Saturday, 6 November 2021

ਸੁਪਰਵਾਈਜਰਾ ਦੀ ਨਿਗਰਾਨੀ ਹੇਠ ਬੂਥ ਲੈਵਲ ਅਫਸਰਾਂ ਵਲੋਂ ਪੋਲਿੰਗ ਬੂਥਾ ਉਤੇ ਲਗਾਏ ਗਏ ਵਿਸ਼ੇਸ ਕੈਂਪ-ਕੇਸ਼ਵ ਗੋਇਲ

 ਪੋਲਿੰਗ ਬੂਥਾਂ ਉਤੇ ਵੋਟਰਾਂ ਦੀ ਰਜਿਸਟ੍ਰੇਸ਼ਨ ਲਈ ਭਰੇ ਜਾ ਰਹੇ ਹਨ ਫਾਰਮ:ਚੋਣਕਾਰ ਰਜਿਸਟ੍ਰੇਸ਼ਨ ਅਫਸਰ

ਸੁਪਰਵਾਈਜਰਾ ਦੀ ਨਿਗਰਾਨੀ ਹੇਠ ਬੂਥ ਲੈਵਲ ਅਫਸਰਾਂ ਵਲੋਂ ਪੋਲਿੰਗ ਬੂਥਾ ਉਤੇ ਲਗਾਏ ਗਏ ਵਿਸ਼ੇਸ ਕੈਂਪ-ਕੇਸ਼ਵ ਗੋਇਲ


ਸ੍ਰੀ ਅਨੰਦਪੁਰ ਸਾਹਿਬ 6 ਨਵੰਬਰ  (jobsoftoday)

ਮੁੱਖ ਚੋਣ ਅਫਸਰ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਵਿਧਾਨ ਸਭਾ ਹਲਕਾ 49- ਸ੍ਰੀ ਅਨੰਦਪੁਰ ਸਾਹਿਬ ਦੇ ਵੱਖ-ਵੱਖ ਪੋਲਿੰਗ ਬੂਥਾਂ ਉਤੇ 1 ਜਨਵਰੀ 2022 ਦੀ ਯੋਗਤਾ ਦੇ ਅਧਾਰ ਤੇ ਨੋਜਵਾਨਾਂ ਦੀਆਂ ਵੋਟਾਂ ਬਣਾਉਣ ਲਈ ਦੋ ਦਿਨਾਂ ਦੇ ਸਪੈਸ਼ਲ ਰਜਿਸਟ੍ਰੇਸ਼ਨ ਕੈਂਪ ਲਗਾਏ ਗਏ ਹਨ।

     ਇਹ ਜਾਣਕਾਰੀ ਦਿੰਦੇ ਹੋਏ ਚੋਣਕਾਰ ਰਜਿਸਟ੍ਰੇਸ਼ਨ ਅਫਸਰ-ਕਮ-ਐਸ.ਡੀ.ਐਮ ਸ੍ਰੀ ਅਨੰਦਪੁਰ ਸਾਹਿਬ, ਕੇਸ਼ਵ ਗੋਇਲ ਨੇ ਦੱਸਿਆ ਕਿ ਜਿਹੜੇ ਵੋਟਰ ਇਨ੍ਹਾਂ ਪੋਲਿੰਗ ਬੂਥਾਂ ਉਤੇ ਲਗਾਏ ਗਏ ਕੈਂਪ ਵਿਚ ਨਹੀ ਪੁੱਜ ਸਕੇ ਉਹ ਯੋਗ ਵੋਟਰ ਘਰ ਬੈਠ ਕੇ ਆਪਣੇ ਫੋਨ ਤੋਂ ਜਾਂ ਕੰਪਿਊਟਰ ਤੋਂ ਆਨਲਾਈਨ ਵੋਟਾਂ ਅਪਲਾਈ/ਸੁਧਾਈ ਲਈ ਆਪਣਾ ਬਿਨੈ ਪੱਤਰ ਦਰਜ ਕਰਵਾ ਸਕਦੇ ਹਨ। ਉਨ੍ਹਾਂ ਅੱਗੇ ਨੋਜਵਾਨ ਵੋਟਰਾਂ ਨੂੰ ਆਪਣੀ ਯੋਗਤਾ ਦੇ ਅਧਾਰ ਤੇ ਵੋਟਰ ਰਜਿਸਟਰਡ ਹੋਣ ਦੀ ਅਪੀਲ ਵੀ ਕੀਤੀ।ਨਿਰਧਾਰਤ ਕੀਤੇ ਪ੍ਰੋਗਰਾਮ ਅਨੁਸਾਰ ਅੱਜ 6 ਨਵੰਬਰ ਨੂੰ ਅਤੇ ਭਲਕੇ 7 ਨਵੰਬਰ ਨੂੰ ਪੋਲਿੰਗ ਬੂਥਾਂ ਉਤੇ ਬੂਥ ਲੈਵਲ ਅਫਸਰਾਂ ਵਲੋਂ ਵੀ ਨਵੇਂ ਵੋਟਰਾਂ ਦੀ ਰਜਿਸਟੇ੍ਰਸ਼ਨ ਅਤੇ ਵੋਟਰ ਸੂਚੀਆਂ ਦੀ ਸੁਧਾਈ ਦੇ ਫਾਰਮ ਭਰੇ ਜਾ ਰਹੇ ਹਨ।ਉਹਨਾਂ ਵੱਧ ਤੋਂ ਵੱਧ ਨੋਜਵਾਨ ਵੋਟਰਾਂ ਨੂੰ 1 ਜਨਵਰੀ 2022 ਨੂੰ 18 ਸਾਲ ਦੀ ਉਮਰ ਪੂਰੀ ਹੋਣ ਤੇ ਅਪਣੀ ਯੋਗਤਾ ਦੇ ਅਧਾਰ ਤੇ ਵੋਟਰ ਰਜਿਸਟਰਡ ਹੋਣ ਦੀ ਅਪੀਲ ਕੀਤੀ।

   ਐਸ.ਡੀ.ਐਮ ਸ੍ਰੀ ਕੇਸ਼ਵ ਗੋਇਲ ਨੇ ਹੋਰ ਦੱਸਿਆ ਕਿ ਨੋਜਵਾਨ ਵੋਟਰ ਆਪਣੀ ਵੋਟ ਰਜਿਸਟਰ ਕਰਵਾਉਣ ਲਈ ਇਨ੍ਹਾਂ ਕੈਂਪਾ ਦਾ ਲਾਭ ਲੈਣ। ਉਨ੍ਹਾਂ ਕਿਹਾ ਕਿ ਕੋਈ ਵੀ ਯੋਗ ਵੋਟਰ ਆਪਣੀ ਵੋਟ ਦੇ ਹੱਕ ਤੋ ਵਾਝਾ ਨਾ ਰਹੇ। ਇਸ ਦੇ ਲਈ ਇਹ ਵਿਸ਼ੇਸ ਅਭਿਆਨ ਚਲਾਇਆ ਜਾ ਰਿਹਾ ਹੈ।ਉਨ੍ਹਾਂ ਨੇ ਕਿਹਾ ਕਿ ਵੋਟਰ ਹਰ ਹਾਲ ਵਿਚ ਇਨ੍ਹਾਂ ਕੈਂਪਾਂ ਵਿਚ ਜਾ ਕੇ ਵੋਟਰ ਸੂਚੀ ਵਿਚ ਆਪਣੇ ਨਾਮ ਨੂੰ ਚੈਕ ਕਰਨ ਅਤੇ ਕਿਸੇ ਵੀ ਤਰਾਂ ਦੀ ਤਰੁੱਟੀ ਹੋਣ ਤੇ ਨਿਰਧਾਰਤ ਪ੍ਰੋਫਾਰਮੇ ਵਿਚ ਆਪਣੀ ਸੁਧਾਈ ਲਈ ਵੀ ਅਪਲਾਈ ਕਰਨ। ਵੋਟ ਸਾਡਾ ਮੋਲਿਕ ਅਧਿਕਾਰ ਹੈ, ਕੋਈ ਵੀ ਯੋਗ ਵੋਟਰ ਇਸ ਦੇ ਲਾਭ ਲੈਣ ਤੋ ਵਾਝਾਂ ਨਹੀ ਰਹਿਣਾ ਚਾਹੀਦਾ। ਉਨ੍ਹਾਂ ਨੇ ਦੱਸਿਆ ਕਿ ਪੋਲਿੰਗ ਬੂਥਾ ਉਤੇ ਬੂਥ ਲੈਵਲ ਅਸਫਰਾਂ ਨੂੰ ਕੋਵਿਡ ਨਿਯਮਾਂ ਦੀ ਪਾਲਣਾ ਕਰਨ ਦੀ ਹਦਾਇਤ ਕੀਤੀ ਗਈ ਹੈ।

ਵੱਡੀ ਖ਼ਬਰ: ਪੰਜਾਬ ਸਰਕਾਰ ਵੱਲੋਂ 2 ਆਈਪੀਐਸ ਅਤੇ 35 ਪੀਪੀਐਸ ਅਧਿਕਾਰੀਆਂ ਦੇ ਤਬਾਦਲੇ

 

ਕੱਚੇ ਮੁਲਾਜ਼ਮਾਂ ਅਤੇ ਮਾਣ-ਭੱਤਾ ਵਰਕਰਾਂ ਪ੍ਰਤੀ ਚੰਨੀ ਸਰਕਾਰ ਵੀ ਸੁਹਿਰਦ ਨਹੀਂ,ਸਮੁੱਚੀਆਂ ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ

 *ਕੱਚੇ ਮੁਲਾਜ਼ਮਾਂ ਅਤੇ ਮਾਣ-ਭੱਤਾ ਵਰਕਰਾਂ ਪ੍ਰਤੀ ਚੰਨੀ ਸਰਕਾਰ ਵੀ ਸੁਹਿਰਦ ਨਹੀਂ*


*ਸਮੁੱਚੀਆਂ ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਜਾਰੀ ਰੱਖਣ ਦਾ ਅੈਲਾਨ*


*13 ਨਵੰਬਰ ਦੀ ਬਠਿੰਡਾ ਰੈਲੀ ਖੋਲੇਗੀ ਪੰਜਾਬ ਸਰਕਾਰ ਦੇ ਦਾਅਵਿਆਂ ਦੀ ਪੋਲ*

ਮੋਰਿੰਡਾ 6 ਨਵੰਬਰ (JOBSOFTODAY)

'ਪੰਜਾਬ-ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ' ਦੀ ਅਗਵਾਈ ਵਿੱਚ ਮੋਰਿੰਡਾ ਵਿਖੇ ਚੱਲ ਰਹੇ ਪੱਕੇ ਮੋਰਚੇ ਦੇ 22ਵੇਂ ਦਿਨ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਨਾ ਕੀਤੇ ਜਾਣ, ਮਾਣ-ਭੱਤਾ ਵਰਕਰਾਂ 'ਤੇ ਘੱਟੋ-ਘੱਟ ਉਜਰਤਾਂ ਕਾਨੂੰਨ ਲਾਗੂ ਨਾ ਕੀਤੇ ਜਾਣ ਦੇ ਰੋਸ ਵਜੋਂ ਸਥਾਨਕ ਰੋਪੜ ਚੌੰਕ ਵਿਖੇ ਪੰਜਾਬ ਦੀ ਕਾਂਗਰਸ ਸਰਕਾਰ ਦੇ ਲਾਰਿਆਂ ਦੀ ਪੰਡ ਫੂਕਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਖਿਲਾਫ਼ ਜੋਰਦਾਰ ਨਾਅਰੇਬਾਜੀ ਕੀਤੀ ਗਈ।

ਇਸ ਮੌਕੇ ਸੰਬੋਧਨ ਕਰਦਿਆਂ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ, ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਡੈਮੋਕ੍ਰੇਟਿਕ ਜੰਗਲਾਤ ਵਰਕਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਰਛਪਾਲ ਸਿੰਘ, ਮਿਡ-ਡੇ-ਮੀਲ ਵਰਕਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਲਖਵਿੰਦਰ ਕੌਰ ਫਰੀਦਕੋਟ, ਆਊਟ ਸੋਰਸਿੰਗ ਜਲ ਸਪਲਾਈ ਅੈੰਡ ਸੈਨੀਟੇਸ਼ਨ ਵਰਕਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਦਲਵੀਰ ਸਿੰਘ ਆਦਿ ਨੇ ਆਖਿਆ ਕਿ ਪੰਜਾਬ ਸਰਕਾਰ ਨੇ ਭਾਵੇਂ ਤਨਖਾਹ ਕਮਿਸ਼ਨ ਵਿੱਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਕੁੱਝ ਅੰਸ਼ਕ ਲਾਭ ਦਿੱਤੇ ਹਨ, ਪਰ ਵੱਖ-ਵੱਖ ਵਿਭਾਗਾਂ ਵਿੱਚ ਕੰਮ ਕਰਦੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਅਤੇ ਮਾਣ-ਭੱਤਾ ਵਰਕਰਾਂ 'ਤੇ ਘੱਟੋ-ਘੱਟ ਲਾਗੂ ਕਰਨ ਸੰਬੰਧੀ ਸਰਕਾਰ ਲਗਾਤਾਰ ਟਾਲ-ਮਟੋਲ ਕਰ ਰਹੀ ਹੈ ਜਿਸਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਮੁਲਾਜ਼ਮ ਆਗੂਆਂ ਹਰਦੀਪ ਟੋਡਰਪੁਰ, ਮਲਾਗਰ ਸਿੰਘ ਖਮਾਣੋ, ਅਸ਼ਵਨੀ ਅਵਸਥੀ, ਬਲਵੀਰ ਸਿਵੀਆਂ, ਮਮਤਾ ਸ਼ਰਮਾ, ਸਤਨਾਮ ਸਿੰਘ ਕਜੌਲੀ ਅਤੇ ਹਰਜੀਤ ਕੌਰ ਸਮਰਾਲਾ ਨੇ ਆਖਿਆ ਕਿ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਵਾਉਣ, ਮਾਣ-ਭੱਤਾ ਵਰਕਰਾਂ ਤੇ ਘੱਟੋ-ਘੱਟ ਉਜਰਤਾਂ ਕਾਨੂੰਨ ਲ‍ਾਗੂ ਕਰਵਾਉਣ, 01-01-2016 ਤੋਂ ਬਾਅਦ ਦੇ ਮੁਲਾਜ਼ਮਾਂ ਦੇ ਪਰਖ ਕਾਲ ਸਮੇਂ ਦੇ ਬਕਾਏ ਜਾਰੀ ਕਰਵਾਉਣ, 17-07-2020 ਤੋਂ ਬਾਅਦ ਭਰਤੀ ਕੀਤੇ ਮੁਲਾਜ਼ਮਾਂ 'ਤੇ ਕੇੰਦਰ ਦੀ ਬਜਾਏ ਪੰਜਾਬ ਦੇ ਤਨਖਾਹ ਸਕੇਲ ਲਾਗੂ ਕਰਵਾਉਣ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਵਾਉਣ, 11% ਮਹਿੰਗਾਈ ਭੱਤਾ ਜੁਲਾਈ 2021 ਤੋਂ ਸਮੂਹ ਮੁਲਾਜ਼ਮਾਂ ਅਤੇ ਪੈਨਸ਼ਨਰਾਂ 'ਤੇ ਲਾਗੂ ਕਰਵਾਉਣ ਅਤੇ ਤਨਖਾਹ ਕਮਿਸ਼ਨ ਸੰਬੰਧੀ 2.72 ਦੇ ਗੁਣਾਂਕ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਮੁਲਾਜ਼ਮ ਆਗੂਆਂ ਨੇ ਆਖਿਆ ਕਿ ਸੰਘਰਸ਼ ਦੇ ਅਗਲੇ ਪੜਾਅ ਤਹਿਤ 13 ਨਵੰਬਰ ਨੂੰ ਬਠਿੰਡਾ ਵਿਖੇ ਕੀਤੀ ਜਾਣ ਵਾਲੀ ਸੂਬਾ ਪੱਧਰੀ ਰੈਲੀ ਵਿੱਚ ਪੰਜਾਬ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲੀ ਜਾਵੇਗੀ।ਇਸ ਮੌਕੇ ਮੁਲਾਜ਼ਮ ਆਗੂਆਂ ਬਲਵਿੰਦਰ ਕੌਰ ਰਾਵਲਪਿੰਡੀ, ਪਵਨ ਕੁਮਾਰ ਮੁਕਤਸਰ, ਨਛੱਤਰ ਸਿੰਘ ਤਰਨ ਤਾਰਨ, ਗੁਰਜੀਤ ਘੱਗਾ, ਹਰਜਿੰਦਰ ਸਿੰਘ ਵਡਾਲਾ, ਅਤਿੰਦਰਪਾਲ ਘੱਗਾ, ਕੁਲਵਿੰਦਰ ਸਿੰਘ ਮੁਕਤਸਰ, ਕੁਲਦੀਪ ਲਾਲ ਮੱਤੇਵਾੜਾ ਤੋਂ ਇਲਾਵਾ ਪੈਨਸ਼ਨਰ ਆਗੂ ਅਮਰਜੀਤ ਸਾਸ਼ਤਰੀ ਅਤੇ ਸੁਖਰਾਜ ਸਿੰਘ ਸਰਕਾਰੀਆ ਆਦਿ ਨੇ ਵੀ ਸੰਬੋਧਨ ਕੀਤਾ।


ਕੌਮੀ ਪੱਧਰ ਦੇ ਭਾਸ਼ਣ ਮੁਕਾਬਲੇ ਲਈ ਪਹਿਲੇ ਸਥਾਨ ਲਈ ਦੋ ਲੱਖ ਰੁਪਏ ਦੀ ਰਾਸ਼ੀ ਦਾ ਐਲਾਨ

 ਕੌਮੀ ਪੱਧਰ ਦੇ ਭਾਸ਼ਣ ਮੁਕਾਬਲੇ ਲਈ ਪਹਿਲੇ ਸਥਾਨ ਲਈ ਦੋ ਲੱਖ ਰੁਪਏ ਦੀ ਰਾਸ਼ੀ ਦਾ ਐਲਾਨਨਹਿਰੂ ਯੁਵਾ ਕੇਂਦਰ ਸੰਗਠਨ ਵੱਲ੍ਹੋ ਹੋਣਗੇ ਵੱਖ ਵੱਖ ਪੱਧਰ 'ਤੇ ਭਾਸ਼ਣ ਮੁਕਾਬਲੇਚੰਡੀਗੜ੍ਹ 6 ਨਵੰਬਰ (ਹਰਦੀਪ ਸਿੰਘ ਸਿੱਧੂ) ਨਹਿਰੂ ਯੁਵਾ ਕੇਂਦਰ ਸੰਗਠਨ ਵੱਲ੍ਹੋ ਦੇਸ਼ ਭਗਤੀ ਅਤੇ ਰਾਸ਼ਟਰੀ ਨਿਰਮਾਣ 'ਤੇ ਕਰਵਾਏ ਜਾ ਰਹੇ ਭਾਸ਼ਣ ਮੁਕਾਬਲੇ ਦੌਰਾਨ ਦੇ

ਕੋਮੀ ਪੱਧਰ ਉਪਰ ਪਹਿਲਾ ਸਥਾਨ ਹਾਸਲ ਕਰਨ ਵਾਲੇ ਪ੍ਰਤੀਯੋਗੀ ਨੂੰ ਦੋ ਲੱਖ ਰੁਪਏ,ਦੂਸਰੇ ਸਥਾਨ ਲਈ ਇਨਾਮ ਇੱਕ ਲੱਖ ਰੁਪਏ ਅਤੇ ਤੀਸਰੇ ਸਥਾਨ ਲਈ ਪੰਜਾਹ ਹਜ਼ਾਰ ਰੁਪਏ ਮਿਲਣਗੇ। ਜਦੋਂ ਕਿ ਰਾਜ ਪੱਧਰ ਦੇ ਪਹਿਲੇ ਜੇਤੂ ਨੂੰ ਪੰਚੀ ਹਜ਼ਾਰ ਰੁਪਏ, ਦੂਸਰੇ ਸਥਾਨ ਲਈ ਦਸ ਹਜ਼ਾਰ ਅਤੇ ਤੀਸਰੇ ਸਥਾਨ ਲਈ ਪੰਜ ਹਜ਼ਾਰ ਦਾ ਇਨਾਮ ਦਿੱਤਾ ਜਾਵੇਗਾ।

ਇਨ੍ਹਾਂ ਮੁਕਾਬਲਿਆਂ ਤਹਿਤ ਜਿਲ੍ਹਾ ਪੱਧਰ ਦੇ ਜੇਤੂ ਨੂੰ ਪੰਜ ਹਜ਼ਾਰ, ਦੂਸਰੇ ਨੰਬਰ ਵਾਲੇ ਨੂੰ ਦੋ ਹਜ਼ਾਰ ਅਤੇ ਤੀਸਰੇ ਨੰਬਰ ਵਾਲੇ ਨੂੰ ਇੱਕ ਹਜ਼ਾਰ ਦਾ ਇਨਾਮ ਦਿੱਤਾ ਜਾਵੇਗਾ।

ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਪਿਛਲੇ ਸਾਲਾਂ ਦੀ ਤਰਾਂ ਨੋਜਵਾਨਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਹਿੱਤ ਅਤੇ ਨੋਜਵਾਨਾਂ ਨੂੰ ਸਮਾਜ ਦੇ ਵਿਕਾਸ ਦੇ ਕੰਮਾਂ ਵਿੱਚ ਭਾਗੀਦਾਰੀ ਬਣਾਉਣ ਹਿੱਤ ਬਲਾਕ/ਜਿਲ੍ਹਾ/ਰਾਜ ਅਤੇ ਕੋਮੀ ਪੱਧਰ ਦੇ ਭਾਸ਼ਣ ਮੁਕਾਬਲੇ ਕਰਵਾਏ ਜਾ ਰਹੇ ਹਨ।

