REGULARISATION OF COMPUTER TEACHERS:ਕੰਪਿਊਟਰ ਅਧਿਆਪਕਾਂ ਨੂੰ ਛੇਵੇਂ ਪੇਅ ਕਮਿਸ਼ਨ ਦਾ ਲਾਭ ਦੇਣ ਸਬੰਧੀ ਕਾਰਵਾਈ ਤੇ ਸਿੱਖਿਆ ਮੰਤਰੀ ਦਾ ਵੱਡਾ ਬਿਆਨ


 ਕੰਪਿਊਟਰ ਅਧਿਆਪਕਾਂ ਨੂੰ ਛੇਵੇਂ ਪੇਅ ਕਮਿਸ਼ਨ ਦਾ ਲਾਭ ਦੇਣ ਸਬੰਧੀ ਕਾਰਵਾਈ ਚਲ ਰਹੀ ਹੈ ਜ਼ੋਰਾਂ ਸ਼ੋਰਾਂ'ਤੇ : ਹਰਜੋਤ ਸਿੰਘ ਬੈਂਸ

 

 ਸਕੂਲ ਸਿੱਖਿਆ ਮੰਤਰੀ ਵਲੋਂ ਪੁਰਾਣੀ ਪੈਨਸ਼ਨ ਸਕੀਮ ਮੁੜ ਲਾਗੂ ਕਰਨ ਲਈ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ


ਚੰਡੀਗੜ੍ਹ, 22 ਅਕਤੂਬਰ:


ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਅੱਜ ਇੱਥੇ ਕਿਹਾ ਕਿ ਪਿਕਟਸ ਸੁਸਾਇਟੀ ਅਧੀਨ ਕੰਮ ਕਰਦੇ ਰੈਗੂਲਰ ਕੰਪਿਊਟਰ ਅਧਿਆਪਕਾਂ ਨੂੰ ਛੇਵੇਂ ਪੇਅ ਕਮਿਸ਼ਨ ਅਨੁਸਾਰ ਗਰੇਡ ਪੇਅ ਅਤੇ ਸਰਵਿਸ ਰੂਲਜ ਲਾਗੂ ਕਰਨ ਸਬੰਧੀ ਕਾਰਵਾਈ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ ਅਤੇ ਇਸ ਇਸ ਸਬੰਧੀ ਸਿੱਖਿਆ ਵਿਭਾਗ ਵਲੋਂ ਆਪਣੇ ਨਾਲ ਸਬੰਧਤ ਕੰਮ ਪੂਰਾ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਲਈ ਫਾਈਲ ਵਿੱਤ ਵਿਭਾਗ ਅਤੇ ਪ੍ਰਸੋਨਲ ਵਿਭਾਗ ਨੂੰ ਭੇਜੀ ਗਈ ਹੈ। ਉਨ੍ਹਾਂ ਕਿਹਾ ਕਿ ਵਿੱਤ ਅਤੇ ਪ੍ਰਸੋਨਲ ਵਿਭਾਗ ਤੋਂ ਪ੍ਰਵਾਨਗੀ ਜਲਦ ਮਿਲਣ ਦੀ ਸੰਭਾਵਨਾ ਹੈ ਜਿਸ ਨਾਲ ਕੰਪਿਊਟਰ ਅਧਿਆਪਕਾਂ ਨੂੰ ਲਾਭ ਦੇਣ ਸਬੰਧੀ ਐਲਾਨ ਬਹੁਤ ਜਲਦ ਕਰ ਦਿੱਤਾ ਜਾਵੇਗਾ।


ਸਕੂਲ ਸਿੱਖਿਆ ਮੰਤਰੀ ਨੇ ਦੱਸਿਆ ਕਿ ਕੰਪਿਊਟਰ ਅਧਿਆਪਕਾਂ ਨੂੰ ਛੇਵੇਂ ਪੇਅ ਕਮਿਸ਼ਨ ਅਨੁਸਾਰ ਗਰੇਡ ਪੇਅ ਅਤੇ ਸਰਵਿਸ ਰੂਲਜ ਲਾਗੂ ਕਰਨ ਲਈ ਵਿੱਤ ਅਤੇ ਪ੍ਰਸੋਨਲ ਵਿਭਾਗ ਦੀ ਪ੍ਰਵਾਨਗੀ ਲੈਣੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਕਾਰਵਾਈ ਦੀ ਉਹ ਖੁਦ ਲਗਾਤਾਰ ਨਿਗਰਾਨੀ ਕਰ ਰਹੇ ਹਨ ਅਤੇ ਇਸ ਮਾਮਲੇ ਸਬੰਧੀ ਵਿੱਤ ਅਤੇ ਪ੍ਰਸੋਨਲ ਵਿਭਾਗ ਦੇ ਉਚ ਅਧਿਕਾਰੀਆਂ ਨਾਲ ਸੰਪਰਕ ਵਿਚ ਹਨ।

PSTET 2022: ਪੀਐਸਟੀਈਟੀ ਦਸੰਬਰ 2022 ਦੀਆਂ ਤਰੀਕਾਂ ਦਾ ਐਲਾਨ,


ਉਨ੍ਹਾਂ ਕਿਹਾ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਜਿਵੇਂ ਪਹਿਲਾਂ ਕੱਚੇ ਮੁਲਾਜ਼ਮਾਂ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਨੀਤੀ ਬਣਾਈ ਗਈ ਸੀ ਜਿਸ ਤਹਿਤ ਬੀਤੇ ਕੱਲ੍ਹ ਹੀ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਲਈ ਅਰਜ਼ੀ ਪ੍ਰਾਪਤ ਕਰਨ ਲਈ ਪੋਰਟਲ ਖੋਲਿਆਂ ਗਿਆ ਹੈ। ਇਸ ਤਰ੍ਹਾਂ ਹੀ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਨੂੰ ਜਲਦ ਪੂਰਾ ਕਰ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਜੇਕਰ ਸਿੱਖਿਆ ਵਿਭਾਗ ਦਾ ਕੋਈ ਕਰਮਚਾਰੀ ਸਰਕਾਰ ਦੀ ਨਵੀਂ ਨੀਤੀ ਲਾਗੂ ਹੋਣ ਤੋਂ ਬਾਅਦ ਵੀ ਪੱਕੇ ਹੋਣ ਤੋਂ ਰਹਿ ਜਾਂਦਾ ਹੈ ਤਾਂ ਉਸ ਨੂੰ ਪੱਕਾ ਕਰਨ ਲਈ ਸਾਡੀ ਸਰਕਾਰ ਵਚਨਬੱਧ ਹੈ। 


ਸ.ਬੈਂਸ ਨੇ ਕਿਹਾ ਕਿ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਸਾਰੇ ਅਧਿਆਪਕ ਅਤੇ ਨਾਨ ਟੀਚਿੰਗ ਸਟਾਫ਼ ਦੀਆਂ ਸਾਰੀਆਂ ਜਾਇਜ਼ ਮੰਗਾਂ ਤੋਂ ਉਹ ਪੂਰੀ ਤਰ੍ਹਾਂ ਜਾਣੂ ਹਨ ਅਤੇ ਇਨ੍ਹਾਂ ਜਾਇਜ਼ ਮੰਗਾਂ ਨੂੰ ਹੱਲ ਕਰਨ ਲਈ ਵਚਨਬੱਧ ਹਨ ਅਤੇ ਇਹ ਮੰਗਾਂ ਜਲਦ ਪੂਰਾ ਕੀਤੀਆਂ ਜਾਣਗੀਆਂ।


ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਸੂਬੇ ਦੀ ਕੈਬਨਿਟ ਵਲੋਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੇ ਫ਼ੈਸਲੇ ਲਈ ਧੰਨਵਾਦ ਕਰਦਿਆਂ ਕਿਹਾ ਸਰਕਾਰ ਦੇ ਇਸ ਕਦਮ ਨੇ ਸਾਬਤ ਕਰ ਦਿੱਤਾ ਹੈ ਕਿ ਮਾਨ ਸਰਕਾਰ ਮੁਲਾਜ਼ਮ ਹਿਤੈਸ਼ੀ ਹੈ।

ਡੀ.ਟੀ.ਐਫ. ਵਲੋਂ ਕੰਪਿਊਟਰ ਅਧਿਆਪਕਾਂ 'ਤੇ ਤਨਖਾਹ ਕਮਿਸ਼ਨ ਅਤੇ ਸੇਵਾ ਨਿਯਮ ਲਾਗੂ ਕਰਨ ਦੀ ਮੰਗ

 ਸਿੱਖਿਆ ਮੰਤਰੀ ਦੇ ਐਲਾਨ ਅਨੁਸਾਰ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਪੂਰੀਆਂ ਹੋਣ: ਡੀ.ਟੀ.ਐਫ.


ਡੀ.ਟੀ.ਐਫ. ਵਲੋਂ ਕੰਪਿਊਟਰ ਅਧਿਆਪਕਾਂ 'ਤੇ ਤਨਖਾਹ ਕਮਿਸ਼ਨ ਅਤੇ ਸੇਵਾ ਨਿਯਮ ਲਾਗੂ ਕਰਨ ਦੀ ਮੰਗ


22 ਅਕਤੂਬਰ, ਅੰਮ੍ਰਿਤਸਰ ( ) 

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਕੰਪਿਊਟਰ ਫੈਕਲਿਟੀ ਨੂੰ ਛੇਵਾਂ ਪੰਜਾਬ ਤਨਖ਼ਾਹ ਕਮਿਸ਼ਨ ਅਤੇ ਸਿਵਲ ਸੇਵਾ ਨਿਯਮ ਲਾਗੂ ਕਰਕੇ ਦੀਵਾਲੀ ਮੌਕੇ ਤੋਹਫ਼ੇ ਦੇਣ ਦੇ ਐਲਾਨ ਨੂੰ ਲਾਗੂ ਕਰਨ ਸਬੰਧੀ ਹਾਲੇ ਤੱਕ ਕੋਈ ਪੱਤਰ ਸਾਹਮਣੇ ਨਾ ਆਉਣ 'ਤੇ ਪ੍ਰਤੀਕਰਮ ਦਿੰਦਿਆਂ ਡੈਮੋਕ੍ਰੇਟਿਕ ਟੀਚਰਜ ਫਰੰਟ (ਡੀਟੀਐਫ) ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਗੁਜਰਾਤੀ, ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਪ੍ਰੈੱਸ ਸਕੱਤਰ ਪਵਨ ਕੁਮਾਰ ਨੇ ਕਿਹਾ ਕਿ ਸਿੱਖਿਆ ਮੰਤਰੀ ਨੂੰ ਆਪਣੇ ਕੀਤੇ ਵਾਅਦੇ 'ਤੇ ਖਰੇ ਉੱਤਰਨਾ ਚਾਹੀਦਾ ਹੈ ਅਤੇ ਇਸ ਬਾਬਤ ਤੁਰੰਤ ਨੋਟੀਫਿਕੇਸ਼ਨ ਜਾਰੀ ਕਰਨਾ ਚਾਹੀਦਾ ਹੈ, ਤਾਂ ਜੋ ਕੰਪਿਊਟਰ ਅਧਿਆਪਕਾਂ ਦੀ ਦੀਵਾਲੀ ਰੋਸ਼ਨ ਹੋ ਸਕੇ। ਅਜਿਹਾ ਨਾ ਹੋਣ ਦੀ ਸੂਰਤ ਵਿੱਚ, ਡੀਟੀਐਫ ਨੇ ਕੰਪਿਊਟਰ ਅਧਿਆਪਕਾਂ ਦੀਆਂ ਜਥੇਬੰਦੀਆਂ ਵਲੋਂ ਕੀਤੇ ਜਾਣ ਵਾਲੇ ਭਵਿੱਖੀ ਸੰਘਰਸ਼ ਦੀ ਹਮਾਇਤ ਦਾ ਐਲਾਨ ਵੀ ਕੀਤਾ ਹੈ।ਇਸ ਮੌਕੇ ਡੀ.ਟੀ.ਐਫ. ਦੇ ਸੂਬਾ ਮੀਤ ਪ੍ਰਧਾਨਾਂ ਰਾਜੀਵ ਬਰਨਾਲਾ, ਜਸਵਿੰਦਰ ਔਜਲਾ, ਗੁਰਪਿਆਰ ਕੋਟਲੀ, ਬੇਅੰਤ ਫੂਲੇਵਾਲ, ਜਗਪਾਲ ਬੰਗੀ ਅਤੇ ਰਘਵੀਰ ਭਵਾਨੀਗਡ਼੍ਹ ਨੇ ਕਿਹਾ ਕਿ ਕੰਪਿਊਟਰ ਫੈਕਲਿਟੀ ਅਧਿਆਪਕਾਂ ਵੱਲੋਂ ਪਿਛਲੇ ਅਠਾਰਾਂ-ਅਠਾਰਾਂ ਸਾਲਾਂ ਤੋਂ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਤਨ ਦੇਹੀ ਨਾਲ ਸਿੱਖਿਆ ਦਿੱਤੀ ਜਾ ਰਹੀ ਹੈ। ਪ੍ਰੰਤੂ ਇਨ੍ਹਾਂ ਸਮਿਆਂ ਦੌਰਾਨ ਇਨ੍ਹਾਂ ਅਧਿਆਪਕਾਂ ਦੀਆਂ ਮੰਗਾਂ ਨੂੰ ਵੱਖ-ਵੱਖ ਸਰਕਾਰਾਂ ਵੱਲੋਂ ਪੂਰੀਆਂ ਕਰਨ ਦੀ ਥਾਂ ਲਟਕਾਉਣ ਦੀ ਨੀਤੀ ਤੋਂ ਕੰਮ ਲਿਆ ਗਿਆ ਹੈ। ਕੰਪਿਊਟਰ ਅਧਿਆਪਕਾਂ ਨੂੰ ਪੰਜਾਬ ਦੀ ਆਪਣੀ ਪਿਕਟਸ ਸੁਸਾਇਟੀ ਅਧੀਨ ਰੈਗੂਲਰ ਹੋਣ ਦੇ ਬਾਵਜੂਦ ਪੱਕੇ ਮੁਲਾਜ਼ਮਾਂ ਵਾਲੀਆਂ ਕਈ ਸੁਵਿਧਾਵਾਂ ਤੋਂ ਵਾਂਝੇ ਰੱਖਿਆ ਗਿਆ ਹੈ। ਇਸ ਲਈ ਹੁਣ ਮੌਜੂਦਾ ਸਰਕਾਰ ਨੂੰ ਬਿਨਾਂ ਦੇਰੀ ਠੋਸ ਫ਼ੈਸਲਾ ਲੈ ਕੇ ਇਨ੍ਹਾਂ ਅਧਿਆਪਕਾਂ ਨੂੰ ਬਣਦੀ ਰਾਹਤ ਦੇਣੀ ਚਾਹੀਦੀ ਹੈ ਅਤੇ ਸਿੱਖਿਆ ਮੰਤਰੀ ਵੱਲੋਂ ਕੀਤੇ ਐਲਾਨਾਂ ਨੂੰ ਬਿਨਾਂ ਦੇਰੀ ਅਮਲੀ ਜਾਮਾ ਪਹਿਨਾਉਣਾ ਚਾਹੀਦਾ ਹੈ।

SCHOOL LIBRARIAN RECRUITMENT: ਐਡਮਿਟ ਕਾਰਡ ਜਾਰੀ, ਕਰੋ ਡਾਊਨਲੋਡ

SCHOOL LIBRARIAN RECRUITMENT ADMIT CARD RELEASED 

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਸਕੂਲ ਲਾਇਬ੍ਰੇਰੀਅਨ ਦੀ ਲਿਖਤੀ ਪ੍ਰੀਖਿਆ ਲਈ ਐਡਮਿਟ ਕਾਰਡ ਜਾਰੀ ਕਰ ਦਿੱਤੇ ਹਨ।

Advt 13/2022- Click here to download the Admit card for the post of Librarian/School Librarian 


ITBP SUB INSPECTOR RECRUITMENT: ਆਈਟੀਬੀਪੀ ਵੱਲੋਂ ਸਬ ਇੰਸਪੈਕਟਰਾਂ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ

RECRUITMENT TO THE POST OF ASSISTANT SUB INSPECTOR (PHARMACIST)-2022

Indo Tibetan Border Police Force invites online applications from Male & Female Indian Citizens to fill up vacancies of Assistant Sub Inspector (Pharmacist) in Group 'C' (Non-Gazetted & Non Ministerial) on temporary basis likely to be permanent in ITB Police Force in Pay scale- Pay Level-5 in the Pay Matrix, Rs. 29,200-92,300/ (as per 7th CPC). Selected candidates will be liable to serve anywhere in India or abroad. The applicants are advised to check their eligibility before applying so as to avoid disappointment at a later stage.(i) The vacancies are tentative and may increase or decrease without any notice. Any change in the number of vacancies will be intimated through ITBPF Recruitment website i.e. www.recruitment.itbpolice.nic.in.


