BREAKING NEWS: ਨਵੰਬਰ ਅਤੇ ਦਸੰਬਰ ਮਹੀਨੇ 2 ਤੋਂ ਜ਼ਿਆਦਾ ਅਚਨਚੇਤ ਛੁੱਟੀਆਂ ਲੈਣ ਵਾਲੇ ਅਧਿਆਪਕਾਂ ਵਿਰੁੱਧ ਹੋਵੇਗੀ ਕਾਰਵਾਈ, ਕਾਰਨ ਦੱਸੋ ਨੋਟਿਸ ਜਾਰੀ
ਪਠਾਨਕੋਟ, 29 ਨਵੰਬਰ 2023
ਬਲਾਕ ਪ੍ਰਾਇਮਰੀ ਐਜੂਕੇਸ਼ਨ ਅਫ਼ਸਰ (ਧਾਰ - 2) ਪਠਾਨਕੋਟ ਵਲੋਂ ਨਵੰਬਰ ਅਤੇ ਦਸੰਬਰ ਮਹੀਨੇ ਵਿੱਚ ਦੋ ਤੋਂ ਵੱਧ ਅਚਨਚੇਤ ਛੁੱਟੀਆਂ ਲੈਣ ਵਾਲੇ ਅਧਿਆਪਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ।
ਪ੍ਰਾਇਮਰੀ ਐਜੂਕੇਸ਼ਨ ਅਫ਼ਸਰ ਵੱਲੋਂ ਜਾਰੀ ਪੱਤਰ ਵਿੱਚ ਲਿਖਿਆ ਹੈ ਕਿ "ਮੁੱਖ ਦਫਤਰ ਤੋਂ ਪ੍ਰਾਪਤ ਹਦਾਇਤਾਂ ਮੁਤਾਬਕ ਸਮੂਹ ਅਧਿਆਪਕ ਸਿੱਖਿਆ ਬਲਾਕ ਧਾਰ-2 ਨੂੰ ਇਹ ਹਦਾਇਤ ਕੀਤੀ ਗਈ ਸੀ ਕੋਈ ਵੀ ਕਰਮਚਾਰੀ ਮਹੀਨਾ ਨਵੰਬਰ ਅਤੇ ਦਸੰਬਰ ਵਿੱਚ ਦੋ ਤੋਂ ਵੱਧ ਅਚਨਚੇਤ ਛੁੱਟੀ ਨਹੀ ਲਵੇਗਾ ਕਿਉਂਕਿ ਇਸ ਨਾਲ ਬੱਚਿਆਂ ਦੀ ਪੜਾਈ ਅਤੇ ਮਿਸ਼ਨ ਸਮਰੱਥ ਜੋ ਕਿ ਮਿਤੀ 21.12.2023 ਤੱਕ ਹੈ, ਤੇ ਮਾੜਾ ਪ੍ਰਭਾਵ ਪੈਂਦਾ ਹੈ। ਪਰ ਅਗਾਉਂ ਦਿੱਤੀਆਂ ਹਦਾਇਤਾਂ ਦੇ ਬਾਵਜੂਦ ਵੀ ਆਪ ਵੱਲੋਂ ਇਹਨਾਂ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਮਹੀਨਾ ਨਵੰਬਰ ਦੌਰਾਨ ਦੋ ਤੋ ਵੱਧ ਛੁੱਟੀਆਂ ਦਾ ਲਾਭ ਲਿਆ ਗਿਆ ਹੈ।"
ਇਹ ਵੀ ਜ਼ਿਕਰ ਕੀਤਾ ਹੈ ਕਿ ਅਧਿਆਪਕਾਂ ਵੱਲੋਂ ਇਹ ਅਚਨਚੇਤ ਛੁੱਟੀਆਂ ਆਨਲਾਇਨ ਐਚ.ਆਰ.ਐਮ.ਐਸ ਪੋਰਟਲ ਤੇ ਬਿਨਾ ਅਪਲਾਈ ਕੀਤੇ ਅਤੇ ਬਿਨਾ ਵਿਭਾਗ ਦੀ ਨਜਰ ਵਿੱਚ ਲਿਆਂਦੇ ਹੋਏ ਇਹਨਾਂ ਛੁੱਟੀਆਂ ਦਾ ਲਾਭ ਲਿਆ ਗਿਆ ਹੈ। ਇਸ ਲਈ ਉਨ੍ਹਾਂ ਵਿਰੁੱਧ ਬਣਦੀ ਅਨੁਸ਼ਾਸਨੀ ਕਾਰਵਾਈ ਆਰੰਭੀ ਲਈ ਲਿਖਿਆ ਗਿਆ ਹੈ ।
ਪੱਤਰ ਵਿੱਚ ਲਿਖਿਆ ਹੈ ਕਿ,"ਸਕੂਲ ਵਿੱਚ ਮੌਜੂਦ ਮੁੱਖ ਅਧਿਆਪਕ ਵੱਲੋਂ ਆਪਣੇ ਅਧੀਨ ਕੰਮ ਕਰ ਰਹੇ ਸਟਾਫ ਵੱਲੋਂ ਮੁੱਖ ਦਫਤਰ ਦੀ ਹਦਾਇਤਾਂ ਦੀ ਉਲੰਘਣਾ ਕਰਦੇ ਵੱਧ ਛੁੱਟੀਆਂ ਲੈਣ ਤੇ ਕਿ ਕੋਈ ਐਕਸ਼ਨ ਲਿਆ ਗਿਆ ਹੈ ਜਾਂ ਨਹੀਂ?
ਤਿੰਨ ਅਧਿਆਪਕਾਂ ਨੂੰ ਹਦਾਇਤ ਕੀਤੀ ਹੈ ਕਿ ਸਪਸ਼ਟੀਕਰਨ ਦਾ ਜਵਾਬ ਮਿਤੀ 29.11.2023 ਤੋਂ ਪਹਿਲਾਂ ਬਲਾਕ ਪ੍ਰਾਇਮਰੀ ਐਜੂਕੇਸ਼ਨ ਅਫ਼ਸਰ ਨੂੰ ਨਿਜੀ ਤੋਰ ਤੇ ਹਾਜਰ ਹੋ ਕੇ ਪੇਸ਼ ਕਰਨਾ ਯਕੀਨੀ ਬਨਾਇਆ ਜਾਵੇ।