ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਬੰਗਾ ਤਹਿਸੀਲ ਕਮੇਟੀ ਦਾ ਗਠਨ - ਪ੍ਰਧਾਨ ਅਤੇ ਹੁਸਨ ਸਿੰਘ ਮਾਂਗਟ ਸਕੱਤਰ ਬਣੇ

 *ਪੰਜਾਬ ਅਤੇ ਦੇਸ਼ ਨੂੰ ਬਚਾਉਣ ਲਈ ਫ਼ਿਰਕੂ ਫਾਸ਼ੀਵਾਦੀ ਅਤੇ ਕਾਰਪੋਰੇਟ ਪੱਖੀ ਸਰਕਾਰ ਨੂੰ ਹਰਾਉਣਾ ਜ਼ਰੂਰੀ - ਪਾਸਲਾ*


*ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਬੰਗਾ ਤਹਿਸੀਲ ਕਮੇਟੀ ਦਾ ਗਠਨ - ਪ੍ਰਧਾਨ ਅਤੇ ਹੁਸਨ ਸਿੰਘ ਮਾਂਗਟ ਸਕੱਤਰ ਬਣੇ*


ਮੁਕੰਦਪੁਰ 30 ਨਵੰਬਰ ( ) ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐਮ ਪੀ ਆਈ ) ਦੀ ਤਹਿਸੀਲ ਬੰਗਾ ਦੀ ਕਮੇਟੀ ਦੇ ਗਠਨ ਮੌਕੇ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਜ਼ਿਲ੍ਹਾ ਪ੍ਰਧਾਨ ਹਰਪਾਲ ਸਿੰਘ ਜਗਤਪੁਰ ਦੀ ਪ੍ਰਧਾਨਗੀ ਹੇਠ ਹੋਈ ਜਨਰਲ ਬਾਡੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਰਟੀ ਵੱਲੋਂ ਸਮੁੱਚੇ ਪੰਜਾਬ ਵਿੱਚ ਕਾਰਪੋਰੇਟ ਭਜਾਓ, ਮੋਦੀ ਹਰਾਓ ਮੁਹਿੰਮ ਤਹਿਤ ਵਿਸ਼ਾਲ ਰਾਜਨੀਤਕ ਕਾਨਫਰੰਸਾਂ ਕੀਤੀਆਂ ਗਈਆਂ। ਜਿਨ੍ਹਾਂ ਵਿੱਚ ਪੰਜਾਬ ਦੇ ਕਿਰਤੀਆਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਦੇਸ਼ ਦੇ ਕੁਦਰਤੀ ਸਰੋਤਾਂ ਅਤੇ ਜਨਤਕ ਖੇਤਰ ਦੇ ਅਦਾਰਿਆਂ ਨੂੰ ਕਾਰਪੋਰੇਟ ਘਰਾਣਿਆਂ ਹਵਾਲੇ ਕਰ ਰਹੀ ਫ਼ਿਰਕੂ ਫਾਸ਼ੀ ਮੋਦੀ ਸਰਕਾਰ ਨੂੰ ਗੱਦੀ ਤੋਂ ਹਟਾਉਣਾ ਮਜ਼ਦੂਰ ਜਮਾਤ ਦਾ ਪਹਿਲਾ ਅਤੇ ਮੁੱਖ ਕਾਰਜ਼ ਹੈ। ਉਹਨਾਂ ਕਿਹਾ ਬੇਰੁਜ਼ਗਾਰੀ, ਮਹਿੰਗਾਈ, ਨਸ਼ਿਆਂ ਅਤੇ ਭ੍ਰਿਸ਼ਟਾਚਾਰ ਤੋਂ ਦੁੱਖੀ ਕਿਰਤੀ ਜਮਾਤ ਦੇ ਹਿੱਤਾਂ ਨਾਲ ਮੋਦੀ ਸਰਕਾਰ ਖਿਲਵਾੜ ਕਰ ਰਹੀ ਹੈ ਅਤੇ ਦੇਸ਼ ਦੇ ਖਜ਼ਾਨੇ, ਜਨਤਕ ਖੇਤਰ ਦੇ ਅਦਾਰੇ ਅਤੇ ਕੁਦਰਤੀ ਸਰੋਤਾਂ ਨੂੰ ਕਾਰਪੋਰੇਟ ਹਵਾਲੇ ਕਰ ਰਹੀ ਹੈ ਅਤੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਵਰਤ ਕੇ ਰਾਜ ਗੱਦੀ ਤੇ ਕਇਮ ਰਹਿਣ ਦੇ ਮਨਸੂਬੇ ਘੜ ਰਹੀ ਹੈ। ਉਹਨਾਂ ਕਿਹਾ ਕਿ ਅਮਨ ਅਮਾਨ ਨਾਲ ਰਹਿ ਰਹੇ ਲੋਕਾਂ ਨੂੰ ਹਿੰਦੂ ਮੁਸਲਿਮ ਦੇ ਨਾਂ ਉੱਪਰ ਵੰਡਿਆ ਜਾ ਰਿਹਾ ਹੈ। ਦਲਿਤਾਂ, ਘੱਟ ਗਿਣਤੀਆਂ ਅਤੇ ਔਰਤਾਂ ਉੱਪਰ ਹਮਲੇ ਕਰਕੇ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਮਸਲਿਆਂ ਪ੍ਰਤੀ ਕੇਂਦਰ ਦੀ ਮੋਦੀ ਸਰਕਾਰ ਪੰਜਾਬ ਵਿਰੋਧੀ ਨੀਤੀਆਂ ਤੇ ਅਮਲ ਕਰ ਰਹੀ ਹੈ। ਉਨ੍ਹਾਂ ਮਜ਼ਦੂਰਾਂ ਕਿਸਾਨਾਂ ਦੇ ਏਕੇ ਦੇ ਆਧਾਰਿਤ ਕਾਰਪੋਰੇਟ ਪੱਖੀ ਨੀਤੀਆਂ ਨੂੰ ਹਰਾਉਣ ਲਈ ਰਾਜਸੀ ਬਦਲ ਉਭਾਰਨ ਲਈ ਭਾਜਪਾ ਵਿਰੋਧੀ ਪਾਰਟੀਆਂ ਨੂੰ ਇਕੱਠੇ ਹੋਣ ਦਾ ਸੱਦਾ ਦਿੱਤਾ।



         ਪੰਜਾਬ ਦੇ ਮਸਲਿਆਂ ਸਬੰਧੀ ਉਨ੍ਹਾਂ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਵੀ ਲੋਕਾਂ ਦੇ ਮਸਲੇ ਹੱਲ ਕਰਨ ਲਈ ਸੰਜੀਦਾ ਨਹੀਂ ਹੈ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਅਤੇ ਪਾਣੀਆਂ ਸਮੇਤ ਸਮੁੱਚੇ ਮਸਲੇ ਤੁਰੰਤ ਹੱਲ ਕਰਨ ਦੀ ਲੋੜ ਹੈ। ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਵਾਲੇ ਅਦਾਰਿਆਂ ਨੂੰ ਵਿਕਸਤ ਕਰਨ, ਜਨਤਕ ਖੇਤਰ ਦੇ ਅਦਾਰਿਆਂ ਦਾ ਨਿਜੀਕਰਨ ਕਰਨਾ ਬੰਦ ਕਰਕੇ ਨਵੀਂ ਪੀੜ੍ਹੀ ਲਈ ਸਰਕਾਰੀ ਖੇਤਰ ਵਿੱਚ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਵਾਲੀਆਂ ਨੀਤੀਆਂ ਲਾਗੂ ਕਰਨ ਨਾਲ ਹੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕਦਾ ਹੈ। ਉਨ੍ਹਾਂ ਨਸ਼ਿਆਂ ਨਾਲ ਨੌਜਵਾਨਾਂ ਦੀਆਂ ਹੋ ਰਹੀਆਂ ਮੌਤਾਂ ਅਤੇ ਨਸ਼ਿਆਂ ਦੇ ਵੱਧ ਰਹੇ ਵਪਾਰ ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਤੁਰੰਤ ਰੋਕ ਲਾਉਣ ਦੀ ਮੰਗ ਕੀਤੀ। ਉਨ੍ਹਾਂ ਕਿਰਤੀ ਵਰਗ ਨੂੰ ਕਾਰਪੋਰੇਟ ਪੱਖੀ ਫਿਰਕੂ-ਫਾਸ਼ੀਵਾਦ ਨੂੰ ਹਰਾਉਣ ਲਈ ਇਕੱਠੇ ਹੋਣ ਦਾ ਸੱਦਾ ਦਿੱਤਾ ਕਿਉਂਕਿ ਦਲਿਤਾਂ, ਘੱਟ ਗਿਣਤੀਆਂ, ਔਰਤਾਂ ਦੀ ਸੁਰੱਖਿਆ ਲਈ ਅਤੇ ਸੰਵਿਧਾਨ ਨੂੰ ਬਚਾਉਣ ਲਈ ਫਿਰਕੂ ਫਾਸ਼ੀਵਾਦੀ ਬੀ ਜੇ ਪੀ ਨੂੰ ਹਰਾਉਣਾ ਸਭ ਤੋਂ ਪਹਿਲੀ ਲੋੜ ਬਣ ਗਈ ਹੈ।

      ਜਿਲ੍ਹਾ ਸਕੱਤਰ ਕੁਲਦੀਪ ਸਿੰਘ ਦੌੜਕਾ ਵਲੋਂ ਤਹਿਸੀਲ ਕਮੇਟੀ ਦਾ ਪੈਨਲ ਪੇਸ਼ ਕੀਤਾ ਗਿਆ, ਜਿਸ ਵਿੱਚ ਬਲਕਾਰ ਸਿੰਘ ਸਰਪੰਚ ਨੂੰ ਪ੍ਰਧਾਨ, ਹੁਸਨ ਸਿੰਘ ਮਾਂਗਟ ਨੂੰ ਸਕੱਤਰ, ਸੋਢੀ ਰਾਮ ਸਾਬਕਾ ਸਰਪੰਚ ਨੂੰ ਖ਼ਜ਼ਾਨਚੀ, ਕੁਲਦੀਪ ਸਿੰਘ ਬੀਕਾ, ਕਰਨੈਲ ਚੰਦ ਚੱਕ ਬਿਲਗਾ, ਬਿਮਲ ਬਖਲੌਰ, ਤਰਸੇਮ ਸਿੰਘ ਜੇ ਈ ਨੂੰ ਤਹਿਸੀਲ ਕਮੇਟੀ ਮੈਂਬਰ ਚੁਣਿਆ ਗਿਆ।

       ਇਸ ਸਮੇਂ ਮਾਸਟਰ ਸੋਹਣ ਲਾਲ, ਬਹਾਦਰ ਸਿੰਘ ਬਾਰਾ, ਬਲਿਹਾਰ ਸਿੰਘ, ਜਗਦੀਸ਼, ਗੁਰਦਿਆਲ, ਬੀਰਾ, ਮਨੋਹਰ ਲਾਲ, ਤਰਸੇਮ ਲਾਲ, ਸੋਹਣ ਸਿੰਘ ਭੱਟੀ, ਜਸਵੀਰ ਭੱਟੀ, ਸੁਖਦੇਵ ਸਿੰਘ, ਸਤਨਾਮ ਬੀਸਲਾ, ਗਰੀਬ ਦਾਸ, ਸ਼ਿੰਗਾਰਾ ਰਾਮ, ਜੋਗਾ ਰਾਮ, ਕਮਲ, ਪਾਲੀ, ਕਮਲਜੀਤ ਬਾਬਾ, ਜੋਗਿੰਦਰ, ਕਮਲ ਬਹਿਰਾਮ, ਜੀਵਨ ਸਿੰਘ, ਰੇਸ਼ਮ ਸਿੰਘ ਪੰਚ, ਬੀਜਾ, ਊਦੋ ਰਾਮ, ਬਲਵੀਰ ਰਾਮ, ਜੀਵਨ ਸਿੰਘ, ਬਲਿਹਾਰ ਸਿੰਘ ਪੰਚ, ਗੁਰਦੇਵ ਦੇਬੀ ਰਟੈਂਡਾ, ਲਸ਼ਕਰੀ ਮਜਾਰੀ ਆਦਿ ਹਾਜ਼ਰ ਸਨ।

💐🌿Follow us for latest updates 👇👇👇

Featured post

Punjab School Holidays announced in January 2026

Punjab Government Office / School Holidays in January 2026 – Complete List Punjab Government Office / School Holidays in...

RECENT UPDATES

Trends