LUDHIANA KHEDAN WATAN PUNJAB DIYAN 2023: ਡਿਪਟੀ ਕਮਿਸ਼ਨਰ ਵਲੋਂ ਖਿਡਾਰੀਆਂ ਨੂੰ ਅਪੀਲ, ਖੇਡਾਂ ਦੇ ਇਸ ਮਹਾਂਕੁੰਭ 'ਚ ਵੱਧ ਚੜ੍ਹ ਕੇ ਕਰਵਾਈ ਜਾਵੇ ਆਨਲਾਈਨ ਰਜਿਸਟ੍ਰੇਸ਼ਨ

DC URGES SPORTSPERSONS TO REGISTER ONLINE IN MAXIMUM NUMBERS FOR KHEDAN WATAN PUNJAB DIAN


PLAYERS INTERESTED IN PARTICIPATING THE GAMES CAN APPLY ONLINE AT www.khedanwatanpunjabdia.com: DEPUTY COMMISSIONER


Ludhiana, August 25:

Deputy Commissioner Surabhi Malik has urged the sportspersons to get themselves registered through the online registration portal www.khedanwatanpunjabdia.com for participating in the second edition of Khedan Watan Punjab Dian, that would be starting from August 29 onwards.



It is pertinent to mention that the first edition of the Khedan Watan Punjab Dian was organised last year by the Bhagwant Singh Mann-led Punjab government and it had got a major response from the sportspersons and sports lovers.


While chairing a review meeting in this regard, DC Surabhi Malik said that this year also the sports extravaganza will commence from August 29 for which the players can apply online on portal, www.khedanwatanpunjabdia.com, for their participation. She said that this year five new games including Cycling, Equestrian, Rugby, Wushu and Volleyball Shooting have been added in these games which are a humble effort of the state government to encourage the sports.


The Deputy Commissioner informed that the games for 14 blocks of district Ludhiana would be held from September 2-10, 2023, whereas the District level games would be held from September 16-26, 2023 in Ludhiana. 


District Sports Officer Rupinder Singh Brar informed that the sports included for Block-level games are Kabaddi (both national and circle style), volleyball (both shooting and smashing), kho kho, tug of war, athletics and football. 


For District-level games, players would compete in sports events such as Athletics, Badminton, Basketball, Boxing, Chess, Football, Gatka, Handball, Hockey, Judo, Kabbadi (National Style), Kabaddi (Circle Style), Kho-Kho, Kick Boxing, Lawn Tennis, Netball, Power Lifting, Shooting, Softball, Swimming, Table Tennis, Volleyball (Smashing), Volleyball (Shooting), Weightlifting and Wrestling.


The sports events for state level games are Archery, Athletics, Badminton, Basket Ball, Boxing, Chess, Cycling, Equestrian, Fencing, Football, Gatka, Gymnastics, Handball, Hockey, Judo, Kabbadi (National Style), Kabaddi (Circle Style), Kayaking and Canoeing, Kho-Kho, Kick Boxing, Lawn Tennis, Net Ball, Power Lifting, Roller Skating, Rowing, Rugby, Shooting, Softball, Swimming, Table Tennis, Volleyball (Smashing), Volleyball (Shooting), Weightlifting, Wrestling and Wushu.


He said that events for state level events of three games namely Basketball, Chess and Lawn Tennis would be held in Ludhiana from October 15-20.


The age groups would be Under 14 (Born after 01-01-2010), Under 17 (Born after 01-01-2007), Under 21 (Born after 01-01-2003), Age Group 21 to 30 (Born between 01-01-1994 to 31-12-2002), Age Group 31 to 40 (Born between 01-01-1984 to 31-12-1993), Age Group 41 to 55 (Born between 01-01-1969 to 31-12-1983), Age Group 56 to 65 (Born between 01-01-1959 to 31-12-1968) and Age Above 65 (Born 31-12-1957 or Before).


The DC said that the Bhagwant Singh Mann-led Punjab government has been making all out efforts for promoting sports across the state to channelize the unbounded energy of youth in a positive manner. She urged the residents to get themselves registered in large numbers for the success of these games.


---------


*- ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-2' -*

*ਡਿਪਟੀ ਕਮਿਸ਼ਨਰ ਵਲੋਂ ਖਿਡਾਰੀਆਂ ਨੂੰ ਅਪੀਲ, ਖੇਡਾਂ ਦੇ ਇਸ ਮਹਾਂਕੁੰਭ 'ਚ ਵੱਧ ਚੜ੍ਹ ਕੇ ਕਰਵਾਈ ਜਾਵੇ ਆਨਲਾਈਨ ਰਜਿਸਟ੍ਰੇਸ਼ਨ*

*- ਚਾਹਵਾਨ ਖਿਡਾਰੀ www.khedanwatanpunjabdia.com 'ਤੇ ਆਨਲਾਈਨ ਅਪਲਾਈ ਕਰ ਸਕਦੇ ਹਨ - ਡਿਪਟੀ ਕਮਿਸ਼ਨਰ*

ਲੁਧਿਆਣਾ, 25 ਅਗਸਤ (000) - ਡਿਪਟੀ ਕਮਿਸ਼ਨਰ ਸੁਰਭੀ ਮਲਿਕ ਵਲੋਂ ਖਿਡਾਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ 29 ਅਗਸਤ ਤੋਂ ਸ਼ੁਰੂ ਹੋਣ ਜਾ ਰਹੇ 'ਖੇਡਾਂ ਵਤਨ ਪੰਜਾਬ ਦੀਆਂ' ਦੇ ਦੂਜੇ ਸੀਜ਼ਨ ਵਿੱਚ ਭਾਗ ਲੈਣ ਲਈ ਆਨਲਾਈਨ ਰਜਿਸਟ੍ਰੇਸ਼ਨ ਪੋਰਟਲ www.khedanwatanpunjabdia.com 'ਤੇ ਵੱਧ ਚੜ੍ਹ ਕੇ ਰਜਿਸਟ੍ਰੇਸ਼ਨ ਕਰਵਾਉਣ।


ਜ਼ਿਕਰਯੋਗ ਹੈ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲ 'ਖੇਡਾਂ ਵਤਨ ਪੰਜਾਬ ਦੀਆਂ' ਦਾ ਪਹਿਲਾ ਸੀਜ਼ਨ ਕਰਵਾਇਆ ਗਿਆ ਸੀ ਅਤੇ ਜਿਸ ਨੂੰ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ।


ਇਸ ਸਬੰਧ ਵਿੱਚ ਇੱਕ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਦੱਸਿਆ ਕਿ ਇਸ ਸਾਲ ਵੀ ਖੇਡ ਮੇਲੇ 29 ਅਗਸਤ ਤੋਂ ਸ਼ੁਰੂ ਹੋਣਗੇ ਜਿਸ ਵਿੱਚ ਭਾਗ ਲੈਣ ਲਈ ਖਿਡਾਰੀ ਪੋਰਟਲ www.khedanwatanpunjabdia.com 'ਤੇ ਆਨਲਾਈਨ ਅਪਲਾਈ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਸਾਲ ਇਨ੍ਹਾਂ ਖੇਡਾਂ ਵਿੱਚ ਸਾਈਕਲਿੰਗ, ਘੋੜਸਵਾਰੀ, ਰਗਬੀ, ਵੁਸ਼ੂ ਅਤੇ ਵਾਲੀਬਾਲ ਸ਼ੂਟਿੰਗ ਸਮੇਤ ਪੰਜ ਨਵੀਆਂ ਖੇਡਾਂ ਸ਼ਾਮਲ ਕੀਤੀਆਂ ਗਈਆਂ ਹਨ ਜੋ ਕਿ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਸੂਬਾ ਸਰਕਾਰ ਦਾ ਇੱਕ ਨਿਮਾਣਾ ਉਪਰਾਲਾ ਹੈ।


ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਦੇ 14 ਬਲਾਕਾਂ ਦੀਆਂ ਖੇਡਾਂ 2 ਤੋਂ 10 ਸਤੰਬਰ, 2023 ਤੱਕ ਕਰਵਾਈਆਂ ਜਾਣਗੀਆਂ, ਜਦਕਿ ਜ਼ਿਲ੍ਹਾ ਪੱਧਰੀ ਖੇਡਾਂ 16-26 ਸਤੰਬਰ, 2023 ਤੱਕ ਲੁਧਿਆਣਾ ਵਿਖੇ ਕਰਵਾਈਆਂ ਜਾਣਗੀਆਂ।


ਜ਼ਿਲ੍ਹਾ ਖੇਡ ਅਫ਼ਸਰ ਰੁਪਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਬਲਾਕ ਪੱਧਰੀ ਖੇਡਾਂ ਵਿੱਚ ਕਬੱਡੀ (ਰਾਸ਼ਟਰੀ ਅਤੇ ਸਰਕਲ ਸਟਾਈਲ), ਵਾਲੀਬਾਲ (ਸ਼ੂਟਿੰਗ ਅਤੇ ਸਮੈਸ਼ਿੰਗ ਦੋਵੇਂ), ਖੋ-ਖੋ, ਰੱਸਾਕਸ਼ੀ, ਐਥਲੈਟਿਕਸ ਅਤੇ ਫੁੱਟਬਾਲ ਸ਼ਾਮਲ ਹਨ।


ਜ਼ਿਲ੍ਹਾ ਪੱਧਰੀ ਖੇਡਾਂ ਲਈ ਖਿਡਾਰੀ ਅਥਲੈਟਿਕਸ, ਬੈਡਮਿੰਟਨ, ਬਾਸਕਟਬਾਲ, ਬਾਕਸਿੰਗ, ਸ਼ਤਰੰਜ, ਫੁੱਟਬਾਲ, ਗੱਤਕਾ, ਹੈਂਡਬਾਲ, ਹਾਕੀ, ਜੂਡੋ, ਕਬੱਡੀ (ਨੈਸ਼ਨਲ ਸਟਾਈਲ), ਕਬੱਡੀ (ਸਰਕਲ ਸਟਾਈਲ), ਖੋ-ਖੋ, ਕਿੱਕ ਬਾਕਸਿੰਗ, ਲਾਅਨ ਟੈਨਿਸ, ਨੈੱਟਬਾਲ, ਪਾਵਰ ਲਿਫਟਿੰਗ, ਸ਼ੂਟਿੰਗ, ਸਾਫਟਬਾਲ, ਤੈਰਾਕੀ, ਟੇਬਲ ਟੈਨਿਸ, ਵਾਲੀਬਾਲ (ਸਮੈਸ਼ਿੰਗ), ਵਾਲੀਬਾਲ (ਸ਼ੂਟਿੰਗ), ਵੇਟਲਿਫਟਿੰਗ ਅਤੇ ਕੁਸ਼ਤੀ ਆਦਿ ਖੇਡਾਂ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਣਗੇ।


ਸੂਬਾ ਪੱਧਰੀ ਖੇਡਾਂ ਲਈ ਖੇਡ ਮੁਕਾਬਲਿਆਂ ਵਿੱਚ ਤੀਰਅੰਦਾਜ਼ੀ, ਅਥਲੈਟਿਕਸ, ਬੈਡਮਿੰਟਨ, ਬਾਸਕਟ ਬਾਲ, ਮੁੱਕੇਬਾਜ਼ੀ, ਸ਼ਤਰੰਜ, ਸਾਈਕਲਿੰਗ, ਘੋੜਸਵਾਰੀ, ਤਲਵਾਰਬਾਜ਼ੀ, ਫੁੱਟਬਾਲ, ਗੱਤਕਾ, ਜਿਮਨਾਸਟਿਕ, ਹੈਂਡਬਾਲ, ਹਾਕੀ, ਜੂਡੋ, ਕਬੱਡੀ (ਨੈਸ਼ਨਲ ਸਟਾਈਲ), ਕਬੱਡੀ (ਸਰਕਲ ਸਟਾਈਲ), ਕਾਇਆਕਿੰਗ ਅਤੇ ਕੈਨੋਇੰਗ, ਖੋ-ਖੋ, ਕਿੱਕ ਬਾਕਸਿੰਗ, ਲਾਅਨ ਟੈਨਿਸ, ਨੈੱਟ ਬਾਲ, ਪਾਵਰ ਲਿਫਟਿੰਗ, ਰੋਲਰ ਸਕੇਟਿੰਗ, ਰੋਇੰਗ, ਰਗਬੀ, ਸ਼ੂਟਿੰਗ, ਸਾਫਟਬਾਲ, ਤੈਰਾਕੀ, ਟੇਬਲ ਟੈਨਿਸ, ਵਾਲੀਬਾਲ (ਸਮੈਸ਼ਿੰਗ), ਵਾਲੀਬਾਲ (ਸ਼ੂਟਿੰਗ), ਵੇਟਲਿਫਟਿੰਗ, ਕੁਸ਼ਤੀ ਅਤੇ ਵੁਸ਼ੂ ਸ਼ਾਮਲ ਹਨ। 


ਉਨ੍ਹਾਂ ਦੱਸਿਆ ਕਿ 15 ਤੋਂ 20 ਅਕਤੂਬਰ ਤੱਕ ਤਿੰਨ ਖੇਡਾਂ ਦੇ ਰਾਜ ਪੱਧਰੀ ਮੁਕਾਬਲੇ ਲੁਧਿਆਣਾ ਵਿਖੇ ਕਰਵਾਏ ਜਾਣਗੇ ਜਿਨ੍ਹਾਂ ਵਿੱਚ ਬਾਸਕਟਬਾਲ, ਸ਼ਤਰੰਜ ਅਤੇ ਲਾਅਨ ਟੈਨਿਸ ਸ਼ਾਮਲ ਹੈ।


ਉਮਰ ਵਰਗ ਅੰਡਰ-14 (01-01-2010 ਤੋਂ ਬਾਅਦ ਪੈਦਾ ਹੋਏ), ਅੰਡਰ-17 (01-01-2007 ਤੋਂ ਬਾਅਦ ਪੈਦਾ ਹੋਏ), ਅੰਡਰ-21 (01-01-2003 ਤੋਂ ਬਾਅਦ ਪੈਦਾ ਹੋਏ), ਉਮਰ ਵਰਗ 21 ਤੋਂ 30 (01-01-1994 ਤੋਂ 31-12-2002 ਦਰਮਿਆਨ), ਉਮਰ ਵਗਰ 31 ਤੋਂ 40 (01-01-1984 ਤੋਂ 31-12-1993 ਦੇ ਵਿਚਕਾਰ ਪੈਦਾ ਹੋਏ), ਉਮਰ ਸਮੂਹ 41 ਤੋਂ 55 (01-01-1969 ਤੋਂ 31-12-1983 ਦਰਮਿਆਨ), ਉਮਰ ਗਰੁੱਪ 56 ਤੋਂ 65 (ਜਨਮ 01-01-1959 ਤੋਂ 31-12-1968 ਵਿਚਕਾਰ) ਅਤੇ 65 ਸਾਲ ਤੋਂ ਵੱਧ ਉਮਰ ਵਰਗ (31-12-1957 ਜਾਂ ਇਸ ਤੋਂ ਪਹਿਲਾਂ ਜਨਮੇ) ਵਿੱਚ ਖਿਡਾਰੀ ਹਿੱਸਾ ਲੈ ਸਕਣਗੇ। 

ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੌਜਵਾਨਾਂ ਦੀ ਅਸੀਮ ਊਰਜਾ ਨੂੰ ਸਕਾਰਾਤਮਕ ਢੰਗ ਨਾਲ ਚਲਾਉਣ ਲਈ ਸੂਬੇ ਭਰ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਖੇਡਾਂ ਦੀ ਸਫ਼ਲਤਾ ਲਈ ਵੱਧ ਚੜ੍ਹ ਕੇ ਰਜਿਸਟ੍ਰੇਸ਼ਨ ਕਰਵਾਉਣ।


-------

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends