ਡੀ.ਟੀ.ਐੱਫ. ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਿਖੇ 3 ਅਕਤੂਬਰ ਨੂੰ ਹੋਵੇਗਾ ਰੋਸ ਪ੍ਰਦਰਸ਼ਨ

 ਡੀ.ਟੀ.ਐੱਫ. ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਿਖੇ 3 ਅਕਤੂਬਰ ਨੂੰ ਹੋਵੇਗਾ ਰੋਸ ਪ੍ਰਦਰਸ਼ਨ

ਸਾਰੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਜਾਰੀ ਕਰਨਾ ਬੋਰਡ ਦੀ ਜਿੰਮੇਵਾਰੀ: ਡੀ.ਟੀ.ਐੱਫ.ਪੰਜਾਬ


 

'ਸਿੱਖਿਆ ਕ੍ਰਾਂਤੀ' ਦੇ ਦਾਅਵੇ ਖੋਖਲੇ ਨਿਕਲੇ: ਸਿੱਖਿਆ ਬੋਰਡ ਵੱਲੋਂ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਆਰਥਿਕ ਲੁੱਟ ਹੋਰ ਵਧੀ

30 ਸਤੰਬਰ, ਅੰਮ੍ਰਿਤਸਰ.

ਸਿੱਖਿਆ ਅਧਿਕਾਰ ਕਾਨੂੰਨ-2009 ਤਹਿਤ ਅੱਠਵੀਂ ਜਮਾਤ ਤੱਕ ਸਾਰੇ ਵਿਦਿਆਰਥੀਆਂ ਅਤੇ ਦਿਵਿਆਂਗ ਵਿਅਕਤੀਆਂ ਅਧਿਕਾਰ ਕਾਨੂੰਨ-2016 ਤਹਿਤ 18 ਸਾਲ ਉਮਰ ਤੱਕ ਦਿਵਿਆਂਗ ਵਿਦਿਆਰਥੀਆਂ ਨੂੰ ਮੁਫਤ ਸਿੱਖਿਆ ਦੇ ਕਾਨੂੰਨਾਂ ਦੀ ਉਲੰਘਣਾ ਕਰਦਿਆਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਵੀਂ, ਅੱਠਵੀਂ ਅਤੇ ਦੱਸਵੀਂ ਦੇ ਸਰਟੀਫਿਕੇਟਾਂ ਦੀ ਹਾਰਡ ਕਾਪੀ ਲੈਣ ਲਈ 200 ਰੁਪਏ ਅਤੇ ਬਾਰਵੀਂ ਜਮਾਤ ਲਈ 250 ਰੁਪਏ ਪ੍ਰਤੀ ਵਿਦਿਆਰਥੀ ਫੀਸ ਲਗਾਉਣ ਦਾ ਨਵਾਂ ਫ਼ਰਮਾਨ ਲਾਗੂ ਕੀਤਾ ਗਿਆ ਹੈ। ਸਿੱਖਿਆ ਬੋਰਡ ਵੱਲੋਂ ਸਰਟੀਫਿਕੇਟ ਫੀਸ ਲਾਗੂ ਕਰਨ, ਪ੍ਰੀਖਿਆ ਫੀਸ ਵਿੱਚ ਵਾਧੇ ਅਤੇ ਭਾਰੀ ਜੁਰਮਾਨਿਆਂ ਨੂੰ ਨਜ਼ਾਇਜ਼ ਕਰਾਰ ਦਿੰਦਿਆਂ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੱਦੇ ਤੇ 22 ਸਤੰਬਰ ਅਤੇ 25 ਸਤੰਬਰ ਨੂੰ ਇਸ ਸੰਬੰਧੀ ਮੁੱਖ ਮੰਤਰੀ, ਸਿੱਖਿਆ ਮੰਤਰੀ ਪੰਜਾਬ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਚੇਅਰਮੈਨ ਵੱਲ ਡਿਪਟੀ ਕਮਿਸ਼ਨਰਾਂ, ਜ਼ਿਲ੍ਹਾ ਸਿੱਖਿਆ ਅਫਸਰਾਂ ( ਸੈ ਸਿ), ਜ਼ਿਲ੍ਹਾ ਸਿੱਖਿਆ ਅਫਸਰਾਂ ( ਐ ਸਿ) ਰਾਹੀਂ "ਵਿਰੋਧ ਪੱਤਰ" ਭੇਜਣ ਉਪਰੰਤ ਹੁਣ 3 ਅਕਤੂਬਰ ਨੂੰ ਸਿੱਖਿਆ ਬੋਰਡ ਦੇ ਮੋਹਾਲੀ ਸਥਿਤ ਮੁੱਖ ਦਫ਼ਤਰ ਅੱਗੇ ਰੋਸ ਧਰਨੇ ਵਿੱਚ ਭਰਵੀਂ ਸ਼ਮੂਲੀਅਤ ਕਰਵਾਉਣ ਦਾ ਐਲਾਨ ਕੀਤਾ ਹੈ।

ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ, ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਜ਼ਿਲ੍ਹਾ ਅੰਮ੍ਰਿਤਸਰ ਦੇ ਆਗੂਆਂ ਗੁਰਬਿੰਦਰ ਸਿੰਘ ਖਹਿਰਾ, ਜਰਮਨਜੀਤ ਸਿੰਘ, ਹਰਜਾਪ ਸਿੰਘ ਬੱਲ, ਗੁਰਦੇਵ ਸਿੰਘ, ਰਾਜੇਸ਼ ਕੁਮਾਰ ਪਰਾਸ਼ਰ, ਨਿਰਮਲ ਸਿੰਘ, ਮਨਪ੍ਰੀਤ ਸਿੰਘ, ਸੁਖਜਿੰਦਰ ਸਿੰਘ ਜੱਬੋਵਾਲ ਆਦਿ ਨੇ ਕਿਹਾ ਕਿ ਨਤੀਜ਼ਾ ਸਰਟੀਫਿਕੇਟ ਦੇਣਾ ਹਰੇਕ ਸੰਸਥਾ ਦਾ ਮੁੱਢਲਾ ਫਰਜ਼ ਹੁੰਦਾ ਹੈ, ਪ੍ਰੰਤੂ ਸਿੱਖਿਆ ਬੋਰਡ ਇਸ ਨੂੰ ਵੀ ਕਮਾਈ ਦੇ ਸਾਧਨ ਵਜੋਂ ਦੇਖ ਰਿਹਾ ਹੈ, ਉਨ੍ਹਾਂ ਮੰਗ ਕੀਤੀ ਕੇ ਸਾਰੀਆਂ ਜਮਾਤਾਂ ਦੀ ਬੋਰਡ ਪ੍ਰੀਖਿਆ ਦੇ ਸਰਟੀਫਿਕੇਟਾਂ ਦੀ ਗੁਣਵੱਤਾ ਵਿੱਚ ਸੁਧਾਰ ਕਰਦਿਆਂ ਪੂਰੀ ਤਰ੍ਹਾਂ ਮੁਫਤ ਦਿੱਤੇ ਜਾਣ। ਆਗੂਆਂ ਨੇ ਦੱਸਿਆ ਕਿ ਸਿੱਖਿਆ ਬੋਰਡ ਵੱਲੋਂ ਵਿਦਿਆਰਥੀਆਂ ਤੋਂ ਲਈਆਂ ਜਾਂਦੀਆਂ ਪ੍ਰੀਖਿਆ ਫ਼ੀਸਾਂ, ਰਜਿਸ਼ਟ੍ਰੇਸ਼ਨ ਤੇ ਕੰਟੀਨਿਊਏਸ਼ਨ ਫ਼ੀਸ ਅਤੇ ਜੁਰਮਾਨਿਆਂ ਤੇ ਲੇਟ ਫ਼ੀਸ ਆਦਿ ਵਿੱਚ ਵੀ ਗੈਰ ਵਾਜਿਬ ਵਾਧਾ ਕੀਤਾ ਗਿਆ ਹੈ। ਇਸ ਵਾਧੇ ਨੂੰ ਵਾਪਸ ਲੈਣ, ਜੁਰਮਾਨਾ ਕਿਸੇ ਵੀ ਹਾਲਤ ‘ਚ ਫ਼ੀਸ ਤੋਂ ਵੱਧ ਨਾ ਰੱਖਣ ਅਤੇ ਦੱਸਵੀਂ/ਬਾਰਵੀਂ ਕੰਟੀਨਿਊਏਸ਼ਨ ਤੇ ਪ੍ਰੀਖਿਆ ਫ਼ੀਸ ਇੱਕੋ ਵਾਰੀ ਵਿੱਚ ਕੰਪਿਊਟਰ ‘ਤੇ ਆਨਲਾਈਨ ਕਰਨ ਦਾ ਪ੍ਰਬੰਧ ਕਰਨਾ ਬਣਦਾ ਹੈ।

ਡੇਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਦੇ ਆਗੂਆਂ ਪਰਮਿੰਦਰ ਸਿੰਘ ਰਾਜਾਸਾਂਸੀ, ਕੁਲਦੀਪ ਸਿੰਘ, ਮੁਨੀਸ਼ ਪੀਟਰ, ਦੀਪਕ, ਕੇਵਲ ਸਿੰਘ, ਵਿਪਣ ਰਿਖੀ, ਗੁਰਪ੍ਰੀਤ ਸਿੰਘ ਨਾਭਾ, ਗੁਰਪ੍ਰੀਤ ਸਿੰਘ ਜੰਡਿਆਲਾ, ਨਰਿੰਦਰ ਸਿੰਘ, ਜਗਦੇਵ ਸਿੰਘ, ਨਰੇਸ਼ ਕੁਮਾਰ, ਵਿਸ਼ਾਲ ਕਪੂਰ, ਵਿਸ਼ਾਲ ਚੌਹਾਨ, ਵਿਕਾਸ ਚੌਹਾਨ, ਵਨੀਤ ਸ਼ਰਮਾ, ਕੰਵਰਜੀਤ ਸਿੰਘ ਜੰਡਿਆਲਾ, ਕੰਵਲਜੀਤ ਸਿੰਘ ਫਤਿਹਪੁਰ ਰਾਜਪੂਤਾਂ, ਰਾਜਵਿੰਦਰ ਸਿੰਘ ਚਿਮਨੀ ਆਦਿ ਨੇ ਦੱਸਿਆ ਕਿ ਬੋਰਡ ਜਮਾਤਾਂ ਦੀਆਂ ਪ੍ਰਯੋਗੀ ਪ੍ਰੀਖਿਆਵਾਂ ਸਕੂਲ ਪੱਧਰ ‘ਤੇ ਅਧਿਆਪਕਾਂ ਵੱਲੋਂ ਹੀ ਲਈਆਂ ਜਾਂਦੀਆਂ ਹਨ। ਜਿਸ ਕਾਰਨ ਵਿਦਿਆਰਥੀਆਂ ਤੋਂ ਲਈ ਜਾਂਦੀ ਪ੍ਰਯੋਗੀ ਫੀਸ ਪੂਰੀ ਤਰ੍ਹਾਂ ਤਰਕਹੀਣ, ਗੈਰ-ਵਾਜਿਬ ਤੇ ਨਿਹੱਕੀ ਹੈ ਅਤੇ ਬੰਦ ਕਰਨੀ ਬਣਦੀ ਹੈ। ਆਗੂਆਂ ਨੇ ਦੱਸਿਆ ਕਿ ਦਰਅਸਲ ਮੁਫ਼ਤ ਕਿਤਾਬਾਂ ਦੀ ਛਪਾਈ ਅਤੇ ਅੱਠਵੀਂ ਤੱਕ ਫੀਸ ਮੁਆਫ ਕਰਨ ਬਦਲੇ ਪੰਜਾਬ ਸਰਕਾਰ ਵੱਲ ਸਿੱਖਿਆ ਬੋਰਡ ਦੀਆਂ 600 ਕਰੋੜ ਤੋਂ ਵਧੇਰੇ ਦੀਆਂ ਅਦਾਇਗੀਆਂ ਪੈਡਿੰਗ ਹਨ, ਜਿਸ ਦਾ ਖਮਿਆਜ਼ਾ ਭਾਰੀ ਫੀਸਾਂ ਅਤੇ ਇਨ੍ਹਾਂ ਤੋਂ ਵੀ ਵਧੇਰੇ ਜੁਰਮਾਨਿਆਂ ਦੇ ਰੂਪ ਵਿੱਚ ਵਿਦਿਆਰਥੀਆਂ ਤੇ ਸਕੂਲ ਅਧਿਆਪਕਾਂ ਅਤੇ ਤਨਖਾਹਾਂ-ਪੈਨਸ਼ਨਾਂ ‘ਤੇ ਲੱਗਦੀਆਂ ਰੋਕਾਂ ਦੇ ਰੂਪ ਵਿੱਚ ਸਿੱਖਿਆ ਬੋਰਡ ਦੇ ਮੁਲਾਜ਼ਮਾਂ ਨੂੰ ਭੁਗਤਨਾ ਪੈ ਰਿਹਾ ਹੈ। ਇਸ ਵਿੱਤੀ ਘਾਟੇ ਨੂੰ ਨਾ ਤਾਂ ਪਹਿਲੀਆਂ ਸਰਕਾਰਾਂ ਨੇ ਪੂਰਿਆ ਅਤੇ ਨਾ ਹੀ ਬਦਲਾਅ ਦਾ ਨਾਹਰਾ ਲਾ ਕੇ ਸੱਤਾ ਵਿੱਚ ਆਈ 'ਆਪ' ਸਰਕਾਰ ਨੇ ਪੂਰਾ ਕਰਨ ਦਾ ਕੋਈ ਯਤਨ ਕੀਤਾ ਹੈ, ਸਗੋਂ ਫੀਸ ਵਾਧੇ ਦੀ ਖੁੱਲ ਦਿੱਤੀ ਜਾ ਰਹੀ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਇਹਨਾਂ ਅਦਾਇਗੀਆਂ ਦਾ ਫ਼ੌਰੀ ਭੁਗਤਾਨ ਕਰਨ ਦੀ ਮੰਗ ਕੀਤੀ ਹੈ। ਇਸੇ ਤਰ੍ਹਾਂ ਵੱਖ-ਵੱਖ ਪੈਡਿੰਗ ਮਾਮਲਿਆਂ ਵਿੱਚ ਸਰਕਾਰੀ ਸਕੂਲਾਂ ‘ਤੇ ਲੱਗੇ ਲੱਖਾਂ ਰੁਪਏ ਦੇ ਜੁਰਮਾਨਿਆਂ ਕਾਰਨ ਵਿਦਿਆਰਥੀਆਂ ਦੇ ਰੋਕੇ ਸਰਟੀਫਿਕੇਟ ਜ਼ਾਰੀ ਕਰਨ ਅਤੇ ਜੁਰਮਾਨਿਆਂ ਤੋਂ ਵੀ ਵਾਜਿਬ ਰਾਹਤ ਦੇਣ ਦੀ ਮੰਗ ਕੀਤੀ ਗਈ।

5994 ETT RECRUITMENT: 82 ਉਮੀਦਵਾਰਾਂ ਨੂੰ ਸਕਰੂਟਨੀ ਵਿੱਚ ਤਰੁਟੀਆਂ ਦੂਰ ਕਰਨ ਲਈ ਦਿਤਾ ਮੌਕਾ

WOMEN RESERVATION BILL: ਰਾਸ਼ਟਰਪਤੀ ਨੇ ਮਹਿਲਾ ਰਾਖਵਾਂਕਰਨ ਬਿੱਲ ਨੂੰ ਦਿੱਤੀ ਮਨਜ਼ੂਰੀ, ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ

 

ਪ੍ਰਧਾਨ ਮੰਤਰੀ ਅਨੁਸੂਚਿਤ ਜਾਤੀ ਅਭਿਊਦੇ ਯੋਜਨਾ ਤਹਿਤ ਮੁਫ਼ਤ ਕਰਵਾਏ ਜਾਣਗੇ ਵਿਸ਼ੇਸ਼ ਸਕਿੱਲ ਕੋਰਸ

 ਪ੍ਰਧਾਨ ਮੰਤਰੀ ਅਨੁਸੂਚਿਤ ਜਾਤੀ ਅਭਿਊਦੇ ਯੋਜਨਾ ਤਹਿਤ ਮੁਫ਼ਤ ਕਰਵਾਏ ਜਾਣਗੇ ਵਿਸ਼ੇਸ਼ ਸਕਿੱਲ ਕੋਰਸ

--ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਨੀਤਾ ਦਰਸ਼ੀ ਨੇ ਅਨੁਸੂਚਿਤ ਜਾਤੀ ਦੇ ਬੇਰੋਜ਼ਗਾਰਾਂ ਨਾਲ ਸਾਂਝੀ ਕੀਤੀ ਵਿਸ਼ੇਸ਼ ਜਾਣਕਾਰੀ

--ਸੀ.ਸੀ.ਟੀ.ਵੀ. ਇੰਸਟਾਲੇਸ਼ਨ ਟੈਕਨੀਸ਼ੀਅਨ ਤੋਂ ਇਲਾਵਾ ਹੋਰ ਵੀ ਆਧੁਨਿਕ ਕੋਰਸ ਸ਼ਾਮਿਲ-ਅਨੀਤਾ ਦਰਸ਼ੀ

ਮੋਗਾ, 29 ਸਤੰਬਰ:

ਪ੍ਰਧਾਨ ਮੰਤਰੀ ਅਨੁਸੂਚਿਤ ਜਾਤੀ ਅਭਿਊਦੇ ਯੋਜਨਾ ਤਹਿਤ ਪੰਜਾਬ ਸਰਕਾਰ ਵੱਲੋਂ ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਦੇ ਸਹਿਯੋਗ ਨਾਲ ਅਨੁਸੂਚਿਤ ਜਾਤੀਆਂ ਦੇ ਸਮਾਜਿਕ ਅਤੇ ਆਰਥਿਕ ਖੁਸ਼ਹਾਲੀ ਲਈ ਸਕਿੱਲ ਪ੍ਰੋਗਰਾਮ ਸ਼ੁਰੂ ਕੀਤੇ ਜਾ ਰਹੇ ਹਨ।ਫੀਲਡ ਸੀ.ਸੀ.ਟੀ.ਵੀ. ਇੰਸਟਾਲੇਸ਼ਨ ਟੈਕਨੀਸ਼ੀਅਨ, ਫੀਲਡ ਬਰਾਈਡਲ ਫੈਸ਼ਨ ਐਂਡ ਫੋਟੋਗ੍ਰਾਫਿਕ ਮੇਕਅੱਪ ਫੀਲਡ, ਫੀਲਡ ਟੈਕਨੀਸ਼ੀਅਨ ਹੋਮ ਐਪਲੀਐਂਸਜ਼, ਫੀਲਡ ਹਾਊਸਕੀਪਰ-ਕਮ-ਕੁੱਕ ਦੀ ਸਕਿੱਲ ਟ੍ਰੇਨਿੰਗ ਸਿੱਖਿਆਰਥੀਆਂ ਨੂੰ ਮੁਹੱਈਆ ਕਰਵਾਈ ਜਾਵੇਗੀ।

ਇਸ ਬਾਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਅਨੀਤਾ ਦਰਸ਼ੀ ਨੇ ਦੱਸਿਆ ਕਿ 150 ਸਿੱਖਿਆਰਥੀਆਂ ਨੂੰ ਫੀਲਡ ਸੀ.ਸੀ.ਟੀ.ਵੀ. ਇੰਸਟਾਲੇਸ਼ਨ ਟੈਕਨੀਸ਼ੀਅਨ ਦੀ ਟ੍ਰੇਨਿੰਗ ਮੁੱਦਕੀ ਰੋਡ ਬੁਘੀਪੁਰਾ ਮੋਗਾ ਵਿਖੇ, 120 ਸਿੱਖਿਆਰਥੀਆਂ ਨੂੰ ਫੀਲਡ ਬਰਾਈਡਲ ਫੈਸ਼ਨ ਐਂਡ ਫੋਟੋਗ੍ਰਾਫਿਕ ਮੇਕਅੱਪ ਫੀਲਡ ਦੀ ਟ੍ਰੇਨਿੰਗ ਆਪੋਜਿਟ ਸਟੇਟ ਬੈਂਕ ਆਫ ਇੰਡਿਆ ਬੈਂਕ ਬਾਘਾਪੁਰਾਣਾ ਰੋਡ ਨਿਹਾਲ ਸਿੰਘ ਵਾਲਾ ਵਿਖੇ, 180 ਸਿੱਖਿਆਰਥੀਆਂ ਨੂੰ ਫੀਲਡ ਟੈਕਨੀਸ਼ੀਅਨ ਹੋਮ ਐਪਲੀਐਂਸਜ਼ ਦੀ ਟ੍ਰੇਨਿੰਗ 35, ਕਰਤਾਰ ਕੰਪਲੈਕਸ, ਅੰਮ੍ਰਿਤਸਰ ਰੋਡ ਆਪੋਜਿਟ ਗਲੀ ਨੰਬਰ 10 ਮੋਗਾ ਵਿਖੇ, 240 ਸਿਖਿਆਰਥੀਆਂ ਨੂੰ ਫੀਲਡ ਹਾਊਸਕੀਪਰ-ਕਮ-ਕੁੱਕ ਫੀਲਡ ਦੀ ਟ੍ਰੇਨਿੰਗ ਸਟ੍ਰੀਟ ਜੈਨ ਮੰਦਰ, ਪ੍ਰਤਾਪ ਰੋਡ ਮੋਗਾ ਵਿਖੇ ਦਿੱਤੀ ਜਾਣੀ ਹੈ। ਫੀਲਡ ਹਾਊਸਕੀਪਰ-ਕਮ-ਕੁੱਕ ਲਈ ਲਾਜ਼ਮੀ ਯੋਗਤਾ ਪੰਜਵੀਂ ਅਤੇ ਬਾਕੀ ਕੋਰਸਾਂ ਲਈ ਦਸਵੀਂ ਰੱਖੀ ਗਈ ਹੈ।

ਫੀਲਡ ਸੀ.ਸੀ.ਟੀ.ਵੀ. ਇੰਸਟਾਲੇਸ਼ਨ ਟੈਕਨੀਸ਼ੀਅਨ ਦੀ ਟ੍ਰੇਨਿੰਗ ਲਈ ਮੋਬਾਇਲ ਨੰਬਰ 7696086300, ਫੀਲਡ ਬਰਾਈਡਲ ਫੈਸ਼ਨ ਐਂਡ ਫੋਟੋਗ੍ਰਾਫਿਕ ਮੇਕਅੱਪ ਫੀਲਡ ਦੀ ਟ੍ਰੇਨਿੰਗ ਲਈ ਮੋਬਾਇਲ 7307200007, ਫੀਲਡ ਟੈਕਨੀਸ਼ੀਅਨ ਹੋਮ ਐਪਲੀਐਂਸਜ਼ ਦੀ ਟ੍ਰੇਨਿੰਗ ਲਈ ਮੋਬਾਇਲ 8872322000, ਫੀਲਡ ਹਾਊਸਕੀਪਰ-ਕਮ-ਕੁੱਕ ਫੀਲਡ ਦੀ ਟ੍ਰੇਨਿੰਗ ਲਈ ਮੋਬਾਇਲ 9855703266 ਉੱਪਰ ਸੰਪਰਕ ਕੀਤਾ ਜਾ ਸਕਦਾ ਹੈ।

ਸ੍ਰੀਮਤੀ ਅਨੀਤਾ ਦਰਸ਼ੀ ਨੇ ਦੱਸਿਆ ਕਿ ਸਿੱਖਿਆਰਥੀਆਂ ਨੂੰ ਮੁਫ਼ਤ ਟ੍ਰੇਨਿੰਗ ਤੇ ਸਫ਼ਲ ਵਿਦਿਆਰਥੀਆਂ ਨੂੰ ਸੈਕਟਰ ਸਕਿੱਲ ਕੌਂਸਲ ਵੱਲੋਂ ਸਰਟੀਫਿਕੇਟ ਵੀ ਮੁਹੱਈਆ ਕਰਵਾਏ ਜਾਣਗੇ। ਟ੍ਰੇਨਿੰਗ ਪ੍ਰਾਪਤ ਉਮੀਦਵਾਰਾਂ ਨੂੰ ਸਵੈ ਰੁਜ਼ਗਾਰ ਸ਼ੁਰੂ ਕਰਨ ਜਾਂ ਪਲੇਸਮੈਂਟ ਲਈ ਸਹਾਇਤਾ ਕੀਤੀ ਜਾਵੇਗੀ। ਦਾਖਲਾ ਕਰਵਾਉਣ ਲਈ ਵਿਦਿਆਰਥੀ ਆਪਣਾ ਅਧਾਰ ਕਾਰਡ ਸਾਰੇ ਅਸਲ ਫਾਰਮ ਅਤੇ 4 ਰੰਗਦਾਰ ਫੋਟੋਆਂ ਲੈ ਕੇ ਆਉਣ। ਟ੍ਰੇਨਿੰਗ ਕੇਵਲ ਅਨੁਸੂਚਿਤ ਜਾਤੀ ਦੇ ਯੋਗ ਅਤੇ ਬੇਰੋਜ਼ਗਾਰ ਲੜਕੇ-ਲੜਕੀਆਂ ਨੂੰ ਦਿੱਤੀ ਜਾਵੇਗੀ। ਹੋਰ ਵਧੇਰੇ ਜਾਣਕਾਰੀ ਲਈ ਉਪਰ ਦਿੱਤੇ ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ।--o

ਸਿੱਧਾ ਕਰਜ਼ਾ ਸਕੀਮ : ਸਿੱਧਾ ਕਰਜ਼ਾ ਸਕੀਮ ਤਹਿਤ ਪਾਓ 5 ਲੱਖ ਦਾ ਕਰਜ਼ਾ

 ਪੰਜਾਬ ਅਨੁਸੂਚਿਤ ਜਾਤੀਆਂ ਭੌਂ-ਵਿਕਾਸ ਅਤੇ ਵਿੱਤ ਕਾਰਪੋਰੇਸ਼ਨ


ਸਿੱਧਾ ਕਰਜ਼ਾ ਸਕੀਮ


ਪੰਜਾਬ ਸਰਕਾਰ, ਅਨਸੂਚਿਤ ਜਾਤੀਆਂ ਭੌ-ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਵੱਲੋਂ ਸਿੱਧਾ ਕਰਜ਼ਾ ਸਕੀਮ ਤਹਿਤ ਅਨੁਸੂਚਿਤ ਜਾਤੀ ਨਾਲ ਸਬੰਧ ਰੱਖਣ ਵਾਲੇ ਵਿਅਕਤੀ ਜੋ ਆਪਣਾ ਨਵਾਂ ਕੰਮ ਜਿਵੇਂ ਕਿ ਡੇਅਰੀ ਫਾਰਮ, ਕਰਿਆਨਾ ਦੁਕਾਨ, ਬੁਟੀਕ ਦਾ ਕੰਮ, ਬਿਊਟੀ ਪਾਰਲਰ, ਕੱਪੜੇ ਦਾ ਕੰਮ, ਬੱਕਰੀ ਪਾਲਣ ਆਦਿ ਸ਼ੁਰੂ ਕਰਨਾ ਚਾਹੁੰਦੇ ਹਨ ਜਾਂ ਆਪਣਾ ਪੁਰਾਣਾ ਕੰਮ ਵਧਾਉਣਾ ਚਾਹੁੰਦੇ ਹਨ, ਉਹ ਇਸ ਸਕੀਮ ਤਹਿਤ 5 ਲੱਖ ਰੁਪਏ ਤੱਕ ਦਾ ਕਰਜ਼ਾ ਪ੍ਰਾਪਤ ਕਰ ਸਕਦੇ ਹਨ।



ਇਸ ਸਕੀਮ ਤਹਿਤ ਅਨੁਸੂਚਿਤ ਜਾਤੀਆਂ ਨਾਲ ਸਬੰਧਿਤ ਵਿਅਕਤੀ, ਜਿਹਨਾਂ ਦੀ ਸਾਲਾਨਾ ਆਮਦਨ 2.50 ਲੱਖ ਰੁਪਏ ਤੋਂ ਘੱਟ ਹੈ ਅਤੇ ਜੋ ਵਿਅਕਤੀ ਸਬਸਿਡੀ ਦੇ ਯੋਗ ਹੁੰਦੇ ਹਨ, ਉਹਨਾਂ ਨੂੰ ਕਰਜ਼ੇ ਦੀ ਰਕਮ ਦਾ 50% ਜਾਂ 50,000/- ਜੋ ਵੀ ਘੱਟ ਹੋਵੇ ਦੀ ਸਬਸਿਡੀ ਦਿੱਤੀ ਜਾਂਦੀ ਹੈ।


 ਇਸ ਸਕੀਮ ਤਹਿਤ 50,000/- ਰੁਪਏ ਤੱਕ ਦੇ ਲੋਨ ਤੇ ਵਿਆਜ ਦੀ ਦਰ 5% ਹੈ ਅਤੇ 50,000/- ਰੁਪਏ ਤੋਂ ਵੱਧ ਦੇ ਲੋਨ ਤੇ ਵਿਆਜ ਦੀ ਦਰ 8% ਹੈ। ਜੋ ਵਿਅਕਤੀ ਇਸ ਸਕੀਮ ਦਾ ਲਾਭ ਲੈਣਾ ਚਾਹੁੰਦੇ ਹਨ, ਉਹ ਆਪਣੀ ਅਰਜ਼ੀ ਜਿਲ੍ਹੇ ਨਾਲ ਸਬੰਧਿਤ ਪੰਜਾਬ ਅਨਸੂਚਿਤ ਜਾਤੀਆਂ ਭੌਂ-ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਦੇ ਦਫਤਰ ਵਿਖੇ ਜਮ੍ਹਾ ਕਰਵਾ ਸਕਦਾ ਹੈ। 

ਸ਼ਰਤਾਂ

1. ਉਮਰ ਹੱਦ 18 ਤੋਂ 55 ਸਾਲ

2. ਕਰਜ਼ੇ ਦੀ ਰਕਮ ਦੇ ਬਰਾਬਰ ਦੀ ਕੀਮਤ ਦੀ ਲਾਲ ਲਕੀਰ ਤੋਂ ਬਾਹਰ ਦੀ ਅਚੱਲ ਜਾਇਦਾਦ ਲੋੜੀਂਦੀ ਹੈ .

ਸਿੱਧਾ ਕਰਜ਼ਾ ਪ੍ਰਾਪਤ ਕਰਨ ਲਈ ਲੋੜੀਂਦੇ ਦਸਤਾਵੇਜ਼:

1. ਅਨੁਸੂਚਿਤ ਜਾਤੀ ਦੇ ਸਰਟੀਫਿਕੇਟ ਦੀ ਕਾਪੀ

2. ਆਧਾਰ ਕਾਰਡ ਦੀ ਫੋਟੋ ਕਾਪੀ

3. ਪੈਨ ਕਾਰਡ ਦੀ ਫੋਟੋ ਕਾਪੀ

4. ਵੋਟਰ ਕਾਰਡ ਦੀ ਫੋਟੋ ਕਾਪੀ


DRY DAY : ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜ਼ਿਲ੍ਹਾ ਮਲੇਰਕੋਟਲਾ ਹਦੂਦ ਅੰਦਰ ਮਹਾਤਮਾ ਗਾਂਧੀ ਜੀ ਦੇ ਜਨਮ ਦਿਵਸ ਮੌਕੇ 02 ਅਕਤੂਬਰ ਨੂੰ ਡਰਾਈ ਡੇਅ ਘੋਸ਼ਿਤ

 ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜ਼ਿਲ੍ਹਾ ਮਲੇਰਕੋਟਲਾ ਹਦੂਦ ਅੰਦਰ ਮਹਾਤਮਾ ਗਾਂਧੀ ਜੀ ਦੇ ਜਨਮ ਦਿਵਸ ਮੌਕੇ 02 ਅਕਤੂਬਰ ਨੂੰ ਡਰਾਈ ਡੇਅ ਘੋਸ਼ਿਤ


ਮਾਲੇਰਕੋਟਲਾ 28 ਸਤੰਬਰ :


        ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਡਾ ਪੱਲਵੀ ਵੱਲੋਂ ਪੰਜਾਬ ਆਬਕਾਰੀ ਐਕਟ 1914 ਦੀ ਧਾਰਾ 54 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਮਾਲੇਰਕੋਟਲਾ ਅੰਦਰ 02 ਅਕਤੂਬਰ 2023 ਨੂੰ ਮਹਾਤਮਾ ਗਾਂਧੀ ਜੀ ਦੇ ਜਨਮ ਦਿਵਸ ਨੂੰ ਮੁੱਖ ਰੱਖਦੇ ਹੋਏ ਡਰਾਈ ਡੇਅ ਘੋਸ਼ਿਤ ਕੀਤਾ ਹੈ।


               ਡਰਾਈ ਡੇਅ ਦੌਰਾਨ ਜ਼ਿਲ੍ਹਾ ਮਾਲੇਰਕੋਟਲਾ ਦੀ ਹਦੂਦ ਅੰਦਰ ਕਿਸੇ ਵੀ ਸ਼ਰਾਬ ਦੇ ਠੇਕੇ (ਦੇਸੀ ਅਤੇ ਅੰਗਰੇਜ਼ੀ), ਹੋਟਲ, ਦੁਕਾਨ, ਰੈਸਟੋਰੈਂਟ, ਕਲੱਬ, ਬੀਅਰ ਬਾਰ, ਅਹਾਤੇ ਅਤੇ ਹੋਰ ਜਨਤਕ ਥਾਵਾਂ ਆਦਿ ਤੇ ਸ਼ਰਾਬ ਦੀ ਵਿੱਕਰੀ ਕਰਨ, ਵਰਤੋਂ ਕਰਨ, ਪੀਣ/ਪਿਲਾਉਣ ਅਤੇ ਸਟੋਰ ਕਰਨ ਤੇ ਮੁਕੰਮਲ ਪਾਬੰਦੀ ਲਗਾਈ ਹੈ । ਇਨ੍ਹਾਂ ਹੁਕਮ ਨੂੰ ਪੂਰਨ ਤੌਰ ਤੇ ਲਾਗੂ ਕਰਵਾਉਣ ਲਈ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ, ਮਾਲੇਰਕੋਟਲਾ ਜ਼ਿੰਮੇਵਾਰ ਹੋਣਗੇ।



EARTHQUAKE WARNING SYSTEM TRIAL:ਭੁਚਾਲ ਚੇਤਾਵਨੀ ਸਿਸਟਮ ਦਾ ਅੱਜ ਟਰੈਲ, ਘਬਰਾਉਣ ਦੀ ਜਰੂਰਤ ਨਹੀ ਤੇ ਅਫਵਾਹਾਂ ਤੋਂ ਬਚੋ

 ਭੁਚਾਲ ਚੇਤਾਵਨੀ ਸਿਸਟਮ ਦਾ ਅੱਜ ਟਰੈਲ ਕੀਤਾ ਗਿਆ


 ਘਬਰਾਉਣ ਦੀ ਜਰੂਰਤ ਨਹੀ ਤੇ ਅਫਵਾਹਾਂ ਤੋਂ ਬਚੋ, ਮੈਸੇਜ਼ ਧਿਆਨ ਨਾਲ ਪੜੋ ਤੇ ਜਾਗਰੂਕ ਹੋਵੋ


ਬਟਾਲਾ, 29 ਸਤੰਬਰ ( ) ਭਾਰਤ ਸਰਕਾਰ, ਗ੍ਰਹਿ ਵਿਭਾਗ ਦੇ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ, ਨਵੀ ਦਿੱਲੀ ਅਤੇ ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਦੇ ਸਹਿਯੋਗ ਨਾਲ ਭੁਚਾਲ ਚੇਤਾਵਨੀ ਸਿਸਟਮ ਦਾ ਅੱਜ ਟਰੈਲ ਕੀਤਾ ਗਿਆ। ਜਿਸ ਵਿਚ ਮੋਬਾਇਲ ਦੇ ਜ਼ਰੀਏ, ਗੂਗਲ ਐਂਡਰਾਇਡ ਉਪਭੋਗਤਾਵਾਂ ਨੂੰ ਆਪਣੇ ਖੇਤਰ ਵਿੱਚ ਭੁਚਾਲ ਆਉਣ 'ਤੇ ਆਟੋਮੈਟਿਕ ਸ਼ੁਰੂਆਤੀ ਚੇਤਾਵਨੀ ਅਲਰਟ ਭੇਜੇ ਗਏ ਤਾਂ ਜੋ ਨਾਗਰਿਕ ਚਿੰਤਨ ਹੋ ਕੇ ਤੁਰੰਤ ਸੁਰਿੱਖਆਂ ਉਪਾਵਾਂ ਨੂੰ ਅਪਨਾਉਣ।


ਭੁਚਾਲ ਚੇਤਾਵਨੀ ਸਿਸਟਮ ਇੱਕ ਪੂਰਕ ਸੇਵਾ ਹੈ ਜੋ ਦੁਨੀਆ ਭਰ ਵਿੱਚ ਭੁਚਾਲਾਂ ਦਾ ਪਤਾ ਲਗਾਉਣ ਅਤੇ ਅਨੁਮਾਨ ਲਗਾਉਣ ਲਈ ਐਂਡਰੌਇਡ ਸਮਾਰਟਫ਼ੋਨ ਵਿੱਚ ਸੈਂਸਰਾਂ ਦੀ ਵਰਤੋਂ ਕਰਦੀ ਹੈ ਅਤੇ ਇਸ ਦਾ ਉਦੇਸ਼ ਭੂਚਾਲ ਦੇ ਝਟਕੇ ਸ਼ੁਰੂ ਹੋਣ 'ਤੇ ਲੋਕਾਂ ਨੂੰ ਛੇਤੀ ਚੇਤਾਵਨੀ ਪ੍ਰਦਾਨ ਕਰਨਾ ਹੈ।


ਇਹ ਸਿਸਟਮ ਗੂਗਲ ਸਰਚ ਰਾਹੀਂ ਸਥਾਨਕ ਭੂਚਾਲ ਦੀਆਂ ਘਟਨਾਵਾਂ ਅਤੇ ਸੁਰੱਖਿਆ ਉਪਾਵਾਂ ਬਾਰੇ ਵੀ ਜਾਣਕਾਰੀ ਪ੍ਰਦਾਨ ਕਰੇਗਾ ਜਦੋਂ ਲੋਕ "ਮੇਰੇ ਨੇੜੇ ਭੁਚਾਲ" ਵਰਗੀਆਂ ਜਾਣਕਾਰੀ ਦੀ ਲਈ ਜਾ ਸਕਦੀ ਹੈ।


ਇਸੇ ਸਬੰਧੀ ਸਿਵਲ ਡਿਫੈਂਸ ਦੇ ਪੋਸਟ ਵਾਰਡਨ ਹਰਬਸ਼ਖ ਸਿੰਘ ਨੇ ਦਸਿਆ ਕਿ ਭਾਰਤ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ ਜਿਸ ਨਾਲ ਮੋਬਾਇਲ ਰਾਹੀ ਤੁਰੰਤ ਆਫਤ ਅਗਾਊ ਚਿਤਾਵਨੀ ਮਿਲਣ ‘ਤੇ ਆਫਤ ਸਬੰਧੀ ਸਾਵਧਾਨੀਆਂ ਵਰਤ ਕੇ ਜਾਨ ਮਾਲ ਦਾ ਨੁਕਸਾਨ ਘੱਟ ਕੀਤਾ ਜਾ ਸਕਦਾ ਹੈ। ਇਹਨਾਂ ਚੇਤਾਵਨੀਆਂ ਨੂੰ ਪੜ੍ਹਨ ਤੇ ਅਸਾਨੀ ਨਾਲ ਸਮਝਣ ਲਈ, ਸਥਾਨਿਕ ਭਾਸ਼ਾਵਾਂ ਵੀ ਹੋਣਗੀਆਂ। ਜਿਵੇਂ ਅੱਜ ਅੰਗਰੇਜੀ ਤੇ ਪੰਜਾਬੀ ਵਿਚ ਚਿਤਾਵਨੀ ਮੈਸੇਜ਼ ਆਇਆ।


ਅਗੇ ਉਹਨਾਂ ਦਸਿਆ ਕਿ ਕਈ ਨਾਗਰਿਕਾਂ ਦੇ ਫੋਨ ਆਏ, ਉਹ ਘਬਰਾ ਗਏ, ਇਹ ਕਿਹੋ ਜਿਹਾ ਮੈਸੇਜ਼ ਹੈ । ਕਈਆਂ ਨੇ ਤਾਂ ਆਪਣੇ ਮੋਬਾਇਲ ਸਵਿਚ ਹੀ ਆਫ ਕਰ ਦਿੱਤੇ ।


ਸੋ ਘਬਰਾਉਣ ਦੀ ਜਰੂਰਤ ਨਹੀ ਤੇ ਅਫਵਾਹਾਂ ਤੋਂ ਬਚੋ, ਮੈਸੇਜ਼ ਧਿਆਨ ਨਾਲ ਪੜੋ ਤੇ ਜਾਗਰੂਕ ਹੋਵੋ। ਇਹਨਾਂ ਕੁਦਰਤੀ ਜਾਂ ਗੈਰ ਕੁਦਰਤੀ ਆਫਤਾਂ ਨੂੰ ਨਿਜੱਠਣ ਲਈ, ਵਲੰਟੀਅਰ ਸੇਵਾਵਾਂ ਦੇਣ ਹਿਤ, ਨਾਗਰਿਕ ਸੁਰੱਖਿਆ ਦੇ ਗੁਰ ਸਿੱਖੋ ਤਾਂ ਹੀ ਅਸੀਂ ਆਪਣਾ ਬਣਦਾ ਫਰਜ਼ ਨਿਭਾ ਸਕਦੇ ਹਾਂ।

ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ: ਬਲਜੀਤ ਕੌਰ ਨੇ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ਼ ਵਿਖੇ ਰਾਜ ਪੱਧਰੀ ਪੋਸ਼ਣ ਮਾਹ ਸਮਾਗਮ ਦੀ ਕੀਤੀ ਪ੍ਰਧਾਨਗੀ

 ਆਂਗਨਵਾੜੀ ਵਰਕਰਾਂ ਦਾ ਸਿਹਤਮੰਦ ਸਮਾਜ ਦੀ ਸਿਰਜਣਾ ਵਿੱਚ ਅਹਿਮ ਯੋਗਦਾਨ : ਡਾ: ਬਲਜੀਤ ਕੌਰ


- ਪੰਜਾਬ ਸਰਕਾਰ ਮਹਿਲਾ ਸ਼ਸ਼ਕਤੀਕਰਨ ਨਾਲ ਸਮਾਜ ਦੀ ਨੀਂਹ ਮਜਬੂਤ ਕਰਨ ਦਾ ਕਰ ਰਹੀ ਯਤਨ


- ਸੂਬੇ ਦੇ ਇਤਿਹਾਸ ਵਿੱਚ ਪਹਿਲੀ ਵਾਰ ਪੰਜ ਹਜ਼ਾਰ ਆਂਗਨਵਾੜੀ ਵਰਕਰਾਂ ਦੀ ਭਰਤੀ ਮੈਰਿਟ ਦੇ ਆਧਾਰ ਤੇ ਹੋਈ


- ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਨੇ ਆਂਗਨਵਾੜੀ ਵਰਕਰਾਂ ਵੱਲੋਂ ਸਮਾਜ ਨਿਰਮਾਣ ਵਿੱਚ ਪਾਏ ਜਾ ਰਹੇ ਯੋਗਦਾਨ ਦੀ ਭਰਪੂਰ ਸ਼ਲਾਘਾ


- ਰਾਜ ਪੱਧਰੀ ਪੋਸ਼ਣ ਮਾਂਹ ਸਮਾਗਮ ਵਿੱਚ ਡਾ: ਬਲਜੀਤ ਕੌਰ ਨੇ ਪਹਿਲੀ ਵਾਰ ਮਾਂ ਬਣਨ ਵਾਲੀਆਂ 21 ਔਰਤਾਂ ਦੀ ਕੀਤੀ ਗੋਦ ਭਰਾਈ


- ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ: ਬਲਜੀਤ ਕੌਰ ਨੇ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ਼ ਵਿਖੇ ਰਾਜ ਪੱਧਰੀ ਪੋਸ਼ਣ ਮਾਹ ਸਮਾਗਮ ਦੀ ਕੀਤੀ ਪ੍ਰਧਾਨਗੀ


ਫ਼ਤਹਿਗੜ੍ਹ ਸਾਹਿਬ, 29 ਸਤੰਬਰ:


          ਆਂਗਨਵਾੜੀ ਵਰਕਰਾਂ ਦਾ ਸਿਹਤਮੰਦ ਸਮਾਜ ਦੀ ਸਿਰਜਣਾ ਵਿੱਚ ਅਹਿਮ ਯੋਗਦਾਨ ਹੁੰਦਾ ਹੈ ਕਿਉਂਕਿ ਬੱਚੇ ਦੇ ਕੁੱਖ ਵਿੱਚ ਆਉਣ ਤੋਂ ਲੈ ਕੇ ਉਸ ਦੇ ਵੱਡੇ ਹੋਣ ਤੱਕ ਦਿੱਤੀ ਜਾਣ ਵਾਲੀ ਪੌਸ਼ਟਿਕ ਖੁਰਾਕ ਤੇ ਬਿਮਾਰੀਆਂ ਤੋਂ ਬਚਾਅ ਲਈ ਆਂਗਨਵਾੜੀ ਵਰਕਰ ਅਹਿਮ ਡਿਊਟੀ ਅਦਾ ਕਰਦੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ: ਬਲਜੀਤ ਕੌਰ ਨੇ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ਼ ਦੇ ਗਿਆਨੀ ਦਿੱਤੀ ਸਿੰਘ ਆਡੀਟੋਰੀਅਮ ਵਿਖੇ ਕਰਵਾਏ ਗਏ ਰਾਜ ਪੱਧਰੀ ਪੋਸ਼ਣ ਮਾਹ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮਹਿਲਾ ਸ਼ਸ਼ਕਤੀਕਰਨ ਨਾਲ ਸਮਾਜ ਦੀ ਨੀਂਹ ਮਜਬੂਤ ਕਰਨ ਲਈ ਦਿਨ ਰਾਤ ਮਿਹਨਤ ਕਰ ਰਹੀ ਹੈ ਤਾਂ ਜੋ ਔਰਤਾਂ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾ ਸਕੇ।




          ਡਾ: ਬਲਜੀਤ ਕੌਰ ਨੇ ਕਿਹਾ ਕਿ ਪ੍ਰਮਾਤਮਾ ਨੇ ਔਰਤ ਨੂੰ ਹਰੇਕ ਪੱਖੋਂ ਮਜਬੂਤ ਬਣਾਇਆ ਹੈ ਅਤੇ ਅੱਜ ਦੇ ਦੌਰ ਵਿੱਚ ਸਾਡੀਆਂ ਬੇਟੀਆਂ ਲੜਕਿਆਂ ਤੋਂ ਬਹੁਤ ਅੱਗੇ ਨਿਕਲ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਨੇ ਹਮੇਸ਼ਾਂ ਸਮਾਜ ਦੇ ਨਾ-ਬਰਾਬਰੀ ਦਾ ਸਿਕਾਰ ਲੋਕਾਂ ਦੀ ਗੱਲ ਕੀਤੀ ਹੈ ਅਤੇ ਆਂਗਨਵਾੜੀ ਵਰਕਰਾਂ ਨੇ ਨਾ-ਬਰਾਬਰੀ ਦਾ ਸ਼ਿਕਾਰ ਲੋਕਾਂ, ਭਰੂਣ ਹੱਤਿਆ ਨੂੰ ਰੋਕਣ ਅਤੇ ਬੱਚਿਆਂ ਨੂੰ ਪੌਸ਼ਟਿਕ ਆਹਾਰ ਦੇਣ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਮਹਿਲਾ ਸ਼ਸ਼ਕਤੀਕਰਨ ਤੇ ਬਹੁਤ ਜੋਰ ਦਿੱਤਾ ਹੈ ਅਤੇ ਪੰਜਾਬ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਪੰਜ ਹਜ਼ਾਰ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਦੀ ਮੈਰਿਟ ਦੇ ਆਧਾਰ ਤੇ ਭਰਤੀ ਕੀਤੀ ਗਈ।


ਕੈਬਨਿਟ ਮੰਤਰੀ ਨੇ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਪ੍ਰੇਰਿਤ ਕਰਦਿਆ ਕਿਹਾ ਕਿ ਸਮਾਜਿਕ ਵਿਕਾਸ ਵਿੱਚ ਕਈ ਅਜਿਹੇ ਪਹਿਲੂ ਹੁੰਦੇ ਹਨ ਜਿਨ੍ਹਾਂ ਨੂੰ ਵਧੇਰੇ ਪਹਿਚਾਣ ਨਹੀਂ ਮਿਲਦੀ, ਪ੍ਰੰਤੂ ਇਸ ਦਾ ਮਤਲਵ ਇਹ ਨਹੀਂ ਕਿ ਉਹ ਸਮਾਜ ਦਾ ਅੰਗ ਨਹੀਂ ਹਨ। ਇਸ ਲਈ ਤੁਹਾਨੂੰ ਵੀ ਉਸਾਰੂ ਸੋਚ ਅਪਣਾ ਕੇ ਸਮਾਜ ਨਿਰਮਾਣ ਵਿੱਚ ਆਪਣਾ ਯੋਗਦਾਨ ਪਾਉਣ ਲਈ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਆਪਣੇ ਫਰਜ਼ਾਂ ਦੀ ਪੂਰਤੀ ਕਰਨੀ ਚਾਹੀਦੀ ਹੈ। ਉਨ੍ਹਾਂ ਆਂਗਨਵਾੜੀ ਵਰਕਰਾਂ ਨੂੰ ਇਹ ਵੀ ਕਿਹਾ ਕਿ ਵਧੇਰੇ ਕਰਕੇ ਲੋਕ ਆਂਗਨਵਾੜੀ ਵਰਕਰਾਂ ਨੂੰ ਧਰਨੇ ਦੇਣ ਵਾਲੇ ਵਿਭਾਗ ਦੇ ਨਾਮ ਨਾਲ ਹੀ ਜਾਣਦੇ ਹਨ ਪ੍ਰੰਤੂ ਆਂਗਨਵਾੜੀ ਵਰਕਰਾਂ ਦਾ ਇਹ ਫਰਜ਼ ਬਣਦਾ ਹੈ ਕਿ ਲੋਕਾਂ ਦੀ ਇਸ ਸੋਚ ਨੂੰ ਬਦਲਣ ਲਈ ਮੋਹਰੀ ਹੋ ਕੇ ਆਪਣੀ ਭੂਮਿਕਾ ਅਦਾ ਕਰਨ। ਉਨ੍ਹਾਂ ਇਹ ਵੀ ਕਿਹਾ ਕਿ ਧਰਨੇ ਜਾਂ ਪ੍ਰਦਰਸ਼ਨ ਕਿਸੇ ਵੀ ਮੁਸ਼ਕਲ ਦਾ ਹੱਲ ਨਹੀਂ ਹੁੰਦੇ ਅਤੇ ਆਂਗਨਵਾੜੀ ਵਰਕਰਾਂ ਲਈ ਸਰਕਾਰ ਦੇ ਬੂਹੇ ਹਮੇਸ਼ਾਂ ਖੁਲ੍ਹੇ ਹਨ।


ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ 03 ਅਕਤੂਬਰ ਤੋਂ ਸੀਨੀਅਰ ਸਿਟੀਜ਼ਨਾ ਲਈ ਪੰਜਾਬ ਭਰ ਵਿੱਚ ਜ਼ਿਲ੍ਹਾ ਪੱਧਰ ਤੇ ਵਿਸ਼ੇਸ਼ ਕੈਂਪ ਲਗਾਏ ਜਾਣਗੇ ਜਿਨ੍ਹਾਂ ਵਿੱਚ ਬਜ਼ੁਰਗਾਂ ਨੂੰ ਮੁਫਤ ਦਵਾਈਆਂ, ਐਨਕਾਂ ਦੇਣ ਤੋਂ ਇਲਾਵਾ ਲੋੜ ਅਨੁਸਾਰ ਓਪ੍ਰੇਸ਼ਨ ਵੀ ਮੁਫਤ ਕੀਤੇ ਜਾਣਗੇ। ਔਰਤਾਂ ਨੂੰ ਇੱਕ ਹਜ਼ਾਰ ਰੁਪਏ ਦੇਣ ਦੇ ਸਵਾਲ ਵਿੱਚ ਉਨ੍ਹਾਂ ਕਿਹਾ ਕਿ ਸਰਕਾਰ ਇਸ ਲਈ ਪੂਰੀ ਸੰਜੀਦਗੀ ਨਾਲ ਕੰਮ ਕਰ ਰਹੀ ਹੈ ਅਤੇ ਛੇਤੀ ਹੀ ਸਰਕਾਰ ਦਾ ਇਹ ਵਾਅਦਾ ਵੀ ਪੂਰਾ ਹੋਵੇਗਾ। ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਗ੍ਰਿਫਤਾਰੀ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਇਹ ਇੱਕ ਕਾਨੂੰਨੀ ਪ੍ਰ੍ਕ੍ਰਿਆ ਹੈ ਅਤੇ ਜੇਕਰ ਖਹਿਰਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤਾਂ ਉਸ ਵਿਰੁੱਧ ਗ੍ਰਹਿ ਵਿਭਾਗ ਕੋਲ ਸਬੂਤ ਵੀ ਹੋਣਗੇ।


ਇਸ ਮੌਕੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਵਿਸ਼ੇਸ਼ ਪ੍ਰਮੁੱਖ ਸਕੱਤਰ ਸ਼੍ਰੀਮਤੀ ਰਾਜੀ ਪੀ. ਸ਼੍ਰੀਵਾਸਤਵਾ ਨੇ ਇਸ ਮੌਕੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨੇ ਕੁਪੋਸ਼ਿਤ ਬੱਚਿਆਂ, ਅਨੀਮੀਆ ਪੀੜ੍ਹਤ ਬੱਚਿਆਂ, ਘਰੇਲੂ ਹਿੰਸਾਂ ਦਾ ਸ਼ਿਕਾਰ ਔਰਤਾਂ ਦੇ ਹੱਕਾਂ ਲਈ ਹਰੇਕ ਜ਼ਿਲ੍ਹੇ ਵਿੱਚ ਸਖੀ ਵਨ ਸਟਾਪ ਕੇਂਦਰ ਖੋਲ੍ਹੇ ਗਏ ਹਨ ਤਾਂ ਜੋ ਔਰਤਾਂ ਨੂੰ ਸਮਾਜ ਅੰਦਰ ਦੋਸਤਾਨਾ ਮਾਹੌਲ ਪ੍ਰਦਾਨ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਆਂਗਨਵਾੜੀ ਵਰਕਰ ਬੱਚਿਆਂ ਦਾ ਭਵਿੱਖ ਬਣਾਉਣ ਵਿੱਚ ਵੀ ਮੋਹਰੀ ਭੂਮਿਕਾ ਅਦਾ ਕਰਦੀਆਂ ਹਨ। ਉਨ੍ਹਾਂ ਦੱਸਿਆ ਕਿ ਪੋਸ਼ਣ ਮਾਂਹ ਅਧੀਨ ਗਰਭਵਤੀ ਔਰਤਾਂ ਤੇ ਬੱਚਿਆਂ ਨੂੰ ਪੌਸ਼ਟਿਕ ਖੁਰਾਕ ਦੇ ਮਹੱਤਵ ਬਾਰੇ ਜਾਗਰੂਕ ਕੀਤਾ ਗਿਆ ਅਤੇ ਇਸ ਮਹੀਨੇ ਦੌਰਾਨ ਸੂਬੇ ਭਰ ਵਿੱਚ 61 ਲੱਖ ਤੋਂ ਵੱਧ ਗਤੀਵਿਧੀਆਂ ਕਰਵਾਈਆਂ ਗਈਆਂ ਹਨ। ਉਨ੍ਹਾਂ ਵਿਭਾਗ ਦੀਆਂ ਵੱਖ-ਵੱਖ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ।


ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਕਿਹਾ ਕਿ ਪੋਸ਼ਣ ਮਾਂਹ ਅਧੀਨ ਬੱਚਿਆਂ ਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ ਅਤੇ ਇਸ ਦੌਰਾਨ ਆਂਗਨਵਾੜੀ ਵਰਕਰਾਂ ਨੇ ਸ਼ਲਾਘਾਯੋਗ ਸੇਵਾਵਾਂ ਨਿਭਾਈਆਂ ਹਨ। ਇਸ ਮੌਕੇ ਆਂਗਨਵਾੜੀ ਕੇਂਦਰਾਂ ਵਿੱਚ ਦਿੱਤੀਆਂ ਜਾਣ ਵਾਲੀਆ ਸਹੂਲਤਾਂ ਬਾਰੇ ਨਾਟਕ ਪੇਸ਼ ਕੀਤਾ ਗਿਆ ਅਤੇ ਲੜਕੀਆਂ ਨੇ ਆਤਮ ਰੱਖਿਆ ਲਈ ਮਾਰਸ਼ਲ ਆਰਟ ਦੀ ਪੇਸ਼ਕਾਰੀ ਵੀ ਕੀਤੀ। ਕੈਬਨਿਟ ਮੰਤਰੀ ਨੇ ਸਮਾਗਮ ਦੌਰਾਨ ਨਾਟਕ, ਗਿੱਧਾ ਤੇ ਆਤਮ ਰੱਖਿਆ ਲਈ ਪੇਸ਼ਕਾਰੀ ਦੇਣ ਵਾਲੀਆਂ ਆਂਗਨਵਾੜੀ ਵਰਕਰਾਂ, ਹੈਲਪਰਾਂ ਤੇ ਲੜਕੀਆਂ ਨੂੰ ਸਨਮਾਨਤ ਵੀ ਕੀਤਾ। ਉਨ੍ਹਾਂ ਪਹਿਲੀ ਵਾਰ ਮਾਂ ਬਣਨ ਵਾਲੀਆਂ 21 ਔਰਤਾਂ ਦੀ ਗੋਦ ਭਰਾਈ ਦੀ ਰਸਮ ਵੀ ਅਦਾ ਕੀਤੀ। ਇਸ ਰਾਜ ਪੱਧਰੀ ਸਮਾਗਮ ਵਿੱਚ ਮੰਚ ਸੰਚਾਲਨ ਦੀ ਭੂਮਿਕਾ ਸੁਮਨ ਬੱਤਰਾ ਨੇ ਬਾਖੂਬੀ ਨਿਭਾਈ।


ਇਸ ਮੌਕੇ ਹਲਕਾ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ, ਬਸੀ ਪਠਾਣਾ ਦੇ ਵਿਧਾਇਕ ਸ. ਰੁਪਿੰਦਰ ਸਿੰਘ ਹੈਪੀ, ਜ਼ਿਲ੍ਹਾ ਪੁਲਿਸ ਮੁਖੀ ਡਾ: ਰਵਜੋਤ ਗਰੇਵਾਲ, ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਈਸ਼ਾ ਸਿੰਗਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਸੁਰਿੰਦਰ ਸਿੰਘ ਧਾਲੀਵਾਲ, ਸਹਾਇਕ ਕਮਿਸ਼ਨਰ (ਜ) ਅਭਿਸ਼ੇਕ ਸ਼ਰਮਾ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ਼੍ਰੀ ਅਜੈ ਸਿੰਘ ਲਿਬੜਾ, ਮਾਰਕੀਟ ਕਮੇਟੀ ਸਰਹਿੰਦ ਦੇ ਚੇਅਰਮੈਨ ਸ. ਗੁਰਵਿੰਦਰ ਸਿੰਘ ਢਿੱਲੋਂ, ਮਾਰਕੀਟ ਕਮੇਟੀ ਚਨਾਰਥਲ ਕਲਾਂ ਦੇ ਚੇਅਰਮੈਨ ਸ਼੍ਰੀ ਰਸ਼ਪਿੰਦਰ ਸਿੰਘ ਰਾਜਾ, ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਅਮਰਿੰਦਰ ਸਿੰਘ ਮੰਡੋਫਲ, ਪੰਜਾਬ ਮਹਿਲਾ ਕਮਿਸ਼ਨ ਦੇ ਡਿਪਟੀ ਡਾਇਰੈਕਟਰ ਸ਼੍ਰੀ ਅਮਰਜੀਤ ਸਿੰਘ ਕੋਰੇ, ਜ਼ਿਲ੍ਹਾ ਪ੍ਰੋਗਰਾਮ ਅਫਸਰ ਸ਼੍ਰੀ ਗੁਰਮੀਤ ਸਿੰਘ, ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਸ਼੍ਰੀ ਹਰਭਜਨ ਸਿੰਘ ਮਹਿਮੀ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਸ਼੍ਰੀਮਤੀ ਜੋਬਨਦੀਪ ਕੌਰ, ਨਵਦੀਪ ਸਿੰਘ ਨਵੀ, ਮਾਨਵ, ਸਤੀਸ਼ ਲਟੋਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਅਧਿਕਾਰੀ, ਕਰਮਚਾਰੀ ਤੇ ਹੋਰ ਪਤਵੰਤੇ ਮੌਜੂਦ ਸਨ।

EMERGENCY ALERT : ਵਾਈਬ੍ਰੇਸ਼ਨ ਦੇ ਨਾਲ ਤੁਹਾਡੇ ਮੋਬਾਈਲ 'ਤੇ ਆਫ਼ਤ ਸੰਬੰਧੀ ਸੰਦੇਸ਼, ਘਬਰਾਓ ਨਹੀਂ

 

ਮਹੱਤਵਪੂਰਨ ਨੋਟ: ਤੁਹਾਨੂੰ ਇੱਕ ਵੱਖਰੀ ਆਵਾਜ਼ ਅਤੇ ਵਾਈਬ੍ਰੇਸ਼ਨ ਦੇ ਨਾਲ ਤੁਹਾਡੇ ਮੋਬਾਈਲ 'ਤੇ ਆਫ਼ਤ ਸੰਬੰਧੀ ਟੈਸਟ ਸੁਨੇਹਾ ਪ੍ਰਾਪਤ ਹੋ ਸਕਦਾ ਹੈ। ਕਿਰਪਾ ਕਰਕੇ ਘਬਰਾਓ ਨਾ, ਇਹ ਸੁਨੇਹਾ ਸੱਚੀ ਐਮਰਜੈਂਸੀ ਦਾ ਸੰਕੇਤ ਨਹੀਂ ਦਿੰਦਾ। ਇਹ ਸੰਦੇਸ਼ ਭਾਰਤ ਸਰਕਾਰ ਦੇ ਦੂਰਸੰਚਾਰ ਵਿਭਾਗ ਦੁਆਰਾ ਯੋਜਨਾਬੱਧ ਜਾਂਚ ਪ੍ਰਕਿਰਿਆ ਦੇ ਹਿੱਸੇ ਵਜੋਂ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ ਦੇ ਸਹਿਯੋਗ ਨਾਲ ਭੇਜਿਆ ਜਾ ਰਿਹਾ ਹੈ। 



ਐਸ.ਸੀ.ਈ.ਆਰ.ਟੀ. ਪੰਜਾਬ ਵਿਖੇ ਟੀਚਿੰਗ ਕਾਡਰ ਦੀਆਂ ਅਸਾਮੀਆਂ ਤੇ ਭਰਤੀ ਲਈ ਪ੍ਰਤੀਬੇਨਤੀਆਂ ਦੀ ਮੰਗ


SCERT PUNJAB TEACHER BHRTI 2023: ਐਸ.ਸੀ.ਈ.ਆਰ.ਟੀ. ਪੰਜਾਬ ਵਿਖੇ ਟੀਚਿੰਗ ਕਾਡਰ ਦੀਆਂ ਅਸਾਮੀਆਂ ਤੇ ਭਰਤੀ ਲਈ ਪ੍ਰਤੀਬੇਨਤੀਆਂ ਦੀ ਮੰਗ 

ਐਸ.ਸੀ.ਈ.ਆਰ.ਟੀ. ਪੰਜਾਬ ਵਿਖੇ ਟੀਚਿੰਗ ਕਾਡਰ ਦੀਆਂ, ਲੈਕਚਰਾਰ ਦੀ 3 ਅਸਾਮੀਆਂ, ਮਾਸਟਰ ਕਾਡਰ ਦੀਆਂ 17 ਅਸਾਮੀਆਂ ਅਤੇ ਮਾਸਟਰ/ਪ੍ਰਾਇਮਰੀ/ਪ੍ਰੀ-ਪ੍ਰਾਇਮਰੀ ਕਾਡਰ ਦੀਆਂ 6 ਅਸਾਮੀਆਂ ਖਾਲੀ ਹਨ ।



 ਵਿਭਾਗ ਵਿਚ ਸੇਵਾ ਨਿਭਾ ਰਹੇ ਅਧਿਆਪਕ ਜਿਨ੍ਹਾਂ ਨੂੰ ਐਸ.ਸੀ.ਈ.ਆਰ.ਟੀ./ਡਾਇਟ ਜਾਂ ਅਕਾਦਮਿਕ ਕੰਮ ਦਾ ਤਜਰਬਾ ਹੋਵੇ ਅਤੇ ਕੰਪਿਉਟਰ ਅਤੇ ਟਾਇਪਿੰਗ ਦੀ ਜਾਣਕਾਰੀ ਰਖਦੇ ਹੋਣ, ਦਫਤਰ ਐਸ.ਸੀ.ਈ.ਆਰ.ਟੀ ਪੰਜਾਬ, ਮੋਹਾਲੀ ਵਿਖੇ ਕੰਮ ਕਰਨ ਦੇ ਇਛੁੱਕ ਹੋਣ, ਉਹ ਅਧਿਆਪਕ ਦਫਤਰ ਵਿਖੇ ਨਿੱਜੀ ਰੂਪ ਵਿਚ ਪੇਸ਼ ਹੋ ਕੇ ਡਾਇਰੈਕਟਰ ਐਸ.ਸੀ.ਈ.ਆਰ.ਟੀ ਜੀ ਨੂੰ ਆਪਣੀ ਪ੍ਰਤੀਬੇਨਤੀ ਦੇ ਸਕਦੇ ਹਨ ।

PSEB BOARD EXAM CENTRE: ਪ੍ਰੀਖਿਆ ਕੇਂਦਰ ਬਨਾਉਣ ਲਈ ਸਕੂਲਾਂ ਤੋਂ ਮੰਗੀਆਂ 5 ਆਪਸ਼ਨ

ਸਮੂਹ ਸਕੂਲ ਮੁਖੀਆਂ ਨੂੰ ਪੱਤਰ ਨੰਬਰ ਪਸਸਬ-ਕਸ-2023/1427 ਮਿਤੀ 01/09/2023 ਜਾਰੀ ਕਰਦੇ ਹੋਏ ਸਕੂਲ ਦੀ Login id ਤੇ ਇੰਨਫ੍ਰਾਸਟ੍ਰਕਚਰ ਪ੍ਰਫਾਰਮਾ ਭਰਨ ਲਈ ਹਦਾਇਤ ਕੀਤੀ ਗਈ ਸੀ। ਉਕਤ ਪੱਤਰ ਦੀ ਨਿਰਧਾਰਿਤ ਮਿਤੀ ਉਪਰੰਤ ਜਿਹੜੇ ਸਕੂਲ ਇਹ ਪ੍ਰੋਫਾਰਮਾ ਭਰਨ ਤੋਂ ਰਹਿ ਗਏ ਸਨ, ਉਹਨਾਂ ਨੂੰ ਇਸ ਪੱਤਰ ਦੀ ਲਗਾਤਾਰਤਾ ਵਿੱਚ ਪੱਤਰ ਨੰਬਰ ਪਸਸਬ-ਕਸ-2023/1442 ਮਿਤੀ 18/09/2023 ਜਾਰੀ ਕਰਦੇ ਹੋਏ ਪ੍ਰੋਫਾਰਮਾ ਭਰਨ ਲਈ ਸਮੇਂ ਵਿੱਚ ਮਿਤੀ 25/09/2023 ਤੱਕ ਦਾ ਵਾਧਾ ਕੀਤਾ ਗਿਆ ਸੀ।


ਮੁੱਖ ਦਫਤਰ ਵੱਲੋਂ ਇਸ ਪ੍ਰੋਫਾਰਮੇ ਵਿੱਚ ਪਰੀਖਿਆ ਕੇਂਦਰਾਂ ਦੀ ਮੰਗ ਸਬੰਧੀ ਆਪਸ਼ਨ ਦੀ ਵੀ ਮੰਗ ਕੀਤੀ ਗਈ ਸੀ, ਪ੍ਰੰਤੂ ਹੁਣ ਪਰੀਖਿਆ ਕੇਂਦਰ ਅਲਾਟ ਕਰਨ ਦੀ ਪ੍ਰਣਾਲੀ ਵਿੱਚ ਸੋਧ ਕਰਦੇ ਹੋਏ ਪ੍ਰੀਖਿਆ ਕੇਂਦਰ ਲਈ ਆਪਸ਼ਨ ਭਰਨ ਦੇ ਸਬੰਧ ਵਿੱਚ ਦਫਤਰ ਵੱਲੋਂ ਇੱਕ ਨਵਾਂ ਪ੍ਰੋਫਾਰਮਾ ਸਮੂਹ ਸਕੂਲਾਂ ਦੀ Login Id ਤੇ ਅੱਪਲੋਡ ਕੀਤਾ ਗਿਆ ਹੈ।


ਇਸ ਨਵੇਂ ਪ੍ਰੋਫਾਰਮੇ ਵਿੱਚ ਪ੍ਰੀਖਿਆ ਕੇਂਦਰਾਂ ਦੀ ਚੋਣ ਲਈ ਹੇਠ ਲਿਖੇ ਅਨੁਸਾਰ ਵੇਰਵੇ ਭਰੇ ਜਾਣ : - ਇਸ ਪ੍ਰੋਫਾਰਮੇ ਵਿੱਚ ਪ੍ਰੀਖਿਆ ਕੇਂਦਰਾਂ ਲਈ ਪੰਜ ਆਪਸ਼ਨਾਂ ਭਰੀਆਂ ਜਾਣ।

ਇਹਨਾਂ ਆਪਸ਼ਨਾਂ ਵਿੱਚ ਤਿੰਨ ਸਕੂਲ ਅਜਿਹੇ ਭਰੇ ਜਾਣ ਜਿਨਾਂ ਵਿੱਚ ਪਹਿਲਾਂ ਹੀ ਪਰੀਖਿਆ ਕੇਂਦਰ ਚੱਲ ਰਹੇ ਹਨ ਅਤੇ ਦੋ ਅਜਿਹੇ ਸਕੂਲ ਭਰੇ ਜਾਣ ਜੋ ਕਿ 10 ਕਿ.ਮੀ. ਦੇ ਘੇਰੇ ਵਿੱਚ ਹੋਣ ਅਤੇ ਇਹਨਾਂ ਸਕੂਲਾਂ ਵਿੱਚ ਪਰੀਖਿਆ ਕੇਂਦਰ ਨਾ ਬਣਦਾ ਹੋਵੇ(ਨਾਲ ਨੰਬੀ ਲਿੰਕ)।

 ਪ੍ਰੋਫਾਰਮਾ ਧਿਆਨਪੂਰਵਕ ਉਕਤ ਹਦਾਇਤਾਂ ਅਨੁਸਾਰ ਬਿਲਕੁਲ ਸਹੀ ਭਰਿਆ ਜਾਵੇ ਤਾਂ ਜੋ ਇਹਨਾਂ ਪੰਜ ਆਪਸ਼ਨਾਂ ਵਿੱਚੋਂ ਕਿਸੇ ਇੱਕ ਸਕੂਲ ਵਿੱਚ ਪਰੀਖਿਆ ਕੇਂਦਰ ਸਥਾਪਿਤ ਕੀਤਾ ਜਾ ਸਕੇ। 



MERI MITI MERA DESH : ਮੇਰੀ ਮਿੱਟੀ ਮੇਰਾ ਦੇਸ਼ ਮੁਹਿੰਮ ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਕਮਲਦੀਪ ਕੌਰ ਦੀ ਅਗਵਾਈ ਹੇਠ ਮਲਕਪੁਰ ਚੌਕ ਵਿੱਚ ਪ੍ਰੋਗਰਾਮ ਆਯੋਜਿਤ

 ਮੇਰੀ ਮਿੱਟੀ ਮੇਰਾ ਦੇਸ਼ ਮੁਹਿੰਮ ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਕਮਲਦੀਪ ਕੌਰ ਦੀ ਅਗਵਾਈ ਹੇਠ ਮਲਕਪੁਰ ਚੌਕ ਵਿੱਚ ਪ੍ਰੋਗਰਾਮ ਆਯੋਜਿਤ।

ਪ੍ਰੋਗਰਾਮ ਦੌਰਾਨ ਪ੍ਰਾਇਮਰੀ ਸਕੂਲਾਂ ਦੇ ਨੰਨ੍ਹੇ ਮੁੰਨੇ ਬੱਚਿਆਂ ਨੇ ਕੋਰਿਓਗ੍ਰਾਫੀ ਨਾਲ ਸ਼ਹੀਦਾਂ ਨੂੰ ਕੀਤਾ ਨਮਨ।


ਮੇਰੀ ਮਿੱਟੀ ਮੇਰਾ ਦੇਸ਼ ਮੁਹਿੰਮ ਨੇ ਲੋਕਾਂ ਵਿੱਚ ਇੱਕ ਨਵਾਂ ਜਜ਼ਬਾ ਕੀਤਾ ਪੈਦਾ:- ਕਮਲਦੀਪ ਕੌਰ।


ਮੇਰੀ ਮਿੱਟੀ ਮੇਰਾ ਦੇਸ਼ ਮੁਹਿੰਮ ਰਾਹੀਂ ਭੁੱਲੇ ਹੋਏ ਆਜ਼ਾਦੀ ਘੁਲਾਟੀਆਂ, ਸ਼ਹੀਦਾਂ ਅਤੇ ਦੇਸ਼ ਲਈ ਮਰ ਮਿਟਣ ਵਾਲੇ ਯੋਧਿਆਂ ਨੂੰ ਯਾਦ ਕਰਨ ਦਾ ਨਵਾਂ ਦ੍ਰਿਸ਼ਟੀਕੋਣ ਮਿਲਿਆ ਹੈ:- ਆਨੰਦ ਵਾਹਿਨੀ ਪਠਾਨਕੋਟ ਸੰਸਥਾ


ਮੇਰੀ ਮਿੱਟੀ ਮੇਰਾ ਦੇਸ਼ ਮੁਹਿੰਮ ਦਾ ਮਕਸਦ ਦੇਸ਼ ਲਈ ਜਾਨਾਂ ਵਾਰਨ ਵਾਲੇ ਬਹਾਦਰ ਸੈਨਿਕਾਂ ਦਾ ਸਨਮਾਨ ਕਰਨਾ:- ਡੀਜੀ ਸਿੰਘ।

ਪਠਾਨਕੋਟ, 28 ਸਿਤੰਬਰ (   ) ਸਿੱਖਿਆ ਵਿਭਾਗ ਪਠਾਨਕੋਟ ਵੱਲੋਂ ਆਜ਼ਾਦੀ ਕਾ ਮਹੋਤਸਵ ਅਧੀਨ ਸ਼ੁਰੂ ਕੀਤੀ ਗਈ ਮੁਹਿੰਮ ਮੇਰੀ ਮਿੱਟੀ ਮੇਰਾ ਦੇਸ਼ ਮੁਹਿੰਮ ਤਹਿਤ ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀਮਤੀ ਕਮਲਦੀਪ ਕੌਰ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀ ਡੀਜੀ ਸਿੰਘ ਦੀ ਅਗਵਾਈ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਮਲਕਪੁਰ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਖੋਬਾ ਦੇ ਵਿਦਿਆਰਥੀਆਂ ਵੱਲੋਂ ਮਲਕਪੁਰ ਚੌਕ ਵਿੱਚ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਿਸ ਵਿੱਚ ਨੁੱਕੜ ਨਾਟਕ, ਦੇਸ਼ ਭਗਤੀ ਦੇ ਗੀਤਾਂ ਤੇ ਕੋਰਿਓਗ੍ਰਾਫੀ ਅਤੇ ਸਵੱਛਤਾ ਹੀ ਸੇਵਾ ਤਹਿਤ ਪੇਸ਼ ਕੀਤਾ ਗਿਆ ਪ੍ਰੋਗਰਾਮ ਖਿੱਚ ਦਾ ਕੇਂਦਰ ਰਿਹਾ। ਇਸ ਪ੍ਰੋਗਰਾਮ ਵਿੱਚ ਪੁਰੀਪੀਠਾਧੀਸ਼ਵਰ ਗੋਵਰਧਨ ਮਠ ਜਗਤਗੁਰੂ ਸ਼ੰਕਰਾਚਾਰੀਆ ਜੀ ਵੱਲੋਂ ਸੰਚਾਲਿਤ ਸੰਸਥਾ ਆਨੰਦ ਵਾਹਿਨੀ ਪਠਾਨਕੋਟ ਸੰਸਥਾ ਦੇ ਮੈਂਬਰਾਂ ਸ੍ਰੀਮਤੀ ਸੁਨੀਤਾ ਜੰਡਿਆਲ, ਆਦਰਸ਼ ਅਰੋੜਾ, ਸੰਤੋਸ਼ ਰਾਣਾ, ਚਿੰਕੀ, ਸੁਜਾਤਾ ਕਾਟਲ, ਜ਼ਿਲ੍ਹਾ ਨੋਡਲ ਅਫ਼ਸਰ ਰਾਕੇਸ਼ ਠਾਕੁਰ, ਬੀਪੀਈਓ ਪਠਾਨਕੋਟ -2 ਨਰੇਸ਼ ਪਨਿਆੜ ਅਤੇ ਐਮਸੀ ਰਿਤਿਕਾ ਚੌਧਰੀ ਨੇ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋ ਕੇ  ਸ਼ਹੀਦ ਭਗਤ ਸਿੰਘ ਜੀ ਦੀ ਜਯੰਤੀ ਤੇ ਰਾਸ਼ਟਰ ਲਈ ਸ਼ਹੀਦ ਹੋਣ ਵਾਲੇ ਯੋਧਿਆਂ ਨੂੰ ਨਮਨ ਕੀਤਾ ਅਤੇ ਦੱਸਿਆ ਕਿ ਦੇਸ਼ ਭਰ 'ਚ ਚੱਲ ਰਹੀ ਮੇਰੀ ਮਿੱਟੀ ਮੇਰਾ ਦੇਸ਼ ਮੁਹਿੰਮ ਤਹਿਤ ਸ਼ਹੀਦ ਜਵਾਨਾਂ ਦੇ ਪਿੰਡਾਂ ਦੀ ਮਿੱਟੀ ਇਕੱਠੀ ਕਰਕੇ ਦਿੱਲੀ ਭੇਜੀ ਜਾਵੇਗੀ, ਜਿੱਥੇ ਇੱਕ ਯਾਦਗਾਰ ਸਮਾਰਕ ਸਥਾਪਤ ਕੀਤਾ ਜਾਵੇਗਾ।

ਮਲਕਪੁਰ ਚੌਕ ਵਿੱਚ ਪ੍ਰੋਗਰਾਮ ਪੇਸ਼ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕਰਦੇ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀਮਤੀ ਕਮਲਦੀਪ ਕੌਰ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀ ਡੀਜੀ ਸਿੰਘ ਅਤੇ ਹੋਰ।


ਇਸ ਮੌਕੇ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਪ੍ਰੋਗਰਾਮ ਪੇਸ਼ ਕਰਨ ਵਾਲੇ ਸਕੂਲੀ ਬੱਚਿਆਂ ਨੂੰ ਸਨਮਾਨਿਤ ਕੀਤਾ ਅਤੇ ਸਮੂਹ ਸਕੂਲੀ ਬੱਚਿਆਂ ਅਤੇ ਲੋਕਾਂ ਨੇ ਭਾਰਤ ਨੂੰ ਆਤਮ ਨਿਰਭਰ ਬਣਾਉਣ, ਦੇਸ਼ ਪ੍ਰੇਮ ਅਤੇ ਸ਼ਹੀਦਾਂ ਦਾ ਸਨਮਾਨ ਕਰਨ ਦੀ ਸਹੁੰ ਚੁੱਕੀ।

ਇਸ ਸਮੇਂ ਬੋਲਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀਮਤੀ ਕਮਲਦੀਪ ਕੌਰ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਦੇਸ਼ ਦੇ ਸੈਨਿਕਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਦੇਸ਼ ਲਈ ਕੰਮ ਕਰਨਾ ਚਾਹੀਦਾ ਹੈ। ਜਿਸ ਤਰ੍ਹਾਂ ਇਸ ਮੁਹਿੰਮ ਨੇ ਦੇਸ਼ ਦੇ ਲੋਕਾਂ ਵਿੱਚ ਇੱਕ ਨਵਾਂ ਜ਼ਜਬਾ ਪੈਦਾ ਕੀਤਾ ਹੈ ਅਤੇ ਚੰਦਰਯਾਨ ਨਾਲ ਭਾਰਤ ਨੂੰ ਇੱਕ ਨਵੀਂ ਸ਼ਾਨ ਦਿੱਤੀ ਹੈ, ਸਾਨੂੰ ਸਾਰੇ ਸ਼ਹੀਦਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਤਾਂ ਜੋ ਉਹ ਵੀ ਇਸ ਦੇਸ਼ ਵਿੱਚ ਮਾਣ ਮਹਿਸੂਸ ਕਰਨ।


ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਆਨੰਦ ਵਾਹਿਨੀ ਪਠਾਨਕੋਟ ਸੰਸਥਾ ਦੇ ਮੈਂਬਰ ਅਤੇ ਸ਼ਹੀਦ ਮੇਜ਼ਰ ਕੁਲਬੀਰ ਸਿੰਘ ਰਾਣਾ ਦੀ ਪਤਨੀ ਸ੍ਰੀਮਤੀ ਸੰਤੋਸ਼ ਰਾਣਾ ਨੇ ਕਿਹਾ ਕਿ ਮੇਰੀ ਮਿੱਟੀ ਮੇਰਾ ਦੇਸ਼ ਮੁਹਿੰਮ ਤਹਿਤ ਸ਼ਹੀਦ ਪਰਿਵਾਰਾਂ ਦੇ ਆਂਗਣ ਦੀ ਮਿੱਟੀ ਇਕੱਠੀ ਕਰਕੇ ਅੰਮ੍ਰਿਤ ਕਲਸ਼ ਵਿੱਚ ਪਾਈ ਜਾਵੇਗੀ ਅਤੇ ਫਿਰ ਇਸ ਨੂੰ ਦਿੱਲੀ ਵਿੱਚ ਨੈਸ਼ਨਲ ਵਾਰ ਮੈਮੋਰੀਅਲ ਨੇੜੇ ਬਣਨ ਵਾਲੀ ਅੰਮ੍ਰਿਤ ਵਾਟਿਕਾ ਬਣਾਉਣ ਲਈ ਭੇਜਿਆ ਜਾਵੇਗਾ। 'ਮੇਰੀ ਮਿੱਟੀ ਮੇਰਾ ਦੇਸ਼' ਮੁਹਿੰਮ ਰਾਹੀਂ ਭੁੱਲੇ ਹੋਏ ਆਜ਼ਾਦੀ ਘੁਲਾਟੀਆਂ, ਸ਼ਹੀਦਾਂ ਅਤੇ ਦੇਸ਼ ਲਈ ਮਰ ਮਿਟਣ ਵਾਲੇ ਯੋਧਿਆਂ ਨੂੰ ਯਾਦ ਕਰਨ ਦਾ ਨਵਾਂ ਦ੍ਰਿਸ਼ਟੀਕੋਣ ਮਿਲਿਆ ਹੈ।


ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀ ਡੀਜੀ ਸਿੰਘ ਨੇ ਕਿਹਾ ਕਿ 'ਮੇਰੀ ਮਿੱਟੀ ਮੇਰਾ ਦੇਸ਼' ਮੁਹਿੰਮ ਦਾ ਮਕਸਦ ਦੇਸ਼ ਲਈ ਜਾਨਾਂ ਵਾਰਨ ਵਾਲੇ ਬਹਾਦਰ ਸੈਨਿਕਾਂ ਦਾ ਸਨਮਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਮੁਹਿੰਮ ਦੇ ਹਿੱਸੇ ਵਜੋਂ, "ਸਾਡੇ ਅਮਰ ਸ਼ਹੀਦਾਂ" ਦੀ ਯਾਦ ਵਿੱਚ ਜ਼ਿਲ੍ਹਾ ਪਠਾਨਕੋਟ ਦੇ ਸਮੂਹ ਸਕੂਲਾਂ ਵਿੱਚ ਗਤੀਵਿਧੀਆਂ ਆਯੋਜਿਤ ਕੀਤੀਆਂ ਜਾ ਰਹੀਆਂ ਹਨ। 

ਇਸ ਮੌਕੇ ਤੇ ਸਮਾਰਟ ਸਕੂਲ ਕੋਆਰਡੀਨੇਟਰ ਕੁਸਮ ਲਤਾ, ਰਜਨੀ, ਸਮੇਤ ਸਮੂਹ ਸਕੂਲ ਸਟਾਫ਼ ਹਾਜ਼ਰ ਸੀ।



PSEB 5TH EXAM 2024: 5 ਵੀਂ ਅਤੇ 8 ਵੀਂ ਜਮਾਤ ਲਈ ਇਨਫਰਾਸਟਰਕਚਰ ਆਨ-ਲਾਈਨ ਕਰਨ ਦੀ ਮਿਤੀ ਵਿੱਚ ਵਾਧਾ, ਇਸ ਲਿੰਕ ਰਾਹੀਂ ਕਰੋ ਆਨਲਾਈਨ ਅਪਡੇਟ

PSEB 5TH EXAM 2024: 5 ਵੀਂ ਅਤੇ 8 ਵੀਂ ਜਮਾਤ ਲਈ ਇਨਫਰਾਸਟਰਕਚਰ ਆਨ ਲਾਈਨ ਕਰਨ ਦੀ ਮਿਤੀ ਵਿੱਚ ਵਾਧਾ, ਇਸ ਲਿੰਕ ਰਾਹੀਂ ਕਰੋ ਆਨਲਾਈਨ ਅਪਡੇਟ 



ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਨਫਰਾਸਟਰਕਚਰ ਆਨਲਾਇਨ ਕਰਨ ਦੀ ਮਿਤੀ ਵਿੱਚ 30/09/23 ਤੱਕ ਵਾਧਾ ਕੀਤਾ ਗਿਆ ਹੈ ।

 ਜਿਨਾ ਸਕਲਾਂ ਵੱਲੌਂ ਅਜੇ ਤੱਕ ਆਨਲਾਈਨ ਨਹੀਂ ਕੀਤਾ ਗਿਆ ਹੈ ਉਨ੍ਹਾਂ ਸਕੂਲਾਂ ਨੂੰ 30 ਸਤੰਬਰ ਤੱਕ ਦਾ ਸਮਾਂ ਦਿੱਤਾ ਗਿਆ ਹੈ। 

ਇਨਫਰਾਸਟਰਕਚਰ ਆਨਲਾਇਨ ਕਰਨ ਲਈ ਇਸ ਲਿੰਕ ਤੇ ਕਲਿਕ ਕਰੋ, ਯੂਜ਼ਰ ਆਈਡੀ ਅਤੇ ਪਾਸਵਰਡ ਭਰਨ ਉਪਰੰਤ ਸਕੂਲ ਪ੍ਰੋਫਾਈਲ ਤੇ ਕਲਿੱਕ ਕਰਕੇ ਇੰਨਫਰਾਸਟਰਕਚਰ ਪ੍ਰੋਫਾਰਮਾ ਤੇ ਕਲਿੱਕ ਕਰੋ।  

https://middleprimary2023.pseb.ac.in/Webservice/ImportDataFifth

PSEB 5TH REGISTRATION 2023: 5 ਵੀਂ ਜਮਾਤ ਦੀ ਰਜਿਸਟ੍ਰੇਸ਼ਨ ਲਈ ਵੱਡੀ ਖੱਬਰ, ਇੰਨਫਰਾਟ੍ਰਕਚਰ ਪ੍ਰੋਫਾਰਮਾ ਅਪਲੋਡ ਕਰਨਾ ਹੋਇਆ ਲਾਜ਼ਮੀ, ਇਸ ( ਲਿੰਕ) ਰਾਹੀਂ ਕਰੋ ਅਪਡੇਟ

PSEB 5TH REGISTRATION 2023: 5 ਵੀਂ ਜਮਾਤ ਦੀ ਰਜਿਸਟ੍ਰੇਸ਼ਨ ਸਮੇਂ ਇੰਨਫਰਾਟ੍ਰਕਚਰ ਪ੍ਰੋਫਾਰਮਾ ਅਪਲੋਡ ਕਰਨਾ ਹੋਇਆ ਲਾਜ਼ਮੀ, ਇਸ ( ਲਿੰਕ) ਰਾਹੀਂ ਕਰੋ ਅਪਡੇਟ 


ਮੋਹਾਲੀ, 20 ਸਤੰਬਰ 2023 ( Pbjobsoftoday) 
PSEB 5TH REGISTRATION 2023:- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ  ਮਾਰਚ 2024 ਦੀਆਂ ਸਲਾਨਾ ਪ੍ਰੀਖਿਆਵਾਂ ਲਈ ਸਕੂਲ ਦੀ LOGIN ID ਤੋ ਇੰਨਫਰਾਟ੍ਰਕਚਰ ਪ੍ਰੋਫਾਰਮਾ ਦਿਤਾ ਗਿਆ ਸੀ, ਜੋ ਕਿ ਸਮੂਹ ਸਕੂਲ ਮੁੱਖੀਆਂ ਵਲੋਂ ਨਿਰਧਾਰਿਤ 15/9/23 ਤੱਕ ਭਰਿਆ ਜਾਣਾ ਲਾਜ਼ਮੀ ਸੀ, ਪ੍ਰੰਤੂ ਕੁੱਝ ਸਕੂਲ ਮੁੱਖੀਆਂ ਵਲੋਂ ਨਿਰਧਾਰਿਤ ਮਿਤੀ ਤੱਕ ਇਹ ਪ੍ਰੋਫਾਰਮਾ ਨਹੀਂ ਭਰਿਆ ਗਿਆ।


ਸਿੱਖਿਆ ਬੋਰਡ ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਪੱਤਰ ਜਾਰੀ ਕਰ ਲਿਖਿਆ ਗਿਆ ਹੈ ਕਿ  ਇਨਫਰਾਸਟ੍ਰਕਚਰ ਪ੍ਰੋਫਾਰਮਾ ਆਨ-ਲਾਇਨ ਭਰਨ ਲਈ ਪੰਜਾਬ ਸਕੂਲ ਸਿੱਖਿਆ ਮੋਹਾਲੀ ਵਲੋਂ ਮਿਤੀ 25/9/23 ਤੱਕ ਵਾਧਾ ਕੀਤਾ ਗਿਆ ਹੈ। 5ਵੀਂ  ਜਮਾਤ ਦੀ ਰਜਿਸਟ੍ਰੇਸ਼ਨ ਦਾ ਫਾਈਨਲ ਸਬਮਿਟ ਕਰਨ ਸਮੇਂ Infrastructure profile update ਲਾਜ਼ਮੀ ਹੈ। ਜਿਸ ਵਿੱਚ ਸਕੂਲ ਮੇਨ ਗੇਟ ਦੀ ਫੋਟੋ ਅਪਲੋਡ ਹੋਵੇਗੀ।

ਇਸ ਲਈ  ਸਮੂਹ ਸਕੂਲ ਮੁੱਖੀਆ ਨੂੰ ਸਖਤ ਹਦਾਇਤ ਕੀਤੀ ਗਈ ਕਿ ਮਿਥੀ ਮਿਤੀ ਤੇ ਪ੍ਰੋਫਾਰਮੇ ਭਰਨ ਦੀ ਖੇਚਲ ਕੀਤੀ ਜਾਵੇ ਕਿਉਂਕਿ ਮੁੱਖ ਦਫ਼ਤਰ ਵਲੋਂ ਹੋਰ ਵਾਧਾ ਨਹੀਂ ਕੀਤਾ ਜਾਵੇਗਾ। ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ 
ਇਸ ਸਬੰਧੀ ਮੋਬਾਈਲ ਐਪ ਵੀ ਜਾਰੀ ਕੀਤਾ ਕੀਤਾ ਗਿਆ ਹੈ। ਮੋਬਾਈਲ ਐਪ ਡਾਊਨਲੋਡ ਕਰਨ ਲਈ ਲਿੰਕ ਇਥੇ ਕਲਿੱਕ ਕਰੋ 
ਐਪ ਤੇ ਲਾਗਿਨ ਕਰਨ ਲਈ ਸਕੂਲ ਆਈਡੀ ਅਤੇ ਪਾਸਵਰਡ ਭਰੋ।

SUSPEND : ਡਾਇਰੈਕਟਰ ਆਫ ਸਕੂਲ ਐਜੂਕੇਸ਼ਨ ਵੱਲੋਂ ਕੰਪਿਊਟਰ ਫੈਕਲਟੀ ਨੂੰ ਕੀਤਾ ਮੁਅੱਤਲ,

SUSPEND : ਡਾਇਰੈਕਟਰ ਆਫ ਸਕੂਲ ਐਜੂਕੇਸ਼ਨ ਵੱਲੋਂ ਕੰਪਿਊਟਰ ਫੈਕਲਟੀ ਨੂੰ ਕੀਤਾ ਮੁਅੱਤਲ, 

ਚੰਡੀਗੜ੍ਹ, 28 ਸਤੰਬਰ 2023

ਡਾਇਰੈਕਟੋਰੇਟ ਆਫ ਸਕੂਲ ਐਜੂਕੇਸ਼ਨ (ਸੈਕੰਡਰੀ) ਪੰਜਾਬ ਵੱਲੋਂ  ਗੁਰਪ੍ਰੀਤ ਸਿੰਘ, ਕੰਪਿਊਟਰ ਫੈਕਲਟੀ, ਸ.ਸ.ਸ.ਸ ਮੰਡੋਰ, ਪਟਿਆਲਾ ਜੋ ਕਿ ਇਸ ਸਮੇਂ ਬਤੌਰ ਅਸਿਸਟੈਂਟ ਐਮ.ਆਈ.ਐਸ. ਐਮ.ਆਈ.ਐਸ. ਵਿੰਗ, ਦਫਤਰ ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ ਪੰਜਾਬ ਵਿਖੇ ਤਾਇਨਾਤ ਹੈ, ਨੂੰ ਤਤਕਾਲ ਸਮੇਂ ਤੋਂ ਮੁਅੱਤਲ ਕੀਤਾ ਗਿਆ ਹੈ। 


ਮੁਅੱਤਲੀ ਸਮੇਂ ਦੌਰਾਨ ਕਰਮਚਾਰੀ ਦਾ ਹੈਡਕੁਆਟਰ ਦਫਤਰ ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਮਾਨਸਾ ਨਿਸ਼ਚਿਤ ਕੀਤਾ ਗਿਆ ਹੈ। ਇਹ ਹੁਕਮ ਦਫਤਰ ਡਾਇਰੈਕਟੋਰੇਟ ਆਫ ਸਕੂਲ ਐਜੂਕੇਸ਼ਨ (ਸੈਕੰਡਰੀ) ਪੰਜਾਬ ਵਲੋਂ ਸਮਰੱਥ ਅਥਾਰਟੀ ਦੀ ਪ੍ਰਵਾਨਗੀ ਉਪਰੰਤ ਜਾਰੀ ਕੀਤੇ ਗਏ ਹਨ।




ਸ਼ਹੀਦ ਭਗਤ ਸਿੰਘ ਜੀ ਦਾ 116ਵਾਂ ਜਨਮ ਦਿਵਸ ਸਰਾਭਾ ਸਕੂਲ ਵਿਖੇ ਮਨਾਇਆ

 ਸ਼ਹੀਦ ਭਗਤ ਸਿੰਘ ਜੀ ਦਾ 116ਵਾਂ ਜਨਮ ਦਿਵਸ ਸਰਾਭਾ ਸਕੂਲ ਵਿਖੇ ਮਨਾਇਆ-

ਲੁਧਿਆਣਾ, 28 ਸਤੰਬਰ 2023

  ਸ਼ਹੀਦ ਭਗਤ ਸਿੰਘ ਜੀ ਦਾ 116ਵਾਂ ਜਨਮ ਦਿਵਸ ਸਰਾਭਾ ਸਕੂਲ ਵਿਖੇ ਮਨਾਇਆ-


  ਸ਼ਹੀਦ ਕਰਤਾਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰਾਭਾ ਵਿਖੇ ਸ਼ਹੀਦ- ਏ - ਆਜ਼ਮ ਸ਼ਹੀਦ ਭਗਤ ਸਿੰਘ ਜੀ ਦਾ 116ਵਾਂ ਜਨਮ ਦਿਵਸ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਹਰਪ੍ਰੀਤ ਕੌਰ ਜੀ ਦੀ ਅਗਵਾਈ ਹੇਠ ਮਨਾਇਆ ਗਿਆ। ਸਮਾਗਮ ਵਿੱਚ ਸਕੂਲ ਵਿਦਿਆਰਥੀਆਂ ਵੱਲੋਂ ਸ਼ਹੀਦ ਭਗਤ ਸਿੰਘ ਜੀ ਦੇ ਜੀਵਨ, ਆਜ਼ਾਦੀ ਪ੍ਰਾਪਤੀ ਲਈ ਸੰਘਰਸ਼ ਵਿੱਚ ਪਾਏ ਯੋਗਦਾਨ ਸਬੰਧੀ ਵੱਖ-ਵੱਖ ਕਵਿਤਾਵਾਂ, ਗੀਤ ਅਤੇ ਭਾਸ਼ਣ ਪੇਸ਼ ਕੀਤੇ ਗਏ । ਵਿਦਿਆਰਥੀਆਂ ਲਈ ਸ਼ਹੀਦ ਭਗਤ ਸਿੰਘ ਜੀ ਨੂੰ ਸਮਰਪਤ ਦੇਸ਼ ਭਗਤੀ ਨਾਲ ਸਬੰਧਿਤ ਪੇਂਟਿੰਗ ਮੁਕਾਬਲਾ ਵੀ ਕਰਵਾਇਆ ਗਿਆ। ਜਿਸ ਵਿੱਚ ਵਿਦਿਆਰਥੀਆਂ ਵੱਲੋਂ ਵੱਧ ਚੜ ਕੇ ਉਤਸੁਕਤਾ ਨਾਲ ਭਾਗ ਲਿਆ ਗਿਆ। ਇਸ ਸਮੇਂ ਜਾਣਕਾਰੀ ਦਿੰਦੇ ਹੋਏ ਟਹਿਲ ਸਿੰਘ ਸਰਾਭਾ ਸ ਸ ਮਾਸਟਰ ਵਲੋਂ ਦੱਸਿਆ ਗਿਆ ਕਿ ਸ਼ਹੀਦ ਭਗਤ ਸਿੰਘ ਵੱਲੋਂ ਸਾਮਰਾਜਵਾਦੀ ਨੀਤੀਆਂ ਤੇ ਬ੍ਰਿਟਿਸ਼ ਸਰਕਾਰ ਤੋਂ ਭਾਰਤ ਨੂੰ ਆਜ਼ਾਦ ਕਰਾਉਣ ਲਈ ਆਪਣਾ ਜੀਵਨ ਕੁਰਬਾਨ ਕਰ ਦਿੱਤਾ ਗਿਆ। 


 ਸ਼ਹੀਦ ਭਗਤ ਸਿੰਘ ਜੀ ਹਰ ਸਮੇਂ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਫੋਟੋ ਆਪਣੀ ਜੇਬ ਵਿੱਚ ਰੱਖਦੇ ਸਨ। ਉਹਨਾਂ ਨੂੰ ਆਪਣਾ ਗੁਰੂ ਮੰਨਦੇ ਸਨ। ਅੰਤ ਵਿੱਚ ਉਹਨਾਂ ਬੱਚਿਆਂ ਨੂੰ ਪ੍ਰੇਰਨਾ ਦਿੰਦੇ ਹੋਏ ਕਿਹਾ ਕਿ ਸਾਨੂੰ ਸ਼ਹੀਦ ਭਗਤ ਸਿੰਘ ਜੀ ਦੇ ਦੱਸੇ ਮਾਰਗ ਉੱਤੇ ਚੱਲਣਾ ਚਾਹੀਦਾ ਹੈ। ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਸਿੱਖਿਆ ਪ੍ਰਾਪਤ ਕਰਕੇ ਅਤੇ ਸਮਾਜਿਕ ਬੁਰਾਈਆਂ ਨੂੰ ਦੂਰ ਕਰਕੇ ਉੱਚਾ ਸੁੱਚਾ ਜੀਵਨ ਬਤੀਤ ਕਰਨਾ ਚਾਹੀਦਾ ਹੈ। ਆਪਣੇ ਦੇਸ਼ ਦੇ ਵਿਕਾਸ ਅਤੇ ਖੁਸ਼ਹਾਲੀ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਹੈ।ਇਸ ਸਮੇਂ ਟਹਿਲ ਸਿੰਘ ਸਰਾਭਾ, ਮੈਡਮ ਸੇਵਿਕਾ ਮਲਹੋਤਰਾ, ਮਨਪ੍ਰੀਤ ਕੌਰ, ਸਤਵਿੰਦਰ ਕੌਰ, ਲਖਵੀਰ ਕੌਰ, ਜਗਜੀਤ ਸਿੰਘ, ਹਰਜਿੰਦਰ ਸਿੰਘ,  ਗੁਰਜੀਤ ਸਿੰਘ, ਤਰਲੋਚਨ ਸਿੰਘ, ਵਿਕਾਸ ਕੁਮਾਰ, ਅਨੁਰਾਧਾ, ਕਮਲ ਜੋਤ ਕੌਰ, ਅਮਨਪ੍ਰੀਤ ਕੌਰ,ਸੁਰਿੰਦਰ ਕੌਰ, ਕਮਲਦੀਪ ਕੌਰ,ਰੁਪਿੰਦਰ ਕੌਰ , ਸੁਖਜੋਤ ਕੌਰ,ਪਵਨਦੀਪ ਕੌਰ,  ਹਰਪ੍ਰੀਤ ਕੌਰ, ਕਰਮਜੀਤ ਸਿੰਘ, ਕੁਲਦੀਪ ਸਿੰਘ, ਪਰਦੀਪ ਸਿੰਘ, ਲਵਪ੍ਰੀਤ ਸਿੰਘ, ਵਿਨੋਦ ਕੋਹਲੀ, ਬਲੋਰਾ ਸਿੰਘ, ਹਰਮੇਲ ਸਿੰਘ, ਗੁਰਪ੍ਰੀਤ ਕੌਰ ਸਮੇਤ ਸਮੂਹ ਵਿਦਿਆਰਥੀ ਹਾਜ਼ਰ ਸਨ।

Section 144 Imposed : ਧਾਰਾ 144 ਅਧੀਨ ਵੱਖ ਵੱਖ ਹੁਕਮ ਜਾਰੀ।। ਝੋਨੇ ਦੀ ਰਹਿੰਦ ਖੂਹੰਦ/ ਪਰਾਲੀ/ ਨਾੜ ਤੇ ਪਾਬੰਦੀ

 

ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਬਿਜ਼ਨਸ ਬਲਾਸਟਰ ਪ੍ਰੋਗਰਾਮ ਸਬੰਧੀ ਟੀਰਚਜ਼ ਟਰੇਨਿੰਗ ਪ੍ਰੋਗਰਾਮ ਆਯੋਜਿਤ


ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਬਿਜ਼ਨਸ ਬਲਾਸਟਰ ਪ੍ਰੋਗਰਾਮ ਸਬੰਧੀ ਟੀਰਚਜ਼ ਟਰੇਨਿੰਗ ਪ੍ਰੋਗਰਾਮ ਆਯੋਜਿਤ 

ਚੰਡੀਗੜ੍ਹ, 27 ਸਤੰਬਰ:

ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਬਿਜ਼ਨਸ ਬਲਾਸਟਰਜ਼ ਪ੍ਰੋਗਰਾਮ ਸਬੰਧੀ ਦੋ-ਰੋਜ਼ਾ ਟੀਰਚਜ਼ ਟਰੇਨਿੰਗ ਪ੍ਰੋਗਰਾਮ ਕਰਵਾਇਆ ਗਿਆ। ਇਸ ਵਿਸ਼ੇਸ਼ ਪ੍ਰੋਗਰਾਮ ਵਿੱਚ ਸੂਬੇ ਦੇ 23 ਜ਼ਿਲ੍ਹਿਆਂ ਦੇ 2,000 ਸਕੂਲਾਂ ਦੇ ਲਗਭਗ 7,000 ਅਧਿਆਪਕਾਂ ਨੇ ਭਾਗ ਲਿਆ।

ਇਸ ਸਿਖਲਾਈ ਪ੍ਰੋਗਰਾਮ ਵਿੱਚ ਸਮੱਸਿਆਵਾਂ ਦੇ ਹੱਲ, ਟੀਮ ਵਰਕ, ਗੱਲਬਾਤ, ਖੋਜਾਂ, ਅਤੇ ਹੋਰ ਉੱਦਮੀ ਹੁਨਰਾਂ ਸਮੇਤ ਵੱਖ-ਵੱਖ ਪਹਿਲੂ ਸ਼ਾਮਲ ਸਨ। ਇਸ ਦੇ ਨਾਲ ਹੀ ਇਸ ਪ੍ਰੋਗਰਾਮ ਵਿੱਚ ਪ੍ਰੇਰਣਾ, ਟੀਮ ਵਰਕ, ਅਤੇ ਅਸਲ ਪ੍ਰਸਥਿਤੀਆਂ 'ਤੇ ਕੇਂਦ੍ਰਿਤ ਵਿਸ਼ੇਸ਼ ਸੈਸ਼ਨ ਵੀ ਕਰਵਾਏ ਗਏ। ਓਰੀਐਂਟੇਸ਼ਨ, ਕਰੀਕੁਲਮ ਐਕਸਪੋਜ਼ਰ, ਰੋਲ-ਪਲੇਅ, ਅਤੇ ਕਲੈਰੀਫਾਇੰਗ ਰੋਲਸ ਅਤੇ ਜ਼ਿੰਮੇਵਾਰੀਆਂ ਇਸ ਸਿਖਲਾਈ ਪ੍ਰੋਗਰਾਮ ਦੇ ਮੁੱਖ ਹਿੱਸੇ ਸਨ। ਅਧਿਆਪਕਾਂ ਦੀ ਸਰਗਰਮ ਸ਼ਮੂਲੀਅਤ ਨਾਲ ਇਹ ਪ੍ਰੋਗਰਾਮ ਜੋਸ਼ ਅਤੇ ਉਤਸ਼ਾਹ ਨਾਲ ਭਰ ਗਿਆ। 

ਬੁਲਾਰੇ ਨੇ ਦੱਸਿਆ ਕਿ ਬਿਜ਼ਨਸ ਬਲਾਸਟਰਜ਼ 'ਪੰਜਾਬ ਯੰਗ ਐਂਟਰਪ੍ਰੀਨਿਓਰਜ਼ ਪ੍ਰੋਗਰਾਮ ਸਕੀਮ' ਤਹਿਤ ਇੱਕ ਪ੍ਰਮੁੱਖ ਪ੍ਰੋਗਰਾਮ ਹੈ, ਜਿਸ ਦਾ ਉਦੇਸ਼ ਸੂਬੇ ਭਰ ਦੇ 2,000 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪੜ੍ਹ ਰਹੇ 11ਵੀਂ ਜਮਾਤ ਦੇ ਵਿਦਿਆਰਥੀਆਂ ਵਿੱਚ ਉੱਦਮੀ ਵਿਚਾਰਧਾਰਾ ਪੈਦਾ ਕਰਨਾ ਹੈ। ਇਹ ਪ੍ਰੋਗਰਾਮ ਵਿਦਿਆਰਥੀਆਂ ਵਿੱਚ 21ਵੀਂ ਸਦੀ ਦੇ ਨਵੀਨਤਮ ਹੁਨਰ ਪੈਦਾ ਕਰਦਾ ਹੈ ਤਾਂ ਜੋ ਉਹ ਅਜੋਕੇ ਸਮੇਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਸਕਣ। ਉਨ੍ਹਾਂ ਅੱਗੇ ਦੱਸਿਆ ਕਿ ਇਹ ਪ੍ਰੋਗਰਾਮ ਤਜ਼ਰਬੇ ਅਧਾਰਿਤ ਸਿੱਖਿਆ ਨੂੰ ਉਤਸ਼ਾਹਿਤ ਕਰਦਾ ਹੈ ਤਾਂ ਜੋ ਵਿਦਿਆਰਥੀਆਂ ਅੰਦਰ ਉੱਦਮੀ ਮਾਨਸਿਕਤਾ ਪੈਦਾ ਕੀਤੀ ਜਾ ਸਕੇ ਅਤੇ ਵਿਦਿਆਰਥੀਆਂ ਨੂੰ ਵਿਹਾਰਕ ਵਪਾਰਕ ਜਾਂ ਸਮਾਜਿਕ ਵਿਚਾਰਾਂ ਦੇ ਨਾਲ-ਨਾਲ ਲੋੜੀਂਦੇ ਗੁਣਾਂ ਜਿਵੇਂ ਮੌਕਿਆਂ ਦੀ ਪਛਾਣ ਕਰਨ, ਜੋਖਮ ਲੈਣ, ਸਹਿਯੋਗ ਅਤੇ ਲਚਕੀਲੇਪਨ ਨੂੰ ਵਿਕਸਤ ਕਰਨ ਦੇ ਸਮਰੱਥ ਬਣਾਇਆ ਜਾ ਸਕੇ। 

ਬੁਲਾਰੇ ਨੇ ਦੱਸਿਆ ਕਿ ਉੱਦਮੀ ਮਾਨਸਿਕਤਾ ਅਤੇ ਆਧੁਨਿਕ ਹੁਨਰ ਵਿਕਸਿਤ ਕਰਕੇ ਇਹ ਬਿਜ਼ਨਸ ਬਲਾਸਟਰ ਪ੍ਰੋਗਰਾਮ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਬੇਰੁਜ਼ਗਾਰੀ, ਨਸ਼ਾਖੋਰੀ ਅਤੇ ਪਰਵਾਸ ਵਰਗੀਆਂ ਚੁਣੌਤੀਆਂ ਨਾਲ ਬਿਹਤਰ ਢੰਗ ਨਾਲ ਨਜਿੱਠਣ ਦੇ ਯੋਗ ਬਣਾ ਸਕਦੀ ਹੈ ਕਿਉਂਕਿ ਇਹ ਨਾ ਸਿਰਫ਼ ਨੌਜਵਾਨਾਂ ਨੂੰ ਉਨ੍ਹਾਂ ਦੇ ਜੀਵਨ ਲਈ ਦ੍ਰਿਸ਼ਟੀ ਅਤੇ ਉਦੇਸ਼ ਪ੍ਰਦਾਨ ਕਰੇਗਾ, ਸਗੋਂ ਉਨ੍ਹਾਂ ਨੂੰ ਉਨ੍ਹਾਂ ਦੀਆਂ ਛੁਪੀਆਂ ਸਮਰੱਥਾਵਾਂ ਬਾਰੇ ਜਾਣੂ ਕਰਵਾ ਕੇ ਸਫਲਤਾ ਦਾ ਰਾਹ ਦਿਖਾਏਗਾ। 

ਸ਼ੁਰੂਆਤੀ ਪੜਾਅ ਵਿੱਚ ਬਿਜ਼ਨਸ ਬਲਾਸਟਰ ਪ੍ਰੋਗਰਾਮ ਨੂੰ ਨਵੰਬਰ 2022 ਵਿੱਚ ਸੂਬੇ ਦੇ 9 ਜ਼ਿਲ੍ਹਿਆਂ ਦੇ 32 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਇੱਕ ਪਾਇਲਟ ਪ੍ਰੋਜੈਕਟ ਵਜੋਂ ਸ਼ੁਰੂ ਕੀਤਾ ਗਿਆ ਸੀ। ਇਸ ਦੌਰਾਨ ਇਸ ਪ੍ਰੋਗਰਾਮ ਵਿੱਚ 11ਵੀਂ ਜਮਾਤ ਦੇ 11,000 ਵਿਦਿਆਰਥੀਆਂ ਨੇ ਭਾਗ ਲਿਆ ਅਤੇ ਉਨ੍ਹਾਂ ਵਿੱਚੋਂ 3000 ਤੋਂ ਵੱਧ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਵਿਚਾਰਾਂ ਨੂੰ ਅਸਲ ਪ੍ਰਸਿਤੀਆਂ ਵਿੱਚ ਅਜ਼ਮਾਉਣ ਲਈ ਸੀਡ ਮਨੀ ਵਜੋਂ ਪ੍ਰਤੀ ਵਿਦਿਆਰਥੀ 2000 ਰੁਪਏ ਦਿੱਤੇ ਗਏ। ਇਸ ਪਾਇਲਟ ਪ੍ਰੋਗਰਾਮ ਦੀ ਸਫ਼ਲਤਾ ਨੂੰ ਵੇਖਦਿਆਂ ਸੂਬਾ ਸਰਕਾਰ ਨੇ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਦੇ 11ਵੀਂ ਜਮਾਤ ਦੇ ਵਿਦਿਆਰਥੀਆਂ ਲਈ ਇਹ ਪ੍ਰੋਗਰਾਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।

KHEDAN WATAN PUNJAB DIYAN 2023 : ਸਟੇਟ ਪੱਧਰੀ ਟੂਰਨਾਮੈਂਟਾਂ ਲਈ ਸ਼ਡਿਊਲ ਅਤੇ ਵੈਨਿਊ ਜਾਰੀ, ਇਥੇ ਕਰੋ ਡਾਊਨਲੋਡ

KHEDAN WATAN PUNJAB DIYAN 2023 : ਸਟੇਟ ਪੱਧਰੀ ਟੂਰਨਾਮੈਂਟਾਂ ਲਈ ਸ਼ਡਿਊਲ ਅਤੇ ਵੈਨਿਊ ਜਾਰੀ, ਇਥੇ ਕਰੋ ਡਾਊਨਲੋਡ 








KHEDAN WATAN PUNJAB DIYAN 2023 DISTT WISE VENUE AND DATES : ਜ਼ਿਲ੍ਹਾ ਪੱਧਰੀ ਖੇਡਾਂ ਦਾ ਸ਼ਡਿਊਲ ਅਤੇ ਵੈਨਿਊ ਜਾਰੀ ਕਰ ਦਿੱਤਾ ਗਿਆ ਹੈ। ਡਾਊਨਲੋਡ ਕਰਨ ਲਈ ਲਿੰਕ ਇਥੇ ਕਲਿੱਕ ਕਰੋ 



PUNJAB KHED MELA 2023 ONLINE REGISTRATION 

OFFICIAL WEBSITE FOR PUNJAB KHED MELA 2023 

Khed mela Punjab 2023 : ਪੰਜਾਬ ਖੇਡ ਮੇਲਾ 2023 



Punjab Govt has launched the portal for Punjab Khed mela 2023. Interested players can apply for the Punjab Khed mela 2023 .In this Post you will find all details regarding Punjab khed mela 2023 online registration, punjab khed mela official website, kheda watan
punjab diya 2023, kheda watan punjab diya
2023 date. 


Khedan Watan Punjab Dia 2023  REGISTRATION LINK,  SCHEDULE OF REGISTRATION, LIST OF GAMES, LIST OF PRIZES ਖੇਡਾਂ ਵਤਨ ਪੰਜਾਬ ਦੀਆਂ 2023, ਰਜਿਸਟ੍ਰੇਸ਼ਨ ਲਈ ਲਿੰਕ, ਖੇਡਾਂ ਦੀ ਸੂਚੀ, ਇਨਾਮਾਂ ਦੀ ਸੂਚੀ 

KHEDAN WATAN PUNJAB DIYAN 2023

ਖੇਡਾਂ ਵਤਨ ਪੰਜਾਬ ਦੀਆਂ’ ਦੀ ਕਾਮਯਾਬੀ ਤੋਂ ਬਾਅਦ ਇਸ ਸਾਲ ਵੀ ਪੰਜਾਬ ਸਰਕਾਰ ਵੱਲੋਂ ਹੋਰ ਵੀ ਵੱਡੇ ਪੱਧਰ ‘ਤੇ ਖੇਡਾਂ ਕਰਵਾਉਣ ਜਾ ਰਹੀ ਹੈ। ਜੋ ਖਿਡਾਰੀ ਭਾਗ ਲੈਣਾ ਚਾਹੁੰਦੇ ਨੇ ਅੱਜ ਪਟਿਆਲਾ ਵਿਖੇ ਉਹਨਾਂ ਲਈ ਪੋਰਟਲ (http://khedanwatanpunjabdia.com) ਲਾਂਚ ਕੀਤਾ ਗਿਆ ਹੈ।


PUNJAB KHED MELA 2023: KHEDAN VATAN PUNJAB DIYAN 2023 REGISTRATION SCHEDULE, LIST OF GAMES, LIST OF PRIZES

ਖੇਡਾਂ ਵਤਨ ਪੰਜਾਬ ਦੀਆਂ 2023 :

KHEDAN WATAN PUNJAB DIYAN 2023 :ਪੰਜਾਬ ਸਰਕਾਰ ਵੱਲੋਂ ਇਸ ਸਾਲ ਹੋਣ ਵਾਲੇ ‘ਖੇਡਾਂ ਵਤਨ ਪੰਜਾਬ ਦੀਆ 2023’ ਤਹਿਤ ਰਗਬੀ ਦੇ ਮੈਚ ਵੀ ਕਰਵਾਏ ਜਾਣਗੇ। 

ਪੰਜਾਬ ਖੇਡ ਮੇਲਾ  ਬਲਾਕ ਤੋਂ ਲੈਕੇ ਸੂਬਾ ਪੱਧਰ ਤੱਕ ਲਗਾਇਆ ਜਾਵੇਗਾ ਅਤੇ ਜੇਤੂਆਂ ਨੂੰ ਸਰਟੀਫਿਕੇਟਾਂ ਸਮੇਤ 5 ਕਰੋੜ ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ। 

 ਪੈਰਾ ਐਥਲੀਟਾਂ ਅਤੇ 40 ਸਾਲ ਤੋਂ ਵੱਧ ਉਮਰ ਵਰਗ ਲਈ ਵਿਸ਼ੇਸ਼ ਸ਼੍ਰੇਣੀਆਂ ਹੋਣਗੀਆਂ।

KHEDAN WATAN PUNJAB DIYAN 

KHEDAN WATAN PUNJAB DIYAN DISTT TARAN TARN, CLICK HERE 

KHEDAN WATAN PUNJAB DIYAN DISTT BARNALA CLICK HERE 

KHEDAN WATAN PUNJAB DIYAN DISTT LUDHIANA: CLICK HERE 

KHEDAN WATAN PUNJAB DIYAN DISTT MALERKOTLA CLICK HERE 

KHEDAN WATAN PUNJAB DIYAN DISTT MALERKOTLA CLICK HERE  

 KHEDAN WATAN PUNJAB DIYAN DISTT FAZILKA CLICK HERE  

 KHEDAN WATAN PUNJAB DIYAN DISTT MOGA CLICK HERE  

BARNALA KHEDAN WATAN PUNJAB DIYAN 2023 READ HERE

 

WHAT IS AIM OF PUNJAB KHED MELA?

Punjab Khed Mela will be organised with the aim of connecting every resident of Punjab to sports. In this, Block level, District level and State level sports competitions will be conducted. 

OFFICIAL WEBSITE KHEDA WATAN PUNJAB DIYAN 2023: 

ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮੌਕੇ ਕਿਹਾ,"ਪੰਜਾਬ ‘ਚ ਪਿਛਲੇ ਸਾਲ ‘ਖੇਡਾਂ ਵਤਨ ਪੰਜਾਬ ਦੀਆਂ’ ਦੀ ਕਾਮਯਾਬੀ ਤੋਂ ਬਾਅਦ ਇਸ ਸਾਲ ਵੀ ਸਾਡੀ ਸਰਕਾਰ ਹੋਰ ਵੀ ਵੱਡੇ ਪੱਧਰ ‘ਤੇ ਖੇਡਾਂ ਕਰਵਾਉਣ ਜਾ ਰਹੀ ਹੈ…ਜੋ ਖਿਡਾਰੀ ਭਾਗ ਲੈਣਾ ਚਾਹੁੰਦੇ ਨੇ ਅੱਜ ਪਟਿਆਲਾ ਵਿਖੇ ਉਹਨਾਂ ਲਈ ਪੋਰਟਲ (http://khedanwatanpunjabdia.com) ਲਾਂਚ ਕੀਤਾ… ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਤੇ ਗਰਾਊਂਡਾਂ ਨਾਲ ਜੋੜਨ ਲਈ ਸਰਕਾਰ ਪੂਰੀ ਵਚਨਬੱਧ ਹੈ…ਪੰਜਾਬ ਨੂੰ ਖੇਡਾਂ ‘ਚ ਮੁੜ ਤੋਂ ਝੰਡਾਬਰਦਾਰ ਬਣਾਉਣ ਦੀਆਂ ਸਾਡੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਨੇ।"

Official website for Khedan watan Punjab Diya 2023: http://khedanwatanpunjabdia.com


PUNJAB KHED MELA 2023 KHEDAN WATAN PUNJAB DIYAN 2023 IMPORTANT LINKS 

  • Link for Punjab khed Mela Registration of Players : Click here  
  • Block Level Tournament :see below 
  • District Level Tournament : See below 
  • Official website for Khedan Vatan Punjab diyan : http://khedanwatanpunjabdia.com


PUNJAB KHED MELA 2023 HIGHLIGHTS IMPORTANT DATES 

  • Inauguration of games : 29-08-2023
  • Registration of Players 15-08-2022 to 28-08-2023 ( BLOCK LEVEL)
  • Registration of Players (District Level)29-08-2023 to 10-09-2023
  • Registration of Players (State Level)15-09-2023 to 25-09-2023
  • Dates of Block Level Tournament01-09-2023 to 10-09-2023

  • Dates of District Level Tournament 16-09-2023 to 26-09-2023 
  • Dates of State Level Tournament 01-10-2023 to 20-10-2023

BLOCK WISE SCHEDULE OF KHED MELA PUNJAB,2023 DOWNLOAD 


Punjab khed mela 2023 online registration : 

 
HOW TO REGISTER FOR PUNJAB KHED MELA ONLINE: ਪੰਜਾਬ ਖੇਡ ਮੇਲੇ ਵਿੱਚ ਆਨਲਾਈਨ ਰਜਿਸਟ੍ਰੇਸ਼ਨ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ, ਅਤੇ ਆਪਣਾ ਨਾਮ, ਸੰਸਥਾ ਦਾ ਨਾਮ,  ਮੋਬਾਈਲ ਨੰਬਰ, ਈਮੇਲ, ਸੰਸਥਾ ਦੇ ਮੁਖੀ ਦੇ ਵੇਰਵੇ ਦਰਜ ਕਰੋ ।

LINK FOR ONLINE REGISTRATION PUNJAB KHED MELA 2023 : CLICK HERE : ਪੰਜਾਬ ਖੇਡ ਮੇਲੇ ਵਿੱਚ ਆਨਲਾਈਨ ਰਜਿਸਟ੍ਰੇਸ਼ਨ ਲਈ ਲਿੰਕ ਹੇਠਾਂ ਦਿੱਤਾ ਗਿਆ ਹੈ। ਇੱਛੁਕ ਖਿਡਾਰੀ ਇਸ ਮੇਲੇ ਵਿੱਚ ਭਾਗ ਲੈਣ ਲਈ ਆਨਲਾਈਨ ਰਜਿਸਟ੍ਰੇਸ਼ਨ ਕਰ ਸਕਦੇ ਹਨ।

LIST OF GAMES KHEDAN WATAN PUNJAB DIYAN 2023 ਖੇਡਾਂ ਵਤਨ ਪੰਜਾਬ ਦੀਆਂ 2023 , ਖੇਡਾਂ ਦੀ ਸੂਚੀ 

PUNJAB KHED MELA 2023 LIST OF GAMES / / KHEDAN WATAN PUNJAB DIYAN LIST OF GAMES : 

ਪੰਜਾਬ ਖੇਡ ਮੇਲੇ ਵਿੱਚ ਵੱਖ ਖੇਡਾਂ ਵਿੱਚ ਹਿੱਸਾ ਲਿਆ ਜਾ ਸਕਦਾ ਹੈ। ਖੇਡਾਂ ਦੀ ਸੂਚੀ ਡਾਊਨਲੋਡ ਕਰਨ ਲਈ ਲਿੰਕ ਇਥੇ ਕਲਿੱਕ ਕਰੋ ( see below) 

Block level games: 

  • Athletics
  • Football
  • Kabaddi (Circle Style)
  • Kabbadi (National Style)
  • Kho - Kho
  • Tug of War
  • Volleyball (Smashing)
  • Volleyball (Shooting)

DISTT LEVEL GAMES:

  • Athletics
  • Badminton
  • Basketball
  • Boxing
  • Chess
  • Football
  • Gatka
  • Handball
  • Hockey
  • Judo
  • Kabbadi (National Style)
  • Kabaddi (Circle Style)
  • Kho-Kho
  • Kick Boxing
  • Lawn Tennis
  • Netball
  • Power Lifting
  • Shooting
  • Softball
  • Swimming
  • Table Tennis
  • Volleyball (Smashing)
  • Volleyball (Shooting)
  • Weightlifting
  • Wrestling

STATE LEVEL GAMES : 

  • Athletics
  • Badminton
  • Basket Ball
  • Boxing
  • Chess
  • Cycling
  • Equestrian
  • Fencing
  • Football
  • Gatka
  • Gymnastics
  • Handball
  • Hockey
  • Judo
  • Kabbadi (National Style)
  • Kabaddi (Circle Style)
  • Kayaking and Canoeing
  • Kho-Kho
  • Kick Boxing
  • Lawn Tennis
  • Net Ball
  • Power Lifting
  • Roller Skating
  • Rowing
  • Rugby
  • Shooting
  • Softball
  • Swimming
  • Table Tennis
  • Volleyball (Smashing)
  • Volleyball (Shooting)
  • Weightlifting
  • Wrestling
  • Wushu

AGE CRITERIA FOR APPLYING PUNJAB KHED MELA


Age Criteria:

  • Under 14 (Born after 01-01-2010)
  • Under 17 (Born after 01-01-2007)
  • Under 21 (Born after 01-01-2003)
  • Age Group 21 to 30 (Born between 01-01-1994 to 31-12-2002)
  • Age Group 31 to 40 (Born between 01-01-1984 to 31-12-1993)
  • Age Group 41 to 55 (Born between 01-01-1969 to 31-12-1983)
  • Age Group 56 to 65 (Born between 01-01-1959 to 31-12-1969)
  • Age Above 65 (Born 31-12-1958 or Before)

PUNJAB KHED MELA 2023 LIST OF PRIZES 

ਪੰਜਾਬ ਖੇਡ ਮੇਲੇ ਵਿੱਚ ਜੇਤੂ ਖਿਡਾਰੀਆਂ ਨੂੰ ਸਰਟੀਫਿਕੇਟ ਸਮੇਤ 5 ਕਰੋੜ ਦੇ ਇਨਾਮ ਦਿੱਤੇ ਜਾਣਗੇ। ਬਲਾਕ ਪੱਧਰ, ਜ਼ਿਲ੍ਹਾ ਪੱਧਰ ਤੇ ਸਟੇਟ ਪੱਧਰ ਤੇ ਦਿੱਤੇ ਜਾਣ ਵਾਲੇ ਇਨਾਮਾਂ ਦਾ ਵੇਰਵਾ ਦੇਖਣ ਲਈ ਇੱਥੇ ਕਲਿੱਕ ਕਰੋ। 
District Level Competition list of prizes: 

Under - 14, 17, 21, 21-40 years, 41-50 years and 50 years & above
Position : 1st / 2nd / 3rd

Prize money individual: Certificate
Prize money Team : Certificate

State Level Competition: 

Age group: Under - 14, 17, 21, And 21-40 years 
Prize money individual
Position: 1st : : Rs. 10000 + Certificate
2nd  Position : Rs. 7000 + Certificate
3rd Position :  Rs. 5000 + Certificate 
Prize money Team :
Position: 1st  : Rs. 10000 + Certificate
2nd  Position : Rs. 7000 + Certificate 
3rd Position : Rs. 5000 + Certificate 

Age group: 41-50 years and 50 years & above
Position: 1st / 2nd / 3rd
Prize money individual : Certificate
Prize money Team : Certificate


HOW TO APPLY FOR KHEDAN WATAN PUNJAB DIYAN 2024/ STEPS TO APPLY FOR PUNJAB KHED MELA 2024

Visit the Official Website:

Go to the official website of Khedan Watan Punjab Diyan.
Look for the "Registration" or "Apply Now" section.
Create an Account:

Fill in the Application Form:


Provide accurate and complete information in the application form.
Select the sport you want to participate in.
Mention your age category and other relevant details.
Upload the required documents (if any).

Submit the Application:

Review all the information provided before submitting the application.
Once satisfied, click on the "Submit" button.
Print Confirmation:
Take a printout of the confirmation page for your records.

General Terms & Conditions for players 

  • The player must be a resident of Punjab and possess a resident certificate or Aadhaar card of Punjab State.
  • One Player can participate in only one game and only in one Age Group.
  • In Athletics Game a player can participate only in one age group & he/she can participate in maximum two Events and one Relay.
  • All Villages, Schools and Sports Department Punjab Coaching Centers can participate in Block/District Level games.
  • Games which are directly in State Level will be finalised by respective DSO of District.
  • In this Sports Fair, the Rules and Regulations followed by National Federations of concerned games will be implemented.
  • Dope test of players can be conducted at any time during the sports fair if necessary.
  • The Referee decision will be final.
  • If a team objects, then the objection fee will be Rs.1000/- (Non refundable). The decision regarding the objection will be taken by the Jury of Appeal Committee.
  • No travelling allowance shall be admissible to any team.

SSSB GROUP B RECRUITMENT 2023: ਗਰੁੱਪ-ਬੀ ਦੀਆਂ ਅਸਾਮੀਆਂ ਤੇ ਭਰਤੀ ਵਿੱਚ ਵਾਧਾ, ਹੁਣ 3 ਅਕਤੂਬਰ ਤੱਕ ਕਰੋ ਅਪਲਾਈ

SSSB GROUP B RECRUITMENT 2023: ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਗਰੁੱਪ-ਬੀ ਦੀਆਂ 157 ਅਸਾਮੀਆਂ ਤੇ ਭਰਤੀ ਲਈ ਇਸ਼ਤਿਹਾਰ ਜਾਰੀ 


ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਗਰੁੱਪ-ਬੀ ਦੀਆਂ ਅਸਾਮੀਆਂ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ ਸਬੰਧੀ ਇਸ਼ਤਿਹਾਰ ਜਾਰੀ ਕੀਤਾ ਹੈ। Advertisement Number 05 Of 2023

ਇਸ਼ਤਿਹਾਰ ਨੰ. 05 ਆਫ 2023 ਰਾਹੀਂ ਵੱਖ-ਵੱਖ ਵਿਭਾਗਾਂ ਤੋਂ ਪ੍ਰਾਪਤ ਮੰਗ ਪੱਤਰਾਂ ਅਨੁਸਾਰ ਗਰੁੱਪ-ਬੀ ਦੀਆਂ ਸੀਨੀਅਰ ਸਹਾਇਕ ਦੀਆਂ ਸਿੱਧੀ ਭਰਤੀ ਦੀਆਂ 12 ਅਸਾਮੀਆਂ ਤੇ ਵਧਾ ਕੇ 68 ਅਸਾਮੀਆਂ ਕੀਤੀ ਗਈ ਹੈ।



SSSB RECRUITMENT 2023 VACANCIES 


  •  ਸੀਨੀਅਰ ਸਹਾਇਕ : 12
  • ਸੀਨੀਅਰ ਸਹਾਇਕ (ਆਈ.ਟੀ.)-02, 
  • ਸੀਨੀਅਰ ਸਹਾਇਕ (ਲੇਖਾ)-02, 
  • ਤਕਨੀਕੀ ਸਹਾਇਕ:- 02, 
  • ਖੋਜ ਸਹਾਇਕ- 49
  • ਲਾਅ ਅਫਸਰ-02, 
  • ਜੂਨੀਅਰ ਆਡੀਟਰ : 60 
  • ਡਰਾਫਟਸਮੈਨ :01
  • ਇਨਸਟ੍ਰਕਟਰ : 25 
  • ਕੁਆਲਟੀ ਮੈਨੇਜਰ-01 ਅਤੇ
  •  ਨਿੱਜੀ ਸਹਾਇਕ-01 ਅਸਾਮੀ 
Total Posts : 157 

ਸਿੱਧੀ ਭਰਤੀ ਰਾਹੀਂ ਅਸਾਮੀਆਂ ਤੇ ਭਰਨ ਲਈ ਅਧੀਨ ਸੇਵਾਵਾਂ ਚੋਣ ਬੋਰਡ ਦੀ ਵੈੱਬਸਾਈਟ https://sssb.punjab.gov.in 'ਤੇ ਮਿਤੀ 28.08.2023 ਤੋਂ ਆਨਲਾਈਨ ਐਪਲੀਕੇਸ਼ਨਾਂ ਦੀ ਮੰਗ ਕੀਤੀ ਗਈ ਹੈ


 । ਇਨ੍ਹਾਂ ਅਸਾਮੀਆਂ ਸਬੰਧੀ ਵਿਸਥਾਰਪੂਰਵਕ ਸੂਚਨਾ ਜਿਵੇਂ ਕਿ ਵਿੱਦਿਅਕ ਯੋਗਤਾ, ਤਨਖਾਹ ਸਕੇਲ, ਉਮਰ ਸੀਮਾ ਆਦਿ ਮਿਤੀ 25.08.2023 ਨੂੰ ਅਧੀਨ ਸੇਵਾਵਾਂ ਚੋਣ ਬੋਰਡ ਦੀ ਵੈੱਬਸਾਈਟ 'ਤੇ ਅਪਲੋਡ ਕੀਤਾ ਜਾਵੇਗਾ।

SSSB GROUP B BHRTI 2023 IMPORTANT DATES

ਆਨਲਾਈਨ ਅਪਲਾਈ ਕਰਨ ਦੀ ਸ਼ੁਰੂਆਤੀ ਮਿਤੀ: 30-08-2023
ਆਨਲਾਈਨ ਅਪਲਾਈ/ਸਬਿਮਟ ਕਰਨ ਦੀ ਆਖਰੀ ਮਿਤੀ : 03-10-2023
ਫੀਸ ਭਰਨ ਦੀ ਆਖਰੀ ਮਿਤੀ: 05-10-2023

Starting date for online submission of application: 30-08-2023

Last date for submission of application: 27-09-2023.

Pay scale



SSSB GROUP B RECRUITMENT 2023 IMPORTANT LINKS

OFFICIAL WEBSITE OF SSSB RECRUITMENT: https://sssb.punjab.gov.in 

Link for application click here 

Age , qualification and other details  DOWNLOAD OFFICIAL ADVERTISEMENT HERE




HOLIDAY ON 28 SEPTEMBER: ਇੱਕ ਹੋਰ ਜ਼ਿਲੇ ਵਿੱਚ ਛੁੱਟੀ ਦਾ ਐਲਾਨ

 

ਪ੍ਰਾਈਵੇਟ ਸਕੂਲਾਂ ਦੇ ਬੋਰਡ ਪੰਜਾਬੀ ਭਾਸ਼ਾ ਵਿੱਚ ਲਿਖਣ ਸਬੰਧੀ ਹੁਕਮ

 

HOLIDAY ON 28 SEPTEMBER: 28 ਸਤੰਬਰ ਨੂੰ ਸਕੂਲਾਂ ਵਿੱਚ ਛੁੱਟੀ ਦਾ ਐਲਾਨ

 HOLIDAY ON 28 SEPTEMBER: 28 ਸਤੰਬਰ ਨੂੰ ਡਿਪਟੀ ਕਮਿਸ਼ਨਰ ਵੱਲੋਂ ਛੁੱਟੀ ਦਾ ਐਲਾਨ 

ਜਲੰਧਰ, 21 ਸਤੰਬਰ 2023 ( Pbjobsoftoday) 


ਸ੍ਰੀ ਸਿੰਘ ਬਾਬਾ ਮੋਢਲ ਮਹਾਰਾਜ ਜੀ ਦੇ ਮਨਾਏ ਜਾ ਰਹੇ ਸਲਾਨਾ ਮੇਲੇ ਵਿੱਚ ਲੋਕਾਂ ਦੀ ਸ਼ਰਧਾ ਨੂੰ ਮੁੱਖ ਰੱਖਦੇ ਹੋਏ ਜਿਲ੍ਹਾ ਜਲੰਧਰ ਵਿੱਚ ਸਥਿਤ ਪੰਜਾਬ ਸਰਕਾਰ ਦੇ ਸਮੂਹ ਦਫਤਰਾਂ/ ਨਿਗਮ/ਬੋਰਡ ਵਿਦਿਅਕ ਅਦਾਰਿਆ ਅਤੇ ਹੋਰ ਪੰਜਾਬ ਸਰਕਾਰ ਦੀਆਂ ਸੰਸਥਾਵਾਂ ਵਿਚ ਮਿਤੀ 28/09/2023 (ਵੀਰਵਾਰ) ਨੂੰ ਲੋਕਲ ਛੁੱਟੀ ਕੀਤੀ ਗਈ ਹੈ। (PBJOBSOFTODAY)



BREAKING NEWS: ਸਕੂਲ ਮੁਖੀਆਂ ਨੂੰ 23695 ਵਿਦਿਆਰਥੀਆਂ ਦੀ ਸਕਾਲਰਸ਼ਿਪ ਨੂੰ ਰਿਕਵਰ ਕਰਨ ਦੇ ਹੁਕਮ, ਪੜ੍ਹੋ ਕਿਉਂ

BREAKING NEWS: ਸਕੂਲ ਮੁਖੀਆਂ ਨੂੰ 23695 ਵਿਦਿਆਰਥੀਆਂ ਦੀ ਵਾਧੂ ਸਕਾਲਰਸ਼ਿਪ  ਨੂੰ ਰਿਕਵਰ ਕਰਨ ਦੇ ਹੁਕਮ, ਪੜ੍ਹੋ ਕਿਉਂ 


ਸੈਸ਼ਨ 2022-23 ਦੌਰਾਨ ਪ੍ਰੀ ਮੈਟ੍ਰਿਕ ਸਕਾਲਰਸ਼ਿਪ ਫਾਰ ਐਸ.ਸੀ. ਐਂਡ ਅਦਰਜ ਸਕੀਮ ਅਧੀਨ PFMS ਪੋਰਟਲ ਵਿਚ Technical Glitch ਹੋਣ ਕਾਰਨ ਕੁਝ ਵਿਦਿਆਰਥੀਆਂ ਨੂੰ ਹੋਈ ਡਬਲ-ਟਰੀਪਲ ਵਜੀਫੇ ਦੀ ਅਦਾਇਗੀ ਦੀ ਰਿਕਵਰੀ ਕਰਨ ਸਬੰਧੀ ਸਬੰਧਤ ਸਕੂਲਾਂ ਨੂੰ ਹੁਕਮ ਜਾਰੀ ਕੀਤੇ ਗਏ ਹਨ।


ਡਾਇਰੈਕਟੋਰੇਟ ਆਫ ਸਕੂਲ ਐਜੂਕੇਸ਼ਨ ਵੱਲੋਂ ਜਾਰੀ ਪੱਤਰ ਵਿੱਚ ਲਿਖਿਆ ਹੈ ਕਿ ਕ ਸਾਲ 2022-23 ਦੌਰਾਨ ਪ੍ਰੀ ਮੈਟ੍ਰਿਕ ਸਕਾਲਰਸ਼ਿਪ ਫਾਰ ਐਸ.ਸੀ. ਐਂਡ ਅਦਰਜ ਸਕੀਮ ਅਧੀਨ ਭਾਰਤ ਸਰਕਾਰ ਦੀਆਂ ਨਵੀਆਂ ਗਾਈਡਲਾਈਨਜ ਅਨੁਸਾਰ ਵਜੀਫੇ ਦੀ ਅਦਾਇਗੀ ਪੀ.ਐਫ.ਐਮ.ਐਸ. ਰਾਹੀਂ ਮੁੱਖ ਦਫਤਰ ਵਲੋਂ ਕੀਤੀ ਜਾ ਰਹੀ ਹੈ। ਵਜੀਫੇ ਦੀ ਅਦਾਇਗੀ ਕਰਦੇ ਸਮੇਂ PFMS ਪੋਰਟਲ ਵਿਚ Technical Glitch ਹੋਣ ਕਾਰਨ 23001 ਯੋਗ ਲਾਭਪਾਤਰੀਆਂ ਨੂੰ ਡਬਲ ਅਤੇ 694 ਯੋਗ ਲਾਭਪਾਤਰੀਆਂ ਨੂੰ ਟਰੀਪਲ ਪੇਮੈਂਟ ਹੋ ਗਈ ਹੈ। 


 ਸਮੂਹ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ) ਨੂੰ ਲਿਖਿਆ ਗਿਆ ਹੈ ਕਿ ਉਹ ਆਪਣੇ ਅਧੀਨ ਆਉਂਦੇ ਸਕੂਲ ਮੁਖੀਆਂ ਨੂੰ ਹਦਾਇਤ ਕਰਨ ਕਿ ਲਿਸਟ ਵਿਚ ਦਰਸਾਏ ਸਾਰੇ ਵਿਦਿਆਰਥੀਆਂ ਤੋਂ ਰਿਕਵਰ ਕੀਤੀ ਵਜੀਫੇ ਦੀ ਰਾਸ਼ੀ ਮੁੱਖ ਦਫਤਰ ਦੇ ਮੈਟ੍ਰਿਕ ਸਕਾਲਰਸ਼ਿਪ ਫਾਰ ਐਸ.ਸੀ. ਸਕੀਮ ਦੇ ਵਜੀਫੇ ਨਾਲ ਸਬੰਧਤ ਐੱਸ.ਐਨ.ਏ. ਖਾਤੇ (ਐਚ.ਡੀ.ਐਫ.ਸੀ. ਬੈਂਕ, ਖਾਤਾ ਨੰ 50100456733610 ਅਤੇ ਆਈ.ਐਫ.ਐਸ.ਸੀ. ਕੋਡ HDFC0001314) ਵਿਚ ਜਮ੍ਹਾਂ ਕਰਵਾਉਂਦੇ ਹੋਏ ਸਬੰਧਤ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ) ਨੂੰ ਰਸੀਦ ਸਮੇਤ ਰਿਪੋਰਟ ਕਰਨਗੇ।


ਸਕੂਲ ਮੁਖੀ ਆਪਣੇ ਸਕੂਲ ਦੀ ਰਿਕਵਰ ਕੀਤੀ ਗਈ ਕੁੱਲ ਰਾਸ਼ੀ ਇੱਕ ਵਾਰ ਵਿਚ ਹੀ ਇਕੱਠੀ ਜਮ੍ਹਾਂ ਕਰਵਾਉਈ ਯਕੀਨੀ ਬਣਾਉਣਗੇ ਅਤੇ ਇਸ ਉਪਰੰਤ ਸਬੰਧਤ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ) ਆਪਣੇ ਜਿਲ੍ਹੇ ਨਾਲ ਸਬੰਧਤ ਸਾਰੇ ਸਕੂਲਾਂ ਦੀ ਕੰਪਾਈਲ ਰਿਪੋਰਟ ਮੁੱਖ ਦਫਤਰ ਵਿਖੇ ਭੇਜਈ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।

Follow the PUNJAB NEWS ONLINE ( PB.JOBSOFTODAY.IN) channel on WhatsApp: https://whatsapp.com/channel/0029Va5vDh44dTnIhm9WD00c

4ਡਬਲ/ਟਰੀਪਲ ਵਜੀਫੇ ਦੀ ਅਦਾਇਗੀ ਵਾਲੇ ਵਿਦਿਆਰਥੀਆਂ ਨੂੰ ਵਾਧੂ ਵਜੀਫੇ ਦੀ ਅਦਾਇਗੀ ਵਾਪਿਸ ਕਰਨ ਸਬੰਧੀ ਈ-ਪੰਜਾਬ ਪੋਰਟਲ ਤੇ ਵਜੀਫ਼ੇ ਲਈ ਅਪਲਾਈ ਕੀਤੇ ਗਏ ਮੁਬਾਇਲ ਨੰਬਰਾਂ ਤੇ ਮੁੱਖ ਦਫਤਰ ਵਲੋ ਮੈਸਿਜ ਵੀ ਕੀਤੇ ਜਾ ਰਹੇ ਹਨ । ਲਿਸਟ ਵਿਚ ਦਰਸਾਏ ਵਿਦਿਆਰਥੀਆਂ ਦੇ ਬੈਂਕ ਖਾਤਿਆਂ ਵਿਚ ਡਬਲ/ਟਰੀਪਲ ਪੇਮੈਂਟ ਚੈਕ ਕਰਨ ਉਪਰੰਤ ਹੀ ਵਜੀਫੇ ਦੀ ਰਿਕਵਰੀ ਕਰਨੀ ਯਕੀਨੀ ਬਣਾਈ ਜਾਵੇ ਕਿਉਂ ਜੋ ਪ੍ਰਤੀ ਵਿਦਿਆਰਥੀ 1400/- ਰੁਪਏ ਸਟੇਟ ਸ਼ੇਅਰ ਅਤੇ 2100/- ਰੁਪਏ ਸੈਂਟਰ ਸ਼ੇਅਰ ਦੀ ਅਦਾਇਗੀ ਹੀ ਕੀਤੀ ਜਾਈਂ ਬਣਦੀ ਸੀ । ਜੇਕਰ ਇਸ ਤੋਂ ਇਲਾਵਾ 1400/- ਜਾਂ 2800/- ਰੁਪਏ ਦੀ ਵਾਧੂ ਐਂਟਰੀ ਸਬੰਧਤ ਖਾਤੇ ਵਿਚ ਪੀ.ਐਫ.ਐਮ.ਐਸ. ਰਾਹੀਂ ਕੀਤੀ ਗਈ ਦੀ ਹੈ ਤਾਂ ਉਸਦੀ ਰਿਕਵਰੀ ਕੀਤੀ ਜਾਵੇਗੀ।




LUDHIANA HT STATION ALLOTMENT: ਪਦ ਉਨਤ ਐਚਟੀ ਨੂੰ ਸਟੇਸ਼ਨ ਅਲਾਟ

 

ARREST WARRANT: ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਗਿਰਫ਼ਤਾਰ ਕਰਨ ਲਈ ਵਾਰੰਟ ਜਾਰੀ

 

PROMOTION MEETINGS : ਵਿਭਾਗੀ ਤਰੱਕੀ ਕਮੇਟੀ ਦੀਆਂ ਮੀਟਿੰਗਾਂ ਸਮੇਂ ਸਿਰ ਕਰਵਾਉਣ ਸਬੰਧੀ ਹਦਾਇਤਾਂ

 

SCHOLARSHIP AWARENESS : ਸਕੂਲ ਪੱਧਰ ਤੇ ਆਯੋਜਿਤ ਕੀਤਾ ਜਾਵੇਗਾ ਸਕਾਲਰਸ਼ਿਪ ਜਾਗਰੂਕਤਾ ਕੈਂਪ, ਪੜ੍ਹੋ ਪੱਤਰ

 

SC GIRL STUDENT SCHOLARSHIP INSTRUCTIONS: Encouragement award to SC girl student for pursuing 10+2 Education

Encouragement award to SC girl student for pursuing 10+2 Education 

 1) ਸਕੀਮ ਦਾ ਉਦੇਸ਼:- ਇਹ ਸਕੀਮ ਐਸ.ਸੀ. ਵਿਦਿਆਰਥਣਾਂ ਨੂੰ ਪੜ੍ਹਾਈ ਵਿੱਚ ਉਤਸ਼ਾਹਿਤ ਕਰਨ ਅਤੇ ਡਰਾਪ ਆਊਟ ਰੇਟ ਘੱਟ ਕਰਨ ਲਈ ਅਵਾਰਡ ਦੇ ਤੌਰ ਤੇ ਹੈ। 

