ਰੋਟਰੀ ਡਿਸਟ੍ਰਿਕਟ ਅੰਮ੍ਰਿਤਸਰ 3070 ਨੇ ਟੀ ਆਰ ਐਫ ਸੈਮੀਨਾਰ ਅਤੇ ਗੁਰੂਪੁਰਬ ਤਿਆਰੀਆਂ ਲਈ ਮੀਟਿੰਗ ਕੀਤੀ
ਰੋਟਰੀ ਕਲੱਬ ਡਿਸਟ੍ਰਿਕਟ ਅੰਮ੍ਰਿਤਸਰ 3070 ਨੇ ਡਿਸਟ੍ਰਿਕਟ ਗਵਰਨਰ ਐਡਵੋਕੇਟ ਵਿਪਨ ਭਸੀਨ ਅਤੇ ਜ਼ੋਨਲ ਚੇਅਰਮੈਨ ਜਤਿੰਦਰ ਸਿੰਘ ਦੀ ਪ੍ਰਧਾਨਗੀ ਵਿੱਚ 3 ਦਸੰਬਰ ਨੂੰ ਐਮ. ਕੇ. ਹੋਟਲ ਵਿੱਚ ਹੋ ਰਹੇ ਟੀ. ਆਰ. ਐਫ. ਸੈਮੀਨਾਰ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਦੇ ਸੰਬੰਧ ਵਿੱਚ ਭਾਈ ਵੀਰ ਸਿੰਘ ਹਾਲ ਵਿੱਚ 2 ਦਸੰਬਰ ਹੋ ਰਹੇ ਕੀਰਤਨ ਸਮਾਗਮ ਦੀ ਤਿਆਰੀਆਂ ਲਈ ਅੰਮ੍ਰਿਤਸਰ ਕਲੱਬ ਕੰਪਨੀ ਬਾਗ਼ ਵਿੱਚ ਅੰਮ੍ਰਿਤਸਰ ਦੇ ਸਮੂਹ ਕੱਲਬਾਂ ਦੇ ਪ੍ਰਧਾਨਾਂ,ਸਕੱਤਰਾ ਅਤੇ ਹੋਰ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ | ਮੀਟਿੰਗ ਵਿੱਚ ਪੀ. ਡੀ. ਜੀ. ਡਿਸਟ੍ਰਿਕਟ ਟ੍ਰੇਨਰ ਦਵਿੰਦਰ ਸਿੰਘ ਸੀ. ਏ., ਡਿਸਟ੍ਰਿਕਟ ਸੈਕਟਰੀ ਹਰੀਸ਼ ਸ਼ਰਮਾ ਅਤੇ ਡਿਪਟੀ ਗਵਰਨਰ ਜੇ. ਐਸ.ਡਾਵਰ ਉਚੇਚੇ ਤੋਰ ਤੇ ਪੁੱਜੇ | ਪ੍ਰਧਾਨ ਅਮਨ ਸ਼ਰਮਾ ਨੇ ਪ੍ਰੈਸ ਨੋਟ ਰਿਲੀਜ ਕਰਦਿਆਂ ਦੱਸਿਆ ਕਿ ਇਸ ਮੌਕੇ ਗਵਰਨਰ ਵਿਪਿਨ ਭਸੀਨ,ਪੀ. ਡੀ. ਜੀ.ਦਵਿੰਦਰ ਸਿੰਘ, ਹਰੀਸ਼ ਸ਼ਰਮਾ ਅਤੇ ਜੋਨਲ ਚੇਅਰਮੈਨ ਜਤਿੰਦਰ ਸਿੰਘ ਪੱਪੂ ਜੀ ਨੇ ਸਮੂਹ ਪ੍ਰਧਾਨਾਂ ਨੂੰ ਇਸ ਮਹੱਤਵਪੂਰਨ ਸੈਮੀਨਾਰ ਅਤੇ ਗੁਰਪੁਰਬ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸਮੂਲੀਅਤ ਲਈ ਕਿਹਾ ਅਤੇ ਟੀ. ਆਰ. ਐਫ ਦੀ ਮਹੱਤਤਾ ਬਾਰੇ ਵਿਸ਼ਥਾਰ ਨਾਲ ਦੱਸਿਆ ਤਾਂਕਿ ਮਾਨਵਤਾ ਭਲਾਈ ਲਈ ਡਿਸਟ੍ਰਿਕਟ ਵਲੋਂ ਵੱਡੇ ਪ੍ਰੋਜੈਕਟ ਕੀਤੇ ਜਾ ਸਕਣ ਅਤੇ ਸਮੂਹ ਕੱਲਬਾਂ ਨੂੰ 100 ਪ੍ਰਤੀਸ਼ਤ ਟੀ. ਆਰ. ਐਫ. ਦੇਣ ਲਈ ਅਪੀਲ ਕੀਤੀ |ਇਸ ਮੋਕੇ ਰੋਟਰੀ ਕਲੱਬ ਆਸਥਾ ਪ੍ਰਧਾਨ ਅਮਨ ਸ਼ਰਮਾ, ਆਈ. ਪੀ. ਪੀ.ਅਸ਼ਵਨੀ ਅਵਸਥੀ,ਸਾਬਕਾ ਪ੍ਰਧਾਨ ਪਰਮਜੀਤ ਸਿੰਘ, ਜਸਪਾਲ ਸਿੰਘ ਈਕੋ, ਡਾ.ਆਰਤੀ ਮਲਹੋਤਰਾ ਪ੍ਰੀਮੀਰ, ਨਰਿੰਦਰਪਾਲ ਸਿੰਘ ਨੋਰਥ ਈਸਟ,ਕੇ. ਐਸ.ਖੁਰਾਣਾ ਸਾਊਥ, ਮਨਮੋਹਨ ਸਿੰਘ,ਸੋਹਣ ਲਾਲ ਖੰਨਾ ਅੰਮ੍ਰਿਤਸਰ, ਗੁਰਮੀਤ ਸਿੰਘ ਹੀਰਾ ਨੋਰਥ , ਰਾਜੇਸ਼ ਖੰਨਾ ਈਸਟ, ਐਡਵੋਕੇਟ ਐਸ. ਐਸ.ਬਤਰਾ, ਡਾ ਰਮਨ ਗੁਪਤਾ, ਡਾ ਜੇ. ਐਸ.ਗੁੰਬਰ, ਰਾਕੇਸ਼ ਕੁਮਾਰ ਕਪੂਰ,ਵਿਜੈ ਭਸੀਨ,,ਡਾ ਮਨਜੀਤ ਪਾਲ ਕੌਰ,ਕਰਨਲ ਏ. ਐਸ.ਅਨੇਜਾ, ਵਰੁਣ ਕੱਕੜ,ਹਰਬੀਰ ਸਿੰਘ, ਭੁਪਿੰਦਰ ਕਟਾਰੀਆ, ਸੰਦੀਪ ਕੁਮਾਰ, ਤਿਲਕ ਰਾਜ ਮਹਾਜਨ ਆਦਿ ਹਾਜਰ ਸਨ |