Sunday, 13 February 2022

PSEB PRE BOARD EXAM: ਜਮਾਤ ਪਹਿਲੀ ਤੋਂ 10+2 ਦੀਆਂ ਪ੍ਰੀਖਿਆਵਾਂ ਸਬੰਧੀ ਨਵੀਂ ਅਪਡੇਟ

 PSEB PRE BOARD EXAM 2022


ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਪ੍ਰੀ ਬੋਰਡ ਪ੍ਰੀਖਿਆਵਾਂ 14 ਫਰਵਰੀ ਤੋਂ ਸ਼ੁਰੂ ਹੋ ਰਹੀਆਂ ਹਨ।


ਇਨ੍ਹਾਂ ਪ੍ਰੀਖਿਆਵਾਂ ਲਈ ਮਾਪਿਆਂ ਅਤੇ ਵਿਦਿਆਰਥੀਆਂ ਪ੍ਰੀਖਿਆਵਾਂ ਦੇ ਆਨ ਲਾਈਨ ਜਾਂ ਆਫਲਾਈਨ ਸਬੰਧੀ ਬਹੁਤ ਜ਼ਿਆਦਾ ਉਲਝਣ ਵਿੱਚ ਹਨ।ਸਿੱਖਿਆ ਬੋਰਡ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਜਮਾਤ 1 ਤੋਂ 5ਵੀਂ ਤੱਕ ਸਕੂਲ ਹਾਲੇ ਤੱਕ ਬੰਦ ਹਨ, ਇਸ ਲਈ ਇਹਨਾਂ ਜਮਾਤਾਂ ਦੀਆਂ ਪ੍ਰੀਖਿਆਵਾਂ ਆਨਲਾਈਨ ਹੋਣਗੀਆਂ ਭਾਵ 5 ਵੀਂ ਤੱਕ ਦੇ ਵਿਦਿਆਰਥੀ ਸਕੂਲ ਨਹੀਂ ਆਉਣਗੇ , ਅਤੇ 6 ਵੀਂ ਤੋਂ ਬਾਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੀਆਂ ਪ੍ਰੀ ਬੋਰਡ ਪ੍ਰੀਖਿਆਵਾਂ ਆਫਲਾਈਨ ਭਾਵ ਸਕੂਲ ਵਿੱਚ ਹੀ ਕੋਵਿਡ ਦੀਆਂ ਹਦਾਇਤਾਂ ਅਨੁਸਾਰ ਹੋਣਗੀਆਂ।


 • PSEB TERM-2 : 5ਵੀਂ, 8ਵੀਂ,10ਵੀਂ ਅਤੇ 12ਵੀਂ ਜਮਾਤਾਂ ਲਈ ਸਿਲੇਬਸ ਅਤੇ ਪ੍ਰਸ਼ਨ ਪੱਤਰ ਪੈਟਰਨ ਜਾਰੀ, ਕਰੋ ਡਾਊਨਲੋਡ 
 • https://bit.ly/3B2Dde7 

 • ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ Term 2 ਪ੍ਰੀਖਿਆਵਾਂ ਲਈ ਗਾਈਡਲਾਈਨਜ਼ 
 • https://bit.ly/3uy89BF 

ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਵੱਲੋਂ ਇਹ ਵੀ ਦਸਿਆ ਗਿਆ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਰਿਹਰਸਲਾਂ ਵਿੱਚ ਜੇਕਰ ਕੋਈ ਪ੍ਰੀਖਿਆ ਨਿਰਧਾਰਤ ਡੇਟ ਸੀਟ ਅਨੁਸਾਰ ਨਹੀਂ ਲਈ ਜਾਂਦੀ ਤਾਂ ਉਹ ਪ੍ਰੀਖਿਆ ਚੋਣਾਂ ਤੋਂ ਬਾਅਦ 27 ਫਰਵਰੀ ਨੂੰ ਲਈ ਜਾ ਸਕਦੀ ਹੈ।

ਪੰਜਾਬ ਦੇ ਬਹੁੁ-ਗਿਣਤੀ ਜਿਲ੍ਹਿਆਂ ਵਿੱਚ ਅਧਿਆਪਕ ਤਨਖਾਹ ਨੂੰ ਤਰਸੇ

 *ਪੰਜਾਬ ਦੇ ਬਹੁੁ-ਗਿਣਤੀ ਜਿਲ੍ਹਿਆਂ ਵਿੱਚ ਅਧਿਆਪਕ ਤਨਖਾਹ ਨੂੰ ਤਰਸੇ*

ਪਟਿਆਲਾ 13 ਫਰਵਰੀ ( ) ਪੰਜਾਬ ਦੇ ਬਹੁ-ਗਿਣਤੀ ਜਿਲ੍ਹਿਆਂ ਵਿੱਚ ਅਧਿਆਪਕਾਂ ਨੂੰ ਹੁਣ ਤੱਕ ਜਨਵਰੀ ਮਹੀਨੇ ਦੀ ਤਨਖਾਹ ਨਸੀਬ ਨਹੀਂ ਹੋਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਇਕਾਈ ਪਟਿਆਲਾ ਦੇ ਸਰਪ੍ਰਸਤ ਰਣਜੀਤ ਸਿੰਘ ਮਾਨ ,ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਸਿੰਘ ਹਰਪਾਲਪੁਰ,ਜਨਰਲ ਸਕੱਤਰ ਪਰਮਜੀਤ ਸਿੰਘ ਪਟਿਆਲਾ ,ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ, ਕਮਲ ਨੇਣ ,ਸੰਦੀਪ ਕੁਮਾਰ ਰਾਜਪੁਰਾ, ਸੁਖਵਿੰਦਰ ਸਿੰਘ ਨਾਭਾ,ਹਿੰਮਤ ਸਿੰਘ ਖੋਖ,ਹਰਪ੍ਰੀਤ ਸਿੰਘ ਉੱਪਲ,ਜਗਪ੍ਰੀਤ ਸਿੰਘ ਭਾਟੀਆ ਨੇ ਕਿਹਾ ਕਿ ਬਹੁ-ਗਿਣਤੀ ਅਧਿਆਪਕਾਂ ਨੇ ਮਹੀਨੇ ਦੀ 10 ਤਰੀਖ ਤੱੱਕ ਕਿਸ਼ਤਾਂ ਭਰਨੀਆਂ ਹੁੰਦੀਆਂ ਹਨ, ਤਨਖਾਹ ਨਾ ਮਿਲਣ ਕਾਰਨ ਉਹਨਾਂ ਦੀਆਂ ਕਿਸ਼ਤਾਂ ਟੁੱਟ ਗਈਆਂ।
 ਉਹਨਾਂ ਅੱਗੇ ਦੱਸਿਆਂ ਕਿ ਅਧਿਆਪਕਾਂ ਨੂੰ ਸਮੇਂ ਸਿਰ ਤਨਖਾਹ ਨਾ ਮਿਲਣਾ ਸਿੱਖਿਆ ਵਿਭਾਗ ਦੀ ਅਣਗਹਿਲੀ ਸਾਬਤ ਕਰਦਾ ਹੈ ਜਿਹੜਾ ਸਮਾਂ ਰਹਿੰਦਿਆਂ ਉੱਚਿਤ ਬਜਟ ਦਾ ਪ੍ਰਬੰਧ ਨਹੀਂ ਕਰ ਸਕੇ, ਇਸ ਤੋਂ ਸਿੱਧ ਹੁੰਦਾ ਹੈ ਕਿ ਪੰਜਾਬ ਸਰਕਾਰ, ਵਿੱਤ ਵਿਭਾਗ ਅਤੇ ਸਿੱੱਖਿਆ ਵਿਭਾਗ ਅਧਿਆਪਕਾਂ ਪ੍ਰਤੀ ਸੁਹਿਰਦ ਨਹੀਂ ਹੈ। ਭੁਪਿੰਦਰ ਸਿੰਘ ਕੌੜਾ,ਗੁਰਵਿੰਦਰਪਾਲ ਸਿੰਘ , ਰਜੇਸ਼ ਕੁਮਾਰ ਸਮਾਣਾ,ਹਰਵਿੰਦਰ ਸੰਧੂ,ਭੀਮ ਸਿੰਘ,ਵਿਕਾਸ ਸਹਿਗਲ,ਜਸਵਿੰਦਰ ਪਾਲ ਸ਼ਰਮਾ ਤੇ ਜਸਵੰਤ ਸਿੰਘ ਨਾਭਾ ਨੇ ਮੰਗ ਕੀਤੀ ਹੈ ਕਿ ਅਧਿਆਪਕਾਂ ਨੂੰ ਜਨਵਰੀ ਮਹੀਨੇ ਦੀ ਤਨਖਾਹ ਜਲਦ ਦਿੱਤੀ ਜਾਵੇ ਅਤੇ ਭਵਿੱਖ ਵਿੱਚ ਸਮੇਂ ਸਿਰ ਤਨਖਾਹ ਮਿਲਣੀ ਯਕੀਨੀ ਬਣਾਈ ਜਾਵੇ। ਤਨਖਾਹ ਦੇ ਮਾਮਲੇ ਵਿੱਚ ਜੇਕਰ ਭਵਿੱਖ ਵਿੱਚ ਕੋਈ ਅਣਗਹਿਲੀ ਕੀਤੀ ਗਈ ਤਾਂ ਜਥੇਬੰਦੀ ਨੂੰ ਸੂਬਾ ਪੱਧਰੀ ਜਥੇਬੰਦਕ ਐਕਸ਼ਨ ਕਰਨ ਲਈ ਮਜਬੂਰ ਹੋਣਾ ਪਵੇਗਾ।

PSEB PRE BOARD EXAM CANCELLED! ਪ੍ਰੀ ਬੋਰਡ ਪ੍ਰੀਖਿਆਵਾਂ ਨੂੰ ਰੱਦ ਕਰਨ ਸੰਬੰਧੀ ਪੱਤਰ ਵਾਇਰਲ

 PSEB PRE BOARD EXAM CANCELLED!


ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪ੍ਰੀ ਬੋਰਡ ਪ੍ਰੀਖਿਆ ਲਈ ਡੇਟ ਸੀਟ ਜਾਰੀ ਕੀਤੀ ਗਈ ਹੈ, ਅਤੇ ਬੋਰਡ ਪ੍ਰੀਖਿਆਵਾਂ 14 ਫਰਵਰੀ ਤੋਂ ਸ਼ੁਰੂ ਹੋਣ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਸਨ ।

ਸੋਸ਼ਲ ਮੀਡੀਆ ਤੇ ਪ੍ਰੀ ਬੋਰਡ ਪ੍ਰੀਖਿਆਵਾਂ  ਨੂੰ ਰੱਦ ਕਰਨ ਸੰਬੰਧੀ ਪੱਤਰ ਵਾਇਰਲ ਕਿਤਾ  ਗਿਆ ਹੈ। ਅਧਿਆਪਕ ਅਤੇ ਵਿਦਿਆਰਥੀ ਇਸ ਪੱਤਰ ਸਬੰਧੀ ਜਾਣਕਾਰੀ ਲਈ ਸੰਪਰਕ ਕਰ ਰਹੇ ਹਨ।


JOIN TELEGRAM FOR LATEST UPDATE FROM JOBS OF TODAY


 • PSEB TERM 2 : ਓਪਨ ਸਕੂਲਾਂ ਦੇ ਵਿਦਿਆਰਥੀਆਂ ਲਈ ਸਿਲੇਬਸ ਅਤੇ ਪ੍ਰਸ਼ਨ ਪੱਤਰ 
 • https://bit.ly/3guosY5 
 • ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਟਰਮ 2 ਪ੍ਰੀਖਿਆਵਾਂ ਲਈ ਮਾਡਲ/ਸੈਂਪਲ ਪ੍ਰਸ਼ਨ ਪੱਤਰ ਜਾਰੀ , (PSEB TERM-2 SAMPLE PAPER) 

ਡਾਇਰੈਕਟਰ ਐਸ ਸੀ ਈ ਆਰ ਟੀ ਵਲੋਂ  ਜਾਰੀ ਇਸ ਜਾਅਲੀ ਪੱਤਰ ਵਿਚ ਕਿਹਾ ਗਿਆ ਹੈ ਕਿ ਪ੍ਰੀ ਬੋਰਡ ਪ੍ਰੀਖਿਆਵਾਂ  ਨੂੰ ਰੱਦ ਕਰ ਦਿੱਤਾ ਗਿਆ ਹੈ।  ਸਮੂਹ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਗਈ ਹੈ ਕੀ ਕੋਈ ਵੀ ਸਕੂਲ ਮੁਖੀ ਆਪਣੇ ਪੱਧਰ ਤੇ ਪ੍ਰੀ ਬੋਰਡ ਪ੍ਰੀਖਿਆ ਨਵੀਂ ਲਵੇਗਾ।  ਪੱਤਰ ਵਿੱਚ ਲਿਖਿਆ ਗਿਆ ਹੈ ਕਿ ਪ੍ਰੀਖਿਆਵਾਂ ਨੂੰ ਰੱਦ ਕਰਨ ਦਾ ਫੈਸਲਾ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਅਧਿਆਪਕਾਂ ਦੀਆਂ ਡਿਊਟੀਆਂ ਅਤੇ ਵਿਦਿਆਰਥੀਆਂ ਦੀ ਮੰਗ ਦੇ ਮੱਦੇਨਜ਼ਰ ਲਿਆ ਗਿਆ ਹੈ। • PSEB TERM-2 : 5ਵੀਂ, 8ਵੀਂ,10ਵੀਂ ਅਤੇ 12ਵੀਂ ਜਮਾਤਾਂ ਲਈ ਸਿਲੇਬਸ ਅਤੇ ਪ੍ਰਸ਼ਨ ਪੱਤਰ ਪੈਟਰਨ ਜਾਰੀ, ਕਰੋ ਡਾਊਨਲੋਡ 
 • https://bit.ly/3B2Dde7 

 • ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ Term 2 ਪ੍ਰੀਖਿਆਵਾਂ ਲਈ ਗਾਈਡਲਾਈਨਜ਼ 
 • https://bit.ly/3uy89BF 


ਆਪਣੇ ਪਾਠਕਾਂ ਨੂੰ ਦੱਸ ਦੇਈਏ ਕਿ , ਇਹ ਪੱਤਰ ਬਿਲਕੁਲ ਜਾਅਲੀ ਹੈ, ਵਿਦਿਆਰਥੀਆਂ ਨੂੰ ਆਪਣੀਆਂ ਪ੍ਰੀਖਿਆਵਾਂ ਸਬੰਧੀ ਸਕੂਲਾਂ ਵਲੋਂ ਜਾਰੀ ਡੇਟ ਸੀਟ ਅਨੁਸਾਰ ਪੇਪਰਾਂ ਦੀ ਤਿਆਰੀ ਕਰਨੀ ਚਾਹੀਦੀ ਹੈ, ਅਤੇ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ। 

PSEB 5TH/8TH BOARD EXAM:ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 5ਵੀਂ/ ਅਠਵੀਂ ਜਮਾਤ ਦੀ ਪ੍ਰੀਖਿਆ ਲਈ ਨਵੀਂ ਅਪਡੇਟ

 

ਪੰਜਾਬ ਸਕੂਲ ਸਿੱਖਿਆ ਬੋਰਡ, ਪ੍ਰੀਖਿਆਵਾਂ 2022

ਵਿਸ਼ਾ:-ਪੰਜਵੀਂ, ਅੱਠਵੀਂ ਪ੍ਰੀਖਿਆ ਮਾਰਚ 2022 ਲਈ ਪ੍ਰੀਖਿਆਰਥੀਆਂ ਦੇ ਵੇਰਵਿਆਂ ਅਤੇ ਵਿਸ਼ਿਆਂ ਦੀ ਸੋਧਾਂ ਕਰਨ ਸਬੰਧੀ ਫੀਸਾਂ ਅਤੇ ਸੋਧ ( ਕੁਰੈਕਸ਼ਨ ) ਪ੍ਰੋਫਾਰਮਾ ਸਮੇਤ ਸਬੂਤ ਵਜੋਂ ਸਬੰਧਤ ਦਸਤਾਵੇਜ਼ ਮੁੱਖ ਦਫਤਰ ਵਿੱਚ ਜਮਾਂ ਕਰਵਾਉਣ ਦੇ ਰੀਵਾਈਜਡ ਸ਼ਡਿਊਲ ਵਿੱਚ ਹੇਠ ਲਿਖੇ ਅਨੁਸਾਰ ਵਾਧਾ ਕੀਤਾ ਜਾਂਦਾ ਹੈ:-


RECENT UPDATES

Today's Highlight