ਸਾਲ 2022-23 ਦੌਰਾਨ ਐਨ.ਐਸ.ਕਿਊ.ਐਫ ਤਹਿਤ ਹੈਲਥ ਕੇਅਰ ਟਰੇਡ ਵਿੱਚ ਕੋਈ ਨਵਾਂਦਾਖਲਾ ਨਾ ਕਰਨ ਸਬੰਧੀ ਸਹਾਇਕ ਡਾਇਰੈਕਟਰ ਸੱਮਗਰ ਸਿੱਖਿਆ ਅਭਿਆਨ ਵਲੋਂ ਸਮੂਹ ਸਕੂਲ ਮੁਖੀਆਂ ਨੂੰ ਪੱਤਰ ਜਾਰੀ ਕੀਤਾ ਗਿਆ ਹੈ।
ਪੰਜਾਬ ਰਾਜ ਵਿੱਚ ਸਾਲ 2014-15 ਤੋਂ ਸਰਕਾਰੀ ਸਕੂਲਾਂ ਵਿੱਚ ਐਨ.ਐਸ.ਕਿਊ.ਐਫ.ਸ਼ੁਰੂ ਕੀਤੀ
ਗਈ ਸੀ ਜਿਸ ਤਹਿਤ 352 ਸਰਕਾਰੀ ਸਕੂਲਾਂ ਵਿੱਚ ਹੈਲਥ ਕੇਅਰ ਟਰੇਡ ਚੱਲ ਰਹੀ ਹੈ।
ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਭਾਰਤ ਸਰਕਾਰ ਵੱਲੋਂ ਪ੍ਰਾਪਤ ਹਦਾਇਤਾਂ ਅਨੁਸਾਰ ਸਾਲ 2022-23 ਵਿੱਚ ਹੈਲਥ ਕੇਅਰ ਟਰੇਡ
ਦੀ 9ਵੀਂ ਅਤੇ 11ਵੀਂ ਜਮਾਤ ਵਿੱਚ ਕੋਈ ਨਵਾਂ ਦਾਖਲਾ ਨਾ ਕਰਨ ਦੇ ਆਦੇਸ਼ ਪ੍ਰਾਪਤ ਹੋਏ ਹਨ। ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕਰਨ ਲਈ ਕਿਹਾ ਗਿਆ ਹੈ।
Also read:
ਜੇਕਰ ਇਹਨਾਂ ਸਕੂਲਾਂ ਵਿੱਚ ਹੈਲਥ ਕੇਅਰ ਟਰੇਡ ਵਿੱਚ ਕੋਈ ਦਾਖ਼ਲ ਨਹੀਂ ਕੀਤਾ ਗਿਆ ਤਾਂ ਸੈਂਕੜੇ ਅਧਿਆਪਕ ਜਿਹੜੇ ਕਿ 2014-15 ਤੋਂ ਨੌਕਰੀਆਂ ਕਰ ਰਹੇ ਹਨ, ਉਹਨਾਂ ਦੀਆਂ ਨੌਕਰੀਆਂ ਤੇ ਖ਼ਤਰਾ ਪੈਦਾ ਹੋ ਗਿਆ ਹੈ।