Sunday, 17 October 2021

ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ਅਮਨ ਅਮਾਨ ਨਾਲ ਹੋਈਆਂ ਸਮਾਪਤ

 ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ਅਮਨ ਅਮਾਨ ਨਾਲ ਹੋਈਆਂ ਸਮਾਪਤ


ਸੈਨੇਟ ਚ ਜਾਣ ਉਪਰੰਤ ਮਾਂ ਬੋਲੀ ਪੰਜਾਬੀ ਅਤੇ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਅਹਿਮ ਫੈਸਲੇ ਲਏ ਜਾਣਗੇ-ਦਿਲਰਾਜ ਸਿੰਘ ਧਾਲੀਵਾਲ ਚੰਡੀਗੜ੍ਹ 17 ਅਕਤੂਬਰ (ਹਰਦੀਪ ਸਿੰਘ ਸਿੱਧੂ )ਅੱਜ ਜ਼ਿਲ੍ਹਾ ਮਾਨਸਾ ਵਿੱਚ ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ਸਰਕਾਰੀ ਸੈਕੰਡਰੀ ਸਕੂਲ (ਲੜਕੇ) ਮਾਨਸਾ ਵਿਖੇ ਹੋਈਆਂ। ਇਨ੍ਹਾਂ ਚੋਣਾਂ ਵਿੱਚ ਵੱਖ ਵੱਖ ਉਮੀਦਵਾਰਾਂ ਦੇ ਸਪੋਰਟਰਾਂ ਅਤੇ ਵੋਟਰਾਂ ਵੱਲੋਂ ਆਪਣੇ ਆਪਣੇ ਮਨਪਸੰਦ ਉਮੀਦਵਾਰਾਂ ਨੂੰ ਵੋਟਾਂ ਪਵਾਉਣ ਲਈ ਕਾਫੀ ਉਤਸ਼ਾਹ ਦੇਖਿਆ ਗਿਆ। ਇਨ੍ਹਾਂ ਚੋਣਾਂ ਨੂੰ ਅਮਨ ਅਮਾਨ ਨਾਲ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲੀਸ ਪ੍ਰਸ਼ਾਸਨ ਦਾ ਬੇਹੱਦ ਸਹਿਯੋਗ ਰਿਹਾ। ਸਾਰੇ ਹੀ ਉਮੀਦਵਾਰ ਅਤੇ ਉਨ੍ਹਾਂ ਦੇ ਸਪੋਰਟਰ ਬੜੇ ਹੀ ਮਿਲਵਰਤਨ ਤਰੀਕੇ ਦੇ ਨਾਲ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਵਿੱਚ ਸਹਿਯੋਗ ਕਰ ਰਹੇ ਸਨ। ਕਾਫੀ ਲੰਬੇ ਸਮੇਂ ਤੋਂ ਇਨ੍ਹਾਂ ਚੋਣਾਂ ਦੇ ਵਿੱਚ ਵੋਟਰਾਂ ਵੱਲੋਂ ਉਤਸ਼ਾਹ ਦੇਖਣ ਨੂੰ ਮਿਲਿਆ। ਪੰਜਾਬ ਯੂਨੀਵਰਸਿਟੀ ਵੱਲੋਂ 43 ਉਮੀਦਵਾਰਾਂ ਵਿੱਚੋਂ 15 ਮੈਂਬਰਾਂ ਦੀ ਚੋਣ ਕੀਤੀ ਜਾਣੀ ਹੈ।

ਇਸ ਮੌਕੇ ਹਾਜ਼ਰ ਸਟੇਟ ਮੀਡੀਆ ਕੋਆਰਡੀਨੇਟਰ ਮਾਨਸਾ ਸ੍ਰੀ ਹਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸਿੱਖਿਆ ਵਿਭਾਗ ਨਾਲ ਜੁੜੇ ਅਧਿਆਪਕਾਂ ਨੇ ਵੀ ਪੂਰੇ ਉਤਸ਼ਾਹ ਨਾਲ ਆਪਣੀ ਹਾਜ਼ਰੀ ਲਵਾਈ। ਸ੍ਰੀ ਕੰਵਲਜੀਤ ਸਿੰਘ ਢਿੱਲੋਂ ਲੈਕਚਰਾਰ, ਸ੍ਰੀ ਪਰਵਿੰਦਰ ਸਿੰਘ ਦਾਤੇਵਾਸ, ਪ੍ਰਿੰਸੀਪਲ ਕਮਲਜੀਤ ਕੌਰ, ਮੁੱਖ ਅਧਿਆਪਕ ਹਰਪ੍ਰੀਤ ਸਿੰਘ, ਪਰਮਜੀਤ ਸਿੰਘ ਸੈਣੀ,ਸ੍ਰੀ ਗਿੱਲ,ਜਸਕਰਨ ਸਿੰਘ ਜੱਸਾ ਅਤੇ ਹਾਜ਼ਰੀਨ ਵੱਲੋਂ ਦੱਸਿਆ ਗਿਆ ਕਿ ਅੱਜ ਦੇ ਦਿਨ ਬੜੇ ਹੀ ਦਿਲਚਸਪ ਤਰੀਕੇ ਦੇ ਨਾਲ ਇਸ ਚੋਣ ਨੂੰ ਨੇਪਰੇ ਚੜ੍ਹਦਾ ਦੇਖ ਕੇ ਬੜੀ ਖ਼ੁਸ਼ੀ ਹੋਈ। ਇਸ ਇਨ੍ਹਾਂ ਚੋਣਾਂ ਦੇ ਨਤੀਜੇ ਅਗਲੇ ਹਫ਼ਤੇ ਐਲਾਨੇ ਜਾਣੇ ਹਨ।

.
Also read

 ਡਿਸਟ੍ਰਿਕਟ ਐਂਡ ਸੈਸ਼ਨ ਜੱਜ ਵਲੋਂ ਵੱਖ ਵੱਖ ਅਸਾਮੀਆਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ, ਜਲਦੀ ਕਰੋ ਅਪਲਾਈ 

https://pb.jobsoftoday.in/2021/10/Distt%20and%20session%20judge%20recruitment%202021.html 


ਸਟਾਫ ਨਰਸਾਂ ਦੀਆਂ 275 ਅਸਾਮੀਆਂ ਲਈ ਦਰਖਾਸਤਾਂ ਦੀ ਮੰਗ, ਨੋਟੀਫਿਕੇਸ਼ਨ ਜਾਰੀ 

https://pb.jobsoftoday.in/2021/10/Staff%20nurse%20recruitment%20haryana.html


PWRDA RECRUITMENT: ਪੰਜਾਬ ਵਾਟਰ ਰੈਗੂਲੇਸ਼ਨ ਐਂਡ ਡਿਵੈਲਪਮੈਂਟ ਅਥਾਰਿਟੀ ਵਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ 

https://pb.jobsoftoday.in/2021/10/pwrda-recruitment.html 


FCI PUNJAB RECRUITMENT 2021: ਆਫਿਸਿਅਲ ਨੋਟੀਫਿਕੇਸ਼ਨ ਅਤੇ ਆਨਲਾਈਨ ਅਪਲਾਈ ਕਰਨ ਲਈ ਲਿੰਕ

https://pb.jobsoftoday.in/2021/10/FCI%20RECRUITMENT%20DIRECT%20LINK%20.html?m=1


ਅਧੀਨ ਸੇਵਾਵਾਂ ਚੋਣ ਬੋਰਡ ਵਲੋਂ ਡੇਅਰੀ ਵਿਕਾਸ ਇੰਸਪੈਕਟਰਾਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ,

ਉਧਰ ਇਸ ਚੋਣ ਮੈਦਾਨ ਚ ਕੁੱਦੇ ਦਿਲਰਾਜ ਸਿੰਘ ਧਾਲੀਵਾਲ ਨੇ ਦਾਅਵਾ ਕੀਤਾ ਕਿ ਜੇਕਰ ਉਹ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਚ ਜਿੱਤ ਕੇ ਜਾਂਦੇ ਹਨ ਤਾਂ ਉਹ ਮਾਂ ਬੋਲੀ ਪੰਜਾਬੀ ਦੀ ਪ੍ਰਫੁੱਲਤਾ ਅਤੇ ਪੰਜਾਬ ਦੇ ਵਿਦਿਆਰਥੀਆਂ ਲਈ ਬੇਹਤਰ ਫੈਸਲੇ ਕਰਵਾਉਣ ਚ ਕੋਈ ਕਸਰ ਨਹੀਂ ਰਹਿਣ ਦੇਣਗੇ।

ਉਧਰ ਇਸ ਚੋਣ ਦੌਰਾਨ ਹਾਜ਼ਰ ਰਹੇ ਸਾਬਕਾ ਵਿਧਾਇਕ ਕਾ ਹਰਦੇਵ ਅਰਸ਼ੀ, ਸੀਨੀਅਰ ਕਾਂਗਰਸੀ ਆਗੂ ਕਰਮ ਸਿੰਘ ਚੌਹਾਨ, ਸਿਹਤ ਵਿਭਾਗ ਦੇ ਮੀਡੀਆ ਇੰਚਾਰਜ ਪਵਨ ਕੁਮਾਰ ਫੱਤਾ ਨੇ ਦੱਸਿਆ ਕਿ ਚੰਗੇ ਉਮੀਦਵਾਰਾਂ ਦੀ ਚੋਣ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਨੂੰ ਤਹਿ ਕਰੇਗੀ।

ਰੇਲ ਰੋਕੋ ਪ੍ਰੋਗਰਾਮ ਲਈ ਤਿਆਰੀਆਂ ਮੁਕੰਮਲ; ਭਲਕੇ ਦੇ ਸਵੇਰੇ 10 ਤੋਂ 4 ਵਜੇ ਤੱਕ ਰੇਲਵੇ ਲਾਈਨਾਂ 'ਤੇ ਹੀ ਲਾਵਾਂਗੇ ਧਰਨੇ: ਕਿਸਾਨ ਆਗੂ

 ਰੇਲ ਰੋਕੋ ਪ੍ਰੋਗਰਾਮ ਲਈ ਤਿਆਰੀਆਂ ਮੁਕੰਮਲ; ਭਲਕੇ ਦੇ ਸਵੇਰੇ 10 ਤੋਂ 4 ਵਜੇ ਤੱਕ ਰੇਲਵੇ ਲਾਈਨਾਂ 'ਤੇ ਹੀ ਲਾਵਾਂਗੇ ਧਰਨੇ: ਕਿਸਾਨ ਆਗੂ


ਨਾ-ਖੁਸ਼ਗਵਾਰ ਮੌਸਮ ਦੌਰਾਨ ਵੀ ਪੱਕੇ-ਧਰਨਿਆਂ ਦਾ ਜੋਸ਼ ਅਤੇ ਉਤਸ਼ਾਹ ਬਰਕਰਾਰ ਰਿਹਾ; ਵਰ੍ਹਦੇ ਮੀਂਹ 'ਚ ਪਹੁੰਚੇ ਕਿਸਾਨ 


ਬਿਜਾਈ ਸ਼ੀਜਨ ਸਿਰ 'ਤੇ ਹੈ, ਪਰ ਕਿਸਾਨ ਖਾਦ ੳਤੇ ਬੀਜਾਂ ਲਈ ਦਰ ਦਰ ਭਟਕ ਰਹੇ ਹਨ; ਸਰਕਾਰ ਕਿੱਲਤ ਤੁਰੰਤ ਦੂਰ ਕਰੇ: ਕਿਸਾਨ ਆਗੂ 


ਕੌਮਾਂਤਰੀ ਭੁੱਖਮਰੀ ਇੰਡੈਕਸ ਨੇ ਵਾਧੂ ਅਨਾਜ ਭੰਡਾਰਾਂ ਦੇ ਸਰਕਾਰੀ ਦਾਅਵੇ ਦੀ ਪੋਲ ਖੋਲ੍ਹੀ; ਖੇਤੀ ਕਾਨੂੰਨਾਂ ਕਾਰਨ ਹਾਲਾਤ ਹੋਰ ਬਦਤਰ ਹੋਣਗੇ : ਕਿਸਾਨ ਆਗੂ


ਦਿੱਲੀ-ਮੋਰਚਿਆਂ ਦੀ ਮਜ਼ਬੂਤੀ ਲਈ ਪੰਜਾਬ ਤੋਂ ਵੱਡੀ ਗਿਣਤੀ 'ਚ ਕਾਫ਼ਲੇ ਭੇਜਣ ਦਾ ਸੱਦਾ


ਦਲਜੀਤ ਕੌਰ ਭਵਾਨੀਗੜ੍ਹ


ਚੰਡੀਗੜ੍ਹ, 17 ਅਕਤੂਬਰ, 2021 : ਸੰਯੁਕਤ ਕਿਸਾਨ ਮੋਰਚੇ 'ਚ ਸ਼ਾਮਿਲ ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਵੱਲੋਂ 3 ਖੇਤੀ ਕਾਨੂੰਨਾਂ, ਪਰਾਲੀ ਆਰਡੀਨੈਂਸ ਅਤੇ ਬਿਜ਼ਲੀ ਸੋਧ ਬਿਲ-2020 ਨੂੰ ਰੱਦ ਕਰਵਾਉਣ ਅਤੇ ਐੱਮਐੱਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਪੰਜਾਬ ਭਰ 'ਚ 108 ਥਾਵਾਂ 'ਤੇ ਲਾਏ ਪੱਕੇ-ਧਰਨੇ ਅੱਜ 382ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਹੇ। ਅੱਜ ਬੁਲਾਰਿਆਂ ਨੇ ਭਲਕੇ 18 ਅਕਤੂਬਰ ਦੇ ਦੇਸ਼-ਪੱਧਰੀ ਰੇਲ ਰੋਕੋ ਪ੍ਰੋਗਰਾਮ ਬਾਰੇ ਚਰਚਾ ਕੀਤੀ। 


ਭਾਰਤੀ ਕਿਸਾਨ ਯੂਨੀਅਨ-ਏਕਤਾ (ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ ਅਤੇ ਜਨਰਲ-ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਸੰਯੁਕਤ ਕਿਸਾਨ ਮੋਰਚੇ ਨੇ ਕੇਂਦਰ ਸਰਕਾਰ ਨੂੰ ਲਖੀਮਪੁਰ-ਖੀਰੀ ਕਾਂਡ ਦੇ ਦੋਸ਼ੀ ਅਜੈ ਮਿਸ਼ਰਾ ਨੂੰ ਗ੍ਰਹਿ ਰਾਜ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਕਰਨ ਅਤੇ ਗ੍ਰਿਫਤਾਰ ਕਰਨ ਲਈ ਦੋ ਹਫਤਿਆਂ ਦਾ ਸਮਾਂ ਦਿੱਤਾ ਸੀ, ਪਰ ਕਿਸਾਨਾਂ ਨੂੰ 'ਦੋ ਮਿੰਟ ਵਿੱਚ ਖਦੇੜਨ' ਵਾਲਾ ਭੜਕਾਊ ਅਤੇ ਧਮਕੀ ਭਰਪੂਰ ਬਿਆਨ ਦੇਣ ਵਾਲੇ ਕੇਂਦਰੀ ਮੰਤਰੀ ਵਿਰੁੱਧ ਸਰਕਾਰ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ। 


ਆਗੂਆਂ ਨੇ ਦੱਸਿਆ ਕਿ ਇਸ ਲਈ ਕਿਸਾਨ ਮੋਰਚਾ, ਪਹਿਲਾਂ ਤੋਂ ਐਲਾਨੇ ਫੈਸਲੇ ਅਨੁਸਾਰ, ਕੱਲ੍ਹ ਨੂੰ 10 ਤੋਂ 4 ਵਜੇ ਤੱਕ ਰੇਲਾਂ ਰੋਕਣ ਦਾ ਪ੍ਰੋਗਰਾਮ ਲਾਗੂ ਕਰੇਗਾ। ਪੰਜਾਬ 'ਚ ਕਰੀਬ 35 ਥਾਵਾਂ 'ਤੇ ਰੇਲਾਂ ਰੋਕਣ ਦੀਆਂ ਤਿਆਰੀਆਂ ਮੁਕੰਮਲ ਹਨ। ਇਸ ਅਰਸੇ ਦੌਰਾਨ ਧਰਨੇ ਰੇਲਵੇ ਲਾਈਨਾਂ ਉਪਰ ਹੀ ਲਾਏ ਜਾਣਗੇ। ਆਗੂਆਂ ਨੇ ਸਭ ਨੂੰ ਇਸ ਪ੍ਰੋਗਰਾਮ ਵਿੱਚ ਵਧ ਚੜ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।


ਬੁਲਾਰਿਆਂ ਨੇ ਅੱਜ ਪੰਜਾਬ ਵਿੱਚ ਖਾਦ ਤੇ ਬੀਜਾਂ ਦੀ ਕਿੱਲਤ ਦਾ ਮਸਲਾ ਉਠਾਇਆ। ਆਗੂਆਂ ਨੇ ਕਿਹਾ ਕਿ ਹਾੜੀ ਦੀਆਂ ਫਸਲਾਂ ਦੀ ਬਿਜਾਈ ਸਿਰ 'ਤੇ ਹੈ, ਕਿਸਾਨ ਝੋਨੇ ਦੀ ਕਟਾਈ ਵਿੱਚ ਰੁੱਝੇ ਹੋਏ ਹਨ ਅਤੇ ਦੂਜੇ ਪਾਸੇ ਖਾਦ ਤੇ ਬੀਜਾਂ ਦਾ ਇੰਤਜਾਮ ਕਰਨ ਲਈ ਉਨ੍ਹਾਂ ਨੂੰ ਦਰ ਦਰ ਭਟਕਣਾ ਪੈ ਰਿਹਾ ਹੈ। ਬੁਲਾਰਿਆਂ ਨੇ ਸਰਕਾਰ ਤੋਂ ਇਸ ਕਿੱਲਤ ਨੂੰ ਤੁਰੰਤ ਦੂਰ ਕਰਨ ਦੀ ਮੰਗ ਕੀਤੀ।


ਬੁਲਾਰਿਆਂ ਨੇ ਅੱਜ ਕੌਮਾਂਤਰੀ ਭੁੱਖਮਰੀ ਸੂਚਕ-ਅੰਕ ਲਿਸਟ ਵਿੱਚ ਭਾਰਤ ਦੀ ਨਿੱਘਰ ਰਹੀ ਹਾਲਤ 'ਤੇ ਚਿੰਤਾ ਦਾ ਪ੍ਰਗਟਾਵਾ ਕੀਤਾ। ਆਗੂਆਂ ਨੇ ਦੱਸਿਆ ਇੱਕ ਵਕਾਰੀ ਅੰਤਰਰਾਸ਼ਟਰੀ ਸੰਸਥਾ ਵੱਲੋਂ ਭੁੱਖਮਰੀ ਬਾਰੇ ਕਰਵਾਏ ਸਰਵੇ ਅਨੁਸਾਰ ਕੁੱਲ 116 ਦੇਸ਼ਾਂ ਦੀ ਸੂਚੀ ਵਿੱਚ ਭਾਰਤ 101ਵੇਂ ਨੰਬਰ 'ਤੇ ਆ ਗਿਆ ਹੈ।ਪਿਛਲੇ ਸਾਲ ਭਾਰਤ 94ਵੇਂ ਨੰਬਰ 'ਤੇ ਸੀ, ਯਾਨੀ ਸਾਲ ਭਰ ਦੌਰਾਨ ਹਾਲਤ ਹੋਰ ਨਿੱਘਰ ਗਈ। Also read

 ਡਿਸਟ੍ਰਿਕਟ ਐਂਡ ਸੈਸ਼ਨ ਜੱਜ ਵਲੋਂ ਵੱਖ ਵੱਖ ਅਸਾਮੀਆਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ, ਜਲਦੀ ਕਰੋ ਅਪਲਾਈ 

https://pb.jobsoftoday.in/2021/10/Distt%20and%20session%20judge%20recruitment%202021.html 


ਸਟਾਫ ਨਰਸਾਂ ਦੀਆਂ 275 ਅਸਾਮੀਆਂ ਲਈ ਦਰਖਾਸਤਾਂ ਦੀ ਮੰਗ, ਨੋਟੀਫਿਕੇਸ਼ਨ ਜਾਰੀ 

https://pb.jobsoftoday.in/2021/10/Staff%20nurse%20recruitment%20haryana.html


PWRDA RECRUITMENT: ਪੰਜਾਬ ਵਾਟਰ ਰੈਗੂਲੇਸ਼ਨ ਐਂਡ ਡਿਵੈਲਪਮੈਂਟ ਅਥਾਰਿਟੀ ਵਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ 

https://pb.jobsoftoday.in/2021/10/pwrda-recruitment.html 


FCI PUNJAB RECRUITMENT 2021: ਆਫਿਸਿਅਲ ਨੋਟੀਫਿਕੇਸ਼ਨ ਅਤੇ ਆਨਲਾਈਨ ਅਪਲਾਈ ਕਰਨ ਲਈ ਲਿੰਕ

https://pb.jobsoftoday.in/2021/10/FCI%20RECRUITMENT%20DIRECT%20LINK%20.html?m=1


ਅਧੀਨ ਸੇਵਾਵਾਂ ਚੋਣ ਬੋਰਡ ਵਲੋਂ ਡੇਅਰੀ ਵਿਕਾਸ ਇੰਸਪੈਕਟਰਾਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ,

ਕਿਸਾਨ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਇਹ ਅੰਕੜੇ ਸਰਕਾਰ ਦੇ ਇਸ ਦਾਅਵੇ ਦੀ ਪੋਲ ਖੋਲ੍ਹਦੇ ਹਨ ਕਿ ਦੇਸ਼ ਵਿੱਚ ਅਨਾਜ ਦਾ ਭੰਡਾਰ, ਜਰੂਰਤ ਨਾਲੋਂ ਤਿੰਨ ਗੁਣਾ ਵੱਧ ਹੈ। ਜੇਕਰ ਇੰਨਾ ਅਨਾਜ ਭੰਡਾਰ ਹੈ ਤਾਂ ਭੁੱਖਮਰੀ ਦੇ ਪੱਖੋਂ ਸਾਡੀ ਹਾਲਤ ਇੰਨੀ ਖਰਾਬ ਕਿਉਂ ਹੈ। ਅਸਲ ਵਿੱਚ ਵਾਧੂ ਭੰਡਾਰਨ ਦਾ ਕਾਰਨ ਅਨਾਜ ਦੀ ਵਾਧੂ ਪੈਦਾਵਾਰ ਨਹੀਂ,ਆਮ ਲੋਕਾਂ ਦੀ ਖਰੀਦ-ਸ਼ਕਤੀ ਦੀ ਕਮੀ ਹੈ। 


ਬੁਲਾਰਿਆਂ ਨੇ ਕਿਹਾ ਕਿ ਇਹ ਅੰਕੜਾ ਸਾਡੇ ਲਈ ਇਸ ਲਈ ਮਹੱਤਵਪੂਰਨ ਹੈ ਕਿ ਖੇਤੀ ਕਾਨੂੰਨਾਂ ਦੇ ਲਾਗੂ ਹੋਣ ਬਾਅਦ ਕਾਰਪੋਰੇਟ ਘਰਾਣੇ ਇਸ ਭੁੱਖਮਰੀ ਨੂੰ ਆਪਣਾ ਮੁਨਾਫ਼ਾ ਵਧਾਉਣ ਲਈ ਵਰਤਣਗੇ ਅਤੇ ਭੁੱਖਮਰੀ ਕਾਰਨ ਕਾਲ ਜਿਹੇ ਹਾਲਾਤ ਪੈਦਾ ਹੋ ਜਾਣਗੇ। ਮਹਿੰਗਾਈ ਕਾਰਨ ਭੋਜਨ ਆਮ ਲੋਕਾਂ ਦੀ ਪਹੁੰਚ ਵਿੱਚ ਨਹੀਂ ਰਹੇਗਾ। ਇਸ ਲਈ ਭੁੱਖਮਰੀ ਤੋਂ ਬਚਣ ਲਈ ਖੇਤੀ ਕਾਨੂੰਨ ਰੱਦ ਕਰਵਾਉਣ ਤੋਂ ਬਗੈਰ ਸਾਡੇ ਕੋਲ ਹੋਰ ਕੋਈ ਚਾਰਾ ਨਹੀਂ।


ਅੱਜ ਸਵੇਰੇ ਤੋਂ ਹੀ ਕੁੱਝ ਥਾਵਾਂ 'ਤੇ ਰੁਕ ਰੁਕ ਮੀਂਹ ਪੈਂਦਾ ਰਿਹਾ, ਪਰ ਕਿਸਾਨਾਂ ਦੀ ਸ਼ਮੂਲੀਅਤ ਪਹਿਲਾਂ ਵਾਂਗ ਜਾਰੀ ਰਹੀ।

ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਅਧਿਆਪਕਾਂ ਵੱਲੋਂ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਮਾਰਚ; ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕੋਠੀ ਕੋਲ ਪੁਲਿਸ ਨਾਲ ਹੋਈ ਧੱਕਾ-ਮੁੱਕੀ

 ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਅਧਿਆਪਕਾਂ ਵੱਲੋਂ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਮਾਰਚ; ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕੋਠੀ ਕੋਲ ਪੁਲਿਸ ਨਾਲ ਹੋਈ ਧੱਕਾ-ਮੁੱਕੀ


ਪ੍ਰਸ਼ਾਸਨ ਵੱਲੋਂ ਪੈਨਲ ਮੀਟਿੰਗ ਦਾ ਭਰੋਸਾ ਦੇਣ ਤੋਂ ਬਾਅਦ ਸ਼ਾਂਤ ਹੋਏ ਬੇਰੁਜ਼ਗਾਰ ਅਧਿਆਪਕ ਵੱਲੋਂ ਧਰਨਾ ਸਮਾਪਤ


ਦਲਜੀਤ ਕੌਰ ਭਵਾਨੀਗੜ੍ਹ


ਮੋਰਿੰਡਾ, 17 ਅਕਤੂਬਰ, 2021: ਪਿਛਲੇ ਲੰਮੇ ਸਮੇਂ ਤੋਂ ਆਪਣੇ ਰੁਜ਼ਾਗਰ ਦੀ ਮੰਗ ਨੂੰ ਲੈ ਕੇ ਸੜਕਾਂ ਉਤੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਅਧਿਆਪਕਾਂ ਵੱਲੋਂ ਅੱਜ ਮੋਰਿੰਡਾ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਰਿਹਾਇਸ਼ ਵੱਲ ਮਾਰਚ ਕੀਤਾ ਗਿਆ। 
ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸ਼ਹਿਰ ਮੋਰਿੰਡਾ ਵਿੱਚ ਇਕੱਠੇ ਹੋਏ ਵੱਡੀ ਗਿਣਤੀ ਵਿੱਚ ਅਧਿਆਪਕਾਂ ਨੇ ਜਦੋਂ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਮਾਰਚ ਕਰਨਾ ਸ਼ੁਰੂ ਕੀਤਾ ਤਾਂ ਪੁਲਿਸ ਵੱਲੋਂ ਲਗਾਈਆਂ ਭਾਰੀ ਰੋਕਾਂ ਨੇ ਉਨ੍ਹਾਂ ਨੂੰ ਰਾਹ ਵਿੱਚ ਰੋਕ ਲਿਆ। ਇਸ ਦੌਰਾਨ ਪੁਲਿਸ ਨਾਲ ਬੇਰੁਜ਼ਗਾਰ ਅਧਿਆਪਕਾਂ ਦੀ ਬਹਿਸ਼ਬਾਜ਼ੀ ਵੀ ਹੋਈ। ਬੇਰੁਜ਼ਗਾਰ ਅਧਿਆਪਕਾਂ ਨੇ ਉਸੇ ਥਾਂ ਸੜਕ ਉਤੇ ਜਾਮ ਲਗਾ ਦਿੱਤਾ। 


ਇਸ ਮੌਕੇ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ 12 ਅਕਤੂਬਰ ਨੂੰ ਸਿੱਖਿਆ ਮੰਤਰੀ ਨਾਲ ਹੋਈ ਮੀਟਿੰਗ ਵਿੱਚ ਅਧਿਆਪਕਾਂ ਦੀਆਂ ਅਸਾਮੀਆਂ ਦਾ ਜਲਦੀ ਇਸ਼ਤਿਹਾਰ ਜਾਰੀ ਕਰਨ ਦਾ ਭਰੋਸਾ ਦਿੱਤਾ ਗਿਆ ਸੀ, ਪ੍ਰੰਤੂ ਅਜੇ ਤੱਕ ਲਾਰੇ ਲਗਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਕੈਪਟਨ ਵਾਂਗ ਚੰਨੀ ਸਰਕਾਰ ਵੀ ਲਾਰੇ ਲਗਾ ਰਹੀ ਹੈ।


Also read

 ਡਿਸਟ੍ਰਿਕਟ ਐਂਡ ਸੈਸ਼ਨ ਜੱਜ ਵਲੋਂ ਵੱਖ ਵੱਖ ਅਸਾਮੀਆਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ, ਜਲਦੀ ਕਰੋ ਅਪਲਾਈ 

https://pb.jobsoftoday.in/2021/10/Distt%20and%20session%20judge%20recruitment%202021.html 


ਸਟਾਫ ਨਰਸਾਂ ਦੀਆਂ 275 ਅਸਾਮੀਆਂ ਲਈ ਦਰਖਾਸਤਾਂ ਦੀ ਮੰਗ, ਨੋਟੀਫਿਕੇਸ਼ਨ ਜਾਰੀ 

https://pb.jobsoftoday.in/2021/10/Staff%20nurse%20recruitment%20haryana.html


PWRDA RECRUITMENT: ਪੰਜਾਬ ਵਾਟਰ ਰੈਗੂਲੇਸ਼ਨ ਐਂਡ ਡਿਵੈਲਪਮੈਂਟ ਅਥਾਰਿਟੀ ਵਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ 

https://pb.jobsoftoday.in/2021/10/pwrda-recruitment.html 


FCI PUNJAB RECRUITMENT 2021: ਆਫਿਸਿਅਲ ਨੋਟੀਫਿਕੇਸ਼ਨ ਅਤੇ ਆਨਲਾਈਨ ਅਪਲਾਈ ਕਰਨ ਲਈ ਲਿੰਕ

https://pb.jobsoftoday.in/2021/10/FCI%20RECRUITMENT%20DIRECT%20LINK%20.html?m=1


ਅਧੀਨ ਸੇਵਾਵਾਂ ਚੋਣ ਬੋਰਡ ਵਲੋਂ ਡੇਅਰੀ ਵਿਕਾਸ ਇੰਸਪੈਕਟਰਾਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ,

ਬੇਰੁਜ਼ਗਾਰ ਅਧਿਆਪਕ ਆਗੂਆਂ ਨੇ ਦੱਸਿਆ ਕਿ ਇਸ ਮੌਕੇ ਬੇਰੁਜ਼ਗਾਰਾਂ ਦੀ ਪੁਲਿਸ ਨਾਲ ਧੱਕਾ-ਮੁੱਕੀ ਵੀ ਹੋਈ ਤੇ ਪੁਲਿਸ ਵੱਲੋਂ ਮਹਿਲਾ ਬੇਰੁਜਗਾਰ ਅਧਿਆਪਕਾਂ ਨਾਲ ਬਦਸਲੂਕੀ ਕੀਤੀ ਗਈ। 


ਇਸ ਮੌਕੇ ਬੇਰੁਜ਼ਗਾਰ ਅਧਿਆਪਕ ਆਗੂਆਂ ਵੱਲੋਂ ਵੱਲੋਂ ਪੰਜਾਬੀ, ਹਿੰਦੀ, ਸਮਾਜਿਕ ਸਿੱਖਿਆ ਦੀਆਂ 9000 ਅਸਾਮੀਆਂ ਸਮੇਤ ਬਾਕੀ ਵਿਸ਼ਿਆਂ ਦੀ 18000 ਅਧਿਆਪਕਾਂ ਦੀਆਂ ਨਵੀਆਂ ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕਰਨ ਦੀ ਮੰਗ ਕੀਤੀ ਗਈ।


ਪ੍ਰਸ਼ਾਸਨ ਵੱਲੋਂ ਜੱਥੇਬੰਦੀ ਨੂੰ 25 ਅਕਤੂਬਰ ਦੀ ਮੁੱਖ ਮੰਤਰੀ ਚੰਨੀ ਨਾਲ ਦੇਣ ਮੀਟਿੰਗ ਕਰਵਾਉਣ ਦਾ ਭਰੋਸਾ ਦੇਣ ਤੋਂ ਬਾਅਦ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਧਰਨਾ ਸਮਾਪਤ ਕਰ ਦਿੱਤਾ ਗਿਆ।


ਇਸ ਸਮੇਂ ਬਲਰਾਜ ਫਰੀਦਕੋਟ, ਲਖਵਿੰਦਰ ਮੁਕਤਸਰ, ਗੁਰਪਰੀਤ ਸਿੰਘ ਬਠਿੰਡਾ, ਬਲਕਾਰ ਮਾਨਸਾ, ਸੰਦੀਪ ਗਿੱਲ, ਅਮਨ ਸੇਖਾ, ਕਿਰਨ ਕੌਰ ਮਾਲੇਰਕੋਟਲਾ, ਅਮਨ ਬਠਿੰਡਾ ਤੋਂ ਇਲਾਵਾ ਡੀਟੀਐੱਫ ਦੇ ਸੂਬਾ ਪ੍ਰਧਾਨ ਦਿਗਵਿਜੇ ਪਾਲ ਸ਼ਰਮਾ, ਰੇਸ਼ਮ ਖੇਮੂਆਣਾ ਆਦਿ ਵੀ ਹਾਜ਼ਰ ਸਨ।

ਨਵੰਬਰ ਦੇ ਅੰਤ ਤੱਕ 1200 ਲੈਕਚਰਾਰ ਭਰਤੀ ਕੀਤੇ ਜਾਣਗੇ : ਪਰਗਟ ਸਿੰਘ

ਨਵੰਬਰ ਦੇ ਅੰਤ ਤੱਕ 1200 ਲੈਕਚਰਾਰ ਭਰਤੀ ਕੀਤੇ ਜਾਣਗੇ :ਪਰਗਟ ਸਿੰਘ- - 
ਕਿਹਾ, ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਜਲਦੀ ਹੀ ਪਾਵਰ ਟੈਰਿਫ਼ ਵਿੱਚ ਦੋ ਤੋਂ ਤਿੰਨ ਰੁਪਏ ਪ੍ਰਤੀ ਯੂਨਿਟ ਕਟੌਤੀ ਕੀਤੀ ਜਾਵੇਗੀ - 


3.5 ਲੱਖ ਬੱਚਿਆਂ ਨੂੰ ਦਿੱਤੀਆਂ ਜਾਣਗੀਆਂ ਸਪੋਰਟਸ ਕਿੱਟਾਂ, ਖੇਡ ਵਿਭਾਗ ਵੱਲੋਂ ਜਲਦੀ ਹੀ ਵਿਸ਼ੇਸ਼ ਮੁਹਿੰਮ ਵਿੱਢਣ ਦੀ ਤਿਆਰੀ -


 ਫੋਲੜੀਵਾਲ ਅਤੇ ਕੁੱਕੜ ਪਿੰਡ ਵਿੱਚ ਸਰਕਾਰੀ ਸਕੂਲਾਂ ਅਤੇ ਸਪੋਰਟਸ ਅਕੈਡਮੀ ਦਾ ਵੀ ਕੀਤਾ ਐਲਾਨ -


ਕਰਜ਼ਾ ਰਾਹਤ ਯੋਜਨਾ ਤਹਿਤ 1466 ਬੇਜ਼ਮੀਨੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਲਾਭ ਪ੍ਰਦਾਨ ਕਰਨ ਲਈ 3.59 ਕਰੋੜ ਰੁਪਏ ਦੇ ਚੈਕ ਵੰਡੇ 
 ਜਲੰਧਰ, 17 ਅਕਤੂਬਰ 2021 - ਸਿੱਖਿਆ, ਖੇਡਾਂ ਅਤੇ ਐਨ.ਆਰ.ਆਈ. ਮਾਮਲਿਆਂ ਬਾਰੇ ਮੰਤਰੀ ਸ. ਪਰਗਟ ਸਿੰਘ ਨੇ ਅੱਜ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਇਸ ਨਵੰਬਰ ਦੇ ਅੰਤ ਤੱਕ 1200 ਲੈਕਚਰਾਰਾਂ ਦੀ ਭਰਤੀ ਕੀਤੀ ਜਾਵੇਗੀ, ਜਿਸ ਸਬੰਧੀ ਪ੍ਰਕਿਰਿਆ ਤੇਜ਼ੀ ਨਾਲ ਚੱਲ ਰਹੀ ਹੈ। ਕਰਜ਼ਾ ਮੁਆਫੀ ਸਕੀਮ ਅਧੀਨ ਬੇਜ਼ਮੀਨੇ ਕਿਸਾਨਾਂ ਨੂੰ ਚੈੱਕ ਵੰਡਣ ਲਈ ਇੱਕ ਸਮਾਗਮ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮੰਤਰੀ ਨੇ ਕਿਹਾ ਕਿ ਸਿੱਖਿਆ ਅਤੇ ਖੇਡਾਂ ਦੋਵੇਂ ਮੁੱਖ ਖੇਤਰਾਂ ਨੂੰ ਸਮੇਂ ਦੇ ਹਾਣ ਦਾ ਬਣਾਉਣ ਲਈ ਦੋਵੇਂ ਵਿਭਾਗਾਂ ਵੱਲੋਂ ਤਾਲਮੇਲ ਨਾਲ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਸਕੂਲ ਪੱਧਰ 'ਤੇ ਖੇਡ ਗਤੀਵਿਧੀਆਂ ਨੂੰ ਹੋਰ ਹੁਲਾਰਾ ਦੇ ਕੇ ਵਿਦਿਆਰਥੀਆਂ ਦੀ ਊਰਜਾ ਨੂੰ ਸਹੀ ਦਿਸ਼ਾ ਵੱਲ ਲਿਜਾਣ ਦੇ ਉਦੇਸ਼ ਨਾਲ ਸਮੁੱਚੇ 3.5 ਲੱਖ ਸਕੂਲੀ ਬੱਚਿਆਂ ਵਿੱਚ ਖੇਡ ਕਿੱਟਾਂ ਵੰਡਣ ਲਈ ਇੱਕ ਵਿਸ਼ਾਲ ਮੁਹਿੰਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। 


ਪਿਛਲੀੀ ਅਕਾਲੀ-ਭਾਜਪਾ ਸਰਕਾਰ ਵੱਲੋਂ ਕੀਤੇ ਗਏ ਬਿਜਲੀ ਖ਼ਰੀਦ ਸਮਝੌਤਿਆਂ ਸਬੰਧੀ ਬੋਲਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਸੂਬੇ ਵਿੱਚ ਪਾਵਰ ਟੈਰਿਫ਼ ਦੋ ਤੋਂ ਤਿੰਨ ਰੁਪਏ ਤੱਕ ਘੱਟ ਕਰਨ ਲਈ ਸਖ਼ਤ ਮਿਹਨਤ ਕੀਤੀ ਜਾ ਰਹੀ ਹੈ, ਜੋ ਕਿ ਸਰਕਾਰ ਵੱਲੋਂ ਦੋ ਕਿਲੋਵਾਟ ਤੱਕ ਦੇ ਲੋਡ ਵਾਲੇ ਖਪਤਕਾਰਾਂ ਦੇ 1200 ਕਰੋੜ ਰੁਪਏ ਦੇ ਬਕਾਇਆ ਬਿਜਲੀ ਬਿੱਲ ਮੁਆਫ਼ ਕਰਨ ਦੇ ਪਹਿਲੇ ਫੈਸਲੇ ਤੋਂ ਬਾਅਦ ਬਿਜਲੀ ਖਪਤਕਾਰਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਇੱਕ ਹੋਰ ਮਹੱਤਵਪੂਰਨ ਫੈਸਲਾ ਹੋਵੇਗਾ। 


ਸਮਾਗਮਮ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਪਰਗਟ ਸਿੰਘ ਨੇ ਅੱਗੇ ਕਿਹਾ ਕਿ ਸਰਕਾਰ ਸਕੂਲਾਂ ਵਿੱਚ ਹੋਰ ਸਰੀਰਕ ਸਿੱਖਿਆ ਅਧਿਆਪਕਾਂ ਦੀ ਭਰਤੀ ਦੀ ਪ੍ਰਕਿਰਿਆ ਵਿੱਚ ਹੈ। ਇਸ ਤੋਂ ਇਲਾਵਾ ਇਹ ਯਕੀਨੀ ਬਣਾਉਣ ਲਈ ਇੱਕ ਸਿਸਟਮ ਵਿਕਸਿਤ ਕੀਤਾ ਜਾ ਰਿਹਾ ਕਿ ਮੌਜੂਦਾ 5500 ਅਧਿਆਪਕ (ਸਰੀਰਕ ਸਿੱਖਿਆ) ਸਕੂਲ ਮੈਦਾਨਾਂ ਵਿੱਚ ਦਿਖਾਈ ਦੇਣ। ਮੰਤਰੀ ਵੱਲੋਂ ਕੁੱਕੜ ਪਿੰਡ ਅਤੇ ਫੋਲੜੀਵਾਲ ਪਿੰਡਾਂ ਵਿੱਚ ਸਰਕਾਰੀ ਸਕੂਲਾਂ ਦਾ ਵੀ ਐਲਾਨ ਕੀਤਾ ਗਿਆ । 

Also read

 ਡਿਸਟ੍ਰਿਕਟ ਐਂਡ ਸੈਸ਼ਨ ਜੱਜ ਵਲੋਂ ਵੱਖ ਵੱਖ ਅਸਾਮੀਆਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ, ਜਲਦੀ ਕਰੋ ਅਪਲਾਈ 

https://pb.jobsoftoday.in/2021/10/Distt%20and%20session%20judge%20recruitment%202021.html 


ਸਟਾਫ ਨਰਸਾਂ ਦੀਆਂ 275 ਅਸਾਮੀਆਂ ਲਈ ਦਰਖਾਸਤਾਂ ਦੀ ਮੰਗ, ਨੋਟੀਫਿਕੇਸ਼ਨ ਜਾਰੀ 

https://pb.jobsoftoday.in/2021/10/Staff%20nurse%20recruitment%20haryana.html


PWRDA RECRUITMENT: ਪੰਜਾਬ ਵਾਟਰ ਰੈਗੂਲੇਸ਼ਨ ਐਂਡ ਡਿਵੈਲਪਮੈਂਟ ਅਥਾਰਿਟੀ ਵਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ 

https://pb.jobsoftoday.in/2021/10/pwrda-recruitment.html 


FCI PUNJAB RECRUITMENT 2021: ਆਫਿਸਿਅਲ ਨੋਟੀਫਿਕੇਸ਼ਨ ਅਤੇ ਆਨਲਾਈਨ ਅਪਲਾਈ ਕਰਨ ਲਈ ਲਿੰਕ

https://pb.jobsoftoday.in/2021/10/FCI%20RECRUITMENT%20DIRECT%20LINK%20.html?m=1


ਅਧੀਨ ਸੇਵਾਵਾਂ ਚੋਣ ਬੋਰਡ ਵਲੋਂ ਡੇਅਰੀ ਵਿਕਾਸ ਇੰਸਪੈਕਟਰਾਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ,

ਉਨ੍ਹਾਂ ਕਿਹਾ ਕਿ ਫੋਲੜੀਵਾਲ ਵਿੱਚ ਇੱਕ ਹਾਕੀ ਅਤੇ ਫੁੱਟਬਾਲ ਅਕੈਡਮੀ ਵੀ ਸਥਾਪਤ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਪਿੰਡ ਧੀਨਾ ਵਿੱਚ 65 ਲੱਖ ਦੀ ਲਾਗਤ ਵਾਲਾ ਇੱਕ ਮਾਡਲ ਸਪੋਰਟਸ ਪਾਰਕ ਨਿਰਮਾਣ ਅਧੀਨ ਹੈ, ਜੋ ਪੇਂਡੂ ਖੇਤਰਾਂ ਵਿੱਚ ਖੇਡ ਗਤੀਵਿਧੀਆਂ ਨੂੰ ਹੋਰ ਹੁਲਾਰਾ ਦੇਵੇਗਾ।

ਮੁੱਖ ਮੰਤਰੀ ਵੱਲੋਂ ਘੱਟ ਸਮੇਂ ਦੇ ਬਾਵਜੂਦ ਹਰ ਕੀਮਤ ’ਤੇ ਲੋਕਾਂ ਦੀ ਇਛਾਵਾਂ ਪੂਰੀਆਂ ਕਰਨ ’ਤੇ ਦਿੱਤਾ ਜ਼ੋਰ

ਹੁਸ਼ਿਆਰਪੁਰ ਦੇ ਸ਼ਹਿਰੀ ਵਿਕਾਸ ਲਈ 10 ਕਰੋੜ ਰੁਪਏ ਦਾ ਐਲਾਨ, ਵਕੀਲਾਂ ਲਈ ਵੀ 1 ਕਰੋੜ ਰੁਪਏ ਦਾ ਐਲਾਨ


ਅਗਲੇ ਮਹੀਨੇ ਮੈਡੀਕਲ ਕਾਲਜ ਅਤੇ ਬਾਇਓਡਾਈਵਰਸਿਟੀ ਅਤੇ ਸਪੋਰਟਸ ਪਾਰਕ ਦਾ ਨੀਂਹ ਪੱਥਰ ਰੱਖਣ ਦਾ ਵੀ ਕੀਤਾ ਐਲਾਨ


ਮੁੱਖ ਮੰਤਰੀ ਨੇ ਵਿਧਾਇਕਾਂ ਸੰੁਦਰ ਸ਼ਾਮ ਅਰੋੜਾ, ਅਰੁਣ ਡੋਗਰਾ, ਪਵਨ ਕੁਮਾਰ ਆਦੀਆ ਅਤੇ ਰਾਜ ਕੁਮਾਰ ਚੱਬੇਵਾਲ ਦੀਆਂ ਰਿਹਾਇਸ਼ਾਂ ਦਾ ਕੀਤਾ ਦੌਰਾ


ਪੰਜਾਬ ਵਿੱਚ ਤੇਜ਼ੀ ਨਾਲ ਸਰਵ-ਪੱਖੀ ਵਿਕਾਸ ਕਰਨ ਦਾ ਲੋਕਾਂ ਨੂੰ ਦਿੱਤਾ ਭਰੋਸਾ
 ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਐਤਵਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਘੱਟ ਸਮੇਂ ਦੇ ਬਾਵਜੂਦ, ਲੋਕਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਕੇ ਲੋਕਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।


ਸੂਬੇ ਦੇ ਸਰਵਪੱਖੀ ਵਿਕਾਸ ਅਤੇ ਸਮਾਜ ਦੇ ਸਾਰੇ ਵਰਗਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਆਪਣੀ ਸਰਕਾਰ ਦੀ ਦਿ੍ਰੜ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸਮੇਂ ਦੀ ਸੁਚੱਜੀ ਵਰਤੋਂ ਕੀਤੀ ਜਾਵੇਗੀ ਤਾਂ ਜੋ ਸੂਬੇ ਦੀ ਬਿਹਤਰੀ ਦੇ ਟੀਚੇ ਪ੍ਰਾਪਤ ਕੀਤੇ ਜਾ ਸਕਣ ।

ਸਥਾਨਕ ਵਿਧਾਇਕ ਸੁੰਦਰ ਸ਼ਾਮ ਅਰੋੜਾ ਦੀ ਰਿਹਾਇਸ਼ ‘ਤੇ ਕਰਵਾਏ ਸਮਾਗਮ ਦੌਰਾਨ ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸਮੁੱਚੇ ਵਿਕਾਸ ਨੂੰ ਯਕੀਨੀ ਬਣਾਉਣ ਅਤੇ ਚੱਲ ਰਹੇ ਬੁਨਿਆਦੀ ਢਾਂਚੇ ਦੇ ਕੰਮਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਦੇ ਮੱਦੇਨਜ਼ਰ ਰਾਜ ਸਰਕਾਰ ਨਿਰੰਤਰ ਕੰਮ ਕਰ ਰਹੀ ਹੈ ਕਿਉਂਕਿ ਸ਼ਹਿਰੀ ਵਿਕਾਸ ਸੰਪੂਰਨ ਵਿਕਾਸ ਦਾ ਅਹਿਮ ਹਿੱਸਾ ਹੁੰਦਾ ਹੈ। ਚੰਨੀ ਨੇ ਕਿਹਾ ਕਿ ਸ਼ਹਿਰੀ ਖੇਤਰਾਂ ਵਿੱਚ ਲੋਕਾਂ ਨੂੰ ਉਨਾਂ ਦੀਆਂ ਭਵਿੱਖੀ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਸਾਰੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।


ਅਗਲੇ ਕੁਝ ਦਿਨਾਂ ਵਿੱਚ ਹੁਸ਼ਿਆਰਪੁਰ ਨੂੰ 10 ਕਰੋੜ ਰੁਪਏ ਦਿੱਤੇ ਜਾਣ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਪਹਿਲਾਂ ਹੀ ਉਪਲਬਧ ਸਮੇਂ ਦਾ ਪੂਰਾ ਢੁਕਵਾਂ ਤੇ ਸੁਚੱਜਾ ਇਸਤੇਮਾਲ ਕਰ ਰਹੀ ਹੈ ਤਾਂ ਜੋ ਲੋਕਾਂ ਦੀਆਂ ਇੱਛਾਵਾਂ ਅਨੁਸਾਰ ਰਾਜ ਵਿੱਚ ਸਫਲਤਾ ਦੀਆਂ ਨਵੀਆਂ ਉਚਾਈਆਂ ਨੂੰ ਛੂਹਿਆ ਜਾ ਸਕੇ। ਉਨਾਂ ਅੱਗੇ ਇਹ ਵੀ ਐਲਾਨ ਕੀਤਾ ਕਿ ਹੁਸ਼ਿਆਰਪੁਰ ਵਿੱਚ 5 ਕਰੋੜ ਰੁਪਏ ਦੀ ਲਾਗਤ ਨਾਲ ਅਤਿ-ਆਧੁਨਿਕ ਬਾਇਓਡਾਇਵਰਸਿਟੀ ਅਤੇ ਸਪੋਰਟਸ ਪਾਰਕ ਬਣਾਇਆ ਜਾਵੇਗਾ ਤਾਂ ਜੋ ਖੇਤਰ ਵਿੱਚ ਬਨਸਪਤੀ ਅਤੇ ਜੀਵਾਂ ਨੂੰ ਹੋਰ ਵਿਕਸਤ ਕੀਤਾ ਜਾ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਉਕਤ ਪਾਰਕ ਅਤੇ ਆਉਣ ਵਾਲੇ ਮੈਡੀਕਲ ਕਾਲਜ ਦਾ ਨੀਂਹ ਪੱਥਰ ਜਲਦੀ ਹੀ ਰੱਖਿਆ ਜਾਵੇਗਾ ਅਤੇ ਇਸ ਮੈਡੀਕਲ ਕਾਲਜ ਦੀਆਂ ਕਲਾਸਾਂ ਅਗਲੇ ਵਿੱਦਿਅਕ ਸੈਸ਼ਨ ਤੋਂ ਸ਼ੁਰੂ ਹੋ ਜਾਣਗੀਆਂ। ਉਨਾਂ ਕਿਹਾ ਕਿ ਟੈਂਡਰ ਕੱਢਣ ਦੀ ਪ੍ਰਕਿਰਿਆ ਵਿੱਚ ਤੇਜੀ ਲਿਆਉਣ ਲਈ ਸਾਰੇ ਲੋੜੀਂਦੇ ਨਿਰਦੇਸ਼ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ ਤਾਂ ਜੋ ਇਸ ਦਾ ਨਿਰਮਾਣ ਜਲਦੀ ਤੋਂ ਜਲਦੀ ਸ਼ੁਰੂ ਕੀਤਾ ਜਾ ਸਕੇ। ਉਨਾਂ ਨੇ ਜਿਲਾ ਬਾਰ ਐਸੋਸੀਏਸ਼ਨ ਨੂੰ ਵਕੀਲਾਂ ਦੇ ਚੈਂਬਰਾਂ ਦੇ ਨਿਰਮਾਣ ਲਈ 1 ਕਰੋੜ ਰੁਪਏ ਦੇ ਫੰਡ ਦੇਣ ਦਾ ਵੀ ਐਲਾਨ ਕੀਤਾ।


ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਮਾਜ ਦੇ ਸਾਰੇ ਵਰਗਾਂ ਲਈ 2 ਕਿਲੋਵਾਟ ਤੱਕ ਦੇ 52 ਲੱਖ ਤੋਂ ਵੱਧ ਖਪਤਕਾਰਾਂ ਨੂੰ ਬਿਜਲੀ ਦੇ ਬਿੱਲ ਮੁਆਫ ਕਰਨ ਲਈ ਵੱਡੀ ਰਾਹਤ ਦਾ ਐਲਾਨ ਕੀਤਾ ਹੈ। ਇਸ ਲਈ 1200 ਕਰੋੜ ਰੁਪਏ ਵੱਖਰੇ ਰੱਖੇ ਗਏ ਸਨ, ਜਿਨਾਂ ਵਿੱਚੋਂ 11 ਕਰੋੜ ਸਿਰਫ ਹੁਸ਼ਿਆਰਪੁਰ ਦੇ ਖਪਤਕਾਰਾਂ ਲਈ ਹਨ। ਉਨਾਂ ਨੇ ਦੁਹਰਾਇਆ ਕਿ ਰਾਜ ਸਰਕਾਰ ਮਾਸਟਰ ਪਲਾਨ ਅਨੁਸਾਰ ਸ਼ਹਿਰੀ ਖੇਤਰਾਂ ਵਿੱਚ ਸਾਰੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਏਗੀ ਜਿਸ ਵਿੱਚ ਮਜਬੂਤ ਪਾਣੀ ਦੀ ਸਪਲਾਈ ਅਤੇ ਸੀਵਰੇਜ ਸਿਸਟਮ ਸ਼ਾਮਲ ਹੈ।


ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਵਿਧਾਇਕ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਸ੍ਰੀ ਚੰਨੀ ਦੀ ਅਗਵਾਈ ਵਿੱਚ ਸੂਬਾ ਸਰਕਾਰ ਲੋਕਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪੂਰੀ ਸੁਹਿਰਦਤਾ ਨਾਲ ਕੰਮ ਕਰ ਰਹੀ ਹੈ । ਸ੍ਰੀ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਖਾਸ ਕਰਕੇ ਗਰੀਬਾਂ ਅਤੇ ਲੋੜਵੰਦਾਂ ਲਈ ਲੋਕ ਪੱਖੀ ਫੈਸਲਿਆਂ ਨੂੰ ਲਾਗੂ ਕਰਨ ਲਈ ਓਵਰਟਾਈਮ ਕੰਮ ਕਰ ਰਹੀ ਹੈ। ਉਨਾਂ ਹਸ਼ਿਆਰਪੁਰ ਦੇ ਸਰਬਪੱਖੀ ਵਿਕਾਸ ਲਈ ਮਹੱਤਵਪੂਰਨ ਐਲਾਨ ਕਰਨ ਲਈ ਮੁੱਖ ਮੰਤਰੀ ਦਾ ਧੰਨਵਾਦ ਵੀ ਕੀਤਾ।ਕੋਵਿਡ -19 ਮਹਾਂਮਾਰੀ ਦੌਰਾਨ ਯਤੀਮ ਹੋਏ ਬੱਚਿਆਂ ਨਾਲ ਹਮਦਰਦੀ ਪ੍ਰਗਟਾਉਂਦਿਆਂ ਚੰਨੀ ਨੇ ਉਨਾਂ ਨੂੰ ਰੋਜ਼ਮਰਾਹ ਵਰਤੋਂ ਦੀਆਂ ਚੀਜਾਂ ਅਤੇ ਕੁਝ ਨਕਦੀ ਵਾਲੇ ਪੈਕਟ ਵੀ ਦਿੱਤੇ। ਮੁੱਖ ਮੰਤਰੀ ਨੂੰ ਸਿੱਖ ਵੈਲਫੇਅਰ ਸੁਸਾਇਟੀ, ਭਾਈ ਘਨੱਈਆ ਵੈਲਫੇਅਰ ਸੁਸਾਇਟੀ, ਭਗਵਾਨ ਵਾਲਮੀਕ ਵੈਲਫੇਅਰ ਸੁਸਾਇਟੀ, ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ, ਸਤਿਗੁਰੂ ਵੈਲਫੇਅਰ ਸੋਸਾਇਟੀ ਅਤੇ ਨਗਰ ਨਿਗਮ ਸਫਾਈ ਯੂਨੀਅਨ ਵੈਲਫੇਅਰ ਸੁਸਾਇਟੀ ਵਲੋਂ ਸਨਮਾਨਿਤ ਕੀਤਾ ਗਿਆ।

ਪੰਜਾਬ ਰਾਜ ਅਧਿਆਪਕ ਗਠਜੋੜ ਦੀ ਮੁੱਖ ਮੰਤਰੀ ਨਾਲ ਮੀਟਿੰਗ ਇਸ ਦਿਨ
ਪੰਜਾਬ ਰਾਜ ਅਧਿਆਪਕ ਗੱਠਜੋੜ 25 ਅਕਤੂਬਰ ਨੂੰ ਮੁੱਖ ਮੰਤਰੀ ਨਾਲ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਮੀਟਿੰਗ ਕਰੇਗਾ ।ਅਧਿਆਪਕ ਜਥੇਬੰਦੀਆਂ ਲਗਾਤਾਰ ਆਪਣਿਆਂ ਮੰਗਾਂ ਲਈ ਧਰਨਾ ਦੇ ਰਹੀਆਂ ਹਨ ਪੰਜਾਬ ਰਾਜ ਅਧਿਆਪਕ ਗਠਜੋੜ ਵੱਲੋਂ ਅੱਜ ਧਰਨਾ ਦਿੱਤਾ ਗਿਆ।

 ਤਹਿਸੀਲਦਾਰ ਚਮਕੌਰ ਸਾਹਿਬ ਵੱਲੋਂ ਮੁੱਖ ਮੰਤਰੀ ਨਾਲ ਮੀਟਿੰਗ ਦੇ ਸਮੇਂ ਸੰਬੰਧੀ ਪੱਤਰ ਪੰਜਾਬ ਰਾਜ ਅਧਿਆਪਕ ਗਠਜੋੜ ਦੇ ਨੁਮਾਇੰਦਿਆਂ ਨੂੰ ਦਿੱਤਾ ਗਿਆ।

ਸੁਪਰੀਮ ਕੋਰਟ ਵਲੋਂ ਸੋਮਵਾਰ ਨੂੰ ਛੁੱਟੀ ਦਾ ਐਲਾਨ

ਸੁਪਰੀਮ ਕੋਰਟ ਵੱਲੋਂ ਸੋਮਵਾਰ 18 ਅਕਤੂਬਰ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ।

 

Punjab CM reiterates his government’s endeavour to cherish peoples’ aspirations at every cost despite less time

 Announces Rs. 10 Crore for urban development in hoshiarpur being a key component, also annoucnes Rs. One Crore for advocates• Announces to lay foundation stones of medical college and biodiversity & sports park in next month


• CM visits residences of MLAs Sunder Sham Arora, Arun Dogra, Pawan Kumar Adia & Dr. Raj Kumar Chabbewal


• Assures people that Punjab to witness massive development on a fast track mode Punjab Chief Minister Charanjit Singh Channi on Sunday asserted that despite less time, all out efforts would be made to realise the dreams of people by fulfilling the remaining promises made to the people.

Reiterating his Government’s firm commitment to ensure holistic development in the state and welfare of all sections of the society, Charanajit Singh Channi said that judicious utilisation of time would be done to achieve the goal for betterment of the state.

In his address during a function held at local MLA Sunder Sham Arora’s residence, the Chief Minister said the State Government was working round the clock to ensure overall development and timely completion of ongoing infrastructure works as the urban development is a crucial component of holistic growth. All basic amenities in urban areas will be provided to the people in the urban areas keeping in view their future needs, said Channi adding that there was no dearth of funds for the same.

Announcing Rs. 10 crore for the Hoshiarpur to be given within next few days, the Chief Minister said that his Government was already making best use of available time so as touch new heights of success and glory in the state as per peoples’ aspirations. Pointing out further, the CM also announced that Hoshiarpur would get state-of-the-art Biodiversity and Sports Park at a cost of Rs. 5 crore to further develop flora & fauna in the region. He said that foundation stone of the said Park and the upcoming Medical College would be laid shortly. However, Channi said that the classes of this medical college would commence from the next academic session. All the necessary directions have already been issued to expedite the process for tender floating so that its construction could be started at the earliest, he added. He also announced a fund of Rs. 1 crore for District Bar Association for the construction of advocates’ chambers.

Citin that Punjab Government has announced a major relief to waive off arrears of electricity bills to more than 52 lakh consumers up to 2KW of all sections of society, Charanjit Singh Channi said that Rs. 1200 crore had been set aside, of which Rs. 11 crore was of only Hoshiarpur consumers. He reiterated that the State Government would provide all basic amenities in the urban areas as per the master plan including robust water supply and sewerage system.

Expressing gratitude to the CM, MLA Sunder Sham Arora said that the state Government under the stewardship of Mr. Channi would certainly fulfil the aspirations of people in order to realise their dreams. Arora said that Punjab Government was working overtime for implementing the pro-people decisions especially for poor and needy. He also thanked the CM for making significant announcement for the all round development of Hoshiarpur.

Extending a healing touch to the children, who lost their parents during COVID-19 pandemic, Channi handed over packets containing daily use items and some cash to them. The CM was honoured by the different societies namely the Sikh Welfare Society, Bhai Kanahiya Welfare Society, Bhagwan Valmik Welfare Society, Sri Guru Ravidas Welfare Society, Satguru Welfare Society and Municipal Corporation Safai Union Welfare Society.

Meanwhile, the Chief Minister also went to the residences of MLA Arun Dogra and MLA Pawan Kumar Adia, where he met the families of both MLAs and interacted with them. At the residence of MLA Adia, the Chief Minister also handed over sports kits to youth club of village Bhikhowal.

Later on the Chief Minister visited MLA Dr. Raj Kumar Chabbewal’s residence, where he had blessings of parents of MLA Chabbewal. Speaking on the occasion, Charanjit Singh Channi said that Punjab Government would leave no stone unturned for the welfare of the all sections of society. He said that the State was working on various welfare programs to be implemented shortly. Dr. Chabbewal while thanking Chief Minister Charanjit Singh Channi said that ‘Mera Ghar, Mere Naam’ scheme would be immensely helpful to confer proprietary rights to the needy people residing within ‘lal lakir’.

Prominent amongst those present during these visits included Forests and Labour Minister Sangat Singh Gilzian, MLA Mukerian Indu Bala, Mayor Surinder Kumar, President District Congress Committee Dr. Kuldeep Nanda, Member NRI Commission Punjab Daljit Singh Sahota and Market Committee Chairman Rajesh Gupta

VIDEO : Handing over property cards (sanads) to give proprietary rights to the people living in the houses within the ‘Lal Lakir’ under ‘Mera Ghar Mere Naam’ scheme during a function at Dina Nagar

ਨਵਜੋਤ ਸਿੰਘ ਸਿੱਧੂ ਨੇ ਲਿਖੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਚਿੱਠੀ

 

COVID RESTRICTIONS UPTO 31-10-2021

ਪਟਾਕੇ ਵੇਚਣ ਦੇ ਆਰਜ਼ੀ ਲਾਇਸੰਸ ਲਈ 18 ਤੋਂ 23 ਅਕਤੂਬਰ ਤੱਕ ਸੇਵਾ ਕੇਂਦਰ ਵਿਖੇ ਜਮਾਂ ਹੋਣਗੀਆਂ ਦਰਖ਼ਾਸਤਾਂ

 ਪਟਾਕੇ ਵੇਚਣ ਦੇ ਆਰਜ਼ੀ ਲਾਇਸੰਸ ਲਈ 18 ਤੋਂ 23 ਅਕਤੂਬਰ ਤੱਕ ਸੇਵਾ ਕੇਂਦਰ ਵਿਖੇ ਜਮਾਂ ਹੋਣਗੀਆਂ ਦਰਖ਼ਾਸਤਾਂ

ਨਵਾਂਸ਼ਹਿਰ, 16 ਅਕਤੂਬਰ :

 ਦੀਵਾਲੀ ਦੇ ਮੌਕੇ ’ਤੇ ਪਟਾਕੇ ਵੇਚਣ ਲਈ ਆਰਜ਼ੀ ਲਾਇਸੰਸ ਲੈਣ ਦੇ ਚਾਹਵਾਨ ਵਿਅਕਤੀ 18 ਅਕਤੂਬਰ 2021 ਤੋਂ 23 ਅਕਤੂਬਰ 2021 ਸ਼ਾਮ 5 ਵਜੇ ਤੱਕ ਦਫ਼ਤਰੀ ਕੰਮ ਦੇ ਸਮੇਂ ਦੌਰਾਨ ਸਬ-ਡਵੀਜ਼ਨ ਵਾਈਜ਼ ਆਪਣੀਆਂ ਦਰਖ਼ਾਸਤਾਂ ਨੇੜੇ ਦੇ ਸੇਵਾ ਕੇਂਦਰ ਵਿਖੇ ਦੇ ਸਕਦੇ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਨਿਸਚਿਤ ਕੀਤੇ ਗਏ ਸਮੇਂ ਦੌਰਾਨ ਪ੍ਰਾਪਤ ਹੋਈਆਂ ਦਰਖ਼ਾਸਤਾਂ ਨੂੰ ਹੀ ਵਿਚਾਰਿਆ ਜਾਵੇਗਾ ਅਤੇ ਇਸ ਸਬੰਧੀ ਮਿਤੀ 25 ਅਕਤੂਬਰ 2021 ਨੂੰ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਲਾਟਰੀ ਸਿਸਟਮ ਰਾਹੀਂ ਪਟਾਕੇ ਵੇਚਣ ਸਬੰਧੀ ਆਰਜ਼ੀ ਲਾਇਸੰਸ ਜਾਰੀ ਕਰਨ ਲਈ ਡਰਾਅ ਕੱਢਿਆ ਜਾਵੇਗਾ। ਉਨਾਂ ਕਿਹਾ ਕਿ ਜਿਨਾਂ ਵਿਅਕਤੀਆਂ ਨੂੰ ਆਰਜ਼ੀ ਲਾਇਸੰਸ ਜਾਰੀ ਕੀਤਾ ਜਾਵੇਗਾ, ਸਿਰਫ ਉਹ ਵਿਅਕਤੀ ਹੀ ਪਟਾਕੇ ਵੇਚਣ ਲਈ ਅਧਿਕਾਰਤ ਹੋਣਗੇ। ਉਨਾਂ ਕਿਹਾ ਕਿ ਮਿੱਥੇ ਸਮੇਂ ਤੋਂ ਬਾਅਦ ਪ੍ਰਾਪਤ ਦਰਖ਼ਾਸਤਾਂ ਰੱਦ ਮੰਨੀਆਂ ਜਾਣਗੀਆਂ।

RECENT UPDATES

HOLIDAY ON 16TH AUGUST: ਹੁਣ ਤੱਕ ਕਿਹੜੇ ਕਿਹੜੇ ਜ਼ਿਲਿਆਂ ਵਿੱਚ ਹੋਇਆ ਛੁੱਟੀ ਦਾ ਐਲਾਨ, ਪੜ੍ਹੋ

 16 ਅਗਸਤ 2022  ਪੂਰੇ ਦੇਸ਼ ਵਿਚ ਅੱਜ 75 ਵਾਂ ਸਤੰਤਰਤਾ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ। ਕੇਂਦਰ ਸਰਕਾਰ ਵੱਲੋਂ ਹਰ ਘਰ ਤਰੰਗਾ ਲਹਿਰਾਂ ਦੇ ਐਲਾਨ ਤੋਂ ਬਾਅਦ ਪੂਰੇ ਦੇ...

Today's Highlight