ਐੱਚਟੀ ਦੀ ਤਰੱਕੀ ਹੋਣ ਤੇ ਮੈਡਮ ਭੁਪਿੰਦਰ ਕੌਰ ਦਾ ਬੀਪੀਈਓ ਸ. ਜਗਦੀਪ ਸਿੰਘ ਜੌਹਲ ਦੀ ਅਗਵਾਈ ਹੇਠ ਸ਼ਾਨਦਾਰ ਸਵਾਗਤ

 ਐੱਚ ਟੀ ਤਰੱਕੀ ਹੋਣ ਤੇ ਮੈਡਮ ਭੁਪਿੰਦਰ ਕੌਰ  ਬੀ ਪੀ ਈ ਓ ਸ. ਜਗਦੀਪ ਸਿੰਘ ਜੌਹਲ ਦੀ ਅਗਵਾਈ ਹੇਠ ਸ਼ਾਨਦਾਰ ਸਵਾਗਤ

ਲੁਧਿਆਣਾ, 26 ਨਵੰਬਰ 2023 ( PBJOBSOFTODAY) 

*ਅਧਿਆਪਕ ਆਗੂ ਮਾਸਟਰ ਮਹਿੰਦਰਪਾਲ ਸਿੰਘ ਦੀ ਧਰਮ ਪਤਨੀ ਮੈਡਮ ਭੁਪਿੰਦਰ ਕੌਰ ਦੀ ਸਰਕਾਰੀ ਪ੍ਰਾਇਮਰੀ ਸਕੂਲ ਭੈਣੀ ਗੁੱਜਰਾਂ ਵਿਖੇ ਬਤੌਰ ਐੱਚ ਟੀ ਤਰੱਕੀ ਹੋਣ ਤੇ ਬੀ ਪੀ ਈ ਓ ਦਫ਼ਤਰ ਸਿੱਧਵਾਂਬੇਟ-1 ਵਿਖੇ ਬੀ ਪੀ ਈ ਓ ਸ. ਜਗਦੀਪ ਸਿੰਘ ਜੌਹਲ ਦੀ ਅਗਵਾਈ ਹੇਠ ਸ਼ਾਨਦਾਰ ਸਵਾਗਤ ਕੀਤਾ ਗਿਆ । 


ਇਸ ਮੌਕੇ ਤੇ ਬਲਾਕ ਦੇ ਪੰਜੇ ਸੈਂਟਰਾਂ ਦੇ ਸੀ ਐੱਚ ਟੀ ਸਾਹਿਬਾਨ ਸ੍ਰੀ ਸੁਖਮੰਦਰ ਸਿੰਘ, ਦਵਿੰਦਰ ਸਿੰਘ, ਮੋਹਣ ਸਿੰਘ, ਮੈਡਮ ਰਜਨੀ ਬਾਲਾ, ਬਰਿੰਦਰ ਕੌਰ, ਦਿਲਜੀਤ ਕੌਰ ਅਤੇ ਰਾਜਬੀਰ ਕੌਰ ਤੋਂ ਇਲਾਵਾ ਬਲਾਕ ਖੇਡ ਅਫ਼ਸਰ ਲਵਪ੍ਰੀਤ ਸਿੰਘ, ਡਾਟਾ ਐਂਟਰੀ ਓਪਰੇਟਰ ਬਲਜੀਤ ਸਿੰਘ ਆਦਿ ਮੌਜੂਦ ਸਨ l ਇਸ ਖੁਸ਼ੀ ਦੇ ਮੌਕੇ ਤੇ ਮੈਡਮ ਨੂੰ ਬੁੱਕੇ ਦੇ ਕੇ ਅਤੇ ਗਲ਼ੇ ਵਿੱਚ ਹਾਰ ਪਾ ਕੇ ਸਵਾਗਤ ਕੀਤਾ ਗਿਆ। ਮੈਡਮ ਦੀ ਇਸ ਤਰੱਕੀ ਹੋਣ ਤੇ ਮਾਸਟਰ ਬਲਵਿੰਦਰ ਸਿੰਘ ਸਿੱਧਵਾਂ. ਨਛੱਤਰ ਸਿੰਘ ਸ਼ੇਰੇਵਾਲ, ਦਲਜੀਤ ਸਿੰਘ ਐੱਚ ਟੀ, ਸਤੀਸ਼ ਕੁਮਾਰ, ਬਿਕਰਮਜੀਤ ਸਿੰਘ, ਗੁਰਪ੍ਰੀਤ ਸਿੰਘ, ਮੈਡਮ ਬਲਜੀਤ ਕੌਰ, ਕਮਲਜੀਤ ਕੌਰ, ਅੰਜੂ ਬਾਲਾ, ਸਮਰੱਥ ਮਿਸ਼ਨ ਟੀਮ ਸਮੇਤ ਬਲਾਕ ਦੇ ਸਮੂਹ ਅਧਿਆਪਕਾਂ ਨੇ ਵਧਾਈ ਸੰਦੇਸ਼ ਭੇਜ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ਇਸ ਸਮੇਂ ਪਿੰਡ ਵਾਸੀਆਂ, ਐੱਸ ਐੱਮ ਸੀ ਕਮੇਟੀ , ਸਰਪੰਚ ਅਤੇ ਪੰਚਾਇਤ ਅਤੇ ਹੋਰ ਦੋਸਤਾਂ ਮਿੱਤਰਾਂ ਵੱਲੋਂ ਵੀ ਵਧਾਈਆਂ ਦੇਣ ਵਾਲ਼ਿਆਂ ਦਾ ਤਾਂਤਾ ਲੱਗਿਆ ਰਿਹਾ । 


ਅਧਿਆਪਕ ਜੋੜੇ ਨੇ ਸਭ ਸੱਜਣਾਂ-ਮਿੱਤਰਾਂ ਸਨੇਹੀਆਂ ਅਧਿਆਪਕਾਂ ਅਤੇ ਦਫਤਰੀ ਅਫਸਰਾਂ, ਕਰਮਚਾਰੀਆਂ ਦਾ ਜਿੱਥੇ ਪਿਆਰ ਜਿਤਾਉਣ ਤੇ ਤਹਿ ਦਿਲੋਂ ਧੰਨਵਾਦ ਕੀਤਾ ਹੈ ਅਤੇ ਆਪਣੀ ਡਿਉਟੀ ਪਹਿਲਾਂ ਤੋਂ ਵੀ ਹੋਰ ਵਧੇਰੇ ਤਨਦੇਹੀ ਨਾਲ਼ ਨਿਭਾਉਣ ਦਾ ਵਾਅਦਾ ਕੀਤਾ ਹੈ।*

💐🌿Follow us for latest updates 👇👇👇

Featured post

Punjab School Holidays announced in January 2026

Punjab Government Office / School Holidays in January 2026 – Complete List Punjab Government Office / School Holidays in...

RECENT UPDATES

Trends