ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਸਮੂਹ ਸਕੂਲਾਂ ਨੂੰ ਜਾਰੀ ਕੀਤੇ ਨਵੇਂ ਹੁਕਮ

 


 *ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵਿਚ ਛੁਪੀਆਂ ਕਲਾਤਮਕ ਕਲਾਵਾਂ ਨੂੰ ਸਾਹਮਣੇ ਲਿਆਉਣ ਲਈ ਹਰ ਇਕ ਸਰਕਾਰੀ ਸਕੂਲ ਆਪਣਾ ਮੈਗਜ਼ੀਨ ਕੱਢਣ : ਹਰਜੋਤ ਸਿੰਘ ਬੈਂਸ* 


ਚੰਡੀਗੜ੍ਹ, 29 ਅਕਤੂਬਰ: 


ਪੰਜਾਬ ਰਾਜ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਦੀਆਂ ਛੁਪੀਆਂ ਕਲਾਤਮਕ ਸੂਖਮ ਕਲਾਵਾਂ ਨੂੰ ਸਾਹਮਣੇ ਲਿਆਉਣ ਲਈ ਪੰਜਾਬ ਰਾਜ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਹਰ ਇਕ ਸਰਕਾਰੀ ਸਕੂਲ ਨੂੰ ਆਪਣਾ ਮੈਗਜ਼ੀਨ ਕੱਢਣ ਦੇ ਹੁਕਮ ਦਿੱਤੇ ਹਨ।

ALSO READ: ਨਵੰਬਰ ਮਹੀਨੇ ਸਕੂਲਾਂ ਵਿੱਚ ਛੁੱਟੀਆਂ ਦੀ ਸੂਚੀ ਦੇਖੋ ਇਥੇ 

ਸ. ਬੈਂਸ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਦੌਰੇ ਦੌਰਾਨ ਉਨ੍ਹਾਂ ਦੇਖਿਆ ਸਾਡੇ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਵਿਚ ਵੱਡੇ ਪੱਧਰ ਤੇ ਕਲਾਤਮਕ , ਰਚਨਾਤਮਕ ਅਤੇ ਸਾਹਿਤਕ ਹੁਨਰਾਂ ਹੈ ਇਸ ਨੂੰ ਪ੍ਰਫੁੱਲਿਤ ਕਰਨ ਕਰਨ ਲਈ ਇਕ ਮੰਚ ਦੇਣ ਦੀ ਲੋੜ ਹੈ ਅਤੇ ਸਕੂਲ ਮੈਗਜ਼ੀਨ ਇਸ ਵਿਚ ਅਹਿਮ ਭੂਮਿਕਾ ਅਦਾ ਕਰੇਗਾ।


ਉਨ੍ਹਾਂ ਦੱਸਿਆ ਕਿ ਇਸ ਕਾਰਜ਼ ਲਈ ਡਾਇਰੈਕਟਰ ਐੱਸ ਸੀ ਈ ਆਰ ਟੀ ਵੱਲੋਂ ਸਮੂਹ ਸਕੂਲਾਂ ਨੂੰ ਮੈਗਜ਼ੀਨ ਰਿਲੀਜ਼ ਕਰਨ ਸਬੰਧੀ ਪੱਤਰ ਜਾਰੀ ਕਰ ਦਿੱਤਾ ਗਿਆ ਹੈ।

ALSO READ:  ਮੰਗਲਵਾਰ ਨੂੰ ਸਮੂਹ ਸਕੂਲਾਂ ਵਿੱਚ ਛੁੱਟੀ ਦਾ ਐਲਾਨ, ਪੜ੍ਹੋ ਇਥੇ 

NVS CHANDIGARH RECRUITMENT 2022: ਨਵੋਦਿਆ ਵਿਦਿਆਲਿਆ ਚੰਡੀਗੜ੍ਹ ਖੇਤਰ ਵੱਲੋਂ‌ ਵੱਖ ਵੱਖ ਅਸਾਮੀਆਂ ਤੇ ਭਰਤੀ 


ਉਨ੍ਹਾਂ ਕਿਹਾ ਕਿ ਸਮੂਹ ਸਕੂਲ 14 ਨਵੰਬਰ ਬਾਲ ਦਿਵਸ ਦੇ ਮੌਕੇ ਹੱਥ ਲਿਖਤ ਜਾਂ ਪ੍ਰਿੰਟ ਰੂਪ ਵਿੱਚ ਸਕੂਲ ਮੈਗਜ਼ੀਨ ਤਿਆਰ ਕਰਕੇ ਉਕਤ ਦਿਨ ਹੀ ਸਕੂਲ ਵੱਲੋਂ ਸਮਾਗਮ ਕਰਨ ਜਿਸ ਵਿੱਚ ਪਤਵੰਤਿਆਂ ਅਤੇ ਮਾਪਿਆਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਹੋਵੇ ਅਤੇ ਸਕੂਲ ਮੈਗਜ਼ੀਨ ਦੀ ਪਹੁੰਚ ਵੱਧ ਤੋਂ ਵੱਧ ਹੱਥਾਂ ਤੱਕ ਹੋ ਸਕੇ।


  ਸਕੂਲ ਸਿੱਖਿਆ ਮੰਤਰੀ ਨੇ ਅਧਿਆਪਕਾਂ ਅਤੇ ਸਕੂਲ ਮੁਖੀਆਂ ਨੂੰ ਅਪੀਲ ਕੀਤੀ ਕਿ ਇਸ ਸਕੂਲ ਮੈਗਜ਼ੀਨ ਵਿੱਚ ਆਪ ਵੀ ਵੱਧ ਚੜ੍ਹ ਕੇ ਹਿੱਸਾ ਲੈਣ ਅਤੇ ਵਿਦਿਆਰਥੀਆਂ ਨੂੰ ਪ੍ਰੇਰਿਤ ।

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends