾ ਕੇ ਸੱਤਾ ਵਿੱਚ ਆਉਣ ਵਾਲੀ ਮੌਜੂਦਾ 'ਆਪ' ਸਰਕਾਰ ਵੀ ਮਹਿੰਗਾਈ ਭੱਤਾ ਰੋਕਣ ਦੇ ਮਾਮਲੇ ਵਿੱਚ ਪਹਿਲੀਆਂ ਸਰਕਾਰਾਂ ਦੇ ਰਾਹ 'ਤੇ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਜਿੱਥੇ ਪੰਜਾਬ ਦੇ ਮੁਲਾਜ਼ਮਾਂ ਨੂੰ ਅਧੂਰਾ ਤਨਖਾਹ ਕਮਿਸ਼ਨ ਦਿੱਤਾ ਹੈ, ਉੱਥੇ ਹੀ ਪੇਂਡੂ ਭੱਤੇ ਅਤੇ ਬਾਰਡਰ ਏਰੀਆ ਭੱਤੇ ਸਮੇਤ 37 ਕਿਸਮ ਦੇ ਹੋਰ ਭੱਤੇ, 17 ਜੁਲਾਈ 2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਲਈ ਪੰਜਾਬ ਤਨਖਾਹ ਸਕੇਲ, ਨਵੀਂ ਪੈਨਸ਼ਨ ਸਕੀਮ ਦੀ ਥਾਂ ਪੁਰਾਣੀ ਪੈਨਸ਼ਨ ਪ੍ਰਣਾਲੀ ਅਤੇ 4-9-14 (ਏ.ਸੀ.ਪੀ.) ਦੇ ਲਾਭ ਵੀ ਰੋਕੇ ਹੋਏ ਹਨ, ਇਸਦੇ ਨਾਲ ਹੀ ਮਹਿੰਗਾਈ ਭੱਤੇ ਦੀਆਂ ਤਿੰਨ ਕਿਸ਼ਤਾਂ ਵੀ ਰੋਕ ਰੱਖੀਆਂ ਹਨ। ਇਸ ਨਾਲ ਪੰਜਾਬ ਸਰਕਾਰ ਦੇ ਮੁਲਾਜ਼ਮ ਕੇਂਦਰ ਦੇ ਮੁਲਾਜ਼ਮਾਂ ਨਾਲੋਂ ਕਾਫ਼ੀ ਘੱਟ ਤਨਖਾਹ ਲੈ ਰਹੇ ਹਨ। ਆਗੂਆਂ ਹਰਜਾਪ ਸਿੰਘ ਬੱਲ, ਗੁਰਦੇਵ ਸਿੰਘ, ਰਾਜੇਸ਼ ਕੁਮਾਰ ਪਰਾਸ਼ਰ, ਨਿਰਮਲ ਸਿੰਘ, ਮਨਪ੍ਰੀਤ ਸਿੰਘ, ਸੁਖਜਿੰਦਰ ਸਿੰਘ ਜੱਬੋਵਾਲ, ਪਰਮਿੰਦਰ ਸਿੰਘ ਰਾਜਾਸਾਂਸੀ, ਕੁਲਦੀਪ ਸਿੰਘ ਵਰਨਾਲੀ, ਵਿਪੰਨ ਰਿਖੀ, ਕੇਵਲ ਸਿੰਘ, ਨਰਿੰਦਰ ਸਿੰਘ ਮੱਲੀਆਂ, ਕੰਵਲਜੀਤ ਸਿੰਘ ਫਤਿਹਪੁਰ, ਕੰਵਰਜੀਤ ਸਿੰਘ ਜੰਡਿਆਲਾ, ਰਾਜਵਿੰਦਰ ਸਿੰਘ, ਵਿਕਾਸ ਚੌਹਾਨ, ਵਿਸ਼ਾਲ ਚੌਹਾਨ, ਵਿਸ਼ਾਲ ਕਪੂਰ, ਨਰੇਸ਼ ਕੁਮਾਰ ਆਦਿ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜੁਲਾਈ 2022, ਜਨਵਰੀ 2023 ਅਤੇ ਜੁਲਾਈ 2023 ਦੀਆਂ ਮਹਿੰਗਾਈ ਭੱਤੇ (ਡੀ.ਏ.) ਦੀਆਂ ਤਿੰਨ ਕਿਸ਼ਤਾਂ ਜਾਰੀ ਨਾ ਕੀਤੇ ਜਾਣ ਕਰਕੇ ਪੰਜਾਬ ਦੇ ਮੁਲਾਜ਼ਮ ਕੇਂਦਰ ਦੇ ਮੁਲਾਜ਼ਮਾਂ ਤੋਂ 12% ਘੱਟ ਡੀ.ਏ. ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਜੱਥੇਬੰਦੀਆਂ ਵੱਲੋਂ ਕੀਤੇ ਲੰਮੇ ਸੰਘਰਸ਼ਾਂ ਬਾਅਦ ਮੁਲਾਜ਼ਮਾਂ ਨੂੰ ਵਧਦੀ ਮਹਿੰਗਾਈ ਮੁਤਾਬਕ ਹਾਸਲ ਹੋਈਆਂ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਨੂੰ ਰੋਕ ਕੇ ਸਰਕਾਰ ਮੁਲਾਜ਼ਮਾਂ ਦੇ ਹੱਕ ਦੱਬਣ ਤੇ ਲੱਗੀ ਹੋਈ ਹੈ, ਜੋ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

GIVE YOUR BEST: ਸਿੱਖਿਆ ਮੰਤਰੀ ਵੱਲੋਂ ਗਿਵ ਯੂਰ ਬੈਸਟ ਪ੍ਰੋਗਰਾਮ ਦੀ ਸ਼ੁਰੂਆਤ 1 ਦਸੰਬਰ ਤੋਂ

 

ਮੁਲਾਜ਼ਮਾਂ ਨੂੰ ਡੀਏ ਦੇਣ ਲਈ ਮੁੱਖ ਮੰਤਰੀ ਕੋਲ ਪੈਸੇ ਨਹੀਂ- ਮਜੀਠੀਆ

ਮੁਲਾਜ਼ਮਾਂ ਨੂੰ ਡੀਏ ਦੇਣ ਲਈ ਮੁੱਖ ਮੰਤਰੀ ਕੋਲ ਪੈਸੇ ਨਹੀਂ- ਮਜੀਠੀਆ 

ਚੰਡੀਗੜ੍ਹ, 30 ਨਵੰਬਰ 2023 ( PBJOBSOFTODAY) 
ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਕੋਲ ਮੁਲਾਜ਼ਮਾਂ ਨੂੰ ਦੇਣ ਲਈ ਪੈਸੇ ਨਹੀਂ, ਕਲਚਰਲ ਪ੍ਰੋਗਰਾਮ ਤੇ 81 ਲੱਖ ਰੁਪਏ ਬਰਬਾਦ ਕਰਨਗੇ।  ਬਿਕਰਮ ਮਜੀਠੀਆ ਨੇ ਕਿਹਾ 

'No money to pay DA to employees but CM @BhagwantMann will be wasting Rs. 81 lakh on Cultural Programme in Jalandhar where he will be Chief Guest today evening. 

 What a management CM Saab....no dearth of money for your boss @ArvindKejriwal 's tours and travels, advertisement, cultural shows, sham rallies but nothing for employees and other Punjabis who were promised moon in 2022 elections...Have some shame‌."



DA ANNOUNCED: ਚੰਡੀਗੜ੍ਹ ਪ੍ਰਸ਼ਾਸਨ ਵੱਲੋਂ 1 ਜੁਲਾਈ ਤੋਂ ਮਿਲੇਗਾ 46% ਡੀਏ

 

ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਬੰਗਾ ਤਹਿਸੀਲ ਕਮੇਟੀ ਦਾ ਗਠਨ - ਪ੍ਰਧਾਨ ਅਤੇ ਹੁਸਨ ਸਿੰਘ ਮਾਂਗਟ ਸਕੱਤਰ ਬਣੇ

 *ਪੰਜਾਬ ਅਤੇ ਦੇਸ਼ ਨੂੰ ਬਚਾਉਣ ਲਈ ਫ਼ਿਰਕੂ ਫਾਸ਼ੀਵਾਦੀ ਅਤੇ ਕਾਰਪੋਰੇਟ ਪੱਖੀ ਸਰਕਾਰ ਨੂੰ ਹਰਾਉਣਾ ਜ਼ਰੂਰੀ - ਪਾਸਲਾ*


*ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਬੰਗਾ ਤਹਿਸੀਲ ਕਮੇਟੀ ਦਾ ਗਠਨ - ਪ੍ਰਧਾਨ ਅਤੇ ਹੁਸਨ ਸਿੰਘ ਮਾਂਗਟ ਸਕੱਤਰ ਬਣੇ*


ਮੁਕੰਦਪੁਰ 30 ਨਵੰਬਰ ( ) ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐਮ ਪੀ ਆਈ ) ਦੀ ਤਹਿਸੀਲ ਬੰਗਾ ਦੀ ਕਮੇਟੀ ਦੇ ਗਠਨ ਮੌਕੇ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਜ਼ਿਲ੍ਹਾ ਪ੍ਰਧਾਨ ਹਰਪਾਲ ਸਿੰਘ ਜਗਤਪੁਰ ਦੀ ਪ੍ਰਧਾਨਗੀ ਹੇਠ ਹੋਈ ਜਨਰਲ ਬਾਡੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਰਟੀ ਵੱਲੋਂ ਸਮੁੱਚੇ ਪੰਜਾਬ ਵਿੱਚ ਕਾਰਪੋਰੇਟ ਭਜਾਓ, ਮੋਦੀ ਹਰਾਓ ਮੁਹਿੰਮ ਤਹਿਤ ਵਿਸ਼ਾਲ ਰਾਜਨੀਤਕ ਕਾਨਫਰੰਸਾਂ ਕੀਤੀਆਂ ਗਈਆਂ। ਜਿਨ੍ਹਾਂ ਵਿੱਚ ਪੰਜਾਬ ਦੇ ਕਿਰਤੀਆਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਦੇਸ਼ ਦੇ ਕੁਦਰਤੀ ਸਰੋਤਾਂ ਅਤੇ ਜਨਤਕ ਖੇਤਰ ਦੇ ਅਦਾਰਿਆਂ ਨੂੰ ਕਾਰਪੋਰੇਟ ਘਰਾਣਿਆਂ ਹਵਾਲੇ ਕਰ ਰਹੀ ਫ਼ਿਰਕੂ ਫਾਸ਼ੀ ਮੋਦੀ ਸਰਕਾਰ ਨੂੰ ਗੱਦੀ ਤੋਂ ਹਟਾਉਣਾ ਮਜ਼ਦੂਰ ਜਮਾਤ ਦਾ ਪਹਿਲਾ ਅਤੇ ਮੁੱਖ ਕਾਰਜ਼ ਹੈ। ਉਹਨਾਂ ਕਿਹਾ ਬੇਰੁਜ਼ਗਾਰੀ, ਮਹਿੰਗਾਈ, ਨਸ਼ਿਆਂ ਅਤੇ ਭ੍ਰਿਸ਼ਟਾਚਾਰ ਤੋਂ ਦੁੱਖੀ ਕਿਰਤੀ ਜਮਾਤ ਦੇ ਹਿੱਤਾਂ ਨਾਲ ਮੋਦੀ ਸਰਕਾਰ ਖਿਲਵਾੜ ਕਰ ਰਹੀ ਹੈ ਅਤੇ ਦੇਸ਼ ਦੇ ਖਜ਼ਾਨੇ, ਜਨਤਕ ਖੇਤਰ ਦੇ ਅਦਾਰੇ ਅਤੇ ਕੁਦਰਤੀ ਸਰੋਤਾਂ ਨੂੰ ਕਾਰਪੋਰੇਟ ਹਵਾਲੇ ਕਰ ਰਹੀ ਹੈ ਅਤੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਵਰਤ ਕੇ ਰਾਜ ਗੱਦੀ ਤੇ ਕਇਮ ਰਹਿਣ ਦੇ ਮਨਸੂਬੇ ਘੜ ਰਹੀ ਹੈ। ਉਹਨਾਂ ਕਿਹਾ ਕਿ ਅਮਨ ਅਮਾਨ ਨਾਲ ਰਹਿ ਰਹੇ ਲੋਕਾਂ ਨੂੰ ਹਿੰਦੂ ਮੁਸਲਿਮ ਦੇ ਨਾਂ ਉੱਪਰ ਵੰਡਿਆ ਜਾ ਰਿਹਾ ਹੈ। ਦਲਿਤਾਂ, ਘੱਟ ਗਿਣਤੀਆਂ ਅਤੇ ਔਰਤਾਂ ਉੱਪਰ ਹਮਲੇ ਕਰਕੇ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਮਸਲਿਆਂ ਪ੍ਰਤੀ ਕੇਂਦਰ ਦੀ ਮੋਦੀ ਸਰਕਾਰ ਪੰਜਾਬ ਵਿਰੋਧੀ ਨੀਤੀਆਂ ਤੇ ਅਮਲ ਕਰ ਰਹੀ ਹੈ। ਉਨ੍ਹਾਂ ਮਜ਼ਦੂਰਾਂ ਕਿਸਾਨਾਂ ਦੇ ਏਕੇ ਦੇ ਆਧਾਰਿਤ ਕਾਰਪੋਰੇਟ ਪੱਖੀ ਨੀਤੀਆਂ ਨੂੰ ਹਰਾਉਣ ਲਈ ਰਾਜਸੀ ਬਦਲ ਉਭਾਰਨ ਲਈ ਭਾਜਪਾ ਵਿਰੋਧੀ ਪਾਰਟੀਆਂ ਨੂੰ ਇਕੱਠੇ ਹੋਣ ਦਾ ਸੱਦਾ ਦਿੱਤਾ।



         ਪੰਜਾਬ ਦੇ ਮਸਲਿਆਂ ਸਬੰਧੀ ਉਨ੍ਹਾਂ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਵੀ ਲੋਕਾਂ ਦੇ ਮਸਲੇ ਹੱਲ ਕਰਨ ਲਈ ਸੰਜੀਦਾ ਨਹੀਂ ਹੈ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਅਤੇ ਪਾਣੀਆਂ ਸਮੇਤ ਸਮੁੱਚੇ ਮਸਲੇ ਤੁਰੰਤ ਹੱਲ ਕਰਨ ਦੀ ਲੋੜ ਹੈ। ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਵਾਲੇ ਅਦਾਰਿਆਂ ਨੂੰ ਵਿਕਸਤ ਕਰਨ, ਜਨਤਕ ਖੇਤਰ ਦੇ ਅਦਾਰਿਆਂ ਦਾ ਨਿਜੀਕਰਨ ਕਰਨਾ ਬੰਦ ਕਰਕੇ ਨਵੀਂ ਪੀੜ੍ਹੀ ਲਈ ਸਰਕਾਰੀ ਖੇਤਰ ਵਿੱਚ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਵਾਲੀਆਂ ਨੀਤੀਆਂ ਲਾਗੂ ਕਰਨ ਨਾਲ ਹੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕਦਾ ਹੈ। ਉਨ੍ਹਾਂ ਨਸ਼ਿਆਂ ਨਾਲ ਨੌਜਵਾਨਾਂ ਦੀਆਂ ਹੋ ਰਹੀਆਂ ਮੌਤਾਂ ਅਤੇ ਨਸ਼ਿਆਂ ਦੇ ਵੱਧ ਰਹੇ ਵਪਾਰ ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਤੁਰੰਤ ਰੋਕ ਲਾਉਣ ਦੀ ਮੰਗ ਕੀਤੀ। ਉਨ੍ਹਾਂ ਕਿਰਤੀ ਵਰਗ ਨੂੰ ਕਾਰਪੋਰੇਟ ਪੱਖੀ ਫਿਰਕੂ-ਫਾਸ਼ੀਵਾਦ ਨੂੰ ਹਰਾਉਣ ਲਈ ਇਕੱਠੇ ਹੋਣ ਦਾ ਸੱਦਾ ਦਿੱਤਾ ਕਿਉਂਕਿ ਦਲਿਤਾਂ, ਘੱਟ ਗਿਣਤੀਆਂ, ਔਰਤਾਂ ਦੀ ਸੁਰੱਖਿਆ ਲਈ ਅਤੇ ਸੰਵਿਧਾਨ ਨੂੰ ਬਚਾਉਣ ਲਈ ਫਿਰਕੂ ਫਾਸ਼ੀਵਾਦੀ ਬੀ ਜੇ ਪੀ ਨੂੰ ਹਰਾਉਣਾ ਸਭ ਤੋਂ ਪਹਿਲੀ ਲੋੜ ਬਣ ਗਈ ਹੈ।

      ਜਿਲ੍ਹਾ ਸਕੱਤਰ ਕੁਲਦੀਪ ਸਿੰਘ ਦੌੜਕਾ ਵਲੋਂ ਤਹਿਸੀਲ ਕਮੇਟੀ ਦਾ ਪੈਨਲ ਪੇਸ਼ ਕੀਤਾ ਗਿਆ, ਜਿਸ ਵਿੱਚ ਬਲਕਾਰ ਸਿੰਘ ਸਰਪੰਚ ਨੂੰ ਪ੍ਰਧਾਨ, ਹੁਸਨ ਸਿੰਘ ਮਾਂਗਟ ਨੂੰ ਸਕੱਤਰ, ਸੋਢੀ ਰਾਮ ਸਾਬਕਾ ਸਰਪੰਚ ਨੂੰ ਖ਼ਜ਼ਾਨਚੀ, ਕੁਲਦੀਪ ਸਿੰਘ ਬੀਕਾ, ਕਰਨੈਲ ਚੰਦ ਚੱਕ ਬਿਲਗਾ, ਬਿਮਲ ਬਖਲੌਰ, ਤਰਸੇਮ ਸਿੰਘ ਜੇ ਈ ਨੂੰ ਤਹਿਸੀਲ ਕਮੇਟੀ ਮੈਂਬਰ ਚੁਣਿਆ ਗਿਆ।

       ਇਸ ਸਮੇਂ ਮਾਸਟਰ ਸੋਹਣ ਲਾਲ, ਬਹਾਦਰ ਸਿੰਘ ਬਾਰਾ, ਬਲਿਹਾਰ ਸਿੰਘ, ਜਗਦੀਸ਼, ਗੁਰਦਿਆਲ, ਬੀਰਾ, ਮਨੋਹਰ ਲਾਲ, ਤਰਸੇਮ ਲਾਲ, ਸੋਹਣ ਸਿੰਘ ਭੱਟੀ, ਜਸਵੀਰ ਭੱਟੀ, ਸੁਖਦੇਵ ਸਿੰਘ, ਸਤਨਾਮ ਬੀਸਲਾ, ਗਰੀਬ ਦਾਸ, ਸ਼ਿੰਗਾਰਾ ਰਾਮ, ਜੋਗਾ ਰਾਮ, ਕਮਲ, ਪਾਲੀ, ਕਮਲਜੀਤ ਬਾਬਾ, ਜੋਗਿੰਦਰ, ਕਮਲ ਬਹਿਰਾਮ, ਜੀਵਨ ਸਿੰਘ, ਰੇਸ਼ਮ ਸਿੰਘ ਪੰਚ, ਬੀਜਾ, ਊਦੋ ਰਾਮ, ਬਲਵੀਰ ਰਾਮ, ਜੀਵਨ ਸਿੰਘ, ਬਲਿਹਾਰ ਸਿੰਘ ਪੰਚ, ਗੁਰਦੇਵ ਦੇਬੀ ਰਟੈਂਡਾ, ਲਸ਼ਕਰੀ ਮਜਾਰੀ ਆਦਿ ਹਾਜ਼ਰ ਸਨ।

DISTRICT COURT GURDASPUR BHRTI 2023: ਕਲਰਕ ਭਰਤੀ ਲਈ ਅਰਜ਼ੀਆਂ ਦੀ ਮੰਗ

DISTRICT COURT GURDASPUR BHRTI 2023: ਕਲਰਕ ਭਰਤੀ ਲਈ ਅਰਜ਼ੀਆਂ ਦੀ ਮੰਗ 

Applications on the prescribed proforma are invited for filling up of 24 posts of Clerk (Adhoc Basis) on the Consolidated salary amounting to Rs. 19900/- (level 3) as per 7th Central Pay Commission, vide Punjab Government letter No. 7/42/2020- 5FPI/741-746 dated 17.07.2020 and letter bearing endorsement No. 7/87/2020-5FPI/1145 dated 29.10.2020, adopted by Hon'ble High Court of Punjab and Haryana, Chandigarh vide letter No. 939 Spl EII/L.80 (a)6E dated 29.09.2022., subject to any further revision as per latest instructions/Clarifications received from Government of Punjab and duly adopted by Hon'ble Punjab and Haryana High Court, Chandigarh.

The applications on prescribed proforma shall reach the below mentioned address by 15.12.2023 before 05:00 p.m.





"Office of the District & Sessions Judge, Gurdaspur, Judicial Court Complex, Gurdaspur"


Age : 18 to 37 years for General Category and relaxation to reserved categories will be given as per Punjab Government rules.

Qualification: Minimum Qualification

Degree of BA/B.Sc. or equivalent thereto from a recognized University with Punjabi as one of the subjects in Matriculation and having proficiency in operation of computer. Recruitment criteria would be merit in the qualifying examination and weightage shall be given to the candidates having degree or Diploma in computer from a recognized University/Board. The candidates screened on the basis of their qualifications shall have to undergo computer proficiency test and personality test/interview.


Last date of submission of application is 15.12.2023 upto 5:00 P.M.

2. The incomplete application and those received after 05:00 PM on due date i.e. 15.12.2023 shall be rejected, without assigning any reason. This office will not be responsible for any postal delay or wrong delivery, whatsoever.

3. Before applying the post, the candidate should ensure that he/she fulfills eligibility criteria. This office shall reject the applications not fulfilling the requisite criteria at any stage of recruitment and if erroneously appointed such candidate shall be removed from the service.

4. The candidates selected on screening of the applications on the basis of criteria mentioned above will be intimated regarding date, time and venue of the Computer Proficiency test and the Personality test/interview through email or SMS. They can check the same from official website https://districts.ecourts.gov.in/gurdaspur, also. 5. All the candidates must bring their original testimonials with them, at the time of

test/interview. No TA/DA will be paid to the candidates appearing for test/interview and
P
no separate information regarding interview/test will be given. 6. Number of Posts, may be increased or decreased due to administrative reasons. In case of cancellation/postpone of test/interview due to administrative reasons, this office shall not be responsible.

7. The post of reserve category will be offered to the candidate of General category, if no suitable candidate from the reserved category is found eligible, as per law, whatever permissible.

8. All applicants must mention contact number and Email ID in the application form.


With regard to the details of these posts e.g. educational qualification, age limit, category of posts, date of interview, selection criteria, Proforma of application form etc., as mentioned in the separate Employment notice are available on the official website https://districts.ecourts.gov.in/gurdaspur. The candidate will solely be responsible to appear in the test/interview. No Separate information in this regard will be sent to the candidates.

OFFICIAL NOTIFICATION AND PROFORMA FOR APPLICATION: DOWNLOAD HERE 

WARNING BY IMD: ਮੌਸਮ ਵਿਭਾਗ ਵੱਲੋਂ ਅਗਲੇ 3 ਘੰਟਿਆਂ ਲਈ ਗੜੇਮਾਰੀ ਅਤੇ ਗਰਜ਼ ਚਮਕ ਦੀ ਚੇਤਾਵਨੀ


ਚੰਡੀਗੜ੍ਹ, 30 ਨਵੰਬਰ 2023 

10:50

Warning by IMD - Thundering with Lightning, Thunder Shower is very likely to occur at most places over Chandigarh, Fatehgarh Sahib, Hoshiarpur, Ludhiana, Malerkotla, Patiala, Rupnagar, Sahibzada Ajit Singh Nagar, Sangrur, and Shahid Bhagat Singh in the next 3 hours. - 

10:30 am 

Warning by IMD - Thundering with Lightning, Thunder Shower is very likely to occur at most places over Chandigarh, Fatehgarh Sahib, Hoshiarpur, Ludhiana, Malerkotla, Patiala, Rupnagar, Sahibzada Ajit Singh Nagar, Sangrur, and Shahid Bhagat Singh in the next 3 hours. 

ਅਗਲੇ 3 ਘੰਟਿਆਂ ਦੌਰਾਨ ਚੰਡੀਗੜ੍ਹ, ਫਤਹਿਗੜ੍ਹ ਸਾਹਿਬ, ਹੁਸ਼ਿਆਰਪੁਰ, ਲੁਧਿਆਣਾ, ਮਲੇਰਕੋਟਲਾ, ਪਟਿਆਲਾ, ਰੂਪਨਗਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਸੰਗਰੂਰ ਅਤੇ ਸ਼ਹੀਦ ਭਗਤ ਸਿੰਘ ਵਿੱਚ ਜ਼ਿਆਦਾਤਰ ਥਾਵਾਂ 'ਤੇ ਗੜ੍ਹੇਮਾਰੀ ਨਾਲ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।



5:25 am ਸੰਗਰੂਰ, ਧੂਰੀ, ਮਲੇਰਕੋਟਲਾ, ਪਟਿਆਲਾ, ਨਾਭਾ, ਰਾਜਪੁਰਾ, ਡੇਰਾਬੱਸੀ, ਫਤਿਹਗੜ੍ਹ ਸਾਹਿਬ, ਅਮਲੋਹ, ਮੁਹਾਲੀ, ਬੱਸੀ ਪਠਾਣਾ, ਖੰਨਾ, ਪਾਇਲ, ਖਰੜ, ਖਮਾਣੋਂ, ਲੁਧਿਆਣਾ ਪੂਰਬੀ, ਚਮਕੌਰ ਸਾਹਿਬ, ਸਮਰਾਲਾ, ਰੂਪ ਨਗਰ, ਬਲਾਚੌਰ, ਸ਼ਾਹਕੋਟ, ਸੁਲਤਾਨਪੁਰ ਲੋਧੀ, ਖਡੂਰ ਸਾਹਿਬ, ਰਾਏਕੋਟ, ਜਗਰਾਉਂ, ਲੁਧਿਆਣਾ ਪੱਛਮੀ, ਫਿਲੌਰ, ਨਕੋਦਰ, ਫਗਵਾੜਾ, ਜਲੰਧਰ 1, ਕਪੂਰਥਲਾ, ਜਲੰਧਰ 2, ਨਵਾਂਸ਼ਹਿਰ, ਆਨੰਦਪੁਰ ਸਾਹਿਬ ਗੜ੍ਹਸ਼ੰਕਰ, ਨੰਗਲ, ਹੁਸ਼ਿਆਰਪੁਰ, ਬਾਬਾ ਬਕਾਲਾ, ਅੰਮ੍ਰਿਤਸਰ 2, ਅੰਮ੍ਰਿਤਸਰ 1, ਬਟਾਲਾ, ਅਜਨਾਲਾ, ਡੇਰਾ ਬਾਬਾ ਨਾਨਕ, ਭੁਲੱਥ, ਦਸੂਆ, ਮੁਕੇਰੀਆਂ, ਗੁਰਦਾਸਪੁਰ, ਪਠਾਨਕੋਟ, ਧਾਰ ਕਲਾਂ, ਵਿੱਚ ਦਰਮਿਆਨੀ ਮੀਂਹ ਦੇ ਨਾਲ ਅਸਮਾਨੀ ਬਿਜਲੀ ਅਤੇ ਤੇਜ਼ ਹਵਾਵਾਂ (30-40 kmph) ਦੀ ਸੰਭਾਵਨਾ ਹੈ


1) Thunderstorm\Lightning with Moderate Rain very likely over parts of Sangrur, Dhuri, Malerkotla, Patiala, Nabha, Rajpura, Dera Bassi, Fatehgarh Sahib, Amloh, Mohali, Bassi Pathana, Khanna, Payal, Kharar, Khamanon, Ludhiana East, Chamkaur Sahib, Samrala, Rup Nagar, Balachaur, Shahkot, Sultanpur Lodhi, Khadur Sahib, Raikot, Jagraon, Ludhiana West, Phillaur, Nakodar, Phagwara, Jalandhar I, Kapurthala, Jalandhar II, Nawanshahr, Anandpur Sahib, Garhshankar, Nangal, Hoshiarpur, Baba Bakala, Amritsar II, Amritsar I, Batala, Ajnala, Dera Baba Nanak, Bhulath, Dasua, Mukerian, Gurdaspur, Pathankot, Dhar Kalan




2:00am 1. ਮਲੇਰਕੋਟਲਾ, ਪਟਿਆਲਾ, ਨਾਭਾ, ਰਾਜਪੁਰਾ, ਡੇਰਾਬੱਸੀ, ਫਤਿਹਗੜ ਸਾਹਿਬ, ਅਮਲੋਹ, ਮੁਹਾਲੀ, ਬੱਸੀ ਪਠਾਣਾ, ਖੰਨਾ, ਪਾਇਲ, ਖਰੜ, ਖਮਾਣੋਂ, ਲੁਧਿਆਣਾ ਪੂਰਬੀ, ਚਮਕੌਰ ਸਾਹਿਬ, ਸਮਰਾਲਾ, ਰੂਪ ਨਗਰ, ਬਲਾਚੌਰ, ਮੋਗਾ, ਸ਼ਾਹਕੋਟ, ਸੁਲਤਾਨਪੁਰ ਲੋਧੀ, ਤਰਨਤਾਰਨ, ਖਡੂਰ ਸਾਹਿਬ, ਰਾਏਕੋਟ, ਜਗਰਾਉਂ, ਲੁਧਿਆਣਾ ਪੱਛਮੀ, ਫਿਲੌਰ, ਨਕੋਦਰ, ਫਗਵਾੜਾ, ਜਲੰਧਰ 1, ਕਪੂਰਥਲਾ, ਜਲੰਧਰ 2, ਨਵਾਂਸ਼ਹਿਰ, ਆਨੰਦਪੁਰ ਸਾਹਿਬ, ਗੜ੍ਹਸ਼ੰਕਰ, ਨੰਗਲ, ਹੁਸ਼ਿਆਰਪੁਰ, ਬਾਬਾ ਬਕਾਲਾ, ਅੰਮ੍ਰਿਤਸਰ 2, ਅੰਮ੍ਰਿਤਸਰ 1, ਬਟਾਲਾ, ਅਜਨਾਲਾ, ਡੇਰਾ ਬਾਬਾ ਨਾਨਕ, ਭੁਲੱਥ, ਦਸੂਆ, ਮੁਕੇਰੀਆਂ, ਗੁਰਦਾਸਪੁਰ, ਪਠਾਨਕੋਟ, ਧਾਰ ਕਲਾਂ, ਵਿੱਚ ਦਰਮਿਆਨੀ ਮੀਂਹ ਦੇ ਨਾਲ ਅਸਮਾਨੀ ਬਿਜਲੀ ਅਤੇ ਤੇਜ਼ ਹਵਾਵਾਂ (30- 40 kmph) ਦੀ ਸੰਭਾਵਨਾ ਹੈ


1) Thunderstorm\Lightning with Moderate Rain very likely over parts of Malerkotla, Patiala, Nabha, Rajpura, Dera Bassi, Fatehgarh Sahib, Amloh, Mohali, Bassi Pathana, Khanna, Payal, Kharar, Khamanon, Ludhiana East, Chamkaur Sahib, Samrala, Rup Nagar, Balachaur, Moga, Shahkot, Sultanpur Lodhi, Tarn Taran, Khadur Sahib, Raikot, Jagraon, Ludhiana West, Phillaur, Nakodar, Phagwara, Jalandhar I, Kapurthala, Jalandhar II, Nawanshahr, Anandpur Sahib, Garhshankar, Nangal, Hoshiarpur, Baba Bakala, Amritsar II, Amritsar I, Batala, Ajnala, Dera Baba Nanak, Bhulath, Dasua, Mukerian, Gurdaspur, Pathankot, Dhar Kalan,



 RAIN ☔ ALERT PUNJAB: ਸੂਬੇ ਵਿੱਚ 29-30 ਨਵੰਬਰ ਨੂੰ  ਪਵੇਗਾ ਮੀਂਹ 

ਚੰਡੀਗੜ੍ਹ, 28 ਨਵੰਬਰ 2023 ( PBJOBSOFTODAY): ਸੂਬੇ ਵਿੱਚ 29 ਅਤੇ 30 ਨਵੰਬਰ ਨੂੰ 8 ਸੂਬੇ ਵਿੱਚ  ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਚੰਡੀਗੜ੍ਹ ਵੱਲੋਂ ਪ੍ਰਾਪਤ ਪ੍ਰੈਸ ਰਿਲੀਜ਼ ਅਨੁਸਾਰ  29 ਅਤੇ 30 ਨਵੰਬਰ ਨੂੰ ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਪਠਾਨਕੋਟ, ਮੁਕਤਸਰ , ਅਤੇ ਫਾਜ਼ਿਲਕਾ ਜ਼ਿਲ੍ਹਿਆਂ ਤੋਂ ਇਲਾਵਾ ਬਾਕੀ ਜ਼ਿਲਿਆਂ ਵਿੱਚ  ਮੀਂਹ ਪੈਣ ਦੀ ਸੰਭਾਵਨਾ ਹੈ।


HOLIDAY ALERT : ਪੰਜਾਬ ਸਰਕਾਰ ਵੱਲੋਂ ਇੱਕ ਹੋਰ ਸਰਕਾਰੀ ਛੁੱਟੀ ਦਾ ਐਲਾਨ

HOLIDAY ALERT : ਪੰਜਾਬ ਸਰਕਾਰ ਵੱਲੋਂ ਇੱਕ ਹੋਰ ਸਰਕਾਰੀ ਛੁੱਟੀ ਦਾ ਐਲਾਨ 

ਪੰਜਾਬ ਸਰਕਾਰ ਵੱਲੋਂ ਸ਼ਹੀਦੀ ਸਭਾ, ਸ਼੍ਰੀ ਫ਼ਤਹਿਗੜ੍ਹ ਸਾਹਿਬ-2023 ਨੂੰ ਮੁੱਖ ਰੱਖਦੇ ਹੋਏ ਮਿਤੀ 28-12-2023 (ਵੀਰਵਾਰ) ਨੂੰ ਪੰਜਾਬ ਰਾਜ ਦੇ ਸਰਕਾਰੀ ਦਫ਼ਤਰਾਂ, ਬੋਰਡਾਂ/ਕਾਰਪੋਰੇਸ਼ਨਾਂ ਅਤੇ ਸਰਕਾਰੀ ਵਿੱਦਿਅਕ ਅਦਾਰਿਆਂ ਵਿੱਚ ਗਜ਼ਟਿਡ ਛੁੱਟੀ ਘੋਸ਼ਿਤ ਕੀਤੀ ਗਈ ਹੈ। ਇਹ ਛੁੱਟੀ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ-1881 ਦੀ ਧਾਰਾ 25 ਦੀ ਵਿਆਖਿਆ ਅਧੀਨ ਵੀ ਛੁੱਟੀ ਘੋਸ਼ਿਤ ਕੀਤੀ ਗਈ ਹੈ।

 

ਮਾਨ ਸਰਕਾਰ ਨੇ ਬਦਲੀ ਪੰਜਾਬ ਦੇ ਸਕੂਲਾਂ ਦੀ ਦਸ਼ਾ: ਹਰਜੋਤ ਸਿੰਘ ਬੈਂਸ



 *ਮਾਨ ਸਰਕਾਰ ਨੇ ਬਦਲੀ ਪੰਜਾਬ ਦੇ ਸਕੂਲਾਂ ਦੀ ਦਸ਼ਾ: ਹਰਜੋਤ ਸਿੰਘ ਬੈਂਸ* 



 *31 ਮਾਰਚ,2024 ਤੱਕ ਨਹੀਂ ਹੋਵੇਗਾ ਕੋਈ ਵੀ ਸਕੂਲ ਬਿਨਾਂ ਅਧਿਆਪਕ ਜਾਂ ਸਿੰਗਲ ਟੀਚਰ ਵਾਲਾ: ਸਕੂਲ ਸਿੱਖਿਆ ਮੰਤਰੀ


 

 *ਚੰਡੀਗੜ੍ਹ, 29 ਨਵੰਬਰ:* 


ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਵਿੱਚ ਸਿਹਤ ਅਤੇ ਸਿੱਖਿਆ ਨੂੰ ਸੱਤਾ ਦਾ ਕੇਂਦਰ ਬਿੰਦੂ ਬਣਾ ਦਿੱਤਾ ਹੈ।


 ਉਕਤ ਪ੍ਰਗਟਾਵਾ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਅੱਜ ਇੱਥੇ ਪੰਜਾਬ ਵਿਧਾਨ ਸਭਾ ਵਿੱਚ ਪ੍ਰਸ਼ਨ ਕਾਲ ਦੌਰਾਨ ਕੀਤਾ। ਵਿਧਾਇਕ ਵੱਲੋਂ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਸਕੂਲ ਸਿੱਖਿਆ ਮੰਤਰੀ ਨੇ ਦੱਸਿਆ ਕਿ 16 ਮਾਰਚ, 2022 ਤੋਂ ਪਹਿਲਾਂ ਪੰਜਾਬ ਰਾਜ ਵਿੱਚ ਬਿਨਾਂ ਅਧਿਆਪਕ ਜਾਂ ਸਿੰਗਲ ਟੀਚਰ ਵਾਲੇ ਸਕੂਲਾਂ ਦੀ ਗਿਣਤੀ 3500 ਤੋਂ ਵੱਧ ਸੀ, ਜੋ ਕਿ ਹੁਣ ਘੱਟ ਕੇ 600 ਦੇ ਕਰੀਬ ਰਹਿ ਗਈ ਹੈ। 


ਉਹਨਾਂ ਸਦਨ ਨੂੰ ਭਰੋਸਾ ਦਵਾਇਆ ਕਿ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੋਏਗਾ ਜਿੱਥੇ ਸੂਬੇ ਦੇ ਸਾਰੇ ਸਕੂਲਾਂ ਵਿੱਚ 31 ਮਾਰਚ,2024 ਤੱਕ ਕੋਈ ਵੀ ਸਕੂਲ ਬਿਨਾਂ ਅਧਿਆਪਕ ਜਾਂ ਸਿੰਗਲ ਟੀਚਰ ਵਾਲਾ ਨਹੀਂ ਹੋਵੇਗਾ।


 ਉਹਨਾਂ ਦੱਸਿਆ ਕਿ ਸਾਡੀ ਸਰਕਾਰ ਨੇ ਦੇਸ਼ ਦੇ ਮਹਾਨ ਸ਼ਹੀਦ ਸ. ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਸਕੂਲ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ ‘ਤੇ ਰੱਖਿਆ ਗਿਆ ਹੈ ਜਿਸ ਬਾਰੇ ਪਿਛਲੇ 70 ਸਾਲਾਂ ਦੌਰਾਨ ਕਿਸੇ ਪਿਛਲੀ ਸਰਕਾਰ ਨੇ ਨਹੀਂ ਸੋਚਿਆ। 


ਉਹਨਾਂ ਕਿਹਾ ਕਿ ਪੰਜਾਬ ਦੇ ਹਰ ਇੱਕ ਸਰਕਾਰੀ ਸਕੂਲ ਵਿੱਚ ਕੁਝ ਨਾ ਕੁਝ ਨਵਾਂ ਉਸਾਰੀ ਦਾ ਕੰਮ ਚੱਲ ਰਿਹਾ ਹੈ। ਉਹਨਾਂ ਦੱਸਿਆ ਕਿ ਮੇਰੇ ਵਿਧਾਨ ਸਭਾ ਹਲਕਾ ਅਨੰਦਪੁਰ ਸਾਹਿਬ ਅਧੀਨ ਆਉਂਦੇ ਨਾਨਗਰਾਂ ਸਕੂਲ ਨੂੰ 70 ਸਾਲ ਬਾਅਦ ਚਾਰ ਦੀਵਾਰੀ ਨਸੀਬ ਹੋਈ ਹੈ। 


ਕੈਬਿਨੇਟ ਮੰਤਰੀ ਨੇ ਦੱਸਿਆ ਕਿ ਮੌਜੂਦ ਸਮੇਂ ਸਰਕਾਰੀ ਸਕੂਲਾਂ ਦੀ ਬਾਊਡਰੀਵਾਲ ਦੀ ਉਸਾਰੀ ਲਈ 323 ਕਰੋੜ ਰੱਖੇ ਗਏ ਸਨ, ਜਿਸ ਵਿੱਚੋਂ 290 ਕਰੋੜ ਖਰਚ ਹੋ ਗਏ ਹਨ। ਹੋਰ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਸੂਬੇ ਦੇ 7654 ਸਕੂਲਾਂ ਵਿੱਚ 1300 ਕਿਲੋਮੀਟਰ ਦੀ ਚਾਰ ਦੀਵਾਰੀ ਦਾ ਕੰਮ ਮੁਕੰਮਲ ਹੋ ਚੁੱਕਾ ਹੈ, ਜਦਕਿ 10,000 ਨਵੇਂ ਕਮਰੇ ਬਣ ਰਹੇ ਹਨ। ਇਸ ਤੋਂ ਇਲਾਵਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਜਿੱਥੇ ਸਕਿਊਰਟੀ ਤੈਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ 31 ਮਾਰਚ,2024 ਤੱਕ ਪੰਜਾਬ ਦੇ ਸਾਰੇ ਸਕੂਲਾਂ ਵਿੱਚ ਵਾਈ-ਫ਼ਾਈ ਸਿਸਟਮ ਲੱਗ ਜਾਵੇਗਾ।


ਸ. ਬੈਂਸ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਬੰਗਾ ਸ਼ਹਿਰ ਵਿੱਚ ਜਲਦ ਹੀ ਕਰੋੜਾਂ ਰੁਪਏ ਦੀ ਲਾਗਤ ਨਾਲ ਸ਼ਾਨਦਾਰ ਸਕੂਲ ਆਫ਼ ਐਮੀਨੈਂਸ ਬਣਾਇਆ ਜਾਵੇਗਾ। ਉਹਨਾਂ ਕਿਹਾ ਕਿ ਸਾਡੀ ਸਰਕਾਰ ਦਾ ਉਦੇਸ਼ ਮਿਆਰੀ ਸਿੱਖਿਆ ਤੱਕ ਹਰ ਇੱਕ ਦੀ ਪਹੁੰਚ ਕਰਨਾ ਹੈ।


ਸਿੱਖਿਆ ਮੰਤਰੀ ਨੇ ਦੱਸਿਆ ਕਿ ਨੈਸ਼ਨਲ ਇੰਸਟੀਚਿਊਟ ਆਫ਼ ਫ਼ੈਸ਼ਨ ਟੈਕਨਾਲੋਜੀ ਤੋਂ ਸਕੂਲ ਆਫ਼ ਐਮੀਨੈਂਸ ਦੇ ਵਿਦਿਆਰਥੀਆਂ ਦੀ ਵਰਦੀ ਡਿਜ਼ਾਈਨ ਕਰਵਾਈ ਗਈ ਹੈ, ਜਿਸ ਦੀ ਵਿਰੋਧੀ ਪਾਰਟੀਆਂ ਦੇ ਆਗੂਆਂ ਵੱਲੋਂ ਵੀ ਸਿਫ਼ਤ ਕੀਤੀ ਜਾ ਰਹੀ ਹੈ।

BREAKING NEWS: ਨਵੰਬਰ ਅਤੇ ਦਸੰਬਰ ਮਹੀਨੇ 2 ਤੋਂ ਜ਼ਿਆਦਾ ਅਚਨਚੇਤ ਛੁੱਟੀਆਂ ਲੈਣ ਵਾਲੇ ਅਧਿਆਪਕਾਂ ਵਿਰੁੱਧ ਹੋਵੇਗੀ ਕਾਰਵਾਈ, ਕਾਰਨ ਦੱਸੋ ਨੋਟਿਸ ਜਾਰੀ

BREAKING NEWS: ਨਵੰਬਰ ਅਤੇ ਦਸੰਬਰ ਮਹੀਨੇ 2 ਤੋਂ ਜ਼ਿਆਦਾ ਅਚਨਚੇਤ ਛੁੱਟੀਆਂ ਲੈਣ ਵਾਲੇ ਅਧਿਆਪਕਾਂ ਵਿਰੁੱਧ ਹੋਵੇਗੀ ਕਾਰਵਾਈ, ਕਾਰਨ ਦੱਸੋ ਨੋਟਿਸ ਜਾਰੀ 


ਪਠਾਨਕੋਟ, 29 ਨਵੰਬਰ 2023

ਬਲਾਕ ਪ੍ਰਾਇਮਰੀ ਐਜੂਕੇਸ਼ਨ ਅਫ਼ਸਰ (ਧਾਰ - 2) ਪਠਾਨਕੋਟ ਵਲੋਂ ਨਵੰਬਰ ਅਤੇ ਦਸੰਬਰ ਮਹੀਨੇ ਵਿੱਚ ਦੋ ਤੋਂ ਵੱਧ ਅਚਨਚੇਤ ਛੁੱਟੀਆਂ  ਲੈਣ ਵਾਲੇ ਅਧਿਆਪਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। 

ਪ੍ਰਾਇਮਰੀ ਐਜੂਕੇਸ਼ਨ ਅਫ਼ਸਰ ਵੱਲੋਂ ਜਾਰੀ ਪੱਤਰ ਵਿੱਚ ਲਿਖਿਆ ਹੈ ਕਿ  "ਮੁੱਖ ਦਫਤਰ ਤੋਂ ਪ੍ਰਾਪਤ ਹਦਾਇਤਾਂ ਮੁਤਾਬਕ ਸਮੂਹ ਅਧਿਆਪਕ ਸਿੱਖਿਆ ਬਲਾਕ ਧਾਰ-2 ਨੂੰ ਇਹ ਹਦਾਇਤ ਕੀਤੀ ਗਈ ਸੀ ਕੋਈ ਵੀ ਕਰਮਚਾਰੀ ਮਹੀਨਾ ਨਵੰਬਰ ਅਤੇ ਦਸੰਬਰ ਵਿੱਚ ਦੋ ਤੋਂ ਵੱਧ ਅਚਨਚੇਤ ਛੁੱਟੀ ਨਹੀ ਲਵੇਗਾ ਕਿਉਂਕਿ ਇਸ ਨਾਲ ਬੱਚਿਆਂ ਦੀ ਪੜਾਈ ਅਤੇ ਮਿਸ਼ਨ ਸਮਰੱਥ ਜੋ ਕਿ ਮਿਤੀ 21.12.2023 ਤੱਕ ਹੈ, ਤੇ ਮਾੜਾ ਪ੍ਰਭਾਵ ਪੈਂਦਾ ਹੈ। ਪਰ ਅਗਾਉਂ ਦਿੱਤੀਆਂ ਹਦਾਇਤਾਂ ਦੇ ਬਾਵਜੂਦ ਵੀ ਆਪ ਵੱਲੋਂ ਇਹਨਾਂ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਮਹੀਨਾ ਨਵੰਬਰ ਦੌਰਾਨ ਦੋ ਤੋ ਵੱਧ ਛੁੱਟੀਆਂ ਦਾ ਲਾਭ ਲਿਆ ਗਿਆ ਹੈ।"

 ਇਹ ਵੀ ਜ਼ਿਕਰ ਕੀਤਾ  ਹੈ ਕਿ ਅਧਿਆਪਕਾਂ ਵੱਲੋਂ ਇਹ ਅਚਨਚੇਤ ਛੁੱਟੀਆਂ ਆਨਲਾਇਨ ਐਚ.ਆਰ.ਐਮ.ਐਸ ਪੋਰਟਲ ਤੇ ਬਿਨਾ ਅਪਲਾਈ ਕੀਤੇ ਅਤੇ ਬਿਨਾ ਵਿਭਾਗ ਦੀ ਨਜਰ ਵਿੱਚ ਲਿਆਂਦੇ ਹੋਏ ਇਹਨਾਂ ਛੁੱਟੀਆਂ ਦਾ ਲਾਭ ਲਿਆ ਗਿਆ ਹੈ। ਇਸ ਲਈ ਉਨ੍ਹਾਂ ਵਿਰੁੱਧ ਬਣਦੀ ਅਨੁਸ਼ਾਸਨੀ ਕਾਰਵਾਈ ਆਰੰਭੀ ਲਈ ਲਿਖਿਆ ਗਿਆ ਹੈ ।

ਪੱਤਰ ਵਿੱਚ ਲਿਖਿਆ ਹੈ ਕਿ,"ਸਕੂਲ ਵਿੱਚ ਮੌਜੂਦ ਮੁੱਖ ਅਧਿਆਪਕ ਵੱਲੋਂ ਆਪਣੇ ਅਧੀਨ ਕੰਮ ਕਰ ਰਹੇ ਸਟਾਫ ਵੱਲੋਂ ਮੁੱਖ ਦਫਤਰ ਦੀ ਹਦਾਇਤਾਂ ਦੀ ਉਲੰਘਣਾ ਕਰਦੇ ਵੱਧ ਛੁੱਟੀਆਂ ਲੈਣ ਤੇ ਕਿ ਕੋਈ ਐਕਸ਼ਨ ਲਿਆ ਗਿਆ ਹੈ ਜਾਂ ਨਹੀਂ?

ਤਿੰਨ ਅਧਿਆਪਕਾਂ ਨੂੰ ਹਦਾਇਤ ਕੀਤੀ  ਹੈ ਕਿ ਸਪਸ਼ਟੀਕਰਨ ਦਾ ਜਵਾਬ ਮਿਤੀ 29.11.2023 ਤੋਂ ਪਹਿਲਾਂ ਬਲਾਕ ਪ੍ਰਾਇਮਰੀ ਐਜੂਕੇਸ਼ਨ ਅਫ਼ਸਰ ਨੂੰ ਨਿਜੀ ਤੋਰ ਤੇ ਹਾਜਰ ਹੋ ਕੇ ਪੇਸ਼ ਕਰਨਾ ਯਕੀਨੀ ਬਨਾਇਆ ਜਾਵੇ।





(VIDEO) ਪੁਰਾਣੀ ਪੈਨਸ਼ਨ ਬਹਾਲੀ ਅਤੇ 12% ਡੀਏ ਤੇ ਸਦਨ ਵਿੱਚ ਗਹਿਮਾ ਗਹਿਮੀ, ਸਰਕਾਰ ਕੋਲ ਕੋਈ ਜਵਾਬ ਨਹੀਂ

VIDEO) ਪੁਰਾਣੀ ਪੈਨਸ਼ਨ ਬਹਾਲੀ ਅਤੇ 12% ਡੀਏ ਤੇ ਸਦਨ ਵਿੱਚ ਗਹਿਮਾ ਗਹਿਮੀ, ਸਰਕਾਰ ਕੋਲ ਕੋਈ ਜਵਾਬ ਨਹੀਂ, ਦੇਖੋ ਵੀਡਿਉ
ਚੰਡੀਗੜ੍ਹ , 29 ਨਵੰਬਰ 2023
 

BREAKING NEWS: ਸਿੱਖਿਆ ਮੰਤਰੀ ਦਾ ਮਾਰਚ 2024 ਤੱਕ ਸਕੂਲਾਂ ਲਈ ਵੱਡਾ ਐਲਾਨ, ( VIDEO)

 BREAKING NEWS: ਸਿੱਖਿਆ ਮੰਤਰੀ ਦਾ ਮਾਰਚ 2024 ਤੱਕ ਸਕੂਲਾਂ ਲਈ ਵੱਡਾ ਐਲਾਨ, ( VIDEO) 


ਚੰਡੀਗੜ੍ਹ, 29 ਨਵੰਬਰ 2023

ਸਿੱਖਿਆ ਮੰਤਰੀ ਦਾ ਮਾਰਚ 2024 ਤੱਕ ਸਕੂਲਾਂ ਲਈ ਵੱਡਾ ਐਲਾਨ ਕੀਤਾ ਹੈ। ਦੇਖੋ ਵੀਡਿਉ 



BIG BREAKING: ਜ਼ਿਲ੍ਹਾ ਪ੍ਰੀਸ਼ਦ ਅਧੀਨ ਨਿਯੁਕਤ ਅਧਿਆਪਕਾਂ/ ਕਰਮਚਾਰੀਆਂ ਦੇ ਏਰੀਅਲ ਦੀ ਵਿਜੀਲੈਂਸ ਜਾਂਚ, ਪੜ੍ਹੋ ਹੁਕਮ

 

BIMONTHLY TEST DATESHEET: ਐਸਸੀਈਆਰਟੀ ਵੱਲੋਂ ਬਾਈਮੰਥਲੀ ਪ੍ਰੀਖਿਆਵਾਂ ਦੀ ਡੇਟ ਸੀਟ ਜਾਰੀ

ETT WRITTEN TEST : ਈਟੀਟੀ ਕੋਰਸ ਵਿੱਚ ਦਾਖਲਾ ਪ੍ਰੀਖਿਆ ਲਈ ਐਡਮਿਟ ਕਾਰਡ ਜਾਰੀ, 3 ਨਵੰਬਰ ਨੂੰ ਹੋਵੇਗੀ ਪ੍ਰੀਖਿਆ

 

BREAKING NEWS: ਨਵੰਬਰ ਮਹੀਨੇ ਮੁਲਾਜ਼ਮਾਂ ਨੂੰ ਤਨਖਾਹ 6 ਦਸੰਬਰ ਤੋਂ ਬਾਅਦ, ਹੜਤਾਲ ਵਿੱਚ ਵਾਧਾ

BREAKING NEWS: ਇਸ ਮਹੀਨੇ ਦੀ ਤਨਖਾਹ ਮਿਲੇਗੀ ਦੇਰੀ ਨਾਲ, 6 ਦਸੰਬਰ ਤੱਕ ਹੜਤਾਲ ਵਿੱਚ ਵਾਧਾ 

ਚੰਡੀਗੜ੍ਹ, 28 ਨਵੰਬਰ 2023

ਮਿਤੀ 8-11-2023 ਤੋਂ ਚੱਲ ਰਹੀ ਕਲਮ ਛੋੜ ਹੜਤਾਲ ਵਿੱਚ ਮਿਤੀ 6 ਦਸੰਬਰ ਤੱਕ ਵਾਧਾ ਕਰਕੇ ਪੰਜਾਬ ਸਰਕਾਰ ਦੇ ਸਮੂਹ ਦਫਤਰਾਂ ਦਾ ਦਫਤਰੀ ਕੰਮ ਠੱਪ ਕੀਤਾ ਜਾਵੇਗਾ। ਇਹ ਫੈਸਲਾ ਮਨਿਸਟਰੀਅਲ ਸਟਾਫ ਯੂਨੀਅਨ ਵੱਲੋਂ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ PSMSU ਵੱਲੋਂ ਹੜਤਾਲ ਮਿਤੀ 06.12.2023 ਤੱਕ ਵਧਾਈ ਗਈ ਹੈ ਮਨਿਸਟਰੀਅਲ ਸਰਵਿਸ ਯੂਨੀਅਨ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਇਸ ਦੌਰਾਨ ਵਿਧਾਨ ਸਭਾ ਦੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਭੇਜਿਆ ਜਾਵੇਗਾ ਹੜਤਾਲ ਦੌਰਾਨ ਤਨਖਾਹਾਂ ਦੇ ਬਿੱਲ ਨਹੀਂ ਬਣਨਗੇ ਅਤੇ ਕੈਬਨਿਟ ਮੰਤਰੀਆਂ ਨੂੰ ਜਿਲੇ ਚ ਆਉਣ ਤੇ ਕਾਲੀਆ ਝੰਡੀਆ ਦਿਖਾਈਆਂ ਜਾਣਗੀਆਂ।

ਇਸ ਕਾਰਨ ਮੁਲਾਜ਼ਮਾਂ ਨੂੰ ਇਸ ਮਹੀਨੇ ਦੀ ਤਨਖਾਹ ਦੇਰੀ ਨਾਲ ਮਿਲਣ ਦੀ ਸੰਭਾਵਨਾ ਹੈ। ਜਦੋਂ ਤੱਕ ਸਰਕਾਰ ਵੱਲੋਂ ਹੜਤਾਲ ਖਤਮ‌ ਨਹੀਂ ਕਰਵਾਈ ਜਾਂਦੀ ਉਦੋਂ ਤੱਕ ਮੁਲਾਜ਼ਮਾਂ ਨੂੰ ਤਨਖਾਹ ਦੇ ਲਾਲੇ ਪੈ ਸਕਦੇ ਹਨ। 


ਕੀ ਹਨ PSMSU ਦੀਆਂ ਮੰਗਾਂ:- 

 ਯੂਨੀਅਨ ਅਨੁਸਾਰ:- ਸਰਕਾਰ ਨਾਲ ਹੋਈ ਮੀਟਿੰਗ ਵਿੱਚ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੇ ਮੁੱਦੇ ਨੂੰ ਵਿਸਥਾਰ ਨਾਲ ਸੁਣਿਆ ਗਿਆ ਸੀ। ਮੁਲਾਜ਼ਮਾਂ ਦੇ ਜੀ.ਪੀ. ਫੰਡ ਖਾਤੇ ਖੋਲ੍ਹਣ ਸਬੰਧੀ ਸਹਿਮਤੀ ਪ੍ਰਗਟਾਈ ਸੀ ਅਤੇ SOP ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਸਬੰਧੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਸੀ ਅਤੇ ਜਲਦੀ ਪੁਰਾਣੀ ਪੈਨਸ਼ਨ ਸਬੰਧੀ ਸਪੱਸ਼ਟ ਨੋਟੀਫਿਕੇਸ਼ਨ ਜਾਰੀ ਕਰਨ ਦਾ ਭਰੋਸਾ ਦਿੱਤਾ ਗਿਆ ਸੀ, ਸਟੈਨੋ ਦੀ ਤਰੱਕੀ ਲਈ ਤਜਵੀਜ਼ ਜਲਦ ਕੈਬਨਿਟ ਸਬ ਕਮੇਟੀ ਦੇ ਸਾਹਮਣੇ ਪੇਸ਼ ਕਰਨ ਲਈ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ, ਪੇ ਕਮਿਸ਼ਨ ਦੀਆਂ ਤਰੁੱਟੀਆਂ ਨਾਲ ਸਬੰਧਤ ਮਸਲੇ ਸਰਕਾਰ ਵੱਲੋਂ ਗਠਿਤ ਅਨਾਮਲੀ ਕਮੇਟੀ ਨਾਲ ਵਿਚਾਰਨ ਲਈ ਜਥੇਬੰਦੀ ਨੂੰ ਕਿਹਾ ਗਿਆ ਅਤੇ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਗਈ ਸੀ ਕਿ ਕਮੇਟੀ ਨਾਲ ਤੁਰੰਤ ਮੀਟਿੰਗ ਕਰਵਾਈ ਜਾਵੇ, ਸੀਨੀਅਰ ਸਹਾਇਕ ਦੀਆਂ 25 ਪ੍ਰਤੀਸ਼ਤ ਸਿੱਧੀ ਭਰਤੀ ਦੀਆਂ ਪੋਸਟਾਂ ਖਤਮ ਕਰਕੇ 💯% ਤਰੱਕੀ ਰਾਹੀਂ ਭਰਨ ਲਈ ਤਜਵੀਜ਼ ਪੇਸ਼ ਕਰਨ ਸਬੰਧੀ ਅਧਿਕਾਰੀਆਂ ਨੂੰ ਕਿਹਾ ਗਿਆ ਸੀ, ਸੀਨੀਅਰ ਸਹਾਇਕ ਤੋਂ ਸੁਪਰਡੈਂਟ ਗ੍ਰੇਡ-2 ਦੀ ਪ੍ਰਮੋਸ਼ਨ ਲਈ ਤਜਰਬਾ ਖਤਮ ਕਰਨ ਲਈ ਪ੍ਰਪੋਜਲ ਪੁੱਟ ਕਰਨ ਲਈ ਕਿਹਾ ਗਿਆ ਸੀ, ਤਰਸ ਦੇ ਅਧਾਰ ਤੇ ਭਰਤੀ ਹੋਏ ਕਲਰਕਾਂ ਨੂੰ ਟਾਈਪ ਟੈਸਟ ਤੋਂ ਛੋਟ ਦੇ ਕੇ 120 ਘੰਟੇ ਕੰਪਿਊਟਰ ਟ੍ਰੇਨਿੰਗ ਦਾ ਕੋਰਸ ਮੰਨਣ ਦਾ ਪੱਤਰ ਤੁਰੰਤ ਜਾਰੀ ਕਰਨ ਦੀ ਹਦਾਇਤ ਕੀਤੀ ਗਈ ਸੀ, ਤਰੱਕੀ ਰਾਹੀਂ ਭਰੀਆਂ ਜਾਣ ਵਾਲੀਆਂ ਅਸਾਮੀਆਂ ਸਬੰਧੀ ਵਿਭਾਗਾਂ ਨੂੰ ਹਦਾਇਤ ਕਰਨ ਲਈ ਮੌਕੇ ਤੇ ਹਾਜ਼ਰ ਅਧਿਕਾਰੀਆਂ ਨੂੰ ਕਿਹਾ ਗਿਆ ਸੀ ਕਿ ਤਰੱਕੀ ਰਾਹੀਂ ਭਰੀਆਂ ਜਾਣ ਵਾਲੀਆਂ ਅਸਾਮੀਆਂ, ਅਸਾਮੀ ਖਾਲੀ ਹੋਣ ਤੋਂ ਇੱਕ ਮਹੀਨੇ ਦੇ ਅੰਦਰ ਅੰਦਰ ਹਰ ਹਾਲਤ ਵਿੱਚ ਤਰੱਕੀ ਰਾਹੀਂ ਭਰੀਆਂ ਜਾਣ।


 ਸਰਕਾਰ ਵੱਲੋਂ ਸਾਰੀ ਕਾਰਵਾਈ ਮੁਕੰਮਲ ਕਰਕੇ ਜਥੇਬੰਦੀ ਨਾਲ 20 ਦਿਨਾਂ ਦੇ ਅੰਦਰ ਅੰਦਰ ਕੈਬਨਿਟ ਸਬ ਕਮੇਟੀ ਨਾਲ ਦੁਬਾਰਾ ਪੈਨਲ ਮੀਟਿੰਗ ਕਰਨ ਦਾ ਵਿਸ਼ਵਾਸ ਦਿੱਤਾ ਗਿਆ ਸੀ|ਸਰਕਾਰ ਵੱਲੋਂ ਕੀਤੇ ਗਏ ਵਾਅਦੇ ਮੁਤਾਬਕ ਨਾ ਤਾਂ ਮੀਟਿੰਗ ਦੀ ਪ੍ਰੋਸੀਡਿੰਗ ਜਾਰੀ ਕੀਤੀ ਗਈ ਅਤੇ ਨਾ ਹੀ ਮੰਨੀਆਂ ਗਈਆਂ ਮੰਗਾਂ ਦੇ ਨੋਟੀਫਿਕੇਸ਼ਨ ਜਾਰੀ ਕੀਤੇ ਗਏ ਹਨ ਅਤੇ ਨਾ ਹੀ ਜਥੇਬੰਦੀਆਂ ਨਾਲ ਦੁਬਾਰਾ ਪੈਨਲ ਮੀਟਿੰਗ ਕੀਤੀ ਗਈ ਹੈ।


 ਅਮਰੀਕ ਸਿੰਘ ਸੰਧੂ ਸੂਬਾ ਪ੍ਰਧਾਨ ਵੱਲੋਂ ਦੱਸਿਆ ਕਿ ਮਿਤੀ 8-11-2023 ਤੋਂ ਪੰਜਾਬ ਦਾ ਸਮੁੱਚੇ ਮੁਲਾਜ਼ਮਾਂ ਵੱਲੋਂ ਕਲਮ ਛੋੜ/ਕੰਪਿਊਟਰ ਬੰਦ/ਆਨਲਾਈਨ ਕੰਮ ਬੰਦ ਕਰਕੇ ਕੀਤੀ ਗਈ ਹੜਤਾਲ ਵਿੱਚ ਮਿਤੀ 20-11-2023 ਤੱਕ ਦਾ ਵਾਧਾ ਕੀਤਾ ਗਿਆ ਸੀ। ਪਰ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਦਾ ਨਿਪਟਾਰਾ ਨਹੀਂ ਗਿਆ ਜਿਸ ਕਰਕੇ ਜਥੇਬੰਦੀ ਵੱਲੋਂ ਮਜਬੂਰਨ ਹੜਤਾਲ ਵਿੱਚ ਵਾਧਾ ਕਰਨਾ ਪਿਆ ਹੈ| 

EDUCATION BREAKING: ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਲਈ ਪ੍ਰੀਖਿਆ ਕੇਂਦਰ ਅਲਾਟ , ਇੰਜ ਕਰੋ ਪ੍ਰੀਖਿਆ ਕੇਂਦਰ ਦਾ ਪਤਾ

EDUCATION BREAKING: ਸਿੱਖਿਆ ਬੋਰਡ ਵੱਲੋਂ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਲਈ ਪ੍ਰੀਖਿਆ ਕੇਂਦਰ ਅਲਾਟ , ਇੰਜ ਕਰੋ ਪ੍ਰੀਖਿਆ ਕੇਂਦਰ ਦਾ ਪਤਾ 

ਚੰਡੀਗੜ੍ਹ, 28 ਨਵੰਬਰ 2023


ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦੀਆਂ ਬੋਰਡ ਪ੍ਰੀਖਿਆਵਾਂ ਮਾਰਚ 2024 ਲਈ ਪ੍ਰੀਖਿਆ ਕੇਂਦਰਾਂ ਦੀ ਅਲਾਟਮੈਂਟ ਕਰ ਦਿੱਤੀ ਗਈ ਹੈ। PB.JOBSOFTODAY.IN 



ਸਿੱਖਿਆ ਬੋਰਡ ਵੱਲੋਂ ਸਕੂਲਾਂ ਨੂੰ ਪ੍ਰੀਖਿਆ ਕੇਂਦਰ ਅਲਾਟ ਕਰ ਦਿੱਤੇ ਗਏ ਹਨ। ਸਾਰੇ ਸਕੂਲ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈਬਸਾਈਟ ਤੇ ਸਕੂਲ ਲਾਗਇਨ ਕਰਕੇ ਐਗਜਾਮੀਟੇਸ਼ਨ ਪੋਰਟਲ  ਤੇ ਕਲਿਕ ਕਰਕੇ ਅਲਾਟ ਕੀਤੇ ਪ੍ਰੀਖਿਆ ਕੇਂਦਰਾਂ ਨੂੰ ਦੇਖ ਸਕਦੇ ਹਨ. Link for examination centre Click here 


BREAKING NEWS: ਚਾਈਨਾ ਵਿੱਚ ਫੈਲੀ ਗੰਭੀਰ ਬੀਮਾਰੀ , ਕੇਂਦਰ ਸਰਕਾਰ ਨੇ ਰਾਜਾਂ ਨੂੰ ਕੀਤੀ ਐਡਵਾਇਜ਼ਰੀ ਜਾਰੀ।। ਬੱਚਿਆਂ ਲਈ ਵੀ ਨਵੀਆਂ ਗਾਈਡਲਾਈਨਜ਼

Union Health Ministry decides to proactively review preparedness measures against respiratory illnesses in view of emerging public health situation in China

Advises States/UTs to immediately review public health and hospital preparedness measures

All States/UTs to implement 'Operational Guidelines for Revised Surveillance Strategy in the context of COVID-19'

Trends of ILI/SARI to be closely monitored by District and State surveillance

Increase in respiratory illness predominantly due to usual causes like Influenza, Mycoplasma pneumonia, SARS-CoV-2

Health Ministry closely monitoring the situation; no need for alarm

New Delhi, 27 November 2023 

In view of the recent reports indicating a surge in respiratory illness in children in northern China in the recent weeks, the Union Health Ministry has proactively decided to review the preparedness measures against respiratory illnesses, as a matter of abundant caution. This is noted to be important in view of the ongoing influenza and winter season that results in an increase in respiratory illness cases. Government of India is closely monitoring the situation, and indicated that there is no need for any alarm.


