ਪੰਜਾਬ ਵਿੱਚ ਮਿਡ-ਡੇ-ਮੀਲ ਸੋਸਾਇਟੀ ਦੇ ਸਹਾਇਕ ਬਲਾਕ ਮੈਨੇਜਰਾਂ ਦੀ ਤਨਖਾਹ ਵਿੱਚ ਵਾਧਾ
ਮੋਹਾਲੀ 20 ਮਾਰਚ 2025 ( ਜਾਬਸ ਆਫ ਟੁਡੇ) : ਪੰਜਾਬ ਸਟੇਟ ਮਿਡ-ਡੇ-ਮੀਲ ਸੋਸਾਇਟੀ ਨੇ ਸੂਬੇ ਵਿੱਚ ਕੰਮ ਕਰ ਰਹੇ ਸਹਾਇਕ ਬਲਾਕ ਮੈਨੇਜਰਾਂ (ਏ.ਬੀ.ਐਮਜ਼) ਦੀ ਤਨਖਾਹ ਵਿੱਚ ਵਾਧਾ ਕਰਨ ਦਾ ਐਲਾਨ ਕੀਤਾ ਹੈ। ਇਹ ਫੈਸਲਾ ਰਾਜ ਪੱਧਰੀ ਸਟੇਅਰਿੰਗ ਕਮ ਮੋਨੀਟਰਿੰਗ ਕਮੇਟੀ ਦੀ 21 ਫਰਵਰੀ, 2025 ਨੂੰ ਹੋਈ ਮੀਟਿੰਗ ਵਿੱਚ ਲਿਆ ਗਿਆ।
ਸੋਸਾਇਟੀ ਵੱਲੋਂ ਜਾਰੀ ਇੱਕ ਪੱਤਰ ਅਨੁਸਾਰ, ਸਾਰੇ ਸਹਾਇਕ ਬਲਾਕ ਮੈਨੇਜਰਾਂ ਦੀ ਤਨਖਾਹ ਵਿੱਚ 1 ਅਪ੍ਰੈਲ, 2024 ਤੋਂ 5000 ਰੁਪਏ ਪ੍ਰਤੀ ਮਹੀਨਾ ਵਾਧਾ ਕੀਤਾ ਜਾਵੇਗਾ।
ਪੱਤਰ ਵਿੱਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਕਰਮਚਾਰੀਆਂ ਦੀ ਸਾਲਾਨਾ ਤਰੱਕੀ ਦੀ ਮਿਤੀ ਪੁਰਾਣੀ ਵਾਲੀ ਹੀ ਰਹੇਗੀ। ਸਾਰੇ ਸਟਾਫ ਨੂੰ ਪਹਿਲਾਂ ਪ੍ਰਾਪਤ ਸਾਲਾਨਾ ਤਰੱਕੀਆਂ ਦੀ ਰਕਮ ਵਿੱਚ ਵਧਾਈ ਗਈ ਤਨਖਾਹ ਜਮ੍ਹਾਂ ਕੀਤੀ ਜਾਵੇਗੀ।
ਇਸ ਫੈਸਲੇ ਨੂੰ ਤੁਰੰਤ ਲਾਗੂ ਕਰਨ ਲਈ ਕਿਹਾ ਗਿਆ ਹੈ।
ਇਸ ਕਦਮ ਨਾਲ ਸੂਬੇ ਦੇ ਮਿਡ-ਡੇ-ਮੀਲ ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿੱਚ ਸਹਾਇਤਾ ਕਰਨ ਵਾਲੇ ਸਹਾਇਕ ਬਲਾਕ ਮੈਨੇਜਰਾਂ ਨੂੰ ਵੱਡੀ ਰਾਹਤ ਮਿਲੇਗੀ।