ਡੇਂਗੂ ਬੁਖਾਰ ਦੇ ਫੈਲਾਅ ਦਾ ਸੀਜ਼ਨ ਪੂਰੇ ਜੋਰ ਤੇ ਹੈ, ਨਮੀ ਅਤੇ ਬਾਰਿਸ਼ ਦੇ ਮੌਸਮ ਨਾਲ ਮੱਛਰਾਂ ਦੀ ਤਾਦਾਦ ਵਿੱਚ ਵਾਧਾ ਹੋਣ ਦੇ ਆਸਾਰ ਬਣੇ ਹੋਏ ਹਨ ਤੇ ਡੇਂਗੂ ਬੁਖਾਰ ਦੇ ਕੇਸਾਂ ਵਿੱਚ ਵਾਧਾ ਹੋ ਸਕਦਾ ਹੈ। ਸਿਹਤ ਵਿਭਾਗ ਵਲੋਂ ਸਿਵਲ ਸਰਜਨ, ਪਟਿਆਲਾ ਅਤੇ ਡੇਂਗੂ ਰੋਕਥਾਮ ਦੀਆਂ ਗਤੀਵਿਧੀਆਂ ਚਲਾ ਰਹੇ ਜਿਲਾ ਐਪੀਡੀਮੋਲੋਜਿਸਟ ਡਾ ਸੁਮੀਤ ਸਿੰਘ ਨੇ ਲੋਕਾਂ ਨੂੰ ਡੇਂਗੂ ਦੇ ਇਲਾਜ ਦੌਰਾਨ ਵਰਤਣ ਵਾਲੀਆਂ ਸਾਵਧਾਨੀਆਂ ਤੋਂ ਡੇਂਗੂ ਤੋਂ ਬਚਾਅ ਲਈ ਆਮ ਲੋਕਾਂ ਵਲੋਂ ਕੀ ਕੀਤਾ ਜਾਵੇ ਅਤੇ ਕੀ ਨਾਂ, ਇਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ
ਇਲਾਜ ਦੌਰਾਨ ਵਰਤਣ ਵਾਲੀਆਂ ਸਾਵਧਾਨੀਆਂ
ਟੈਸਟਿੰਗ ਦੇ ਪ੍ਰਬੰਧ – ਬੁਖਾਰ ਦੇ ਹਰੇਕ ਕੇਸ ਨੂੰ ਸ਼ੱਕੀ ਮੰਨਦੇ ਹੋਏ, ਸਰਕਾਰੀ ਹਸਪਤਾਲਾਂ ਵਿੱਚ ਡੇਂਗੂ ਦੇ ਮੁਫ਼ਤ ਟੈਸਟ ਦੀ ਸੁਵਿਧਾ ਦਾ ਫਾਇਦਾ ਲਵੋ। ਡੇਂਗੂ ਟੈਸਟ ਦੀ ਸੁਵਿਧਾ ਰਾਜਿੰਦਰਾ ਹਸਪਤਾਲ, ਮਾਤਾ ਕੁਸੱਲਿਆ ਹਸਪਤਾਲ, ਸਿਵਲ ਹਸਪਤਾਲ ਰਾਜਪੁਰਾ ਤੇ ਨਾਭਾ ਵਿਖੇ ਉਪਲਭਦ ਹੈ। ਬਾਕੀ ਸਰਕਾਰੀ ਸਿਹਤ ਕੇਂਦਰਾਂ ਵਿੱਚ ਸੈਂਪਲ ਇਕੱਤਰ ਕਰਕੇ ਜਾਂਚ ਲਈ ਭੇਜੇ ਜਾਣਗੇ। ਪੰਜਾਬ ਸਰਕਾਰ ਵੱਲੋਂ ਡੇਂਗੂ ਲਈ ਕੇਵਲ ਅਲੀਜਾ ਟੈਸਟ ਹੀ ਮਾਨਤਾ ਪ੍ਰਾਪਤ ਹੈ। ਪ੍ਰਾਈਵੇਟ ਲੈਬਾਂ ਤੇ ਹਸਪਤਾਲਾ ਵਿੱਚ ਡੇਂਗੂ ਟੈਸਟ ਲਈ ਵੱਧ ਤੋਂ ਵੱਧ 600/- ਰੁਪਏ ਹੀ ਚਾਰਜ ਕੀਤੇ ਜਾ ਸਕਦੇ ਹਨ।
ਡੇਂਗੂ ਬੁਖਾਰ ਹੋਣ ਤੇ ਤਰਲ ਪਦਾਰਥਾਂ ਦਾ ਸੇਵਨ ਵੱਧ ਤੋਂ ਵੱਧ ਕੀਤਾ ਜਾਵੇ ਤਰਲ ਪਦਾਰਥ ਕਿਸੇ ਵੀ ਰੂਪ ਵਿੱਚ ਜਿਵੇਂ ਕਿ ਪਾਣੀ ਜੂਸ, ਨਿੰਬੂ ਪਾਣੀ, ਨਾਰੀਅਲ ਪਾਣੀ ਜਾਂ ਹੋਰ ਕਿਸੇ ਵੀ ਪੇਅ ਪਦਾਰਥ ਦੇ ਰੂਪ ਵਿੱਚ ਹੋ ਸਕਦੇ ਹਨ। ਕੋਸ਼ਿਸ਼ ਕਰੋ ਕਿ ਮਰੀਜ ਦਿਨ ਵਿੱਚ ਦੋ ਤੋਂ ਤਿੰਨ ਲਿਟਰ ਪਾਈ ਜਰੂਰ ਪੀਵੇ।
ਡੇਂਗੂ ਵਾਇਰਲ ਬੁਖਾਰ ਹੈ ਜਿਸ ਵਿਚ ਬੁਖਾਰ ਨੂੰ ਕੰਟਰੋਲ ਕਰਨ ਲਈ ਪੈਰਾਸਿਟਾਮੋਲ ਦਵਾਈ ਦੀ ਵਰਤੋਂ ਹੀ ਕੀਤੀ ਜਾਵੇ, ਐਸਪਰਿਨ ਅਤੇ ਬੁਖਾਰ ਦੀਆਂ ਦੂਸਰੀਆਂ ਦਵਾਈਆਂ ਬਿਨਾਂ ਡਾਕਟਰੀ ਸਲਾਹ ਦੇ ਨਾ ਦਿੱਤੀਆਂ ਜਾਣ।
ਜ਼ਿਆਦਾਤਰ ਡੇਂਗੂ ਦੇ ਮਰੀਜ ਘਰ ਵਿਚ ਹੀ ਠੀਕ ਹੋ ਜਾਂਦੇ ਹਨ ਸਿਰਫ 5% ਦੇ ਕਰੀਬ ਮਰੀਜ਼ਾਂ ਨੂੰ ਹਸਪਤਾਲ ਦਾਖਲ ਕਰਨਾ ਪੈਂਦਾ ਹੈ । ਖ਼ੈਰ ਉਹਨਾਂ ਵਿੱਚ ਸਹੀ ਸਮੇਂ ਤੇ ਇਲਾਜ ਮਿਲਣਾ ਜ਼ਰੂਰੀ ਹੈ ਇਸ ਲਈ ਜ਼ਰੂਰੀ ਹੈ ਕਿ ਖਤਰੇ ਦੀਆਂ ਨਿਸ਼ਾਨੀਆਂ ਬਾਰੇ ਪਤਾ ਹੋਵੇ ਜਿਵੇਂ ਕਿ ਅਚਾਨਕ ਪੇਟ ਦਰਦ ਹੋਣਾ, ਬਲੱਡ ਪ੍ਰੈਸ਼ਰ ਘੱਟ ਜਾਣਾ ਅਤੇ ਚੱਕਰ ਆਉਣੇ, ਪਿਸ਼ਾਬ ਆਉਣਾ ਬੰਦ ਹੋ ਜਾਣਾ 24 ਘੰਟੇ ਤੋਂ ਜ਼ਿਆਦਾ, ਕਾਲੇ ਰੰਗ ਦਾ ਮੂਲ ਆਉਣਾ ਜਾਂ ਸਰੀਰ ਦੇ ਕਿਸੇ ਅੰਗ ਚੋਂ ਖੂਨ ਦਾ ਰਿਸਾਵ ਹੋਣਾ