In a letter by Union Health Secretary to States and UTs, they have been advised to immediately review public health and hospital preparedness measures viz. availability of HR, hospital beds, drugs & vaccines for influenza, medical oxygen, antibiotics, personal protective equipment, testing kits and reagents, functionality of oxygen plants and ventilators, infection control practices in health facilities, at a senior level.


All States and Union Territories have ben advised to implement 'Operational Guidelines for Revised Surveillance Strategy in the context of COVID-19', shared earlier this year, which provides for integrated surveillance of respiratory pathogens presenting as cases of influenza like illness (ILI) and severe acute respiratory illness (SARI). They have also been asked to ensure that the trends of ILI/SARI should be closely monitored by the district and state surveillance units of Integrated Disease Surveillance Project (IDSP), particularly of children and adolescents. The data of ILI/SARI is required to be uploaded on IDSP- IHIP portal particularly from the public health institutions including medical college hospitals. States also asked to send nasal and throat swab samples of patients with SARI, particularly of children and adolescents, to Virus Research and Diagnostic Laboratories (VRDL's) located in the States for testing for respiratory pathogens. The cumulative effect of implementation of these precautionary and proactive collaborative measures is expected to counter any potential situation and ensure the safety and well-being of the citizens.


Recently, information shared by WHO has indicated an increase in respiratory illness in northern parts of China. This is predominantly attributed to usual causes like Influenza, Mycoplasma pneumonia, SARS-CoV-2 etc. As per WHO, the release of Covid-19 restrictions coinciding with the onset of winter season in addition to cyclical trend of respiratory illnesses such as Mycoplasma pneumonia have led to this surge. While WHO has sought additional information from Chinese authorities, it is assessed that there is no cause for any alarm at the moment.


ਪੇਂਡੂ ਬੇਰੁਜ਼ਗਾਰ ਨੌਜਵਾਨਾਂ ਲਈ ਡੇਅਰੀ ਫਾਰਮਿੰਗ ਦਾ ਸਿਖਲਾਈ ਕੋਰਸ 28 ਨਵੰਬਰ ਤੋਂ ਸ਼ੁਰੂ


ਪੇਂਡੂ ਬੇਰੁਜ਼ਗਾਰ ਨੌਜਵਾਨਾਂ ਲਈ ਡੇਅਰੀ ਫਾਰਮਿੰਗ ਦਾ ਸਿਖਲਾਈ ਕੋਰਸ 28 ਨਵੰਬਰ  ਤੋਂ ਸ਼ੁਰੂ


ਵਧੇਰੇ ਜਾਣਕਾਰੀ ਲਈ ਫੋਨ ਨੰ: 01874-220163 ’ਤੇ ਸੰਪਰਕ ਕੀਤਾ ਜਾ ਸਕਦਾ ਹੈ


ਬਟਾਲਾ, 27 ਨਵੰਬਰ (            ) ਸ੍ਰੀ ਵਰਿਆਮ ਸਿੰਘ, ਡਿਪਟੀ ਡਾਇਰੈਕਟਰ ਡੇਅਰੀ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਿਤ ਪੇਂਡੂ ਬੇਰੁਜ਼ਗਾਰ ਨੌਜਵਾਨ ਲੜਕੇ/ਲੜਕੀਆਂ ਜੋ ਡੇਅਰੀ ਦਾ ਕਿੱਤਾ ਸੁਰੂ ਕਰਨਾ ਚਾਹੁੰਦੇ ਹਨ, ਡੇਅਰੀ ਸਿਖਲਾਈ ਕੋਰਸ ਵਾਸਤੇ ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ ਗੁਰਦਾਸਪੁਰ, ਜ਼ਿਲਾ ਪ੍ਰਬੰਧਕੀ ਕੰਪਲੈਕਸ, ਬਲਾਕ-ਬੀ, ਚੌਥੀ ਮੰਜਿਲ, ਕਮਰਾ ਨੰਬਰ 508 ਵਿਖੇ ਮਿਤੀ 28 ਨਵੰਬਰ 2023 ਤੱਕ ਅਰਜ਼ੀਆਂ ਦੇ ਸਕਦੇੇ ਹਨ। 

    ਉਨ੍ਹਾਂ ਅੱਗੇ ਦੱਸਿਆ ਕਿ ਖੇਤੀ ਵਿੱਚ ਵਿਭਿੰਨਤਾ ਲਿਆਉਣ ਅਤੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਲਈ ਡੇਅਰੀ ਦੇ ਕਿੱਤੇ ਨੂੰ ਸਹਾਇਕ ਧੰਦੇ ਵਜੋਂ ਅਪਨਾਉਣ ਲਈ 2 ਹਫਤੇ ਦੀ ਡੇਅਰੀ ਸਿਖਲਾਈ ਮਿਤੀ 28 ਨਵੰਬਰ 2023 ਤੋਂ ਡੇਅਰੀ ਸਿਖਲਾਈ ਤੇ ਵਿਸਥਾਰ ਕੇਂਦਰ, ਵੇਰਕਾ (ਜ਼ਿਲ੍ਹਾ ਅੰਮ੍ਰਿਤਸਰ) ਵਿਖੇ ਕਰਵਾਈ ਜਾਣੀ ਹੈ। ਇਸ ਸਿਖਲਾਈ ਕੋਰਸ ਵਿੱਚ ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਤ ਬੇਰੁਜ਼ਗਾਰ ਨੌਂਜਵਾਨ ਲੜਕੇ/ਲੜਕੀਆਂ ਜੋ ਘੱਟੋ-ਘੱਟ 5ਵੀਂ ਪਾਸ ਹੋਣ, ਉਮਰ 18 ਤੋਂ 50 ਸਾਲ ਦਰਮਿਆਨ ਹੋਵੇ, ਪੇਂਡੂ ਖੇਤਰ ਨਾਲ ਸਬੰਧਤ ਹੋਣ,  ਇਸ ਸਿਖਲਾਈ ਵਿੱਚ ਭਾਗ ਲੈ ਸਕਦੇ ਹਨ।

    ਉਨ੍ਹਾਂ ਦੱਸਿਆ ਕਿ ਸਿਖ਼ਲਾਈ ਉਪਰੰਤ ਵਿਭਾਗ ਵੱਲੋਂ ਸਬੰਧਤਾਂ ਨੂੰ ਵੱਖ-ਵੱਖ ਬੈਂਕਾਂ ਤੋਂ ਡੇਅਰੀ ਕਰਜ਼ੇ ਦੀ ਸੁਵਿਧਾ ਰਾਹੀਂ 2 ਤੋਂ 20 ਪਸੂਆਂ ਦੇ ਡੇਅਰੀ ਯੂਨਿਟ ਸਥਾਪਤ ਕਰਵਾ ਕੇ 25 ਫੀਸਦੀ ਜਨਰਲ ਅਤੇ 33 ਫੀਸਦੀ ਅ.ਜਾਤੀ. ਲਈ ਸਬਸਿਡੀ ਮੁਹੱਈਆ ਕਰਵਾਈ ਜਾਵੇਗੀ। ਉਨਾਂ ਕਿਹਾ ਕਿ ਚਾਹਵਾਨ ਲੜਕੇ/ਲੜਕੀਆਂ ਇਸ ਸਬੰਧੀ ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ, ਗੁਰਦਾਸਪੁਰ ਨਾਲ ਆਪਣੇ ਅਸਲ ਯੋਗਤਾ ਸਰਟੀਫਿਕੇਟ ਅਤੇ ਪਾਸਪੋਰਟ ਸਾਈਜ ਫੋਟੋ ਅਤੇ ਆਧਾਰ ਕਾਰਡ ਲੈ ਕੇ ਫਾਰਮ ਭਰਵਾ ਸਕਦੇ ਹਨ। ਵਧੇਰੇ ਜਾਣਕਾਰੀ ਲਈ ਫੋਨ ਨੰ: 01874-220163 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

ਐੱਚਟੀ ਦੀ ਤਰੱਕੀ ਹੋਣ ਤੇ ਮੈਡਮ ਭੁਪਿੰਦਰ ਕੌਰ ਦਾ ਬੀਪੀਈਓ ਸ. ਜਗਦੀਪ ਸਿੰਘ ਜੌਹਲ ਦੀ ਅਗਵਾਈ ਹੇਠ ਸ਼ਾਨਦਾਰ ਸਵਾਗਤ

 ਐੱਚ ਟੀ ਤਰੱਕੀ ਹੋਣ ਤੇ ਮੈਡਮ ਭੁਪਿੰਦਰ ਕੌਰ  ਬੀ ਪੀ ਈ ਓ ਸ. ਜਗਦੀਪ ਸਿੰਘ ਜੌਹਲ ਦੀ ਅਗਵਾਈ ਹੇਠ ਸ਼ਾਨਦਾਰ ਸਵਾਗਤ

ਲੁਧਿਆਣਾ, 26 ਨਵੰਬਰ 2023 ( PBJOBSOFTODAY) 

*ਅਧਿਆਪਕ ਆਗੂ ਮਾਸਟਰ ਮਹਿੰਦਰਪਾਲ ਸਿੰਘ ਦੀ ਧਰਮ ਪਤਨੀ ਮੈਡਮ ਭੁਪਿੰਦਰ ਕੌਰ ਦੀ ਸਰਕਾਰੀ ਪ੍ਰਾਇਮਰੀ ਸਕੂਲ ਭੈਣੀ ਗੁੱਜਰਾਂ ਵਿਖੇ ਬਤੌਰ ਐੱਚ ਟੀ ਤਰੱਕੀ ਹੋਣ ਤੇ ਬੀ ਪੀ ਈ ਓ ਦਫ਼ਤਰ ਸਿੱਧਵਾਂਬੇਟ-1 ਵਿਖੇ ਬੀ ਪੀ ਈ ਓ ਸ. ਜਗਦੀਪ ਸਿੰਘ ਜੌਹਲ ਦੀ ਅਗਵਾਈ ਹੇਠ ਸ਼ਾਨਦਾਰ ਸਵਾਗਤ ਕੀਤਾ ਗਿਆ । 


ਇਸ ਮੌਕੇ ਤੇ ਬਲਾਕ ਦੇ ਪੰਜੇ ਸੈਂਟਰਾਂ ਦੇ ਸੀ ਐੱਚ ਟੀ ਸਾਹਿਬਾਨ ਸ੍ਰੀ ਸੁਖਮੰਦਰ ਸਿੰਘ, ਦਵਿੰਦਰ ਸਿੰਘ, ਮੋਹਣ ਸਿੰਘ, ਮੈਡਮ ਰਜਨੀ ਬਾਲਾ, ਬਰਿੰਦਰ ਕੌਰ, ਦਿਲਜੀਤ ਕੌਰ ਅਤੇ ਰਾਜਬੀਰ ਕੌਰ ਤੋਂ ਇਲਾਵਾ ਬਲਾਕ ਖੇਡ ਅਫ਼ਸਰ ਲਵਪ੍ਰੀਤ ਸਿੰਘ, ਡਾਟਾ ਐਂਟਰੀ ਓਪਰੇਟਰ ਬਲਜੀਤ ਸਿੰਘ ਆਦਿ ਮੌਜੂਦ ਸਨ l ਇਸ ਖੁਸ਼ੀ ਦੇ ਮੌਕੇ ਤੇ ਮੈਡਮ ਨੂੰ ਬੁੱਕੇ ਦੇ ਕੇ ਅਤੇ ਗਲ਼ੇ ਵਿੱਚ ਹਾਰ ਪਾ ਕੇ ਸਵਾਗਤ ਕੀਤਾ ਗਿਆ। ਮੈਡਮ ਦੀ ਇਸ ਤਰੱਕੀ ਹੋਣ ਤੇ ਮਾਸਟਰ ਬਲਵਿੰਦਰ ਸਿੰਘ ਸਿੱਧਵਾਂ. ਨਛੱਤਰ ਸਿੰਘ ਸ਼ੇਰੇਵਾਲ, ਦਲਜੀਤ ਸਿੰਘ ਐੱਚ ਟੀ, ਸਤੀਸ਼ ਕੁਮਾਰ, ਬਿਕਰਮਜੀਤ ਸਿੰਘ, ਗੁਰਪ੍ਰੀਤ ਸਿੰਘ, ਮੈਡਮ ਬਲਜੀਤ ਕੌਰ, ਕਮਲਜੀਤ ਕੌਰ, ਅੰਜੂ ਬਾਲਾ, ਸਮਰੱਥ ਮਿਸ਼ਨ ਟੀਮ ਸਮੇਤ ਬਲਾਕ ਦੇ ਸਮੂਹ ਅਧਿਆਪਕਾਂ ਨੇ ਵਧਾਈ ਸੰਦੇਸ਼ ਭੇਜ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ਇਸ ਸਮੇਂ ਪਿੰਡ ਵਾਸੀਆਂ, ਐੱਸ ਐੱਮ ਸੀ ਕਮੇਟੀ , ਸਰਪੰਚ ਅਤੇ ਪੰਚਾਇਤ ਅਤੇ ਹੋਰ ਦੋਸਤਾਂ ਮਿੱਤਰਾਂ ਵੱਲੋਂ ਵੀ ਵਧਾਈਆਂ ਦੇਣ ਵਾਲ਼ਿਆਂ ਦਾ ਤਾਂਤਾ ਲੱਗਿਆ ਰਿਹਾ । 


ਅਧਿਆਪਕ ਜੋੜੇ ਨੇ ਸਭ ਸੱਜਣਾਂ-ਮਿੱਤਰਾਂ ਸਨੇਹੀਆਂ ਅਧਿਆਪਕਾਂ ਅਤੇ ਦਫਤਰੀ ਅਫਸਰਾਂ, ਕਰਮਚਾਰੀਆਂ ਦਾ ਜਿੱਥੇ ਪਿਆਰ ਜਿਤਾਉਣ ਤੇ ਤਹਿ ਦਿਲੋਂ ਧੰਨਵਾਦ ਕੀਤਾ ਹੈ ਅਤੇ ਆਪਣੀ ਡਿਉਟੀ ਪਹਿਲਾਂ ਤੋਂ ਵੀ ਹੋਰ ਵਧੇਰੇ ਤਨਦੇਹੀ ਨਾਲ਼ ਨਿਭਾਉਣ ਦਾ ਵਾਅਦਾ ਕੀਤਾ ਹੈ।*

15 ਦਸੰਬਰ 2023 ਤੋਂ ਸਰਕਾਰੀ ਸਕੂਲਾਂ ਵਿਚ ਲੱਗੇਗੀ ਆਨਲਾਈਨ ਹਾਜ਼ਰੀ


 ਹਰਜੋਤ ਸਿੰਘ ਬੈਂਸ ਵਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਆਨਲਾਈਨ ਹਾਜ਼ਰੀ ਲਗਾਉਣ ਦੇ ਹੁਕਮ


15 ਦਸੰਬਰ 2023 ਤੋਂ ਸਰਕਾਰੀ ਸਕੂਲਾਂ ਵਿਚ ਲੱਗੇਗੀ ਆਨਲਾਈਨ ਹਾਜ਼ਰੀ


ਸਕੂਲ ਤੋਂ ਗ਼ੈਰ ਹਾਜ਼ਰ ਰਹਿਣ ਵਾਲੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਐਸ.ਐਮ.ਐਸ. ਰਾਹੀਂ ਹਾਜ਼ਰੀ ਬਾਰੇ ਮਿਲੇਗੀ ਜਾਣਕਾਰੀ


ਚੰਡੀਗੜ੍ਹ, 25 ਨਵੰਬਰ: ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਹੁਕਮ ਦਿੱਤੇ ਹਨ ਕਿ ਸੂਬੇ ਦੇ ਸਰਕਾਰੀ ਸਕੂਲਾਂ ਵਿਚ 15 ਦਸੰਬਰ 2023 ਤੋਂ ਵਿਦਿਆਰਥੀਆਂ ਦੀ ਆਨਲਾਈਨ ਹਾਜ਼ਰੀ ਲਗਾਉਣ ਯਕੀਨੀ ਬਣਾਈ ਜਾਵੇ।



ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਸਬੰਧੀ ਹੁਕਮ ਜਾਰੀ ਕਰਦਿਆਂ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਵਿਦਿਆਰਥੀਆਂ ਦੀ ਆਨਲਾਈਨ ਹਾਜ਼ਰੀ ਸਬੰਧੀ ਸਾਰੀਆਂ ਤਿਆਰੀਆਂ 12 ਦਸੰਬਰ 2023 ਤੱਕ ਮੁਕੰਮਲ ਕਰ ਲਈ ਜਾਣ।


ਉਨ੍ਹਾਂ ਕਿਹਾ ਕਿ ਸਕੂਲ ਤੋਂ ਗ਼ੈਰ ਹਾਜ਼ਰ ਰਹਿਣ ਵਾਲੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਐਸ.ਐਮ.ਐਸ. ਰਾਹੀਂ ਹਾਜ਼ਰੀ ਬਾਰੇ ਜਾਣਕਾਰੀ ਮਿਲ ਸਕੇਗੀ।


ਸਿੱਖਿਆ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਨਾਲ ਲੈਸ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਯਤਨ ਆਰੰਭੇ ਗਏ ਹਨ।

ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਕੋਤਾਹੀ : ਪੰਜਾਬ ਸਰਕਾਰ ਨੇ ਐਸਪੀ ਨੂੰ ਕੀਤਾ ਮੁਅੱਤਲ, ਪੜ੍ਹੋ ਹੁਕਮ

ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਕੋਤਾਹੀ : ਪੰਜਾਬ ਸਰਕਾਰ ਨੇ ਐਸਪੀ ਨੂੰ ਕੀਤਾ ਮੁਅੱਤਲ, ਪੜ੍ਹੋ ਹੁਕਮ 

ਚੰਡੀਗੜ੍ਹ, 25 ਨਵੰਬਰ 2023

ਪੰਜਾਬ ਵਿੱਚ, ਤਤਕਾਲੀ ਐਸਪੀ  ਗੁਰਬਿੰਦਰ ਸਿੰਘ ਨੂੰ ਜਨਵਰੀ 2022 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿੱਚ ਕਮੀ ਦੇ ਸਬੰਧ ਵਿੱਚ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਸਬੰਧੀ ਇੱਕ ਰਿਪੋਰਟ ਪੰਜਾਬ ਦੇ ਡੀਜੀਪੀ ਵੱਲੋਂ 18 ਅਕਤੂਬਰ 2023 ਨੂੰ ਦਿੱਤੀ ਗਈ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਪ੍ਰਧਾਨ ਮੰਤਰੀ ਦੇ ਦੌਰੇ ਦੌਰਾਨ ਐਸਪੀ ਨੇ ਆਪਣੀ ਡਿਊਟੀ ਸਹੀ ਢੰਗ ਨਾਲ ਨਹੀਂ ਨਿਭਾਈ। 



ਸਾਂਝਾ ਅਧਿਆਪਕ ਮੋਰਚਾ ਪੰਜਾਬ ਵਲੋਂ ਸਿਖਿਆ ਮੰਤਰੀ ਵਿਰੁੱਧ ਪ੍ਰਦਰਸ਼ਨ 9 ਦਸੰਬਰ ਨੂੰ ਰੋਸ ਮਾਰਚ

 *ਸਾਂਝਾ ਅਧਿਆਪਕ ਮੋਰਚਾ ਪੰਜਾਬ ਵਲੋਂ ਸਿਖਿਆ ਮੰਤਰੀ ਵਿਰੁੱਧ ਪ੍ਰਦਰਸ਼ਨ 9 ਦਸੰਬਰ ਨੂੰ ਰੋਸ ਮਾਰਚ* 


*ਉਚੇਰੀ ਗਰੇਡ ਪੇਅ ਅਤੇ ਪੇਂਡੂ ਭੱਤੇ ਸਮੇਤ ਬੰਦ ਕੀਤੇ ਸਮੁੱਚੇ ਭੱਤੇ ਬਹਾਲ ਕਰਨ ਦੀ ਮੰਗ*


*ਡੀ ਏ ਦੀਆਂ ਕਿਸ਼ਤਾਂ, ਤਨਖਾਹ ਦੁਹਰਾਈ ਦੇ ਬਕਾਏ ਤੁਰੰਤ ਦਿੱਤੇ ਜਾਣ*


*ਹਰ ਵਰਗ ਦੀਆਂ ਪਦਉਨਤੀਆਂ ਕਰਨ, ਖਤਮ ਕੀਤੀਆਂ ਪੋਸਟਾਂ ਬਹਾਲ ਕਰਨ, ਖਾਲੀ ਪੋਸਟਾਂ ਭਰਨ ਦੀ ਮੰਗ*


ਲੁਧਿਆਣਾ 25 ਨਵੰਬਰ ( ) ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਜਿਲ੍ਹਾ ਕਮੇਟੀ ਮੀਟਿੰਗ ਲੁਧਿਆਣਾ ਵਿਖੇ ਸੂਬਾ ਕਨਵੀਨਰ ਸੁਰਿੰਦਰ ਕੁਮਾਰ ਪੁਆਰੀ ਦੀ ਪ੍ਰਧਾਨਗੀ ਹੇਠ ਹੋਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੋਰਚੇ ਦੇ ਕਨਵੀਨਰ ਸੁਰਿੰਦਰ ਕੁਮਾਰ ਪੁਆਰੀ ਨੇ ਦੱਸਿਆ ਕਿ ਮੀਟਿੰਗ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵਿਦਿਆਰਥੀਆਂ ਤੋਂ ਸਰਟੀਫਿਕੇਟ ਅਤੇ ਪ੍ਰੈਕਟੀਕਲ ਫੀਸਾਂ ਵਸੂਲਣ ਦੀ ਨਿਖੇਧੀ ਕੀਤੀ ਗਈ।



 ਬੋਰਡ ਨਾਲ ਸਬੰਧਤ ਮਸਲੇ ਅਤੇ ਅਧਿਆਪਕਾਂ ਨਾਲ ਸਬੰਧਿਤ ਮਸਲੇ ਹੱਲ ਨਾ ਕਰਨ ਤੇ 9 ਦਸੰਬਰ ਨੂੰ ਸਿਖਿਆ ਮੰਤਰੀ ਵਿਰੁੱਧ ਰੋਸ ਮਾਰਚ ਵਿੱਚ ਵੱਧ ਚੜ ਕੇ ਜਾਣ ਸਬੰਧੀ ਵਿਚਾਰ ਚਰਚਾ ਕੀਤੀ ਗਈ। ਇਸ ਸਮੇਂ ਸੰਜੀਵ ਸ਼ਰਮਾ ਲੁਧਿਆਣਾ, ਪਰਵੀਨ ਕੁਮਾਰ, ਜਸਪਾਲ ਸੰਧੂ, ਮੋਹਣਜੀਤ ਸਿੰਘ, ਗੁਰਦੀਪ ਸਿੰਘ ਚੀਮਾ, ਦਿਨੇਸ਼ ਕੁਮਾਰ, ਬਲਵੀਰ ਸਿੰਘ ਕੰਗ, ਹਰੀਦੇਵ, ਜਗਜੀਤ ਸਿੰਘ ਮਾਨ, ਜਗਦੀਪ ਸਿੰਘ ਜੌਹਲ, ਭੁਪਿੰਦਰ ਸਿੰਘ, ਹਰਮਿੰਦਰ ਸਿੰਘ ਤਾਜਪੁਰ, ਅਲਵੇਲ ਸਿੰਘ, ਟਹਿਲ ਸਿੰਘ ਸਰਾਭਾ ਆਗੂਆਂ ਵੱਲੋਂ ਦੱਸਿਆ ਗਿਆ ਕਿ ਰਾਸ਼ਟਰੀ ਸਿੱਖਿਆ ਨੀਤੀ ਰੱਦ ਕਰਨ, ਕੱਚੇ ਅਧਿਆਪਕਾਂ ਨੂੰ ਪੂਰੇ ਤਨਖਾਹ ਸਕੇਲ ਵਿੱਚ ਪੱਕੇ ਕਰਨ, ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਸ਼ਿਫਟ ਕਰਨ, 228 ਪੀ ਟੀ ਆਈਜ਼ ਸਮੇਤ ਹਰ ਵਰਗ ਦੀਆਂ ਖਤਮ ਕੀਤੀਆਂ ਪੋਸਟਾਂ ਬਹਾਲ ਕਰਨ, ਖਾਲੀ ਅਸਾਮੀਆਂ ਪੂਰੇ ਤਨਖਾਹ ਸਕੇਲ ਵਿੱਚ ਭਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਹਰ ਵਰਗ ਦੀਆਂ ਪ੍ਰਮੋਸ਼ਨਾਂ ਸਾਲ ਵਿੱਚ ਦੋ ਵਾਰ ਕਰਨ, ਪੰਜਵੇਂ ਤਨਖਾਹ ਕਮਿਸ਼ਨ ਵੱਲੋਂ ਸਿਫਾਰਸ਼ ਕੀਤੀ ਅਤੇ 2011 ਤੋਂ ਲਾਗੂ ਉਚੇਰੀ ਗਰੇਡ ਪੇਅ ਬਹਾਲ ਕਰਨ, 125% ਮਹਿੰਗਾਈ ਭੱਤੇ 'ਤੇ ਛੇਵੇਂ ਤਨਖਾਹ ਕਮਿਸ਼ਨ ਵੱਲੋਂ ਸਿਫਾਰਸ਼ ਕੀਤਾ 2.59 ਦਾ ਗੁਣਾਂਕ ਦੇਣ, ਪੇਂਡੂ ਭੱਤੇ ਸਮੇਤ ਸੋਧਣ ਦੇ ਨਾਂ ਤੇ ਬੰਦ ਕੀਤੇ ਸਮੁੱਚੇ ਭੱਤੇ ਬਹਾਲ ਕਰਨ, 2018 ਦੇ ਅਧਿਆਪਕ ਵਿਰੋਧੀ ਨਿਯਮ ਰੱਦ ਕਰਨ ਸਮੇਤ ਅਧਿਆਪਕਾਂ ਦੀਆਂ ਭਖ਼ਦੀਆਂ ਮੰਗਾਂ ਸਬੰਧੀ ਸਿੱਖਿਆ ਮੰਤਰੀ ਦੇ ਨਾਂਹ ਪੱਖੀ ਰਵੱਈਏ ਵਿਰੁੱਧ ਸਮੁੱਚੇ ਪੰਜਾਬ ਵਿੱਚ ਲਾਮਬੰਦੀ ਕੀਤੀ ਜਾਵੇਗੀ। ਇਸ ਸਮੇਂ ਆਗੂਆਂ ਵੱਲੋਂ ਸਮੂਹ ਅਧਿਆਪਕਾਂ ਨੂੰ ਆਪਣੀਆਂ ਜਾਇਜ ਅਤੇ ਹੱਕੀ ਮੰਗਾਂ ਦੀ ਪ੍ਰਾਪਤੀ ਲਈ 9 ਦਸੰਬਰ ਨੂੰ ਸਿੱਖਿਆ ਮੰਤਰੀ ਦੇ ਜੱਦੀ ਪਿੰਡ ਵਿੱਚ ਹੁਮ ਹੁਮਾ ਕੇ ਪਹੁੰਚਣ ਦੀ ਅਪੀਲ ਕੀਤੀ ।

JBT AND TGT RECRUITMENT 2023: ਲਿਖ਼ਤੀ ਪ੍ਰੀਖਿਆ ਦਾ ਸ਼ਡਿਊਲ ਜਾਰੀ

CHANDIGARH JBT AND TGT RECRUITMENT 2023



EDUCATION DEPARTMENT CHANDIGARH ADMINISTRATION RECRUITMENT NOTICE FOR THE POSTS OF SPECIAL EDUCATORS (JBT'S & TGT'S)

JBT - TGT RECRUITMENT CHANDIGARH 2023: online applications are invited for the recruitment of special educator ( JBT AND TGT) in Chandigarh education department.

Name of post: Number of posts

Special Educator ( TGT) : 49

Special Educator ( JBT) : 47


IMPORTANT DATES : 

The opening date and closing date for receipt of online application are as under: 

Opening Date of Application: 20.09.2023 from 11:00 a.m. onwards
Closing Date of Application: 12.10.2023 up to 05:00 p.m. Last 
Date to deposit the fees: 16.10.2023 up to 02:00 p.m

PAY SCALE:

The Pay scale for the post of Special Educator (TGT) is Rs.9300-34800 Grade Pay Rs. 4600 and for the post of Special Educator (JBT) is Rs. 9300-34800+ Grade Pay Rs. 4200 notified by Chandigarh Administration.

FEES DETAILS:

Applications can be submitted only 'ONLINE' from 20.09.2023 (11:00 a.m. onwards) to 12.10.2023 (up to 5:00 p.m.) with non-refundable fee of Rs. 1000/- (Rs. 500/- in case of SC candidates). 

However, last date to deposit the fee is 16.10.2023 (up to 02:00 p.m.). Persons with disability are exempted for payment of fee. 

ESSENTIAL QUALIFICATIONS FOR THE POST OF Special Educator (TGT)

(A) (1) Graduation from a recognized university with at least 50% marks in aggregate.
(ii) Bachelor of Education Degree (Special Education) recognized by RCI with at least 50% marks in aggregate and valid registration with RCI.
OR
(B) (i) Graduation from a recognized university with at least 50% marks in aggregate.
(ii)Bachelor of Education Degree with two year Diploma (Special Education) or its equivalent recognized by RCI with at least 50% marks in aggregate and valid registration with RCI.
OR
(C) (i)Graduation from a recognized university with at least 50% marks in aggregate.
(ii)Bachelor of Education Degree with Post Graduate Professional Diploma (Special Education) or its equivalent recognized by RCI with at least 50% marks in aggregate and valid registration with RCI.

ESSENTIAL QUALIFICATIONS FOR THE POST OF Special Educator (IBT)

The candidate should possess the essential qualification as on the Closing date of submission of application.

(i) Graduation or its equivalent from a recognised University 

(ii) Two years Diploma (Special Education) or its equivalent recognized by RCI with at least 50% marks in aggregate and valid registration with RCI.

Age : upto 37 years as on 1-1-2023 , age relaxation as per the official notification.

SELECTION PROCESS: 

Merit list for selection will be prepared on the basis of total marks obtained in Objective Type Test. One objective type test of 150 Marks will be conducted. Qualifying marks for test will be 40% for all candidates. No interview will be conducted.  

CHANDIGARH JBT AND TGT RECRUITMENT 2023 IMPORTANT LINKS

Official website for primary and upper Primary Teachers ( Special educators) Recruitment 2023: 

https://www.chdeducation.gov.in/. 

Link for official notification: download here 

Link for applying online: click here ( 20-09-2023)


 

ACR TEACHING AND NON TEACHING STAFF: ਸਿੱਖਿਆ ਵਿਭਾਗ ਵੱਲੋਂ ਟੀਚਿੰਗ ਅਤੇ ਨਾਨ ਟੀਚਿਂਗ ਸਟਾਫ਼ ਦੀਆਂ ਸਲਾਨਾ ਗੁਪਤ ਰਿਪੋਰਟਾਂ (ACR) ਸਬੰਧੀ ਵੱਡਾ ਫੈਸਲਾ


ਸਕੂਲ ਸਿੱਖਿਆ ਵਿਭਾਗ ਦੇ ਟੀਚਿੰਗ ਅਤੇ ਨਾਨ ਟੀਚਿੰਗ ਕਾਡਰ ਦੇ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਆਪਣੀ ਸਲਾਨਾ ਗੁਪਤ ਰਿਪੋਰਟਾਂ ਹਾਰਡ ਕਾਪੀ ਰਾਹੀਂ ਭਰੀਆਂ ਜਾਂਦੀਆਂ ਹਨ। ਪ੍ਰੰਤੂ ਹੁਣ ਸਿੱਖਿਆ ਵਿਭਾਗ ਵੱਲੋਂ ਇਸ ਵਿੱਚ ਵੱਡਾ ਬਦਲਾਅ ਕੀਤਾ ਗਿਆ ਹੈ।

ਹਰੇਕ ਸਾਲ ਏਸ਼ੀਆਰ ਦੀਆਂ ਹਾਰਡ ਕਾਪੀਆਂ ਦੀਆਂ ਇਹ ਰਿਪੋਰਟਾਂ ਜਾਂ ਤਾਂ ਅਕਸਰ ਸਮੇਂ ਸਿਰ ਨਹੀਂ ਲਿਖਿਆਂ ਜਾਂਦੀਆਂ ਹਨ ਅਤੇ ਇਹਨਾਂ ਰਿਪੋਰਟਾਂ ਦੇ misplace ਹੋਣ ਦਾ ਕਾਫੀ ਖਦਸ਼ਾ ਬਣਿਆ ਰਹਿੰਦਾ ਹੈ। ਜਿਸ ਕਰਕੇ ਕਿਸੇ ਵੀ ਟੀਚਿੰਗ / ਨਾਨ ਟੀਚਿੰਗ ਕਾਡਰ ਦੀ DPC ਕਰਨ ਵਿੱਚ ਔਕੜ ਪੇਸ਼ ਆਉਂਦੀ ਹੈ। 


ਇਸ ਲਈ ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਸਾਲ 2023-24 ਦੀ ਅਤੇ ਇਸ ਤੋਂ ਬਾਦ ਭਰੀਆਂ ਜਾਣ ਵਾਲੀਆਂ ਸਾਲਾਨਾ ਗੁਪਤ ਰਿਪੋਰਟਾਂ ਕੇਵਲ HRMS ਪੋਰਟਲ ਰਾਹੀਂ ਹੀ ਭਰੀਆਂ ਜਾਣਗੀਆਂ। ਕਿਸੇ ਵੀ ਟੀਚਿੰਗ ਅਤੇ ਨਾਨ ਟੀਚਿੰਗ ਕਾਡਰ ਦੇ ਅਧਿਕਾਰੀ/ਕਰਮਚਾਰੀ ਦੀ Hard copy ਰਾਹੀਂ ਪੇਸ਼ ਕੀਤੀ ਸਾਲਾਨਾ ਗੁਪਤ ਰਿਪੋਰਟ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ। ਇਸ ਮਾਮਲੇ ਨੂੰ ਸਮਾਂਬੱਧ ਤਰੀਕੇ ਨਾਲ ਨੇਪੜੇ ਚਾੜ੍ਹਨ ਲਈ ਹੇਠ ਲਿਖੇ ਅਨੁਸਾਰ ਕਮੇਟੀ ਦਾ ਗਠਨ ਕੀਤਾ ਗਿਆ ਹੈ।




ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪਾਲ ਨੂੰ ਲਿਖਿਆ ਖ਼ਤ, ਬਿਲ ਕਰੋ ਸਾਈਨ

 

HALF DAY HOLIDAY DECLARED: ਇਸ ਜ਼ਿਲੇ ਵਿੱਚ ਅਧੇ ਦਿਨ ਦੀ ਛੁੱਟੀ ਘੋਸ਼ਿਤ

 ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ ਉਤਸਵ ਦੇ ਸਬੰਧ ਵਿੱਚ ਮਿਤੀ 25-11-2023 ਨੂੰ ਜਲੰਧਰ ਸ਼ਹਿਰ ਵਿੱਚ ਵਿਸ਼ਾਲ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ। ਇਸ ਨਗਰ ਕੀਰਤਨ ਕਰਕੇ ਸ਼ਹਿਰ ਦੇ ਟਰੈਫਿਕ ਦੇ ਕਈ ਰੂਟ ਡਾਇਵਰਟ ਕੀਤੇ ਗਏ ਹਨ। 


ਇਸ ਲਈ ਇਸ ਦਿਨ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਅਤੇ ਸਕੂਲਾ/ਕਾਲਜਾਂ ਦੇ ਵਿਦਿਆਰਥੀਆਂ ਦੀ ਸਹੂਲਤ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਜਲੰਧਰ ਨਗਰ ਨਿਗਮ ਦੀ ਹੱਦ ਅੰਦਰ ਆਉਂਦੇ ਸਾਰੇ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ, ਕਾਲਜਾਂ ਵਿੱਚ ਮਿਤੀ 25-11-2023 ਨੂੰ ਬਾਅਦ ਦੁਪਹਿਰ ਅੱਧੇ ਦਿਨ ਦੀ ਛੁੱਟੀ ਘੋਸਿਤ ਕੀਤੀ ਗਈ ਹੈ।



NAGAR KIRTAN TRAFFIC PLAN ROUTE: ਨਗਰ ਕੀਰਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੂਰਬ ਤੇ ਟ੍ਰੈਫਿਕ ਪਲਾਨ ਜਾਰੀ

 

6TH PAY COMMISSION: 6ਵੇਂ ਤਨਖਾਹ ਕਮਿਸ਼ਨ ਅਨੁਸਾਰ ਪੇਅ ਫਿਕਸ ਕਰਨ ਸਬੰਧੀ ਨਵਾਂ ਪੱਤਰ ਜਾਰੀ

 

ਪੰਜਾਬ ਸਰਕਾਰ ਨੇ ਸੂਬੇ ਵਿੱਚ ਦਿਵਿਆਂਗਜਨਾਂ ਨੂੰ ਰਾਸ਼ਟਰੀ ਰਾਜਮਾਰਗਾਂ ’ਤੇ ਟੋਲ ਵਿੱਚ 100 ਫੀਸਦੀ ਛੋਟ ਦਿੱਤੀ : ਡਿਪਟੀ ਕਮਿਸ਼ਨਰ


ਪੰਜਾਬ ਸਰਕਾਰ ਨੇ ਸੂਬੇ ਵਿੱਚ ਦਿਵਿਆਂਗਜਨਾਂ ਨੂੰ ਰਾਸ਼ਟਰੀ ਰਾਜਮਾਰਗਾਂ ’ਤੇ ਟੋਲ ਵਿੱਚ 100 ਫੀਸਦੀ ਛੋਟ ਦਿੱਤੀ : ਡਿਪਟੀ ਕਮਿਸ਼ਨਰ 


ਕਿਹਾ, ਦਿਵਿਆਂਗਜਨਾਂ ਨੂੰ ਮੁਸ਼ਕਿਲ ਪੇਸ਼ ਆਉਣ ਤੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਜਾਂ ਸਬੰਧਤ ਬਾਲ ਵਿਕਾਸ ਪ੍ਰੋਜੈਕਟ ਅਫਸਰ ਨਾਲ ਕਰਨ ਸੰਪਰਕ


ਮੁਕੰਮਲ ਜਾਣਕਾਰੀ ਵਿਭਾਗ ਦੀ ਵੈਬਸਾਈਟ https://sswcd.punjab.gov.in/ ’ਤੇ ਉਪਲੱਬਧ


ਗੁਰਦਾਸਪੁਰ, 24 ਨਵੰਬਰ ( ) - ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਹਰ ਵਰਗ ਦੇ ਹਿੱਤਾਂ ਲਈ ਲਗਾਤਾਰ ਕੰਮ ਰਹੀ ਹੈ। ਇਸ ਦਿਸ਼ਾ ਵਿੱਚ ਇਕ ਹੋਰ ਕਦਮ ਚੁੱਕਦਿਆਂ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ ਬਲਜੀਤ ਕੌਰ ਨੇ ਦੱਸਿਆ ਕਿ ਦਿਵਿਆਂਗਜਨਾਂ ਨੂੰ ਪੰਜਾਬ ਦੇ ਰਾਸਟਰੀ ਰਾਜਮਾਰਗਾਂ ’ਤੇ ਟੋਲ ਵਿੱਚ 100 ਫੀਸਦੀ ਛੋਟ ਦਿੱਤੀ ਗਈ ਹੈ।


 ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਦਿਵਿਆਂਗਜਨਾਂ ਦੇ ਨਾਮ ’ਤੇ ਰਜਿਸਟਰਡ ਵਹੀਕਲ, ਜੋ ਕਿ ਮੋਟਰ ਵਹੀਕਲ ਐਕਟ, 1988 ਅਤੇ ਇਸ ਦੇ ਅਧੀਨ ਬਣੇ ਨਿਯਮਾਂ ਦੇ ਅਧੀਨ ਦਿਵਿਆਂਗਜਨ ਮਲਕੀਅਤ ਅਧੀਨ ਰਜਿਸਟਰ ਹੋਏ ਹੋਣ, ਨੂੰ ਰਾਸ਼ਟਰੀ ਰਾਜਮਾਰਗਾਂ ਤੇ ਟੋਲ ਵਿੱਚ 100 ਪ੍ਰਤੀਸ਼ਤ ਰਿਆਇਤ ਦਿੱਤੀ ਗਈ ਹੈ। ਉਨਾਂ ਦੱਸਿਆ ਕਿ ਦਿਵਿਆਂਗਜਨਾਂ ਨੂੰ ਆਪਣੇ ਵਹੀਕਲਜ਼ ਦੀ ਰਜਿਸਟਰੇਸ਼ਨ ਸਰਟੀਫਿਕੇਟ ਵਿੱਚ ਮਲਕੀਅਤ ਦਿਵਿਆਂਗਜਨ ਵਜੋਂ ਦਰਜ ਕਰਾਉਣੀ ਹੋਵੇਗੀ।


 ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਕੋਈ ਵੀ ਦਿਵਿਆਂਗਜਨ ਆਪਣੇ ਨਵੇਂ ਜਾਂ ਪੁਰਾਣੇ ਵਹੀਕਲ ਦੀ ਮਲਕੀਅਤ ਦਿਵਿਆਂਗਜਨ ਵਜੋਂ ਟਰਾਂਸਪੋਰਟ ਵਿਭਾਗ ਵਿੱਚ ਬਿਨੇ-ਪੱਤਰ ਦੇ ਕੇ ਰਜਿਸਟਰਡ ਕਰਵਾ ਸਕਦਾ ਹੈ। ਉਨਾਂ ਕਿਹਾ ਕਿ ਇਸ ਦਾ ਲਾਭ ਲੈਣ ਲਈ ਸਬੰਧਤ ਬਿਨੇਕਾਰਾਂ ਨੂੰ ਛੋਟ ਵਾਲਾ ਸਪੈਸ਼ਲ ਫਾਸਟ ਟੈਗ ਲੈਣਾ ਪਵੇਗਾ, ਜਿਸ ਸਬੰਧੀ ਉਹਨਾਂ ਨੂੰ https://exemptedfastag.nhai.org/exemptedfastag ਵੈਬਸਾਈਟ ’ਤੇ ਆਪਣੇ ਆਪ ਨੂੰ ਰਜਿਸਟਰਡ ਕਰਨਾ ਪਵੇਗਾ ਅਤੇ ਰਜਿਸਟਰੇਸ਼ਨ ਉਪਰੰਤ ਆਨਲਾਈਨ ਫਾਰਮ ਭਰਨ ਉਪਰੰਤ ਸਮਰੱਥ ਅਥਾਰਟੀ ਵੱਲੋਂ ਛੋਟ ਵਾਲਾ ਫਾਸਟ ਟੈਗ ਜਾਰੀ ਕੀਤਾ ਜਾਵੇਗਾ, ਜੋ ਕਿ ਦਿਵਿਆਂਗਜਨ ਨੂੰ ਆਪਣੇ ਵਹੀਕਲ ਤੇ ਲਗਾਉਣਾ ਪਵੇਗਾ।


 ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਇਸ ਸਬੰਧੀ ਜਾਰੀ ਨਿਯਮਾਂ ਸਬੰਧੀ ਮੁਕੰਮਲ ਜਾਣਕਾਰੀ ਵਿਭਾਗ ਦੀ ਵੈਬਸਾਈਟ https://sswcd.punjab.gov.in/ ਤੇ ਉਪਲਬਧ ਹੈ। ਇਸ ਤੋਂ ਇਲਾਵਾ ਜੇਕਰ ਦਿਵਿਆਂਗਜਨਾਂ ਨੂੰ ਇਸ ਸਹੂਲਤ ਦਾ ਲਾਭ ਲੈਣ ਵਿੱਚ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਇਸ ਸਬੰਧੀ ਉਹ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਜਾਂ ਸਬੰਧਤ ਬਲਾਕ ਦੇ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਦੇ ਦਫ਼ਤਰ ਵਿਖੇ ਸੰਪਰਕ ਕਰ ਸਕਦੇ ਹਨ।

PSEB NOVEMBER BI-MONTHLY EXAM DATESHEET: ਦਸੰਬਰ ਮਹੀਨੇ ਦੇ ਪਹਿਲੇ ਹਫਤੇ ਤੱਕ ਹੋਣਗੀਆਂ ਬਾਈਮੰਥਲੀ ਪ੍ਰੀਖਿਆਵਾਂ


PSEB NOVEMBER BI-MONTHLY EXAM DATESHEET: ਦਸੰਬਰ ਮਹੀਨੇ ਦੇ ਪਹਿਲੇ ਹਫਤੇ ਤੱਕ ਹੋਣਗੀਆਂ ਬਾਈਮੰਥਲੀ ਪ੍ਰੀਖਿਆਵਾਂ 



ਅਕਾਦਮਿਕ ਸਾਲ 2023-24 ਲਈ ਬੋਰਡ ਨਾਲ ਸਾਲ ਸਰਕਾਰੀ/ਏਡਿਡ/ਐਫੀਲਿਏਟਿਡ/ਐਸੋਸੀਏਟਿਡ ਸਰਕਾਰੀ/ਅਰਧ ਪੱਧਰ ਤੇ ਲਏ ਜਾਂਦੇ ਅੱਠਵੀਂ,ਦਸਵੀਂ ਅਤੇ ਸਕੂਲਾ ਸਕੂਲ ਬਾਰ੍ਹਵੀਂ ਸ਼੍ਰੇਣੀਆਂ ਦੇ Bimonthly Class Tests ਅਤੇ ਪੰਜਵੀਂ ਅੱਠਵੀਂ,ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਦੇ ਟਰਮ ਪ੍ਰੀਖਿਆ,ਪ੍ਰੀ-ਬੋਰਡ ਪ੍ਰੀਖਿਆਵਾਂ ਸਬੰਧੀ ਜਾਰੀ ਸ਼ਡਿਊਲ ਅਨੁਸਾਰ ਨਵੰਬਰ ਮਹੀਨੇ ਦੀਆਂ ਬਾਈਮੰਥਲੀ ਪ੍ਰੀਖਿਆਵਾਂ ਮਹੀਨੇ ਦੇ ਆਖਰੀ ਹਫਤੇ ਸ਼ੁਰੂ ਹੋਕੇ ਦਸੰਬਰ ਦੇ ਪਹਿਲੇ ਹਫਤੇ ਤੱਕ ਖ਼ਤਮ ਹੋਣਗੀਆਂ। ।

ਇਸ ਸਬੰਧੀ ਐਸਸੀਈਆਰਟੀ/ਸਿੱਖਿਆ ਵਿਭਾਗ ਵੱਲੋਂ ਜਲਦੀ ਹੀ ਡੇਟ ਸੀਟ ਜਾਰੀ ਕੀਤੀ ਜਾਵੇਗੀ ।


23 ਜੂਨ 2023 ਨੂੰ ਜਾਰੀ ਸ਼ਡਿਊਲ ਅਨੁਸਾਰ ਪ੍ਰੀਖਿਆਵਾਂ ਦਾ ਸ਼ਡਿਊਲ ਹੇਠ ਲਿਖੇ ਅਨੁਸਾਰ ਹੈ:- 

1) i) ਹਰੇਕ ਸਕੂਲ ਵੱਲੋਂ ਪੂਰੇ ਅਕਾਦਮਿਕ ਸੈਸ਼ਨ ਦੌਰਾਨ ਘੱਟੋ ਘੱਟ ਦੋ Bimonthly Class Tests (ਆਨ- ਲਾਈਨ/ ਆਫ ਲਾਈਨ) ਲਏ ਜਾਣਗੇ।

ii) ਪੰਜਵੀਂ, ਅੱਠਵੀਂ,ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਲਈ ਪ੍ਰੀ-ਬੋਰਡ ਪ੍ਰੀਖਿਆਵਾਂ ਸਕੂਲਾਂ ਵੱਲੋ ਅਕਾਦਮਿਕ ਸਾਲ 2023-24 ਦੌਰਾਨ 31 ਜਨਵਰੀ 2024 ਤੱਕ ਆਪਣੀ ਸੁਵਿਧਾ ਅਨੁਸਾਰ ਸੰਚਾਲਿਤ ਕੀਤੀਆਂ ਜਾਣ ਅਤੇ ਇਨ੍ਹਾਂ ਪ੍ਰੀਖਿਆਵਾਂ ਵਿੱਚ ਵਿਦਿਆਰਥੀ ਵੱਲੋਂ ਵਿਸ਼ਾਵਾਰ ਪ੍ਰਾਪਤ ਅੰਕਾਂ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਪੋਰਟਲ ਤੇ 25 ਫਰਵਰੀ ਤੱਕ ਸਕੂਲਾਂ ਵੱਲੋਂ ਅਪਲੋਡ ਕੀਤਾ ਜਾਵੇਗਾ।

iii) Bimonthly Class Tests ਅਤੇ ਪ੍ਰੀ-ਬੋਰਡ ਪ੍ਰੀਖਿਆ ਦੇ ਨਾਲ-ਨਾਲ ਸਤੰਬਰ ਮਹੀਨੇ ਵਿੱਚ ਇੱਕ ਟਰਮ ਪ੍ਰੀਖਿਆ ਵੀ ਸਕੂਲਾਂ ਵੱਲੋਂ ਲਈ ਜਾਵੇਗੀ।

2. ਉਪਰੋਕਤ ਲੜੀ ਨੰ ।) ਤੋਂ ) ਅਨੁਸਾਰ ਲਏ ਗਏ ਫੈਸਲੇ ਦੀ ਲੋਅ ਵਿੱਚ Bimonthly Class Tests, ਟਰਮ ਪ੍ਰੀਖਿਆ ਅਤੇ ਪ੍ਰੀ-ਬੋਰਡ ਪ੍ਰੀਖਿਆ ਲੈਣ ਦਾ ਸਮਾਂ ( ਸ਼ਡਿਊਲ) ਹੇਠ ਦਰਜ ਅਨੁਸਾਰ ਹੈ:-

Bimonthly Class Tests (ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਲਈ)

  • i) a) Bimonthly Test1 ਜੁਲਾਈ 15 ਤੱਕ
  • b) Bimonthly Test2- ਨਵੰਬਰ ਦੇ ਅਖਰੀਲੇ ਹਫਤੇ ਤੋਂ ਦਸੰਬਰ ਦੇ ਪਹਿਲੇ ਹਫਤੇ ਦਰਮਿਆਨ
  • ii) ਟਰਮ ਪ੍ਰੀਖਿਆ -ਸਤੰਬਰ ਮਹੀਨੇ ਦਰਮਿਆਨ

ਪ੍ਰੀ-ਬੋਰਡ ਪ੍ਰੀਖਿਆਵਾਂ-ਜਨਵਰੀ 31 ਤੱਕ (ਸਕੂਲ ਦੀ ਸੁਵਿਧਾ ਅਨੁਸਾਰ)

3) ਪੰਜਵੀ, ਅੱਠਵੀਂ,ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਲਈ ਟਰਮ ਪ੍ਰੀਖਿਆ ਦੇ ਅੰਕ ਅਤੇ ਪ੍ਰੀ-ਬੋਰਡ ਪ੍ਰੀਖਿਆਵਾਂ ਦੇ ਵਿਸ਼ਾਵਾਰ ਅੰਕ ਸਕੂਲਾਂ ਵੱਲੋਂ ਹਰੇਕ ਸਾਲ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਪੋਰਟਲ ਤੇ 25 ਫਰਵਰੀ ਤੱਕ ਅਪਲੋਡ ਕੀਤੇ ਜਾਣ।

4) ਵੱਖ-ਵੱਖ ਵਿਸ਼ਿਆਂ ਲਈ ਪ੍ਰੀ-ਬੋਰਡ/ਟਰਮ ਪ੍ਰੀਖਿਆਵਾਂ,ਬੋਰਡ ਨਿਰਧਾਰਿਤ ਪ੍ਰਸ਼ਨ ਪੱਤਰਾ ਦੀ ਰੂਪ ਰੇਖਾ ਅਤੇ ਅੰਕ ਵੰਡ ਅਨੁਸਾਰ ਹੀ ਲਈਆਂ ਜਾਣ।


5) ਸਕੂਲਾਂ ਵੱਲੋਂ ਲਏ ਗਏ ਦੋ Bimonthly Tests, ਟਰਮ ਪ੍ਰੀਖਿਆ ਅਤੇ ਪ੍ਰੀ-ਬੋਰਡ ਦੇ ਵਿਸ਼ਾਵਾਰ ਅੰਕਾਂ ਦਾ ਰਿਕਾਰਡ ਨਤੀਜਾ ਘੋਸ਼ਿਤ ਹੋਣ ਤੋਂ ਬਾਅਦ 3 ਸਾਲ ਤੱਕ ਰੱਖਣਾ ਜ਼ਰੂਰੀ ਹੋਵੇਗਾ। ਇਸ ਰਿਕਾਰਡ ਨੂੰ ਬੋਰਡ ਵੱਲੋਂ ਕਿਸੇ ਸਮੇਂ ਵੀ ਵੈਰੀਫਾਈ ਕੀਤਾ ਜਾ ਸਕਦਾ ਹੈ।

6i) ਓਪਨ ਸਕੂਲ ਪ੍ਰਣਾਲੀ ਅਧੀਨ ਦਾਖਲ ਹੋਏ ਵਿਦਿਆਰਥੀਆਂ ਲਈ ਪ੍ਰੀ-ਬੋਰਡ ਪ੍ਰੀਖਿਆ ਦੇਈ ਲਾਜ਼ਮੀ ਹੋਵੇਗੀ ਜੋ ਕਿ ਅਧਿਐਨ ਕੇਂਦਰ ਵੱਲੋਂ ਦੂਜੇ ਵਿਅਕਤੀਗਤ ਪ੍ਰੋਗਰਾਮ ਦੌਰਾਨ (ਪੀ.ਸੀ.ਪੀ) ਲਈ ਜਾਵੇਗੀ ਅਤੇ ਵਿਦਿਆਰਥੀ ਵੱਲੋਂ ਪ੍ਰਾਪਤ ਅੰਕ ਬੋਰਡ ਨੂੰ ਭੇਜੇ ਜਾਣਗੇ।

i) ਅਧਿਐਨ ਕੇਂਦਰ ਵੱਲੋਂ ਸੰਚਾਲਿਤ ਕੀਤੇ ਜਾਂਦੇ ਦੋ ਪੀ.ਸੀ.ਪੀ ਦੌਰਾਨ ਵਿਦਿਆਰਥੀਆਂ ਦੇ ਦੋ ਮੁਲਾਂਕਣ ਟੈਸਟ ਵੀ ਕੰਡਕਟ ਕੀਤੇ ਜਾਣਗੇ ਅਤੇ ਵਿਦਿਆਰਥੀਆਂ ਵੱਲੋਂ ਪ੍ਰਾਪਤ ਅੰਕ ਬੋਰਡ ਨੂੰ ਭੇਜੇ ਜਾਣਗੇ।

7) ਸਕੂਲਾਂ ਵੱਲੋਂ ਲਏ ਗਏ ਟਰਮ ਪ੍ਰੀਖਿਆ ਅਤੇ ਪ੍ਰੀ-ਬੋਰਡ ਪ੍ਰੀਖਿਆਵਾਂ ਵਿੱਚ ਪ੍ਰਾਪਤ ਅੰਕਾਂ ਨੂੰ ਵਿਦਿਆਰਥੀਆਂ ਦੇ ਬੋਰਡ ਦੀ ਪ੍ਰੀਖਿਆ ਦੇ ਨਤੀਜੇ ਵਿੱਚ ਅਹਿਮੀਅਤ ਦੇਣ ਲਈ ਇਨ੍ਹਾਂ ਅੰਕਾਂ ਨੂੰ ਅਕਾਦਮਿਕ ਸਾਲ 2023-2024 ਲਈ ਪੰਜਵੀਂ ਅਤੇ ਅੱਠਵੀਂ ਸ਼੍ਰੇਣੀਆਂ ਲਈ ਹਰੇਕ ਵਿਸ਼ੇ ਲਈ ਨਿਰਧਾਰਿਤ ਸੀ.ਸੀ.ਈ ਅਤੇ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਲਈ ਹਰੇਕ ਵਿਸੇ ਲਈ ਨਿਰਧਾਰਿਤ ਆਈ.ਐਨ.ਏ ਦੇ ਅੰਕਾਂ ਅਧੀਨ ਸ਼ਾਮਿਲ ਕਰਦੇ ਹੋਏ ਮੁਕੰਮਲ ਸੀ.ਸੀ.ਈ.ਆਈ.ਐਨ.ਏ ਦਾ ਮੌਡਿਊਲ ਖੇਤਰ ਵਿੱਚ ਪ੍ਰੀ- ਬੋਰਡ ਪ੍ਰੀਖਿਆ ਲੈਣ ਲਈ ਸਬੰਧੀ ਜਾਰੀਸ਼ੁਦਾ ਪੱਤਰ ਦੇ ਨਾਲ ਹੀ ਭੇਜਿਆ ਜਾਵੇਗਾ। 

EDUCATION BREAKING: 19000+ ਸਰਕਾਰੀ ਸਕੂਲਾਂ ਵਿੱਚ ਆਨਲਾਈਨ ਹਾਜ਼ਰੀ, ਗੈਰ ਹਾਜ਼ਰ ਵਿਦਿਆਰਥੀਆਂ ਦੇ ਮਾਪਿਆਂ ਨੂੰ ਜਾਵੇਗਾ ਐਸਐਮਐਸ - ਸਿੱਖਿਆ ਮੰਤਰੀ

EDUCATION BREAKING: ਸਰਕਾਰੀ ਸਕੂਲਾਂ ਵਿੱਚ ਆਨਲਾਈਨ ਹਾਜ਼ਰੀ, ਗੈਰ ਹਾਜ਼ਰ ਵਿਦਿਆਰਥੀਆਂ ਦੇ ਮਾਪਿਆਂ ਨੂੰ ਜਾਵੇਗਾ ਐਸਐਮਐਸ - ਸਿੱਖਿਆ ਮੰਤਰੀ 


ਚੰਡੀਗੜ੍ਹ, 24 ਨਵੰਬਰ 2023 ( PBJOBSOFTODAY) 

ਦਸੰਬਰ ਦੇ ਅੱਧ ਤੱਕ, ਪੰਜਾਬ ਦੇ ਸਾਰੇ 19000+ ਸਰਕਾਰੀ ਸਕੂਲਾਂ ਵਿੱਚ ਆਨਲਾਈਨ ਹਾਜ਼ਰੀ ਸ਼ੁਰੂ ਕਰ ਦਿੱਤੀ ਜਾਵੇਗੀ। ਪ੍ਰਾਈਵੇਟ ਸਕੂਲਾਂ ਵਾਂਗ ਹੁਣ ਮਾਪਿਆਂ ਨੂੰ ਐਸਐਮਐਸ  ਅਲਰਟ ਪ੍ਰਾਪਤ ਹੋਣਗੇ ਜਦੋਂ ਉਨ੍ਹਾਂ ਦਾ ਬੱਚਾ  ਸਕੂਲ ਤੋਂ ਗੈਰਹਾਜ਼ਰ ਹੋਵੇਗਾ।



 ਇਹ ਜਾਣਕਾਰੀ ਦਿੰਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ,"Punjab Sikhya Kranti to soon achieve another milestone under the leadership of our Hon’ble CM @BhagwantMann ji.

By mid-December, online attendance will be introduced to all 19000+ Govt. Schools of Punjab. Parents will receive SMS alerts when their child is absent from school just like Private Schools."

24 ਨਵੰਬਰ ਨੂੰ ਬੀ.ਐੱਲ.ਓਜ਼. ਡੋਰ-ਟੂ-ਡੋਰ ਜਾ ਕੇ ਨੌਜਵਾਨਾਂ ਦੀਆਂ ਵੋਟਾਂ ਬਣਾਉਣਗੇ

 

24 ਨਵੰਬਰ ਨੂੰ ਬੀ.ਐੱਲ.ਓਜ਼. ਡੋਰ-ਟੂ-ਡੋਰ ਜਾ ਕੇ ਨੌਜਵਾਨਾਂ ਦੀਆਂ ਵੋਟਾਂ ਬਣਾਉਣਗੇ


ਜ਼ਿਲਾ ਚੋਣ ਅਧਿਕਾਰੀ ਵੱਲੋਂ ਨੌਜਵਾਨਾਂ ਨੂੰ ਆਪਣੀਆਂ ਵੋਟਾਂ ਬਣਾਉਣ ਦੀ ਅਪੀਲ


ਗੁਰਦਾਸਪੁਰ, 23 ਨਵੰਬਰ ( ) - ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ, ਪੰਜਾਬ ਵੱਲੋਂ ਪ੍ਰਾਪਤ ਹੋਏ ਸ਼ਡਿਊਲ ਅਨੁਸਾਰ ਯੋਗਤਾ ਮਿਤੀ 1 ਜਨਵਰੀ 2024 ਦੇ ਅਧਾਰ ’ਤੇ ਜ਼ਿਲੇ ਦੇ ਸਮੂਹ ਵਿਧਾਨ ਸਭਾ ਚੋਣ ਹਲਕਿਆਂ ਵਿੱਚ ਵੋਟਰ ਸੂਚੀਆਂ ਦੀ ਸਪੈਸ਼ਲ ਸੁਧਾਈ ਦਾ ਕੰਮ ਮਿਤੀ 27 ਅਕਤੂਬਰ 2023 ਤੋਂ ਸ਼ੁਰੂ ਹੋ ਗਿਆ ਹੈ ਜੋ 9 ਦਸੰਬਰ 2023 ਤੱਕ ਚੱਲੇਗਾ। 


ਜ਼ਿਲਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੋਟਰ ਸੂਚੀਆਂ ਦੀ ਸਪੈਸ਼ਲ ਸੁਧਾਈ ਤਹਿਤ ਨਵੀਆਂ ਵੋਟਾਂ ਬਣਾਉਣ ਲਈ ਦਾਅਵੇ/ਇਤਰਾਜ਼ ਫਾਰਮ ਨੰਬਰ-6, ਵੋਟ ਕਟਵਾਉਣ ਲਈ ਫਾਰਮ ਨੰਬਰ-7, ਵੇਰਵਿਆਂ ਦੀ ਸੋਧ ਕਰਵਾਉਣ/ਰਿਹਾਇਸ਼ ਦੀ ਤਬਦੀਲੀ ਲਈ ਫਾਰਮ ਨੰਬਰ-8, ਬੂਥ ਲੈਵਲ ਅਫ਼ਸਰਾਂ, ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ, ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਵੱਲੋਂ ਪ੍ਰਾਪਤ ਕੀਤੇ ਜਾ ਰਹੇ ਹਨ।  


ਜ਼ਿਲਾ ਚੋਣ ਅਧਿਕਾਰੀ ਨੇ ਦੱਸਿਆ ਕਿ 24 ਨਵੰਬਰ (ਸ਼ੁਕਰਵਾਰ) ਨੂੰ ਸਵੇਰੇ 10:00 ਵਜੇ ਤੋਂ ਸ਼ਾਮ 5:00 ਵਜੇ ਤੱਕ ਜ਼ਿਲੇ ਦੇ ਸਮੂਹ ਪੋਲਿੰਗ ਸਟੇਸ਼ਨਾਂ ਉੱਪਰ ਬੀ.ਐੱਲ.ਓਜ਼. ਆਪਣੇ ਅਧਿਕਾਰ ਖੇਤਰ ਵਿੱਚ ਡੋਰ-ਟੂ-ਡੋਰ ਜਾ ਕੇ 18-19 ਸਾਲ ਉਮਰ ਦੇ ਨੌਜਵਾਨਾਂ ਦੀਆਂ ਵੋਟਾਂ ਬਣਾਉਣਗੇ। ਉਨਾਂ ਦੱਸਿਆ ਕਿ ਸਮੂਹ ਬੀ.ਐੱਲ.ਓਜ਼ ਵੱਲੋਂ ਬਿਨੈਕਾਰਾਂ ਪਾਸੋਂ ਫਾਰਮ ਪ੍ਰਾਪਤ ਕੀਤੇ ਜਾਣਗੇ ਤਾਂ ਜੋ ਕੋਈ ਵੀ ਵੋਟਰ ਆਪਣੀ ਵੋਟ ਬਣਾਉਣ ਦੇ ਹੱਕ ਤੋਂ ਵਾਂਝਾ ਨਾ ਰਹੇ। ਉਨਾਂ ਜ਼ਿਲੇ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਵੋਟ ਜਰੂਰ ਬਣਵਾਉਣ।

HT STATION ALLOTMENT: ਜ਼ਿਲ੍ਹਾ ਲੁਧਿਆਣਾ ਦੇ ਪਦ ਉਨਤ ਐਚਟੀਜ ਨੂੰ ਸਟੇਸ਼ਨ ਅਲਾਟ, ਸੂਚੀ ਜਾਰੀ

 

ਰਾਜ ਪੱਧਰੀ ਅੰਤਰ ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ ਦੇ ਆਖ਼ਰੀ ਦਿਨ ਕਬੱਡੀ ਰੇਡ ਅਤੇ ਬੈਡਮਿੰਟਨ ਸ਼ਾਟ ਦੀ ਧੂਮਾਂ

 ਰਾਜ ਪੱਧਰੀ ਅੰਤਰ ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ ਦੇ ਆਖ਼ਰੀ ਦਿਨ ਕਬੱਡੀ ਰੇਡ ਅਤੇ ਬੈਡਮਿੰਟਨ ਸ਼ਾਟ ਦੀ ਧੂਮਾਂ



ਆਖ਼ਰੀ ਦਿਨ ਕਬੱਡੀ,ਬੈਡਮਿੰਟਨ ਅਤੇ ਤੈਰਾਕੀ ਦੇ ਫਾਈਨਲ ਮੈਚ ਕਰਵਾਏ ਗਏ


ਮੋਹਾਲੀ: ਮਿਤੀ 22 ਨਵੰਬਰ 

ਪੰਜਾਬ ਸਰਕਾਰ ਦੀ ਖੇਡ ਪਾਲਿਸੀ ਤਹਿਤ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅਸ਼ਵਨੀ ਕੁਮਾਰ ਦੱਤਾ ਦੀ ਅਗਵਾਈ ਹੇਠ ਇੱਥੇ ਬਹੁਮੰਤਵੀਂ ਖੇਡ ਕੰਪਲੈਕਸ ਸੈਕਟਰ 78 ਮੋਹਾਲੀ ਵਿਖੇ ਚੱਲ ਰਹੀਆਂ ਖੇਡਾਂ ਦੇ ਤੀਜੇ ਅਤੇ ਆਖ਼ਰੀ ਦਿਨ ਕਬੱਡੀ,ਬੈਡਮਿੰਟਨ ਅਤੇ ਤੈਰਾਕੀ ਦੇ ਫਾਈਨਲ ਮੈਚ ਕਰਵਾਏ ਗਏ। ਜਾਣਕਾਰੀ ਮੁਤਾਬਕ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਪਰਮਿੰਦਰ ਕੌਰ ਨੇ ਦੱਸਿਆ ਕਿ ਅੱਜ ਇਹਨਾਂ ਖੇਡਾਂ ਵਿੱਚ ਬੱਚਿਆਂ ਨੇ ਬਹੁਤ ਹੀ ਖ਼ੂਬਸੂਰਤ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਆਪੋ ਆਪਣੇ ਜ਼ਿਲ੍ਹਿਆਂ ਦੇ ਲਈ ਸਰਵੋਤਮ ਪ੍ਰਦਰਸ਼ਨ ਕਰਕੇ ਜਿੱਤਾਂ ਪ੍ਰਾਪਤ ਕੀਤੀਆਂ। ਉਹਨਾਂ ਦੱਸਿਆ ਕਿ ਅੱਜ ਇੱਥੇ ਪਹੁੰਚੇ ਮੁੱਖ ਮਹਿਮਾਨ ਵਜੋਂ ਪੰਜਾਬ ਪੁਲਿਸ ਤੋਂ ਐੱਸ ਐੱਚ ਓ ਗੱਬਰ ਸਿੰਘ ਐੱਸ ਐੱਚ ਓ ਮਟੌਰ(ਅੰਤਰਰਾਸ਼ਟਰੀ ਹਾਕੀ ਖਿਡਾਰੀ) ਨੇ ਉਚੇਚੇ ਤੌਰ ਤੇ ਸ਼ਿਰਕਤ ਕਰਕੇ ਗਰਾਂਊਂਡ ਵਿੱਚ ਪਹੁੰਚ ਕੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ। ਹੋਰ ਵਿਸ਼ੇਸ਼ ਮਹਿਮਾਨਾਂ ਵਿੱਚ ਗੁਰਮੀਤ ਸਿੰਘ ਟੋਨੀ ਅਤੇ ਸੁਖਵਿੰਦਰ ਸਿੰਘ ਗਿੱਲ ਸਿੰਚਾਈ ਵਿਭਾਗ ਨੇ ਵੀ ਸ਼ਿਰਕਤ ਕੀਤੀ। ਇਸ ਤੋਂ ਪਹਿਲਾਂ ਵਿਸ਼ੇਸ਼ ਮਹਿਮਾਨਾਂ ਦਾ ਡੀਈਓ ਐਲੀਮੈਂਟਰੀ ਅਸ਼ਵਨੀ ਕੁਮਾਰ ਦੱਤਾ ਅਤੇ ਜ਼ਿਲ੍ਹਾ ਖੇਡ ਕੋਆਰਡੀਨੇਟਰ ਹਰਪ੍ਰੀਤ ਸਿੰਘ ਸੋਢੀ ਦੀ ਅਗਵਾਈ ਵਿੱਚ ਪ੍ਰਬੰਧਕੀ ਕਮੇਟੀ ਨੇ ਉਹਨਾਂ ਦਾ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਧੰਨਵਾਦ ਕੀਤਾ। ਅੱਜ ਦੇ ਨਤੀਜਿਆਂ ਸਬੰਧੀ ਜਾਣਕਾਰੀ ਦਿੰਦਿਆਂ ਮੀਡੀਆ ਇੰਚਾਰਜ ਦੇਵਕਰਨ ਸਿੰਘ ਨੇ ਦੱਸਿਆ ਕਿ ਅੱਜ ਬੈਡਮਿੰਟਨ (ਮੁੰਡੇ) ਵਿੱਚ ਪਹਿਲਾ ਸਥਾਨ ਫਾਜ਼ਿਲਕਾ,ਦੂਜਾ ਸਥਾਨ ਮਾਨਸਾ ਅਤੇ ਤੀਜਾ ਸਥਾਨ ਫਿਰੋਜ਼ਪੁਰ ਨੇ ਪ੍ਰਾਪਤ ਕੀਤਾ। ਬੈਡਮਿੰਟਨ (ਕੁੜੀਆਂ) ਵਿੱਚ ਪਹਿਲਾ ਸਥਾਨ ਮੋਗਾ,ਦੂਜਾ ਸਥਾਨ ਹੁਸ਼ਿਆਰਪੁਰ ਅਤੇ ਤੀਜਾ ਸਥਾਨ ਸੰਗਰੂਰ ਨੇ ਪ੍ਰਾਪਤ ਕੀਤਾ। ਤੈਰਾਕੀ ਦੇ ਫਾਈਨਲ ਮੁਕਾਬਲੇ ਵਿੱਚ (ਮੁੰਡੇ ਅਤੇ ਕੁੜੀਆਂ) ਦੇ ਵੱਖ ਵੱਖ ਈਵੈਂਟਸ ਵਿੱਚ ਸੱਭ ਤੋਂ ਵੱਧ ਜ਼ਿਲ੍ਹਾ ਲੁਧਿਆਣਾ ਅਤੇ ਫਿਰੋਜ਼ਪੁਰ ਨੇ ਚਾਰ-ਚਾਰ ਪਹਿਲੇ ਸਥਾਨ,ਫਾਜ਼ਿਲਕਾ ਅਤੇ ਸੰਗਰੂਰ ਨੇ ਦੋ ਦੋ ਪਹਿਲੇ ਸਥਾਨ ਅਤੇ ਪਠਾਨਕੋਟ ਅਤੇ ਜਲੰਧਰ ਨੇ ਇੱਕ ਇੱਕ ਪਹਿਲੇ ਸਥਾਨ ਪ੍ਰਾਪਤ ਕੀਤੇ। ਕਬੱਡੀ ਨੈਸ਼ਨਲ (ਮੁੰਡੇ) ਵਿੱਚ ਲੁਧਿਆਣਾ ਨੇ ਪਹਿਲਾ ਸਥਾਨ, ਮੋਹਾਲੀ ਨੇ ਦੂਜਾ ਸਥਾਨ ਅਤੇ ਸੰਗਰੂਰ ਨੇ ਤੀਜਾ ਸਥਾਨ ਨੇ ਪ੍ਰਾਪਤ ਕੀਤਾ ਜਦਕਿ ਕਬੱਡੀ ਨੈਸ਼ਨਲ (ਕੁੜੀਆਂ) ਵਿੱਚ ਪਹਿਲਾ ਸਥਾਨ ਫਾਜ਼ਿਲਕਾ,ਦੂਜਾ ਸਥਾਨ ਲੁਧਿਆਣਾ ਅਤੇ ਤੀਜਾ ਸਥਾਨ ਫਿਰੋਜ਼ਪੁਰ ਨੇ ਪ੍ਰਾਪਤ ਕੀਤਾ। ਕਬੱਡੀ ਸਰਕਲ ਵਿੱਚ ਹੁਸ਼ਿਆਰਪੁਰ ਨੇ ਪਹਿਲਾ ਸਥਾਨ, ਫਾਜ਼ਿਲਕਾ ਨੇ ਦੂਜਾ ਸਥਾਨ ਅਤੇ ਤੀਜਾ ਸਥਾਨ ਮਾਨਸਾ ਨੇ ਪ੍ਰਾਪਤ ਕੀਤਾ। ਇਸ ਮੌਕੇ ਡਾ.ਇੰਦੂ ਜ਼ਿਲ੍ਹਾ ਖੇਡ ਅਫ਼ਸਰ ਸੈਕੰਡਰੀ, ਸਹਾਇਕ ਜ਼ਿਲ੍ਹਾ ਖੇਡ ਕੋਆਰਡੀਨੇਟਰ ਬਲਜੀਤ ਸਿੰਘ ਸਨੇਟਾ ਅਤੇ ਜਸਵਿੰਦਰ ਸਿੰਘ ਬੈਨੀਪਾਲ ਤੋਂ ਇਲਾਵਾ ਰਿਕਾਰਡ ਕਮੇਟੀ ਇੰਚਾਰਜ ਲਖਵੀਰ ਸਿੰਘ ਪਲਹੇੜੀ,

ਗਰਾਂਊਂਡ ਕਮੇਟੀ ਇੰਚਾਰਜ ਰਵਿੰਦਰ ਸਿੰਘ ਸੁਹਾਲੀ,ਫੰਡ ਕੁਲੈਕਸ਼ਨ ਜਸਵੀਰ ਕੌਰ ਬੀਪੀਈਓ,ਸੰਦੀਪ ਕੌਰ ਮੁੰਡੀ ਖਰੜ,ਕਬੱਡੀ ਨੈਸ਼ਨਲ (ਮੁੰਡੇ) ਇੰਚਾਰਜ ਅਮਰੀਕ ਸਿੰਘ ਬੀਐੱਸਓ,ਕਬੱਡੀ ਨੈਸ਼ਨਲ (ਕੁੜੀਆਂ) ਇੰਚਾਰਜ ਰਚਨਾ ਬੀਐੱਸਓ,ਕਬੱਡੀ ਸਰਕਲ ਕਮਲਜੀਤ ਸਿੰਘ ਬੀਪੀਈਓ ਕੁਰਾਲੀ,ਜਸਵਿੰਦਰ ਸਿੰਘ ਬੀਐੱਸਓ,ਤੈਰਾਕੀ ਇੰਚਾਰਜ ਗੁਰਮੀਤ ਕੌਰ ਬੀਪੀਈਓ,ਬੈਡਮਿੰਟਨ ਮੁੰਡੇ ਇੰਚਾਰਜ ਹਰਜਿੰਦਰ ਕੌਰ ਬੀਐੱਸਓ,ਬੈਡਮਿੰਟਨ ਕੁੜੀਆਂ ਇੰਚਾਰਜ ਦਵਿੰਦਰ ਕੁਮਾਰ ਬੀਐੱਸਓ,ਰਿਫਰੈਸ਼ਮੈਂਟ ਇੰਚਾਰਜ ਸਤਿੰਦਰ ਸਿੰਘ ਬੀਪੀਈਓ ਬਨੂੜ,ਸਟੇਜ ਕਮੇਟੀ ਇੰਚਾਰਜ ਨੀਨਾ ਰਾਣੀ ਬੀਪੀਈਓ, ਰਵਿੰਦਰ ਸਿੰਘ ਪੱਪੀ ਅਤੇ ਤਜਿੰਦਰ ਸਿੰਘ ਹਾਜ਼ਰ ਸਨ।

Extension in service: ਸੇਵਾ ਕਾਲ ਵਿੱਚ ਵਾਧੇ ਸਬੰਧੀ ਅਪਲਾਈ ਕਰਨ ਲਈ ਟਾਈਮਲਾਈਨ ਜਾਰੀ

 

BREAKING NEWS: ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ ਵਿੱਚ ਦੋਸ਼ੀ ਜਗਤਾਰ ਸਿੰਘ ਹਵਾਰਾ ਬਰੀ

 BREAKING NEWS: ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ ਵਿੱਚ ਦੋਸ਼ੀ ਜਗਤਾਰ ਸਿੰਘ ਹਵਾਰਾ ਬਰੀ

ਚੰਡੀਗੜ੍ਹ, 22 ਨਵੰਬਰ 2023

ਚੰਡੀਗੜ੍ਹ ਦੀ ਅਦਾਲਤ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤੇ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਦੇ ਅੱਤਵਾਦੀ ਜਗਤਾਰ ਸਿੰਘ ਹਵਾਰਾ ਨੂੰ ਬਰੀ ਕਰ ਦਿੱਤਾ ਹੈ। ਉਨ੍ਹਾਂ ਨੂੰ ਇਹ ਰਾਹਤ ਆਰਡੀਐਕਸ ਨਾਲ ਸਬੰਧਤ ਮਾਮਲੇ ਵਿੱਚ ਮਿਲੀ ਹੈ। ਚੰਡੀਗੜ੍ਹ ਪੁਲੀਸ ਆਰਡੀਐਕਸ ਮਾਮਲੇ ਵਿੱਚ ਜਗਤਾਰ ਸਿੰਘ ਹਮਾਰਾ ਖ਼ਿਲਾਫ਼ ਅਦਾਲਤ ਵਿੱਚ ਸਬੂਤ ਪੇਸ਼ ਨਹੀਂ ਕਰ ਸਕੀ।

Child care leave: ਚਾਈਲਡ ਕੇਅਰ ਲੀਵ ਮੰਜ਼ੂਰ ਕਰਨ ਸਬੰਧੀ ਨਵੀਆਂ ਹਦਾਇਤਾਂ

 

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਤੇ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਕੀਤਾ ਇਹ ਫੈਸਲਾ

 

TEACHER PROMOTION 2023: ਈਟੀਟੀ ਤੋਂ ਐਚਟੀ ਅਤੇ ਐਚਟੀ ਤੋਂ ਸੀਐਚਟੀ ਦੀਆਂ ਪ੍ਰਮੋਸ਼ਨਾਂ ਕਰਨ ਦੀ ਪ੍ਰਵਾਨਗੀ

 

BIG BREAKING: ਪੰਜਾਬ ਮੰਤਰੀ ਮੰਡਲ ਵਿੱਚ ਵੱਡਾ ਫੇਰਬਦਲ, ਦੇਖੋ ਨਵੇਂ ਵਿਭਾਗਾਂ ਦੀ ਸੂਚੀ

BIG BREAKING: ਪੰਜਾਬ ਮੰਤਰੀ ਮੰਡਲ ਵਿੱਚ ਵੱਡਾ ਫੇਰਬਦਲ, ਦੇਖੋ ਨਵੇਂ ਵਿਭਾਗਾਂ ਦੀ ਸੂਚੀ 

ਚੰਡੀਗੜ੍ਹ, 21 ਨਵੰਬਰ 2023 

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੰਤਰੀ ਮੰਡਲ ਵਿੱਚ ਵੱਡਾ ਫੇਰਬਦਲ ਕੀਤਾ ਗਿਆ ਹੈ। ਮਾਈਨਿੰਗ ਵਿਭਾਗ ਗੁਰਮੀਤ ਸਿੰਘ ਮੀਤ ਹੇਅਰ ਤੋਂ ਲੈ ਕੇ ਚੇਤਨ ਸਿੰਘ ਜੋੜਾਮਾਜਰਾ ਨੂੰ ਦਿੱਤਾ ਗਿਆ ਹੈ। ਹੁਣ ਮੀਤ ਹੇਅਰ  ਖੇਡ ਵਿਭਾਗ ਦਾ ਕੰਮ ਦੇਖਣਗੇ। PB.JOBSOFTODAY.IN

ਇਸ ਦੇ ਨਾਲ ਹੀ ਸੀਐਮ ਭਗਵੰਤ ਮਾਨ ਨੇ ਮੰਤਰੀ ਮੀਤ ਹੇਅਰ ਦੇ ਦੂਜੇ ਵਿਭਾਗ ਵਿਗਿਆਨ ਅਤੇ ਤਕਨਾਲੋਜੀ ਨੂੰ ਆਪਣੇ ਅਧੀਨ ਰੱਖਿਆ ਹੈ। ਮਾਈਨਿੰਗ ਤੋਂ ਇਲਾਵਾ ਜੋੜਾਮਾਜਰਾ ਜਲ ਸਰੋਤ ਅਤੇ ਭੂਮੀ ਅਤੇ ਜਲ ਵਿਭਾਗ ਦੀ ਸੰਭਾਲ ਦੀ ਦੇਖ-ਰੇਖ ਵੀ ਕਰਨਗੇ। 

Also read: 

TEACHER TRANSFER BIG UPDATE: ਅਧਿਆਪਕਾਂ ਦੀਆਂ ਬਦਲੀਆਂ ਲਈ ਵੱਡੀ ਖੱਬਰ, ਹਰੇਕ ਮਹੀਨੇ ਖੁਲ੍ਹੇਗਾ ਪੋਰਟਲ, ਸਿੱਖਿਆ ਮੰਤਰੀ ਵੱਲੋਂ ਪ੍ਰਵਾਨਗੀ 

PUNJAB CABINET MINISTER PORTFOLIO NEW LIST



ਅੰਤਰ ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ ਦੇ ਦੂਜੇ ਦਿਨ ਕਬੱਡੀ,ਬੈਡਮਿੰਟਨ ਦੇ ਮੈਚਾਂ ਵਿੱਚ ਬੱਚਿਆਂ ਨੇ ਦਿਖਾਏ ਆਪਣੇ ਜੌਹਰ

 ਅੰਤਰ ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ ਦੇ ਦੂਜੇ ਦਿਨ ਕਬੱਡੀ,ਬੈਡਮਿੰਟਨ ਦੇ ਮੈਚਾਂ ਵਿੱਚ ਬੱਚਿਆਂ ਨੇ ਦਿਖਾਏ ਆਪਣੇ ਜੌਹਰ


ਭਲਕੇ ਆਖ਼ਰੀ ਦਿਨ ਹੋਣਗੇ ਸੈਮੀਫਾਈਨਲ ਅਤੇ ਫਾਈਨਲ ਮੈਚ

ਮੋਹਾਲੀ: ਮਿਤੀ 21 ਨਵੰਬਰ

ਪੰਜਾਬ ਸਰਕਾਰ ਦੀ ਖੇਡ ਪਾਲਿਸੀ ਅਨੁਸਾਰ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅਸ਼ਵਨੀ ਕੁਮਾਰ ਦੱਤਾ ਦੀ ਅਗਵਾਈ ਹੇਠ ਇੱਥੇ ਬਹੁਮੰਤਵੀਂ ਖੇਡ ਕੰਪਲੈਕਸ ਮੋਹਾਲੀ ਵਿਖੇ ਚੱਲ ਰਹੀਆਂ ਤਿੰਨ ਰੋਜ਼ਾ ਅਂੰਤਰ ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ ਦੇ ਦੂਜੇ ਦਿਨ ਕਬੱਡੀ ਅਤੇ ਬੈਡਮਿੰਟਨ ਦੇ ਖੇਡ ਮੁਕਾਬਲੇ ਕਰਵਾਏ ਗਏ। ਜਾਣਕਾਰੀ ਦਿੰਦਿਆਂ ਡਿਪਟੀ ਡੀਈਓ ਐਲੀਮੈਂਟਰੀ ਪਰਮਿੰਦਰ ਕੌਰ ਨੇ ਦੱਸਿਆ ਕਿ ਅੱਜ ਦੂਜੇ ਦਿਨ ਇੱਥੇ ਉਚੇਚੇ ਤੌਰ ਤੇ ਪਹੁੰਚੇ 

ਵਿਸ਼ੇਸ਼ ਮਹਿਮਾਨਾਂ ਵਿੱਚ ਪਰਮਜੀਤ ਸਿੰਘ ਸੰਧੂ ਜੰਮੂਆਣਾ ਅਮਰੀਕਾ ਵਾਲ਼ੇ, ਗੁਰਮੀਤ ਸਿੰਘ ਵਾਲੀਆ ਸਾਬਕਾ ਕੌਂਸਲਰ, ਮਨਿੰਦਰ ਸਿੰਘ ਖੋਸਾ ਅਤੇ ਗੌਰਵ ਕੁਮਾਰ (ਸਨਰਾਈਜ਼ ਪ੍ਰੋਪਰਟੀ ਮੋਹਾਲੀ),ਡਾ ਕਰਨਵੀਰ ਸਿੰਘ ਸਰਾਂ, ਅਵਤਾਰ ਸਿੰਘ ਸੰਧੂ ਰੌਣਕ ਸ਼ਾਹ ਅਤੇ ਜੈਲੀ ਸਨੇਟਾ ਖੇਡ ਪ੍ਰਮੋਟਰ ਨੇ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ਅਤੇ ਉਹਨਾਂ ਦੀ ਹੌਂਸਲਾ ਅਫਜ਼ਾਈ ਕੀਤੀ। ਇਸ ਤੋਂ ਪਹਿਲਾਂ ਇਹਨਾਂ ਮਹਿਮਾਨਾਂ ਦਾ ਸਵਾਗਤ ਡੀਈਓ ਐਲੀਮੈਂਟਰੀ ਅਸ਼ਵਨੀ ਕੁਮਾਰ ਦੱਤਾ ਅਤੇ ਜ਼ਿਲ੍ਹਾ ਖੇਡ ਕੋਆਰਡੀਨੇਟਰ ਹਰਪ੍ਰੀਤ ਸਿੰਘ ਸੋਢੀ ਨੇ ਕੀਤਾ। ਇਸ ਮੌਕੇ ਜ਼ਿਲ੍ਹਾ ਖੇਡ ਕੋਆਰਡੀਨੇਟਰ ਹਰਪ੍ਰੀਤ ਸਿੰਘ ਸੋਢੀ ਵੱਲੋਂ ਸਮੂਹ ਵਿਸ਼ੇਸ਼ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਉਹਨਾਂ ਦਾ ਇੱਥੇ ਆਕੇ ਵਿਸ਼ੇਸ਼ ਯੋਗਦਾਨ ਬਦਲੇ ਧੰਨਵਾਦ ਕੀਤਾ। ਮੀਡੀਆ ਇੰਚਾਰਜ ਦੇਵ ਕਰਨ ਸਿੰਘ ਨੇ ਦੱਸਿਆ ਕਿ ਅੱਜ ਹੋਏ ਕਬੱਡੀ ਸਰਕਲ , ਕਬੱਡੀ ਨੈਸ਼ਨਲ ਮੁੰਡੇ ਅਤੇ ਕੁੜੀਆਂ ਦੇ ਕੁਆਰਟਰ ਫਾਈਨਲ ਮੈਚ ਜਾਰੀ ਸਨ ਜਦੋਂ ਕਿ ਬੈਡਮਿੰਟਨ ਮੁੰਡਿਆਂ ਦੀ ਟੀਮ ਜ਼ਿਲ੍ਹਾ ਮਾਨਸਾ ਦਾ ਫਾਈਨਲ ਮੁਕਾਬਲਾ ਜ਼ਿਲ੍ਹਾ ਫਾਜ਼ਿਲਕਾ ਵਿਚਕਾਰ ਭਲਕੇ ਖੇਡਿਆ ਜਾਵੇਗਾ ਅਤੇ ਬੈਡਮਿੰਟਨ ਕੁੜੀਆਂ ਵਿੱਚ ਜ਼ਿਲ੍ਹਾ ਮੋਗਾ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਵਿਚਕਾਰ ਹੋਵੇਗਾ।

ਇਸ ਮੌਕੇ ਸਹਾਇਕ ਜ਼ਿਲ੍ਹਾ ਖੇਡ ਕੋਆਰਡੀਨੇਟਰ ਬਲਜੀਤ ਸਿੰਘ ਸਨੇਟਾ,ਜਸਵਿੰਦਰ ਸਿੰਘ ਬੈਨੀਪਾਲ,ਕੁਲਵਿੰਦਰ ਕੌਰ,ਭਵਦੀਪ ਸਿੰਘ, ਹਰਪ੍ਰੀਤ ਸਿੰਘ,ਲਖਵੀਰ ਸਿੰਘ ਪਲਹੇੜੀ, ਖੁਸ਼ਪ੍ਰੀਤ ਸਿੰਘ,ਸੰਦੀਪ ਕੌਰ,ਅਰਵਿੰਦਰ ਸਿੰਘ,ਰਾਜਿੰਦਰ ਸਿੰਘ,ਲਿਆਕਤ ਅਲੀ,ਮੱਖਣ ਸਿੰਘ, ਸੁਸ਼ਮਾ,ਪ੍ਰਭਪ੍ਰੀਤ ਕੌਰ,ਪੂਜਾ,ਅਰਵਿੰਦਰ ਕੌਰ,ਮੰਚ ਸੰਚਾਲਕ ਰਵਿੰਦਰ ਸਿੰਘ ਪੱਪੀ ਅਤੇ ਤਜਿੰਦਰ ਸਿੰਘ ਅਤੇ ਹੋਰ ਅਧਿਕਾਰੀ ਤੇ ਕਰਮਚਾਰੀ ਹਾਜਰ ਸਨ।

ਰੋਟਰੀ ਡਿਸਟ੍ਰਿਕਟ ਅੰਮ੍ਰਿਤਸਰ 3070 ਨੇ ਟੀ ਆਰ ਐਫ ਸੈਮੀਨਾਰ ਅਤੇ ਗੁਰੂਪੁਰਬ ਤਿਆਰੀਆਂ ਲਈ ਮੀਟਿੰਗ ਕੀਤੀ

 ਰੋਟਰੀ ਡਿਸਟ੍ਰਿਕਟ ਅੰਮ੍ਰਿਤਸਰ 3070 ਨੇ ਟੀ ਆਰ ਐਫ ਸੈਮੀਨਾਰ ਅਤੇ ਗੁਰੂਪੁਰਬ ਤਿਆਰੀਆਂ ਲਈ ਮੀਟਿੰਗ ਕੀਤੀ         


                    ਰੋਟਰੀ ਕਲੱਬ ਡਿਸਟ੍ਰਿਕਟ ਅੰਮ੍ਰਿਤਸਰ 3070  ਨੇ ਡਿਸਟ੍ਰਿਕਟ ਗਵਰਨਰ ਐਡਵੋਕੇਟ ਵਿਪਨ ਭਸੀਨ ਅਤੇ ਜ਼ੋਨਲ ਚੇਅਰਮੈਨ ਜਤਿੰਦਰ ਸਿੰਘ ਦੀ ਪ੍ਰਧਾਨਗੀ ਵਿੱਚ 3 ਦਸੰਬਰ ਨੂੰ ਐਮ. ਕੇ. ਹੋਟਲ ਵਿੱਚ ਹੋ ਰਹੇ ਟੀ. ਆਰ. ਐਫ. ਸੈਮੀਨਾਰ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਦੇ ਸੰਬੰਧ ਵਿੱਚ ਭਾਈ ਵੀਰ ਸਿੰਘ ਹਾਲ ਵਿੱਚ 2 ਦਸੰਬਰ ਹੋ ਰਹੇ ਕੀਰਤਨ ਸਮਾਗਮ ਦੀ ਤਿਆਰੀਆਂ ਲਈ ਅੰਮ੍ਰਿਤਸਰ ਕਲੱਬ ਕੰਪਨੀ ਬਾਗ਼ ਵਿੱਚ ਅੰਮ੍ਰਿਤਸਰ ਦੇ ਸਮੂਹ ਕੱਲਬਾਂ ਦੇ ਪ੍ਰਧਾਨਾਂ,ਸਕੱਤਰਾ ਅਤੇ ਹੋਰ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ | ਮੀਟਿੰਗ ਵਿੱਚ ਪੀ. ਡੀ. ਜੀ. ਡਿਸਟ੍ਰਿਕਟ ਟ੍ਰੇਨਰ ਦਵਿੰਦਰ ਸਿੰਘ ਸੀ. ਏ., ਡਿਸਟ੍ਰਿਕਟ ਸੈਕਟਰੀ ਹਰੀਸ਼ ਸ਼ਰਮਾ ਅਤੇ ਡਿਪਟੀ ਗਵਰਨਰ ਜੇ. ਐਸ.ਡਾਵਰ ਉਚੇਚੇ ਤੋਰ ਤੇ ਪੁੱਜੇ | ਪ੍ਰਧਾਨ ਅਮਨ ਸ਼ਰਮਾ ਨੇ ਪ੍ਰੈਸ ਨੋਟ ਰਿਲੀਜ ਕਰਦਿਆਂ ਦੱਸਿਆ ਕਿ ਇਸ ਮੌਕੇ ਗਵਰਨਰ ਵਿਪਿਨ ਭਸੀਨ,ਪੀ. ਡੀ. ਜੀ.ਦਵਿੰਦਰ ਸਿੰਘ, ਹਰੀਸ਼ ਸ਼ਰਮਾ ਅਤੇ ਜੋਨਲ ਚੇਅਰਮੈਨ ਜਤਿੰਦਰ ਸਿੰਘ ਪੱਪੂ ਜੀ ਨੇ ਸਮੂਹ ਪ੍ਰਧਾਨਾਂ ਨੂੰ ਇਸ ਮਹੱਤਵਪੂਰਨ ਸੈਮੀਨਾਰ ਅਤੇ ਗੁਰਪੁਰਬ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸਮੂਲੀਅਤ ਲਈ ਕਿਹਾ ਅਤੇ ਟੀ. ਆਰ. ਐਫ ਦੀ ਮਹੱਤਤਾ ਬਾਰੇ ਵਿਸ਼ਥਾਰ ਨਾਲ ਦੱਸਿਆ ਤਾਂਕਿ  ਮਾਨਵਤਾ ਭਲਾਈ ਲਈ ਡਿਸਟ੍ਰਿਕਟ ਵਲੋਂ ਵੱਡੇ ਪ੍ਰੋਜੈਕਟ ਕੀਤੇ ਜਾ ਸਕਣ ਅਤੇ ਸਮੂਹ ਕੱਲਬਾਂ ਨੂੰ 100 ਪ੍ਰਤੀਸ਼ਤ ਟੀ. ਆਰ. ਐਫ. ਦੇਣ ਲਈ ਅਪੀਲ ਕੀਤੀ |ਇਸ ਮੋਕੇ ਰੋਟਰੀ ਕਲੱਬ ਆਸਥਾ ਪ੍ਰਧਾਨ ਅਮਨ ਸ਼ਰਮਾ, ਆਈ. ਪੀ. ਪੀ.ਅਸ਼ਵਨੀ ਅਵਸਥੀ,ਸਾਬਕਾ ਪ੍ਰਧਾਨ ਪਰਮਜੀਤ ਸਿੰਘ, ਜਸਪਾਲ ਸਿੰਘ ਈਕੋ, ਡਾ.ਆਰਤੀ ਮਲਹੋਤਰਾ ਪ੍ਰੀਮੀਰ, ਨਰਿੰਦਰਪਾਲ ਸਿੰਘ ਨੋਰਥ ਈਸਟ,ਕੇ. ਐਸ.ਖੁਰਾਣਾ ਸਾਊਥ, ਮਨਮੋਹਨ ਸਿੰਘ,ਸੋਹਣ ਲਾਲ ਖੰਨਾ ਅੰਮ੍ਰਿਤਸਰ, ਗੁਰਮੀਤ ਸਿੰਘ ਹੀਰਾ ਨੋਰਥ , ਰਾਜੇਸ਼ ਖੰਨਾ ਈਸਟ, ਐਡਵੋਕੇਟ ਐਸ. ਐਸ.ਬਤਰਾ, ਡਾ ਰਮਨ ਗੁਪਤਾ, ਡਾ ਜੇ. ਐਸ.ਗੁੰਬਰ, ਰਾਕੇਸ਼ ਕੁਮਾਰ ਕਪੂਰ,ਵਿਜੈ ਭਸੀਨ,,ਡਾ ਮਨਜੀਤ ਪਾਲ ਕੌਰ,ਕਰਨਲ ਏ. ਐਸ.ਅਨੇਜਾ, ਵਰੁਣ ਕੱਕੜ,ਹਰਬੀਰ ਸਿੰਘ, ਭੁਪਿੰਦਰ ਕਟਾਰੀਆ, ਸੰਦੀਪ ਕੁਮਾਰ, ਤਿਲਕ ਰਾਜ ਮਹਾਜਨ ਆਦਿ ਹਾਜਰ ਸਨ |

BOARD EXAM 2024: ਪ੍ਰੀਖਿਆਰਥੀਆਂ ਦੇ ਵੇਰਵਿਆਂ ਵਿੱਚ ਸੋਧਾਂ ਸਬੰਧੀ ਸ਼ਡਿਊਲ ਜਾਰੀ

 

TEACHER TRANSFER BIG UPDATE: ਅਧਿਆਪਕਾਂ ਦੀਆਂ ਬਦਲੀਆਂ ਲਈ ਵੱਡੀ ਖੱਬਰ, ਹਰੇਕ ਮਹੀਨੇ ਖੁਲ੍ਹੇਗਾ ਪੋਰਟਲ, ਸਿੱਖਿਆ ਮੰਤਰੀ ਵੱਲੋਂ ਪ੍ਰਵਾਨਗੀ

TEACHER TRANSFER  BIG UPDATE:  ਅਧਿਆਪਕਾਂ ਦੀਆਂ ਬਦਲੀਆਂ ਲਈ ਵੱਡੀ ਖੱਬਰ, ਹਰੇਕ ਮਹੀਨੇ ਖੁਲ੍ਹੇਗਾ ਪੋਰਟਲ, ਸਿੱਖਿਆ ਮੰਤਰੀ ਵੱਲੋਂ ਪ੍ਰਵਾਨਗੀ 


ਚੰਡੀਗੜ੍ਹ, 21 ਨਵੰਬਰ 2023 ( PBJOBSOFTODAY)

ਬਦਲੀਆਂ ਦੇ ਚਾਹਵਾਨ ਅਧਿਆਪਕਾਂ ਲਈ ਵੱਡੀ ਖੱਬਰ ਸਾਹਮਣੇ ਆਈ ਹੈ। ਹੁਣ ਬਦਲੀਆਂ ਲਈ ਪੂਰੇ ਸਾਲ ਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਸਿੱਖਿਆ ਵਿਭਾਗ ਵੱਲੋਂ ਸਪੈਸ਼ਲ ਕੈਟਾਗਰੀ ( EXEMPTED CATEGORY) ਅਧਿਆਪਕਾਂ ਦੀਆਂ ਬਦਲੀਆਂ ਲਈ ਆਨਲਾਈਨ ਪੋਰਟਲ ਹਰੇਕ ਮਹੀਨੇ ਓਪਨ ਹੋਵੇਗਾ।  PB.JOBSOFTODAY.IN

ਛੋਟ ਵਾਲੀ ਸ਼੍ਰੇਣੀ'   ( EXEMPTED CATEGORY ) ਵਿਚ ਪੈਣ ਵਾਲੇ ਅਧਿਆਪਕਾਂ ਨੂੰ ਇਕ ਵੱਡੀ ਰਾਹਤ ਦਿਤੀ ਜਾਵੇਗੀ , ਹੁਣ ਉਨ੍ਹਾਂ ਨੂੰ ਆਪਣੀ ਪਸੰਦ ਦੇ ਸਟੇਸ਼ਨਾਂ ਤੇ ਪੋਸਟ ਕਰਨ ਲਈ ਪੂਰੇ ਸਾਲ ਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ। 

PUNJAB TEACHER TRANSFER NEW UPDATE 

ਪੰਜਾਬ ਸਰਕਾਰ ਨੇ ਸਪੈਸ਼ਲ ਅਧਿਆਪਕਾਂ ਦੀ ਕੈਟਾਗਰੀ ਵਾਲੀਆਂ ਸ਼੍ਰੇਣੀਆਂ ਦੇ ਕੇਸਾਂ ਲਈ ਹਰ ਮਹੀਨੇ  ਟ੍ਰਾਂਸਫਰ ਪੋਰਟਲ ਖੋਲ੍ਹਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਅਜਿਹੇ ਮਾਮਲਿਆਂ ਵਿੱਚ ਪਹਿਲਾਂ ਸਾਲ ਵਿੱਚ  ਸਿਰਫ ਇੱਕ ਵਾਰ ਆਮ ਟ੍ਰਾਂਸਫਰ ਦੇ ਨਾਲ  ਹੀ ਮੰਨਿਆ ਜਾਂਦਾ ਸੀ। 

Also read : 

ONLINE TEACHER TRANSFER: ਅਧਿਆਪਕ ਬਦਲੀਆਂ ਲਈ ਇੰਜ ਕਰੋ ਅਪਲਾਈ 

ਸਰਕਾਰ ਵੱਲੋਂ ਪਿਛਲੇ ਸਾਲ ਅਕਤੂਬਰ ਮਹੀਨੇ ਵਿੱਚ ਤਬਾਦਲਾ ਨੀਤੀ ਨੂੰ ਨੋਟੀਫਾਈ ਕੀਤਾ ਗਿਆ ਸੀ, ਜਿਸ ਤਹਿਤ ਅਧਿਆਪਕ, ਜੋ ਅਪਾਹਜ ਹਨ; ਆਪਣੇ ਆਪ ਜਾਂ ਉਨ੍ਹਾਂ ਦੇ ਆਸ਼ਰਿਤ ਜੋ ਕੈਂਸਰ ਤੋਂ ਪੀੜਤ ਹਨ,  ਡਾਇਲਸਿਸ; ਕਿਡਨੀ ਟ੍ਰਾਂਸਪਲਾਂਟੇਸ਼ਨ ; ਹੈਪੇਟਾਈਟਸ ਸੀ/ਸਿਕਲ ਸੈੱਲ ਰੋਗ ਜਾਂ ਥੈਲੇਸੀਮੀਆ ਤੋਂ ਪੀੜਤ ਹਨ  , ਉਹ ਅਧਿਆਪਕ ਸਪੈਸ਼ਲ ਕੈਟਾਗਰੀ ( EXEMPTED CATEGORY ) ਵਿੱਚ ਆਉਂਦੇ ਸਨ ।



 ਇਸ ਤੋਂ ਇਲਾਵਾ ਜੋ ਅਧਿਆਪਕ "teachers who are divorced; care givers for differently abled children; widows; spouses of armed forces, etc also fall in the category" 

 ਆਮ ਤੌਰ 'ਤੇ,  ਬਦਲੀਆਂ ਲਈ ਇੱਛੁਕ  ਅਧਿਆਪਕ ਮਾਰਚ ਵਿਚ ਸਿੱਖਿਆ ਵਿਭਾਗ ਦੇ ਈ-ਪੰਜਾਬ ਪੋਰਟਲ 'ਤੇ ਆਨਲਾਈਨ ਅਪਲਾਈ ਕਰ ਸਕਦੇ ਹਨ। ਔਫਲਾਈਨ ਮੋਡ ਦੁਆਰਾ ਪ੍ਰਾਪਤ ਕੀਤੀਆਂ ਟ੍ਰਾਂਸਫਰ ਬੇਨਤੀਆਂ ਨੂੰ ਨਹੀਂ ਮੰਨਿਆ ਜਾਂਦਾ ਹੈ।

Follow the PUNJAB NEWS ONLINE ( PB.JOBSOFTODAY.IN) channel on WhatsApp: https://whatsapp.com/channel/0029Va5vDh44dTnIhm9WD00c


  ਹੁਣ ਤੱਕ ਛੋਟ ਸ਼੍ਰੇਣੀ (Exempted category )ਦੇ ਅਧੀਨ ਪੈਣ ਵਾਲੇ ਅਧਿਆਪਕਾਂ ਨੂੰ ਆਮ ਬੇਨਤੀਆਂ ਦੇ ਨਾਲ ਵੀ ਮੰਨਿਆ ਜਾਂਦਾ ਸੀ ਜਦੋਂ ਪੋਰਟਲ  ਸਾਲ ਵਿਚ ਇਕ ਵਾਰ ਖੁੱਲ੍ਹਦਾ ਸੀ। ਹੁਣ, ਇਸ ਫੈਸਲੇ ਨਾਲ, ਹਰ ਮਹੀਨੇ ਪੋਰਟਲ ਨੂੰ ਖੋਲ੍ਹਿਆ ਜਾਵੇਗਾ ਅਤੇ ਉਨ੍ਹਾਂ ਨੂੰ ਪੂਰੇ ਸਾਲ ਦਾ ਇੰਤਜ਼ਾਰ ਨਹੀਂ ਕਰਨਾ ਪਏਗਾ। 

EDUCATION MINISTER GAVE APPROVAL FOR THE DECISION 

 ਸਿੱਖਿਆ ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਸਿੱਖਿਆ ਮੰਤਰੀ ਨੇ ਨਵੇਂ ਫੈਸਲੇ ਨੂੰ ਪ੍ਰਵਾਨ ਕਰ ਲਿਆ ਹੈ ਅਤੇ ਇਸ ਦੇ ਲੌਜਿਸਟਿਕਸ‌ ( LOGISTICS ) ਨੂੰ ਪੂਰਾ ਕੀਤਾ ਜਾ ਰਿਹਾ ਹੈ। 

ਮੀਡੀਆ ਨਾਲ ਗੱਲਬਾਤ ਕਰਦਿਆਂ  ਸਿੱਖਿਆ ਮੰਤਰੀ ਦੇ ਓਐਸਡੀ ਗੁਲਸ਼ਨ ਛਾਬੜਾ ਨੇ ਕਿਹਾ ਕਿ "ਇਹ ਸਪੈਸ਼ਲ ਸ਼੍ਰੇਣੀ ਵਿੱਚ ਆਉਣ ਵਾਲੇ ਅਧਿਆਪਕਾਂ ਲਈ ਵੱਡੀ ਰਾਹਤ ਹੋਵੇਗੀ। ਉਨ੍ਹਾਂ ਨੂੰ ਬਦਲੀਆਂ ਲਈ  ਇੱਕ ਸਾਲ ਦੀ ਉਡੀਕ ਨਹੀਂ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰੀ ਨੇ ਇਸ ਫੈਸਲੇ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਅਤੇ ਜਲਦੀ ਹੀ ਇਸ ਨੂੰ ਲਾਗੂ ਕਰ ਦਿੱਤਾ ਜਾਵੇਗਾ।

Featured post

PRE BOARD DATESHEET REVISED: ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ

ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ ਚੰਡੀਗੜ੍ਹ, 16 ਜਨਵਰੀ: ਸਿੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਸੂਬੇ ਦੇ ਸਾਰੇ ਸਕੂਲਾਂ ਵ...

RECENT UPDATES

Trends