Sunday, 17 April 2022

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ 2014 ਤੋਂ ਬਾਅਦ ਦੇ ਵਿਦਿਆਰਥੀਆਂ ਨੂੰ ਗੋਲਡਨ ਚਾਂਸ

 

ਘਰੇਲੂ ਬਿਜਲੀ ਖਪਤਕਾਰਾਂ ਦੇ ਪ੍ਰਤੀ ਮਹੀਨਾ 300 ਯੂਨਿਟ ਬਿਜਲੀ ਬਿੱਲ ਹੋਣਗੇ ਮਾਫ-ਕੈਬਨਿਟ ਮੰਤਰੀ

 

ਪੰਜਾਬ ਸਰਕਾਰ ਲੋਕਹਿੱਤ ਵਿਚ ਲੈ ਰਹੀ ਹੈ ਜਿਕਰਯੋਗ ਫੈਸਲੇ-ਹਰਜੋਤ ਬੈਂਸ

ਘਰੇਲੂ ਬਿਜਲੀ ਖਪਤਕਾਰਾਂ ਦੇ ਪ੍ਰਤੀ ਮਹੀਨਾ 300 ਯੂਨਿਟ ਬਿਜਲੀ ਬਿੱਲ ਹੋਣਗੇ ਮਾਫ-ਕੈਬਨਿਟ ਮੰਤਰੀ 

2 ਕਿਲੋਵਾਟ ਘਰੇਲੂ ਬਿਜਲੀ ਖਪਤਕਾਰਾਂ ਦੇ 31 ਦਸੰਬਰ 2021 ਤੱਕ ਦੇ ਸਾਰੇ ਬਕਾਏ ਵੀ ਹੋਣਗੇ ਮਾਫ

ਇੱਕ ਮਹੀਨੇ ਵਿਚ ਸਰਕਾਰ ਨੇ ਪੇਸ਼ ਕੀਤਾ ਆਪਣਾ ਰਿਪੋਰਟ ਕਾਰਡ 

ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਲਈ ਕੈਬਨਿਟ ਮੰਤਰੀ ਲਗਾਤਾਰ ਹਲਕੇ ਵਿਚ ਕਰ ਰਹੇ ਹਨ ਜਨਤਕ ਬੈਠਕਾਂ

ਗੰਭੀਰਪੁਰ,ਸ੍ਰੀ ਅਨੰਦਪੁਰ ਸਾਹਿਬ 17 ਅਪ੍ਰੈਲ ()

ਸ੍ਰੀ ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਕਾਨੂੰਨੀ ਅਤੇ ਵਿਧਾਨਿਕ ਮਾਮਲੇ, ਖਾਣਾਂ ਅਤੇ ਭੂ-ਵਿਗਿਆਨ, ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਅਤੇ ਜੇਲ੍ਹ ਵਿਭਾਗ ਪੰਜਾਬ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਲੋਕਹਿੱਤ ਵਿਚ ਜਿਕਰਯੋਗ ਫੈਸਲੇ ਲੈ ਰਹੀ ਹੈ, ਆਪਣੇ 30 ਦਿਨਾ ਦੇ ਕਾਰਜਕਾਲ ਦਾ ਰਿਪੋਰਟ ਕਾਰਡ ਸੂਬੇ ਦੇ ਲੋਕਾਂ ਦੇ ਸਾਹਮਣੇ ਪੇਸ਼ ਕਰ ਦਿੱਤਾ ਹੈ। ਲੋਕਾਂ ਨਾਲ ਕੀਤਾ ਹਰ ਵਾਅਦਾ ਪੜਾਅ ਵਾਰ ਪੂਰਾ ਕੀਤਾ ਜਾਵੇਗਾ ਅਤੇ ਲੋਕਾਂ ਦੇ ਮਸਲੇ ਹੱਲ ਕਰਨ ਲਈ ਪੂਰੀ ਜਿੰਮੇਵਾਰੀ ਨਾਲ ਕੰਮ ਕਰਾਂਗੇ।
   ਸ੍ਰੀ.ਬੈਂਸ ਅੱਜ ਗੰਭੀਰਪੁਰ ਵਿਚ ਆਮ ਲੋਕਾਂ ਦੀਆਂ ਮੁਸ਼ਕਿਲਾ ਸੁਣ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਸਾਡੇ ਹਲਕੇ ਵਿਚ ਸਾਡਾ.ਐਮ.ਐਲ.ਏ.ਸਾਡੇ ਵਿਚ ਪ੍ਰੋਗਰਾਮ ਤਹਿਤ ਆਮ ਲੋਕਾਂ ਦੀਆਂ ਨਿੱਜੀ ਅਤੇ ਸਾਝੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਲਗਾਤਾਰ ਬੈਠਕਾਂ ਕੀਤੀਆਂ ਜਾ ਰਹੀਆਂ ਹਨ। ਬੀਤੀ ਸ਼ਾਮ ਸਤਲੁਜ ਸਦਨ ਨੰਗਲ ਵਿਚ ਇਲਾਕੇ ਦੇ ਲੋਕਾਂ/ਪਤਵੰਤਿਆਂ ਨਾਲ ਵਿਸ਼ੇਸ ਬੈਠਕਾਂ ਦਾ ਦੌਰ ਜਾਰੀ ਰਿਹਾ, ਜਿਸ ਵਿਚ ਨਗਰ ਦੀਆਂ ਸਾਝੀਆ ਸਮੱਸਿਆਵਾਂ ਤੇ ਆਮ ਲੋਕਾਂ ਦੀਆਂ ਨਿੱਜੀ ਮੁਸ਼ਕਿਲਾਂ ਬਾਰੇ ਵਿਚਾਰ ਵਟਾਂਦਰਾ ਹੋਇਆ ਅਤੇ ਢੁਕਵੇ ਲੋੜੀਦੇ ਹੱਲ ਕਰਨ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ। 

       ਪੰਜਾਬ ਸਰਕਾਰ ਵਲੋਂ ਬੀਤੇ 30 ਦਿਨਾਂ ਵਿਚ ਲੋਕਹਿੱਤ ਦੇ ਲਏ ਫੈਸਲਿਆਂ ਦਾ ਜਿਕਰ ਕਰਦੇ ਹੋਏ ਸ੍ਰੀ ਬੈਂਸ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਵਲੋਂ ਦਿੱਲੀ ਵਿਚ ਕੀਤੇ ਸੁਧਾਰਾਂ ਦੀ ਲੀਹ ਤੇ ਚੱਲਦੇ ਹੋਏ, ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਨੇ ਐਟੀ ਕੁਰੈਪਸ਼ਨ ਐਕਸ਼ਨ ਲਾਈਨ ਦੀ ਸੁਰੂਆਤ ਕਰ ਦਿੱਤੀ ਹੈ, 25 ਹਜ਼ਾਰ ਨਵੀਆਂ ਸਰਕਾਰੀ ਨੌਕਰੀਆਂ ਵਿਚ ਭਰਤੀ ਦਾ ਐਲਾਨ ਕੀਤਾ ਹੈ ਅਤੇ 25 ਹਜ਼ਾਰ ਠੇਕਾ ਅਧਾਰਤ ਮੁਲਾਜਮ ਰੈਗੂਲਰ ਕੀਤੇ ਜਾਣਗੇ।ਉਨ੍ਹਾਂ ਨੇ ਰਾਸ਼ਨ ਦੀ ਘਰਾਂ ਤੱਕ ਡਿਲੀਵਰੀ ਕਰਨ ਦਾ ਫੈਸਲਾ ਲਿਆ ਹੈ। ਪੰਜਾਬ ਸਰਕਾਰ ਨੇ ਪ੍ਰਾਈਵੇਟ ਸਕੂਲਾ ਨੂੰ ਫੀਸਾਂ ਨਾ ਵਧਾਉਣ ਲਈ ਕਿਹਾ ਹੈ, ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ ਕੀਤਾ ਹੈ ਅਤੇ ਐਸ.ਐਸ.ਪੀ ਤੇ ਪੁਲਿਸ ਕਮਿਸ਼ਨਰ ਨੂੰ ਗੈਂਗਸਟਰਾਂ ਵਿਰੁੱਧ ਸਖਤ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ।ਪੰਜਾਬ ਸਰਕਾਰ ਨੇ ਪੇਂਡੂ ਵਿਕਾਸ ਫੰਡ ਲਈ 1 ਹਜ਼ਾਰ ਕਰੋੜ ਰੁਪਏ ਤੋ ਵੱਧ ਪ੍ਰਾਪਤ ਕੀਤੇ ਹਨ ਅਤੇ ਕਿਸਾਨਾਂ ਨੂੰ 101 ਕਰੋੜ ਰੁਪਏ ਤੋ ਵੱਧ ਦਾ ਮੁਆਵਜ਼ਾ ਜਾਰੀ ਕੀਤਾ ਹੈ। 

   ਸ੍ਰੀ ਬੈਂਸ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਆਮ ਲੋਕਾਂ ਦੇ ਹਿੱਤ ਲਈ ਇੱਕ ਵੱਡਾ ਫੈਸਲਾ ਲੈਂਦੇ ਹੋਏ ਘਰੇਲੂ ਬਿਜਲੀ ਖਪਤਕਾਰਾਂ ਲਈ 300 ਯੂਨਿਟ ਪ੍ਰਤੀ ਮਹੀਨਾਂ ਬਿਜਲੀ ਦੇ ਬਿੱਲ ਮਾਫ ਕਰਨ ਦਾ ਐਲਾਨ ਕੀਤਾ ਹੈ। ਦੋ ਮਹੀਨੇ ਵਿਚ 600 ਯੂਨਿਟ ਬਿਜਲੀ ਦੀ ਖਪਤ ਹੋਣ ਤੱਕ ਉਪਭੋਗਤਾ ਨੂੰ ਕੋਈ ਬਿੱਲ ਨਹੀ ਦੇਣਾ ਪਵੇਗਾ। ਜਿਹੜੇ ਬਿਜਲੀ ਖਪਤਕਾਰ ਦੋ ਕਿਲੋਵਾਟ ਬਿਜਲੀ ਲੋਡ ਵਾਲਿਆਂ ਦਾ 31 ਦਸੰਬਰ ਤੱਕ ਬਿਜਲੀ ਦਾ ਬਕਾਇਆ ਬਿੱਲ ਨਹੀ ਭਰਿਆ ਹੈ, ਉਨ੍ਹਾਂ ਦਾ ਬਕਾਇਆ ਬਿਜਲੀ ਬਿੱਲ ਮਾਫ ਕੀਤਾ ਹੈ। ਕਮਰਸ਼ੀਅਲ ਅਤੇ ਇੰਡਸਟ੍ਰੀਅਲ ਬਿਜਲੀ ਬਿੱਲਾਂ ਵਿਚ ਕੋਈ ਵਾਧਾਂ ਨਹੀ ਕੀਤਾ ਹੈ ਅਤੇ ਕਿਸਾਨਾਂ ਨੂੰ ਮੋਟਰਾਂ ਉਤੇ ਬਿਜਲੀ ਮੁਫਤ ਦੀ ਸਹੂਲਤ ਜਾਰੀ ਰੱਖੀ ਹੈ। ਉਨ੍ਹਾਂ ਨੇ ਕਿਹਾ ਕਿ ਜਿਨ੍ਹੇ ਵੀ ਵਾਅਦੇ ਆਮ ਆਦਮੀ ਪਾਰਟੀ ਨੇ ਸੂਬੇ ਦੇ ਲੋਕਾਂ ਨਾਲ ਕੀਤੇ ਹਨ, ਉਹ ਹਰ ਵਾਅਦਾ ਪੂਰਾ ਕਰਾਗੇ। ਜਨਤਕ ਬੈਠਕਾਂ ਵਿਚ ਹਲਕੇ ਦੇ ਲੋਕਾਂ ਦੀਆਂ ਮੁਸ਼ਕਿਲਾ ਹੱਲ ਕਰਨ ਲਈ ਅਧਿਕਾਰੀਆਂ ਨੂੰ ਨਿਰਦੇਸ ਦਿੰਦੇ ਹੋਏ, ਸ੍ਰੀ ਬੈਸ ਨੇ ਕਿਹਾ ਕਿ ਆਮ ਤੌਰ ਤੇ ਲੋਕਾਂ ਨੂੰ ਦਫਤਰਾਂ ਵਿਚ ਬੇਲੋੜੀ ਖੱਜਲ ਖੁਆਰੀ ਹੁੰਦੀ ਹੈ, ਜੋ ਕਿ ਉਨ੍ਹਾਂ ਦੇ ਸਮੇ ਤੇ ਪੈਸੇ ਦੀ ਬਰਬਾਦੀ ਕਰਦੀ ਹੈ, ਇਸ ਲਈ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਸਮੇ ਸਿਰ ਕੀਤਾ ਜਾਵੇ, ਉਨ੍ਹਾਂ ਨੇ ਕਿਹਾ ਕਿ ਅਸੀ ਹਰ ਵਰਗ ਦੀ ਭਲਾਈ ਲਈ ਵਚਨਬੱਧ ਹਾਂ।ਅੱਜ ਸ੍ਰੀ ਬੈਂਸ ਨੇ ਗੰਭੀਰਪੁਰ ਵਿਚ ਲੋਕਾਂ ਦੀਆਂ ਮੁਸਕਿਲਾ/ਸਮੱਸਿਆਵਾਂ ਸੁਣੀਆਂ ਅਤੇ ਹਾਜ਼ਰ ਅਧਿਕਾਰੀਆਂ ਨੂੰ ਢੁਕਵੇ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਇਸੇ ਤਰਾਂ ਦੀਆਂ ਬੈਠਕਾਂ ਬੀਤੀ ਸ਼ਾਮ ਸਤਲੁਜ ਸਦਨ ਨੰਗਲ ਵਿਚ ਵੀ ਆਯੋਜਿਤ ਕੀਤੀਆਂ ਗਈਆਂ। 

ਇਸ ਮੌਕੇ ਸੋਹਣ ਸਿੰਘ ਬੈਂਸ, ਬਚਿੱਤਰ ਸਿੰਘ, ਜਿਲ੍ਹਾ ਪ੍ਰਧਾਨ ਹਰਮਿੰਦਰਪਾਲ ਸਿੰਘ ਢਾਹੇ, ਈ.ਓ ਗੁਰਦੀਪ ਸਿੰਘ,ਐਸ.ਡੀ.ਓ ਰਾਜੇਸ਼ ਸ਼ਰਮਾ, ਜਸਪ੍ਰੀਤ ਸਿੰਘ ਜੇ.ਪੀ, ਸੈਨੇਟਰੀ ਇੰਸਪੈਕਟਰ ਮਦਨ ਲਾਲ, ਵਿਜੇ ਕੁਮਾਰ ਲੇਖਾਕਾਰ, ਬਾਬੂ ਚਮਨ ਲਾਲ, ਗੁਰਮੇਲ ਸਿੰਘ, ਜਗਮੀਤ ਸਿੰਘ, ਜਸਵਿੰਦਰ ਸਿੰਘ, ਹਰਮਿੰਦਰ ਸਿੰਘ ਬੀਕਾਪੁਰ ਆਦਿ ਹਾਜ਼ਰ ਸਨ।

ਦਿੱਲੀ ਦੇ ਸਕੂਲ ਬਨਾਮ ਪੰਜਾਬ ਦੇ ਸਕੂਲ

 ਦਿੱਲੀ ਦੇ ਸਕੂਲ ਬਨਾਮ ਪੰਜਾਬ ਦੇ ਸਕੂਲ ਸ੍ਰੀ ਭਗਵੰਤ ਮਾਨ ਨੂੰ ਦਿੱਲੀ ਦੇ ਸਕੂਲਾਂ ਦਾ ਦੌਰਾ ਕਰਨ ਤੋਂ ਪਹਿਲਾਂ ਪੰਜਾਬ ਦੇ ਸਕੂਲਾਂ ਦਾ ਦੌਰਾ ਜ਼ਰੂਰ ਕਰ ਲੈਣਾ ਚਾਹੀਦਾ ਹੈ । ਖ਼ਾਸ ਤੌਰ ਤੇ ਉਨ੍ਹਾਂ ਸਕੂਲਾਂ ਦਾ, ਜਿਥੇ ਪੰਜਾਬ ਦੇ ਮਿਹਨਤੀ ਅਧਿਆਪਕਾਂ,ਦਾਨੀ ਸੱਜਣਾਂ, ਪਰਵਾਸੀ ਭਾਰਤੀਆਂ ਅਤੇ ਹੋਰ ਲੋਕਾਂ ਨੇ ਸਕੂਲਾਂ ਦੀ ਹਾਲਤ ਸੁਧਾਰੀ ਹੈ। ਇਸ ਤਰ੍ਹਾਂ ਦੀ ਉਦਾਹਰਨ ਦੇਸ਼ ਵਿੱਚ ਸ਼ਾਇਦ ਕਿਤੇ ਵੀ ਨਹੀਂ ਮਿਲੇਗੀ । ਸ੍ਰੀ ਭਗਵੰਤ ਮਾਨ ਨੂੰ ਅਕਾਲੀ ਜਾਂ ਕਾਂਗਰਸ ਸਰਕਾਰਾਂ ਕਰਕੇ ਨਾ ਸਹੀ ਪੰਜਾਬ ਦੇ ਲੋਕਾਂ ਦੀ ਸੇਵਾ ਭਾਵਨਾ ਕਰਕੇ ਹੀ ਇਹ 'ਸੇਵਾ ਤੇ ਮਿਹਨਤ ਦਾ ਮਾਡਲ' ਦੁਨੀਆਂ ਨੂੰ ਵਿਖਾਉਣਾ ਚਾਹੀਦਾ ਹੈ,ਇਸ ਨਾਲ ਪੰਜਾਬੀਆਂ ਦਾ ਮਾਣ ਵਧੇਗਾ ।  ਵੈਸੇ ਕੋਈ ਹੈਰਾਨੀ ਨਹੀਂ ਹੋਵੇਗੀ ਕਿ ਕਿਸੇ ਹੋਰ ਸੂਬੇ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਲੀਡਰ ਪੰਜਾਬ ਦੇ ਸਕੂਲਾਂ ਦੀਆਂ ਫੋਟੋਆਂ ਦਿਖਾ ਕੇ ਦਾਅਵੇ ਕਰਨ ਲੱਗ ਜਾਣ ਕਿ ਪੰਜਾਬ ਵਿਚ ਆਪ ਸਰਕਾਰ ਬਣਦਿਆਂ ਹੀ ਸਰਕਾਰੀ ਸਕੂਲਾਂ ਦੀ ਹਾਲਤ ਇੰਨੀ ਸੁਧਾਰ ਦਿੱਤੀ । ਕੁਝ ਦਿਨ ਪਹਿਲਾਂ ਇਕ ਸੱਜਣ ਨੇ ਕਿਹਾ ਸੀ ਕਿ ਪੰਜਾਬ ਦੇ ਵਧੀਆ ਸਕੂਲਾਂ ਦੀਆਂ ਫੋਟੋਆਂ ਹੁਣੇ ਹੀ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਦੇਵੋ ਤਾ ਕਿ ਸਨਦ ਰਹੇ, ਪਤਾ ਨ੍ਹੀਂ ਕਦੋਂ ਇਨ੍ਹਾਂ ਦਾ ਸਿਹਰਾ ਨਵੀਂ ਸਰਕਾਰ ਨੇ ਆਪਣੇ ਸਿਰ ਬੰਨ੍ਹ ਲੈਣਾ ਹੈ।


ਪੰਜਾਬ ਦੇ ਸਕੂਲਾਂ ਵਿਚ ਸਭ ਤੋਂ ਵੱਡੀ ਕਮੀ ਅਧਿਆਪਕਾਂ ਅਤੇ ਹੋਰ ਸਟਾਫ ਦੀ ਹੈ, ਜਿਹੜੀ ਕਿ ਭਗਵੰਤ ਮਾਨ ਸਰਕਾਰ ਤੋਂ ਪੰਜ ਸਾਲਾਂ ਵਿੱਚ ਵੀ ਪੂਰੀ ਨਹੀਂ ਹੋਣੀ (- ਇਸ ਲਾਈਨ ਨੂੰ ਦੋ ਵਾਰ ਪੜ੍ਹ ਲਿਆ ਜਾਵੇ)।  


  ਦਿੱਲੀ ਵਿੱਚ ਸਰਕਾਰੀ ਸਕੂਲਾਂ ਦੀ ਗਿਣਤੀ ਤੇਰਾਂ ਸੌ ਦੇ ਕਰੀਬ ਹੈ ਜਦਕਿ ਪੰਜਾਬ ਵਿੱਚ ਇਹ ਗਿਣਤੀ ਵੀਹ ਹਜ਼ਾਰ ਦੇ ਨੇੜੇ ਢੁੱਕਦੀ ਹੈ ।ਮੁਕਾਬਲਾ ਕਿੱਦਾਂ ਕਰੋਗੇ ?ਦਿੱਲੀ ਦੇ ਕੁਝ ਕੁ ਵਧੀਆ ਅਤੇ ਪੰਜਾਬ ਦੇ ਕੁਝ ਖਸਤਾ ਹਾਲਤ ਵਾਲੇ ਸਕੂਲਾਂ ਦੀਆਂ ਤਸਵੀਰਾਂ ਦਿਖਾ ਕੇ ਰਾਜਨੀਤੀ ਕਰਨੀ ਸੀ ਕਰ ਲਈ, ਪਰ ਹੁਣ ਤਾਂ ਹਕੀਕਤ ਨੂੰ ਪ੍ਰਵਾਨ ਕਰੋ ।ਆਪਣੀ ਰਾਜਨੀਤੀ ਦੇ ਚੱਕਰ ਵਿੱਚ ਪੰਜਾਬ ਦੇ ਮਿਹਨਤੀ ਅਧਿਆਪਕਾਂ ਤੇ ਦਾਨੀ ਸੱਜਣਾਂ ਨੂੰ ਤਾਂ ਨੀਵਾਂ ਨਾ ਦਿਖਾਓ ।

.

- ਪਰਵਿੰਦਰ ਸਿੰਘ ਕਿੱਤਣਾ  

98143-13162

No need to visit Delhi schools, Punjab Model of " Smart Schools" is already the best in the country, Social activist urges Chief Minister.

 No need to visit Delhi schools, Punjab Model of " Smart Schools" is already the best in the country, Social activist urges Chief Minister. 


Govt.Schools teachers and public have shown worth emulating dedication and passion for sprucing up schools


Rajnish Sareen


NAWANSHAHR, April 17, 2022


            Taking cognizance of the reports regarding the proposed visit to Delhi schools by the Chief Minister, Bhagwant Maan , a Nawanshahr based social activist, Parvinder Singh Kittna, has urged the Chief Minister that before visiting Delhi schools, he should visit government schools of Punjab. The visit to government schools would definitely prove an eye opener that Punjab had already shown the way how school infrastructure could be spruced up with missionary spirit by making it mass movement with concerted, consistent and dedicated efforts of the government, teachers and community. 

     " The Chief Minister should shun politics on the issue and come forward to appreciate the dedication and zest of the school teachers and community for converting most of he schools into smart schools, which is the glorious legacy of Punjab inherited from the great gurus", said Kittna while adding that there was a huge gap of number of government schools in Delhi and Punjab. While there are about 1300 schools in Delhi, Punjab has more than 19000 government schools.       "Besides, the teachers have also made remarkable contribution towards developing innovative teaching techniques, modules, activities, latest digital applications for ensuring qualitative improvement in education", further added the Kittna while urging the Chief Minister to take stock of the developments in the state education sector comprehensively and objectively so that a concrete policy could be chalked out to bringing in further improvement instead of wasting time and resources in visiting Delhi schools. Rather, Punjab Model should be strengthened and popularised. 

    He also draw the attention of the Chief Minister towards scarcity of the staff in Punjab government schools and urged him to take immediate effective steps to ameliorate the chronic problem, if he could, during his tenure of five years.

18 ਅਪ੍ਰੈਲ ਨੂੰ ਬਿਜਲੀ ਰਹੇਗੀ ਬੰਦ

 ਸੂਚਨਾ ਤੇ ਲੋਕ ਸੰਪਰਕ ਵਿਭਾਗ, ਸ੍ਰੀ ਅਨੰਦਪੁਰ ਸਾਹਿਬ

ਅੱਜ ਬਿਜਲੀ ਬੰਦ ਰਹੇਗੀ

ਸ੍ਰੀ ਅਨੰਦਪੁਰ ਸਾਹਿਬ 17 ਅਪ੍ਰੈਲ 

132 ਕੇ.ਵੀ ਗ੍ਰਿਡ ਸਬ- ਸਟੇਸ਼ਨ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਜ਼ਰੂਰੀ ਮੁਰੰਮਤ ਕਾਰਨ ਸਬ- ਸਟੇਸ਼ਨ ਤੋਂ ਚੱਲਦੇ ਸਾਰੇ 11 ਕੇ.ਵੀ ਫੀਡਰਾਂ ਅਨੰਦਪੁਰ ਸਾਹਿਬ ਸ਼ਹਿਰੀ , ਸਿਵਲ ਹਸਪਤਾਲ, ਢੇਰ, ਲੰਮਲਹਿੜੀ, ਅਗੰਮਪੁਰ, ਚੰਡੇਸਰ, ਦਸਮੇਸ਼ ਅਕੈਡਮੀ ਅਤੇ ਕੋਟਲਾ ਦੀ ਸਪਲਾਈ ਅੱਜ 18 ਅਪ੍ਰੈਲ ਦਿਨ ਸੋਮਵਾਰ ਨੂੰ ਸ੍ਰੀ ਅਨੰਦਪੁਰ ਸਾਹਿਬ ਸ਼ਹਿਰ, ਅਗੰਮਪੁਰ, ਗਰਾ, ਘਨਾਰੂ, ਲੋਧੀਪੁਰ, ਬੁਰਜ, ਨਿੱਕੂਵਾਲ, ਖਮੇੜਾ, ਮਹੈਣ, ਲਮਲੈਹੜੀ, ਬਣੀ, ਰਾਮਪੁਰ ਜੱਜਰ, ਮੋਹੀਵਾਲ, ਝਿੰਜੜੀ, ਦਸਮੇਸ਼ ਅਕੈਡਮੀ, ਢੇਰ, ਗੰਗੂਵਾਲ ਮੋੜ, ਮਾਂਗੇਵਾਲ, ਗੰਭੀਰਪੁਰ, ਸਜਮੌਰ, ਬਾਸੋਵਾਲ,ਸੂਰੇਵਾਲ, ਮਹਿਰੌਲੀ, ਚੰਡੇਸਰ ਆਦਿ ਵਿਖੇ ਬਿਜਲੀ ਦੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ । ਇਹ ਜਾਣਕਾਰੀ ਸਹਾਇਕ ਕਾਰਜਕਾਰੀ ਇੰਜੀਨੀਅਰ, ਪੀ.ਐਸ.ਪੀ ਸੀ.ਐਲ. ਸ਼੍ਰੀ ਅਨੰਦਪੁਰ ਸਾਹਿਬ ਵੱਲੋਂ ਦਿੱਤੀ ਗਈ।

BIG BREAKING: ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਅਤੇ ਅਜੋਏ ਸ਼ਰਮਾ ਸਮੇਤ 32 ਆਈਏਐਸ ਅਧਿਕਾਰੀਆਂ ਦੇ ਤਬਾਦਲੇ

 

RECENT UPDATES

Today's Highlight