ਡੇਂਗੂ ਬੁਖਾਰ ਵਿੱਚ ਪਲੇਟਲੈਟ ਸੈੱਲ ਘਟਦੇ ਹਨ ਪਰ 20 ਹਜ਼ਾਰ ਤੱਕ ਪਲੇਟਲੇਟ ਸੈਲ ਘਟਣ ਤੇ ਵੀ ਮਰੀਜ਼ ਨੂੰ ਕੋਈ ਖ਼ਤਰਾ ਨਹੀਂ ਹੁੰਦਾ ਜਦੋਂ ਤੱਕ ਕੋਈ ਲੋਕ ਮਸੂੜਿਆਂ ਜਾਂ ਕਿਸੇ ਹੋਰ ਅੰਗ ਤੋਂ ਬਲੀਡਿੰਗ ਮਤਲਬ ਖੂਨ ਦਾ ਰਸਾਅ ਨਹੀਂ ਹੋ ਰਿਹਾ ਜਾਂ ਉਪਰੋਕਤ ਵਿੱਚੋਂ ਕੋਈ ਖਤਰੇ ਦੇ ਚਿੰਨ ਸਾਹਮਣੇ ਨਹੀਂ ਆਏ।
ਡੇਂਗੂ ਮਰੀਜਾਂ ਦੇ ਇਲਾਜ ਲਈ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਵੱਖਰੇ ਵਾਰਡ ਦੇ ਪ੍ਰਬੰਧ ਹਨ, ਜਿੱਥੇ ਇਲਾਜ ਮੁਫਤ ਮੁਹੱਈਆ ਕਰਵਾਇਆ ਜਾਂਦਾ ਹੈ।
ਡੇਂਗੂ ਦੇ ਇਲਾਜ ਲਈ ਝੋਲਾਛਾਪ ਜਾਂ ਗੈਰ ਪ੍ਰਮਾਨਿਤ ਵਿਅਕਤੀਆਂ ਵੱਲੋਂ ਇੱਕਠੇ ਕੇਸ ਆਉਣ ਤੇ ਡਰ ਦੇ ਮਾਹੌਲ ਦਾ ਫਾਇਦਾ ਚੁੱਕਦੇ ਹੋਏ ਬਕਰੀ ਦਾ ਦੁੱਧ ਜਾਂ ਕੋਈ ਖਾਸ ਪਾਉਡਰ ਗੋਲੀਆ ਆਦਿ ਮਹਿੰਗੇ ਵੇਚ ਕੇ ਲੁੱਟ ਕਰਨ ਦੀ ਕੋਸਿਸ਼ ਕੀਤੀ ਜਾਂਦੀ ਹੈ। ਇਨਾ ਚੀਜਾਂ ਦੇ ਕੋਈ ਪ੍ਰਮਾਨਿਤ ਫਾਇਦੇ ਨਹੀਂ ਹੁੰਦੇ, ਕਿਉਂਕਿ ਡੇਂਗੂ ਵਿਸ਼ਵ ਦੇ ਹੋਰਾਂ ਮੁਲਕਾਂ ਵਿੱਚ ਵੀ ਹੁੰਦਾ ਹੈ ਤੇ ਇਲਾਜ ਦੀ ਮੈਡੀਕਲ ਪੱਧਤੀ ਸਭ ਦੇਸ਼ਾਂ ਵਿੱਚ ਇੱਕੋ ਜਿਹੀ ਹੈ। ਅਜਿਹੀ ਅਫਵਾਹਾਂ ਤੇ ਧੋਖੇਬਾਜਾਂ ਤੋਂ ਬਚਿਆ ਜਾਵੇ।
ਡੰਗ ਦੀ ਰੋਕਥਾਮ ਵਾਲੇ ਉਪਾਅ ਜੋ ਸਰਲ ਅਤੇ ਪ੍ਰਭਾਵਸ਼ਾਲੀ ਹਨ
• ਮੱਛਰ ਦੇ ਨਿਵਾਸ ਸਥਾਨ ਨੂੰ ਘਟਾਓ: ਪ੍ਰਜਨਨ ਸਥਾਨਾਂ ਨੂੰ ਜਿਵੇਂ ਕਿ ਏਅਰ ਕੂਲਰਾਂ ਦੀਆਂ ਟੈਂਕੀਆਂ, ਫਰਿੱਜਾਂ ਦੀਆਂ ਟਰੇਆਂ, ਗਮਲਿਆਂ ਦੇ ਹੇਠਾਂ ਟਰੇਆਂ ਵਿੱਚੋ ਪਾਈ ਹਟਾ ਕੇ ਨਸ਼ਟ ਕਰੋ ਅਤੇ ਬਰਸਾਤ ਦੇ ਮੌਸਮ ਵਿੱਚ ਇਸ ਨੂੰ ਹਫਤਾਵਾਰੀ ਫਰਾਈਡੇ-ਡਰਾਈਡੇ ਮੁਹਿੰਮ ਵਜੋਂ ਜਾਰੀ ਰੱਖੋ।
ਸਿਹਤ ਵਿਭਾਗ ਆਪਣੇ ਸਟਾਫ ਨੂੰ ਬਰੀਡਿੰਗ ਚੈਕਰਾਂ ਵਜੋਂ ਭੇਜ ਰਿਹਾ ਹੈ ਤਾਂ ਜੋ ਤੁਹਾਡੇ ਘਰਾਂ ਵਿੱਚ ਮੱਛਰਾਂ ਦੇ ਪ੍ਰਜਨਨ ਸਥਾਨਾਂ ਦੀ ਪਛਾਣ ਕੀਤੀ ਜਾ ਸਕੇ। ਲੋਕਾਂ ਨੂੰ ਉਹਨਾਂ ਨੂੰ ਇਜਾਜ਼ਤ ਦੇਣੀ ਚਾਹੀਦੀ ਹੈ ਅਤੇ ਉਹਨਾਂ ਨੂੰ ਜਾਂਚਣ ਦੇਣਾ ਚਾਹੀਦਾ ਹੈ।
ਸਿਹਤ ਅਧਿਕਾਰੀਆਂ ਨੂੰ ਡੇਂਗੂ ਬਾਰੇ ਜਲਦੀ ਪਤਾ ਲਗਾਉਣ ਵਿੱਚ ਮਦਦ ਕਰੋ ਅਤੇ ਬੁਖਾਰ ਦੀ ਸਥਿਤੀ ਵਿੱਚ ਸਰਕਾਰੀ ਹਸਪਤਾਲਾ ਵਿੱਚ ਡੇਂਗੂ ਲਈ ਮੁਫਤ ਟੈਸਟ ਕਰਵਾ ਕੇ ਅਤੇ ਰਿਪੋਰਟ ਕਰਕੇ ਸਮੇਂ ਸਿਰ ਆਪਣਾ ਇਲਾਜ ਕਰਵਾਓ ਤਾਂ ਜੋ ਉਨ੍ਹਾਂ ਖੇਤਰਾਂ ਵਿੱਚ ਰੋਕਥਾਮ ਦੀਆਂ ਗਤੀਵਿਧੀਆਂ ਕੀਤੀਆਂ ਜਾ ਸਕਣ।
ਚੰਗੀ ਤਰ੍ਹਾਂ ਸਕ੍ਰੀਨ ਜਾਲੀਆਂ ਵਾਲੇ ਘਰਾਂ ਵਿੱਚ ਰਹੇ: ਦਰਵਾਜ਼ਿਆਂ ਅਤੇ ਖਿੜਕੀਆਂ 'ਤੇ ਜਾਲੀ ਜਾਂ ਸਕਰੀਨ ਇੱਕ ਪ੍ਰਮੁੱਖ ਸੁਰੱਖਿਆ ਹਨ।ਹੋਸਟਲਾਂ ਵਰਗੀਆਂ ਥਾਵਾਂ 'ਤੇ ਅਪਣਾਇਆ ਜਾਣਾ ਚਾਹੀਦਾ ਹੈ।
Mosquito repellents ਦੀ ਵਰਤੋਂ ਕਰੋ: ਖਾਸ ਕਰਕੇ ਬੱਚਿਆਂ ਲਈ ਦਿਨ ਵੇਲੇ ਭਜਾਉਣ ਵਾਲੇ। ਜੇਕਰ ਤੁਸੀਂ ਦਿਨ ਦੇ ਸਮੇਂ ਉੱਥੇ ਮੱਛਰ ਕੱਟਦੇ ਹੋਏ ਦੇਖਦੇ ਹੋ ਤਾਂ ਕੰਮ ਵਾਲੀਆਂ ਥਾਵਾਂ 'ਤੇ ਰਿਪੈਲੈਟਸ ਦੀ ਵਰਤੋਂ ਕੀਤੀ ਜਾਵੇਗੀ।
ਸ਼ਰੀਰ ਨੂੰ ਢੱਕਣ ਵਾਲੇ ਕੱਪੜੇ ਪਾਓ, ਪੂਰੀ ਆਸਤੀਨ ਵਾਲੇ ਕੱਪੜੇ ਪਾਓ ਅਤੇ ਸ਼ਾਰਟਸ ਤੋਂ ਪਰਹੇਜ਼ ਕਰਕੇ ਮੱਛਰ ਦੇ ਕੱਟਣ ਨੂੰ ਰੋਕਦਾ ਹੈ।ਬੱਚਿਆਂ ਅਤੇ ਛੋਟੇ ਬੱਚਿਆਂ ਨੂੰ ਦਿਨ ਵੇਲੇ ਵੀ ਮੱਛਰਦਾਨੀ ਦੇ ਹੇਠਾਂ ਸੁਆਣਾ ਚਾਹੀਦਾ ਹੈ
ਆਪਣੇ ਘਰ ਜਾਂ ਕੰਮ ਵਾਲੀ ਥਾਂ ਦੇ ਨੇੜੇ ਕਿਤੇ ਵੀ ਪਾਈ ਨੂੰ ਖੜਾ ਨਾ ਹੋਣ ਦਿਓ। ਜੇ ਸੰਭਵ ਹੋਵੇ ਤਾਂ ਇਸ ਨੂੰ ਨਿਕਾਸ ਕਰੋ ਨਹੀਂ ਤਾਂ ਇਸਤੇਮਾਲ ਕੀਤਾ ਹੋਇਆ ਬੇਕਾਰ ਕਾਲਾ ਤੇਲ ਛਿੜਕ ਦਿਓ। ਖੁੱਲੇ ਪਲਾਟਾਂ ਤੇ ਸੜਕਾਂ ਕਿਨਾਰੇ ਖੜੇ ਪਾਈ ਦੀ ਨਿਕਾਸੀ ਦੇ ਹੱਲ ਲਈ ਆਪਣੇ ਏਰੀਆ ਦੇ ਨਗਰ ਨਿਗਮ ਮਿਊਂਸੀਪਲ ਕਮੇਟੀਆਂ ਜਾਂ ਬੀ.ਡੀ.ਪੀ.ਉ. ਨੂੰ ਸੰਪਰਕ ਕਰੇ।