 2) ਯੋਗਤਾ ਮਾਪਦੰਡ :- ਇਸ ਸਕੀਮ ਅਧੀਨ ਸਿਰਫ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੀਆਂ ਐਸ.ਸੀ. ਵਿਦਿਆਰਥਣਾਂ ਜਿੰਨ੍ਹਾਂ ਦੇ ਮਾਪੇ ਕਰਦਾਤਾ ਨਹੀਂ ਹਨ, ਨੂੰ ਹੀ ਦੋ ਸਾਲਾਂ ਲਈ ਵਜੀਫੇ ਦਾ ਲਾਭ ਦਿੱਤਾ ਜਾਂਦਾ ਹੈ। ਮਾਪਿਆਂ ਦੀ ਇਨਕਮ ਹੱਦ 2.50 ਲੱਖ ਤੋਂ ਵੱਧ ਨਾ ਹੋਵੇ। 

 3) ਲਾਭ/ਸਹਾਇਤਾ:- ਇਸ ਸਕੀਮ ਅਧੀਨ 5000 ਗਿਆਰਵੀਂ ਅਤੇ 5000 ਬਾਰਵੀਂ ਜਮਾਤ ਦੀਆਂ ਲੜਕੀਆਂ ਨੂੰ 3000 ਰੁਪਏ ਇਨਾਮ ਵਜੋਂ ਯਕਮੁਸ਼ਤ ਦਿੱਤਾ ਜਾਣਾ ਹੈ। 

 4) ਉਕਤ ਸਕੀਮ ਅਧੀਨ ਪੰਜਾਬ ਸਕੂਲ ਸਿੱਖਿਆ ਬੋਰਡ ਪ੍ਰਾਪਤ ਰਜਟ ਅਨੁਸਾਰ ਯੋਗ ਵਿਦਿਆਰਥਣਾਂ ਦੀਆਂ ਲਿਸਟਾਂ ਈ-ਪੰਜਾਬ ਪੋਰਟਲ ਤੇ ਅਪਲੋਡ ਕੀਤੀਆਂ ਜਾਈਆ ਹਨ। 

 5) ਇਸ ਸਕੀਮ ਅਧੀਨ 5000 ਗਿਆਰਵੀਂ ਅਤੇ 5000 ਬਾਰਵੀਂ ਜਮਾਤ ਦੀਆਂ ਲੜਕੀਆਂ ਵੱਲੋਂ ਅਪਲਾਈ ਕਰਵਾਇਆ ਜਾਣਾ ਹੈ। ਇਸ ਦੀ ਚੋਣ ਮੈਟ੍ਰਿਕ ਦੇ ਨੰਬਰਾਂ ਦੇ ਅਧਾਰ ਤੇ ਹੋਈ ਹੈ ਅਤੇ ਗਿਆਰਵੀਂ ਕਲਾਸ ਵਿੱਚੋਂ 50 % ਜਾਂ 50 % ਤੋਂ ਵੱਧ ਨੰਬਰ ਹੋਣੇ ਜਰੂਰੀ ਹਨ


 6 ) ਇਸ ਸਕੀਮ ਅਧੀਨ ਯੋਗ ਵਿਦਿਆਰਥਣਾਂ ਨੂੰ ਈ-ਪੰਜਾਬ ਪੋਰਟਲ ਤੇ ਅਪਲਾਈ ਕਰਵਾਇਆ ਜਾਣਾ ਹੈ। 
 7) ਈ-ਪੰਜਾਬ ਪੋਰਟਲ ਤੇ ਬੈਂਕ ਅਕਾਊਂਟਸ ਦੀਆਂ ਪੀ.ਡੀ.ਐਫ ਫਾਈਲਾਂ ਅਪਲੋਡ ਕੀਤੀਆ ਜਾਣਗੀਆਂ।

 8) ਲੋੜੀਂਦੇ ਦਸਤਾਵੇਜ:- ਅਧਾਰ ਦੀ ਕਾਪੀ, ਕਾਸਟ ਸਰਟੀਫਿਕੇਟ ਦੀ ਕਾਪੀ, ਡੋਮੀਸਾਈਲ ਸਰਟੀਫਿਕੇਟ ਦੀ ਕਾਪੀ, 11ਵੀ ਦੇ ਰਿਜਲਟ ਦੀ ਕਾਪੀ, ਬੈਂਕ ਅਕਾਊਂਟ ਦੀ ਕਾਪੀ, ਇਨਕਮ ਸਰਟੀਫਿਕੇਟ ਦੀ ਕਾਪੀ ਆਪਣੇ ਰਿਕਾਰਡ ਵਿੱਚ ਰੱਖੀ ਜਾਵੇ।



ਮੇਰੀ ਮਿੱਟੀ ਮੇਰਾ ਦੇਸ਼ ਮੁਹਿੰਮ ਤਹਿਤ ਸਮੂਹ ਪ੍ਰਾਇਮਰੀ ਸਕੂਲਾਂ ਵਿੱਚ ਕਰਵਾਏ ਜਾ ਰਹੇ ਹਨ ਮੁਕਾਬਲੇ

 ਮੇਰੀ ਮਿੱਟੀ ਮੇਰਾ ਦੇਸ਼ ਮੁਹਿੰਮ ਤਹਿਤ ਸਮੂਹ ਪ੍ਰਾਇਮਰੀ ਸਕੂਲਾਂ ਵਿੱਚ ਕਰਵਾਏ ਜਾ ਰਹੇ ਹਨ ਮੁਕਾਬਲੇ।


ਸਰਵੋਤਮ ਸਕੂਲਾਂ ਨੂੰ ਕੀਤਾ ਜਾਵੇਗਾ ਸਨਮਾਨਿਤ:- ਕਮਲਦੀਪ ਕੌਰ।


ਪਠਾਨਕੋਟ, 26 ਸਿਤੰਬਰ ( ) ਜ਼ਿਲ੍ਹਾ ਪਠਾਨਕੋਟ ਦੇ ਸਮੂਹ ਪ੍ਰਾਇਮਰੀ ਸਕੂਲਾਂ ਵਿੱਚ ਮੇਰੀ ਮਿੱਟੀ ਮੇਰਾ ਦੇਸ਼ ਪ੍ਰੋਜੈਕਟ ਅਧੀਨ ਮੁਕਾਬਲੇ ਕਰਵਾਏ ਜਾ ਰਹੇ ਹਨ ਅਤੇ ਇਨ੍ਹਾਂ ਮੁਕਾਬਲਿਆਂ ਵਿੱਚ ਸਰਵੋਤਮ ਰਹਿਣ ਵਾਲੇ ਸਕੂਲਾਂ ਨੂੰ ਜ਼ਿਲ੍ਹਾ ਸਿੱਖਿਆ ਦਫ਼ਤਰ ਵੱਲੋਂ ਸਨਮਾਨਿਤ ਵੀ ਕੀਤਾ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀਮਤੀ ਕਮਲਦੀਪ ਕੌਰ ਵੱਲੋਂ ਕੀਤਾ ਗਿਆ। ਉਨ੍ਹਾਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰੋਜੈਕਟ ਮੇਰੀ ਮਿੱਟੀ ਮੇਰਾ ਦੇਸ਼ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਬਹਾਦਰੀ ਪੁਰਸਕਾਰ ਜੇਤੂਆਂ ਦੇ ਬਹਾਦਰੀ ਦੇ ਕੰਮਾਂ ਅਤੇ ਇਨ੍ਹਾਂ ਸੂਰਬੀਰਾਂ ਦੀਆਂ ਜੀਵਨ ਕਹਾਣੀਆਂ ਦਾ ਪ੍ਰਸਾਰ ਕਰਨਾ ਹੈ ਤਾਂ ਜੋ ਦੇਸ਼ ਭਗਤੀ ਦੀ ਭਾਵਨਾ ਨੂੰ ਵਧਾਇਆ ਜਾ ਸਕੇ ਅਤੇ ਉਨ੍ਹਾਂ ਵਿੱਚ ਨਾਗਰਿਕ ਚੇਤਨਾ ਦੀਆਂ ਕਦਰਾਂ ਕੀਮਤਾਂ ਪੈਦਾ ਕੀਤੀਆਂ ਜਾ ਸਕਣ। 



ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀ ਡੀਜੀ ਸਿੰਘ ਨੇ ਕਿਹਾ ਕਿ ਪ੍ਰੋਜੈਕਟ ਮੇਰੀ ਮਿੱਟੀ ਮੇਰਾ ਦੇਸ਼ ਨੇ ਸਕੂਲੀ ਵਿਦਿਆਰਥੀਆਂ ਨੂੰ ਬਹਾਦਰੀ ਪੁਰਸਕਾਰ ਜੇਤੂਆਂ 'ਤੇ ਅਧਾਰਤ ਰਚਨਾਤਮਕ ਪ੍ਰੋਜੈਕਟ/ਗਤੀਵਿਧੀਆਂ ਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਕੇ ਇਸ ਨੇਕ ਉਦੇਸ਼ ਨੂੰ ਹੋਰ ਅੱਗੇ ਲਿਜਾਇਆ ਹੈ। ਇਸ ਦੇ ਹਿੱਸੇ ਵਜੋਂ, ਵਿਦਿਆਰਥੀਆਂ ਨੇ ਇਨ੍ਹਾਂ ਬਹਾਦਰੀ ਪੁਰਸਕਾਰ ਜੇਤੂਆਂ 'ਤੇ ਕਲਾ, ਕਵਿਤਾਵਾਂ, ਲੇਖ ਅਤੇ ਮਲਟੀਮੀਡੀਆ ਵਰਗੇ ਵੱਖ-ਵੱਖ ਮੀਡੀਆ ਰਾਹੀਂ ਵੱਖ-ਵੱਖ ਪ੍ਰੋਜੈਕਟ ਤਿਆਰ ਕੀਤੇ ਹਨ। ਸਕੂਲ ਮੁਖੀਆਂ ਵੱਲੋਂ ਇਸ ਸਬੰਧ ਵਿੱਚ ਪ੍ਰਭਾਤ ਫੇਰੀਆਂ ਦਾ ਵੀ ਆਯੋਜਨ ਕੀਤਾ ਜਾ ਰਿਹਾ ਹੈ। ਉਨ੍ਹਾਂ ਸਮੂਹ ਸਕੂਲ ਮੁਖੀਆਂ ਨੂੰ ਅਪੀਲ ਕੀਤੀ ਕਿ ਸਮੂਹ ਸਕੂਲ ਮੁਖੀ ਆਪਣੇ ਸਕੂਲ ਦੀਆਂ ਗਤੀਵਿਧੀਆਂ ਨੂੰ ਮਾਏ ਗੋਵ ਪੋਰਟਲ ਤੇ ਜ਼ਰੂਰ ਅਪਲੋਡ ਕਰਨ। ਉਨ੍ਹਾਂ ਕਿਹਾ ਕਿ ਇਸ ਸਾਰੇ ਕੰਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਬੀਪੀਈਓ ਰਾਕੇਸ਼ ਠਾਕੁਰ ਨੂੰ ਜ਼ਿਲ੍ਹਾ ਨੋਡਲ ਅਫ਼ਸਰ ਅਤੇ ਬਲਾਕ ਧਾਰ-2 ਦਾ ਨੋਡਲ ਅਫ਼ਸਰ, ਪੰਕਜ ਅਰੋੜਾ ਨੂੰ ਬਲਾਕ ਪਠਾਨਕੋਟ -1 ਅਤੇ ਨਰੋਟ ਜੈਮਲ ਸਿੰਘ, ਬੀਪੀਈਓ ਨਰੇਸ਼ ਪਨਿਆੜ ਨੂੰ ਬਲਾਕ ਪਠਾਨਕੋਟ-2 ਅਤੇ ਬਲਾਕ ਬਮਿਆਲ, ਬੀਪੀਈਓ ਕੁਲਦੀਪ ਸਿੰਘ ਨੂੰ ਬਲਾਕ ਪਠਾਨਕੋਟ-3 ਅਤੇ ਬਲਾਕ ਧਾਰ-1 ਦਾ ਨੋਡਲ ਅਫ਼ਸਰ ਲਗਾਇਆ ਗਿਆ ਹੈ।


ਫੋਟੋ ਕੈਪਸ਼ਨ:- ਮੇਰੀ ਮਿੱਟੀ ਮੇਰਾ ਦੇਸ਼ ਪ੍ਰੋਜੈਕਟ ਅਧੀਨ ਸਰਕਾਰੀ ਪ੍ਰਾਇਮਰੀ ਸਕੂਲ ਲਮੀਨੀ ਵਿੱਚ ਭਾਗ ਲੈਂਦੇ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀਮਤੀ ਕਮਲਦੀਪ ਕੌਰ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀ ਡੀਜੀ ਸਿੰਘ।

VISHAWKARMA SCHEME PUNJAB:ਛੋਟੇ ਕਾਰੀਗਰਾਂ ਨੂੰ ਵਿੱਤੀ ਸਹਾਇਤਾ, ਹੁਨਰ ਸਿਖਲਾਈ, ਹੁਨਰ ਨੂੰ ਅਪਗ੍ਰੇਡ ਕਰਨਾ ਅਤੇ ਮਾਰਕੀਟਿੰਗ ਸਹਾਇਤਾ ਪ੍ਰਦਾਨ ਕਰਨ ਲਈ ਨੂੰ ਪ੍ਰਧਾਨ ਮੰਤਰੀ ਵਿਸਵਕਰਮਾ ਸਕੀਮ ਸ਼ੁਰੂ


ਛੋਟੇ ਕਾਰੀਗਰਾਂ ਨੂੰ ਵਿੱਤੀ ਸਹਾਇਤਾ, ਹੁਨਰ ਸਿਖਲਾਈ, ਹੁਨਰ ਨੂੰ ਅਪਗ੍ਰੇਡ ਕਰਨਾ ਅਤੇ ਮਾਰਕੀਟਿੰਗ ਸਹਾਇਤਾ ਪ੍ਰਦਾਨ ਕਰਨ ਲਈ ਨੂੰ ਪ੍ਰਧਾਨ ਮੰਤਰੀ ਵਿਸਵਕਰਮਾ ਸਕੀਮ ਸ਼ੁਰੂ  

ਸਕੀਮ ਬਾਰੇ ਜਾਣਕਾਰੀ ਅਤੇ ਲਾਭ ਉਠਾਉਣ ਲਈ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਵਿਖੇ ਕੀਤਾ ਜਾਵੇ ਸੰਪਰਕ

ਗੁਰਦਾਸਪੁਰ, 26 ਸਤੰਬਰ ( ) - ਭਾਰਤ ਸਰਕਾਰ ਵੱਲੋਂ ਬੀਤੀ 17 ਸਤੰਬਰ 2023 ਨੂੰ ਪ੍ਰਧਾਨ ਮੰਤਰੀ ਵਿਸਵਕਰਮਾ ਸਕੀਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਯੋਜਨਾ ਦਾ ਉਦੇਸ਼ ਦੇਸ਼ ਭਰ ਦੇ ਛੋਟੇ ਕਾਰੀਗਰਾਂ ਨੂੰ ਵਿੱਤੀ ਸਹਾਇਤਾ, ਹੁਨਰ ਸਿਖਲਾਈ, ਹੁਨਰ ਨੂੰ ਅਪਗ੍ਰੇਡ ਕਰਨਾ ਅਤੇ ਮਾਰਕੀਟਿੰਗ ਸਹਾਇਤਾ ਪ੍ਰਦਾਨ ਕਰਨਾ ਹੈ। ਇਸ ਸਕੀਮ ਦਾ ਟੀਚਾ ਉਨ੍ਹਾਂ ਦੀ ਭਲਾਈ ਨੂੰ ਵਧਾਉਣਾ ਅਤੇ ਭਾਰਤ ਦੀ ਸੰਸਕ੍ਰਿਤੀ, ਪਰੰਪਰਾ ਅਤੇ ਸ਼ਿਲਪਕਾਰੀ ਨੂੰ ਉਤਸ਼ਾਹਿਤ ਕਰਨਾ ਹੈ ਅਤੇ ਇਹ ਪੂਰੇ ਭਾਰਤ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਕਾਰੀਗਰਾਂ ਅਤੇ ਕਾਰੀਗਰਾਂ ਨੂੰ ਲਾਭ ਪਹੁੰਚਾਉਣ ਵੱਲ ਸੇਧਿਤ ਹੈ।



ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ੍ਰੀ ਪਰੋਸ਼ਤਮ ਸਿੰਘ ਨੇ ਦੱਸਿਆ ਕਿ 18 ਪਰੰਪਰਾਗਤ ਸ਼ਿਲਪਕਾਰੀ ਜਿਨ੍ਹਾਂ ਵਿੱਚ ਤਰਖਾਣ, ਕਿਸ਼ਤੀ ਬਣਾਉਣ ਵਾਲਾ, ਸ਼ਸਤਰਧਾਰਕ, ਉਹ ਜੋ ਛੋਟੇ ਹਥਿਆਰਾਂ ਅਤੇ ਹਥਿਆਰ ਪ੍ਰਣਾਲੀਆਂ ਦੀ ਸਾਂਭ-ਸੰਭਾਲ ਅਤੇ ਮੁਰੰਮਤ ਕਰਦਾ ਹੈ, ਕੁਝ ਫਰਜ਼ਾਂ ਦੇ ਨਾਲ, ਇੱਕ ਨਾਗਰਿਕ ਬੰਦੂਕ ਬਣਾਉਣ ਵਾਲੇ ਵਾਂਗ, ਲੋਹਾਰ, ਹੈਮਰ ਅਤੇ ਟੂਲ ਕਿੱਟ ਮੇਕਰ, ਤਾਲਾ ਬਣਾਉਣ ਵਾਲਾ, ਸੁਨਿਆਰਾ, ਘੁਮਿਆਰ, ਮੂਰਤੀਕਾਰ, ਪੱਥਰ ਤੋੜਨ ਵਾਲਾ, ਮੋਚੀ (ਜੁੱਤੀ ਬਣਾਉਣ ਵਾਲਾ / ਜੁੱਤੀਆਂ ਦਾ ਕਾਰੀਗਰ), ਮੇਸਨ (ਰਾਜ ਮਿਸਤਰੀ), ਟੋਕਰੀ/ਮੈਟ/ਝਾੜੂ ਮੇਕਰ/ਕੋਇਰ ਬੁਣਾਈ, ਗੁੱਡੀ ਅਤੇ ਖਿਡੌਣਾ ਬਣਾਉਣ ਵਾਲਾ (ਰਵਾਇਤੀ), ਨਾਈ, ਮਾਲਾ ਬਣਾਉਣ ਵਾਲਾ, ਵਾਸ਼ਰਮੈਨਲ ਦਰਜ਼ੀ ਅਤੇ ਫਿਸ਼ਿੰਗ ਨੈੱਟ ਮੇਕਰ ਇਸ ਸਕੀਮ ਦੇ ਅਧੀਨ ਕਵਰ ਕੀਤੇ ਜਾਣਗੇ:


ਜ਼ਿਲ੍ਹਾ ਰੋਜ਼ਗਾਰ ਅਫ਼ਸਰ ਨੇ ਦੱਸਿਆ ਕਿ ਇਸ ਯੋਜਨਾ ਦੇ ਤਹਿਤ ਪ੍ਰਾਰਥੀਆਂ ਨੂੰ ਸਕਿਲ ਟ੍ਰੇਨਿੰਗ ਮੁਫਤ ਦਿੱਤੀ ਜਾਵੇਗੀ। ਇਸ ਤੋਂ ਇਲਾਵਾ 15,000 ਦੀ ਟੂਲਕਿੱਟ ਪ੍ਰੋਤਸਾਹਨ ਪ੍ਰਦਾਨ ਕੀਤੀ ਜਾਵੇਗੀ। ਸਕਿੱਲ ਟ੍ਰੇਨਿੰਗ ਸਫਲਤਾ ਪੁਰਵਕ ਸਮਾਪਤ ਹੋਣ ਤੋਂ ਬਾਅਦ 5 ਫੀਸਦੀ ਰਿਆਇਤੀ ਵਿਆਜ ਦਰ `ਤੇ 1 ਲੱਖ ਰੁਪਏ (ਪਹਿਲੀ ਕਿਸ਼ਤ) ਅਤੇ 2 ਲੱਖ ਰੁਪਏ (ਦੂਜੀ ਕਿਸ਼ਤ) ਤੱਕ ਜਮਾਂਦਰੂ-ਮੁਕਤ ਕ੍ਰੈਡਿਟ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਚਾਹਵਾਨ ਪ੍ਰਾਰਥੀ ਜਿਨ੍ਹਾਂ ਦੀ ਉਮਰ 18 ਸਾਲ ਤੋਂ ਉਪਰ ਹੈ ਉਹ ਸਾਰੇ ਕਿਸ ਵੀ ਕਾਮਨ ਸਰਵਿਸ ਸੈਂਟਰ ਵਿੱਚ ਜਾ ਕੇ ਮੁਫ਼ਤ ਅਪਲਾਈ ਕਰ ਸਕਦੇ ਹਨ। 


ਸ੍ਰੀ ਪਰਸ਼ੋਤਮ ਸਿੰਘ ਨੇ ਕਿਹਾ ਕਿ ਵਧੇਰੇ ਜਾਣਕਾਰੀ ਲਈ ਕਮਰਾ ਨੰਬਰ 217 ਬੀ-ਬਲਾਕ ਡੀ.ਏ.ਸੀ ਕੰਪਲੈਕਸ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਦਫ਼ਤਰ ਗੁਰਦਾਸਪੁਰ ਵਿਖੇ ਸਪੰਰਕ ਕੀਤਾ ਜਾ ਸਕਦਾ ਹੈ।

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends