ਪ੍ਰਧਾਨ ਮੰਤਰੀ ਅਨੁਸੂਚਿਤ ਜਾਤੀ ਅਭਿਊਦੇ ਯੋਜਨਾ ਤਹਿਤ ਮੁਫ਼ਤ ਕਰਵਾਏ ਜਾਣਗੇ ਵਿਸ਼ੇਸ਼ ਸਕਿੱਲ ਕੋਰਸ

 ਪ੍ਰਧਾਨ ਮੰਤਰੀ ਅਨੁਸੂਚਿਤ ਜਾਤੀ ਅਭਿਊਦੇ ਯੋਜਨਾ ਤਹਿਤ ਮੁਫ਼ਤ ਕਰਵਾਏ ਜਾਣਗੇ ਵਿਸ਼ੇਸ਼ ਸਕਿੱਲ ਕੋਰਸ

--ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਨੀਤਾ ਦਰਸ਼ੀ ਨੇ ਅਨੁਸੂਚਿਤ ਜਾਤੀ ਦੇ ਬੇਰੋਜ਼ਗਾਰਾਂ ਨਾਲ ਸਾਂਝੀ ਕੀਤੀ ਵਿਸ਼ੇਸ਼ ਜਾਣਕਾਰੀ

--ਸੀ.ਸੀ.ਟੀ.ਵੀ. ਇੰਸਟਾਲੇਸ਼ਨ ਟੈਕਨੀਸ਼ੀਅਨ ਤੋਂ ਇਲਾਵਾ ਹੋਰ ਵੀ ਆਧੁਨਿਕ ਕੋਰਸ ਸ਼ਾਮਿਲ-ਅਨੀਤਾ ਦਰਸ਼ੀ

ਮੋਗਾ, 29 ਸਤੰਬਰ:

ਪ੍ਰਧਾਨ ਮੰਤਰੀ ਅਨੁਸੂਚਿਤ ਜਾਤੀ ਅਭਿਊਦੇ ਯੋਜਨਾ ਤਹਿਤ ਪੰਜਾਬ ਸਰਕਾਰ ਵੱਲੋਂ ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਦੇ ਸਹਿਯੋਗ ਨਾਲ ਅਨੁਸੂਚਿਤ ਜਾਤੀਆਂ ਦੇ ਸਮਾਜਿਕ ਅਤੇ ਆਰਥਿਕ ਖੁਸ਼ਹਾਲੀ ਲਈ ਸਕਿੱਲ ਪ੍ਰੋਗਰਾਮ ਸ਼ੁਰੂ ਕੀਤੇ ਜਾ ਰਹੇ ਹਨ।ਫੀਲਡ ਸੀ.ਸੀ.ਟੀ.ਵੀ. ਇੰਸਟਾਲੇਸ਼ਨ ਟੈਕਨੀਸ਼ੀਅਨ, ਫੀਲਡ ਬਰਾਈਡਲ ਫੈਸ਼ਨ ਐਂਡ ਫੋਟੋਗ੍ਰਾਫਿਕ ਮੇਕਅੱਪ ਫੀਲਡ, ਫੀਲਡ ਟੈਕਨੀਸ਼ੀਅਨ ਹੋਮ ਐਪਲੀਐਂਸਜ਼, ਫੀਲਡ ਹਾਊਸਕੀਪਰ-ਕਮ-ਕੁੱਕ ਦੀ ਸਕਿੱਲ ਟ੍ਰੇਨਿੰਗ ਸਿੱਖਿਆਰਥੀਆਂ ਨੂੰ ਮੁਹੱਈਆ ਕਰਵਾਈ ਜਾਵੇਗੀ।

ਇਸ ਬਾਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਅਨੀਤਾ ਦਰਸ਼ੀ ਨੇ ਦੱਸਿਆ ਕਿ 150 ਸਿੱਖਿਆਰਥੀਆਂ ਨੂੰ ਫੀਲਡ ਸੀ.ਸੀ.ਟੀ.ਵੀ. ਇੰਸਟਾਲੇਸ਼ਨ ਟੈਕਨੀਸ਼ੀਅਨ ਦੀ ਟ੍ਰੇਨਿੰਗ ਮੁੱਦਕੀ ਰੋਡ ਬੁਘੀਪੁਰਾ ਮੋਗਾ ਵਿਖੇ, 120 ਸਿੱਖਿਆਰਥੀਆਂ ਨੂੰ ਫੀਲਡ ਬਰਾਈਡਲ ਫੈਸ਼ਨ ਐਂਡ ਫੋਟੋਗ੍ਰਾਫਿਕ ਮੇਕਅੱਪ ਫੀਲਡ ਦੀ ਟ੍ਰੇਨਿੰਗ ਆਪੋਜਿਟ ਸਟੇਟ ਬੈਂਕ ਆਫ ਇੰਡਿਆ ਬੈਂਕ ਬਾਘਾਪੁਰਾਣਾ ਰੋਡ ਨਿਹਾਲ ਸਿੰਘ ਵਾਲਾ ਵਿਖੇ, 180 ਸਿੱਖਿਆਰਥੀਆਂ ਨੂੰ ਫੀਲਡ ਟੈਕਨੀਸ਼ੀਅਨ ਹੋਮ ਐਪਲੀਐਂਸਜ਼ ਦੀ ਟ੍ਰੇਨਿੰਗ 35, ਕਰਤਾਰ ਕੰਪਲੈਕਸ, ਅੰਮ੍ਰਿਤਸਰ ਰੋਡ ਆਪੋਜਿਟ ਗਲੀ ਨੰਬਰ 10 ਮੋਗਾ ਵਿਖੇ, 240 ਸਿਖਿਆਰਥੀਆਂ ਨੂੰ ਫੀਲਡ ਹਾਊਸਕੀਪਰ-ਕਮ-ਕੁੱਕ ਫੀਲਡ ਦੀ ਟ੍ਰੇਨਿੰਗ ਸਟ੍ਰੀਟ ਜੈਨ ਮੰਦਰ, ਪ੍ਰਤਾਪ ਰੋਡ ਮੋਗਾ ਵਿਖੇ ਦਿੱਤੀ ਜਾਣੀ ਹੈ। ਫੀਲਡ ਹਾਊਸਕੀਪਰ-ਕਮ-ਕੁੱਕ ਲਈ ਲਾਜ਼ਮੀ ਯੋਗਤਾ ਪੰਜਵੀਂ ਅਤੇ ਬਾਕੀ ਕੋਰਸਾਂ ਲਈ ਦਸਵੀਂ ਰੱਖੀ ਗਈ ਹੈ।

ਫੀਲਡ ਸੀ.ਸੀ.ਟੀ.ਵੀ. ਇੰਸਟਾਲੇਸ਼ਨ ਟੈਕਨੀਸ਼ੀਅਨ ਦੀ ਟ੍ਰੇਨਿੰਗ ਲਈ ਮੋਬਾਇਲ ਨੰਬਰ 7696086300, ਫੀਲਡ ਬਰਾਈਡਲ ਫੈਸ਼ਨ ਐਂਡ ਫੋਟੋਗ੍ਰਾਫਿਕ ਮੇਕਅੱਪ ਫੀਲਡ ਦੀ ਟ੍ਰੇਨਿੰਗ ਲਈ ਮੋਬਾਇਲ 7307200007, ਫੀਲਡ ਟੈਕਨੀਸ਼ੀਅਨ ਹੋਮ ਐਪਲੀਐਂਸਜ਼ ਦੀ ਟ੍ਰੇਨਿੰਗ ਲਈ ਮੋਬਾਇਲ 8872322000, ਫੀਲਡ ਹਾਊਸਕੀਪਰ-ਕਮ-ਕੁੱਕ ਫੀਲਡ ਦੀ ਟ੍ਰੇਨਿੰਗ ਲਈ ਮੋਬਾਇਲ 9855703266 ਉੱਪਰ ਸੰਪਰਕ ਕੀਤਾ ਜਾ ਸਕਦਾ ਹੈ।

ਸ੍ਰੀਮਤੀ ਅਨੀਤਾ ਦਰਸ਼ੀ ਨੇ ਦੱਸਿਆ ਕਿ ਸਿੱਖਿਆਰਥੀਆਂ ਨੂੰ ਮੁਫ਼ਤ ਟ੍ਰੇਨਿੰਗ ਤੇ ਸਫ਼ਲ ਵਿਦਿਆਰਥੀਆਂ ਨੂੰ ਸੈਕਟਰ ਸਕਿੱਲ ਕੌਂਸਲ ਵੱਲੋਂ ਸਰਟੀਫਿਕੇਟ ਵੀ ਮੁਹੱਈਆ ਕਰਵਾਏ ਜਾਣਗੇ। ਟ੍ਰੇਨਿੰਗ ਪ੍ਰਾਪਤ ਉਮੀਦਵਾਰਾਂ ਨੂੰ ਸਵੈ ਰੁਜ਼ਗਾਰ ਸ਼ੁਰੂ ਕਰਨ ਜਾਂ ਪਲੇਸਮੈਂਟ ਲਈ ਸਹਾਇਤਾ ਕੀਤੀ ਜਾਵੇਗੀ। ਦਾਖਲਾ ਕਰਵਾਉਣ ਲਈ ਵਿਦਿਆਰਥੀ ਆਪਣਾ ਅਧਾਰ ਕਾਰਡ ਸਾਰੇ ਅਸਲ ਫਾਰਮ ਅਤੇ 4 ਰੰਗਦਾਰ ਫੋਟੋਆਂ ਲੈ ਕੇ ਆਉਣ। ਟ੍ਰੇਨਿੰਗ ਕੇਵਲ ਅਨੁਸੂਚਿਤ ਜਾਤੀ ਦੇ ਯੋਗ ਅਤੇ ਬੇਰੋਜ਼ਗਾਰ ਲੜਕੇ-ਲੜਕੀਆਂ ਨੂੰ ਦਿੱਤੀ ਜਾਵੇਗੀ। ਹੋਰ ਵਧੇਰੇ ਜਾਣਕਾਰੀ ਲਈ ਉਪਰ ਦਿੱਤੇ ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ।--o

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends