ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਕ) ਲੁਧਿਆਣਾ ਵੱਲੋਂ ਕਰਵਾਇਆ ਗਿਆ ਅਧਿਆਪਕ ਸਨਮਾਨ ਸਮਾਰੋਹ ਯਾਦਗਾਰੀ ਹੋ ਨਿੱਬੜਿਆ
ਭੂੰਦੜੀ-31 ਅਕਤੂਬਰ (ਕੁਲਦੀਪ ਮਾਨ):- ਬੀਤੇ ਦਿਨੀਂ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਕ) ਲੁਧਿਆਣਾ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਵਿਸ਼ੇਸ਼ ਤੌਰ ਤੇ ਇੱਕ ਅਧਿਆਪਕ ਸਨਮਾਨ ਸਮਾਰੋਹ ਗੌਰਮਿੰਟ ਕਾਲਜ ਲੁਧਿਆਣਾ (ਲੜਕੇ) ਦੇ ਸਾਹਿਰ ਲੁਧਿਆਣਵੀ ਆਰਡੀਟੋਰੀਅਮ ਵਿਖੇ ਕਰਵਾਇਆ ਗਿਆ, ਜਿਸ ਵਿੱਚ ਵੱਖ-ਵੱਖ ਖੇਤਰਾਂ ਵਿੱਚ ਮੱਲ੍ਹਾਂ ਮਾਰਨ ਵਾਲੇ 100 ਤੋਂ ਵਧੇਰੇ ਹੋਣਹਾਰ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ। ਜਗਦੀਪ ਸਿੰਘ ਜੌਹਲ ਅਤੇ ਬੀ.ਪੀ.ਈ.ਓ. ਇਤਬਾਰ ਸਿੰਘ ਨੱਥੋਵਾਲ ਦੀ ਅਗਵਾਈ ਵਿੱਚ ਹੋਏ ਇਸ ਸਨਮਾਨ ਸਮਾਰੋਹ ਵਿੱਚ ਮੁੱਖ ਮੰਤਰੀ ਦਫਤਰ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਸ੍ਰੀ ਹਰਪ੍ਰੀਤ ਸਿੰਘ ਪ੍ਰੀਤ ਅਤੇ ਹਰਪ੍ਰੀਤ ਸਿੰਘ ਗਿੱਲ, ਸ੍ਰੀ ਅਸ਼ਵਨੀ ਭੱਲਾ ਡਿਪਟੀ ਡਾਇਰੈਕਟਰ (ਕਾਲਜਾਂ) ਅਤੇ ਡਾ: ਕੁਲਦੀਪ ਕੌਰ ਧਾਲੀਵਾਲ ਪ੍ਰਿੰਸੀਪਲ ਮਾਤਾ ਗੰਗਾ ਜੀ ਖਾਲਸਾ ਕਾਲਜ ਮੰਜੀ ਸਾਹਿਬ ਕੋਟਾਂ ਨੇ ਸਾਂਝੇ ਤੌਰ ਤੇ ਅਧਿਆਪਕਾਂ ਨੂੰ ਸਨਮਾਨ ਚਿੰਨ੍ਹ ਤਕਸੀਮ ਕੀਤੇ।
ਸਨਮਾਨਿਤ ਹੋਣ ਵਾਲੇ ਅਧਿਆਪਕਾਂ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬ ਦੀ ਕਬੱਡੀ ਟੀਮ ਦੀ ਸਾਬਕਾ ਕਪਤਾਨ ਬਲਜੀਤ ਕੌਰ, ਮੈਡਮ ਮੋਨਿਕਾ ਵਰਮਾ (ਕੌਮੀ ਪੱਧਰ ਦੀ ਯੋਗਾ ਪਲੇਅਰ), ਵਿਦਿਆਰਥੀਆਂ ਨੂੰ ਟ੍ਰੇਨਿੰਗ ਦੇ ਕੇ ਸਟੇਟ ਅਤੇ ਕੌਮੀ ਪੱਧਰ ਦੇ ਵਿੱਦਿਅਕ ਮੁਕਾਬਲਿਆਂ ਵਿੱਚ ਸੋਨ ਤਗਮਿਆਂ ਦੀ ਝੜੀ ਲਗਵਾਉਣ ਵਾਲੀ ਸ.ਸ.ਸ. ਸਕੂਲ ਸੋਹੀਆਂ (ਲੁਧਿ:) ਦੀ ਪੰਜਾਬੀ ਅਧਿਆਪਕਾ ਸ੍ਰੀਮਤੀ ਰਾਜਿੰਦਰ ਕੌਰ, ਮੰਤਰੀ ਮੀਤ ਹੇਅਰ ਦੀ ਅਧਿਆਪਕਾ ਸੋਨਾਲੀ ਵਰਮਾ, ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਅਧਿਆਪਕ ਡਾਇਰੈਕਟਰ ਸ੍ਰੀ ਸਰਵਣ ਸਹਿਗਲ, ਪ੍ਰਿੰਸੀਪਲ ਰੁਪਿੰਦਰ ਗਿੱਲ, ਪ੍ਰਿੰਸੀਪਲ ਮਨਜੀਤ ਕੌਰ, ਡਾ: ਕੁਲਦੀਪ ਕੌਰ, ਹੈੱਡਮਾਸਟਰ ਲਵਦੀਪ ਸਿੰਘ, ਮੀਡੀਆ ਕੁਆਰਡੀਨੇਟਰ ਸ੍ਰੀਮਤੀ ਅੰਜੂ ਸੂਦ, ਰਾਜ ਕੁਮਾਰ, ਜਗਦੀਸ਼ ਪਾਲ, ਅਮਨਦੀਪ ਕੌਰ, ਪਰਵਿੰਦਰ ਕੌਰ, ਸਤਵਿੰਦਰ ਕੌਰ, ਨਵਜੋਤ ਕੌਰ, ਸੁਜਾਤਾ (ਸਾਰੇ ਲੈਕ:), ਬਲਜੀਤ ਸਿੰਘ, ਆਰ.ਪੀ ਸਿੰਘ ਪਰਮਾਰ, ਜਤਿੰਦਰ ਕੁਮਾਰ, ਪ੍ਰੇਮ ਕੁਮਾਰ, ਸਵਰਨਜੀਤ ਕੌਰ, ਹਰਪ੍ਰੀਤ ਕੌਰ, ਜੋਤੀ ਅਰੋੜਾ, ਚੇਤਨਾ (ਸਾਰੇ ਸੀ.ਐੱਚ.ਟੀ.) ਤੋਂ ਇਲਾਵਾ ਹੋਰ ਬਹੁਤ ਸਾਰੇ ਅਧਿਆਪਕ ਸ਼ਾਮਲ ਸਨ।
ਮੈਡਮ ਰਾਜਿੰਦਰ ਕੌਰ ਸੋਹੀਆਂ ਵੱਲੋਂ ਤਿਆਰ ਕੀਤੇ ਗਏ ਬੱਚਿਆਂ ਅਤੇ ਲੈਕ: ਰਾਜ ਕੁਮਾਰ, ਮੈਡਮ ਮੀਨਾ ਹੈਬੋਵਾਲ ਨੇ ਆਪਣੇ ਗੀਤ, ਕਵਿਤਾਵਾਂ ਅਤੇ ਕਵੀਸ਼ਰੀ ਰਾਹੀਂ ਚੰਗਾ ਰੰਗ ਬੰਨ੍ਹਿਆਂ। ਇਸ ਮੌਕੇ ਤੇ ਗੌਰਮਿੰਟ ਕਾਲਜ ਲੁਧਿਆਣਾ ਦੇ ਗੱਭਰੂਆਂ ਨੇ ਆਲੀਸ਼ਾਨ ਭੰਗੜਾ ਪਾ ਕੇ ਸਭ ਨੂੰ ਝੂੰਮਣ ਲਾ
ਦਿੱਤਾ। ਇਸ ਮੌਕੇ ਤੇ ਗੌਰਮਿੰਟ ਕਾਲਜ ਲੁਧਿਆਣਾ (ਲੜਕੇ) ਤੋਂ ਅੰਗਰੇਜ਼ੀ ਵਿਸ਼ੇ ਦੀ ਪ੍ਰੋਫੈਸਰ ਡਾ: ਨੀਲਮ ਭਾਰਦਵਾਜ ਦੀ ਚੌਥੀ ਕਿਤਾਬ (ਇਸਪਾਈਂਗ ਗਾਂਧੀਇਜ਼ਮ ਆਨ ਮਾਲਗੁੱਡੀ ਮਿਲੀਯੂ) ਦੀ ਘੁੰਡ ਚੁਕਾਈ ਵੀ ਕੀਤੀ ਗਈ। ਸਟੇਜ ਸਕੱਤਰ ਦੀ ਭੂਮਿਕਾ ਪੰਜਾਬੀ ਦੇ ਨਾਮਵਾਰ ਲੇਖਕ ਕਰਮਜੀਤ ਕੁੱਸਾ ਦੀ ਧਰਮ ਪਤਨੀ ਲੈਕ: ਸਤਵਿੰਦਰ ਕੌਰ ਅਤੇ ਲੈਕ: ਨਵਜੋਤ ਕੌਰ ਨੇ ਬਾਖੂਬੀ ਨਿਭਾਈ। ਸੰਦੀਪ ਸਿੰਘ ਬਦੇਸ਼ਾ ਨੇ ਬਾਹਰੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਸਮਾਗਮ ਨੂੰ ਨੇਪਰੇ ਚਾੜਨ ਲਈ ਵਿਸ਼ੇਸ਼ ਤੌਰ ਤੇ ਕਮਲਜੀਤ ਸਿੰਘ ਮਾਨ, ਕੇਵਲ ਸਿੰਘ, ਇੰਦਰਜੀਤ ਸਿੰਗਲਾ, ਜਤਿੰਦਰਪਾਲ ਸਿੰਘ, ਸੁਖਵੀਰ ਸਿੰਘ, ਰਘਵੀਰ ਸਿੰਘ, ਲੈਕ: ਅਮਨਦੀਪ ਕੌਰ ਆਦਿ ਅਧਿਆਪਕ ਆਗੂ ਹਾਜ਼ਰ ਰਹੇ।