ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ ਮਿਤੀ 20.02.2022 ਨੂੰ ਵਿਧਾਨ ਸਭਾ ਦੀ ਚੋਣ ਜ਼ਿਲਾ ਗੁਰਦਾਸਪੁਰ ਦੇ 155 ਪੋਲਿੰਗ ਬੂਥਾਂ ਉਪਰ ਕਾਰਵਾਈ ਜਾ ਰਹੀ ਹੈ । ਇਸ ਦੇ ਸਬੰਧ ਵਿਚ ਮਿਤੀ 19.02.2022 ਅਤੇ 20.02.2022 ਨੂੰ ਪੋਲਿੰਗ ਸਟਾਫ ਅਤੇ ਸਕਿਓਰਟੀ ਸਟਾਫ ਦੇ ਚਾਹਖਾਣੇ ਦੇ ਪ੍ਰਬੰਧ ਕਰਨ ਸਬੰਧੀ ਇਹਨਾਂ ਪੋਲਿੰਗ ਬੂਥਾਂ ਉਪਰ ਤਾਇਨਾਤ ਪੋਲਿੰਗ ਸਟਾਫ ਅਤੇ ਸਕਿਓਰਟੀ ਸਟਾਫ ਦੇ ਖਾਣੇ ਦੇ ਪ੍ਰਬੰਧ ਲਈ ਸਬੰਧਤ ਸਕੂਲ, ਜਿੰਨ੍ਹਾਂ ਵਿਚ ਪੋਲਿੰਗ ਬੂਥ ਬਣਾਏ ਗਏ ਹਨ, ਦੇ ਮਿਡ ਡੇ ਮੀਲ ਵਰਕਰ ਮਿਤੀ 19.02.2022 ਨੂੰ 3.00 ਵਜੇ (ਬਾਅਦ ਦੁਪਹਿਰ) ਪੋਲਿੰਗ ਬੂਥਾਂ ਉਪਰ ਆਪਣੀ ਹਾਜ਼ਰੀ ਯਕੀਨੀ ਬਣਾਉਣ ਲਈ ਜ਼ਿਲ੍ਹਾ ਮੈਜਿਸਟਰੇਟ ਕੰਮ ਰਿਟਰਨਿੰਗ ਅਫ਼ਸਰ ਗੁਰਦਾਸਪੁਰ ਵੱਲੋਂ ਹੁਕਮ ਜਾਰੀ ਕੀਤੇ ਹਨ।
ਮਿਡ ਡੇ ਮੀਲ ਵਰਕਰ ਹਾਜ਼ਰ ਸਟਾਫ ਦੀ ਮੰਗ ਅਨੁਸਾਰ
ਸਟਾਫ ਨੂੰ ਚਾਹ, ਰਾਤ ਦਾ ਖਾਣਾ, ਸਵੇਰ ਦਾ ਨਾਸ਼ਤਾ ਅਤੇ ਦੁਪਹਿਰ ਦਾ ਖਾਣਾ ਨਕਦ ਭੁਗਤਾਨ ਦੇ ਅਧਾਰ ਤੇ ਉਪਲਭਧ ਕਰਵਾਉਣ ਲਈ ਪਾਬੰਦ
ਹੋਣਗੇ ।
ਖਾਣੇ ਦੀ ਡਿਮਾਂਡ ਸਬੰਧਤ ਸਟਾਫ ਤੋਂ ਮਿਤੀ 19.02.2022 ਨੂੰ ਹੀ ਮਿਡ ਡੇ ਮੀਲ ਵਰਕਰ ਦੁਆਰਾ ਪ੍ਰਾਪਤ ਕੀਤੀ ਜਾਵੇਗੀ । ਕਿਸੇ ਵੀ
ਹਾਲਤ ਵਿਚ ਖਾਣਾ ਤੇ ਚਾਹ ਬਣਾਉਣ ਲਈ ਬੱਚਿਆਂ ਦੇ ਮਿਡ ਡੇ ਮੀਲ ਦੇ ਰਾਸ਼ਨ ਦੀ ਵਰਤੋਂ ਨਹੀਂ ਕੀਤੀ ਜਾਵੇਗੀ । ਮਿਡ ਡੇ ਮੀਲ ਕੁੱਕ ਵੱਲੋਂ
ਤੈਅ ਸ਼ੁਦਾ ਦਰ ਅਨੁਸਾਰ ਰਕਮ ਦੀ ਪ੍ਰਾਪਤੀ ਉਪਰੰਤ ਆਪਣੇ ਪੱਧਰ ਤੇ ਰਸਦ ਦਾ ਪ੍ਰਬੰਧ ਕਰਕੇ ਖਾਣਾ ਤੇ ਚਾਹ ਉਪਲਭਧ ਕਰਵਾਈ ਜਾਵੇਗੀ । ਇਸ
ਸਬੰਧੀ ਹੇਠਾਂ ਲਿਖੀ ਰੇਟ ਲਿਸਟ ( download here) ਅਨੁਸਾਰ ਪੋਲਿੰਗ ਸਟਾਫ /ਸਕਿਓਰਟ ਸਟਾਫ ਵੱਲੋਂ ਮਿਡ ਡੇ ਮੀਲ ਕੁੱਕ ਨੂੰ ਭੁਗਤਾਨ ਕੀਤਾ ਜਾਵੇਗਾ :-
Also read;
POLLING HELPLINE: CHALLENGE VOTE/ TENDER VOTE : ਚੈਲੇਂਜ ਵੋਟ / ਟੈਂਡਰ ਵੋਟ ਕੀ ਹਨ , ਅਤੇ ਇਨ੍ਹਾਂ ਨੂੰ ਕਿਵੇਂ ਪਾਇਆ ਜਾਵੇਗਾ
POLLING HELPLINE: ਮੌਕ ਪੋਲ ਸਰਟੀਫਿਕੇਟ ਕਿਵੇਂ ਭਰਨਾ ਹੈ? How to fill mock poll certificate?
POLLING HELPLINE; ਪੋਲਿੰਗ ਕਰਮਚਾਰੀ ਆਪਣੀ ਵੋਟ ਕਿਵੇਂ ਪਾਉਣ, (FORM 12 AND 12A DETAILS)
POLLING HELPLINE: 49 MA ਕੀ ਹੈ? PRO ਲਈ ਬਹੁਤ ਜ਼ਰੂਰੀ ਜਾਣਕਾਰੀ
POLLING HELPLINE: Control unit(CU) VVPAT, ਅਤੇ BALLOT UNIT( BU) ਦੇ ਕਨੇਕਸਨ ਕਿਵੇਂ ਕਰਨੇ , ਦੇਖੋ