(ii) Application Fee: Rs. 100/- (Rupees One Hundred Only). Fee are exempted for females, Ex-Servicemen, candidates belonging to Scheduled Caste(SC) and Scheduled Tribe(ST) category.


(iii) 10% vacancies of this ASI(Pharmacist) are reserved for Ex-Servicemen. ITBPF reserves the right to make changes in sequence of the recruitment procedure after publication of this advertisement. ITBPF also reserves the right to cancel or postpone the recruitment at any stage due to administrative reasons.


Applications from candidates will be accepted only through ONLINE MODE on www.recruitment.itbpolice.nic.in. No offline application will be accepted. For detailed information about age relaxation, eligibility conditions, procedure of filling online application form, recruitment procedure, tests and pay & allowances etc., the applicants are advised to go through the detailed advertisement on www.recruitment.itbpolice.nic.in. Any further information/notification in respect to this recruitment will be made on the ITBP recruitment website only. Hence, applicants are advised to login the ITBPF recruitment website from time to time and also advised to go through eligibility criteria carefully before applying to avoid disappointment at later stage.


5. The candidates whose applications are found in order, shall be issued admit cards (online) to appear in recruitment tests. Candidates have to download online admit card from ITBP recruitment website i.e. www.recruitment.itbpolice.nic.in. Therefore, candidates should provide genuine and functional e-mail ID and mobile number at the time of filling online application form. ITBP will not be responsible in case of non receipt of admit card due to technical and other reasons.


6. The selection process will consist of Physical Efficiency Test (PET), Physical Standard Test (PST), Written Test. Verification of Documents, Practical Test, Detailed Medical Examination (DME)/ Review Medical Examination (RME).


7. Medical Examination to assess the fitness of candidates will be conducted in terms of Uniform Guidelines for Recruitment Medical Examination for GOs and NGOS in CAPFS and AR issued vide MHA U.O. No. A.VI-1/2014-Rectt(SSB) dated 20.05.2015 and as amended from time to time by the Government.


ONLINE APPLICATION MODE WILL BE OPENED W.E.F 25TH OCTOBER, 2022 (25/10/2022) AT 00:01 A.M. AND 


 WILL BE CLOSED ON 23RD NOVEMBER, 2022 (23/11/2022) AT 11:59 P.M.


FINE ON USE OF PLASTIC NOTICE: ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਤੇ ਭਾਰੀ ਭਰਕਮ ਜੁਰਮਾਨਾ,

ਸਿੰਗਲ ਯੂਜ਼ ਪਲਾਸਟਿਕ ਮਿਲਣ ’ਤੇ ਹੁਣ ਲੱਗੇਗਾ ਭਾਰੀ ਭਰਕਮ ਜੁਰਮਾਨਾ ਪੰਜਾਬ ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ


ਪੰਜਾਬ ਸਰਕਾਰ ਨੇ ਸਿੰਗਲ ਯੂਜ਼ ਪਲਾਸਟਿਕ 'ਤੇ ਪਾਬੰਦੀ ਸਬੰਧੀ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਜੁਰਮਾਨੇ ਸਬੰਧੀ ਨੋਟੀਫਿਕੇਸ਼ਨ ਜਾਰੀ ਤਹਿਤ ਸਿੰਗਲ ਯੂਜ਼ ਪਲਾਸਟਿਕ ਬਣਾਉਣ ਵਾਲੇ ਮੈਨੂਫੈਕਚਰ ਨੂੰ ਪਹਿਲੀ ਵਾਰ ਸਿੰਗਲ ਯੂਜ਼ ਪਲਾਸਟਿਕ ਫੜੇ ਜਾਣ 'ਤੇ 50 ਹਜ਼ਾਰ ਰੁਪਏ ਅਤੇ ਦੂਜੀ ਵਾਰ ਫੜੇ ਜਾਣ 'ਤੇ 1 ਲੱਖ ਰੁਪਏ ਜੁਰਮਾਨਾ ਹੋ ਸਕਦਾ ਹੈ। 


ਇਸ ਨੋਟੀਫਿਕੇਸ਼ਨ ਅਨੁਸਾਰ ਕੋਈ ਵੀ ਵਿਅਕਤੀ, ਦੁਕਾਨਦਾਰ, ਰੇਹੜੀ, ਆਫਿਸ, ਹੋਟਲ, ਪੈਲਸ, ਫੰਕਸ਼ਨ ਆਦਿ ਵਿਚ ਬੰਦ ਕੀਤਾ ਸਿੰਗਲ ਪਲਾਸਟਿਕ ਦੀ ਵਰਤੋਂ ਕਰਦਾ ਪਾਇਆ ਜਾਵੇਗਾ ਤਾਂ 100 ਗ੍ਰਾਮ ਸਿੰਗਲ ਯੂਜ਼ ਪਲਾਸਿਟਕ ਮਿਲਣ 'ਤੇ 2000, 101-500 ਗ੍ਰਾਮ ਸਿੰਗਲ ਯੂਜ਼ ਪਲਾਸਟਿਕ 'ਤੇ 3000, 501-1 ਕਿਲੋਗ੍ਰਾਮ ਸਿੰਗਲ ਯੂਜ਼ ਪਲਾਸਟਿਕ ਮਿਲਣ 'ਤੇ 5000, 1 ਕਿਲੋ ਤੋਂ 6 ਕਿਲੋ ਤੱਕ ਮਿਲਣ 'ਤੇ 10,000 ਰੁਪਏ ਜਦ ਕਿ 5 ਕਿਲੋ ਤੋਂ ਵੱਧ ਮਿਲਣ 'ਤੇ 20 ਹਜ਼ਾਰ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ .

BIG BREAKING: ਬਦਲੀਆਂ ਸਬੰਧੀ ਵੱਡੀ ਖੱਬਰ, ਕਿਸੇ ਵੀ ਹਾਲਤ ਵਿੱਚ ਬਦਲੀ ਰੱਦ ਨਹੀਂ ਹੋਵੇਗੀ


ਚੰਡੀਗੜ੍ਹ,21 ਅਕਤੂਬਰ 

ਸਿੱਖਿਆ ਵਿਭਾਗ ਵਲੋਂ ਬਦਲੀਆਂ ਦੇ ਪਹਿਲੇ ਗੇੜ ਦੌਰਾਨ ਜਿਲ੍ਹੇ ਦੇ ਅੰਦਰ (Within District) ਬਦਲੀਆਂ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਜਿੰਨਾਂ ਦਰਖਾਸਤਕਰਤਾਵਾਂ ਨੇ ਬਦਲੀ ਲਈ ਬੇਨਤੀ ਦਿੱਤੀ ਹੈ ਅਤੇ ਉਹ ਜਿਲ੍ਹੇ ਦੇ ਅੰਦਰ (Within District) ਬਦਲੀ ਕਰਵਾਉਣਾ ਚਾਹੁੰਦੇ ਹਨ ਤਾਂ ਉਹ ਈ-ਪੰਜਾਬ ਪੋਰਟਲ ਤੇ ਲਾਗ ਇਨ ਕਰਕੇ ਬਦਲੀ ਲਈ Station Choice ਮਿਤੀ 21.10.2022 ਤੋਂ 25.10.2022 ਤੱਕ ਦੇ ਸਕਦੇ ਹਨ।ਬਦਲੀ ਲਈ ਉਪਲਬਧ ਖਾਲੀ ਅਸਾਮੀਆਂ ਦੀ ਸੂਚੀ ਈ-ਪੰਜਾਬ ਪੋਰਟਲ ਤੇ log in ਕਰਕੇ Transfer Menu ਵਿੱਚ Station Choice ਲਿੰਕ ਤੇ ਦਰਸਾਈ ਜਾਵੇਗੀ। Station Choice ਇਹਨਾਂ ਉਪਲਬੱਧ ਖਾਲੀ ਸਟੇਸ਼ਨਾਂ ਵਿਚੋਂ ਹੀ ਕੀਤੀ ਜਾ ਸਕਦੀ ਹੈ।

ਸਿੱਖਿਆ ਵਿਭਾਗ ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ ਜਿਹੜੇ ਅਧਿਆਪਕ/ਕਰਮਚਾਰੀ ਬਦਲੀ ਕਰਵਾਉਣ ਵਿੱਚ ਸਫਲ ਹੋ ਜਾਣਗੇ ਤਾਂ ਉਹਨਾਂ ਨੂੰ ਬਦਲੀ ਵਾਲੇ ਸਟੇਸਨ ਭਾਵ ਜਿੱਥੇ ਬਦਲੀ ਹੋਈ, ਵਿਖੇ ਜੁਆਇੰਨ ਕਰਨਾ ਲਾਜਮੀ ਹੋਵੇਗਾ, ਕਿਸੇ ਵੀ ਹਾਲਤ ਵਿੱਚ ਬਦਲੀ ਰੱਦ ਨਹੀਂ ਕੀਤੀ ਜਾਵੇਗੀ।ਪਾਓ ਹਰੇਕ ਅਪਡੇਟ ਟੈਲੀਗਰਾਮ ਤੇ ਜੁਆਈਨ ਕਰੋ ਟੈਲੀਗਰਾਮ ਚੈਨਲ 👈👈👈 

ONLINE TEACHER TRANSFER: ਸਿੱਖਿਆ ਵਿਭਾਗ ਵੱਲੋਂ INTRA DISTT ਬਦਲੀਆਂ ਲਈ ਸਟੇਸ਼ਨ ਚੁਆਈਸ ਲਈ ਗਾਈਡਲਾਈਨਜ਼ ਜਾਰੀ

ONLINE TEACHER TRANSFER: ਸਿੱਖਿਆ ਵਿਭਾਗ ਵੱਲੋਂ INTRA DISTT ਬਦਲੀਆਂ ਲਈ ਸਟੇਸ਼ਨ ਚੁਆਈਸ ਲਈ ਗਾਈਡਲਾਈਨਜ਼ ਜਾਰੀ 


 ਸਿੱਖਿਆ ਵਿਭਾਗ ਵੱਲੋਂ ਜਨਤਕ ਸੂਚਨਾ (Public Notice) ਦੇ ਮੀਮੋ ਨੰ: Transfer Cell/2022/322388/21 09/10/2022 ਤਹਿਤ ਪ੍ਰਾਇਮਰੀ ਵਿੰਗ ਨਾਲ ਸਬੰਧਤ ਅਧਿਆਪਕਾਂ ਅਤੇ ਸਿੱਖਿਆ ਪ੍ਰੋਵਾਈਡਰ, ਬੀ.ਜੀ.ਐਸ. ਐਸ.ਟੀ.ਆਰ., ਏ.ਆਈ.ਈ. ਵੋਲੰਟੀਅਰਜ਼ ਤੋਂ ਬਦਲੀਆਂ ਲਈ ਪ੍ਰਤੀਬੇਨਤੀਆਂ ਮੰਡੀਆਂ ਗਈਆਂ ਸਨ। ਜਿਨ੍ਹਾਂ ਦਰਖਾਸਤਕਰਤਾਵਾਂ ਵੱਲੋਂ ਬਦਲੀ ਲਈ E-Punjabschool portal ਤੇ ਅਪਲਾਈ /ਰਜਿਸਟਰ ਕੀਤਾ ਗਿਆ ਸੀ ਅਤੇ (Intra District) ਜਿਨ੍ਹਾਂ ਨੇ ਅੰਤਰ ਜ਼ਿਲ੍ਹਾ ਬਦਲੀ ਲਈ Station Choice ਕਰਨੀ ਹੈ, ਉਹ ਮਿਤੀ 21-10-2022 ਤੋਂ 25-10-2022 ਤੱਕ E.Punjabschool portal ਤੇ Login ਕਰਕੇ Station Choice ਕਰ ਸਕਦੇ ਹਨ।

ਜੇਕਰ ਕਿਸੇ ਅਧਿਆਪਕ ਅਤੇ ਸਿੱਖਿਆ ਪ੍ਰੋਵਾਈਡਰ, ਈ.ਜੀ.ਐਸ., ਐਸ.ਟੀ.ਆਰ., ਏ.ਆਈ.ਈ. ਵੋਲੰਟੀਅਰਜ਼ ਨੂੰ ਬਦਲੀ ਲਈ Online Station Choice ਵਿੱਚ ਦਿੱਕਤ ਪੇਸ਼ ਆਉਂਦੀ ਹੈ ਤਾਂ ਉਹ ਜਿਲ੍ਹਾ ਐਮ.ਆਈ.ਐਸ. ਕੋਆਰਡੀਨੇਟਰ ਦੀ ਮਦਦ ਲੈ ਸਕਦੇ ਹਨ, ਜਿਨ੍ਹਾਂ ਦੀ ਫੋਨ ਨੰਬਰਾਂ ਦੀ ਸੂਚੀ E-Punjabschool portai ਤੇ ਉਪਲਭਧ ਹੈ।PSTET DECEMBER 2022 OFFICIAL NOTIFICATION, LINK FOR APPLYING

 

ਪੰਜਾਬ ਸਰਕਾਰ ਵੱਲੋਂ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਸਬੰਧੀ ਅਰਜ਼ੀਆਂ ਲੈਣ ਲਈ ਪੋਰਟਲ ਖੋਲ੍ਹਿਆ: ਹਰਜੋਤ ਸਿੰਘ ਬੈਂਸ


ਪੰਜਾਬ ਸਰਕਾਰ ਵੱਲੋਂ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਸਬੰਧੀ ਅਰਜ਼ੀਆਂ ਲੈਣ ਲਈ ਪੋਰਟਲ ਖੋਲ੍ਹਿਆ: ਹਰਜੋਤ ਸਿੰਘ ਬੈਂਸ 


6 ਜਨਵਰੀ 2023 ਤੱਕ ਖੁੱਲ੍ਹਾ ਰਹੇਗਾ ਪੋਰਟਲ


ਚੰਡੀਗੜ੍ਹ, 21 ਅਕਤੂਬਰ: 


ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਕੱਚੇ ਅਧਿਆਪਕਾਂ ਅਤੇ ਨਾਨ ਟੀਚਿੰਗ ਸਟਾਫ਼ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਸਬੰਧੀ ਅਰਜ਼ੀਆਂ ਲੈਣ ਲਈ ਪੋਰਟਲ ਖੋਲ੍ਹ ਦਿੱਤਾ ਗਿਆ ਹੈ।ਇਹ ਜਾਣਕਾਰੀ ਅੱਜ ਇੱਥੇ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦਿੱਤੀ।


ਉਨ੍ਹਾਂ ਦੱਸਿਆ ਕਿ ਸਿੱਖਿਆ ਵਿਭਾਗ ਵਿੱਚ ਕੱਚੇ ਟੀਚਿੰਗ ਅਤੇ ਨਾਨ ਟੀਚਿੰਗ ਕਰਮਚਾਰੀਆਂ ਨੂੰ ਪੱਕਾ ਕਰਨ ਲਈ 7 ਅਕਤੂਬਰ 2022 ਨੂੰ ਜਾਰੀ ਨੀਤੀ ਅਨੁਸਾਰ ਆਨਲਾਈਨ ਪੋਰਟਲ ਖੋਲ ਦਿੱਤਾ ਗਿਆ ਹੈ ਜ਼ੋ ਕਿ 6 ਜਨਵਰੀ 2023 ਤੱਕ ਖੁੱਲ੍ਹਾ ਰਹੇਗਾ।


 ਸ.ਬੈਂਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਰਸੋਨਲ ਵਿਭਾਗ ਵੱਲੋਂ 7 ਅਕਤੂਬਰ 2022 ਨੂੰ 

ਪਾਲਿਸੀ ਫਾਰ ਦਾ ਵੈਲਫੇਅਰ ਆਫ਼ ਐਡਹਾਕ ਕੰਟਰੈਕਚੂਅਲ ਟੈਪਰੈਰੀ ਟੀਚਰ (ਨੇਸ਼ਨ ਬਿਲਡਰ )ਐਂਡ ਅਦਰ ਇੰਪਲਾਈਜ ਇਨ ਸਕੂਲ ਐਜੂਕੇਸ਼ਨ ਡਿਪਾਰਟਮੈਟ ਲਾਗੂ ਕੀਤੀ ਗਈ ਸੀ।


  ਇਸ ਸਕੀਮ ਦੇ ਲਾਭਪਾਤਰੀਆਂ ਵਲੋਂ ਇਸ ਪੋਰਟਲ ‘ਤੇ ਅਪਲਾਈ ਕਰਨ ਲਈ ਵਿਭਾਗ ਦੇ ਈ-ਪੰਜਾਬ ਸਕੂਲ ਐਪ ‘ਤੇ ਕੱਚੇ ਕਰਮਚਾਰੀ ਦੀ ਲਾਗਇਨ ਆਈ ਡੀ ਵਿੱਚ ਅਪਲਾਈ ਲਿੰਕ ਉਤੇ ਜਾ ਕੇ ਲੋੜੀਂਦੇ ਡਾਟੇ ਨੂੰ ਪ੍ਰੋਫਾਰਮੇ ਵਿੱਚ ਭਰਿਆ ਜਾਣਾ ਹੈ।


ਸ. ਬੈਂਸ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ਦੇ ਕਾਇਆਕਲਪ ਕਰਨ ਦੇ ਨਾਲ ਨਾਲ ਸਕੂਲ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਅਧਿਆਪਕਾਂ ਅਤੇ ਨਾਨ ਟੀਚਿੰਗ ਸਟਾਫ਼ ਦੀਆਂ ਸਾਰੀਆਂ ਜਾਇਜ਼ ਮੰਗਾਂ ਨੂੰ ਵੀ ਪੂਰਾ ਕਰਨ ਲਈ ਵਚਨਬੱਧ ਹੈ।

ਡੀ.ਏ. ਤੇ ਪੁਰਾਣੀ ਪੈਨਸ਼ਨ ਸਬੰਧੀ ਫ਼ੈਸਲੇ ਸੰਘਰਸ਼ਾਂ ਦੀ ਅੰਸ਼ਕ ਪ੍ਰਾਪਤੀ: ਸਾਂਝਾ ਫਰੰਟ

 ਡੀ.ਏ. ਤੇ ਪੁਰਾਣੀ ਪੈਨਸ਼ਨ ਸਬੰਧੀ ਫ਼ੈਸਲੇ ਸੰਘਰਸ਼ਾਂ ਦੀ ਅੰਸ਼ਕ ਪ੍ਰਾਪਤੀ: ਸਾਂਝਾ ਫਰੰਟ 


21 ਅਕਤੂਬਰ, ਚੰਡੀਗੜ੍ਹ ( ):


ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਦਿੱਤੇ ਗਏ 6% ਡੀ.ਏ. ਅਤੇ ਪੁਰਾਣੀ ਪੈਨਸ਼ਨ ਬਹਾਲ ਕਰਨ ਦੇ ਫੈਸਲੇ 'ਤੇ ਪ੍ਰਤੀਕਰਮ ਦਿੰਦੇ ਹੋਏ 'ਪੰਜਾਬ-ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰ ਸਾਂਝੇ ਫ਼ਰੰਟ' ਨੇ ਇਸ ਨੂੰ ਸਾਂਝੇ ਸੰਘਰਸ਼ ਦੀ ਅੰਸ਼ਕ ਪ੍ਰਾਪਤੀ ਦੱਸਦਿਆਂ ਪੰਜਾਬ ਦੇ ਸਮੂਹ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਰਹਿੰਦੀਆਂ ਮੰਗਾਂ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰਹੇਗਾ। ਸਾਂਝੇ ਫਰੰਟ ਦੇ ਕਨਵੀਨਰ ਜਰਮਨਜੀਤ ਸਿੰਘ, ਸਤੀਸ਼ ਰਾਣਾ, ਠਾਕੁਰ ਸਿੰਘ, ਰਣਜੀਤ ਸਿੰਘ ਰਾਣਵਾਂ, ਕੁਲਦੀਪ ਸਿੰਘ ਖੰਨਾਂ, ਕਰਮ ਸਿੰਘ ਧਨੋਆ, ਅਵਿਨਾਸ਼ ਚੰਦਰ ਸ਼ਰਮਾਂ, ਬਾਜ ਸਿੰਘ ਖਹਿਰਾ, ਸੁਖਦੇਵ ਸਿੰਘ ਸੈਣੀ, ਪ੍ਰੇਮ ਸਾਗਰ ਸ਼ਰਮਾਂ, ਜਸਵੀਰ ਤਲਵਾੜਾ ਅਤੇ ਸੁਖਜੀਤ ਸਿੰਘ ਨੇ ਕਿਹਾ ਕਿ ਪੈਨਸ਼ਨਰਾਂ ਦੀ 2.59 ਗੁਣਾਂਕ ਨਾਲ ਪੈਨਸ਼ਨ ਦੁਹਰਾਈ ਅਜੇ ਬਾਕੀ ਹੈ, ਆਸ਼ਾ ਅਤੇ ਮਿਡ-ਡੇ-ਮੀਲ ਵਰਕਰਾਂ 'ਤੇ ਘੱਟੋ ਘੱਟ ਤਨਖਾਹ ਲਾਗੂ ਨਹੀ ਕੀਤੀ ਗਈ, ਕੱਚੇ ਅਤੇ ਠੇਕਾ ਮੁਲਾਜਮਾਂ ਬਾਰੇ ਅਜੇ ਵੀ ਟਾਲਮਟੋਲ ਜਾਰੀ ਹੈ, 4% ਮਹਿੰਗਾਈ ਭੱਤੇ ਦਾ ਬਕਾਇਆ ਬਾਕੀ ਹੈ, ਪੇਂਡੂ ਭੱਤੇ ਅਤੇ ਬਾਰਡਰ ਭੱਤੇ ਸਮੇਤ 37 ਭੱਤੇ ਅਜੇ ਵੀ ਬੰਦ ਹਨ, ਪ੍ਰੋਬੇਸ਼ਨ ਸਮੇਂ ਦੌਰਾਨ ਪੂਰੀ ਤਨਖਾਹ ਨਹੀ ਦਿੱਤੀ ਜਾ ਰਹੀ, ਪੇ-ਕਮਿਸ਼ਨ ਦੇ ਬਣਦੇ ਗੁਣਾਂਕ ਨਹੀਂ ਦਿੱਤੇ ਗਏ, 17 ਜੁਲਾਈ 2020 ਤੋਂ ਬਾਅਦ ਭਰਤੀ ਕੀਤੇ ਮੁਲਾਜ਼ਮਾਂ ਨੂੰ ਕੇਂਦਰੀ ਤਨਖਾਹ ਸਕੇਲਾਂ ਨਾਲ ਨੂੜਿਆ ਹੋਇਆ ਹੈ, 2011 ਦੀ ਗ੍ਰੇਡ ਪੇ ਅਨਾਮਲੀਆਂ ਦੂਰ ਨਹੀ ਕੀਤੀਆਂ, ਏ.ਸੀ.ਪੀ. ਬੰਦ ਹੈ ਅਤੇ ਵਿਕਾਸ ਦੇ ਨਾਂ 'ਤੇ 200 ਰੁਪਏ ਜਜ਼ੀਆ ਟੈਕਸ ਚਾਲੂ ਹੈ।


ਉਕਤ ਆਗੂਆਂ ਨੇ ਕਿਹਾ ਕਿ ਰਹਿੰਦੀਆਂ ਮੰਗਾਂ ਲਈ ਸਾਂਝੇ ਫਰੰਟ ਵੱਲੋਂ 25 ਅਕਤੂਬਰ ਨੂੰ ਲੁਧਿਆਣਾ ਵਿਖੇ ਮੀਟਿੰਗ ਸੱਦ ਕੇ ਵਿੱਚ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।

CABINET MEETING: ਮੁਲਾਜ਼ਮਾਂ ਦੀ ਭਲਾਈ ਯਕੀਨੀ ਬਣਾਉਣ ਦੇ ਉਦੇਸ਼ ਨਾਲ ਚੁੱਕਿਆ ਇਤਿਹਾਸਕ ਕਦਮ

 ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਕੈਬਨਿਟ ਵੱਲੋਂ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੀ ਮਨਜ਼ੂਰੀ

ਮੁਲਾਜ਼ਮਾਂ ਦੀ ਭਲਾਈ ਯਕੀਨੀ ਬਣਾਉਣ ਦੇ ਉਦੇਸ਼ ਨਾਲ ਚੁੱਕਿਆ ਇਤਿਹਾਸਕ ਕਦਮ


ਚੰਡੀਗੜ੍ਹ, 21 ਅਕਤੂਬਰ


ਸਰਕਾਰੀ ਮੁਲਾਜ਼ਮਾਂ ਦੀ ਭਲਾਈ ਯਕੀਨੀ ਬਣਾਉਣ ਦੇ ਉਦੇਸ਼ ਨਾਲ ਚੁੱਕੇ ਇਤਿਹਾਸਕ ਕਦਮ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਵੱਲੋਂ ਸੂਬਾ ਸਰਕਾਰ ਦੇ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ।ਵੇਰਵੇ ਦਿੰਦਿਆਂ ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਕਿਹਾ ਕਿ ਇਸ ਸਬੰਧੀ ਫੈਸਲਾ ਅੱਜ ਇੱਥੇ ਪੰਜਾਬ ਸਿਵਲ ਸਕੱਤਰੇਤ-1 ਵਿੱਚ ਮੁੱਖ ਮੰਤਰੀ ਦੀ ਅਗਵਾਈ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਲਿਆ ਗਿਆ।


ਬੁਲਾਰੇ ਨੇ ਅੱਗੇ ਕਿਹਾ ਕਿ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਜਾਂ ਨਵੀਂ ਪੈਨਸ਼ਨ ਸਕੀਮ ਦੋਵਾਂ ਵਿੱਚੋਂ ਚੋਣ ਕਰਨ ਦਾ ਅਧਿਕਾਰ ਹੋਵੇਗਾ। ਜ਼ਿਕਰਯੋਗ ਹੈ ਕਿ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਸਾਲ 2004 ਵਿੱਚ ਬੰਦ ਕਰ ਦਿੱਤੀ ਗਈ ਸੀ ਅਤੇ ਉਦੋਂ ਤੋਂ ਹੀ ਮੁਲਾਜ਼ਮਾਂ ਨੂੰ ਨਵੀਂ ਪੈਨਸ਼ਨ ਸਕੀਮ ਦਿੱਤੀ ਜਾ ਰਹੀ ਹੈ ਪਰ ਮੁਲਾਜ਼ਮ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੀ ਲੰਮੇ ਸਮੇਂ ਤੋਂ ਮੰਗ ਕਰ ਰਹੇ ਹਨ।


ਲੱਖਾਂ ਮੁਲਾਜ਼ਮਾਂ ਦੀ ਭਲਾਈ ਨੂੰ ਧਿਆਨ ਵਿੱਚ ਰੱਖਦਿਆਂ ਕੈਬਨਿਟ ਨੇ ਸੂਬੇ ਵਿੱਚ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦਾ ਫੈਸਲਾ ਕੀਤਾ ਹੈ। ਇਹ ਸਕੀਮ ਲਾਗੂ ਹੋਣ ਨਾਲ ਸੂਬੇ ਦੇ ਮੁਲਾਜ਼ਮਾਂ ਨੂੰ ਵੱਡੀ ਰਾਹਤ ਮਿਲਣ ਦੀ ਸੰਭਾਵਨਾ ਹੈ। ਮੁਲਾਜ਼ਮਾਂ ਨੂੰ ਸਰਕਾਰ ਦੀ ਰੀੜ੍ਹ ਦੀ ਹੱਡੀ ਮੰਨਦਿਆਂ ਸੂਬਾ ਸਰਕਾਰ ਨੇ ਇਹ ਇਤਿਹਾਸਕ ਕਦਮ ਚੁੱਕਿਆ ਹੈ, ਜਿਸ ਦਾ ਸੂਬਾ ਸਰਕਾਰ ਦੇ ਸਾਰੇ ਮੁਲਾਜ਼ਮਾਂ ਨੂੰ ਫਾਇਦਾ ਮਿਲਣ ਦੀ ਸੰਭਾਵਨਾ ਹੈ।


ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਪਹਿਲੀ ਅਕਤੂਬਰ 2022 ਤੋਂ ਮਿਲੇਗਾ ਛੇ ਫੀਸਦੀ ਮਹਿੰਗਾਈ ਭੱਤਾ


ਇਸ ਦੌਰਾਨ ਇਕ ਹੋਰ ਅਹਿਮ ਫੈਸਲੇ ਵਿੱਚ ਪੰਜਾਬ ਕੈਬਨਿਟ ਨੇ ਪਹਿਲੀ ਅਕਤੂਬਰ 2022 ਤੋਂ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਛੇ ਫੀਸਦੀ ਮਹਿੰਗਾਈ ਭੱਤਾ (ਡੀ.ਏ.) ਦੇਣ ਦਾ ਫੈਸਲਾ ਕੀਤਾ ਹੈ। ਲੱਖਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਲਾਭ ਪਹੁੰਚਾਉਣ ਵਾਲੇ ਇਸ ਫੈਸਲੇ ਨੂੰ ਕੈਬਨਿਟ ਨੇ ਅੱਜ ਪ੍ਰਵਾਨਗੀ ਦਿੱਤੀ।

ਮੰਤਰੀ ਮੰਡਲ ਦੀ ਇਹ ਰਾਇ ਸੀ ਕਿ ਮੁਲਾਜ਼ਮ ਸੂਬਾਈ ਪ੍ਰਸ਼ਾਸਨ ਦਾ ਸਭ ਤੋਂ ਅਹਿਮ ਅੰਗ ਹਨ ਅਤੇ ਉਨ੍ਹਾਂ ਦੇ ਹਿੱਤਾਂ ਦੀ ਰੱਖਿਆ ਸਰਕਾਰ ਦੀ ਮੁੱਖ ਤਰਜੀਹ ਹੈ।      

DA NOTIFICATION: 6% ਪ੍ਰਤੀਸ਼ਤ ਡੀਏ ਵਿੱਚ ਵਾਧੇ ਦਾ ਨੋਟੀਫਿਕੇਸ਼ਨ ਜਾਰੀ

 

DIWALI BONANZA: ਕੱਚੇ ਮੁਲਾਜ਼ਮਾਂ ਲਈ ਵੱਡੀ ਖੁਸ਼ਖਬਰੀ

 

Download complete notification here

OPS STRUGGLE: ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਲਈ ਪੰਜਾਬ ਸਰਕਾਰ ਤੁਰੰਤ ਨੋਟੀਫਿਕੇਸ਼ਨ ਜਾਰੀ ਕਰੇ- ਗੁਰਜੰਟ ਸਿੰਘ ਕੋਕਰੀ ਕਨਵੀਨਰ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਪੰਜਾਬ

 ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਲਈ ਪੰਜਾਬ ਸਰਕਾਰ ਤੁਰੰਤ ਨੋਟੀਫਿਕੇਸ਼ਨ ਜਾਰੀ ਕਰੇ- ਗੁਰਜੰਟ ਸਿੰਘ ਕੋਕਰੀ ਕਨਵੀਨਰ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਪੰਜਾਬ 

ਲੁਧਿਆਣਾ , 21 ਅਕਤੂਬਰ 

                             ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਸਬੰਧੀ ਖਬਰਾਂ ਵੱਖ-ਵੱਖ ਮੀਡੀਆ ਚੈਨਲਾਂ ਵੱਲੋਂ ਦਿੱਤੀਆਂ ਗਈਆਂ ਹਨ । ਪੰਜਾਬ ਮੰਤਰੀ ਮੰਡਲ ਦੀ ਇਸ ਫੈੱਸਟ ਸਬੰਧੀ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਪੰਜਾਬ ਦੇ ਸੂਬਾ ਕਨਵੀਨਰ ਗੁਰਜੰਟ ਸਿੰਘ ਕੋਕਰੀ , ਕੋ ਕਨਵੀਨਰ ਰਣਦੀਪ ਸਿੰਘ ਫਤਿਹਗੜ੍ਹ ਸਾਹਿਬ, ਟਹਿਲ ਸਿੰਘ ਸਰਾਭਾ, ਕੰਵਲਜੀਤ ਸਿੰਘ ਰੋਪੜ, ਦਰਸ਼ੀ ਕਾਂਤ ਰਾਜਪੁਰਾ, ਜਸਵੀਰ ਕੌਰ ਮਾਹੀ, ਗੁਰਇਕਬਾਲ ਸਿੰਘ ਪੀ.ਏ.ਯੂ ਅਤੇ ਮੀਡੀਆ ਇੰਚਾਰਜ ਜਸਵਿੰਦਰ ਸਿੰਘ ਨਿਹਾਲ ਸਿੰਘ ਵਾਲਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਮੁਲਾਜਮਾਂ ਦੇ ਹਿੱਤਾਂ ਦੇ ਲਈ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦਾ ਫ਼ੈਸਲਾ ਬਹੁਤ ਸ਼ਲਾਘਾਯੋਗ ਹੈ ਜਿਸਦੀ ਪ੍ਰਾਪਤੀ ਲਈ ਪੰਜਾਬ ਦੇ ਮੁਲਾਜ਼ਮ ਜਨਵਰੀ 2004 ਤੋਂ ਹੀ ਲਗਾਤਾਰ ਸੰਘਰਸ਼ ਕਰ ਰਹੇ ਹਨ ਆਗੂਆਂ ਵੱਲੋਂ ਦੱਸਿਆ ਗਿਆ ਕਿ ਪੁਰਾਣੀ ਪੇੈਨਸ਼ਨ ਪ੍ਰਾਪਤੀ ਮੋੇਰਚਾ ਪੰਜਾਬ ਦੀ ਲੀਡਰਸਿਪ ਨਾਲ 17 ਅਗਸਤ ਨੂੰ ਵਿੱਤ ਮੰਤਰੀ ਪੰਜਾਬ ਸ. ਹਰਪਾਲ ਸਿੰਘ ਚੀਮਾ ਨਾਲ ਹੋਈ ਮੀਟਿੰਗ ਵਿੱਚ 6 ਮਹੀਨੇ ਦੇ ਅੰਦਰ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦਾ ਵਾਅਦਾ ਕੀਤਾ ਸੀ 


| ਜੋ ਕਿ ਪੰਜਾਬ ਕੈਬਨਿਟ ਵੱਲੋਂ ਫੈਸਲਾ ਲੈ ਕੇ ਪੂਰਾ ਕੀਤਾ ਜਾ ਰਿਹਾ ਹੈ| ਜਥੇਬੰਦੀ ਪੰਜਾਬ ਸਰਕਾਰ ਤੋਂ ਮੰਗ ਕਰਦੀ ਹੈ ਕਿ ਨਵੀਂ ਪੈਨਸ਼ਨ ਸਕੀਮ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦਾ ਨੋਟੀਫਿਕੇਸ਼ਨ ਤੁਰੰਤ ਜਾਰੀ ਕੀਤਾ ਜਾਵੇ ਅਤੇ ਇਸ ਤੋਂ ਇਲਾਵਾ ਪੰਜਾਬ ਦੇ ਮੁਲਾਜ਼ਮਾਂ ਦਾ ਪ੍ਰਾਈਵੇਟ ਕੰਪਨੀਆਂ ਕੋਲ ਸ਼ੇਅਰ ਮਾਰਕੀਟ ਵਿੱਚ ਲਗਾਇਆ ਗਿਆ ਲਗਭਗ 17 ਹਜ਼ਾਰ ਕਰੋੜ ਰੁਪਏ ਵੀ ਵਾਪਸ ਲਿਆ ਕੇ ਮੁਲਾਜ਼ਮਾਂ ਦੇ ਜੀ.ਪੀ.ਐਫ ਖਾਤਿਆਂ ਵਿੱਚ ਪਾਇਆ ਜਾਵੇ|

HISTORICAL DECISION: ਪੁਰਾਣੀ ਪੈਨਸ਼ਨ ਸਕੀਮ ਬਹਾਲ , ਮੁੱਖ ਮੰਤਰੀ ਵੱਲੋਂ ਦੀਵਾਲੀ ਦਾ ਤੋਹਫ਼ਾ

 


BIG BREAKING: ਮੁਲਾਜ਼ਮਾਂ ਦੀਆਂ ਮੰਗਾਂ ਤੇ ਮੁੱਖ ਮੰਤਰੀ ਦੀ ਮੋਹਰ, ਮੁੱਖ ਮੰਤਰੀ ਖੁਦ ਦੇ ਰਹੇ ਹਨ ਤੋਹਫ਼ਾ, ਦੇਖੋ ਲਾਈਵ

  BIG BREAKING: ਮੁਲਾਜ਼ਮਾਂ ਦੀਆਂ ਮੰਗਾਂ ਤੇ ਮੁੱਖ ਮੰਤਰੀ ਦੀ ਮੋਹਰ, ਮੁੱਖ ਮੰਤਰੀ ਖੁਦ ਦੇ ਰਹੇ ਹਨ ਤੋਹਫ਼ਾ, ਦੇਖੋ ਲਾਈਵ 


WATCH LIVE HERE : CLICK HERE 


CABINET MEETING DECISION TODAY ( LIVE ) : ਪੰਜਾਬ ਕੈਬਨਿਟ ਦੇ ਵੱਡੇ ਫੈਸਲੇ

ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸ਼ੁਰੂ ਹੋਈ। ਅੱਜ ਦੀ ਇਸ ਮੀਟਿੰਗ ਵਿੱਚ ਕੁਝ ਅਹਿਮ ਫੈਸਲੇ ਲਏ ਗਏ।

ਇਸ ਮੀਟਿੰਗ ਵਿਚ ਵੀ ਫੈਸਲੇ ਲਏ ਜਾਂਦੇ ਹਨ, ਜਲਦੀ ਹੀ ਅਪਡੇਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।


ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦਸਿਆ ਕਿ  6% DA ਦੇਣ ਲਈ ਪੰਜਾਬ ਕੈਬਨਿਟ ਵੱਲੋਂ ਪ੍ਰਵਾਨਗੀ ਦਿੱਤੀ ਗਈ ਹੈ। ਅਤੇ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਨ ਦੀ ਕੈਬਨਿਟ ਵਲੋਂ ਮੋਹਰ ਲਗਾਈ ਗਈ ਹੈ।

HIGH COURT CHANDIGARH RECRUITMENT: ਹਾਈਕੋਰਟ ਵੱਲੋਂ ਇਹਨਾਂ ਅਸਾਮੀਆਂ ਤੇ ਭਰਤੀ, ਨੋਟੀਫਿਕੇਸ਼ਨ ਜਾਰੀ

HIGH COURT OF PUNJAB AND HARYANA AT CHANDIGARH

EMPLOYMENT NOTICE FOR THE POST OF DRIVER 


To fill up 18 vacant posts of Drivers on the establishment of Punjab and Haryana High Court at Chandigarh, online applications from eligible candidates are invited upto 10.11.2022 as per details given below: Age:-

For all the advertised posts, the age of applicants of all categories should not be less than 18 years and more than 35 years as on 10.11.2022. 


QUALIFICATION AND EXPERIENCE

The applicant should possess following academic qualifications, experience and requirements:-

i) the applicant should at least be matric pass with Punjabi/Hindi as one of the subjects.

ii) applicant should possess a valid licence of 'Light Motor Vehicle(LMV)'.


QUALIFICATION AND EXPERIENCE
The applicant should possess following academic qualifications, experience and 
requirements:-
i) the applicant should at least be matric pass with Punjabi/Hindi as one of the subjects. 
ii) applicant should possess a valid licence of 'Light Motor Vehicle  (LMV)'.


OFFICIAL NOTIFICATION DOWNLOAD HERE
HOW TO APPLY CLICK HERE 

Candidate can apply online From 20/10/2022 11:59 P.M.

Last date/time for Online Registration 10/11/2022 
DIWALI GIFT FOR EMPLOYEES: ਮੁਲਾਜ਼ਮਾਂ ਲਈ ਵੱਡੀ ਖੁਸ਼ਖਬਰੀ, ਪੰਜਾਬ ਸਰਕਾਰ ਵੱਲੋਂ ਦੀਵਾਲੀ ਦਾ ਤੋਹਫ਼ਾ ਅੱਜ

 ਵੱਡੀ ਖੁਸ਼ਖਬਰੀ, ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ ਡੀਏ ਵਿੱਚ ਵਾਧਾ 

ਚੰਡੀਗੜ੍ਹ 21 ਅਕਤੂਬਰ 2022

ਪੰਜਾਬ ਸਰਕਾਰ ਆਪਣੇ ਮੁਲਾਜ਼ਮਾਂ ਲਈ ਵੱਡਾ ਤੋਹਫਾ ਦੇਣ ਜਾ ਰਹੀ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਡੀਏ ਵਿੱਚ ਵਾਧਾ ਕੀਤਾ ਗਿਆ ਹੈ। ਹਾਲਾਂਕਿ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਹੈ, ਪ੍ਰੰਤੂ ਭਰੋਸੇ ਯੋਗ ਸੂਤਰਾਂ ਅਨੁਸਾਰ ਸਰਕਾਰ ਨੇ ਮੁਲਾਜ਼ਮਾਂ ਲਈ 6% ਡੀਏ ਵਿੱਚ ਵਾਧਾ ਕੀਤਾ ਹੈ। ਇਸ ਸਬੰਧੀ ਨੋਟੀਫਿਕੇਸ਼ਨ ਜਲਦੀ ਹੀ ਜਾਰੀ ਕੀਤਾ ਜਾਵੇਗਾ। DA NOTIFICATION PUNJAB GOVT CLICK HERE( available here soon)  

ਗੌਰਤਲਬ ਹੈ ਪਿਛਲੇ ਕਈ ਦਿਨਾਂ ਤੋਂ ਮਨਿਸਟਰੀਅਲ ਯੂਨੀਅਨ ਸਮੇਤ ਵੱਖ ਵੱਖ ਜਥੇਬੰਦੀਆਂ ਵੱਲੋਂ ਲਗਾਤਾਰ ਆਪਣੀਆਂ ਮੰਗਾਂ ਸਬੰਧੀ ਹੜਤਾਲ/ਰੋਸ਼ ਪ੍ਰਦਰਸਨ ਕੀਤੇ  ਕੀਤੇ ਜਾ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਡੀਏ ਵਿੱਚ ਵਾਧੇ ਦਾ ਰਸਮੀ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ।

ਮੁਲਾਜ਼ਮ ਜਥੇਬੰਦੀਆਂ  ਡੀਏ ਅਤੇ ਰੂਰਲ ਅਲਾਉਂਸ ਵਿੱਚ ਵਾਧੇ ਸਬੰਧੀ ਨੋਟੀਫਿਕੇਸ਼ਨ ਜਾਰੀ ਕਰਨ ਦੀ ਮੰਗ ਕਰ ਰਹਿਆਂ ਹਨ।
ONLINE TEACHER TRANSFER: ਸਰਹੱਦੀ ਖੇਤਰਾਂ ਵਿੱਚ ਤਬਾਦਲੇ ਸਬੰਧੀ ਅਹਿਮ ਅਪਡੇਟ  

PRINCIPAL PROMOTION: ਪ੍ਰਿੰਸੀਪਲਾਂ ਦੀ ਪਦ ਉੱਨਤੀਆਂ ਸਬੰਧੀ ਵੱਡੀ ਖੱਬਰ, ਪੜ੍ਹੋ ਇਥੇ 
CABINET MEETING TODAY: ਕੈਬਨਿਟ ਮੀਟਿੰਗ ਅੱਜ, ਵੱਡੇ ਫੈਸਲੇ ਹੋਣ ਦੀ ਸੰਭਾਵਨਾ

 

ਚੰਡੀਗੜ੍ਹ 19 ਅਕਤੂਬਰ 

ਪੰਜਾਬ ਦੇ ਮੁਲਾਜ਼ਮਾਂ ਲਈ ਵੱਡੀ ਖੱਬਰ ਸਾਹਮਣੇ ਆ ਰਹੀ ਹੈ, ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਨੇ ਇੱਕ ਅਹਿਮ ਮੀਟਿੰਗ ਬੁਲਾਈ ਹੈ । ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਮੰਤਰੀ ਪ੍ਰੀਸ਼ਦ ਦੀ ਅਗਲੀ ਮੀਟਿੰਗ ਮਿਤੀ: 21.10.2022 ਦਿਨ ਸ਼ੁੱਕਰਵਾਰ ਨੂੰ ਦੁਪਹਿਰ 12:00 ਵਜੇ ਕਮੇਟੀ ਕਮਰਾ, ਦੂਜੀ ਮੰਜ਼ਿਲ, ਪੰਜਾਬ ਸਿਵਲ ਸਕੱਤਰੇਤ-1, ਚੰਡੀਗੜ੍ਹ ਵਿਖੇ ਹੋਵੇਗੀ। ਮੀਟਿੰਗ ਦਾ ਅਜੰਡਾ ਅਤੇ ਕੈਬਨਿਟ ਮੀਟਿੰਗ ਸਬੰਧੀ ਆਫਿਸਿਅਲ ਪੱਤਰ ਪੜ੍ਹਨ ਲਈ ਇੱਥੇ ਕਲਿੱਕ ਕਰੋ 👈।

ਕੰਪਿਊਟਰ ਅਧਿਆਪਕਾਂ ਲਈ ਵੱਡੀ ਖੱਬਰ, ਰੈਗੂਲਰ ਹੋਣ ਲਈ ਨੋਟੀਫਿਕੇਸ਼ਨ ਇਸ ਹਫਤੇ ਹੋ ਸਕਦਾ ਜਾਰੀ 

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੁਲਾਈ ਗਈ ਇਸ ਮੀਟਿੰਗ ਵਿੱਚ ਅਹਿਮ ਫੈਸਲੇ, ਜਿਵੇਂ ਕਿ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਸਕੀਮ ਸਬੰਧੀ ਫੈਸਲਾ, ਡੀਏ ਅਤੇ ਰੂਰਲ ਅਲਾਉਂਸ ਸਬੰਧੀ ਕੁੱਝ ਅਹਿਮ ਫੈਸਲੇ ਹੋਣ ਦੀ ਸੰਭਾਵਨਾ ਹੈ ਕਿਉਂਕਿ ਮੁਲਾਜ਼ਮ ਜਥੇਬੰਦੀਆਂ ਲਗਾਤਾਰ ਆਪਣੀਆਂ ਮੰਗਾਂ ਨੂੰ ਪੂਰਾ ਕਰਵਾਉਣ ਲਈ ਸੰਘਰਸ਼ ਕਰ ਰਹੀਆਂ ਹਨ।


DEARNESS ALLOWANCE FOR EMPLOYEES: ਦੀਵਾਲੀ ਤੋਂ ਪਹਿਲਾਂ, ਮੁਲਾਜ਼ਮਾਂ ਨੂੰ ਮਿਲੇਗਾ ਮੰਹਿਗਾਈ ਭੱਤਾ

ਸੂਬਾ ਸਰਕਾਰ ਵੱਲੋਂ ਦੀਵਾਲੀ ਤੋਂ ਪਹਿਲਾਂ ਮੁਲਾਜ਼ਮਾਂ ਨੂੰ ਮਹਿੰਗਾਈ ਭੱਤੇ (DA) ਦਾ ਇੱਕ ਹਿੱਸਾ ਜਾਰੀ ਕੀਤੇ ਜਾਣ ਦੀ ਸੰਭਾਵਨਾ ਹੈ। ਸ਼ੁੱਕਰਵਾਰ ਨੂੰ ਹੋਣ ਵਾਲੀ ਮੰਤਰੀ ਮੰਡਲ ਦੀ ਬੈਠਕ 'ਚ ਇਸ ਮੁੱਦੇ 'ਤੇ ਚਰਚਾ ਹੋਣ ਦੀ ਸੰਭਾਵਨਾ ਹੈ। 


ਸਰਕਾਰ ਦੇ ਸੂਤਰਾਂ ਨੇ ‘ਦਿ ਟ੍ਰਿਬਿਊਨ’ ਨੂੰ ਦੱਸਿਆ ਕਿ ਛੇ ਫੀਸਦੀ ਡੀਏ ਦੀ ਮਨਜ਼ੂਰੀ ਦੀ ਮੰਗ ਵਾਲੀ ਫਾਈਲ ਵਿੱਤ ਵਿਭਾਗ ਵੱਲੋਂ ਮੁੱਖ ਮੰਤਰੀ ਨੂੰ ਉਨ੍ਹਾਂ ਦੀ ਮਨਜ਼ੂਰੀ ਲਈ ਭੇਜ ਦਿੱਤੀ ਗਈ ਹੈ, ਜਿਸ ਤੋਂ ਬਾਅਦ ਇਸ ਬਾਰੇ ਕੈਬਨਿਟ ਵਿੱਚ ਚਰਚਾ ਕੀਤੀ ਜਾਵੇਗੀ। ਡੀਏ ਦੀ ਛੇ ਪ੍ਰਤੀਸ਼ਤ ਕਿਸ਼ਤ ਜਾਰੀ ਕਰਨ ਲਈ ਵਿਚਾਰੀ ਜਾ ਰਹੀ ਹੈ ਜੋ ਪਿਛਲੇ ਸਾਲ ਦੀ ਹੈ।

 

HOLIDAY ALERT: ਜਿਲ੍ਹਾ ਮੈਜਿਸਟ੍ਰੇਟ ਵੱਲੋਂ 21 ਅਤੇ 22 ਅਕਤੂਬਰ ਨੂੰ ਸਰਕਾਰੀ ਸਕੂਲਾਂ ਵਿੱਚ ਛੁੱਟੀ ਦਾ ਐਲਾਨ

 ਜਿਲ੍ਹਾ ਮੈਜਿਸਟ੍ਰੇਟ ਵੱਲੋ 21 ਅਤੇ 22 ਅਕਤੂਬਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਅਤੇ ਲੜਕੀਆਂ (ਨੰਗਲ) ਵਿਚ ਛੁੱਟੀ ਦੇ ਹੁਕਮ ਜਾਰੀ 

ਫਲਾਈ ਓਵਰ ਦੇ ਨਿਰਮਾਣ ਕਾਰਣ ਤਿਉਹਾਰਾ ਦੌਰਾਨ ਟਰੈਫਿਕ ਦੀ ਸਮੱਸਿਆ ਕਾਰਨ ਦੋਵੇਂ ਸਕੂਲਾਂ ਵਿਚ ਰਹੇਗੀ ਛੁੱਟੀ 

ਨੰਗਲ 20 ਅਕਤੂਬਰ ()

ਨੰਗਲ ਸ਼ਹਿਰ ਦੇ ਵਿੱਚ ਬਣ ਰਹੇ ਫਲਾਈਓਵਰ ਕਾਰਨ ਅਕਸਰ ਟ੍ਰੈਫਿਕ ਜਾਮ ਰਹਿੰਦਾ ਹੈ ਅਤੇ ਇਸੇ ਕਾਰਨ ਲੋਕਾਂ ਦੇ ਨਾਲ ਨਾਲ ਨੰਗਲ ਸ਼ਹਿਰ ਵਿਚ ਪੜ੍ਹਨ ਲਈ ਆਉਂਦੇ ਸਕੂਲੀ ਵਿਦਿਆਰਥੀਆਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਦੀਵਾਲੀ ਦੇ ਤਿਉਹਾਰ ਤੇ ਇਹ ਜਾਮ ਹੋਰ ਵੀ ਵਧਣ ਦਾ ਖਦਸ਼ਾ ਹੈ, ਨੰਗਲ ਸ਼ਹਿਰ ਵਿੱਚ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਨੰਗਲ ਵਿਚ ਆਸ ਪਾਸ ਦੇ ਪਿੰਡਾਂ ਦੇ ਬੱਚੇ ਪੜ੍ਹਨ ਲਈ ਆਉਂਦੇ ਹਨ ਅਤੇ ਨੰਗਲ ਸ਼ਹਿਰ ਵਿਚ ਲੱਗਣ ਵਾਲੇ ਟ੍ਰੈਫਿਕ ਜਾਮ ਕਾਰਨ ਵਿਦਿਆਰਥੀਆਂ ਨੂੰ ਆਉਣ ਵਾਲੀਆਂ ਦਿੱਕਤਾਂ ਨੂੰ ਦੇਖਦੇ ਹੋਏ ਜਿਲ੍ਹਾ ਮੈਜਿਸਟ੍ਰੇਟ ਰੂਪਨਗਰ ਵੱਲੋਂ 21 ਅਤੇ 22 ਅਕਤੂਬਰ ਨੂੰ ਇਨ੍ਹਾਂ ਦੋਵੇ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ ।


ਮੁਲਾਜ਼ਮਾਂ ਲਈ ਵੱਡੀ ਖੱਬਰ, ਕੱਲ ਹੋਵੇਗਾ ਡੀਏ ਦਾ ਐਲਾਨ,

CTET DECEMBER 2022:  ਅਧਿਸੂਚਨਾ ਜਾਰੀ ਆਨਲਾਈਨ ਅਰਜ਼ੀਆਂ ਦੀ ਮੰਗ 

। ਇਹ ਜਾਣਕਾਰੀ ਉਪ ਮੰਡਲ ਮੈਜਿਸਟਰੇਟ ਸ੍ਰੀਮਤੀ ਕਿਰਨ ਸ਼ਰਮਾ ਵੱਲੋਂ ਦਿੱਤੀ ਗਈ ਉਨ੍ਹਾਂ ਨੇ ਕਿਹਾ ਕਿ ਦੋ ਦਿਨ ਸਰਕਾਰੀ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ।

ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵੱਲੋਂ ਪੰਜਾਬ ਸਰਕਾਰ ਵਿਰੁੱਧ ਅਰਥੀ ਫੂਕ ਮੁਜ਼ਾਹਰਾ

ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵੱਲੋਂ ਪੰਜਾਬ ਸਰਕਾਰ ਵਿਰੁੱਧ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ-                                       

ਡੀ.ਏ., ਤਨਖਾਹ ਕਮਿਸ਼ਨ, ਪੁਰਾਣੀ ਪੈਨਸ਼ਨ ਸਕੀਮ, ਕੱਚੇ ਮੁਲਾਜ਼ਮ ਪੱਕੇ ਕਰਨ ਦੀ ਕੀਤੀ ਮੰਗ-  

 ਲੁਧਿਆਣਾ 20 ਅਕਤੂਬਰ 

ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵੱਲੋਂ ਪੂਰੇ ਸੂਬੇ ਵਿੱਚ 17 ਤੋ 22 ਅਕਤੂਬਰ ਤੱਕ ਮੁਲਾਜਮਾ ਦੀਆ ਮੰਗਾ ਦੇ ਹੱਲ ਨੂੰ ਲੈ ਕਿ ਰੋਸ ਮੁਜਾਹਰੇ ਅਰਥੀ ਫੂਕ ਮੁਜਾਹਰੇ ਕੀਤੇ ਜਾ ਰਹੇ ਹਨ ।

ਅੱਜ ਸੁਬਾ ਸਰਪ੍ਰਸਤ ਚਰਨ ਸਿੰਘ ਸਰਾਭਾ, ਸੂਬਾ ਪ੍ਰਧਾਨ ਪੰਜਾਬ ਪੈਨਸ਼ਨਰਜ ਯੁਨੀਅਨ ਗੁਰਮੇਲ ਸਿੰਘ ਮੈਲਡੇ, ਮੀਤ ਪ੍ਰਧਾਨ ਪ੍ਰਵੀਨ ਕੁਮਾਰ ਲੁਧਿਆਣਾ, ਵਿੱਤ ਸਕੱਤਰ ਮਨਜੀਤ ਸਿੰਘ ਗਿੱਲ ,ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਪੰਧੇਰ, ਜਰਨਲ ਸਕੱਤਰ ਸੁਰਿੰਦਰ ਸਿੰਘ ਬੈਂਸ ਦੀ ਅਗਵਾਈ ਹੇਠ ਇੱਕਠੇ ਹੋਏ ਮੁਲਾਜਮਾ/ਪੈਨਸਨਰਾ ਨੇ ਆਪਣੀਆਂ ਮੰਗਾ ਦੇ ਹੱਲ ਲਈ ਡੀਸੀ ਦਫ਼ਤਰ ਲੁਧਿਆਣਾ ਦੇ ਬਾਹਰ ਇੱਕਠੇ ਹੋਣ ਉਪਰੰਤ ਮਾਰਚ ਕਰਦੇ ਹੋਏ, ਜਿਲਾ ਪ੍ਰਬੰਧਕੀ ਕੰਪਲੈਕਸ ਜਿਲਾ ਲੁਧਿਆਣਾ ਦੇ ਅੱਗੇ ਜੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਸਰਕਾਰ ਨੂੰ ਕੋਸਿਆ ਅਤੇ ਖੂਬ ਨਾਅਰੇਬਾਜ਼ੀ ਕੀਤੀ| ਟਹਿਲ ਸਿੰਘ ਸਰਾਭਾ, ਰਣਧੀਰ ਸਿੰਘ ਧੀਰਾ , ਐਸ ਪੀ ਸਿੰਘ, ਕੇਵਲ ਸਿੰਘ ਬਨਵੈਤ, ਚਮਕੌਰ ਸਿੰਘ, ਜਗਦੀਸ਼ ਸਿੰਘ ਜਗਰਾਉਂ, ਜੀਤ ਸਿੰਘ, ਆਗੂਆਂ ਵੱਲੋਂ ਦੱਸਿਆ ਗਿਆ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਵੱਲੋਂ ਵੋਟਾਂ ਤੋਂ ਪਹਿਲਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਉਨ੍ਹਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਹੱਲ ਕਰਨ ਲਈ ਚੋਣ ਵਾਅਦੇ ਕੀਤੇ ਸਨ ਪਰੰਤੂ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਮੁਲਾਜ਼ਮ,ਪੈਨਸ਼ਨਰ ਮੰਗਾਂ ਪ੍ਰਤੀ ਲਗਾਤਾਰ ਟਾਲ-ਮਟੋਲ ਨੀਤੀ ਅਪਣਾ ਰਹੀ ਹੈ ਜਿਸ ਦੀ ਫੈਡਰੇਸ਼ਨ ਆਗੂਆਂ ਵੱਲੋਂ ਸਖਤ ਨਿੰਦਾ ਕੀਤੀ ਜਾਂਦੀ ਹੈ ।ਇਸ ਮੋਕੇ ਹਰਜਿੰਦਰ ਸਿੰਘ ਸੀਲੋ, ਜਗਮੇਲ ਸਿੰਘ ਪੱਖੋਵਾਲ, ਚਰਨ ਸਿੰਘ ਤਾਜਪੁਰੀ, ਅਸ਼ੋਕ ਕੁਮਾਰ ਮੱਟੂ, ਮਨੀਸ਼ ਸ਼ਰਮਾ, ਬਲਵੀਰ ਸਿੰਘ ਮਾਨ, ਅਮਰਜੀਤ ਸਿੰਘ, ਪਰਮਿੰਦਰ ਪਾਲ ਸਿੰਘ ਰਾਮਗੜ੍ਹ ਸਰਦਾਰਾਂ, ਧਰਮ ਸਿੰਘ ਮਲੌਦ, ਪਰਮਜੀਤ ਸਿੰਘ ਗੌਰਮਿੰਟ ਕਾਲਜ, ਆਗੂਆ ਨੇ ਸੰਬੋਧਨ ਕਰਦਿਆ ਕਿਹਾ ਕਿ ਕੰਟਰੇਕਟ ਮੁਲਾਜ਼ਮਾਂ ਨੂੰ ਰੈਗਲੂਰ ਕਰਨ ,ਪੁਰਾਣੀ ਪੈਨਸਨ ਸਕੀਮ ਦੀ ਬਹਾਲੀ ਕਰਨ ਸਬੰਧੀ, ਡੀ ਏ ਦੀਆ ਕਿਸ਼ਤਾਂ ਜਾਰੀ ਕਰਨ, ਛੇਵੇ ਤਨਖਾਹ ਕਮਿਸਨ ਦੀਆ ਤਰੁੱਟੀਆਂ ਦੂਰ ਕਰਨ, ਬੰਦ ਕੀਤੇ ਭੱਤੇ ਪੈਡੂ ਭੱਤਾ, ਸਫਰੀ ਭੱਤੇ ਸਮੇਤ 37 ਹੋਰ ਭੱਤੇ ਬਹਾਲ ਕਰਨ ਸਬੰਧੀ, ਆਸਾ ਵਰਕਰ/ ਆਂਗਣਵਾੜੀ ਵਰਕਰ/ਮਿੱਡ ਡੇ ਮੀਲ ਵਰਕਰ ਦੀ ਤਨਖਾਹ ਘੱਟੋ ਘੱਟ 26000 ਨਿਸਚਿਤ ਕਰਨ ਸਬੰਧੀ ,15/1/15 ਦੇ ਪਰਖ ਅਧੀਨ ਪੱਤਰ ਨੂੰ ਵਾਪਸ ਲੈਣ ਸਬੰਧੀ, ਅਤੇ ਹੋਰ ਮੰਨੀਆ ਮੰਗਾ ਨੂੰ ਸਰਕਾਰ ਫੋਰੀ ਲਾਗੂ ਕਰੇ ।

ਇਸ ਮੌਕੇ ਪੰਜਾਬ ਸਰਕਾਰ ਦੀ ਅਰਥੀ ਸਾੜੀ ਗਾਈ| ਇਸ ਰਣਜੀਤ ਸਿੰਘ ਮੁੱਲਾਂਪੁਰ, ਮਹਿੰਦਰ ਸਿੰਘ ਮੱਤੇਵਾੜਾ ,ਦਰਸ਼ਨ ਸਿੰਘ ਮੋਹੀ, ਕਮਲ ਚੰਦ, ਸਮੇਤ ਕਈ ਹੋਰ ਆਗੂਆਂ ਨੇ ਸੰਬੋਧਨ ਕੀਤਾ।

ਇਸ ਮੌਕੇ ਅਡੀਸ਼ਨਲ ਡਿਪਟੀ ਕਮਿਸਨਰ ਲੁਧਿਆਣਾ ਸ੍ਰੀ ਰਾਹੁਲ ਚਾਬਾ ਰਾਹੀਂ ਮੰਗਾਂ ਦਾ ਮੰਗ ਪੱਤਰ ਮੁੱਖ ਮੰਤਰੀ ਦੇ ਨਾਂ ਭੇਜਿਆ ਗਿਆ| ਇਸ ਸਮੇਂ ਵੱਡੀ ਗਿਣਤੀ ਵਿੱਚ ਮੁਲਾਜ਼ਮ/ਪੈਨਸ਼ਨਰ ਹਾਜ਼ਰ ਸਨ। 

ਕੱਚੇ/ਪੱਕੇ ਮੁਲਾਜਮਾਂ ਅਤੇ ਪੈਨਸ਼ਨਰਾਂ ਦੇ ਹੱਕ ਦੇਵੇ ਸਰਕਾਰ--ਮੁਲਾਜਮ ਫਰੰਟ

 ਕੱਚੇ/ਪੱਕੇ ਮੁਲਾਜਮਾਂ ਅਤੇ ਪੈਨਸ਼ਨਰਾਂ ਦੇ ਹੱਕ ਦੇਵੇ ਸਰਕਾਰ


--ਮੁਲਾਜਮ ਫਰੰਟ

ਲਾਰਿਆਂ ਤੋਂ ਅੱਕਿਆਂ ਮੁਲਾਜਮਾਂ ਸਾੜਿਆ ਸਰਕਾਰ ਦਾ ਪੁਤਲਾ


ਅੰਮਿ੍ਤਸਰ, 20 ਅਕਤੂਬਰ

ਕੱਚੇ ਮੁਲਾਜਮ ਪੱਕੇ ਕਰਨ, ਬਰਾਬਰ ਕੰਮ ਬਰਾਬਰ ਤਨਖਾਹ ਦਾ ਫਾਰਮੂਲਾ ਲਾਗੂ ਕਰਨ, ਆਸ਼ਾ ਆਂਗਨਵਾੜੀ ਵਰਕਰਜ਼ ਦਾ ਭੱਤਾ ਵਾਅਦੇ ਅਨੁਸਾਰ ਦੁਗਣਾ ਕਰਨ, ਬੰਦ ਕੀਤਾ ਬਾਰਡਰ ਤੇ ਪੇਂਡੂ ਭੱਤਾ ਤੇ ਹੋਰ ਪੈਂਤੀ ਭੱਤੇ ਸ਼ੁਰੂ ਕਰਨ, ਡੀ ਏ ਦੀਆਂ ਬਣਦੀਆਂ ਸਾਰੀਆਂ ਕਿਸ਼ਤਾਂ ਬਕਾਏ ਸਮੇਤ ਜਾਰੀ ਕਰਨ, ਪੇ ਕਮਿਸ਼ਨ ਸਹੀ ਗੁਣਾਂਕ ਨਾਲ ਲਾਗੂ ਕਰਕੇ ਬਣਦੇ ਬਕਾਏ ਦੇਣ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੇ ਕੀਤੇ ਵਾਅਦਿਆਂ ਤੋਂ ਘੇਸਲ ਮਾਰ ਰਹੀ ਪੰਜਾਬ ਸਰਕਾਰ ਵਿਰੁੱਧ ਗੁੱਸਾ ਕੱਢਦਿਆਂ ਪੰਜਾਬ ਤੇ ਯੂ ਟੀ ਮੁਲਾਜਮ/ ਪੈਨਸ਼ਨਰਜ਼ ਸਾਂਝਾ ਫਰੰਟ ਵਲੋਂ ਕਨਵੀਨਰ ਪ੍ਰਭਜੀਤ ਸਿੰਘ ਉੱਪਲ, ਅਸ਼ਵਨੀ ਅਵਸਥੀ, ਗੁਰਦੀਪ ਸਿੰਘ ਬਾਜਵਾ, ਕੰਵਲਜੀਤ ਸਿੰਘ, ਮਦਨ ਗੋਪਾਲ, ਸੁਰਜੀਤ ਸਿੰਘ ਗੁਰਾਇਆ, ਬਲਦੇਵ ਰਾਜ, ਰਾਮ ਲੁਭਾਇਆ ਦੀ ਅਗਵਾਈ ਚ ਇਕੱਠੇ ਹੋਏ ਮੁਲਾਜਮਾਂ ਨੇ ਸਥਾਨਕ ਜਿਲ੍ਹਾ ਕਚਿਹਰੀ ਨੇੜੇ ਰੋਸ ਮਾਰਚ ਕਰਦਿਆਂ ਕਿਚਲੂ ਚੌਂਕ ਚ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ। 