 ਨਹਿਰੂ ਯੂਵਾ ਕੇਂਦਰ ਮਾਨਸਾ ਦੇ ਜਿਲ੍ਹਾ ਯੂਥ ਅਫਸਰ ਸਰਬਜੀਤ ਸਿੰਘ ਅਤੇ ਲੇਖਾ ਅਤੇ ਪ੍ਰੋਗਰਾਮ ਸੁਪਰਵਾਈਜਰ ਡਾ.ਸੰਦੀਪ ਘੰਡ ਨੇ ਦੱਸਿਆ ਕਿ ਜਿਲ੍ਹਾ ਪੱਧਰ ਦੇ ਮੁਕਾਬਿਲਆਂ ਤੋ ਪਹਿਲਾਂ ਬਲਾਕ ਪੱਧਰ ਦੇ ਮੁਕਾਬਲੇ ਕਰਵਾਕੇ ਸਕ੍ਰੀਨਗ ਕੀਤੀ ਜਾਵੇਗੀ ਅਤੇ ਬਲਾਕ ਪੱਧਰ ਤੇ ਪਹਿਲੇ ਤਿੰਨ ਜੇਤੂ ਜਿਲ੍ਹਾ ਪੱਧਰ ਦੇ ਮੁਕਾਬਲੇ ਵਿੱਚ ਭਾਗ ਲੈ ਸਕਣਗੇ।ਉਹਨਾਂ ਕਿਹਾ ਕਿ ਮਾਨਸਾ ਅਤੇ ਭੀਖੀ ਬਲਾਕ ਪੱਧਰ ਦੇ ਮੁਕਾਬਲੇ/ ਸਕ੍ਰੀਨਗ ਨਹਿਰੂ ਯੁਵਾ ਕੇਦਰ ਮਾਨਸਾ ਵਿਖੇ 17 ਨਵੰਬਰ ਨੂੰ ਸਵੇਰੇ 11 ਵਜੇ ਕਰਵਾਈ ਜਾ ਰਹੀ ਹੈ।ਇਸੇ ਤਰਾਂ ਬਲਾਕ ਬੁਢਲਾਡਾ ਲਈ 22 ਨਵੰਬਰ ਅਤੇ ਝੁਨੀਰ ਅਤੇ ਸਰਦੂਲਗੜ ਬਲਾਕ ਦੀ ਸਕ੍ਰੀਨਗ  ਵੀ ਨਹਿਰੂ ਯੁਵਾ ਕੇਂਦਰ ਮਾਨਸਾ ਵਿੱਚ ਹੀ 23 ਨਵੰਬਰ ਨੂੰ ਕਰਵਾਈ ਜਾਵੇਗੀ।

ਸਰਬਜੀਤ ਸਿੰਘ ਨੇ ਦੱਸਿਆ ਕਿ ਇਹਨਾਂ ਮੁਕਾਬਿਲਆਂ ਲਈ ਭਾਗੀਦਾਰ ਦੀ ਉਮਰ ਇੱਕ ਅਪ੍ਰੈਲ 2021( 1/4/2021) ਨੂੰ 18 ਸਾਲ ਤੋਂ ਵੱਧ ਅਤੇ 29 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ ਅਤੇ ਭਾਗੀਦਾਰ ਮਾਨਸਾ ਜਿਲ੍ਹੇ ਦਾ ਪੱਕਾ ਵਸਨੀਕ ਹੋਣਾ ਚਾਹੀਦਾ ਹੈ ਜਿਸ ਲਈ ਉਸ ਨੂੰ ਆਪਣਾ ਪੱਕਾ ਸਬੂਤ ਦੇਣਾ ਹੋਵੇਗਾ।ਡਾ. ਸੰਦੀਪ ਘੰਡ ਨੇ ਹੋਰ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਯੁਵਕ ਸੇਵਾਵਾਂ ਵਿਭਾਗ,ਰਾਸ਼ਟਰੀ ਸੇਵਾ ਯੋਜਨਾ ਅਤੇ ਸਿਖਿਆ ਵਿਕਾਸ ਮੰਚ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਹਨਾਂ ਮੁਕਾਬਿਲਆਂ ਲਈ ਅਰਜੀ ਫਾਰਮ ਨਹਿਰੂ ਯੂਵਾ ਕੇਂਦਰ ਮਾਨਸਾ ਜਾਂ ਯੁਵਕ ਸੇਵਾਵਾਂ ਦਫਤਰ ਤੋ ਬਿਲਕੁੱਲ ਮੁਫਤ ਪ੍ਰਾਪਤ ਕੀਤੇ ਜਾ ਸਕਦੇ ਹਨ।

  

HEALTH UPDATE: ਸੀਨੀਅਰ ਮੈਡੀਕਲ ਅਫ਼ਸਰ ਨੇ ਲੋਕਾਂ ਨੂੰ ਕੈਂਸਰ ਦੇ ਲੱਛਣ, ਪ੍ਰਭਾਵ ਤੇ ਬਚਾਅ ਦੇ ਤਰੀਕਿਆਂ ਬਾਰੇ ਦੱਸਿਆ, ਪੜ੍ਹੋ

 ਛੇਤੀ ਪਛਾਣ ਹੋਣ 'ਤੇ ਕੈਂਸਰ ਦਾ ਇਲਾਜ ਸੰਭਵ : ਡਾ. ਗੀਤਾਂਜਲੀ ਸਿੰਘ- ਸੀਨੀਅਰ ਮੈਡੀਕਲ ਅਫ਼ਸਰ ਨੇ ਲੋਕਾਂ ਨੂੰ ਕੈਂਸਰ ਦੇ ਲੱਛਣ, ਪ੍ਰਭਾਵ ਤੇ ਬਚਾਅ ਦੇ ਤਰੀਕਿਆਂ ਬਾਰੇ ਦੱਸਿਆ


ਕਮਿਊਨਿਟੀ ਸਿਹਤ ਕੇਂਦਰ ਵਿਖੇ ਰਾਸ਼ਟਰੀ ਕੈਂਸਰ ਚੇਤਨਾ ਦਿਵਸ ਮਨਾਇਆ
ਨਵਾਂਸ਼ਹਿਰ, 6 ਨਵੰਬਰ 2021 :- ਸਿਵਲ ਸਰਜਨ ਡਾ. ਇੰਦਰਮੋਹਨ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫ਼ਸਰ ਮੁੱਢਲਾ ਸਿਹਤ ਕੇਂਦਰ ਮੁਜ਼ੱਫਰਪੁਰ ਡਾ. ਗੀਤਾਂਜਲੀ ਸਿੰਘ ਦੀ ਯੋਗ ਅਗਵਾਈ ਹੇਠ ਕਮਿਊਨਿਟੀ ਸਿਹਤ ਕੇਂਦਰ, ਰਾਹੋਂ ਵਿਖੇ ਅੱਜ ਰਾਸ਼ਟਰੀ ਕੈਂਸਰ ਚੇਤਨਾ ਦਿਵਸ ਮਨਾਇਆ ਗਿਆ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਗੀਤਾਂਜਲੀ ਸਿੰਘ ਨੇ ਲੋਕਾਂ ਨੂੰ ਕੈਂਸਰ ਦੇ ਲੱਛਣ, ਪ੍ਰਭਾਵ ਤੇ ਬਚਾਅ ਦੇ ਤਰੀਕਿਆਂ ਬਾਰੇ ਦੱਸਿਆ। ਉਨ੍ਹਾਂ ਦੱਸਿਆ ਕਿ ਛੇਤੀ ਪਛਾਣ ਹੋਣ ’ਤੇ ਇਲਾਜ ਨਾਲ ਕੈਂਸਰ ਠੀਕ ਹੋ ਸਕਦਾ ਹੈ ਅਤੇ ਹੁਣ ਕੈਂਸਰ ਦੀ ਬੀਮਾਰੀ ਲਾ-ਇਲਾਜ ਨਹੀਂ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਕੈਂਸਰ ਵਰਗੀ ਬਿਮਾਰੀ ਦੇ ਖਾਤਮੇ ਲਈ ਹਰ ਸੰਭਵ ਯਤਨ ਕਰ ਰਿਹਾ ਹੈ ਅਤੇ ਇਸ ਬਿਮਾਰੀ ਤੋਂ ਬਚਾਅ ਲਈ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੈਂਸਰ ਦਾ ਮੁੱਢਲੀ ਅਵਸਥਾ ਵਿਚ ਪਤਾ ਲੱਗ ਜਾਵੇ ਤਾਂ 75 ਫ਼ੀਸਦੀ ਕੇਸਾਂ ਦਾ ਇਲਾਜ ਆਮ ਬਿਮਾਰੀ ਵਾਂਗ ਸੰਭਵ ਹੋ ਸਕਦਾ ਹੈ। ਡਾ ਸਿੰਘ ਨੇ ਦੱਸਿਆ ਕਿ ਕੈਂਸਰ ਹੋਣ ਵਿੱਚ ਦੂਸ਼ਿਤ ਪਾਣੀ, ਦੂਸ਼ਿਤ ਹਵਾ, ਕੀੜੇਮਾਰ ਜ਼ਹਿਰੀਲੀਆਂ ਦਵਾਈਆਂ ਦੀ ਵਧੇਰੇ ਵਰਤੋਂ ਕਰਨ, ਵਧੇਰੇ ਫਾਸਟ ਫੂਡ, ਤਲਿਆ ਭੋਜਨ ਖਾਣ ਦੀਆਂ ਗਲਤ ਆਦਤਾਂ ਵੀ ਕਾਰਨ ਬਣ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜੋ ਵਿਅਕਤੀ ਤੰਬਾਕੂ ਦਾ ਸੇਵਨ ਕਰਦੇ ਹਨ, ਉਨ੍ਹਾਂ ਨੂੰ ਮੂੰਹ ਦਾ ਕੈਂਸਰ ਹੋ ਸਕਦਾ ਹੈ ਅਤੇ ਜੋ ਵਿਅਕਤੀ ਸ਼ਰਾਬ ਪੀਂਦੇ ਹਨ, ਉਨ੍ਹਾਂ ਨੂੰ ਜਿਗਰ ਦਾ ਕੈਂਸਰ ਹੋਣ ਦੀ ਸੰਭਾਵਨਾ ਹੁੰਦੀ ਹੈ। ਕੈਂਸਰ ਦੀਆਂ ਮੁੱਖ ਕਿਸਮਾਂ ਵਿੱਚ ਮੂੰਹ, ਨੱਕ, ਕੰਨ, ਗਲੇ, ਹੱਡੀਆਂ, ਪੇਟ ਦੀਆਂ ਅੰਤੜੀਆਂ, ਖੂਨ ਅਤੇ ਔਰਤਾਂ ਵਿਚ ਛਾਤੀ ਦਾ ਕੈਂਸਰ ਆਦਿ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਸਾਨੂੰ ਨਸ਼ੇ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ ਅਤੇ ਜੇਕਰ ਕੋਈ ਜ਼ਖ਼ਮ ਠੀਕ ਨਹੀਂ ਹੁੰਦਾ, ਭੁੱਖ ਘੱਟ ਲੱਗਦੀ ਹੈ, ਬਿਨਾਂ ਵਜ੍ਹਾ ਭਾਰ ਘੱਟਦਾ ਹੈ ਜਾਂ ਹਮੇਸ਼ਾ ਕਬਜ਼ ਰਹਿੰਦੀ ਹੈ ਤਾਂ ਸਾਨੂੰ ਤਰੁੰਤ ਆਪਣਾ ਬਾਡੀ ਚੈਕਅੱਪ ਕਰਵਾਉਣਾ ਚਾਹੀਦਾ ਹੈ।ਇਸ ਮੌਕੇ ਬਲਾਕ ਐਜੂਕੇਟਰ ਮਨਿੰਦਰ ਸਿੰਘ ਨੇ ਕਿਹਾ ਕਿ ਔਰਤਾਂ ਵਿਚ ਬ੍ਰੈਸਟ ਕੈਂਸਰ ਆਮ ਗੱਲ ਹੈ ਜਿਸ ਦਾ ਰੈਗੂਲਰ ਟੈਸਟਾਂ ਤੋਂ ਪਤਾ ਲੱਗ ਸਕਦਾ ਹੈ। ਜੇ ਛਾਤੀ ਦਾ ਰੰਗ ਬਦਲੇ ਜਾਂ ਉਸ ਵਿਚ ਗੰਢਾਂ ਮਹਿਸੂਸ ਹੋਣ ਤਾਂ ਬ੍ਰੈਸਟ ਕੈਂਸਰ ਹੋ ਸਕਦਾ ਹੈ।  ਉਨ੍ਹਾਂ ਕਿਹਾ ਕਿ ਜਿਨ੍ਹਾਂ ਦੇ ਘਰਾਂ ਵਿੱਚ ਪਹਿਲਾਂ ਮਾਂ-ਬਾਪ ਜਾਂ ਦਾਦਾ-ਦਾਦੀ ਨੂੰ ਕੈਂਸਰ ਹੋ ਚੁੱਕਾ ਹੋਵੇ, ਉਨ੍ਹਾਂ ਨੂੰ ਆਮ ਵਿਅਕਤੀਆਂ ਤੋਂ ਵੱਧ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਜੇ ਇਸ ਬੀਮਾਰੀ ਦਾ ਜਲਦੀ ਪਤਾ ਲੱਗ ਜਾਵੇ ਤਾਂ ਇਲਾਜ ਸੰਭਵ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਗੁਰਪਿੰਦਰ ਕੌਰ, ਡਾ ਭੁਵਨੀਸ਼ ਸ਼ਾਰਦਾ, ਬਲਾਕ ਐਜੂਕੇਟਰ ਸ. ਮਨਿੰਦਰ ਸਿੰਘ, ਨਰਸਿੰਗ ਅਫਸਰ ਊਸ਼ਾ ਕਿਰਨ, ਫਾਰਮੇਸੀ ਅਫ਼ਸਰ ਰਾਜਵਿੰਦਰ ਕੌਰ, ਏ ਐੱਨ ਐੱਮ ਹਰਜਿੰਦਰ ਸਿੰਘ ਅਤੇ ਕਮਲਜੀਤ ਕੌਰ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।

ਬਿਜਲੀ ਬਿਲ ਮੁਆਫ਼ੀ ਅਤੇ ਹੋਰ 15 ਲੋਕਪੱਖੀ ਸਕੀਮਾਂ ਦਾ ਲਾਭ ਦੇਣ ਲਈ ਆਮ ਲੋਕਾਂ ਦੇ ਫਾਰਮ ਭਰੇ ਜਾਣਗੇ

 


ਅਹਿਮਦਗੜ੍ਹ ਵਿਖੇ ਲੋਕਾਂ ਦੀ ਸਹੂਲਤ ਲਈ 08 ਨਵੰਬਰ ਨੂੰ

ਲਗਾਇਆ ਜਾਵੇਗਾ ਵਿਸ਼ੇਸ਼ ਸੁਵਿਧਾ ਕੈਂਪ-ਐਸ.ਡੀ.ਐਮ.


ਬਿਜਲੀ ਬਿਲ ਮੁਆਫ਼ੀ ਅਤੇ ਹੋਰ 15 ਲੋਕਪੱਖੀ ਸਕੀਮਾਂ ਦਾ ਲਾਭ ਦੇਣ ਲਈ ਆਮ ਲੋਕਾਂ ਦੇ ਫਾਰਮ ਭਰੇ ਜਾਣਗੇ


ਜ਼ਿਲ੍ਹਾ ਲੀਗਲ ਸਰਵਿਸ ਅਥਾਰਟੀ ਵਲੋਂ ''ਲੀਗਲ ਸਰਵਿਸ ਕੈਂਪ '' ਵੀ ਲਗਾਈਆਂ ਜਾਵੇਗਾ 

ਮਲੇਰਕੋਟਲਾ /ਅਹਿਮਦਗੜ੍ਹ 6 ਨਵੰਬਰ  :ਉਪ ਮੰਡਲ ਮੈਜਿਸਟ੍ਰੇਟ ਅਹਿਮਦਗੜ੍ਹ ਸ੍ਰੀ ਹਰਬੰਸ ਸਿੰਘ ਨੇ ਦੱਸਿਆ ਕਿ ਸਬ ਡਵੀਜ਼ਨ ਦੇ ਲੋਕਾਂ ਨੂੰ ਸਰਕਾਰ ਦੁਆਰਾ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਅਤੇ ਵੱਖ-ਵੱਖ ਸਕੀਮਾਂ ਦਾ ਲਾਭ ਬਿਨਾਂ ਕਿਸੇ ਖੱਜਲ-ਖ਼ੁਆਰੀ ਦੇ ਦੇਣ ਲਈ ਸਬ ਡਵੀਜ਼ਨ ਪੱਧਰ ਉੱਤੇ ਵਿਸ਼ੇਸ਼ ਸੁਵਿਧਾ ਕੈਂਪ ਦਾ ਮਿਤੀ 08 ਨਵੰਬਰ ਦਿਨ ਸੋਮਵਾਰ ਨੂੰ ਪਿੰਡ ਸੰਦੌੜ ਦੇ ਗੁਰਦੁਆਰਾ ਸਿੰਘ ਸਭਾ ਦੇ ਗਰਾਊਂਡ ਵਿਖੇ ਸਵੇਰੇ 09.00 ਵਜੇ ਤੋਂ ਸ਼ਾਮ 05.00 ਵਜੇ ਤੱਕ ਲਗਾਈਆਂ ਜਾਵੇਗਾ ।ਇਸ ਵਿਸ਼ੇਸ਼ ਸੁਵਿਧਾ ਕੈਂਪਾਂ ਦੌਰਾਨ ਬਿਜਲੀ ਬਿਲ ਮੁਆਫ਼ੀ ਅਤੇ ਹੋਰ 15 ਲੋਕਪੱਖੀ ਸਕੀਮਾਂ ਦਾ ਲਾਭ ਦੇਣ ਲਈ ਆਮ ਲੋਕਾਂ ਦੇ ਫਾਰਮ ਭਰੇ ਜਾਣਗੇ ।


ਉਨ੍ਹਾਂ ਦੱਸਿਆ ਕਿ ਇਸ ਮੌਕੇ ਜ਼ਿਲ੍ਹਾ ਲੀਗਲ ਸਰਵਿਸ ਅਥਾਰਟੀ ਵਲੋਂ ''ਲੀਗਲ ਸਰਵਿਸ ਕੈਂਪ '' ਵੀ ਲਗਾਈਆਂ ਜਾਵੇਗਾ । ਲੀਗਲ ਸਰਵਿਸ ਕੈਂਪ ਦੌਰਾਨ ਮਾਨਯੋਗ ਜੱਜ ਸਾਹਿਬਾਨ ਵਲੋਂ ਲੋਕ ਅਦਾਲਤਾਂ ਬਾਰੇ ਅਤੇ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਜਾਵੇਗੀ।ਉਨ੍ਹਾਂ ਕਿਹਾ ਇਨ੍ਹਾਂ ਕੈਂਪਾਂ ਦੇ ਆਯੋਜਿਤ ਕਰਨ ਦਾ ਮੁੱਖ ਮਕਸਦ ਲੋਕਾਂ ਨੂੰ ਉਨ੍ਹਾਂ ਦੇ ਘਰ ਦੇ ਨੇੜੇ ਸਹੂਲਤ ਪ੍ਰਦਾਨ ਕਰਨਾ ਹੈ ।


ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਵਿਚ ਬੇਘਰੇ ਲੋਕਾਂ ਨੂੰ 5-5 ਮਰਲੇ ਦੇ ਪਲਾਟ, ਬਿਜਲੀ ਬਿੱਲਾਂ ਦੇ ਬਕਾਇਆ ਰਾਸ਼ੀ ਦੀ ਮੁਆਫ਼ੀ, ਬੁਢਾਪਾ, ਵਿਧਵਾ, ਅੰਗਹੀਣ ਤੇ ਆਸ਼ਰਿਤਾਂ ਨੂੰ ਪੈਨਸ਼ਨ, ਪ੍ਰਧਾਨ ਮੰਤਰੀ ਯੋਜਨਾ ਅਧੀਨ ਪੱਕਾ ਮਕਾਨ ਬਣਾਉਣ ਲਈ ਦਰਖਾਸਤ, ਬਿਜਲੀ ਕੁਨੈਕਸ਼ਨ , ਘਰਾਂ ਵਿਚ ਪਖਾਨੇ, ਐਲ ਪੀ ਜੀ ਗੈਸ ਕੁਨੈਕਸ਼ਨ, ਸਰਬੱਤ ਸਿਹਤ ਬੀਮਾ ਯੋਜਨਾ ਦੇ ਕਾਰਡ, ਸ਼ਗਨ ਸਕੀਮ, ਬੱਚਿਆਂ ਲਈ ਵਜ਼ੀਫ਼ੇ, ਬੇਰੁਜ਼ਗਾਰਾਂ ਲਈ ਨੌਕਰੀ ਦੇ ਪ੍ਰਸਤਾਵ ਤੇ ਕਰਜ਼ਾ ਸਹੂਲਤਾਂ, ਬੱਸ ਪਾਸ, ਜ਼ਮੀਨਾਂ ਤੇ ਪਲਾਟਾਂ ਦੇ ਇੰਤਕਾਲ, ਮਗਨਰੇਗਾ ਦੇ ਜਾਬ ਕਾਰਡ ਆਦਿ ਤੋਂ ਇਲਾਵਾ ਹੋਰ ਵੀ ਵਿਭਾਗਾਂ ਦੀਆਂ ਸਕੀਮਾਂ ਦੇ ਲਾਭ ਮੌਕੇ ਉੱਤੇ ਦਿੱਤੇ ਜਾਣਗੇ ਜਾਂ ਲਾਭ ਦੇਣ ਲਈ ਜ਼ਰੂਰੀ ਕਾਰਵਾਈ ਪੂਰੀ ਕੀਤੀ ਜਾਵੇਗੀ। ਉਨ੍ਹਾਂ  ਅਪੀਲ ਕੀਤੀ ਕਿ ਉਹ ਲੱਗਣ ਵਾਲੇ ਇਸ ਕੈਂਪਾਂ ਦਾ ਲਾਹਾ ਲੈਣ ।

ਪੰਜਾਬ-ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਨੇ ਵਿੱਤ ਮੰਤਰੀ ਦਾ ਫੂਕਿਆ ਪੁਤਲਾ

 *ਪੰਜਾਬ-ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਨੇ ਵਿੱਤ ਮੰਤਰੀ ਦਾ ਫੂਕਿਆ ਪੁਤਲਾ*


*ਪੈਨਸ਼ਨਰਾਂ ਦੇ ਨੋਟੀਫਿਕੇਸ਼ਨ ਵਿੱਚ ਪੈਨਸ਼ਨਰਾਂ ਨਾਲ ਕੀਤਾ ਵੱਡਾ ਧੋਖਾ*

 

*13 ਨਵੰਬਰ ਨੂੰ ਵਿੱਤ ਮੰਤਰੀ ਦਾ ਕਰਾਂਗੇ ਘਿਰਾਓ - ਦੌਡ਼ਕਾ*  


*ਝੂਠੇ ਪਰਚੇ ਦਰਜ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ*


ਨਵਾਂ ਸ਼ਹਿਰ : 06 ਨਵੰਬਰ ( ) ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਤੇ ਪੰਜਾਬ ਸਰਕਾਰ ਦੇ ਵੱਖ ਵੱਖ ਮੰਤਰੀਆਂ ਦੀ ਬਣੀ ਸਹਿਮਤੀ ਦੇ ਬਾਵਜੂਦ ਵਿੱਤ ਮੰਤਰੀ ਵੱਲੋਂ ਵਾਰ ਵਾਰ ਅੜਿਕਾ ਬਣਨ ਕਾਰਨ ਪੰਜਾਬ-ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵਲੋਂ ਜ਼ਿਲ੍ਹਾ ਪੱਧਰੀ ਰੈਲੀਆਂ ਕਰਕੇ ਵਿੱਤ ਮੰਤਰੀ ਪੰਜਾਬ ਦੇ ਪੁਤਲੇ ਫੂਕਣ ਦੇ ਦਿੱਤੇ ਗਏ ਸੱਦੇ 'ਤੇ ਅੱਜ ਡਿਪਟੀ ਕਮਿਸ਼ਨਰ ਦਫਤਰ ਸਾਹਮਣੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਜ਼ਿਲ੍ਹਾ ਕਨਵੀਨਰ ਕਰਨੈਲ ਸਿੰਘ ਰਾਹੋਂ, ਜੀਤ ਲਾਲ ਗੋਹਲੜੋਂ, ਮੁਕੰਦ ਲਾਲ, ਨਰਿੰਦਰ ਕੁਮਾਰ ਮਹਿਤਾ ਦੀ ਅਗਵਾਈ ਵਿੱਚ ਰੋਸ ਰੈਲੀ ਕਰਨ ਉਪਰੰਤ ਜੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ ਪੁਤਲਾ ਫੂਕ ਕੇ ਪਿੱਟ ਸਿਆਪਾ ਕੀਤਾ ਗਿਆ।

      ਰੋਸ ਰੈਲੀ ਨੂੰ ਸੰਬੋਧਨ ਕਰਦੇ ਹੋਏ ਕੁਲਦੀਪ ਸਿੰਘ ਦੌੜਕਾ, ਰਾਮ ਲਾਲ, ਜਸਵਿੰਦਰ ਔਜਲਾ, ਸੁੱਚਾ ਰਾਮ, ਜੀਤ ਰਾਮ, ਭਲਵਿੰਦਰ ਪਾਲ, ਸੁਰੇਸ਼ ਕਮਾਰ, ਰਾਮ ਪਾਲ, ਦਲਜੀਤ ਸਿੰਘ ਸੁੱਜੋਂ ਆਦਿ ਨੇ ਪੰਜਾਬ ਸਰਕਾਰ ਨਾਲ ਵਾਰ-ਵਾਰ ਮੀਟਿੰਗਾਂ ਵਿੱਚ ਬਣੀ ਸਹਿਮਤੀ ਦੇ ਬਾਵਜੂਦ ਵਿੱਤ ਮੰਤਰੀ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿਰੋਧੀ ਵਤੀਰਾ ਅਪਨਾਉਣ ਦੀ ਜੋਰਦਾਰ ਨਿਖੇਧੀ ਕੀਤੀ ਗਈ। ਉਨ੍ਹਾਂ ਪੈਨਸ਼ਨਰਾਂ ਲਈ ਕੀਤੇ ਗਏ ਨੋਟੀਫਿਕੇਸ਼ਨ ਵਿੱਚ ਪੈਨਸ਼ਨ ਰਿਵਾਈਜ਼ ਨਾ ਕਰਕੇ ਸਿਰਫ਼ 15% ਵਾਧਾ ਦੇਣ ਨਾਲ ਪੈਨਸ਼ਨਰਾਂ ਨਾਲ ਵੱਡਾ ਧੋਖਾ ਕਰਨ ਦੀ ਵੀ ਨਿਖੇਧੀ ਕੀਤੀ। ਆਗੂਆਂ ਨੇ ਕਿਹਾ ਕਿ ਮਹਿਸੂਸ ਕੀਤਾ ਜਾਂਦਾ ਹੈ ਕਿ ਪੰਜਾਬ ਦਾ ਖ਼ਜਾਨਾ ਖਾਲੀ ਹੈ ਦਾ ਸਦਾ ਬਹਾਰ ਰਾਗ ਅਲਾਪਣ ਵਾਲਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ ਅੜੀਅਲ ਵਤੀਰਾ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਮੰਨਣ ਵਿੱਚ ਸਭ ਤੋਂ ਵੱਡਾ ਅੜਿੱਕਾ ਹੈ।ਪਿਛਲੇ ਦਿਨੀ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਨਾਲ ਸਾਂਝੇ ਫਰੰਟ ਦੇ ਆਗੂਆਂ ਦੀ ਹੋਈ ਮੀਟਿੰਗ ਵਿੱਚ ਉਹਨਾਂ ਸਹਿਮਤੀ ਦਿੱਤੀ ਸੀ ਕਿ ਡੀ.ਏ.113% ਦੀ ਬਜਾਏ 119% ਦੇ ਹਿਸਾਬ ਨਾਲ ਪੇ-ਕਮਿਸ਼ਨ ਦੀ ਰਿਪੋਰਟ ਬਣਦੀ ਹੈ, ਵਾਧੇ ਬਾਰੇ ਵੀ ਸਹਿਮਤੀ ਬਣੀ ਸੀ। ਮੁਲਾਜ਼ਮਾਂ ਦੇ ਲਗਾਤਾਰ ਸੰਘਰਸ਼ ਦੇ ਦਬਾਓ ਅਧੀਨ 11% ਡੀ.ਏ. ਦੇ ਵਾਧੇ ਦਾ ਨੋਟੀਫਿਕੇਸ਼ਨ ਕਰਨ ਸਮੇਂ ਪੈਨਸ਼ਨਰਾਂ ਨੂੰ 11% ਡੀ.ਏ. ਦੇਣ ਦਾ ਕੋਈ ਵੀ ਜ਼ਿਕਰ ਨਹੀਂ ਕੀਤਾ ਅਤੇ 119% ਦੇ ਡੀ.ਏ. ਦਾ ਅਜੇ ਤੱਕ ਵੀ ਨੋਟੀਫਿਕੇਸ਼ਨ ਨਹੀਂ ਕੀਤਾ। ਇਸ ਤੋਂ ਸਾਬਤ ਹੁੰਦਾ ਹੈ ਕਿ ਪੇ-ਕਮਿਸ਼ਨ ਦੇ ਬਾਰੇ ਸਰਕਾਰ ਦੀ ਨੀਅਤ ਸਾਫ ਨਹੀਂ ਹੈ। ਪੰਜਾਬ ਦੇ ਮੁਲਾਜ਼ਮਾਂ ਵਲੋਂ ਲੰਬੇ ਸਮੇਂ ਤੋਂ ਲਗਾਤਾਰ ਸੰਘਰਸ਼ ਕਰਨ ਦੇ ਬਾਵਜੂਦ ਅਤੇ ਆਗੂਆਂ ਨਾਲ ਮੀਟਿੰਗਾਂ ਹੋਣ ਦੇ ਬਾਵਜੂਦ ਵੀ ਸਮੂਹ ਵਰਗਾਂ ਦੇ ਮੁਲਾਜ਼ਮਾਂ ਨੂੰ ਪੂਰੇ ਗਰੇਡਾਂ ਵਿੱਚ ਰੈਗੂਲਰ ਕਰਨ ਬਾਰੇ, 2004 ਤੋਂ ਬਾਅਦ ਨਿਯੁਕਤ ਮੁਲਾਜ਼ਮਾਂ ਤੇ ਪੁਰਾਣੀ ਪੈਨਸ਼ਨ ਬਹਾਲ ਕਰਨ ਬਾਰੇ, ਮਾਣ ਭੱਤਾ ਮੁਲਾਜ਼ਮਾਂ ਨੂੰ ਘੱਟੋ ਘੱਟ ਉਜਰਤ ਦੇ ਘੇਰੇ ਵਿੱਚ ਲਿਆ ਕੇ ਮਿਹਨਤਾਨਾ ਦੇਣ ਬਾਰੇ, ਮੁੱਢਲੀ ਤਨਖ਼ਾਹ ਤੇ ਨਿਯੁਕਤੀ ਦਾ ਨੋਟੀਫਿਕੇਸ਼ਨ ਰੱਦ ਕਰਨ, ਜੁਲਾਈ 2020 ਤੋਂ ਕੇਂਦਰੀ ਸਕੇਲ ਲਾਗੂ ਕਰਨ ਦਾ ਨੋਟੀਫਿਕੇਸ਼ਨ ਰੱਦ ਕਰਨ, ਮੀਟਿੰਗਾਂ ਵਿੱਚ ਆਗੂਆਂ ਵਲੋਂ ਦਿੱਤੇ ਗਏ ਸੁਝਾਵਾਂ ਅਨੁਸਾਰ ਪੰਜਵੇਂ ਪੇ-ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕਰਦਿਆਂ ਪੇ-ਕਮਿਸ਼ਨ ਦੀ ਰਿਪੋਰਟ ਨੂੰ ਸੋਧ ਕੇ ਲਾਗੂ ਕਰਨ, ਪੈਨਸ਼ਨਰਾਂ ਦੇ ਨੋਟੀਫਿਕੇਸ਼ਨ ਸੋਧ ਕੇ ਲਾਗੂ ਕਰਨ, ਹਰ ਤਰ੍ਹਾਂ ਦੇ ਕੱਚੇ ਮੁਲਾਜ਼ਮ ਪੱਕੇ ਕਰਨ, ਪੁਰਾਣੀ ਪੈਨਸ਼ਨ ਬਹਾਲ ਕਰਨ, ਪੰਜਾਬ ਰੋਡਵੇਜ਼ ਵਿੱਚ ਕਰਜਾ ਮੁਕਤ ਬੱਸਾਂ ਨੂੰ ਸਟਾਫ਼ ਸਮੇਤ ਰੋਡਵੇਜ਼ ਵਿੱਚ ਸ਼ਾਮਲ ਕਰਨ, ਬੇਰੁਜ਼ਗਾਰ ਅਧਿਆਪਕਾਂ ਦੀਆਂ ਮੰਗਾਂ ਨੂੰ ਤੁਰੰਤ ਮੰਨਦੇ ਹੋਏ ਯੋਗ ਰੋਜਗਾਰ ਦੇਣ, ਖਾਲੀ ਪੋਸਟਾਂ ਨੂੰ ਪੂਰੇ ਗਰੇਡ ਤੇ ਭਰਨ, ਮਾਣ ਭੱਤਾ ਮੁਲਾਜ਼ਮਾਂ ਨੂੰ ਘੱਟੋ ਘੱਟ ਉਜਰਤ ਦੇ ਘੇਰੇ ਵਿੱਚ ਲਿਆਉਣ ਆਦਿ ਮੰਗਾਂ ਨੂੰ ਹੱਲ ਕਰਨ ਦੀ ਮੰਗ ਕੀਤੀ। 

           ਆਗੂਆਂ ਨੇ ਸਮੂਹ ਮੁਲਾਜ਼ਮਾਂ ਨੂੰ 13 ਨਵੰਬਰ ਦੀ ਵਿੱਤ ਮੰਤਰੀ ਦੇ ਹਲਕੇ ਦੀ ਬਠਿੰਡਾ ਰੈਲੀ, ਪੰਜਾਬ ਬਚਾਓ ਸੰਯੁਕਤ ਮੋਰਚਾ ਦੀ 28 ਨਵੰਬਰ ਦੀ ਲੁਧਿਆਣਾ ਵਿਸ਼ਾਲ ਰੈਲੀ ਅਤੇ ਸਮੂਹ ਮੁਲਾਜ਼ਮ ਮੰਗਾਂ ਦੀ ਪੂਰਤੀ ਹੋਣ ਤੱਕ ਮੋਰਿੰਡਾ ਵਿਖੇ 16/10/2021 ਤੋਂ ਚੱਲ ਰਹੇ ਪੱਕੇ ਮੋਰਚੇ ਨੂੰ ਕਾਮਯਾਬੀ ਨਾਲ ਚਲਾਉਣ ਲਈ ਵੱਧ ਤੋਂ ਵੱਧ ਯੋਗਦਾਨ ਪਾਉਣ ਲਈ ਹਰ ਸਮੇਂ ਤਿਆਰ ਰਹਿਣ ਦੀ ਅਪੀਲ ਕੀਤੀ। ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਮੰਗਾਂ ਦੀ ਪੂਰਤੀ ਤੱਕ ਮੋਰਿੰਡਾ ਪੱਕਾ ਮੋਰਚਾ ਜਾਰੀ ਰਹੇਗਾ ਅਤੇ ਇਸ ਦਾ ਭਾਰੀ ਖਮਿਆਜ਼ਾ ਪੰਜਾਬ ਸਰਕਾਰ ਨੂੰ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਭੁਗਤਣਾ ਪਵੇਗਾ। ਰੈਲੀ ਦੇ ਅੰਤ ਵਿੱਚ ਵਿੱਤ ਮੰਤਰੀ ਪੰਜਾਬ ਦਾ ਪੁੱਤਲਾ ਫੂਕ ਕੇ ਜੋਰਦਾਰ ਪਿੱਟ ਸਿਆਪਾ ਵੀ ਕੀਤਾ।

        ਆਗੂਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਮਿਤੀ 13 ਨਵੰਬਰ ਨੂੰ ਬਠਿੰਡਾ ਵਿਖੇ ਵਿੱਤ ਮੰਤਰੀ ਪੰਜਾਬ ਦੇ ਹਲਕੇ ਵਿੱਚ ਵਿਸ਼ਾਲ ਰੋਸ ਰੈਲੀ ਕੀਤੀ ਜਾਵੇਗੀ।

 ਪਾਓ ਹਰ ਅਪਡੇਟ ਆਪਣੇ ਮੋਬਾਈਲ ਫੋਨ ਤੇ ਜੁਆਇੰਨ ਕਰੋ ਟੈਲੀਗਰਾਮ ਚੈਨਲ; ਜੁਆਇੰਨ ਕਰਨ ਲਈ ਇਥੇ ਕਲਿੱਕ ਕਰੋ

ਜ਼ਿਲ੍ਹਾ ਰੂਪਨਗਰ ਵਿਖੇ 333 ਸਫ਼ਾਈ ਸੇਵਕਾਂ ਦੀ ਭਰਤੀ ਸਬੰਧੀ ਨੋਟਿਸ 
 2364 ਅਧਿਆਪਕਾਂ ਦੀ ਭਰਤੀ ਲਈ ਖੁੱਲੇ ਪੂਰਾ ਪੰਜਾਬ: ਰਕੇਸ ਚੋਟੀਆਂ

 ਮੁੱਖ ਅਧਿਆਪਕ ਜਥੇਬੰਦੀ ਵੱਲੋਂ ਮਿਡ ਡੇ ਮੀਲ ਦੀ ਰਾਸੀ ਜਾਰੀ ਕਰਨ ਦੀ ਮੰਗ:ਅਮਨਦੀਪ ਸਰਮਾ

2364 ਅਧਿਆਪਕਾਂ ਦੀ ਭਰਤੀ ਲਈ ਖੁੱਲੇ ਪੂਰਾ ਪੰਜਾਬ: ਰਕੇਸ ਚੋਟੀਆਂ 

ਮਿਡ ਡੇ ਮੀਲ ਵਰਕਰਾਂ ਦੇ ਘਰਾਂ ਦੇ ਦੀਵੇ ਰਹੇ ਬੂਝੇ:ਰਗਵਿੰਦਰ ਧੂਲਕਾ
      ਪਿਛਲੇ ਲੰਮੇ ਸਮੇਂ ਤੋਂ ਮਿਡ ਡੇ ਮੀਲ ਦੀ ਰਾਸ਼ੀ ਨਾ ਆਉਣ ਕਾਰਨ ਸਰਕਾਰੀ ਸਕੂਲਾਂ ਵਿੱਚ ਮਿਡ ਡੇਅ ਮੀਲ ਇੰਚਾਰਜਾਂ ਅਤੇ ਸਕੂਲ ਮੁਖੀਆਂ ਦਾ ਬੁਰਾ ਹਾਲ ਹੋਇਆ ਪਿਆ ਹੈ।ਅੱਜ ਇਥੇ ਵੱਖ ਵੱਖ ਵਸਤਾਂ ਦੇ ਭਾਅ ਅਸਮਾਨੀ ਚੜ੍ਹੇ ਪਏ ਹਨ ਸਰ੍ਹੋਂ ਦਾ ਤੇਲ, ਦਾਲਾਂ, ਸਬਜ਼ੀਆਂ, ਲੱਕੜਾਂ ,ਦੁੱਧ ਪਿਆਜ਼ ਆਦਿ ਨੇ ਨੱਕ ਵਿੱਚ ਦਮ ਕਰ ਰੱਖਿਆ ਹੈ ਉੱਥੇ ਰਾਸ਼ੀ ਨਾ ਆਉਣ ਕਾਰਨ ਵੀ ਇਹ ਸਕੀਮ ਬੰਦ ਹੋਣ ਕਿਨਾਰੇ ਹੈ।ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਕਿਹਾ ਕਿ ਮਹਿੰਗਾਈ ਦੇ ਨਾਲ ਮਿਡ ਡੇ ਮੀਲ ਦੇ ਰੇਟ ਵੀ ਵਧਣੇ ਬਣਦੇ ਹਨ ਅਤੇ ਸਕੂਲਾਂ ਦੇ ਬਕਾਏ ਜੇ ਲੱਖਾਂ ਦੀ ਗਿਣਤੀ ਵਿੱਚ ਹਨ ਉਨ੍ਹਾਂ ਦੀ ਰਾਸੀ ਵੀ ਜਲਦੀ ਜਾਰੀ ਕਰਨੀ ਚਾਹੀਦੀ ਹੈ।ਜਥੇਬੰਦੀ ਪੰਜਾਬ ਦੀ ਸੂਬਾ ਜਨਰਲ ਸਕੱਤਰ ਰਾਕੇਸ਼ ਕੁਮਾਰ ਚੋਟੀਆ ਨੇ ਕਿਹਾ ਕਿ 2364 ਅਧਿਆਪਕਾਂ ਨੂੰ ਪੂਰੇ ਪੰਜਾਬ ਵਿੱਚ ਭਰਤੀ ਕਰਨਾ ਚਾਹੀਦਾ ਹੈ ਤਾਂ ਜੋ ਹਰੇਕ ਅਧਿਆਪਕ ਨੂੰ ਰੁਜ਼ਗਾਰ ਮਿਲ ਸਕੇ।ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਰਗਵਿੰਦਰ ਸਿੰਘ ਧੂਲਕਾ ਨੇ ਕਿਹਾ ਕਿ ਪਿਛਲੇ ਦੋ ਤਿੰਨ ਮਹੀਨਿਆਂ ਤੋਂ ਮਿਡ ਡੇ ਮੀਲ ਵਰਕਰਾਂ ਦੀ ਤਨਖਾਹ ਨ‍‍ਾ ਜਾਰੀ ਹੋਣ ਕਾਰਨ ਉਨ੍ਹਾਂ ਦੇ ਘਰਾਂ ਦੇ ਚੁੱਲ੍ਹੇ ਬੁਝੇ ਪਏ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਗਈ ਕਿ ਵਰਕਰਾਂ ਦੀ ਤਨਖਾਹ 5000 ਰੂਪੈ ਪ੍ਰਤਿ ਮਹੀਨਾ ਕਰਨੀ ਚਾਹੀਦੀ ਹੈ।

 ਪਾਓ ਹਰ ਅਪਡੇਟ ਆਪਣੇ ਮੋਬਾਈਲ ਫੋਨ ਤੇ ਜੁਆਇੰਨ ਕਰੋ ਟੈਲੀਗਰਾਮ ਚੈਨਲ; ਜੁਆਇੰਨ ਕਰਨ ਲਈ ਇਥੇ ਕਲਿੱਕ ਕਰੋ

ਜ਼ਿਲ੍ਹਾ ਰੂਪਨਗਰ ਵਿਖੇ 333 ਸਫ਼ਾਈ ਸੇਵਕਾਂ ਦੀ ਭਰਤੀ ਸਬੰਧੀ ਨੋਟਿਸ 
 

NEET RESULT: ਦੇਵੇਸ਼ ਮੋਦੀ ਨੇ ਕੌਮੀ ਯੋਗਤਾ ਕਮ ਦਾਖਲਾ ਪ੍ਰੀਖਿਆ 'ਚ ਬਾਜੀ ਮਾਰੀ

 ਦੇਵੇਸ਼ ਮੋਦੀ ਨੇ ਕੌਮੀ ਯੋਗਤਾ ਕਮ ਦਾਖਲਾ ਪ੍ਰੀਖਿਆ 'ਚ ਬਾਜੀ ਮਾਰੀ


ਬਰਨਾਲਾ, 6 ਨਵੰਬਰ (  ਬਿੰਦਰ ਸਿੰਘ ਖੁੱਡੀ ਕਲਾਂ )- ਡਾਕਟਰੀ ਕੋਰਸਾਂ ਵਿੱਚ ਦਾਖਲਿਆਂ ਲਈ ਕੌਮੀ ਪੱਧਰ 'ਤੇ ਲਈ ਜਾਣ ਵਾਲੀ ਪ੍ਰੀਖਿਆ ਨੀਟ 'ਚ ਬਰਨਾਲਾ ਦੇ ਦੇਵੇਸ਼ ਮੋਦੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਬਾਜੀ ਮਾਰੀ ਹੈ।ਦੇਵੇਸ਼ ਦੇ ਅਧਿਆਪਕ ਮਾਤਾ ਪਿਤਾ ਭਾਰਤ ਭੂਸ਼ਨ ਮੋਦੀ ਅਤੇ ਰਿੰਕੂ ਅਗਰਵਾਲ ਨੇ ਦੱਸਿਆ ਕਿ ਦੇਵੇਸ਼ ਸ਼ੁਰੂ ਤੋਂ ਹੀ ਲਗਨ ਨਾਲ ਪੜ੍ਹਾਈ ਕਰਕੇ ਹਰ ਜਮਾਤ ਵਿੱਚੋਂ ਅੱਵਲ ਆਉਂਦਾ ਰਿਹਾ ਹੈ ਅਤੇ ਨੀਟ ਪ੍ਰੀਖਿਆ ਵਿੱਚੋਂ ਉਸ ਨੇ 720 ਅੰਕਾਂ ਵਿੱਚੋਂ 660 ਅੰਕਾਂ ਦੀ ਪ੍ਰਾਪਤੀ ਨਾਲ ਦੇਸ਼ ਭਰ 'ਚੋਂ 2725ਵਾਂ ਰੈਂਕ ਹਾਸਿਲ ਕਰਕੇ ਸ਼ਾਨਦਾਰ ਪ੍ਰਾਪਤੀ ਕੀਤੀ ਹੈ।ਉਹਨਾਂ ਦੱਸਿਆ ਕਿ ਦੇਵੇਸ਼ ਦੀ ਇਸ ਸਫਲਤਾ ਦਾ ਸਿਹਰਾ ਉਸ ਦੀ ਮਿਹਨਤ ਨੂੰ ਜਾਂਦਾ ਹੈ।ਦੇਵੇਸ਼ ਨੇ ਇਸ ਪ੍ਰੀਖਿਆ ਦੀ ਤਿਆਰੀ ਦੌਰਾਨ ਟੈਲੀਵਿਜ਼ਨ,ਮੋਬਾਇਲ ਅਤੇ ਇੱਥੋਂ ਤੱਕ ਕਿ ਦੋਸਤਾਂ ਤੋਂ ਦੂਰੀ ਬਣਾਉਂਦਿਆਂ ਲਗਾਤਾਰ ਸੋਲਾਂ ਸੋਲਾਂ ਘੰਟੇ ਪੜ੍ਹਾਈ ਕੀਤੀ।ਉਹਨਾਂ ਦੱਸਿਆ ਕਿ ਕੋਰੋਨਾ ਕਾਲ ਦੇ ਚਲਦਿਆਂ ਦੇਵੇਸ਼ ਨੇ ਇਸ ਵੱਕਾਰੀ ਪ੍ਰੀਖਿਆ ਦੀ ਤਿਆਰੀ ਬਿਨਾਂ ਕਿਸੇ ਕੋਚਿੰਗ ਦੇ ਸੈਲਫ ਸਟੱਡੀ ਅਤੇ ਆਨਲਾਈਨ ਸਿੱਖਿਆ ਸਹਾਰੇ ਕੀਤੀ।


               ਦੇਵੇਸ਼ ਦਾ ਕਹਿਣਾ ਹੈ ਕਿ ਉਹ ਆਪਣੀ ਭੈਣ ਵਾਂਗ ਡਾਕਟਰ ਬਣਕੇ ਸਮਾਜ ਦੀ ਸੇਵਾ ਕਰਨੀ ਚਾਹੁੰਦਾ ਹੈ।ਵਰਨਣਯੋਗ ਹੈ ਕਿ ਦੇਵੇਸ਼ ਦੀ ਭੈਣ ਮਾਧੁਰੀ ਸਿੰਗਲਾ ਵੀ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਤੋਂ ਐਮ.ਬੀ.ਬੀ.ਐਸ ਦੀ ਪੜ੍ਹਾਈ ਕਰ ਰਹੀ ਹੈ।ਦੇਵੇਸ਼ ਨੇ ਆਪਣੀ ਸਫਲਤਾ ਦਾ ਸਿਹਰਾ ਪ੍ਰਮਾਤਮਾ ਦੇ ਆਸ਼ੀਰਵਾਦ,ਅਧਿਆਪਕਾਂ ਦੀ ਅਗਵਾਈ ਅਤੇ ਪਰਿਵਾਰ ਦੇ ਸਹਿਯੋਗ ਸਿਰ ਬੰਨਦਿਆਂ ਬਾਕੀ ਵਿਦਿਆਰਥੀਆਂ ਨੂੰ ਵੀ ਲਗਨ ਅਤੇ ਮਿਹਨਤ ਨਾਲ ਪੜ੍ਹਾਈ ਕਰਕੇ ਮਾਪਿਆਂ ਦੀਆਂ ਇਛਾਵਾਂ ਪੂਰੀਆਂ ਕਰਨ ਅਤੇ ਸਮਾਜ ਸੇਵਾ ਦੇ ਰਸਤੇ ਤੁਰਨ ਦੀ ਅਪੀਲ ਕੀਤੀ।


ਪਰਿਵਾਰਕ ਮੈਂਬਰ ਦੇਵੇਸ਼ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ।                                 

ਸਿੱਖਿਆ ਸਕੱਤਰ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਪ੍ਰਤੀ ਵਿਸ਼ੇਸ਼ ਸੰਦੇਸ਼ ਜਾਰੀ ( ਪੜ੍ਹੋ) ਸਿੱਖਿਆ ਸਕੱਤਰ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਪ੍ਰਤੀ ਵਿਸ਼ੇਸ਼ ਸੰਦੇਸ਼ ਜਾਰੀ ( ਪੜ੍ਹੋ)  ,ਅਜੋਏ ਕੁਮਾਰ ਸਿੱਖਿਆ ਸਕੱਤਰ ਵੱਲੋਂ ਸਰਕਾਰੀ ਸਕੂਲਾਂ  ਲਈ ਵਿਸ਼ੇਸ਼ ਸੰਦੇਸ਼  ਵਿੱਚ ਕਿਹਾ ਕਿ


 "ਆਪ ਸਭ ਨੂੰ ਪਤਾ ਹੀ ਹੈ ਕਿ ਮਿਤੀ 12-11-2021 ਨੂੰ ਭਾਰਤ ਸਰਕਾਰ ਵੱਲੋਂ ਸਿੱਖਿਆ ਦੀ ਗੁਣਵੱਤਾ ਜਾਂਚਣ ਲਈ ਨੈਸ਼ਨਲ ਅਚੀਵਮੈਂਟ ਸਰਵੇ ਕਰਵਾਇਆ ਜਾ ਰਿਹਾ ਹੈ, ਜਿਸ ਦੇ ਤਹਿਤ ਸਮੂਹ ਰਾਜਾਂ ਅਤੇ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਦੇ ਸਕੂਲਾਂ ਵਿੱਚ ਇਹ ਸਰਵੇ ਹੋਵੇਗਾ l* 


 *ਪੰਜਾਬ ਰਾਜ ਕੋਲ਼ ਆਪਣੀ ਪ੍ਰਤਿਭਾ ਦਿਖਾਉਣ ਦਾ ਇਹ ਬਹੁਤ ਚੰਗਾ ਮੌਕਾ ਹੈ, ਇਸ ਲਈ ਮੇਰੀ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ, ਉਪ-ਜ਼ਿਲ੍ਹਾ ਸਿੱਖਿਆ ਅਫ਼ਸਰਾਂ, ਪ੍ਰਿੰਸੀਪਲਾਂ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ, ਸਕੂਲ ਮੁਖੀਆਂ, ਕਲੱਸਟਰ ਮੁਖੀਆਂ , ਅਧਿਆਪਕਾਂ ਅਤੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਮੈਂਬਰਾਂ ਨੂੰ ਇਹ ਗੁਜ਼ਾਰਿਸ਼ ਹੈ ਕਿ ਇਸ ਸਰਵੇ ਨੂੰ ਪੂਰੀ ਤਿਆਰੀ ਨਾਲ਼ ਸਕੂਲਾਂ ਵਿੱਚ ਕਰਵਾਇਆ ਜਾਵੇ l* 


 *ਵਿਦਿਆਰਥੀਆਂ ਨੂੰ ਸੰਭਾਵਿਤ ਤੌਰ 'ਤੇ ਆਉਣ ਵਾਲੀਆਂ ਮੁਸ਼ਕਿਲਾਂ ਬਾਰੇ ਪਹਿਲਾਂ ਹੀ ਪ੍ਰੈਕਟਿਸ ਕਰਵਾਉਣ ਵੱਲ ਇਹਨਾਂ ਬਾਕੀ ਬਚਦੇ ਦਿਨਾਂ ਵਿੱਚ ਧਿਆਨ ਦਿੱਤਾ ਜਾਵੇ l* 


 *ਮੈਨੂੰ ਪੂਰੀ ਉਮੀਦ ਹੈ ਕਿ ਪੰਜਾਬ ਤੁਹਾਡੀ ਸਭ ਦੀ ਮਿਹਨਤ ਸਦਕੇ ਇਸ ਸਰਵੇ ਦੌਰਾਨ ਸ਼ਾਨਦਾਰ ਕਾਰਗੁਜ਼ਾਰੀ ਦਿਖਾਵੇਗਾ l


 *ਸ਼ੁਭ ਇੱਛਾਵਾਂ!!* "


            

FIT INDIA ADMIT CARD: ਫਿਟ ਇੰਡੀਆ ਕੁਇਜ਼ ਲਈ ਐਡਮਿਟ ਕਾਰਡ ਜਾਰੀ, ਡਾਊਨਲੋਡ ਕਰੋ ਇਥੇ( DIRECT LINK)


ਫਿਟ ਇੰਡੀਆ ਕੁਇਜ਼ ਲਈ ਐਡਮਿਟ ਕਾਰਡ ਜਾਰੀ ਕਰ ਦਿੱਤੇ ਗਏ ਹਨ । ਹਰੇਕ ਸਕੂਲ ਮੁੱਖੀ ਆਪਣੇ ਵਿਦਿਆਰਥੀਆਂ ਦੇ ਐਡਮਿਟ ਕਾਰਡ , ਵਿਦਿਆਰਥੀ ਦਾ ਮੋਬਾਈਲ ਨੰਬਰ  ਅਤੇ ਜਨਮ ਮਿਤੀ ਭਰਨ ਉਪਰੰਤ ਡਾਊਨਲੋਡ ਕਰ ਸਕਦੇ ਹਨ।

ਵਿਦਿਆਰਥੀਆਂ ਦੇ ਐਡਮਿਟ ਕਾਰਡ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ।

https://fitindia.nta.ac.in/c/admit/
< href="https://pb.jobsoftoday.in/2021/11/Suvidha-kender-RECRUITMENT-2021-%2022.html">ਸੁਵਿਧਾ ਕੇਂਦਰਾਂ ਵਿੱਚ 293 ਅਸਾਮੀਆਂ ਤੇ ਭਰਤੀ ਲਈ 10 ਨਵੰਬਰ ਤੱਕ ਅਰਜ਼ੀਆਂ ਮੰਗੀਆਂ, ਜਲਦੀ ਕਰੋ ਅਪਲਾਈ 

 ਪਾਓ ਹਰ ਅਪਡੇਟ ਆਪਣੇ ਮੋਬਾਈਲ ਫੋਨ ਤੇ ਜੁਆਇੰਨ ਕਰੋ ਟੈਲੀਗਰਾਮ ਚੈਨਲ; ਜੁਆਇੰਨ ਕਰਨ ਲਈ ਇਥੇ ਕਲਿੱਕ ਕਰੋ

ਜ਼ਿਲ੍ਹਾ ਰੂਪਨਗਰ ਵਿਖੇ 333 ਸਫ਼ਾਈ ਸੇਵਕਾਂ ਦੀ ਭਰਤੀ ਸਬੰਧੀ ਨੋਟਿਸ 
PSEB BOARD EXAM: ਪ੍ਰਸ਼ਨ ਪੱਤਰਾਂ ਦੇ ਬੰਡਲ ਖੋਲਦੇ ਸਮੇਂ ਲੋਕੇਸ਼ਨ ਰੱਖਣੀ ਹੋਵੇਗੀ ਆਨ ,ਨਾਲ ਹੋਵੇਗੀ ਰਿਕਾਰਡਿੰਗਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਅਤੇ 12ਵੀਂ ਕਲਾਸ (ਰੀ-ਅਪੀਅਰ , ਵਾਧੂ ਵਿਸ਼ਾ, ਦਰਜਾ ਵਧਾਉਣ ਅਤੇ 10ਵੀਂ ਪੰਜਾਬੀ ਤਿਮਾਹੀ ਪ੍ਰੀਖਿਆ) ਨਵੰਬਰ ਪ੍ਰੀਖਿਆਵਾਂ 2021 ਗੋਲਡਨ ਚਾਂਸ ਮੁੜ ਪ੍ਰੀਖਿਆ ਦੇ ਪ੍ਰਸ਼ਨ ਪੱਤਰਾਂ ਨੂੰ ਬੈਂਕ ਦੀ ਸੇਵ ਕਸਟਡੀ 'ਚ ਰੱਖਣ ਅਤੇ ਉਥੋਂ ਪ੍ਰਾਪਤ ਕਰਨ ਲਈ ਵਿਸ਼ੇਸ਼ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਸ ਦੇ ਮੁਤਾਬਕ ਜ਼ਿਲ੍ਹਾ ਮੈਨੇਜਰ ਖੇਤਰੀ ਦਫਤਰ ਦੀ ਟੀਮ ਆਪਣੀ ਨਿਗਰਾਨੀ ਵਿਚ 10ਵੀਂ ਅਤੇ 12ਵੀਂ ਦੇ ਪ੍ਰਸ਼ਨ ਪੱਤਰ 8 ਅਤੇ 9 ਨਵੰਬਰ ਨੂੰ ਪ੍ਰਿੰਸੀਪਲ-ਕਮ ਸੈਂਟਰ ਕਲੈਕਟਰ ਨੂੰ ਪ੍ਰਾਪਤ ਕਰਵਾਕੇ ਬੈਂਕ 'ਚ ਰੱਖਵਾਉਣਗੇ।


ਪ੍ਰਸ਼ਨ ਪੱਤਰ ਪ੍ਰਾਪਤ ਕਰਨਵਾਲਾ ਅਧਿਕਾਰੀ ਸਕੂਲ ਦੇ ਲੇਟਰ ਸਕੂਲ ਮੁੱਖੀ ਤੇ ਦਸਤਖ਼ਤ ਅਤੇ ਪਹਚਾਨ ਪੱਤਰ ਬੈਂਕ ਵਿਚ ਪੇਸ਼ ਕਰੇਗਾ। 10 ਨਵੰਬਰ ਤੋਂ ਬੈਂਕ ਵਿਚੋਂ 10ਵੀਂ ਅਤੇ 12ਵੀਂ ਕਲਾਸ ਦੇ ਪ੍ਰਸ਼ਨ ਪੱਤਰ ਸਵੇਰ 10 ਤੋਂ 10.30 ਵਜੇ ਦੌਰਾਨ ਪ੍ਰਾਪਤ ਕੀਤੇ ਜਾਣਗੇ। ਸਿੰਗਲ (ਕੇਵਲ ਵਿਲੱਖਣ ਸਮਰੱਥ)ਪ੍ਰੀਖਿਆ ਕੇਂਦਰ 'ਚ ਪ੍ਰਸ਼ਨ ਪੱਤਰਾਂ ਦਾ ਪੈਕੇਟ ਖੋਲ੍ਹਣ ਦੇ ਸਮੇਂ ਮੋਬਾਇਲ ਦੀ ਲੋਕੇਸ਼ਨ ਆਨ ਕਰਕੇ ਰਿਕਾਰਡਿੰਗ ਕੀਤੀ ਜਾਵੇਗੀ।


10ਵੀਂ ਅਤੇ 12ਵੀਂ ਸ਼੍ਰੇਣੀ ਦੇ ਪ੍ਰਸ਼ਨ ਪੱਤਰ ਇਕ ਹੀ ਲੋਹੇ ਦੇ ਬਾਕਸ ਵਿਚ ਰੱਖੇ ਜਾਣਗੇ। ਪ੍ਰਸ਼ਨ ਪੱਤਰ ਡੇਟਸ਼ੀਟ ਮੁਤਾਬਕ ਉਸ ਵਿਸ਼ੇ ਦਾ ਪ੍ਰਾਪਤ ਕੀਤਾ ਜਾਵੇਗਾਅਤੇ ਬੈਂਕ ਤੋਂ ਰਸੀਦ ਲਈ ਜਾਵੇਗੀ। ਕੋਦਰ ਕੰਟੋਲ ਪ੍ਰੀਖਿਆ ਕੇਂਦਰ ਵਿਚ 10ਵੀਂ ਅਤੇ 12ਵੀਂਦੇ ਪ੍ਰਸ਼ਨ ਪੱਤਰ ਅੱਧਾ ਘੰਟਾ ਪਹਿਲਾਂ ਲੁਧਿਆਣਾ ਪਹੁੰਚਾਉਣਾ ਯਕੀਨੀ ਬਣਾਉਣਗੇ।

 ਪ੍ਰਸ਼ਨ ਪੱਤਰ ਪ੍ਰਾਪਤ ਕਰਨ ਉਪਰੰਤ ਜੇਕਰ ਕਿਸੇ ਵਿਸ਼ੇ ਦੇ ਪ੍ਰਸ਼ਨ ਪੱਤਰ ਘੱਟ ਪ੍ਰਾਪਤ ਹੁੰਦਾ ਹੈ ਜਾਂ ਪ੍ਰਾਪਤ ਨਹੀਂ ਹੋਏ ਤਾਂਉਸ ਸਬੰਧੀ ਮੁੱਖ ਦਫਤਰ ਨੂੰ ਸੂਚਿਤ ਕੀਤਾ ਜਾਵੇਗਾ। ਗੋਲਡਨ ਚਾਂਸਮੁੜ ਪ੍ਰੀਖਿਆ ਅਤੇ ਪੰਜਾਬੀ ਵਾਧੂ ਵਿਸ਼ਾ ਤਿਮਾਹੀ ਖਿਆ ਦੇ ਪ੍ਰੀਖਿਆਰਥੀਆਂ ਲਈ ਪ੍ਰਸ਼ਨ ਪੱਤਰ ਵੱਖਰੇ ਬੇਲੇ 'ਚ ਭੇਜੇ ਜਾਣਗੇ। ਇਨ੍ਹਾਂ ਦੀ ਉੱਤਰ ਪੁਸਤਕ ਵੀ ਵੱਖਰੇ ਥੇਲਿਆਂ 'ਚ ਸੀਲੀ ਕੀਤੀ ਜਾਵੇਗੀ। ਕੋਵਿਡ-19 ਦੇ ਸਬੰਧ ਵਿਚ ਨਿਰਦੇਸ਼ਾਂ ਦੀ ਪਾਲਣਾ ਕੀਤੀ ਗਈ ਹੈ ।

 ਪਾਓ ਹਰ ਅਪਡੇਟ ਆਪਣੇ ਮੋਬਾਈਲ ਫੋਨ ਤੇ ਜੁਆਇੰਨ ਕਰੋ ਟੈਲੀਗਰਾਮ ਚੈਨਲ; ਜੁਆਇੰਨ ਕਰਨ ਲਈ ਇਥੇ ਕਲਿੱਕ ਕਰੋ

ਜ਼ਿਲ੍ਹਾ ਰੂਪਨਗਰ ਵਿਖੇ 333 ਸਫ਼ਾਈ ਸੇਵਕਾਂ ਦੀ ਭਰਤੀ ਸਬੰਧੀ ਨੋਟਿਸ 
 

ਨਗਰ ਕੌਂਸਲ, ਸੁਨਾਮ ਊਧਮ ਸਿੰਘ ਵਾਲਾ, ਜ਼ਿਲ੍ਹਾ ਸੰਗਰੂਰ ਵੱਲੋਂ ਸਫ਼ਾਈ ਸੇਵਕਾਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ

 ਪਾਓ ਹਰ ਅਪਡੇਟ ਆਪਣੇ ਮੋਬਾਈਲ ਫੋਨ ਤੇ ਜੁਆਇੰਨ ਕਰੋ ਟੈਲੀਗਰਾਮ ਚੈਨਲ; ਜੁਆਇੰਨ ਕਰਨ ਲਈ ਇਥੇ ਕਲਿੱਕ ਕਰੋ

 ਦਫ਼ਤਰ ਨਗਰ ਕੌਂਸਲ, ਸੁਨਾਮ ਊਧਮ ਸਿੰਘ ਵਾਲਾ,  ਕੰਟਰੈਕਟ ਬੇਸ ਭਰਤੀ ਸਬੰਧੀ ਸੂਚਨਾ (ਸਥਾਨਕ ਸਰਕਾਰ ਵਿਭਾਗ) ਸਫ਼ਾਈ ਸੇਵਕਾਂ ਦੀਆਂ ਅਸਾਮੀਆਂ ਲਈ ਭਰਤੀ ਸੂਚਨਾਸਥਾਨਕ ਸਰਕਾਰ ਪੰਜਾਬ, ਚੰਡੀਗੜ੍ਹ ਅਧੀਨ ਨਗਰ ਕੌਂਸਲ, ਸੁਨਾਮ ਊਧਮ ਸਿੰਘ ਵਾਲਾ,  ਵੱਲੋਂ ਨਿਮਨ ਅਨੁਸਾਰ ਅਸਾਮੀਆਂ ਲਈ ਬਿਨੈ ਪੱਤਰਾਂ ਦੀ ਮੰਗ ਕੀਤੀ ਜਾਂਦੀ ਹੈ:- 

ਅਸਾਮੀ ਦਾ ਨਾਮ : ਸਫ਼ਾਈ ਸੇਵਕ  

ਖਾਲੀ ਅਸਾਮੀਆਂ ਦੀ ਗਿਣਤੀ :34

ਅਸਾਮੀ ਦਾ ਨਾਮ : ਸੀਵਰਮੈਨ 

ਖਾਲੀ ਅਸਾਮੀਆਂ ਦੀ ਗਿਣਤੀ :07ਮਿਹਨਤਾਨਾ: 

  ਕੰਟਰੈਕਟ ਤੇ ਰੱਖੇ ਜਾਣ ਵਾਲੇ ਸਫ਼ਾਈ ਸੇਵਕਾਂ ਨੂੰ ਕਿਰਤ ਵਿਭਾਗ , ਪੰਜਾਬ ਵੱਲੋਂ ਨਿਰਧਾਰਿਤ ਲੇਬਰ ਰੋਟਾਂ (ਡੀ ਸੀ। ਰੇਟ) ਅਨੁਸਾਰ ਤਨਖ਼ਾਹ ਦੀ ਅਦਾਇਗੀ ਕੀਤੀ ਜਾਵੇਗੀ। ਬਿਬਿਨੈ- ਪੱਤਰ ਕਰਵਾਉਣ ਲਈ ਅੰਤਿਮ ਮਿਤੀ ਅਤੇ ਸਮਾਂ 11.11.2021 ਨੂੰ ਸ਼ਾਮ 5.00 ਵਜੇ ਤੱਕ।

 ਵੇਰਵਿਆਂ ਲਈ ਲਾਗਆਨ ਕਰੋ: https:Igpunjab.gov.in

 

ਸੁਵਿਧਾ ਕੇਂਦਰਾਂ ਵਿੱਚ 293 ਅਸਾਮੀਆਂ ਤੇ ਭਰਤੀ ਲਈ 10 ਨਵੰਬਰ ਤੱਕ ਅਰਜ਼ੀਆਂ ਮੰਗੀਆਂ, ਜਲਦੀ ਕਰੋ ਅਪਲਾਈ 

 ਪਾਓ ਹਰ ਅਪਡੇਟ ਆਪਣੇ ਮੋਬਾਈਲ ਫੋਨ ਤੇ ਜੁਆਇੰਨ ਕਰੋ ਟੈਲੀਗਰਾਮ ਚੈਨਲ; ਜੁਆਇੰਨ ਕਰਨ ਲਈ ਇਥੇ ਕਲਿੱਕ ਕਰੋ

ਜ਼ਿਲ੍ਹਾ ਰੂਪਨਗਰ ਵਿਖੇ 333 ਸਫ਼ਾਈ ਸੇਵਕਾਂ ਦੀ ਭਰਤੀ ਸਬੰਧੀ ਨੋਟਿਸ ਨਗਰ ਪੰਚਾਇਤ, ਬਿਲਗਾ ( ਜਲੰਧਰ) ਵਲੋਂ ਸਫ਼ਾਈ ਸੇਵਕਾਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ 

POST MATRIC SCHOLARSHIP: ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਐਸ.ਸੀ. ਅਤੇ ਬੀ.ਸੀ. ਵਿਦਿਆਰਥੀਆਂ ਲਈ ਪੋਰਟਲ ਸ਼ੁਰੂ,

 

CBSE BOARD EXAM : IMPORTANT NOTICE REGARDING DURATION OF EXAM AND OTHER INSTRUCTIONS

 

RECENT UPDATES

Today's Highlight