PSEB NOVEMBER BI-MONTHLY EXAM DATESHEET: ਦਸੰਬਰ ਮਹੀਨੇ ਦੇ ਪਹਿਲੇ ਹਫਤੇ ਤੱਕ ਹੋਣਗੀਆਂ ਬਾਈਮੰਥਲੀ ਪ੍ਰੀਖਿਆਵਾਂ


PSEB NOVEMBER BI-MONTHLY EXAM DATESHEET: ਦਸੰਬਰ ਮਹੀਨੇ ਦੇ ਪਹਿਲੇ ਹਫਤੇ ਤੱਕ ਹੋਣਗੀਆਂ ਬਾਈਮੰਥਲੀ ਪ੍ਰੀਖਿਆਵਾਂ 



ਅਕਾਦਮਿਕ ਸਾਲ 2023-24 ਲਈ ਬੋਰਡ ਨਾਲ ਸਾਲ ਸਰਕਾਰੀ/ਏਡਿਡ/ਐਫੀਲਿਏਟਿਡ/ਐਸੋਸੀਏਟਿਡ ਸਰਕਾਰੀ/ਅਰਧ ਪੱਧਰ ਤੇ ਲਏ ਜਾਂਦੇ ਅੱਠਵੀਂ,ਦਸਵੀਂ ਅਤੇ ਸਕੂਲਾ ਸਕੂਲ ਬਾਰ੍ਹਵੀਂ ਸ਼੍ਰੇਣੀਆਂ ਦੇ Bimonthly Class Tests ਅਤੇ ਪੰਜਵੀਂ ਅੱਠਵੀਂ,ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਦੇ ਟਰਮ ਪ੍ਰੀਖਿਆ,ਪ੍ਰੀ-ਬੋਰਡ ਪ੍ਰੀਖਿਆਵਾਂ ਸਬੰਧੀ ਜਾਰੀ ਸ਼ਡਿਊਲ ਅਨੁਸਾਰ ਨਵੰਬਰ ਮਹੀਨੇ ਦੀਆਂ ਬਾਈਮੰਥਲੀ ਪ੍ਰੀਖਿਆਵਾਂ ਮਹੀਨੇ ਦੇ ਆਖਰੀ ਹਫਤੇ ਸ਼ੁਰੂ ਹੋਕੇ ਦਸੰਬਰ ਦੇ ਪਹਿਲੇ ਹਫਤੇ ਤੱਕ ਖ਼ਤਮ ਹੋਣਗੀਆਂ। ।

ਇਸ ਸਬੰਧੀ ਐਸਸੀਈਆਰਟੀ/ਸਿੱਖਿਆ ਵਿਭਾਗ ਵੱਲੋਂ ਜਲਦੀ ਹੀ ਡੇਟ ਸੀਟ ਜਾਰੀ ਕੀਤੀ ਜਾਵੇਗੀ ।


23 ਜੂਨ 2023 ਨੂੰ ਜਾਰੀ ਸ਼ਡਿਊਲ ਅਨੁਸਾਰ ਪ੍ਰੀਖਿਆਵਾਂ ਦਾ ਸ਼ਡਿਊਲ ਹੇਠ ਲਿਖੇ ਅਨੁਸਾਰ ਹੈ:- 

1) i) ਹਰੇਕ ਸਕੂਲ ਵੱਲੋਂ ਪੂਰੇ ਅਕਾਦਮਿਕ ਸੈਸ਼ਨ ਦੌਰਾਨ ਘੱਟੋ ਘੱਟ ਦੋ Bimonthly Class Tests (ਆਨ- ਲਾਈਨ/ ਆਫ ਲਾਈਨ) ਲਏ ਜਾਣਗੇ।

ii) ਪੰਜਵੀਂ, ਅੱਠਵੀਂ,ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਲਈ ਪ੍ਰੀ-ਬੋਰਡ ਪ੍ਰੀਖਿਆਵਾਂ ਸਕੂਲਾਂ ਵੱਲੋ ਅਕਾਦਮਿਕ ਸਾਲ 2023-24 ਦੌਰਾਨ 31 ਜਨਵਰੀ 2024 ਤੱਕ ਆਪਣੀ ਸੁਵਿਧਾ ਅਨੁਸਾਰ ਸੰਚਾਲਿਤ ਕੀਤੀਆਂ ਜਾਣ ਅਤੇ ਇਨ੍ਹਾਂ ਪ੍ਰੀਖਿਆਵਾਂ ਵਿੱਚ ਵਿਦਿਆਰਥੀ ਵੱਲੋਂ ਵਿਸ਼ਾਵਾਰ ਪ੍ਰਾਪਤ ਅੰਕਾਂ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਪੋਰਟਲ ਤੇ 25 ਫਰਵਰੀ ਤੱਕ ਸਕੂਲਾਂ ਵੱਲੋਂ ਅਪਲੋਡ ਕੀਤਾ ਜਾਵੇਗਾ।

iii) Bimonthly Class Tests ਅਤੇ ਪ੍ਰੀ-ਬੋਰਡ ਪ੍ਰੀਖਿਆ ਦੇ ਨਾਲ-ਨਾਲ ਸਤੰਬਰ ਮਹੀਨੇ ਵਿੱਚ ਇੱਕ ਟਰਮ ਪ੍ਰੀਖਿਆ ਵੀ ਸਕੂਲਾਂ ਵੱਲੋਂ ਲਈ ਜਾਵੇਗੀ।

2. ਉਪਰੋਕਤ ਲੜੀ ਨੰ ।) ਤੋਂ ) ਅਨੁਸਾਰ ਲਏ ਗਏ ਫੈਸਲੇ ਦੀ ਲੋਅ ਵਿੱਚ Bimonthly Class Tests, ਟਰਮ ਪ੍ਰੀਖਿਆ ਅਤੇ ਪ੍ਰੀ-ਬੋਰਡ ਪ੍ਰੀਖਿਆ ਲੈਣ ਦਾ ਸਮਾਂ ( ਸ਼ਡਿਊਲ) ਹੇਠ ਦਰਜ ਅਨੁਸਾਰ ਹੈ:-

Bimonthly Class Tests (ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਲਈ)

  • i) a) Bimonthly Test1 ਜੁਲਾਈ 15 ਤੱਕ
  • b) Bimonthly Test2- ਨਵੰਬਰ ਦੇ ਅਖਰੀਲੇ ਹਫਤੇ ਤੋਂ ਦਸੰਬਰ ਦੇ ਪਹਿਲੇ ਹਫਤੇ ਦਰਮਿਆਨ
  • ii) ਟਰਮ ਪ੍ਰੀਖਿਆ -ਸਤੰਬਰ ਮਹੀਨੇ ਦਰਮਿਆਨ

ਪ੍ਰੀ-ਬੋਰਡ ਪ੍ਰੀਖਿਆਵਾਂ-ਜਨਵਰੀ 31 ਤੱਕ (ਸਕੂਲ ਦੀ ਸੁਵਿਧਾ ਅਨੁਸਾਰ)

3) ਪੰਜਵੀ, ਅੱਠਵੀਂ,ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਲਈ ਟਰਮ ਪ੍ਰੀਖਿਆ ਦੇ ਅੰਕ ਅਤੇ ਪ੍ਰੀ-ਬੋਰਡ ਪ੍ਰੀਖਿਆਵਾਂ ਦੇ ਵਿਸ਼ਾਵਾਰ ਅੰਕ ਸਕੂਲਾਂ ਵੱਲੋਂ ਹਰੇਕ ਸਾਲ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਪੋਰਟਲ ਤੇ 25 ਫਰਵਰੀ ਤੱਕ ਅਪਲੋਡ ਕੀਤੇ ਜਾਣ।

4) ਵੱਖ-ਵੱਖ ਵਿਸ਼ਿਆਂ ਲਈ ਪ੍ਰੀ-ਬੋਰਡ/ਟਰਮ ਪ੍ਰੀਖਿਆਵਾਂ,ਬੋਰਡ ਨਿਰਧਾਰਿਤ ਪ੍ਰਸ਼ਨ ਪੱਤਰਾ ਦੀ ਰੂਪ ਰੇਖਾ ਅਤੇ ਅੰਕ ਵੰਡ ਅਨੁਸਾਰ ਹੀ ਲਈਆਂ ਜਾਣ।


5) ਸਕੂਲਾਂ ਵੱਲੋਂ ਲਏ ਗਏ ਦੋ Bimonthly Tests, ਟਰਮ ਪ੍ਰੀਖਿਆ ਅਤੇ ਪ੍ਰੀ-ਬੋਰਡ ਦੇ ਵਿਸ਼ਾਵਾਰ ਅੰਕਾਂ ਦਾ ਰਿਕਾਰਡ ਨਤੀਜਾ ਘੋਸ਼ਿਤ ਹੋਣ ਤੋਂ ਬਾਅਦ 3 ਸਾਲ ਤੱਕ ਰੱਖਣਾ ਜ਼ਰੂਰੀ ਹੋਵੇਗਾ। ਇਸ ਰਿਕਾਰਡ ਨੂੰ ਬੋਰਡ ਵੱਲੋਂ ਕਿਸੇ ਸਮੇਂ ਵੀ ਵੈਰੀਫਾਈ ਕੀਤਾ ਜਾ ਸਕਦਾ ਹੈ।

6i) ਓਪਨ ਸਕੂਲ ਪ੍ਰਣਾਲੀ ਅਧੀਨ ਦਾਖਲ ਹੋਏ ਵਿਦਿਆਰਥੀਆਂ ਲਈ ਪ੍ਰੀ-ਬੋਰਡ ਪ੍ਰੀਖਿਆ ਦੇਈ ਲਾਜ਼ਮੀ ਹੋਵੇਗੀ ਜੋ ਕਿ ਅਧਿਐਨ ਕੇਂਦਰ ਵੱਲੋਂ ਦੂਜੇ ਵਿਅਕਤੀਗਤ ਪ੍ਰੋਗਰਾਮ ਦੌਰਾਨ (ਪੀ.ਸੀ.ਪੀ) ਲਈ ਜਾਵੇਗੀ ਅਤੇ ਵਿਦਿਆਰਥੀ ਵੱਲੋਂ ਪ੍ਰਾਪਤ ਅੰਕ ਬੋਰਡ ਨੂੰ ਭੇਜੇ ਜਾਣਗੇ।

i) ਅਧਿਐਨ ਕੇਂਦਰ ਵੱਲੋਂ ਸੰਚਾਲਿਤ ਕੀਤੇ ਜਾਂਦੇ ਦੋ ਪੀ.ਸੀ.ਪੀ ਦੌਰਾਨ ਵਿਦਿਆਰਥੀਆਂ ਦੇ ਦੋ ਮੁਲਾਂਕਣ ਟੈਸਟ ਵੀ ਕੰਡਕਟ ਕੀਤੇ ਜਾਣਗੇ ਅਤੇ ਵਿਦਿਆਰਥੀਆਂ ਵੱਲੋਂ ਪ੍ਰਾਪਤ ਅੰਕ ਬੋਰਡ ਨੂੰ ਭੇਜੇ ਜਾਣਗੇ।

7) ਸਕੂਲਾਂ ਵੱਲੋਂ ਲਏ ਗਏ ਟਰਮ ਪ੍ਰੀਖਿਆ ਅਤੇ ਪ੍ਰੀ-ਬੋਰਡ ਪ੍ਰੀਖਿਆਵਾਂ ਵਿੱਚ ਪ੍ਰਾਪਤ ਅੰਕਾਂ ਨੂੰ ਵਿਦਿਆਰਥੀਆਂ ਦੇ ਬੋਰਡ ਦੀ ਪ੍ਰੀਖਿਆ ਦੇ ਨਤੀਜੇ ਵਿੱਚ ਅਹਿਮੀਅਤ ਦੇਣ ਲਈ ਇਨ੍ਹਾਂ ਅੰਕਾਂ ਨੂੰ ਅਕਾਦਮਿਕ ਸਾਲ 2023-2024 ਲਈ ਪੰਜਵੀਂ ਅਤੇ ਅੱਠਵੀਂ ਸ਼੍ਰੇਣੀਆਂ ਲਈ ਹਰੇਕ ਵਿਸ਼ੇ ਲਈ ਨਿਰਧਾਰਿਤ ਸੀ.ਸੀ.ਈ ਅਤੇ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਲਈ ਹਰੇਕ ਵਿਸੇ ਲਈ ਨਿਰਧਾਰਿਤ ਆਈ.ਐਨ.ਏ ਦੇ ਅੰਕਾਂ ਅਧੀਨ ਸ਼ਾਮਿਲ ਕਰਦੇ ਹੋਏ ਮੁਕੰਮਲ ਸੀ.ਸੀ.ਈ.ਆਈ.ਐਨ.ਏ ਦਾ ਮੌਡਿਊਲ ਖੇਤਰ ਵਿੱਚ ਪ੍ਰੀ- ਬੋਰਡ ਪ੍ਰੀਖਿਆ ਲੈਣ ਲਈ ਸਬੰਧੀ ਜਾਰੀਸ਼ੁਦਾ ਪੱਤਰ ਦੇ ਨਾਲ ਹੀ ਭੇਜਿਆ ਜਾਵੇਗਾ। 

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends