ਪ੍ਰਾਇਮਰੀ ਅਧਿਆਪਕ ਤਨਖ਼ਾਹਾਂ ਅਤੇ ਮੈਡੀਕਲ ਬਿਲਾਂ ਤੋਂ ਵਾਂਝੇ :ਅਮਨਦੀਪ ਸ਼ਰਮਾ ਸੂਬਾ ਪ੍ਰਧਾਨ ਪੰਜਾਬ।
ਸੈਕੰਡਰੀ ਅਧਿਆਪਕਾਂ ਦਾ ਹੋਇਆ ਬਜਟ ਜਾਰੀ ਪ੍ਰਾਇਮਰੀ ਅਧਿਆਪਕਾਂ ਦਾ ਵੀ ਬਜਟ ਹੋਵੇ ਜਾਰੀ: ਰਾਮਨਾਥ ਧੀਰਾ।
ਸਾਰੇ ਮੁਲਾਜ਼ਮਾਂ ਨੂੰ ਸਮੇਂ ਸਿਰ ਮਿਲ ਤਨਖ਼ਾਹਾਂ :ਰਗਵਿੰਦਰ ਸਿੰਘ ਧੂਲਕਾ
ਪੰਜਾਬ ਭਰ ਦੇ ਪ੍ਰਾਇਮਰੀ ਅਧਿਆਪਕ ਪਿਛਲੇ ਦੋ ਮਹੀਨਿਆਂ ਤੋਂ ਤਨਖਾਹਾਂ ਤੋਂ ਵਾਂਝੇ ਹਨ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ,ਉਪ ਪ੍ਰਧਾਨ ਰਗਵਿੰਦਰ ਸਿੰਘ ਧੂਲਕਾ ਨੇ ਵਿੱਤ ਵਿਭਾਗ ਤੋਂ ਮੰਗ ਕਰਦਿਆਂ ਕਿਹਾ ਹੈ ਕਿ ਤੁਰੰਤ
ਅਧਿਆਪਕਾਂ ਦਾ ਤਨਖ਼ਾਹ ਦਾ ਬਜਟ ਅਤੇ ਮੈਡੀਕਲ ਬਜਟ ਜਾਰੀ ਕੀਤਾ ਜਾਵੇ ਤਾਂ ਜੋ ਅਧਿਆਪਕਾਂ ਵੱਲੋਂ ਲਏ ਹਾਊਸ ਲੋਨ ਅਤੇ ਕਿਸ਼ਤਾਂ ਦਾ ਭੁਗਤਾਨ ਤੁਰੰਤ ਹੋ ਸਕੇ। ਜਥੇਬੰਦੀ ਪੰਜਾਬ ਦੇ ਆਗੂ ਸੁਖਵਿੰਦਰ ਸਿੰਗਲਾ ਬਰੇਟਾ ਨੇ ਕਿਹਾ ਕਿ ਅਧਿਆਪਕਾਂ ਦੀਆਂ ਤਨਖਾਹਾਂ ਦਾ ਬਜਟ ਸੈਕੰਡਰੀ ਸਕੂਲਾਂ ਦੇ ਬਜਟ ਦੇ ਨਾਲ ਹੀ ਜਾਰੀ ਹੋਣਾ ਬਣਦਾ ਸੀ। ਉਨ੍ਹਾਂ ਕਿਹਾ ਕਿ ਪ੍ਰਾਇਮਰੀ ਅਧਿਆਪਕਾਂ ਦੀਆਂ ਤਨਖਾਹਾਂ ਦਾ ਬਜਟ ਵੀ ਤੁਰੰਤ ਜਾਰੀ ਕੀਤੇ ਜਾਵੇ।
ਜਥੇਬੰਦਕ ਆਗੂ ਰਾਮ ਨਾਥ ਧੀਰਾ ਨੇ ਬੋਲਦਿਆਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਅਧਿਆਪਕਾਂ ਦਾ ਮੈਡੀਕਲ ਦਾ ਬਜਟ ਜਾਰੀ ਨਹੀਂ ਹੁੰਦਾ ਜਿਸ ਕਾਰਨ ਉਨ੍ਹਾਂ ਦੇ ਮੈਡੀਕਲ ਬਿਲ ਦਫਤਰਾਂ ਵਿਚ ਹੀ ਰੁਲਦੇ ਰਹਿੰਦੇ ਹਨ ਉਨ੍ਹਾਂ ਮੈਡੀਕਲ ਬਜਟ ਅਤੇ ਤਨਖਾਹਾ ਦਾ ਵਜਟ ਤੁਰੰਤ ਜਾਰੀ ਕਰਨ ਦੀ ਮਗ ਰੱਖੀ।
ਜੱਥੇਬੰਦੀ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਕਿਹਾ ਕਿ ਮਿਡ ਡੇ ਮੀਲ ਦੇ ਪੈਸੇ ਵੀ ਤੁਰੰਤ ਪੁਰਾਣੇ ਖਾਤਿਆਂ ਵਿਚ ਪਾਏ ਜਾਣ ਤਾਂ ਜੋ ਅਧਿਆਪਕਾਂ ਦੇ ਚੱਲੇ ਲੱਖਾਂ ਰੁਪਏ ਦਾ ਭੁਗਤਾਨ ਉਨ੍ਹਾਂ ਖਾਤਿਆਂ ਵਿੱਚੋਂ ਹੋ ਸਕੇ ।ਉਨ੍ਹਾਂ ਕਿਹਾ ਕਿ ਬੱਚਿਆਂ ਦੇ ਪੈਸੇ ਵੀ ਉਨ੍ਹਾਂ ਖਾਤਿਆਂ ਵਿੱਚੋਂ ਹੀ ਸ਼ਿਫਟ ਕੀਤੇ ਜਾਣ ਦੀ ਮੰਗ ਰੱਖੀ।
ਇਸ ਸਬੰਧੀ ਜਥੇਬੰਦੀ ਵੱਲੋਂ ਮੰਗ ਪੱਤਰ ਡੀ ਪੀ ਆਈ ਪ੍ਰਾਇਮਰੀ ਨੂੰ ਭੇਜਿਆ ਗਿਆ।