ਮੁੱਖ ਦਫ਼ਤਰ ਦੇ ਪੀ.ਈ.ਐੱਸ. ਕਾਡਰ ਨੇ ਡਾ. ਗੁਰਜੀਤ ਸਿੰਘ ਨੂੰ ਦਿੱਤੀ ਨਿੱਘੀ ਵਿਦਾਇਗੀ ਪਾਰਟੀ
ਡਾ. ਗੁਰਜੀਤ ਸਿੰਘ ਨੇ ਸਕੂਲੀ ਸਿੱਖਿਆ ਦੇ ਖੇਤਰ ਵਿੱਚ ਵੱਖ-ਵੱਖ ਅਹੁਦਿਆਂ ‘ਤੇ ਰਹਿ ਕੇ ਉਸਾਰੂ ਕਾਰਜ ਕੀਤੇ – ਡਾ. ਮਨਿੰਦਰ ਸਿੰਘ ਸਰਕਾਰੀਆ
ਸਿੱਖਿਆ ਖੇਤਰ ਵਿੱਚ ਵਿਦਿਆਰਥੀਆਂ ਦੇ ਹਿੱਤ ਲਈ ਕੀਤੇ ਗਏ ਕੰਮਾਂ ਨਾਲ ਖੁਸ਼ੀ ਮਿਲਦੀ ਰਹੀ – ਡਾ. ਗੁਰਜੀਤ ਸਿੰਘ
ਐੱਸ.ਏ.ਐੱਸ. ਨਗਰ 31 ਅਕਤੂਬਰ (ਚਾਨੀ)
ਸਿੱਖਿਆ ਵਿਭਾਗ ਪੰਜਾਬ ਵਿੱਚ ਲਗਭਗ 31 ਸਾਲ ਸੇਵਾ ਨਿਭਾ ਚੁੱਕੇ ਡਾ. ਗੁਰਜੀਤ ਸਿੰਘ ਸਹਾਇਕ ਡਾਇਰੈਕਟਰ ਨੂੰ ਪੀ.ਈ.ਐੱਸ. ਕਾਡਰ ਵੱਲੋਂ ਮੁੱਖ ਦਫ਼ਤਰ ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਦੇ ਕਾਨਫਰੰਸ ਹਾਲ ਵਿੱਚ ਇੱਕ ਸਾਦਾ ਸਮਾਗਮ ਕਰਦਿਆਂ ਸੇਵਾ ਮੁਕਤੀ ‘ਤੇ ਨਿੱਘੀ ਵਿਦਾਇਗੀ ਦਿੱਤੀ ਗਈ। ਇਸ ਮੌਕੇ ਡਾ. ਮਨਿੰਦਰ ਸਿੰਘ ਸਰਕਾਰੀਆ ਡਾਇਰੈਕਟਰ ਐਸ.ਸੀ.ਈ.ਆਰ.ਟੀ. ਪੰਜਾਬ ਨੇ ਸ਼ਾਨਦਾਰ ਭਵਿੱਖ ਅਤੇ ਸਿਹਤਮੰਦ ਜੀਵਨ ਦੀ ਅਰਦਾਸ ਕਰਦਿਆਂ ਕਿਹਾ ਕਿ ਡਾ. ਗੁਰਜੀਤ ਸਿੰਘ ਬਹੁਤ ਹੀ ਸਾਦਗੀ ਭਰਪੂਰ, ਸਬਰ-ਸੰਤੋਖ ਦੇ ਮੁਜੱਸਮੇ ਅਤੇ ਮਿਹਨਤੀ ਅਫ਼ਸਰ ਵੱਜੋਂ ਸਿੱਖਿਆ ਵਿਭਾਗ ਵਿੱਚ ਵਿਚਰੇ ਅਤੇ ਹੋਰ ਕਰਮਚਾਰੀਆਂ ਨੂੰ ਕਿੱਤੇ ਪ੍ਰਤੀ ਸੁਚਾਰੂ ਸੇਧ ਦਿੱਤੀ। ਨਿੱਜੀ ਕਾਲਜ ਵਿੱਚ ਅਧਿਆਪਨ ਦਾ ਕਾਰਜ ਸ਼ੁਰੂ ਕਰਨ ਉਪਰੰਤ 1991 ਵਿੱਚ ਸਰਕਾਰੀ ਨੌਕਰੀ ਵਿੱਚ ਆਏ। ਵੱਖ-ਵੱਖ ਆਹੁਦਿਆਂ ‘ਤੇ ਕੰਮ ਕਰਦਿਆਂ ਉਹਨਾਂ ਨੇ ਆਪਣੇ ਸੇਵਾ ਕਾਰਜਕਾਲ ਦੌਰਾਨ ਸਕੂਲੀ ਸਿੱਖਿਆ ਦੀ ਬਿਹਤਰੀ ਲਈ ਵੱਡਮੁੱਲੇ ਕਾਰਜ ਕੀਤੇ ਹਨ। ਆਪਣੇ ਵਿਦਿਆਰਥੀਆਂ, ਸਹਿਯੋਗੀ ਕਰਮਚਾਰੀਆਂ ਅਤੇ ਮੁੱਖ ਦਫ਼ਤਰ ਦੇ ਅਧਿਕਾਰੀਆਂ ਦੇ ਦਿਲਾਂ ਵਿੱਚ ਘਰ ਕਰ ਜਾਣ ਵਾਲੇ ਡਾ. ਗੁਰਜੀਤ ਸਿੰਘ ਦੀ ਵਿਦਾਇਗੀ ਪਾਰਟੀ ਸਮੇਂ ਹਰੇਕ ਅਧਿਕਾਰੀ ਨੇ ਦਿਲੋਂ ਪ੍ਰਸ਼ੰਸਾ ਕੀਤੀ। ਇਸ ਮੌਕੇ ਪੀ.ਈ.ਐੱਸ. ਕਾਡਰ ਵੱਲੋਂ ਸੇਵਾ ਮੁਕਤੀ ਵਿਦਾਇਗੀ ਮੌਕੇ ਡਾ. ਗੁਰਜੀਤ ਸਿੰਘ ਨੂੰ ਯਾਦਗਾਰੀ ਭੇਂਟ ਦੇ ਕੇ ਸਨਮਾਨਿਤ ਕੀਤਾ ਗਿਆ।
ਡਾ. ਗੁਰਜੀਤ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਵੱਖ-ਵੱਖ ਆਹੁਦਿਆਂ ‘ਤੇ ਕਾਰਜ ਕਰਕੇ ਉਹਨਾਂ ਨੂੰ ਬਹੁਤ ਹੀ ਜਿਆਦਾ ਤਜ਼ਰਬਾ ਹੋਇਆ ਹੈ ਅਤੇ ਇਸ ਤਜ਼ਰਬੇ ਨੂੰ ਉਹਨਾਂ ਨੇ ਸਮੇਂ-ਸਮੇਂ ‘ਤੇ ਆਪਣੇ ਸਾਥੀਆਂ ਨਾਲ ਵੀ ਸਾਂਝਾ ਕੀਤਾ ਹੈ। ਉਹਨਾਂ ਕਿਹਾ ਕਿ ਸਿੱਖਿਆ ਖੇਤਰ ਵਿੱਚ ਵਿਦਿਆਰਥੀਆਂ ਦੇ ਹਿੱਤ ਲਈ ਕੀਤੇ ਗਏ ਕੰਮਾਂ ਨਾਲ ਖੁਸ਼ੀ ਮਿਲਦੀ ਹੈ ਅਤੇ ਇਹ ਪਲ ਉਹ ਹਮੇਸ਼ਾ ਆਪਣੀ ਜ਼ਿੰਦਗੀ ਵਿੱਚ ਅਭੁੱਲ ਯਾਦਾਂ ਵਾਗੂੰ ਸਾਂਭ ਕੇ ਰੱਖਣਗੇ।
ਇਸ ਮੌਕੇ ਕਰਮਜੀਤ ਕੌਰ ਸਹਾਇਕ ਡਾਇਰੈਕਟਰ ਸੈਕੰਡਰੀ ਸਿੱਖਿਆ, ਸੁਨੀਲ ਕੁਮਾਰ ਡਿਪਟੀ ਡਾਇਰੈਕਟਰ ਸਪੋਰਟਸ ਅਤੇ ਰਾਜੇਸ਼ ਭਾਰਦਵਾਜ ਸਹਾਇਕ ਡਾਇਰੈਕਟਰ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਡਾ. ਗੁਰਜੀਤ ਸਿੰਘ ਨੂੰ ਸੇਵਾ ਮੁਕਤੀ ਮੌਕੇ ਵਧਾਈ ਦਿੱਤੀ।
ਇਸ ਮੌਕੇ ਪੀ.ਈ.ਐੱਸ. ਕਾਡਰ ਮੁੱਖ ਦਫ਼ਤਰ ਦੇ ਮਨੋਜ ਕੁਮਾਰ ਡਿਪਟੀ ਐੱਸ.ਪੀ.ਡੀ. ਪਲਾਨ, ਅਮਨਦੀਪ ਕੌਰ ਡਿਪਟੀ ਐੱਸ.ਪੀ.ਡੀ. ਐਡਮਿਨ, ਤਨਜੀਤ ਕੌਰ ਡਿਪਟੀ ਐੱਸ.ਪੀ.ਡੀ. ਫਾਈਨਾਂਸ, ਗੁਰਜੋਤ ਸਿੰਘ ਡਿਪਟੀ ਐੱਸ.ਪੀ.ਡੀ. ਆਈ.ਸੀ.ਟੀ., ਮਹਿੰਦਰ ਸਿੰਘ ਸਹਾਇਕ ਡਾਇਰੈਕਟਰ, ਹਰਪ੍ਰੀਤ ਸਿੰਘ ਸਹਾਇਕ ਡਾਇਰੈਕਟਰ ਭਰਤੀ ਡਾਇਰੈਕਟੋਰੇਟ, ਹਰਵਿੰਦਰ ਕੌਰ ਸਹਾਇਕ ਡਾਇਰੈਕਟਰ , ਜਸਵਿੰਦਰ ਕੌਰ ਸਹਾਇਕ ਡਾਇਰੈਕਟਰ, ਪ੍ਰਭਜੋਤ ਕੌਰ ਸਹਾਇਕ ਡਾਇਰੈਕਟਰ, ਡਿੰਪੀ ਧੀਰ ਸਹਾਇਕ ਡਾਇਰੈਕਟਰ, ਜਸਕੀਰਤ ਕੌਰ ਸਹਾਇਕ ਡਾਇਰੈਕਟਰ ਕੋਆਰਡੀਨੇਸ਼ਨ, ਸੁਨੀਤਾ ਸਹਾਇਕ ਡਾਇਰੈਕਟਰ, ਬਿੰਦੂ ਗੁਲਾਟੀ ਸਹਾਇਕ ਡਾਇਰੈਕਟਰ ਅਤੇ ਰਾਜਿੰਦਰ ਸਿੰਘ ਚਾਨੀ ਸਟੇਟ ਮੀਡੀਆ ਕੋਆਰਡੀਨੇਟਰ ਮੌਜੂਦ ਸਨ।