ਸ਼ਰਮਨਾਕ: ਪ੍ਰਿੰਸੀਪਲ ਦੀਆਂ ਬਾਲੜੀਆਂ ਨਾਲ ਸੈਂਕੜੇ ਇਤਰਾਜ਼ਯੋਗ ਤਸਵੀਰਾਂ ਹੋਈਆਂ ਵਾਇਰਲ

PRINCIPAL PICS WITH GIRL STUDENTS GOES VIRAL 

NANGRAN PRINCIPAL PICS WITH GIRLS VIRAL 

NANGAL PRINCIPAL PICS WITH STUDENTS VIRAL

ਨੰਗਲ, ਰੂਪਨਗਰ 24 ਫਰਵਰੀ

ਤਹਿਸੀਲ ਨੰਗਲ ਜਿਲ੍ਹਾ ਰੂਪਨਗਰ ਦੇ ਨੇੜੇ ਪਿੰਡ ਨਨਗਰਾਂ  ਵਿਖੇ ਇਕ  ਨਿੱਜੀ ਵਿਦਿਅਕ ਅਦਾਰੇ ਦੇ ਪ੍ਰਿੰਸੀਪਲ ਦੀਆਂ ਬਾਲੜੀਆਂ ਨਾਲ ਇਤਰਾਜ਼ ਯੋਗ ਤਸਵੀਰਾਂ  ਵਾਇਰਲ   ਹੋਣ  ਤੇ  ਪੂਰੇ ਇਲਾਕੇ ਦੇ ਲੋਕਾਂ ਵਿੱਚ ਗੁੁੱਸਾ ਅਤੇ ਰੋਸ ਪਾਇਆ ਜਾ ਰਿਹਾ ਹੈ।


ਇਸ  ਨਿਜੀ ਸਕੂਲ ਦੇ ਪ੍ਰਿੰਸੀਪਲ ਦੇ   ਵਿਰੁੱਧ ਨੰਗਲ ਪੁਲਿਸ ਨੇ ਵੱਖ-ਵੱਖ ਸੰਗੀਨ ਧਾਰਾਵਾਂ ਅਧੀਨ ਪਰਚਾ ਦਰਜ ਕੀਤਾ ਹੈ। ਇਹ ਪਰਚਾ ਬਾਲੜੀਆਂ ਦੇ ਕਥਿਤ ਸਰੀਰਕ ਸ਼ੋਸ਼ਣ ਦੇ ਦੋਸ਼ਾਂ ਤਹਿਤ ਦਰਜ ਕੀਤਾ ਗਿਆ ਹੈ। ਚੇ ਪਿਛਲੇ ਕੁਝ ਦਿਨਾਂ ਤੋਂ ਪ੍ਰਿੰਸੀਪਲ ਦੀਆਂ ਬਾਲੜੀਆਂ ਨਾਲ ਇਤਰਾਜ਼ਯੋਗ ਤਸਵੀਰਾਂ ਡਿਜੀਟਲ ਪਟੇਲਫਾਰਮ 'ਤੇ ਵਾਇਰਲ ਹੋ ਰਹੀਆਂ ਸਨ। 




ਅਸ਼ਵਨੀ ਕੁਮਾਰ ਨਿਵਾਸੀ ਪਿੰਡ ਦੁਘੌੜ  ਨੇ ਨਾ-ਸਿਰਫ ਪੁਲਿਸ ਨੂੰ ਦਰਖ਼ਾਸਤ ਦਿੱਤੀ  ਸਗੋਂ ਡਿਜੀਟਲ ਪਲੇਟਫਾਰਮ ਤੇ ਲਾਈਵ ਹੋ ਕੇ ਘਟਨਾਕ੍ਰਮ ਬਾਰੇ ਵੇਰਵਾ ਦਿੱਤਾ ਸੀ। ਦੁਘੋੜ ਨੇ ਵਿਧਾਨ ਸਭਾ ਚੋਣਾਂ  2022 ਦੀਆਂ ਵੋਟਾਂ ਪੈਣ ਤੋਂ ਕੁਝ ਘੰਟੇ ਪਹਿਲਾਂ ਤਸਵੀਰਾਂ ਵਾਇਰਲ ਕੀਤੀਆਂ।



 ਵਾਇਰਲ ਤਸਵੀਰਾਂ ਵਿਚ ਪ੍ਰਿੰਸੀਪਲ ਬਾਲੜੀਆਂ ਨਾਲ ਗ਼ਲਤ ਹਰਕਤਾਂ ਤੇ   ਪੋਜ਼ ਬਣਾਉਂਦਾ ਨਜ਼ਰੀਂ ਪੈਂਦਾ ਹੈ। ਪੂਰੇ    ਸਮਾਜ ਨੂੰ ਸ਼ਰਮਸਾਰ ਕਰਨ ਵਾਲੀਆਂ ਸੈਂਕੜੇ ਦੇ ਕਰੀਬ ਇਤਰਾਜ਼ਯੋਗ ਤਸਵੀਰਾਂ ਹਨ।

 ਮੀਡੀਆ ਰਿਪੋਰਟਾਂ  ਮੁਤਾਬਕ ਸਕੂਲੀ ਬਾਲੜੀਆਂ ਨਾਲ ਖਿੱਚੀਆਂ ਇਤਰਾਜ਼ਯੋਗ ਤਸਵੀਰਾਂ ਪ੍ਰਿੰਸੀਪਲ ਨੇ   ਆਪਣੇ ਕੰਪਿਊਟਰ ਵਿਚ ਪਾ ਕੇ ਰੱਖੀਆਂ ਸਨ। ਜਦੋਂ  ਪ੍ਰਿੰਸੀਪਲ ਦੇ  ਕੰਪਿਊਟਰ ਵਿਚ ਤਕਨੀਕੀ ਨੁਕਸ  ਆਇਆ ਤਾਂ ਉਸਨੇ  ਕੰਪਿਊਟਰ ਨੂੰ  ਕੰਪਿਊਟਰ ਮਕੈਨਿਕ ਕੋਲ ਭੇਜਿਆ ਸੀ।  ਇਹ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਹ ਤਸਵੀਰਾਂ ਉਥੋਂ ਵਾਇਰਲ ਹੋਈਆਂ ਹਨ।


ਖ਼ਬਰਾਂ  ਮੁਤਾਬਕ ਇਹ  ਪ੍ਰਿੰਸੀਪਲ ਆਪਣੇ  ਪਿੰਡ ਤੋਂ ਬਾਹਰ ਹੈ ਤੇ ਉਸਦਾਾ ਮੋਬਾਈਲ ਨੰਬਰ ਬੰਦ ਆ ਰਿਹਾ ਹੈ। ਇਸ ਦੇ ਕਿਤੇ ਭੱਜਣ ਦੀ ਚਰਚਾ ਕਾਰਨ ਭੜਕੇ ਕਈ ਪਿੰਡਾਂ ਦੇ ਲੋਕਾਂ ਨੇ ਪਿੰਡ ਨਾਨਗਰਾਂ ਵਿਚ ਧਰਨਾ ਲਾਇਆ।


 ਧਰਨੇ ਤੋਂ ਕੁਝ ਦੇਰ ਬਾਅਦ ਪੁਲਿਸ ਨੇ ਇਸ ਦੇ ਖਿਲਾਫ ਐਫਆਈਆਰ ਨੰਬਰ 0015 ਦਰਜ ਕੀਤਾ ਹੈ। ਐਫਆਈਆਰ ਮੁਤਾਬਕ ਸ਼ਿਕਾਇਤਕਰਤਾ ਦੀ ਸ਼ਿਕਾਇਤ ਤੇ ਇਸ ਵਿਅਕਤੀ ਖਿਲਾਫ ਧਾਰਾ 376 ਸਣੇ ਪੋਕਸੋ ਐਕਟ ਅਧੀਨ ਪਰਚਾ ਦਰਜ ਹੋਇਆ ਹੈ ।

 ਡੀਐੱਸਪੀ ਸਤੀਸ਼ ਕੁਮਾਰ ਨੇ ਕਿਹਾ ਕਿ   ਮੁੱਢਲੀ ਜਾਂਚ ਤੋਂ ਬਾਅਦ ਕੇਸ ਦਰਜ ਕੀਤਾ.

Also read:


ਹੈ। ਅਗਲੇਰੀ ਜਾਂਚ ਲਈ ਟੀਮ ਗਠਤ ਕੀਤੀ ਹੈ ਜਲਦੀ ਗ੍ਰਿਫ਼ਤਾਰੀ ਹੋਵੇਗੀ।

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends