ਰੋਪੜ ਸਰਹਿੰਦ ਨਹਿਰ ਉੱਤੇ ਚਾਰ ਮਾਰਗੀ ਸਟੀਲ ਬ੍ਰਿਜ ਦੀ ਉਸਾਰੀ ਦਾ ਕੰਮ ਪ੍ਰਗਤੀ ਅਧੀਨ
ਰੂਪਨਗਰ, 23 ਫਰਵਰੀ: ਕਾਰਜਕਾਰੀ ਇੰਜੀਨੀਅਰ ਰੂਪਨਗਰ, ਨੈਸ਼ਨਲ ਹਾਈਵੇ ਮੰਡਲ ਦਵਿੰਦਰ ਬਜਾਜ ਦੁਆਰਾ ਜਾਣਕਾਰੀ ਦਿੰਦਿਆ ਦੱਸਿਆ ਕਿ ਰੋਪੜ ਸ਼ਹਿਰ ਵਿੱਚ ਫਗਵਾੜਾ by-ਬੰਗਾ-ਨਵਾਂ ਸ਼ਹਿਰ-ਰੋਪੜ ਸੜਕ ਐਨ.ਐਚ.344ਏ ਤੇ ਨਵੇਂ ਬੱਸ ਸਟੈਂਡ ਦੇ ਨੇੜੇ ਤੇ ਨਹਿਰੂ ਸਟੇਡੀਅਮ ਦੇ ਨਾਲ ਸਰਹਿੰਦ ਨਹਿਰ ਉੱਤੇ ਚਾਰ ਮਾਰਗੀ ਸਟੀਲ ਬ੍ਰਿਜ ਦੀ ਉਸਾਰੀ ਦਾ ਕੰਮ ਪ੍ਰਗਤੀ ਅਧੀਨ ਹੈ। ਇਸ ਪ੍ਰੋਜੈਕਟ ਦਾ ਕੰਮ ਨਿਰਵਿਘਨ ਤਰੀਕੇ ਨਾਲ ਨੇਪਰੇ ਚਾੜਨ ਲਈ ਅਤੇ ਮੌਕੇ ਤੇ ਸੁਰੱਖਿਆ ਪ੍ਰਬੰਧਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਸ ਪੁੱਲ ਦੀ ਟਰੈਫਿਕ ਨੂੰ ਮਿਤੀ 25.02 2022 ਤੋਂ ਅਗਲੇ ਹੁਕਮਾ ਤੱਕ ਡਾਈਵਰਟ ਕੀਤਾ ਜਾਵੇਗਾ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਲਈ ਸਰਹਿੰਦ ਨਹਿਰ ਪੁੱਲ ਰਾਹੀਂ ਰੋਪੜ ਸ਼ਹਿਰ ਤੋਂ ਬਲਾਚੌਰ ਜਾਣ ਵਾਲੀ ਲਾਈਟ ਟਰੈਫਿਕ ਗਿਆਨੀ ਜੈਲ ਸਿੰਘ ਨਗਰ ਸਟੀਲ ਬਿੱਜ - ਸਰਹਿੰਦ ਨਹਿਰ ਦੇ ਨਾਲ-ਨਾਲ ਅੰਬੇਦਕਰ ਚੌਕ - ਆਈ.ਆਈ.ਟੀ. ਰੋਡ (ਸਾਹਮਣੇ ਡਿਪਟੀ ਕਮਿਸ਼ਨਰ ਦਫਤਰ) - ਰੋਪੜ ਬਾਈਪਾਸ ਰਾਹੀਂ ਹੁੰਦੀ ਹੋਈ ਬਲਾਚੌਰ ਜਾਵੇਗੀ। ਇਸੇ ਤਰਾਂ ਹੀ ਇਹ ਟਰੈਫਿਕ ਬਲਾਚੌਰ ਤੋਂ ਰੋਪੜ ਆਵੇਗੀ। ਇਸ ਪੁੱਲ ਤੋਂ ਜਾਣ ਵਾਲੀ ਹੈਵੀ ਟਰੈਫਿਕ ਪੁਲਿਸ ਲਾਈਨ ਰੋਪੜ ਤੋਂ ਰੋਪੜ ਬਾਈਪਾਸ ਰਾਹੀਂ ਆਵੇਗੀ ਅਤੇ ਇਸੇ ਤਰਾਂ ਹੀ ਵਾਪਿਸ ਜਾਵੇਗੀ। ਇਸ ਤੋਂ ਇਲਾਵਾ ਨੂਰਪੁਰਬੇਦੀ ਤੇ ਰੋਪੜ ਆਉਣ ਵਾਲੀ ਟ੍ਰੈਫਿਕ ਰੋਪੜ ਹੈੱਡ ਵਰਕਸ ਪੁੱਲ - ਆਈ.ਆਈ.ਟੀ. ਰੋਡ - ਰੋਪੜ ਬਾਈਪਾਸ ਤੋਂ ਹੁੰਦੀ ਹੋਈ ਰੋਪੜ ਆਵੇਗੀ।