ਇਸ ਮੌਕੇ ਆਗੂਆਂ ਜਰਮਨਜੀਤ ਸਿੰਘ, ਬਲਕਾਰ ਸਿੰਘ ਵਲਟੋਹਾ, ਨਰਿੰਦਰ ਕੁਮਾਰ, ਅਜੇ ਸਨੋਤਰਾ,ਜਤਿੰਦਰ ਸਿੰਘ ਔਲਖ, ਮੰਗਲ ਸਿੰਘ ਟਾਂਡਾ,ਮਮਤਾ ਸ਼ਰਮਾ, ਰਸ਼ਪਾਲ ਸਿੰਘ ਜੋਧਾਨਗਰੀ, ਬਲਜਿੰਦਰ ਸਿੰਘ, ਮੁਖ਼ਤਾਰ ਮੁਹਾਵਾ, ਸੁਖਦੇਵ ਰਾਜ ਕਾਲੀਆ, ਚਰਨ ਸਿੰਘ, ਸੋਮਨਾਥ ਰੋਲੀਆ, ਨਰਿੰਦਰ ਸ਼ਰਮਾ ਨੇ ਕਿਹਾ ਕਿ ਸੱਤ ਮਹੀਨੇ ਹੋਗੇ ਸਰਕਾਰ ਬਣੀ ਨੂੰ ਪਰ ਅੱਜ ਤੱਕ ਮੁਲਾਜਮਾਂ ਨਾਲ ਕੀਤਾ ਕੋਈ ਵੀ ਵਾਅਦਾ ਪੂਰਾ ਨਹੀਂ ਹੋਇਆ। ਦਿਵਾਲੀ ਸਿਰ ਤੇ ਹੈ ਪਰ ਮੁਲਾਜਮਾਂ ਦੇ ਹੱਕ ਦੇਣ ਦੀ ਬਜਾਏ ਭਰਮਾਊ ਢੰਗ ਨਾਲ ਤੋਹਫ਼ੇ ਦੇਣ ਦੇ ਐਲਾਨ ਕਰਕੇ ਗੁਮਰਾਹ ਕੀਤਾ ਜਾ ਰਿਹਾ ਹੈ।

ਬਣਦੀਆਂ ਪੋਸਟਾਂ ਤੇ ਭਰਤੀ ਨਾ ਕਰਕੇ ਕਈ ਵਿਭਾਗ ਖਤਮ ਕੀਤੇ ਜਾ ਰਹੇ ਹਨ। ਸਰਕਾਰ ਚ ਆਉਣ ਤੋਂ ਪਹਿਲਾਂ ਜਿਹੜੇ ਲੋਕ ਨਿੱਤ ਦਿਨ ਮੁਲਾਜਮਾਂ ਦੇ ਧਰਨਿਆਂ ਸ਼ਾਮਲ ਹੁੰਦੇ ਸਨ ਹੁਣ ਧਰਨੇ ਲਾਉਣ ਨੂੰ ਗੁਨਾਹ ਦੱਸ ਰਹੇ ਹਨ। ਜੋ ਕੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਅਗਰ ਸਰਕਾਰ ਨੇ ਬਣਦੇ ਹੱਕ ਨਾ ਦਿੱਤੇ ਤਾਂ ਆਉਣ ਵਾਲੇ ਸਮੇਂ ਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਮੁਲਾਜਮ ਆਗੂ ਬਲਵਿੰਦਰ ਸਿੰਘ ਜੱਸੜ, ਪਰਮਜੀਤ ਸਿੰਘ, ਭੁਪਿੰਦਰ ਸਿੰਘ, ਅਮਨ ਸ਼ਰਮਾ, ਰਾਕੇਸ਼ ਕੁਮਾਰ ਧਵਨ, ਹਰਪ੍ਰੀਤ ਸਿੰਘ ਸੋਹੀਆਂ, ਰਾਜੇਸ਼ ਕੁਮਾਰ ਪਰਾਸ਼ਰ ਆਦਿ ਉਚੇਚੇ ਤੌਰ ਤੇ ਹਾਜ਼ਰ ਰਹੇ।

ਪੰਜਾਬ-ਯੂ. ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਨੇ ਪੰਜਾਬ ਸਰਕਾਰ ਦੀ ਅਰਥੀ ਫੂਕੀ

 *ਪੰਜਾਬ-ਯੂ. ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਨੇ ਪੰਜਾਬ ਸਰਕਾਰ ਦੀ ਅਰਥੀ ਫੂਕੀ* 


*ਮੁੱਖ ਮੰਤਰੀ ਅਤੇ ਖਜ਼ਾਨਾ ਮੰਤਰੀ ਨੂੰ ਡਿਪਟੀ ਕਮਿਸ਼ਨਰ ਰਾਹੀਂ ਭੇਜਿਆ ਮੰਗ-ਪੱਤਰ* 


*ਪੀ ਐਸ ਐਮ ਐਸ ਯੂ ਦੀ ਹੜਤਾਲ ਦਾ ਸਮਰਥਨ*


 *ਸੰਘਰਸ਼ਾਂ ਦੌਰਾਨ ਦਰਜ ਝੂਠੇ ਪਰਚੇ ਰੱਦ ਕਰਨ ਵਾਲਿਆਂ ਦੀ ਮੰਗ*


ਨਵਾਂ ਸ਼ਹਿਰ 20 ਅਕਤੂਬਰ ( ) ਪੰਜਾਬ - ਯੂ. ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਪੰਜਾਬ ਸਰਕਾਰ ਦੀਆਂ ਅਰਥੀਆਂ ਫੂਕਣ ਦੇ ਸੱਦੇ 'ਤੇ ਅੱਜ ਨਵਾਂਸ਼ਹਿਰ ਵਿਖੇ ਜ਼ਿਲ੍ਹਾ ਕਨਵੀਨਰ ਕਰਨੈਲ ਸਿੰਘ ਰਾਹੋਂ, ਜੀਤ ਲਾਲ ਗੋਹਲੜੋਂ, ਅਜੈ ਕੁਮਾਰ, ਨਰਿੰਦਰ ਕੁਮਾਰ ਮਹਿਤਾ, ਵਰਿੰਦਰ ਕੁਮਾਰ, ਮੁਕੰਦ ਲਾਲ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਦਫਤਰ ਸਾਹਮਣੇ ਰੋਸ ਰੈਲੀ ਉਪਰੰਤ ਡਿਪਟੀ ਕਮਿਸ਼ਨਰ ਨੂੰ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦੇ ਨਾਂ ਮੰਗ-ਪੱਤਰ ਦਿੱਤਾ ਗਿਆ ਅਤੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ। ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਕੁਲਦੀਪ ਸਿੰਘ ਦੌੜਕਾ, ਮੁਕੇਸ਼ ਕੁਮਾਰ ਗੁਜਰਾਤੀ, ਸੋਮ ਲਾਲ, ਰਾਮ ਲਾਲ, ਸੁਰਿੰਦਰ ਪਾਲ, ਕਸ਼ਮੀਰ ਸਿੰਘ, ਸੁਰਜੀਤ ਕੁਮਾਰ, ਜੈਮਲ ਸਿੰਘ ਉੱਚਾ, ਸਤਿੰਦਰਜੀਤ ਸਿੰਘ, ਸ਼ਰਨਜੀਤ ਸਿੰਘ, ਰਾਜਵੰਤ ਕੌਰ, ਪਰਮਜੀਤ ਸਿੰਘ, ਸ਼ਕੁੰਤਲਾ ਸਰੋਏ, ਅਸ਼ੋਕ ਕੁਮਾਰ, ਪ੍ਰੇਮ ਕੁਮਾਰ ਆਦਿ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਲਈ ਸੁਹਿਰਦ ਨਹੀਂ ਹੈ। ਵਿੱਤ ਮੰਤਰੀ ਵਲੋਂ 20 ਸਤੰਬਰ ਦੀ ਮੀਟਿੰਗ ਬਾਅਦ 15 ਦਿਨ ਵਿੱਚ ਮੀਟਿੰਗ ਕਰਨ ਦਾ ਵਾਅਦਾ ਮਹੀਨਾ ਬੀਤਣ ਤੇ ਵੀ ਪੂਰਾ ਨਹੀਂ ਹੋਇਆ। ਪੀ ਐਸ ਐਮ ਐਸ ਯੂ ਵਲੋਂ ਲਗਾਤਾਰ ਹੜਤਾਲ ਦੇ ਚਲਦਿਆਂ ਸਰਕਾਰ ਵਲੋਂ ਮਸਲੇ ਹੱਲ ਨਾ ਕਰਨ ਦੀ ਨਿਖੇਧੀ ਕੀਤੀ ਗਈ। ਚੋਣਾਂ ਸਮੇਂ ਪਹਿਲੀ ਕੈਬਨਿਟ ਵਿੱਚ ਮਸਲੇ ਹੱਲ ਕਰਨ ਦਾ ਵਾਅਦਾ ਕਰਨ ਵਾਲੀ ਸਰਕਾਰ ਪਿਛਲੀਆਂ ਸਰਕਾਰਾਂ ਦੇ ਰਸਤੇ ਚੱਲਕੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਵਿਸ਼ਵਾਸਘਾਤ ਕਰ ਰਹੀ ਹੈ।        ਆਗੂਆਂ ਨੇ ਮੰਗਾਂ ਦਾ ਜਿਕਰ ਕਰਦਿਆਂ ਕਿਹਾ ਕਿ ਹਰ ਤਰ੍ਹਾਂ ਦੇ ਕੱਚੇ ਮੁਲਾਜ਼ਮਾਂ ਨੂੰ ਪੂਰੇ ਲਾਭਾਂ ਸਮੇਤ ਪੱਕੇ ਕਰਨ, ਮਿਡ-ਡੇ-ਮੀਲ, ਆਂਗਨਵਾੜੀ, ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਨੂੰ ਤਨਖਾਹ ਕਮਿਸ਼ਨ ਵਲੋਂ ਨਿਰਧਾਰਤ ਕੀਤੀ ਘੱਟੋ-ਘੱਟ ਤਨਖਾਹ 18000 ਰੁਪਏ ਦੇਣ, ਪੈਨਸ਼ਨਰਾਂ ਨੂੰ ਤਨਖਾਹ ਕਮਿਸ਼ਨ ਵਲੋਂ ਸਿਫਾਰਿਸ਼ ਕੀਤਾ 2.59 ਦਾ ਗੁਣਾਂਕ ਦੇਣ, ਪੈਨਸ਼ਨ 60 ਦਿਨਾਂ ਅੰਦਰ ਸੋਧਣ, ਪੈਨਸ਼ਨ ਸੋਧ ਦਾ ਬਕਾਇਆ ਯੱਕਮੁਸ਼ਤ ਦੇਣ, ਕੈਸ਼ਲੈਸ ਹੈਲਥ ਸਕੀਮ ਸੋਧ ਕੇ ਲਾਗੂ ਕਰਨ, ਮੈਡੀਕਲ ਭੱਤਾ 2000 ਰੁਪਏ ਕਰਨ, ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਅਤੇ ਬਕਾਇਆ ਜਾਰੀ ਕਰਨ, ਘੱਟੋ-ਘੱਟ ਤਨਖਾਹ 26000 ਰੁਪਏ ਕਰਨ, 01.01.2016 ਨੂੰ 125% ਮਹਿੰਗਾਈ ਭੱਤੇ ਨੂੰ ਆਧਾਰ ਬਣਾ ਕੇ ਤਨਖਾਹ ਅਤੇ ਪੈਨਸ਼ਨ ਦੁਹਰਾਈ ਕਰਨ, ਸਭ ਵਰਗਾਂ ਲਈ 2.72 ਦਾ ਗੁਣਾਂਕ ਦੇਣ, ਸਾਲ 2011 ਵਿੱਚ ਗਰੇਡ ਪੇ ਦਾ ਅੰਸ਼ਕ ਲਾਭ ਮਿਲਣ ਵਾਲੇ ਵਰਗਾਂ ਨੂੰ 2.89 ਦਾ ਗੁਣਾਂਕ ਦੇਣ ਅਤੇ ਕੋਈ ਲਾਭ ਨਾ ਮਿਲਣ ਵਾਲੇ ਵਰਗਾਂ ਨੂੰ 3.06 ਗੁਣਾਂਕ ਦਾ ਲਾਭ ਦੇਣ, ਤਨਖਾਹ ਦੁਹਰਾਈ ਦਾ ਘੱਟੋ-ਘੱਟ 20% ਲਾਭ ਦੇਣ, ਤਨਖਾਹ ਕਮਿਸ਼ਨ ਦੀ ਰਹਿੰਦੀ ਰਿਪੋਰਟ ਜਾਰੀ ਕਰਕੇ ਏ. ਸੀ. ਪੀ. ਸਕੀਮ ਲਾਗੂ ਕਰਨ, ਸੋਧਣ ਦੇ ਬਹਾਨੇ ਬੰਦ ਕੀਤੇ ਸਮੁੱਚੇ ਭੱਤਿਆਂ ਵਿੱਚ ਤਨਖਾਹ ਕਮਿਸ਼ਨ ਦੀ ਸਿਫਾਰਿਸ਼ ਅਨੁਸਾਰ 2.25 ਦੇ ਗੁਣਾਂਕ ਨਾਲ ਵਾਧਾ ਕਰਨ, ਤਨਖਾਹ ਦੁਹਰਾਈ ਦੇ ਬਕਾਏ ਤੁਰੰਤ ਨਗਦ ਦੇਣ, 01.01.2004 ਤੋਂ ਬੰਦ ਕੀਤੀ ਪੁਰਾਣੀ ਪੈਨਸ਼ਨ ਸਕੀਮ ਸਮੁੱਚੇ ਸਰਕਾਰੀ, ਅਰਧ-ਸਰਕਾਰੀ, ਬੋਰਡਾਂ, ਕਾਰਪੋਰੇਸ਼ਨਾਂ, ਲੋਕਲ ਬਾਡੀਜ ਅਤੇ ਸਹਿਕਾਰੀ ਅਦਾਰਿਆਂ ਦੇ ਮੁਲਾਜ਼ਮਾਂ ਤੇ ਲਾਗੂ ਕਰਨ, ਮੁਢਲੀ ਤਨਖਾਹ ਤੇ ਨਿਯੁਕਤੀ / ਪਰਖ ਕਾਲ ਦਾ 15.01.2015 ਅਤੇ 05.09.2016 ਦਾ ਨੋਟੀਫਿਕੇਸ਼ਨ ਰੱਦ ਕਰਨ, ਕੇਂਦਰੀ ਸਕੇਲ ਲਾਗੂ ਕਰਨ ਦਾ 17.07.2020 ਦਾ ਨੋਟੀਫਿਕੇਸ਼ਨ ਵਾਪਸ ਲੈਣ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ਤੋਂ ਵਿਕਾਸ ਟੈਕਸ ਦੇ ਨਾਂ ਤੇ ਵਸੂਲਿਆ ਜਾਂਦਾ 2400 ਰੁਪਏ ਸਾਲਾਨਾ ਜਜ਼ੀਆ ਟੈਕਸ ਬੰਦ ਕਰਕੇ ਵਸੂਲਿਆ ਟੈਕਸ ਵਾਪਸ ਕੀਤਾ ਕਰਨ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਹੱਕ ਵਿੱਚ ਹੋਏ ਅਦਾਲਤੀ ਫੈਸਲੇ ਲਾਗੂ ਕਰਕੇ ਜਨਰਲਾਇਜ਼ ਕਰਨ, ਸੰਘਰਸ਼ਾਂ ਦੌਰਾਨ ਦਰਜ ਕੀਤੇ ਝੂਠੇ ਪੁਲਿਸ ਕੇਸ ਰੱਦ ਕਰਨ ਜਿਹੀਆਂ ਮੰਗਾਂ ਸਰਕਾਰ 8 ਮਹੀਨਿਆਂ ਵਿੱਚ ਵੀ ਪੂਰੀਆਂ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਜੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਸਰਕਾਰ ਦੀ ਬੇਰੁੱਖੀ ਇਸੇ ਤਰ੍ਹਾਂ ਕਾਇਮ ਰਹੀ ਤਾਂ ਸਾਨੂੰ ਵੱਡੇ ਸੰਘਰਸ਼ ਵਿਢਣ ਲਈ ਮਜਬੂਰ ਹੋਣਾ ਪਵੇਗਾ।

        ਇਸ ਸਮੇਂ ਜੋਗਾ ਸਿੰਘ, ਜਰਨੈਲ ਸਿੰਘ, ਸੋਹਣ ਲਾਲ, ਸੁੱਖ ਰਾਮ, ਊਸ਼ਾ ਰਾਣੀ, ਕਮਲਜੀਤ ਕੌਰ, ਪਰਮਜੀਤ ਕੌਰ, ਸਰੋਜ ਰਾਣੀ, ਪਰਮਿੰਦਰ ਸੰਧੂ, ਸੱਤਪਾਲ, ਸਤਨਾਮ ਸਿੰਘ, ਲਛਮੀ, ਸੁਰਜੀਤ ਕੌਰ, ਰਾਮ ਪਾਲ, ਚਰਨਜੀਤ, ਰਾਮ ਲਾਲ, ਬੋਧਰਾਜ, ਕਮਲੇਸ਼ ਕੁਮਾਰ, ਸੀਬੂ ਰਾਮ, ਨਿਰਮਲਜੀਤ, ਮੇਜਰ ਸਿੰਘ ਘਟਾਰੋਂ, ਤਰਸੇਮ ਸਿੰਘ ਆਦਿ ਆਗੂ ਹਾਜ਼ਰ ਸਨ।

PTSET 2021 CERTIFICATE :ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ 2021 ਦੇ ਸਰਟੀਫਿਕੇਟ ਜਾਰੀ, ਇੰਜ ਕਰੋ ਡਾਊਨਲੋਡ

ਚੰਡੀਗੜ੍ਹ 20 ਅਕਤੂਬਰ 

ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਜੋ ਕਿ ਮਿਤੀ 24.12.2021 ਨੂੰ ਹੋਇਆ ਸੀ, ਵਿੱਚ ਪਾਸ ਉਮੀਦਵਾਰਾਂ ਦੇ ਸਰਟੀਫਿਕੇਟ ਡਿਜੀਲਾਕਰ ਐਪ ਤੇ ਮਿਤੀ 03.10.2022 ਨੂੰ ਅਪਲੋਡ ਕਰ ਦਿੱਤੇ ਗਏ ਹਨ। ਉਮੀਦਵਾਰ ਆਪਣੇ ਸਰਟੀਫਿਕੇਟ ਡਿਜੀਲਾਕਰ ਦੀ ਐਪ ਤੋਂ ਲੌਗਿਨ ਕਰਨ ਉਪਰੰਤ ਡਾਊਨਲੋਡ ਕਰ ਸਕਦੇ ਹਨ। ਇਹ ਜਾਣਕਾਰੀ  ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ, ਪੰਜਾਬ ਵੱਲੋਂ ਸਾਂਝੀ ਕੀਤੀ ਗਈ ਹੈ। ਡਿਜੀਟਲ ਲਾਕਰ ਡਾਊਨਲੋਡ ਕਰਨ ਲਈ ਲਿੰਕ ਇਥੇ ਕਲਿੱਕ ਕਰੋ 


OFFICIAL NOTICE FOR DOWNLOAD PSTET CERTIFICATE CLICK HERE 
BIG BREAKING: ਪੀਏਯੂ ਦੇ ਚਾਂਸਲਰ ਦੀ ਨਿਯੁਕਤੀ ਰੱਦ ਕਰਨ ਦਾ ਮਾਮਲਾ, ਮੁੱਖ ਮੰਤਰੀ ਨੇ ਲਿਖਿਆ ਰਾਜਪਾਲ ਨੂੰ ਪੱਤਰ, ਪੜ੍ਹੋ ਕੀ ਕਿਹਾ

 

PUNJAB POLICE SUB INSPECTOR, HEAD CONSTABLE & INTELLIGENCE ASSISTANT ANSWER KEY OUT : DOWNLOAD HERE

 PUNJAB POLICE SUB INSPECTOR, HEAD CONSTABLE & INTELLIGENCE ASSISTANT ANSWER KEY OUT

ਪੰਜਾਬ ਪੁਲਿਸ ਭਰਤੀ ਲਈ ਸਬ ਇੰਸਪੈਕਟਰ, ਹੈਡ ਕਾਂਸਟੇਬਲ ਅਤੇ ਇੰਟੈਲੀਜੈਂਸ ਅਸਿਸਟੈਂਟ ਭਰਤੀ ਦੀ ਪ੍ਰੀਖਿਆ ਤੋਂ ਬਾਅਦ ਆਂਸਰ ਕੀਅ ਜਾਰੀ ਕਰ ਦਿੱਤੀ ਗਈ ਹੈ।  ਇਹ ਆਂਸਰ ਕੀਅ ਹੇਠਾਂ ਦਿੱਤੇ ਲਿੰਕ ਤੇ ਡਾਊਨਲੋਡ ਕੀਤੀ ਜਾ ਸਕਦੀ ਹੈ।

https://cdn.digialm.com/EForms/configuredHtml/31526/71519/login.html

BONANZA FOR EMPLOYEES AND PENSIONERS: ਸਰਕਾਰ ਵੱਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਦੀਵਾਲੀ ’ਤੇ ਮਿਲੇਗਾ ਤੋਹਫਾ- ਵਿੱਤ ਮੰਤਰੀ

 ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਦੀਵਾਲੀ ’ਤੇ ਮਿਲ ਸਕਦੈ ਤੋਹਫਾ


ਚੰਡੀਗੜ੍ਹ 20 ਅਕਤੂਬਰ : 

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਗੌਰਮਿੰਟ ਜੁਆਇੰਟ ਪੈਨਸ਼ਨਰਜ਼ ਫਰੰਟ  ਨਾਲ 20 ਅਕਤੂਬਰ ਨੂੰ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਕਈ ਅਹਿਮ ਪਹਿਲੂਆਂ ਤੇ ਚਰਚਾ ਕੀਤੀ ਗਈ।ਇਸ ਮੀਟਿੰਗ ਵਿਚ ਵਿੱਤ ਮੰਤਰੀ ਪੰਜਾਬ ਨੇ   ਦੀਵਾਲੀ ਮੌਕੇ ਆਪਣੇ  ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਮਹਿੰਗਾਈ ਭੱਤੇ, ਰੂਰਲ ਅਲਾਉਂਸ  ਸਮੇਤ ਹੋਰ ਕਈ ਤੋਹਫ਼ੇ ਦੇਣ ਦੇ ਸੰਕੇਤ ਦਿੱਤੇ ਹਨ ।

ਇਹਨਾਂ ਤੋਹਫ਼ਿਆਂ ਦਾ  ਐਲਾਨ 21 ਅਕਤੂਬਰ ਨੂੰ ਹੋਣ ਵਾਲੀ ਕੈਬਨਿਟ ਮੀਟਿੰਗ ਵਿੱਚ ਕੀਤਾ ਜਾ ਸਕਦਾ ਹੈ। 


NHM PUNJAB RECRUITMENT 2022: ਨੈਸ਼ਨਲ ਹੈਲਥ ਮਿਸ਼ਨ ਪੰਜਾਬ ਵੱਲੋਂ 634 ਅਸਾਮੀਆਂ ਤੇ ਭਰਤੀ , ਇਸ ਲਿੰਕ ਤੇ ਕਰੋ ਅਪਲਾਈ

 PUNJAB GOVERNMENT TO RECRUIT 634 SPECIALIST DOCTORS


Chandigarh, October 19:


In a major step forward for improving the health care facilities in the state of Punjab , the Chief Minister Bhagwant Mann led State Government is augmenting the workforce of the health department, the Directorate of Health & Family Welfare has issued a public notice for Walk in Interview to recruit 634 (Number of posts may increase or decrease) Medical Officers (Specialist) for the various specialities. The interview would be held on November 9 and 10th from 10:00 am onwards at Directorate Health and Family Welfare Punjab, Parivar Kalyan Bhawan, Sector-34-A, Chandigarh.


Disclosing this here today, the Health & Family Welfare Minister Chetan Singh Jauramajra said that ever since he took charge of the health department, he noticed that there is shortage of specialist doctors especially in the rural areas as previous governments have not bothered to improve the health care facilities in public health institutions of Punjab.


Disclosing more about this massive recruitment drive in the health department Mr. Jauramajra stated that these 634 vacancies comprise different specialities such as 103 pertaining to Medicine, General Surgery 78, Gynaecology 100, Paediatrics 122, Anaesthesia 75, Ortho 11, Radiology 31, ENT 16, Ophthalmology 16 , Skin & VD 24, Psychiatry 10, Chest & TB 6, Pathology 12, Microbiology 5, Community Medicine 4, BTO 9 and Forensic Medicine 12.The Speciality wise break-up, application format & other details may be seen at https://nhm.punjab.gov.in/. Candidates are requested to submit the online application form at https://nhm.punjab.gov.in/ till 01.11.2022. They are also requested to submit their all documents (Self attested) at the Directorate, Health and Family Welfare, Punjab, Parivar Kalyan Bhawan, Sector-34/A, Chandigarh at the time of counselling/ interview.

Important links Punjab health department recruitment 2022:

NOTICE FOR RECRUITMENT DOWNLOAD HERE 

OFFICIAL NOTIFICATION DOWNLOAD HERE 

LINK FOR APPLYING ONLINE CLICK HERE 


(LIVE)ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਅਚਨਚੇਤ ਸਕੂਲ ਚੈਕਿੰਗ, ਦੇਖੋ ਲਾਈਵਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਅਚਨਚੇਤ ਸਕੂਲ ਚੈਕਿੰਗ, ਦੇਖੋ ਲਾਈਵ 

MGNREGA BATHINDA RECRUITMENT: ਮਗਨਰੇਗਾ ਵੱਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ

Applications are invited from eligible candidates for the following posts, purely on contract basis under Mahatma Gandhi National Rural Employment Guarantee Act (MGNREGA) in District Bathinda.

Technical Coordinator : 1
20000.00 Salary+1000 T.A.+250.00 Mobile Allowance (Per Month Consolidated)

Qualification: B.Tech (Civil Engineering), Experience Desirable from Government
recognized institute along with Computer Skills.


Additional Programme Officer : 2

 20000.00 Salary+1000 T.A.+250.00 Mobile
Allowance (Per Month Consolidated)
Graduation in any stream/ preferably
master degree with minimum 55%
Marks in any stream from recognized
university. Proficiency in computer
skills required. 


Technical Assistant : 5
17500/-Salary +1500/- T.A.+250/- M.A. (p.M.
Consolidated)
Degree/Diploma in Civil Engineering
from Government recognized institute
and proficiency in computer skills (MS
Word, Excel, Data base function)
required.

Data Entry Oprator : 2 
12000.00 Salary +250.00 Mobile Allowance (Per Month Consolidated)

BA/B.Sc. With diploma in computer applications, one year experience desirable.
Proficiency in computer skills (MS
Word, Excel, Data base function) required

The application form can be downloaded from http://bathinda.nic.in.
Only shortlisted candidates fulfilling required qualifications will be called for aptitude test/ lnterview.

Application fees: 
Application fee for Rs. 500.00 (Non-Refundable) to be submitted along with
application in the form of Demand Draft in the name of punjab State Rural 
Employment Guarantee Society, payable at Mohali.

Age Limit: 
Age limit for above post is 18 to 37 years as on 01/10/2022


Last date for submission of application:
Duly filled applications should reach the MGNREGA Cell, office of Zilla
Parishad, Pukhraj colony, Bathinda (Pin code 151001) 07/11/2022  up to 04:00 pm
along with self-attested photocopies of the certificates. 

Official website for MGNREGA BATHINDA RECRUITMENT :http://bathinda.nic.in

OFFICIAL PROFORMA FOR APPLICATION DOWNLOAD HERE 

LINK FOR DOWNLOADING OFFICIAL NOTIFICATION DOWNLOAD HERE 
GOOD NEWS FOR EMPLOYEES: ਡੀਏ ਵਿੱਚ ਵਾਧੇ ਸਮੇਤ ਉਤਰ ਪ੍ਰਦੇਸ਼ ਸਰਕਾਰ ਵੱਲੋਂ ਹਰੇਕ ਕਰਮਚਾਰੀ ਨੂੰ 6908 ਰੁਪਏ ਬੋਨਸ

 ਉੱਤਰ ਪ੍ਰਦੇਸ਼ ਸਰਕਾਰ ਨੇ 01 ਜੁਲਾਈ, 2022 ਤੋਂ ਰਾਜ ਦੇ ਕਰਮਚਾਰੀਆਂ ਅਤੇ ਪੈਨਸ਼ਨਰਾਂ/ਪਰਿਵਾਰਕ ਪੈਨਸ਼ਨਰਾਂ ਲਈ ਮਹਿੰਗਾਈ ਭੱਤੇ ਅਤੇ ਮਹਿੰਗਾਈ ਰਾਹਤ ਦੀ ਦਰ ਨੂੰ 34% ਤੋਂ ਵਧਾ ਕੇ 38% ਕਰ ਦਿੱਤਾ ਹੈ।


ਇਸ ਦੇ ਨਾਲ ਹੀ ਵਿੱਤੀ ਸਾਲ 2021-22 ਲਈ ਹਰੇਕ ਕਰਮਚਾਰੀ ਨੂੰ 6,908 ਰੁਪਏ ਦਾ ਬੋਨਸ ਦੇਣ ਦਾ ਫੈਸਲਾ ਕੀਤਾ ਗਿਆ ਹੈ।

REGULARISATION OF COMPUTER TEACHER: ਕੰਪਿਊਟਰ ਅਧਿਆਪਕਾਂ ਨੂੰ ਰੈਗੂਲਰ ਕਰਨ ਸਬੰਧੀ ਨੋਟੀਫਿਕੇਸ਼ਨ ਇਸ ਹਫਤੇ ਹੋ ਸਕਦੀ ਜਾਰੀ

REGULARISATION OF COMPUTER TEACHER: ਕੰਪਿਊਟਰ ਅਧਿਆਪਕਾਂ ਨੂੰ ਰੈਗੂਲਰ ਕਰਨ ਸਬੰਧੀ ਨੋਟੀਫਿਕੇਸ਼ਨ ਇਸ ਹਫਤੇ ਹੋ ਸਕਦੀ ਜਾਰੀ 

ਚੰਡੀਗੜ੍ਹ 19 ਅਕਤੂਬਰ:  ਪੰਜਾਬ ਸਰਕਾਰ ਵੱਲੋਂ ਕੰਪਿਊਟਰ ਅਧਿਆਪਕਾਂ ਨੂੰ ਜਲਦੀ ਹੀ ਦਿਵਾਲੀ ਦਾ ਤੋਹਫ਼ਾ ਮਿਲਣ ਜਾ ਰਿਹਾ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਸੀ ਕਿ ਇਹਨਾਂ ਅਧਿਆਪਕਾਂ ਨੂੰ ਦੀਵਾਲੀ ਤੇ ਵੱਡਾ ਤੋਹਫਾ ਦਿੱਤਾ ਜਾਵੇਗਾ। ਉਹਨਾਂ ਕਿਹਾ ਸੀ ਕਿ ਕੰਪਿਊਟਰ ਅਧਿਆਪਕਾਂ ਤੇ ਪੇਅ ਕਮਿਸ਼ਨ ਅਤੇ ਸੀਐਸਆਰ ਨਿਯਮ ਲਾਗੂ ਹੋਣਗੇ।


ਲਗਭਗ 11 ਸਾਲਾਂ ਤੋਂ ਕੰਪਿਊਟਰ ਅਧਿਆਪਕ ਰੈਗੂਲਰ ਹੋਣ ਲਈ ਸੰਘਰਸ਼ ਕਰ ਰਹੇ ਹਨ। ਸਿੱਖਿਆ ਮੰਤਰੀ ਦੇ ਭਰੋਸੇ ਤੋਂ ਬਾਅਦ ਕੰਪਿਊਟਰ ਅਧਿਆਪਕ ਖੁਸ਼ ਹਨ ਅਤੇ ਨੋਟੀਫਿਕੇਸ਼ਨ ਜਾਰੀ  ਹੋਣ ਦਾ ਇੰਤਜਾਰ ਕਰ ਰਹੇ ਹਨ।

ALSO READ: ਮੁਲਾਜ਼ਮਾਂ ਲਈ ਵੱਡੀ ਖੱਬਰ, ਡੀਏ ਦੇ ਨਾਲ ਹਰੇਕ ਕਰਮਚਾਰੀ ਨੂੰ ਮਿਲੇਗਾ ਬੋਨਸ, ਦੀਵਾਲੀ ਦਾ ਤੋਹਫ਼ਾ 


ਮੌਜੂਦਾ ਸਮੇਂ 6640 ਕੰਪਿਊਟਰ ਅਧਿਆਪਕ ਸੇਵਾ ਨਿਭਾ ਰਹੇ ਹਨ  ਸਿਖਿਆ ਮੰਤਰੀ ਵੱਲੋਂ ਵਿੱਤ  ਮੰਤਰੀ ਨੂੰ ਕੰਪਿਊਟਰ ਅਧਿਆਪਕਾਂ ਦੀਆਂ ਲੰਬਿਤ ਮੰਗਾਂ ਨੂੰ ਜਲਦ ਪੂਰਾ ਕਰਨ ਦੀ ਸਿਫਾਰਸ਼ ਕੀਤੀ ਗਈ ਹੈ। ਕੰਪਿਊਟਰ ਅਧਿਆਪਕਾਂ ਦੀਆਂ ਮੁੱਖ ਮੰਗਾਂ ਵਿੱਚ ਸੀ.ਐਸ.ਆਰ. ਰੂਲਜ਼ ਨੂੰ ਲਾਗੂ ਕਰਵਾਉਣਾ ਅਤੇ 6ਵੇਂ ਤਨਖਾਹ ਕਮਿਸ਼ਨ ਦੇ ਲਾਭ ਦੇਣਾ ਹੈ।  ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਇਸ ਹਫਤੇ ਤੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ।


CURRENT AFFAIRS QUIZ : 19 OCTOBER 2022

 
1/5
Who has been elected national president of congress? ਕਾਂਗਰਸ ਦਾ ਰਾਸ਼ਟਰੀ  ਪ੍ਰਧਾਨ ਕੌਣ ਚੁਣਿਆ ਗਿਆ ਹੈ?
Mallikarjun Kharge
Sashi Throor
Rahul Gandhi
None of these
2/5
Who among the following appointed as the new Controller General of Accounts? ਨਿਮਨਲਿਖਤ ਵਿੱਚੋਂ ਕਿਸ ਨੂੰ ਨਵੇਂ ਕੰਟਰੋਲਰ ਜਨਰਲ ਆਫ਼ ਅਕਾਉਂਟਸ ਵਜੋਂ ਨਿਯੁਕਤ ਕੀਤਾ ਗਿਆ ਹੈ?
P.L Shau
Sonali SIngh
Bharti Dass
None of these
3/5
Who has been elected as Sweden's Prime minister? ਸਵੀਡਨ ਦੇ ਪ੍ਰਧਾਨ ਮੰਤਰੀ ਵਜੋਂ ਕੌਣ ਚੁਣਿਆ ਗਿਆ ਹੈ?
Ulf Kristersson
Johan Pehrson
None of these
Option 4
4/5
In which state National Maritime Heritage Complex is being built? ਕਿਸ ਰਾਜ ਵਿੱਚ ਨੈਸ਼ਨਲ ਮੈਰੀਟਾਈਮ ਹੈਰੀਟੇਜ ਕੰਪਲੈਕਸ ਬਣਾਇਆ ਜਾ ਰਿਹਾ ਹੈ?
Tamilnadu
Gujrat
Himachal Pradesh
None of these
5/5
The name of the Integrated Pensioners Portal launched for Central Government pensioners by govt? ਕੇਂਦਰ ਸਰਕਾਰ ਦੇ ਪੈਨਸ਼ਨਰਾਂ ਲਈ ਸਰਕਾਰ ਦੁਆਰਾ ਸ਼ੁਰੂ ਕੀਤੇ ਗਏ ਏਕੀਕ੍ਰਿਤ ਪੈਨਸ਼ਨਰਜ਼ ਪੋਰਟਲ ਦਾ ਨਾਮ ਕੀ ਹੈ?
Jeevan
Bhavishya
Kalyan
Result:

PSTET 2021 CERTIFICATE DOWNLOAD INFORMATION

 

ਵੱਡੀ ਖੱਬਰ: 26 ਅਕਤੂਬਰ ਤੱਕ ਸਰਕਾਰੀ ਦਫ਼ਤਰਾਂ ਵਿੱਚ ਨਹੀਂ ਹੋਣਗੇ ਕੰਮ, ਹੜਤਾਲ ਵਿੱਚ ਵਾਧਾ

 ਪੀ ਐਸ ਐਮ ਐਸ ਯੂ ਪੰਜਾਬ ਵਲੋਂ  ਪੈਨ ਡਾਉਨ  ਹੜਤਾਲ ਵਿਚ ਵਾਧਾ

 ਚੰਡੀਗੜ੍ਹ 19 ਅਕਤੂਬਰ 

ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਵੱਲੋਂ ਮੁਲਾਜ਼ਮਾਂ ਦੀਆਂ  ਮੰਗਾਂ ਦੀ ਪੂਰਤੀ ਲਈ ਮੰਗ ਪੱਤਰ ਦਿੰਦੇ ਹੋਏ ਪੰਜਾਬ ਭਰ ਵਿੱਚ ਵੱਖਰੇ-ਵੱਖਰੇ ਐਕਸ਼ਨਾਂ ਅਨੁਸਾਰ ਪਹਿਲਾਂ ਮਨੀਸਟਰੀਅਲ ਕਾਮਿਆਂ ਵੱਲੋਂ ਮਿਤੀ 10.10.2022 ਤੋਂ ਮਿਤੀ 15.10.2022 ਤੱਕ ਮੁਕੰਮਲ ਹੜਤਾਲ ਕੀਤੀ ਗਈ ਸੀ । ਬਾਅਦ   ਵਿੱਚ ਇਸ ਹੜਤਾਲ ਵਿੱਚ ਮਿਤੀ 15.10.2022 ਤੋਂ ਮਿਤੀ 19.10.2022 ਤੱਕ ਵਾਧਾ ਕੀਤਾ ਗਿਆ ਸੀ।


ਪ੍ਰੰਤੂ ਹੱਲੇ ਤੱਕ ਵੀ ਸਰਕਾਰ ਵੱਲੋਂ ਜੱਥੇਬੰਦੀ ਨੂੰ ਮੀਟਿੰਗ ਦਾ ਸਮਾਂ ਨਹੀਂ ਦਿੱਤਾ ਗਿਆ । ਜਿਸ ਬਾਬਤ ਸਮੁੱਚੇ ਪੰਜਾਬ ਦੇ ਮਨਿਸਟੀਰੀਅਲ ਕੇਡਰ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਮੁਲਾਜ਼ਮਾਂ ਦੇ ਭਾਰੀ ਰੋਸ਼ ਨੂੰ ਦੇਖਦੇ ਹੋਏ  ਪੀ. ਐਸ.ਐਮ.ਐਸ. ਯੂ. ਸੂਬਾ ਕਮੇਂਟੀ ਵੱਲੋਂ ਲਏ ਗਏ ਫੈਸਲੇ ਅਨੁਸਾਰ ਮਿਤੀ 19.10.2022 ਤੋਂ ਮਿਤੀ 26.10.2022 ਤੱਕ ਕਲਮਛੋੜ / ਕੰਪਿਊਟਰ ਬੰਦ ਹੜਤਾਲ ਅਗੇ ਵਧਾਈ ਗਈ ਹੈ। CABINET MEETING PUNJAB GOVT

 

PSTET DECEMBER 2022 OFFICIAL NOTIFICATION,LINK FOR APPLYING ONLINE,

PSTET DECEMBER 2022 OFFICIAL NOTIFICATION,LINK FOR APPLYING ONLINE, 

 ਪੰਜਾਬ ਸਟੇਟ ਟੀਚਰ ਐਲੀਜੀਬੀਲਿਟੀ ਟੈਸਟ ਦਸੰਬਰ 2022: ਸੂਬੇ ਦੇ ਨੌਜਵਾਨਾਂ ਲਈ ਜਿਹੜੇ ਕਿ ਟੈਟ ਪ੍ਰੀਖਿਆ ਦਾ ਇੰਤਜ਼ਾਰ ਕਰ ਰਹੇ ਸਨ ਉਹਨਾਂ ਲਈ ਵੱਡੀ ਖੁਸ਼ਖਬਰੀ ਹੈ। ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ਦਸੰਬਰ ਮਹੀਨੇ PSTET 2022 ਪ੍ਰੀਖਿਆ ਲਵੇਗਾ। 

PSTET 2022, ਪੀਐਸਟੈਟ 2022 ਲਈ ਸਿੱਖਿਆ ਵਿਭਾਗ ਵੱਲੋਂ ਤਿਆਰੀਆਂ ਸ਼ੁਰੂ ਕਰ ਦਿਤੀਆਂ ਹਨ।  ਪੰਜਾਬ ਸਟੇਟ ਟੀਚਰ ਐਲੀਜੀਬੀਲਿਟੀ ਟੈਸਟ ਪ੍ਰੀਖਿਆ ਐਸਸੀਈਆਰਟੀ ( SCERT) ਵੱਲੋਂ ਲਈ ਜਾਵੇਗੀ। 

ਐਸਸੀਈਆਰਟੀ (SCERT) ਵੱਲੋਂ PUNJAB TEACHER ELIGIBILITY TEST ਲਈ ਤਿਆਰੀਆਂ ਸ਼ੁਰੂ ਕਰ ਦਿਤੀਆਂ ਹਨ। ਇਸ ਸਬੰਧੀ ਐਸਸੀਈਆਰਟੀ SCERT ਵੱਲੋਂ ਇੱਕ ਪੱਤਰ ਜਾਰੀ ਕੀਤਾ ਗਿਆ ਹੈ, ਇਸ ਪੱਤਰ ਅਨੁਸਾਰ 21 ਮਈ 2018 ਦੇ ਨਿਯਮਾਂ ਅਨੁਸਾਰ ਆਰਟ ਐਂਡ ਕਰਾਫਟ ਅਧਿਆਪਕਾਂ ਦੀ ਭਰਤੀ ਨਿਰੋਲ 100% ਸਿਧੀ ਭਰਤੀ ਕੀਤੀ ਜਾਵੇਗੀ।

 ਐਸਸੀਈਆਰਟੀ SCERT ਵੱਲੋਂ ਜਾਰੀ ਪੱਤਰ ਅਨੁਸਾਰ ਆਰਟ ਐਂਡ ਕਰਾਫਟ ਅਧਿਆਪਕਾਂ ਦੀ ਭਰਤੀ ਲਈ ਟੈਟ ਪ੍ਰੀਖਿਆ ( PSTET -2) ਦਸੰਬਰ ਮਹੀਨੇ ਲਈ ਜਾਣੀ ਹੈ। ਕਿਉਂਕਿ ਆਰਟ ਐਂਡ ਕਰਾਫਟ ਅਧਿਆਪਕਾਂ ਦੀ ਭਰਤੀ ਲਈ ਟੈਟ ਪ੍ਰੀਖਿਆ ਪਹਿਲੀ ਵਾਰ ਹੋਣ ਜਾ ਰਹੀ ਹੈ,ਇਸ ਲਈ SCERT ਵੱਲੋਂ TET ਪ੍ਰੀਖਿਆ ਲਈ ਸਿਲੇਬਸ ਵੀ ਤਿਆਰ ਕਰਵਾਇਆ ਜਾ ਰਿਹਾ ਹੈ, ਅਤੇ ਇਸ ਸਬੰਧੀ 8 ਅਧਿਆਪਕਾਂ ਦੀ ਡਿਊਟੀ ਲਗਾਈ ਗਈ ਹੈ।

DSSSB TEACHER RECRUITMENT 2022: ਦਿੱਲੀ ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 632 ਟੀਚਿਂਗ ਅਤੇ ਨਾਨ ਟੀਚਿਂਗ ਅਸਾਮੀਆਂ ਤੇ ਭਰਤੀ

DSSSB RECRUITMENT 2022: DELHI SUBORDINATES SERVICES SELECTION BOARD RECRUITMENT 2022. DSSSB INVITED ONLINE APPLICATION FOR THE RECRUITMENT OF VARIOUS POSTS.

 
Librarian: 100
Assistant Teacher ( Nursery) : 04
TGT ( COMPUTER SCIENCE)  : 106
Domestic Science teacher: 201
Physical education teacher: 221

DETAILS OF POSTS AND QUALIFICATION FOR THESE POSTS
Eligibility Criteria: The candidate must be a citizen of India. 
The candidate must be eligible in terms of age, educational qualifications, experience etc. as per Recruitment Rules notified by the User Department for the post in which he/she intends to apply. 

 The educational qualification, age, experience etc. as stipulated in advertisement shall be determined as on 18/11/2022


HOW TO APPLY:

Before submitting online applications, candidate must ensure that he/she is registered on DSSSB's portal i.e. https://dsssbonline.nic.in.

 

Eligible candidates may apply online through the website https://dsssbonline.nic.in from 19/10/2022 up to 18/11/2022 (till 11:59 PM) The candidates must go through the INSTRUCTIONS FOR APPLYING ONLINE carefully while filling up Online Application Form for the post concerned.The opening date for submission of online application is 19/10/2022. The closing date for submission of online application is 18/11/2022 (11:59 pm).


DSSSB TEACHER RECRUITMENT 2022 IMPORTANT LINKS

LINK FOR DOWNLOADING OFFICIAL NOTIFICATION CLICK HERE 


Official website for recruitment: https://dsssbonline.nic.in

LINK FOR APPLYING ONLINE: ACTIVE ON 19/10/2022HP BJP CANDIDATE LIST 2022 OUT: ਹਿਮਾਚਲ ਚੋਣਾਂ ਲਈ, ਉਮੀਦਵਾਰਾਂ ਦੀ ਸੂਚੀ ਜਾਰੀ

 

DIWALI GIFT: 3542 ਸਫਾਈ ਸੇਵਕਾਂ/ਸੀਵਰਮੈਨਾਂ ਦੀਆਂ ਸੇਵਾਵਾਂ ਨੂੰ ਕੀਤਾ ਰੈਗੂਲਰ

 ਪੰਜਾਬ ਸਰਕਾਰ ਨੇ ਨਗਰ ਨਿਗਮ, ਲੁਧਿਆਣਾ ਵਿੱਚ ਪਿਛਲੇ ਕਈ ਸਾਲਾਂ ਤੋਂ ਕੰਮ ਕਰ ਰਹੇ 3542 ਸਫਾਈ ਸੇਵਕਾਂ/ਸੀਵਰਮੈਨਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਕੇ ਇਨਾਂ ਕਰਮੀਆਂ ਨੂੰ ਦੀਵਾਲੀ ਦਾ ਤੋਹਫਾ ਦਿੱਤਾ ਹੈ। ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ: ਇੰਦਰਬੀਰ ਸਿੰਘ ਨਿੱਜਰ ਨੇ ਗੁਰੂ ਨਾਨਕ ਦੇਵ ਭਵਨ ਵਿਖੇ ਹੋਏ ਸਮਾਗਮ ਦੌਰਾਨ ਕਰੀਬ 150 ਸਫਾਈ ਸੇਵਕਾਂ/ਸੀਵਰਮੈਨਾਂ ਨੂੰ ਨਿਯੁਕਤੀ ਪੱਤਰ ਸੌਂਪੇ। ਕੈਬਨਿਟ ਮੰਤਰੀ ਨੇ ਐਲਾਨ ਕੀਤਾ ਕਿ ਨਗਰ ਨਿਗਮ ਲੁਧਿਆਣਾ ਵਿੱਚ ਡੀਸੀ ਰੇਟ ’ਤੇ ਕੰਮ ਕਰਦੇ 456 ਬੇਲਦਾਰਾਂ/ਡਰਾਈਵਰਾਂ/ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ।    

.

Punjab Government provided Diwali bonanza by regularising the services of 3542 Safai Sewaks/Sewermen working for last several years in Municipal Corporation Ludhiana. Local Bodies Minister Dr. Inderbir Singh Nijjar handed over appointment letters to around 150 of these Safai Sewaks/Sewermen at a function. Cabinet Minister announced that the process of regularising services of 456 beldaars/drivers/employees working on DC rate in MC Ludhiana, has also been initiated.

CURRENT AFFAIRS OF TODAY : MCQ ON TODAY'S CURRENT AFFAIRS

 


1/5
Name of the company which has developed India’s first aluminum freight train rake? ਭਾਰਤ ਦੀ ਪਹਿਲੀ ਐਲੂਮੀਨੀਅਮ ਫਰੇਟ ਰੇਲ ਰੇਕ ਤਿਆਰ ਕਰਨ ਵਾਲੀ ਕੰਪਨੀ ਦਾ ਨਾਮ?
Hindalco
NALCO
Jindal Aluminum
None of these
2/5
Who among the following has won Booker Prize 2022? ਇਹਨਾਂ ਵਿੱਚੋਂ ਕਿਸ ਨੇ ਬੁਕਰ ਪੁਰਸਕਾਰ 2022 ਜਿੱਤਿਆ ਹੈ?
Shehan Karunatilaka
Claire keegam
Both of these
None of these
3/5
Who will be the new chief Justice of India ( November 2022) ? ਭਾਰਤ ਦਾ ਨਵਾਂ ਚੀਫ਼ ਜਸਟਿਸ ਕੌਣ ਹੋਵੇਗਾ (ਨਵੰਬਰ 2022)
UU Lalit
N.V. Ramana
DY Chanderchud
None of these
4/5
Who among the following is appointed as BCCI president ? ਹੇਠਾਂ ਦਿੱਤੇ ਵਿੱਚੋਂ ਕਿਸ ਨੂੰ BCCI ਦਾ ਪ੍ਰੈਸੀਡੈਂਟ ਨਿਯੁਕਤ ਕੀਤਾ ਗਿਆ ਹੈ?
Sourav Ganguli
Jai Shah
Roger Binny
None of these
5/5
Which Institution released Living Planet Report 2022? ਕਿਸ ਸੰਸਥਾ ਨੇ ਲਿਵਿੰਗ ਪਲੈਨੇਟ ਰਿਪੋਰਟ 2022 ਜਾਰੀ ਕੀਤੀ?
FAO
WOrld Wide Fund
UNESCO
None of these
Result:

RECENT UPDATES

School holiday

SCHOOL HOLIDAYS IN FEBRUARY 2023: ਫਰਵਰੀ ਮਹੀਨੇ ਸਕੂਲਾਂ ਵਿੱਚ ਛੁੱਟੀਆਂ ਹੀ ਛੂਟੀਆਂ

SCHOOL HOLIDAYS IN FEBRUARY 2023   ਸਕੂਲਾਂ ਵਿੱਚ ਫਰਵਰੀ ਮਹੀਨੇ ਦੀਆਂ ਛੁੱਟੀਆਂ  ਪਿਆਰੇ ਵਿਦਿਆਰਥੀਓ ਪ੍ਰੀ ਬੋਰਡ ਪ੍ਰੀਖਿਆਵਾਂ ਜਨਵਰੀ ਮਹੀਨੇ ਤੋਂ ਸ਼ੁਰੂ ਹੋ ਕੇ ਫਰ...